Urdu-Page-45

ਮੇਰੇ ਮਨ ਹਰਿ ਹਰਿ ਨਾਮੁ ਧਿਆਇ ॥
mayray man har har naam Dhi-aa-ay.
O’ my mind meditate on the name of God with love and devotion.
ਹੇ ਮੇਰੇ ਮਨ! ਸਦਾ ਪਰਮਾਤਮਾ ਦਾ ਨਾਮ ਸਿਮਰ।
میرے من ہرِ ہرِ نامُ دھِیاءِ
اے میرے من الہٰی نام یاد کر

ਨਾਮੁ ਸਹਾਈ ਸਦਾ ਸੰਗਿ ਆਗੈ ਲਏ ਛਡਾਇ ॥੧॥ ਰਹਾਉ ॥
naam sahaa-ee sadaa sang aagai la-ay chhadaa-ay. ||1|| rahaa-o.
Naam is your companion, Naam will always be with you and will save you even in the God’s Court.
ਪਰਮਾਤਮਾ ਦਾ ਨਾਮ ਸਹੈਤਾ ਕਰਨ ਵਾਲਾ ਹੈ, ਸਦਾ ਜਿੰਦ ਦੇ ਨਾਲ ਰਹਿੰਦਾ ਹੈ ਤੇ ਪਰਲੋਕ ਵਿਚ ਲੇਖਾ ਹੋਣ ਵੇਲੇ ਛਡਾ ਲੈਂਦਾ ਹੈ l
نامُ سہائیِ سدا سنّگِ آگےَ لۓ چھڈاءِ
سہائی ۔مدد گار ۔ اُگے ۔آئندہ ۔ عاقبت ۔۔
الہٰی نام ہمیشہ مدد گار ہے جو بوقت آخرت چھٹکارا دلاتا ہے

ਦੁਨੀਆ ਕੀਆ ਵਡਿਆਈਆ ਕਵਨੈ ਆਵਹਿ ਕਾਮਿ ॥
dunee-aa kee-aa vadi-aa-ee-aa kavnai aavahi kaam.
O’ my mind, what good are worldly praises?
(ਹੇ ਮੇਰੇ ਮਨ!) ਦੁਨੀਆ ਵਾਲੀਆਂ ਵਡਿਆਈਆਂ ਕਿਸੇ ਕੰਮ ਨਹੀਂ ਆਉਂਦੀਆਂ।
دُنیِیا کیِیا ۄڈِیائیِیا کۄنےَ آۄہِ کامِ
کونے کام ۔ کس مقصد کے لئے
دنیاوی عظمت و شہرت کسی کام نہیں آتی

ਮਾਇਆ ਕਾ ਰੰਗੁ ਸਭੁ ਫਿਕਾ ਜਾਤੋ ਬਿਨਸਿ ਨਿਦਾਨਿ ॥
maa-i-aa kaa rang sabh fikaa jaato binas nidaan.
All the pleasures of Maya (worldly riches and praises) are tasteless and insipid and would fade away in the end.
ਮਾਇਆ ਦੇ ਕਾਰਨ (ਮੂੰਹ ਉੱਤੇ ਦਿੱਸਦਾ) ਰੰਗ ਫਿਕਾ ਪੈ ਜਾਂਦਾ ਹੈ, ਕਿਉਂਕਿ ਇਹ ਰੰਗ ਆਖ਼ਰ ਨਾਸ ਹੋ ਜਾਂਦਾ ਹੈ।
مائِیا کا رنّگُ سبھُ پھِکا جاتو بِنسِ نِدانِ
پھکا ۔ بدمزہ ۔ جاتو ۔ جاتے ہی ۔ ونس ۔ ختم ۔ فناہ ۔ ندان ۔بوقت آخرت ۔
آخرختم ہو جاتا ہے جو بوقت آخرت چھٹکارا دلاتا ہے۔

