Urdu-Page-75

ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਵਿਸਰਿ ਗਇਆ ਧਿਆਨੁ ॥
doojai pahrai rain kai vanjaari-aa mitraa visar ga-i-aa Dhi-aan.
O’merchant friend, in the second watch of the night (stage of your life), as soon as you come out of the womb you become oblivious to God.
ਹੇ ਸੁਦਾਗਰ ਸੱਜਣਾ! ਜ਼ਿੰਦਗੀ- ਰਾਤ ਦੇ ਦੂਜੇ ਪਹਰ ਵਿਚ ( ਜਨਮ ਲੈ ਕੇ) ਜੀਵ ਨੂੰ ਪਰਮਾਤਮਾ ਦਾ ਧਿਆਨ ਭੁੱਲ ਜਾਂਦਾ ਹੈ l
دوُجےَ پہرےَ ریَنھِ کےَ ۄنھجارِیا مِت٘را ۄِسرِ گئِیا دھِیانُ ॥
اے زندگی کے سودا گر دوست زندگی کے دوسرے دور حیات میں الہٰی دھیان بھلا دیا

ਹਥੋ ਹਥਿ ਨਚਾਈਐ ਵਣਜਾਰਿਆ ਮਿਤ੍ਰਾ ਜਿਉ ਜਸੁਦਾ ਘਰਿ ਕਾਨੁ ॥
hatho hath nachaa-ee-ai vanjaari-aa mitraa ji-o jasudaa ghar kaan.
Then, as a small child, you are lovingly passed around hand to hand as if you were little Krishna in the home of his mother Yashoda.
ਹੇ ਵਣਜਾਰੇ ਮਿਤ੍ਰ! ਨਵਾਂ ਜਨਮਿਆ ਜੀਵ, ਹਰੇਕ ਜੀਵ ਦੇ ਹੱਥ ਉੱਤੇ (ਇਉਂ) ਨਚਾਈਦਾ ਹੈ ਜਿਵੇਂ ਜਸੋਧਾ ਦੇ ਘਰ ਵਿਚ ਸ੍ਰੀ ਕ੍ਰਿਸ਼ਨ ਜੀ ਨੂੰ।
ہتھو ہتھِ نچائیِئےَ ۄنھجارِیا مِت٘را جِءُ جسُدا گھرِ کانُ ॥
ہتھ وہتھ ۔ ہر ایک رشتہ دار کے ہاتھ ۔ جسدء۔ نندکی بیوی جس نے کرشن کی پرورش کی تھی ۔ کان ۔ کرشن ۔
سودا گر دوست گھر کے عزیز و اقارب کے ہاتھوں میں نوزائدہ بچے کو نچایا اور کھلایا جاتا ہے ۔ جیسے جسدا کے گھر کرشن جی کی پرورش ہوئی تھی

ਹਥੋ ਹਥਿ ਨਚਾਈਐ ਪ੍ਰਾਣੀ ਮਾਤ ਕਹੈ ਸੁਤੁ ਮੇਰਾ ॥
hatho hath nachaa-ee-ai paraanee maat kahai sut mayraa.
From hand to hand, you are passed around. your mother says, “This is my son.”
(ਨਵਾਂ ਜਨਮਿਆ) ਜੀਵ ਹਰੇਕ ਦੇ ਹੱਥ ਵਿਚ ਨਚਾਈਦਾ ਹੈ (ਖਿਡਾਈਦਾ ਹੈ), ਮਾਂ ਆਖਦੀ ਹੈ ਕਿ ਇਹ ਮੇਰਾ ਪੁੱਤਰ ਹੈ।
ہتھو ہتھِ نچائیِئےَ پ٘رانھیِ مات کہےَ سُتُ میرا ॥
اور گھر کے اور عزیز و اقارب کے ہاتھوں میں نوزائدہ بچے کو نچایا اور کھلایا جاتا ہے اور ماں سہتی ہے کہ میرا بیٹا ہے

ਚੇਤਿ ਅਚੇਤ ਮੂੜ ਮਨ ਮੇਰੇ ਅੰਤਿ ਨਹੀ ਕਛੁ ਤੇਰਾ ॥
chayt achayt moorh man mayray ant nahee kachh tayraa.
O’ my thoughtless and foolish mind, remember God, because in the end, nothing shall be yours.
ਪਰ, ਹੇ ਮੇਰੇ ਗ਼ਾਫ਼ਿਲ ਮੂਰਖ ਮਨ! ਚੇਤੇ ਰੱਖ, ਅਖ਼ੀਰ ਵੇਲੇ ਕੋਈ ਭੀ ਸ਼ੈ ਤੇਰੀ ਨਹੀਂ ਬਣੀ ਰਹੇਗੀ।
چیتِ اچیت موُڑ من میرے انّتِ نہیِ کچھُ تیرا ॥
اچیت ۔ غافل ۔ چیت ۔ یاد کھنا ۔ انت۔ آخر ۔
اے میرے غافل نادان جاہل من یاد رکھ بوقت آخرت کوئی بھی چیز تیری نہیں رہے گی ۔

