Guru Granth Sahib Translation Project

Guru Granth Sahib Urdu Page 555

Page 555

ਜਿ ਤੁਧ ਨੋ ਸਾਲਾਹੇ ਸੁ ਸਭੁ ਕਿਛੁ ਪਾਵੈ ਜਿਸ ਨੋ ਕਿਰਪਾ ਨਿਰੰਜਨ ਕੇਰੀ ॥ اے بے عیب رب! جو بھی تیری حمد و ثنا کرتا ہے اور جس پر تو نظر کرم فرماتا ہے، اسے سب کچھ حاصل ہوجاتا ہے۔
ਸੋਈ ਸਾਹੁ ਸਚਾ ਵਣਜਾਰਾ ਜਿਨਿ ਵਖਰੁ ਲਦਿਆ ਹਰਿ ਨਾਮੁ ਧਨੁ ਤੇਰੀ ॥ اے رب! دراصل وہی سوداگر اور حق کا تاجر ہے، جو تیرے نام نما دولت کی سوداگری کرتا ہے۔
ਸਭਿ ਤਿਸੈ ਨੋ ਸਾਲਾਹਿਹੁ ਸੰਤਹੁ ਜਿਨਿ ਦੂਜੇ ਭਾਵ ਕੀ ਮਾਰਿ ਵਿਡਾਰੀ ਢੇਰੀ ॥੧੬॥ اے سنت حضرات! اس واہ گرو کی حمد و ثنا کرو، جس نے دوہرے پن کا انبار نیست و نابود کردیا ہے۔ 16۔
ਸਲੋਕ ॥ شلوک۔
ਕਬੀਰਾ ਮਰਤਾ ਮਰਤਾ ਜਗੁ ਮੁਆ ਮਰਿ ਭਿ ਨ ਜਾਨੈ ਕੋਇ ॥ اے کبیر! یہ کائنات مرگ وفات میں ہے؛ لیکن دراصل کوئی بھی انسان مرنے کے طریقے سے واقف نہیں۔
ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ ॥੧॥ جو شخص حقیقتاً ایسی موت مرتا ہے، وہ بار بار نہیں مرتا۔ 5۔
ਮਃ ੩ ॥ محلہ 3۔
ਕਿਆ ਜਾਣਾ ਕਿਵ ਮਰਹਗੇ ਕੈਸਾ ਮਰਣਾ ਹੋਇ ॥ ہمیں یہ علم بھی نہیں کہ ہم کس طرح فوت ہوں گے ہماری موت کس طرح واقع ہوگی؟
ਜੇ ਕਰਿ ਸਾਹਿਬੁ ਮਨਹੁ ਨ ਵੀਸਰੈ ਤਾ ਸਹਿਲਾ ਮਰਣਾ ਹੋਇ ॥ اگر مالک دل سے نہ بھولیں، تو ہماری موت آسان ہوجائے گی۔
ਮਰਣੈ ਤੇ ਜਗਤੁ ਡਰੈ ਜੀਵਿਆ ਲੋੜੈ ਸਭੁ ਕੋਇ ॥ ساری کائنات مرنے سے ڈرتی ہے اور ہر ایک انسان جینے کی ہی تمنا کرتا ہے۔
ਗੁਰ ਪਰਸਾਦੀ ਜੀਵਤੁ ਮਰੈ ਹੁਕਮੈ ਬੂਝੈ ਸੋਇ ॥ جو شخص گرو کے فضل سے باحیات ہی زندگی فنا کردیتا ہے، وہ رب کا حکم سمجھتا ہے۔
ਨਾਨਕ ਐਸੀ ਮਰਨੀ ਜੋ ਮਰੈ ਤਾ ਸਦ ਜੀਵਣੁ ਹੋਇ ॥੨॥ اے نانک! جو شخص ایسی موت مرتا ہے، وہ ہمیشہ ہی باحیات رہتا ہے۔
ਪਉੜੀ ॥ پؤڑی۔
ਜਾ ਆਪਿ ਕ੍ਰਿਪਾਲੁ ਹੋਵੈ ਹਰਿ ਸੁਆਮੀ ਤਾ ਆਪਣਾਂ ਨਾਉ ਹਰਿ ਆਪਿ ਜਪਾਵੈ ॥ جب مالک ہری خود مہربان ہوجاتا ہے، تو وہ خود ہی انسانوں سے اپنا ذکر کرواتا رہتا ہے۔