ਜਾ ਕੈ ਹਿਰਦੈ ਹਰਿ ਵਸੈ ਸੋ ਪੂਰਾ ਪਰਧਾਨੁ ॥੨॥
jaa kai hirdai har vasai so pooraa parDhaan. ||2||
The one in whose mind God dwells, becomes virtuous and is recognized everywhere as very important person.
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਵੱਸਦਾ ਹੈ, ਉਹ ਸਭ ਗੁਣਾਂ ਵਾਲਾ ਹੋ ਜਾਂਦਾ ਹੈ ਤੇ (ਹਰ ਥਾਂ) ਮੰਨਿਆ-ਪ੍ਰਮੰਨਿਆ ਜਾਂਦਾ ਹੈ l
جا کےَ ہِردےَ ہرِ ۄسےَ سو پوُرا پردھانُ
پردھان۔ مانا ہوا مقبول عام
جس کے دل میں خدا بستا ہے وہی کامل اور مقبول ہے

ਸਾਧੂ ਕੀ ਹੋਹੁ ਰੇਣੁਕਾ ਅਪਣਾ ਆਪੁ ਤਿਆਗਿ ॥
saaDhoo kee hohu raynukaa apnaa aap ti-aag.
O’ my mind, renounce your ego and humbly accept the teaching of the Saint-Guru.
(ਹੇ ਮੇਰੇ ਮਨ!) ਗੁਰੂ ਦੇ ਚਰਨਾਂ ਦੀ ਧੂੜ ਬਣ, ਤੇ ਆਪਣਾ ਆਪਾ-ਭਾਵ ਛੱਡ ਦੇਹ।
سادھوُ کیِ ہوہُ رینھُکا اپنھا آپُ تِیاگِ
رینکا ۔ آپ ۔ خودی
خودی چھوڑ تمام جہد و دانش چھوڑ پائے مرشد پکڑ

ਪਾਵ ਸਿਆਣਪ ਸਗਲ ਛਡਿ ਗੁਰ ਕੀ ਚਰਣੀ ਲਾਗੁ ॥
upaav si-aanap sagal chhad gur kee charnee laag.
O’ my mind, give up all clever egotistical efforts to obtain His Grace and humbly remain in the sanctuary of the Guru.
(ਹੇ ਮਨ! ਹੋਰ) ਸਾਰੇ ਹੀਲੇ ਤੇ ਚਤੁਰਾਈਆਂ ਛੱਡ ਕੇ ਗੁਰੂ ਦੀ ਸਰਨ ਪਿਆ ਰਹੁ।
اُپاۄ سِیانھپ سگل چھڈِ گُر کیِ چرنھیِ لاگُ
اے میرے ذہن ، اس کے فضل کو حاصل کرنے کے لئے تمام ہوشیار مغرورانہ کوششوں کو ترک کرو اور عاجزی کے ساتھ گرو کے حرم میں رہو

ਤਿਸਹਿ ਪਰਾਪਤਿ ਰਤਨੁ ਹੋਇ ਜਿਸੁ ਮਸਤਕਿ ਹੋਵੈ ਭਾਗੁ ॥੩॥
tiseh paraapat ratan ho-ay jis mastak hovai bhaag. ||3||
He alone receives the Jewel of Naam, in whose destiny it is so written.
ਜਿਸ ਮਨੁੱਖ ਦੇ ਮੱਥੇ ਉੱਤੇ (ਪੂਰਬਲਾ) ਭਾਗ ਜਾਗਦਾ ਹੈ, ਉਸ ਨੂੰ ਪਰਮਾਤਮਾ ਦਾ ਨਾਮ-ਰਤਨ ਮਿਲ ਪੈਂਦਾ ਹੈ l
تِسہِ پراپتِ رتنُ ہوءِ جِسُ مستکِ ہوۄےَ بھاگُ
نام کا زیور صرف وہی پاتا ہے جس کے مقدر میں یہ پہلے سے لکھا ہوتا ہے