ਜਿਨਿ ਰਚਿ ਰਚਿਆ ਤਿਸਹਿ ਨ ਜਾਣੈ ਮਨ ਭੀਤਰਿ ਧਰਿ ਗਿਆਨੁ ॥
jin rach rachi-aa tiseh na jaanai man bheetar Dhar gi-aan.
You are not seriously thinking in your mind about Him (God) who has created this body of yours.
ਜੀਵ ਮਨ ਵਿਚ ਉਸ ਪ੍ਰਭੂ ਨਾਲ ਡੂੰਘੀ ਸਾਂਝ ਪਾ ਕੇ ਉਸ ਨੂੰ ਚੇਤੇ ਨਹੀਂ ਕਰਦਾ, ਜਿਸਨੇ ਇਸ ਦੀ ਬਣਤਰ ਬਣਾ ਕੇ ਇਸ ਨੂੰ ਪੈਦਾ ਕੀਤਾ ਹੈ।
جِنِ رچِ رچِیا تِسہِ ن جانھےَ من بھیِترِ دھرِ گِیانُ ॥
گیان ۔ علم ۔ جاننا
اے انسان جس نے تجھے پیدا کیا ہے اسے نہیں سمجھ رہا اپنے دل میں سوچ وچارکر ۔

ਕਹੁ ਨਾਨਕ ਪ੍ਰਾਣੀ ਦੂਜੈ ਪਹਰੈ ਵਿਸਰਿ ਗਇਆ ਧਿਆਨੁ ॥੨॥
kaho naanak paraanee doojai pahrai visar ga-i-aa Dhi-aan. ||2||
Says Nanak, in the second watch of the night, you have forgotten to meditate.
O’ Nanak, a human forgets God in the second stage of life (after the birth).
ਹੇ ਨਾਨਕ! (ਜ਼ਿੰਦਗੀ ਦੀ) ਰਾਤ ਦੇ ਦੂਜੇ ਪਹਰ ਵਿਚ (ਸੰਸਾਰ ਵਿਚ ਜਨਮ ਲੈ ਕੇ) ਜੀਵ ਨੂੰ ਪ੍ਰਭੂ ਚਰਨਾਂ ਦਾ ਧਿਆਨ ਭੁੱਲ ਜਾਂਦਾ ਹੈ
کہُ نانک پ٘رانھیِ دوُجےَ پہرےَ ۄِسرِ گئِیا دھِیانُ ॥੨॥
اے نانک کہہ کہ زندگی کے دوسرے دور میں انسان نے خدا کو بھلا دیا اور بھول جاتا ہے ۔

ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਧਨ ਜੋਬਨ ਸਿਉ ਚਿਤੁ ॥
teejai pahrai rain kai vanjaari-aa mitraa Dhan joban si-o chit.
In the third watch of the night (stage of life), O my merchant friend, your mind becomes focused on wealth and pleasures of youth.
ਵਣਜ ਕਰਨ ਆਏ ਹੇ ਜੀਵ ਮਿਤ੍ਰ! (ਜ਼ਿੰਦਗੀ ਦੀ) ਰਾਤ ਦੇ ਤੀਜੇ ਪਹਰ ਵਿਚ ਤੇਰਾ ਮਨ ਧਨ ਨਾਲ ਤੇ ਜਵਾਨੀ ਨਾਲ ਪਰਚ ਗਿਆ ਹੈ।
تیِجےَ پہرےَ ریَنھِ کےَ ۄنھجارِیا مِت٘را دھن جوبن سِءُ چِتُ ॥
زندگی کے تیسرے دور میں دولت اور جوانی میں دل تک گیا ۔

ਹਰਿ ਕਾ ਨਾਮੁ ਨ ਚੇਤਹੀ ਵਣਜਾਰਿਆ ਮਿਤ੍ਰਾ ਬਧਾ ਛੁਟਹਿ ਜਿਤੁ ॥
har kaa naam na chaythee vanjaari-aa mitraa baDhaa chhuteh jit.
You do not meditate on God’s Name, which can deliver you from the bondage of Maya.
ਤੂੰ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ, ਜਿਸ ਦੀ ਬਰਕਤਿ ਨਾਲ ਤੂੰ (ਧਨ ਜੋਬਨ ਦੇ ਮੋਹ ਦੇ) ਬੰਧਨਾਂ ਵਿਚੋਂ ਖ਼ਲਾਸੀ ਪਾ ਸਕੇਂ।
ہرِ کا نامُ ن چیتہیِ ۄنھجارِیا مِت٘را بدھا چھُٹہِ جِتُ ॥
نہ چیتہی ۔ یاد نہیں کرتا ۔ بدھا۔ بندھا ہوا
اور خدا کے نام کو یاد نہیں کرتا جو تجھے دنیاوی بندھنوں سے نجات دلا سکے