ਆਪੇ ਸਤਿਗੁਰੁ ਮੇਲਿ ਸੁਖੁ ਦੇਵੈ ਆਪਣਾਂ ਸੇਵਕੁ ਆਪਿ ਹਰਿ ਭਾਵੈ ॥ ہری خود ہی صادق گرو سے ملاقات کروا کر خوشی عطا کرتا ہے اور اپنا خادم کو خود پسند کرتا ہے۔
ਆਪਣਿਆ ਸੇਵਕਾ ਕੀ ਆਪਿ ਪੈਜ ਰਖੈ ਆਪਣਿਆ ਭਗਤਾ ਕੀ ਪੈਰੀ ਪਾਵੈ ॥ وہ خود ہی اپنے خادموں کی عزت و مرتبت رکھتا ہے اور انسانوں کو اپنے معتقدین کے قدموں کی پناہ میں ڈال دیتا ہے۔
ਧਰਮ ਰਾਇ ਹੈ ਹਰਿ ਕਾ ਕੀਆ ਹਰਿ ਜਨ ਸੇਵਕ ਨੇੜਿ ਨ ਆਵੈ ॥ دھرم راج جو ہری رب نے بنایا ہے، یہ (یمراج) بھی ہری کے معتقدین اور خادموں کے قریب نہیں آتا۔
ਜੋ ਹਰਿ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਹੋਰ ਕੇਤੀ ਝਖਿ ਝਖਿ ਆਵੈ ਜਾਵੈ ॥੧੭॥ جو ہری کا محبوب ہے، وہ ہر ایک کا محبوب ہے، بہت سے ذی روح کائنات میں یوں یی پیدا ہوتے اور مرتے رہتے ہیں۔ 17۔
ਸਲੋਕ ਮਃ ੩ ॥ شلوک محلہ 3۔
ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ ॥ ساری کائنات رام رام پکارتی رہتی ہے؛ لیکن اس طرح رام کا حصول ممکن نہیں ہے۔
ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ ॥ وہ ناقابل رسائی، پوشیدہ، عظیم الشان اور بے نظیر ہے اس کی خوبیاں بے مثال ہیں۔
ਕੀਮਤਿ ਕਿਨੈ ਨ ਪਾਈਆ ਕਿਤੈ ਨ ਲਇਆ ਜਾਇ ॥ اس کی قدر کا اندازہ بھی نہیں کیا جاسکتا اور کسی قیمت سے بھی اسے خریدا نہیں جاسکتا۔
ਗੁਰ ਕੈ ਸਬਦਿ ਭੇਦਿਆ ਇਨ ਬਿਧਿ ਵਸਿਆ ਮਨਿ ਆਇ ॥ صرف گرو کے کلام کے ذریعے اس کا راز حاصل کیا جاسکتا ہے، اس طریقے سے وہ انسان کے دل میں گھر کر جاتا ہے۔
ਨਾਨਕ ਆਪਿ ਅਮੇਉ ਹੈ ਗੁਰ ਕਿਰਪਾ ਤੇ ਰਹਿਆ ਸਮਾਇ ॥ اے نانک! بے حد و شما ہے اور گرو کے فضل سے دل میں سمایا رہتا ہے۔
ਆਪੇ ਮਿਲਿਆ ਮਿਲਿ ਰਹਿਆ ਆਪੇ ਮਿਲਿਆ ਆਇ ॥੧॥ وہ خود ہی انسان کو ملتا ہے اور مل کر ملا رہتا ہے۔
ਮਃ ੩ ॥ محلہ 3۔