ਤਿਸੈ ਪਰਾਪਤਿ ਭਾਈਹੋ ਜਿਸੁ ਦੇਵੈ ਪ੍ਰਭੁ ਆਪਿ ॥
tisai paraapat bhaa-eeho jis dayvai parabh aap.
O’ brothers, only he receives Naam, upon whom God Himself bestows it.
ਹੇ ਭਰਾਵੋ! ਪ੍ਰਭੂ ਦਾ ਨਾਮ ਉਸੇ ਮਨੁੱਖ ਨੂੰ ਮਿਲਦਾ ਹੈ ਜਿਸ ਨੂੰ (ਗੁਰੂ ਦੀ ਰਾਹੀਂ) ਪ੍ਰਭੂ ਆਪ ਦੇਂਦਾ ਹੈ।
تِسےَ پراپتِ بھائیِہو جِسُ دیۄےَ پ٘ربھُ آپِ
اے بھائی الہٰی نام اُسے ملتا ہے جسے خودا خود عنایت کرتا ہے

ਸਤਿਗੁਰ ਕੀ ਸੇਵਾ ਸੋ ਕਰੇ ਜਿਸੁ ਬਿਨਸੈ ਹਉਮੈ ਤਾਪੁ ॥
satgur kee sayvaa so karay jis binsai ha-umai taap.
Only that person can follow the teachings of the True Guru whose malady of ego has vanished.
ਗੁਰੂ ਦੀ ਸੇਵਾ ਭੀ ਉਹੀ ਮਨੁੱਖ ਕਰਦਾ ਹੈ ਜਿਸ ਦੇ ਅੰਦਰੋਂ ਹਉਮੈ ਦਾ ਤਾਪ ਨਾਸ ਹੋ ਜਾਂਦਾ ਹੈ।
ستِگُر کیِ سیۄا سو کرے جِسُ بِنسےَ ہئُمےَ تاپُ
سچے مرشد کی خدمت وہی کرتا ہے۔ جسے خودی کی تپش بجھادی

ਨਾਨਕ ਕਉ ਗੁਰੁ ਭੇਟਿਆ ਬਿਨਸੇ ਸਗਲ ਸੰਤਾਪ ॥੪॥੮॥੭੮॥
naanak ka-o gur bhayti-aa binsay sagal santaap. ||4||8||78||
O’ Nanak, the one who meets and follows the Guru’s teachings, all his sufferings come to an end.
ਹੇ ਨਾਨਕ! ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਸ ਦੇ ਸਾਰੇ ਕਲੇਸ਼ ਦੂਰ ਹੋ ਜਾਂਦੇ ਹਨ l
نانک کءُ گُرُ بھیٹِیا بِنسے سگل سنّتاپ
اے نانک اس کو مرشد مل گیا جس سے سارے عذاب مٹ گئے ۔

ਸਿਰੀਰਾਗੁ ਮਹਲਾ ੫ ॥
sireeraag mehlaa 5.
Siree Raag, by the Fifth Guru:
ਇਕੁ ਪਛਾਣੂ ਜੀਅ ਕਾ ਇਕੋ ਰਖਣਹਾਰੁ ॥
ik pachhaanoo jee-a kaa iko rakhanhaar.
He is the only true friend of the soul and only savior from the vices.
ਜਿੰਦ ਦਾ ਮਿੱਤਰ ਸਿਰਫ਼ ਪਰਮਾਤਮਾ ਹੀ ਹੈ, ਪਰਮਾਤਮਾ ਹੀ ਜਿੰਦ ਨੂੰ (ਵਿਕਾਰ ਆਦਿਕਾਂ ਤੋਂ) ਬਚਾਣ ਵਾਲਾ ਹੈ,
اِکُ پچھانھوُ جیِء کا اِکو رکھنھہارُ
پچھالو۔ دوست۔ اکو ۔ داحد ۔پر ان ادھار ۔زندگی کا سہارا
واحد خدا ہی روح اور زندگی کو جاننے پہچاننے والا ہے