ਹਰਿ ਕਾ ਨਾਮੁ ਨ ਚੇਤੈ ਪ੍ਰਾਣੀ ਬਿਕਲੁ ਭਇਆ ਸੰਗਿ ਮਾਇਆ ॥
har kaa naam na chaytai paraanee bikal bha-i-aa sang maa-i-aa.
The mortal does not meditate on God’s Name, and gets confused by Maya.
ਜੀਵ ਮਾਇਆ (ਦੇ ਮੋਹ) ਵਿਚ ਇਤਨਾ ਡੌਰ-ਭੌਰਾ ਹੋ ਜਾਂਦਾ ਹੈ ਕਿ ਇਹ ਪਰਮਾਤਮਾ ਦਾ ਨਾਮ ਚੇਤੇ ਨਹੀਂ ਕਰਦਾ,
ہرِ کا نامُ ن چیتےَ پ٘رانھیِ بِکلُ بھئِیا سنّگِ مائِیا ॥
بکل ۔ویاکل ۔ پریشان ۔
انسان مادیاتی دولت کی محبت میں پریشان حال ہے ۔ خدا کو یاد نہیں کرتا اور اپنے دل میں مدہوش ہے

ਧਨ ਸਿਉ ਰਤਾ ਜੋਬਨਿ ਮਤਾ ਅਹਿਲਾ ਜਨਮੁ ਗਵਾਇਆ ॥
Dhan si-o rataa joban mataa ahilaa janam gavaa-i-aa.
Revelling in your riches and amazed with youth, you waste your life uselessly.
ਧਨ ਦੇ ਰੰਗ ਵਿਚ ਰੰਗਿਆ, ਜਵਾਨੀ ਵਿਚ ਮਸਤਿਆ, ਇਸ ਤਰ੍ਰਾਂ ਉਹ ਆਪਣਾ ਸ੍ਰੇਸ਼ਟ ਮਨੁੱਖਾ ਜਨਮ ਗਵਾ ਲੈਂਦਾ ਹੈ।
دھن سِءُ رتا جوبنِ متا اہِلا جنمُ گۄائِیا ॥
جو بن ۔ جوانی ۔ اہلا ۔ اعلٰے ۔
دولت اور جوانی کی مستی میں یہ بیش قیمت اور زندگی کی نعمت گنوا دیتا ہے

ਧਰਮ ਸੇਤੀ ਵਾਪਾਰੁ ਨ ਕੀਤੋ ਕਰਮੁ ਨ ਕੀਤੋ ਮਿਤੁ ॥
Dharam saytee vaapaar na keeto karam na keeto mit.
Neither did you meditate on God nor did you make friends with virtuous deeds.
ਨਾਹ ਇਸ ਨੇ ਧਰਮ ਦਾ ਵਾਪਾਰ ਕੀਤਾ, ਤੇ ਨਾਹ ਹੀ ਇਸ ਨੇ ਉੱਚੇ ਆਤਮਕ ਜੀਵਨ ਨੂੰ ਆਪਣਾ ਮਿੱਤਰ ਬਣਾਇਆ।
دھرم سیتیِ ۄاپارُ ن کیِتو کرمُ ن کیِتو مِتُ ॥
کرم ۔ اخلاق
نہ اس نے اخلاق اور فرض شناسی و انسانیت و آدمیت کا سواد خریدا ۔ نہ اس سے دوستی قائم کی

ਕਹੁ ਨਾਨਕ ਤੀਜੈ ਪਹਰੈ ਪ੍ਰਾਣੀ ਧਨ ਜੋਬਨ ਸਿਉ ਚਿਤੁ ॥੩॥
kaho naanak teejai pahrai paraanee Dhan joban si-o chit. ||3||
O’ Nanak, in the third stage of life, one’s mind is attached to wealth and youth.
ਹੇ ਨਾਨਕ! (ਜ਼ਿੰਦਗੀ ਦੀ ਰਾਤ ਦੇ) ਤੀਜੇ ਪਹਰ ਵਿਚ ਜੀਵ ਨੇ ਧਨ ਨਾਲ ਤੇ ਜਵਾਨੀ ਨਾਲ ਹੀ ਚਿੱਤ ਜੋੜੀ ਰੱਖਿਆ
کہُ نانک تیِجےَ پہرےَ پ٘رانھیِ دھن جوبن سِءُ چِتُ ॥੩॥
اے نانک کہہ کہ زندگی کے تیسرے دور میں انسان کا دولت اور جوانی سے محبت ۔

ਚਉਥੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਲਾਵੀ ਆਇਆ ਖੇਤੁ ॥
cha-uthai pahrai rain kai vanjaari-aa mitraa laavee aa-i-aa khayt.
In the fourth stage of life, O my merchant friend, just as the crop grows to maturity and becomes fit for harvesting, you become old and ready to depart.
ਹੈ ਮੇਰੇ ਸੁਦਾਗਰ ਮ੍ਰਿਤ! (ਜ਼ਿੰਦਗੀ ਦੀ) ਰਾਤ ਦੇ ਚੌਥੇ ਪਹਰ (ਭਾਵ, ਬੁਢੇਪਾ ਆ ਜਾਣ ਤੇ) (ਸਰੀਰ-) ਖੇਤ ਨੂੰ ਵੱਢਣ ਵਾਲਾ (ਜਮ) ਆ ਪਹੁੰਚਿਆ।
چئُتھےَ پہرےَ ریَنھِ کےَ ۄنھجارِیا مِت٘را لاۄیِ آئِیا کھیتُ ॥
لاوی ۔ فصل کاٹنے والا ۔ مراد۔ فرشتہ موت ۔
اے زندگی کے مسافر اور الہٰی نام مراد نیک نامی اور اخلاق کے سوداگر زندگی کے چہار م دور مراد ضعیف العمر آجانے پر فرشتہ موت روح قبض کرکے لےگیا