ਏ ਮਨ ਇਹੁ ਧਨੁ ਨਾਮੁ ਹੈ ਜਿਤੁ ਸਦਾ ਸਦਾ ਸੁਖੁ ਹੋਇ ॥ اے دل! یہ نام رب ایسی دولت ہے، جس سے ہمیشہ کی خوشی حاصل ہوتی ہے۔
ਤੋਟਾ ਮੂਲਿ ਨ ਆਵਈ ਲਾਹਾ ਸਦ ਹੀ ਹੋਇ ॥ اس سے کبھی کمتری نہیں آتی؛ بلکہ انسان کو ہمیشہ فائدہ ہی حاصل ہوتا ہے۔
ਖਾਧੈ ਖਰਚਿਐ ਤੋਟਿ ਨ ਆਵਈ ਸਦਾ ਸਦਾ ਓਹੁ ਦੇਇ ॥ اسے کھانے اور خرچ کرنے سے کمی نہیں آتی؛ کیوں کہ رب ہمیشہ ہی عطا کرتا رہتا ہے۔
ਸਹਸਾ ਮੂਲਿ ਨ ਹੋਵਈ ਹਾਣਤ ਕਦੇ ਨ ਹੋਇ ॥ انسان کو بالکل بھی اس کی فکر نہیں ہوتی اور کبھی نقصان کا شکار بھی نہیں ہوتا۔
ਨਾਨਕ ਗੁਰਮੁਖਿ ਪਾਈਐ ਜਾ ਕਉ ਨਦਰਿ ਕਰੇਇ ॥੨॥ اے نانک! جس پر رب نظر کرم کرتا ہے، اسے گرو کے ذریعے سے نام کی دولت حاصل ہوجاتی ہے۔
ਪਉੜੀ ॥ پؤڑی۔
ਆਪੇ ਸਭ ਘਟ ਅੰਦਰੇ ਆਪੇ ਹੀ ਬਾਹਰਿ ॥ واہے گرو خود ہی ہر ایک کے دل میں اور کائنات میں باہر بھی موجود ہے۔
ਆਪੇ ਗੁਪਤੁ ਵਰਤਦਾ ਆਪੇ ਹੀ ਜਾਹਰਿ ॥ تو وہ خود ہی مخفی طریقے سے طواف کرتا ہے اور خود ہی سب کے باطن میں براہ راست ہے۔
ਜੁਗ ਛਤੀਹ ਗੁਬਾਰੁ ਕਰਿ ਵਰਤਿਆ ਸੁੰਨਾਹਰਿ ॥ اس خالق نے خود ہی چھتیس ادوار تک گھٹا ٹوپ تاریکی کی ہے اور اعلیٰ مقام میں بسیرا کرتا رہا۔
ਓਥੈ ਵੇਦ ਪੁਰਾਨ ਨ ਸਾਸਤਾ ਆਪੇ ਹਰਿ ਨਰਹਰਿ ॥ وہاں اس وقت وید، پران اور صحائف وغیرہ نہیں تھے اور رب خود ہی لوگوں کا بادشاہ تھا۔
ਬੈਠਾ ਤਾੜੀ ਲਾਇ ਆਪਿ ਸਭ ਦੂ ਹੀ ਬਾਹਰਿ ॥ سب ہی سے لا تعلق ہوکر وہ خود ہی مراقبے کی اعلیٰ حالت میں بیٹھا تھا۔
ਆਪਣੀ ਮਿਤਿ ਆਪਿ ਜਾਣਦਾ ਆਪੇ ਹੀ ਗਉਹਰੁ ॥੧੮॥ وہ اپنی وسعت کی انتہا سے خود ہی واقف ہے اور خود ہی گہرا سمندر ہے۔ 18۔
ਸਲੋਕ ਮਃ ੩ ॥ شلوک محلہ 3۔
ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ ॥ ساری کائنات فخر و غرور میں فوت ہوچکی ہے اور بار بار فوت ہورہی ہے۔


© 2017 SGGS ONLINE
error: Content is protected !!
Scroll to Top