ਇਕਸ ਕਾ ਮਨਿ ਆਸਰਾ ਇਕੋ ਪ੍ਰਾਣ ਅਧਾਰੁ ॥
ikas kaa man aasraa iko paraan aDhaar.
Therefore, keep the support of the One (God) in the mind, only He is the sustainer of life.
ਇਸ ਵਾਸਤੇ ਆਪਣੇ ਮਨ ਵਿਚ ਸਿਰਫ਼ ਪਰਮਾਤਮਾ ਦਾ ਆਸਰਾ ਰੱਖ, ਸਿਰਫ਼ ਪਰਮਾਤਮਾ ਹੀ ਜਿੰਦ ਦਾ ਸਹਾਰਾ ਹੈ।
اِکس کا منِ آسرا اِکو پ٘رانھ ادھارُ
پر ان ادھار ۔زندگی کا سہارا
وہی زندگی کا محافظ ہے اور اس واحد کا ہی زندگی کو سہارا اور آسرا ہے

ਤਿਸੁ ਸਰਣਾਈ ਸਦਾ ਸੁਖੁ ਪਾਰਬ੍ਰਹਮੁ ਕਰਤਾਰੁ ॥੧॥
tis sarnaa-ee sadaa sukh paarbarahm kartaar. ||1||
There is eternal peace in the sanctuary of the Supreme Power, the Creator.
ਉਹ ਪਾਰਬ੍ਰਹਮ ਕਰਤਾਰ (ਹੀ ਸਹਾਰਾ ਹੈ) ਉਸ ਦੀ ਸਰਨ ਪਿਆਂ ਸਦਾ ਸੁਖ ਮਿਲਦਾ ਹੈ l
تِسُ سرنھائیِ سدا سُکھُ پارب٘رہمُ کرتارُ
اسکی پناہ میں ہی سکھ ہے وہی کار از اور کامیابی عنایت کرنیوالا ہے

ਮਨ ਮੇਰੇ ਸਗਲ ਉਪਾਵ ਤਿਆਗੁ ॥
man mayray sagal upaav ti-aag.
O my mind, give up all efforts,
ਹੇ ਮੇਰੇ ਮਨ! ਹੋਰ ਸਾਰੇ ਹੀਲੇ ਛੱਡ ਦੇ
من میرے سگل اُپاۄ تِیاگُ
اُپار ۔حیلہ۔ تپاگ۔چھوڑنا۔ ترک
اے دل تمام کوشش و کاؤش چھوڑ

ਗੁਰੁ ਪੂਰਾ ਆਰਾਧਿ ਨਿਤ ਇਕਸੁ ਕੀ ਲਿਵ ਲਾਗੁ ॥੧॥ ਰਹਾਉ ॥
gur pooraa aaraaDh nit ikas kee liv laag. ||1|| rahaa-o.
worship the Perfect Guru everyday, and keep attuned to the One (God) alone with love and devotion.
ਸਿਰਫ਼ ਪੂਰੇ ਗੁਰੂ ਨੂੰ ਸਦਾ ਚੇਤੇ ਰੱਖ ਤੇ ਇਕ ਪਰਮਾਤਮਾ ਦੀ ਲਗਨ ਆਪਣੇ ਅੰਦਰ ਲਾਈ ਰੱਖ l
گُرُ پوُرا آرادھِ نِت اِکسُ کیِ لِۄ لاگُ
لو ۔اُنس
زندگی کامل مرشد سے دلی پیار کیا ۔ واحد خداسے محبت پیار کر

ਇਕੋ ਭਾਈ ਮਿਤੁ ਇਕੁ ਇਕੋ ਮਾਤ ਪਿਤਾ ॥
iko bhaa-ee mit ik iko maat pitaa.f
The One (God) is my brother, my friend, my mother and father.
ਸਿਰਫ਼ ਪਰਮਾਤਮਾ ਹੀ ਅਸਲ ਭਰਾ ਹੈ, ਮਿੱਤਰ ਹੈ, ਸਿਰਫ਼ ਪਰਮਾਤਮਾ ਹੀ ਅਸਲ ਮਾਂ ਪਿਉ ਹੈ l
اِکو بھائیِ مِتُ اِکُ اِکو مات پِتا
ایک ہی واحد خدا ہی بھائی دوست اورماں باپ ہے