ਜਾ ਜਮਿ ਪਕੜਿ ਚਲਾਇਆ ਵਣਜਾਰਿਆ ਮਿਤ੍ਰਾ ਕਿਸੈ ਨ ਮਿਲਿਆ ਭੇਤੁ ॥
jaa jam pakarh chalaa-i-aa vanjaari-aa mitraa kisai na mili-aa bhayt.
O’ my merchant friend, when the Messenger of Death seizes and dispatches the soul, no one knows the mystery of where you have gone.
ਹੇ ਵਣਜਾਰੇ ਮਿਤ੍ਰ! ਜਦੋਂ ਜਮ ਨੇ (ਆ ਕੇ ਜੀਵਾਤਮਾ ਨੂੰ) ਫੜ ਕੇ ਅੱਗੇ ਲਾ ਲਿਆ ਤਾਂ ਕਿਸੇ ਨੂੰ ਸਮਝ ਨਾਹ ਪਈ ਕਿ ਇਹ ਕੀਹ ਹੋਇਆ
جا جمِ پکڑِ چلائِیا ۄنھجارِیا مِت٘را کِسےَ ن مِلِیا بھیتُ ॥
بھیت ۔راز ۔ سمجھ
اور اسکی کسی کو سمجھ نہیں آئی ۔ کہ یہ ایسا ہوا کیا اور الہٰی حکم کا کسی کو سمجھ نہ آئی

ਭੇਤੁ ਚੇਤੁ ਹਰਿ ਕਿਸੈ ਨ ਮਿਲਿਓ ਜਾ ਜਮਿ ਪਕੜਿ ਚਲਾਇਆ ॥
bhayt chayt har kisai na mili-o jaa jam pakarh chalaa-i-aa.
So think of Creator! No one knows this secret, of when the Messenger of Death will seize you and take you away.
ਪਰਮਾਤਮਾ ਦੇ ਇਸ ਹੁਕਮ ਤੇ ਭੇਤ ਦੀ ਕਿਸੇ ਨੂੰ ਸਮਝ ਨ ਪੈ ਸਕੀ, ਜਦੋਂ ਜਮ ਨੇ (ਜੀਵਾਤਮਾ ਨੂੰ) ਫੜ ਕੇ ਅੱਗੇ ਲਾ ਲਿਆ।
بھیتُ چیتُ ہرِ کِسےَ ن مِلِئو جا جمِ پکڑِ چلائِیا ॥
چیت ۔ الہٰی ارادہ ۔
کسی کو اس راز کا علم نہیں ہوا کہ موت کا فرشتہ کب آئے گا اور لے کر چلا جائے گا

ਝੂਠਾ ਰੁਦਨੁ ਹੋਆ ਦੋੁਆਲੈ ਖਿਨ ਮਹਿ ਭਇਆ ਪਰਾਇਆ ॥
jhoothaa rudan ho-aa do-aalai khin meh bha-i-aa paraa-i-aa.
Then some false weeping and crying takes place around your dead body and in an instant you become a stranger
ਕੂੜਾ ਹੈ ਵਿਰਲਾਪ ਉਸ ਦੇ ਦੁਆਲੇ। ਇਕ ਖਿਨ ਵਿੱਚ ਪ੍ਰਾਣੀ ਪ੍ਰਦੇਸੀ ਹੋ ਜਾਂਦਾ ਹੈ।
جھوُٹھا رُدنُ ہویا دوآلےَ کھِن مہِ بھئِیا پرائِیا ॥
دوآلے ۔ اردگرد ۔ ردن۔ آہ و زاری ۔ پرایا ۔بیگانہ
تب مردہ جسم کے گرد فضول آہ وزاری شروع ہوئی ۔ اور وہ چند منٹوں میں بیگانہ ہو گیا

ਸਾਈ ਵਸਤੁ ਪਰਾਪਤਿ ਹੋਈ ਜਿਸੁ ਸਿਉ ਲਾਇਆ ਹੇਤੁ ॥
saa-ee vasat paraapat ho-ee jis si-o laa-i-aa hayt.
In the next life, you receive only that you had longed for in this life.
ਜਿਸ ਨਾਲ (ਸਾਰੀ ਉਮਰ) ਮੋਹ ਕੀਤੀ ਰੱਖਿਆ ਅੰਤ ਵੇਲੇ ਉਹ ਕੀਤੀ ਕਮਾਈ ਸਾਹਮਣੇ ਆ ਗਈ (ਪ੍ਰਾਪਤ ਹੋ ਗਈ)
سائیِ ۄستُ پراپتِ ہوئیِ جِسُ سِءُ لائِیا ہیتُ ॥
وست۔ اشیا ۔ پراپت ۔ حاصل ۔ ہیت محبت پیار ۔
جس کو تمام رشتہ دار اور تعلقات والے اپنا کہتے تھے اور اسکے تمام نیک و بد اعمالات ظاہر ہوئے

ਕਹੁ ਨਾਨਕ ਪ੍ਰਾਣੀ ਚਉਥੈ ਪਹਰੈ ਲਾਵੀ ਲੁਣਿਆ ਖੇਤੁ ॥੪॥੧॥
kaho naanak paraanee cha-uthai pahrai laavee luni-aa khayt. ||4||1||
Says Nanak, O mortal, this is how the human life ends in the fourth stage of life like the ripe field is harvested.
ਹੇ ਨਾਨਕ! ਜ਼ਿੰਦਗੀ ਦੀ ਰਾਤ ਦੇ ਚੌਥੇ ਪਹਰ (ਭਾਵ, ਬੁਢੇਪਾ ਆ ਜਾਣ ਤੇ ਫ਼ਸਲ) ਵੱਢਣ ਵਾਲੇ ਜਮਦੂਤ ਨੇ ਸਰੀਰ-ਖੇਤ ਨੂੰ ਆ ਕੱਟਿਆ l
کہُ نانک پ٘رانھیِ چئُتھےَ پہرےَ لاۄیِ لُنھِیا کھیتُ ॥੪॥੧॥
لنیا کھیت۔ فصل کاٹی ۔ مراد زندگی کا کھیل ختم ہوا
اے نانک بتا دے کہ آخر موت واقع ہو گئی ۔

ਸਿਰੀਰਾਗੁ ਮਹਲਾ ੧ ॥
sireeraag mehlaa 1.
Siree Raag, by the First Guru:
سِریِراگُ مہلا ੧॥

ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਬਾਲਕ ਬੁਧਿ ਅਚੇਤੁ ॥
pahilai pahrai rain kai vanjaari-aa mitraa baalak buDh achayt.
O’ my merchant friend, your innocent mind has a child-like understanding.
ਹੈ ਸੁਦਾਗਰ ਸੱਜਣਾ, ਜ਼ਿੰਦਗੀ ਦੀ ਰਾਤ ਦੇ ਪਹਿਲੇ ਪਹਰ ਵਿਚ (ਜੀਵ) ਬਾਲਕਾਂ ਦੀ ਅਕਲ ਵਾਲਾ (ਅੰਞਾਣ) ਹੁੰਦਾ ਹੈ।
پہِلےَ پہرےَ ریَنھِ کےَ ۄنھجارِیا مِت٘را بالک بُدھِ اچیتُ ॥
پہلے پہیرے رین کے ۔ زندگی کی مسافت کےپہلے دور میں ۔ بالک بدھ اچیت ۔بچگانہ عقل و ہوش ۔ مراد غفلت بھری
اے الہٰی نام سچ حق و حقیقت کے متلاشی سوداگرزندگی کے پہلے دور جیات میں انسان بچگانہ عقل و ہوش والا ہوتا ہے

ਖੀਰੁ ਪੀਐ ਖੇਲਾਈਐ ਵਣਜਾਰਿਆ ਮਿਤ੍ਰਾ ਮਾਤ ਪਿਤਾ ਸੁਤ ਹੇਤੁ ॥ ਮਾਤ ਪਿਤਾ ਸੁਤ ਨੇਹੁ ਘਨੇਰਾ ਮਾਇਆ ਮੋਹੁ ਸਬਾਈ ॥
kheer pee-ai khaylaa-ee-ai vanjaari-aa mitraa maat pitaa sut hayt. maat pitaa sut nayhu ghanayraa maa-i-aa moh sabaa-ee.
O’ my merchant friend, you are suckled and fondled. Your father and mother love you immensely, and everyone is afflicted with the love for Maya.
ਹੇ ਵਣਜਾਰੇ ਮਿਤ੍ਰ! ਬਾਲਕ ਦੁੱਧ ਪੀਦਾ ਹੈ ਅਤੇ ਲਾਡ ਲਡਾਇਆ ਜਾਂਦਾ ਹੈ l ਮਾਂ ਅਤੇ ਪਿਉ ਪੁੱਤ੍ਰ ਨੂੰ ਬਹੁਤ ਪਿਆਰ ਕਰਦੇ ਹਨ l ਮਾਇਆ ਦਾ (ਇਹ) ਮੋਹ ਸਾਰੀ ਸ੍ਰਿਸ਼ਟੀ ਨੂੰ (ਹੀ ਵਿਆਪ ਰਿਹਾ ਹੈ)।
کھیِرُ پیِئےَ کھیلائیِئےَ ۄنھجارِیا مِت٘را مات پِتا سُت ہیتُ ॥ مات پِتا سُت نیہُ گھنیرا مائِیا موہُ سبائیِ ॥
کھیر۔ دودھ ۔ ہیت ۔ محبت ۔ نیہو گھنیرا زیادہ محبت ۔
دودھ پیتا ہے اور کھیل کود میں مصروف رہتا ہے ۔ اے زندگی کے سودا گر دوست ماتا پتا کا بھاری محبت پیار ہوتا ہے ۔ جس طرح سے ماں باپ کا بیٹے سے زیادہ محبت ہے۔

ਸੰਜੋਗੀ ਆਇਆ ਕਿਰਤੁ ਕਮਾਇਆ ਕਰਣੀ ਕਾਰ ਕਰਾਈ ॥
sanjogee aa-i-aa kirat kamaa-i-aa karnee kaar karaa-ee.
By the good fortune from the good deeds done in the past, you have come, and now you perform actions to determine your future.
ਚੰਗੇ ਭਾਗਾਂ ਅਤੇ ਪੂਰਬਲੇ ਕੀਤੇ ਕਰਮਾਂ ਦੀ ਬਦੌਲਤ, ਪ੍ਰਾਣੀ ਸੰਸਾਰ ਅੰਦਰ ਆਇਆ ਹੈ ਅਤੇ ਹੁਣ ਆਪਣੀ ਅਗਲੀ ਜੀਵਨ ਰਹੁ-ਰੀਤੀ ਲਈ ਕੰਮ ਕਰ ਰਿਹਾ ਹੈ।
سنّجوگیِ آئِیا کِرتُ کمائِیا کرنھیِ کار کرائیِ ॥
سنجوگی ۔ کے لئے اعمال کے سبب ۔ کرت۔عادت ۔ بار بار اعمال ۔ کام
جو اعمال اس نے پہلے کئے تھے ان کے زیر اثر یہ زندگی حاصل ہوئی اور کئے اعمال کے مطابق جو ملنا تھا ملا ۔

ਰਾਮ ਨਾਮ ਬਿਨੁ ਮੁਕਤਿ ਨ ਹੋਈ ਬੂਡੀ ਦੂਜੈ ਹੇਤਿ ॥
raam naam bin mukat na ho-ee boodee doojai hayt.
Without meditating on God’s Name, there is no salvation, the entire world is drowning in duality (in the love of things other than God).
ਦੁਨੀਆ ਮਾਇਆ ਦੇ ਮੋਹ ਵਿਚ ਡੁੱਬ ਰਹੀ ਹੈ, ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਇਸ ਮੋਹ ਵਿਚੋਂ) ਖ਼ਲਾਸੀ ਨਹੀਂ ਹੋ ਸਕਦੀ।
رام نام بِنُ مُکتِ ن ہوئیِ بوُڈیِ دوُجےَ ہیتِ ॥
مکت ۔ نجات ۔ بوڈی دوجے ۔ ہیت الہٰی نام سچ حق و حقیقت کے علاوہ دوسرے اعمال و محبت میں مستفرق ۔ چھوئیگا
اب اپنے اعمال کے مطابق کام کر رہا ہے مگر الہٰی نام ست سچ حق و حقیقت کے بغیر دوئی دویت اور دنیاوی دولت کی محبت میں مشتغرق ہو رہی ہے ۔ الہٰی یا داور ریاض کے بغیر نجات نہیں

ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਛੂਟਹਿਗਾ ਹਰਿ ਚੇਤਿ ॥੧॥
kaho naanak paraanee pahilai pahrai chhootahigaa har chayt. ||1||
Nanak says, O’ mortal, even in the first stage of your life, you would be emancipated only by remembering God.
ਹੇ ਨਾਨਕ! ਆਖ,ਹੇ ਜੀਵ! ਜ਼ਿੰਦਗੀ ਦੀ ਰਾਤ ਦੇ ਪਹਿਲੇ ਪਹਰ ਵਿਚ, ਪਰਮਾਤਮਾ ਦੇ ਸਿਮਰਨ ਨਾਲ ਹੀ ਤੂੰ ਮਾਇਆ ਦੇ ਮੋਹ ਤੋਂ ਬਚੇਂਗਾ
کہُ نانک پ٘رانھیِ پہِلےَ پہرےَ چھوُٹہِگا ہرِ چیتِ ॥੧॥
ہر چیت الہٰی یاد میں ہی نجات ہے ۔
اے نانک بتا دے کہ پہلے دور میں خدا کی یاد سے ہی نجات حاصل ہوگی ۔

ਦੂਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਭਰਿ ਜੋਬਨਿ ਮੈ ਮਤਿ ॥
doojai pahrai rain kai vanjaari-aa mitraa bhar joban mai mat.
In the second watch of the night (stage of life), O my merchant friend, you are intoxicated with the wine of youth and beauty.
ਹੈ ਮੇਰੇ ਸੁਦਾਗਰ ਮਿਤ੍ਰ! ਜ਼ਿੰਦਗੀ ਦੀ ਰਾਤ ਦੇ ਦੂਜੇ ਪਹਰ ਵਿਚ ਪ੍ਰਾਣੀ ਭਰੀ ਜੁਆਨੀ ਦੇ ਨਸ਼ੇ ਨਾਲ ਮਤਵਾਲਾ ਹੋਇਆ ਹੋਇਆ ਹੈ।
دوُجےَ پہرےَ ریَنھِ کےَ ۄنھجارِیا مِت٘را بھرِ جوبنِ مےَ متِ ॥
بھر جو بن ۔ جوانی کے بلند عالم میں ۔ مے مت ۔ شراب میں مدہوش
زندگی کے دوسرے دور میں اے زندگی کے سوداگر دوست جوانی کے عالم میں انسان کی عقل و ہوش اس طرح ہو جاتی ہے جیسے شراب کے نشے میں مد ہوش شرابی ۔

ਅਹਿਨਿਸਿ ਕਾਮਿ ਵਿਆਪਿਆ ਵਣਜਾਰਿਆ ਮਿਤ੍ਰਾ ਅੰਧੁਲੇ ਨਾਮੁ ਨ ਚਿਤਿ ॥
ahinis kaam vi-aapi-aa vanjaari-aa mitraa anDhulay naam na chit.
Day and night, you are engrossed in sexual desire, O my merchant friend, and your consciousness is blind to the Naam.
ਹੇ ਵਣਜਾਰੇ ਮਿਤ੍ਰ! ਜੀਵ ਦਿਨ ਰਾਤ ਕਾਮ-ਵਾਸਨਾ ਵਿਚ ਦਬਿਆ ਰਹਿੰਦਾ ਹੈ, ਕਾਮ ਵਿਚ ਅੰਨ੍ਹੇ ਹੋਏ ਦੇ ਮਨ ਵਿੱਚ ਹਰੀ ਦਾ ਨਾਮ ਨਹੀਂ।
اہِنِسِ کامِ ۄِیاپِیا ۄنھجارِیا مِت٘را انّدھُلے نامُ ن چِتِ ॥
اندھلے نام نہ چت۔ عقل و ہوش کے اندھے کے الہٰی نام سچ حق و حقیقت دل میں نہیں بستی ۔
روز و شب شہوت کی خواہش میں مستفرق رہتا ہے عقل کےاندھے کے دل میں الہٰی نام سچ حق وحقیقت کا خیال نہیں ۔

ਰਾਮ ਨਾਮੁ ਘਟ ਅੰਤਰਿ ਨਾਹੀ ਹੋਰਿ ਜਾਣੈ ਰਸ ਕਸ ਮੀਠੇ ॥
raam naam ghat antar naahee hor jaanai ras kas meethay.
One does not cherish the divine Name in the heart, because one deems all other indulgences and tastes as sweet.
ਪਰਮਾਤਮਾ ਦਾ ਨਾਮ ਤਾਂ ਜੀਵ ਦੇ ਹਿਰਦੇ ਵਿਚ ਨਹੀਂ ਵੱਸਦਾ, (ਨਾਮ ਤੋਂ ਬਿਨਾ) ਹੋਰ ਮਿੱਠੇ ਕਸੈਲੇ ਅਨੇਕਾਂ ਰਸਾਂ ਦੇ ਸੁਆਦ ਪਛਾਣਦਾ ਹੈ।
رام نامُ گھٹ انّترِ ناہیِ ہورِ جانھےَ رس کس میِٹھے ॥
گھٹ انتر ۔ دل میں نہیں ۔ رس کس ۔ دوسرے مزے اور لطف
الہٰی نام کے علاوہ دوسرے لطف مزے پیار ہیں

ਗਿਆਨੁ ਧਿਆਨੁ ਗੁਣ ਸੰਜਮੁ ਨਾਹੀ ਜਨਮਿ ਮਰਹੁਗੇ ਝੂਠੇ ॥
gi-aan Dhi-aan gun sanjam naahee janam marhugay jhoothay.
O’ false human being, without the merits of any divine wisdom, meditation, or self-discipline, you would keep suffering in rounds of births and deaths.
ਕੂੜੇ ਇਨਸਾਨ ਦੇ ਪਲੇ ਬ੍ਰਹਮ ਵੀਚਾਰ, ਬੰਦਗੀ ਨੇਕੀ ਤੇ ਪਾਪਾ ਤੋਂ ਪ੍ਰਹੇਜ਼ ਨਹੀਂ, ਉਹ ਜੰਮਣ ਤੇ ਮਰਣ ਦੇ ਚੱਕਰ ਵਿੱਚ ਪਏਗਾ।
گِیانُ دھِیانُ گُنھ سنّجمُ ناہیِ جنمِ مرہُگے جھوُٹھے ॥
گیان ۔دھیان علم و توجہی۔ گن ۔وصف ۔ سنجم ۔ ضبط ۔ پرہیز گاری ۔ جنم مر ہگے ۔ تناسخ میں پڑ ہو گے ۔
نہ علم ہے نہ توجہ اور دھیان نہ وصف ہے نہ ضبط و پرہیز گاری ۔ کفر میں موت ہوگی ۔

ਤੀਰਥ ਵਰਤ ਸੁਚਿ ਸੰਜਮੁ ਨਾਹੀ ਕਰਮੁ ਧਰਮੁ ਨਹੀ ਪੂਜਾ ॥
tirath varat such sanjam naahee karam Dharam nahee poojaa.
No ritualistic deeds, such as visiting) holy places, observing fasts, cleansing the body, or performing acts of piety and worship will be of any avail to you.
ਧਰਮ-ਅਸਥਾਨਾਂ ਦੀ ਯਾਤ੍ਰਾਂ, ਉਪਹਾਸ, ਸਫਾਈ ਅਤੇ ਸਵੈ-ਰਿਆਜ਼ਤ ਦਾ ਕੋਈ ਲਾਭ ਨਹੀਂ ਤੇ ਨਾਂ ਹੀ ਕਰਮ ਕਾਂਡ, ਧਾਰਮਕ ਸੰਸਕਾਰ ਅਤੇ ਉਪਾਸ਼ਨਾ ਦਾ ਹੈ l
تیِرتھ ۄرت سُچِ سنّجمُ ناہیِ کرمُ دھرمُ نہیِ پوُجا ॥
نہ ہے زیارت نہ پاکیزگی نہ پرہیز گاری نہ فرض شناشی نہ اعمال ۔

ਨਾਨਕ ਭਾਇ ਭਗਤਿ ਨਿਸਤਾਰਾ ਦੁਬਿਧਾ ਵਿਆਪੈ ਦੂਜਾ ॥੨॥
naanak bhaa-ay bhagat nistaaraa dubiDhaa vi-aapai doojaa. ||2||
O’ Nanak, it is only through the loving adoration of God that one is emancipated. Everything else leads to duality (the love of worldly things).
ਹੇ ਨਾਨਕ! ਮੋਖ਼ਸ਼ ਵਾਹਿਗੁਰੂ ਦੀ ਪਰੇਮ-ਮਈ ਸੇਵਾ ਅੰਦਰ ਹੈ। ਦਵੈਤ-ਭਾਵ ਰਾਹੀਂ ਪ੍ਰਾਣੀ ਦੁਨੀਆਂਦਾਰੀ ਅੰਦਰ ਗ਼ਲਤਾਨ ਹੋ ਜਾਂਦਾ ਹੈ।
نانک بھاءِ بھگتِ نِستارا دُبِدھا ۄِیاپےَ دوُجا
بھائے بھگت ۔ پریم پیار
اے نانک الہٰی خدمت و عبادت اور پریم پیار سے زندگی کو کامیابی ملتی ہے اور دوچتی اور خیالی لرزش و ڈگمگاہٹ میں دنیاوی دولت کی محبت اثر پذیر ہوتی ہے ۔

ਤੀਜੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਸਰਿ ਹੰਸ ਉਲਥੜੇ ਆਇ ॥
teejai pahrai rain kai vanjaari-aa mitraa sar hans ultharhay aa-ay.
In the third stage of your life, O my merchant friend, you hair has turned grey, (indicating that span of your life has shortened and you should remember God).
ਹੈ ਮੇਰੇ ਸੁਦਾਗਰ ਮਿਤ੍ਰ! (ਜ਼ਿੰਦਗੀ ਦੀ ਰਾਤ ਦੇ ਤੀਜੇ ਪਹਰ ਸਰ ਉੱਤੇ ਹੰਸ ਆ ਉੱਤਰਦੇ ਹਨ, ਸਿਰ ਉੱਤੇ ਧੌਲੇ ਆ ਜਾਂਦੇ ਹਨ।
تیِجےَ پہرےَ ریَنھِ کےَ ۄنھجارِیا مِت٘را سرِ ہنّس اُلتھڑے آءِ ॥
تیجے پہرے ۔ زندگی کے تیسرے دور میں ۔ سر س الٹھرے آئےہنس کی مانند سفید بال ہونے شروع ہوئے
اے زندگی کے سودا گر دوست ۔ زندگی کے تیسرے دور میں سر کے بال سفید ہونے لگتے ہیں

ਜੋਬਨੁ ਘਟੈ ਜਰੂਆ ਜਿਣੈ ਵਣਜਾਰਿਆ ਮਿਤ੍ਰਾ ਆਵ ਘਟੈ ਦਿਨੁ ਜਾਇ ॥
joban ghatai jaroo-aa jinai vanjaari-aa mitraa aav ghatai din jaa-ay.
O’ my merchant friend, youth wears itself out, and old age triumphs, as time passes, your days diminish.
ਹੇ ਵਣਜਾਰੇ ਮਿਤ੍ਰ! ਜੁਆਨੀ ਛਿਜਦੀ ਜਾ ਰਹੀ ਹੈ, ਬੁਢੇਪਾ ਜਿੱਤੀ ਜਾਂਦਾ ਹੈ ਅਤੇ ਦਿਹਾੜਿਆਂ ਦੇ ਗੁਜ਼ਰਨ ਨਾਲ ਉਮਰ ਕਮ ਹੋ ਰਹੀ ਹੈ l
جوبنُ گھٹےَ جروُیا جِنھےَ ۄنھجارِیا مِت٘را آۄ گھٹےَ دِنُ جاءِ ॥
جوبن گھٹے جوانی کا جوش کم ہوا ۔ جرو آجنے ۔ بڑھاپے ۔ نے جیت حاصل کی ۔ آوگھٹنے ۔ عمر میں کمی آئی
جوانی کا جوش و خروش کم ہو جاتا ہے ۔ بڑھاپے کا زور ہو جاتا ہے ۔عمر روز بروز گٹھنے لگتی ہے

error: Content is protected !!