ਇਕਸ ਕੀ ਮਨਿ ਟੇਕ ਹੈ ਜਿਨਿ ਜੀਉ ਪਿੰਡੁ ਦਿਤਾ ॥
ikas kee man tayk hai jin jee-o pind ditaa.
My mind depends upon the support of that One (God), Who has given the body and soul.
ਮੈਨੂੰ ਤਾਂ ਉਸ ਪਰਮਾਤਮਾ ਦਾ ਹੀ ਮਨ ਵਿਚ ਸਹਾਰਾ ਹੈ ਜਿਸ ਨੇ ਇਹ ਜਿੰਦ ਦਿੱਤੀ ਹੈ, ਜਿਸ ਨੇ ਇਹ ਸਰੀਰ ਦਿੱਤਾ ਹੈ।
اِکس کیِ منِ ٹیک ہےَ جِنِ جیِءُ پِنّڈُ دِتا
اسی کو دل کو سہارا ہے جسنے دل سے کیوں بھلائین جسنے سب کچھ اپنے زیر کر رکھا ہے

ਸੋ ਪ੍ਰਭੁ ਮਨਹੁ ਨ ਵਿਸਰੈ ਜਿਨਿ ਸਭੁ ਕਿਛੁ ਵਸਿ ਕੀਤਾ ॥੨॥
so parabh manhu na visrai jin sabh kichh vas keetaa. ||2||
May I never forget that Master of Universe from my mind; who has kept everything under His control.
ਮੇਰੀ ਸਦਾ ਇਹੀ ਅਰਦਾਸ ਹੈ ਕਿ ਜਿਸ ਪ੍ਰਭੂ ਨੇ ਸਭ ਕੁਝ ਆਪਣੇ ਵੱਸ ਵਿਚ ਰਖਿਆ ਹੋਇਆ ਹੈ ਉਹ ਕਦੇ ਮੇਰੇ ਮਨ ਤੋਂ ਨਾਹ ਭੁੱਲੇ l
سو پ٘ربھُ منہُ ن ۄِسرےَ جِنِ سبھُ کِچھُ ۄسِ کیِتا
ہر دل میں اور ہر جابستا ہے

ਘਰਿ ਇਕੋ ਬਾਹਰਿ ਇਕੋ ਥਾਨ ਥਨੰਤਰਿ ਆਪਿ ॥
ghar iko baahar iko thaan thanantar aap.
God is dwelling in my heart and is pervading everywhere in the universe.
ਹਿਰਦੇ ਵਿਚ ਭੀ ਤੇ ਬਾਹਰ ਹਰ ਥਾਂ ਭੀ ਸਿਰਫ਼ ਪਰਮਾਤਮਾ ਹੀ ਵੱਸ ਰਿਹਾ ਹੈ।
گھرِ اِکو باہرِ اِکو تھان تھننّترِ آپ
تھان تھنتر ۔ ہر جگہ
اور واحد خدا جسنے تمام عالم پیدا کیا ہے

ਜੀਅ ਜੰਤ ਸਭਿ ਜਿਨਿ ਕੀਏ ਆਠ ਪਹਰ ਤਿਸੁ ਜਾਪਿ ॥
jee-a jant sabh jin kee-ay aath pahar tis jaap.
Day and night meditate with love and devotion on God who created all human beings and creatures.
ਅੱਠੇ ਪਹਿਰ ਉਸ ਪ੍ਰਭੂ ਨੂੰ ਸਿਮਰ, ਜਿਸ ਨੇ ਸਾਰੇ ਜੀਅ ਜੰਤ ਪੈਦਾ ਕੀਤੇ ਹਨ।
جیِء جنّت سبھِ جِنِ کیِۓ آٹھ پہر تِسُ جاپِ
اسے روز و شب یاد کر

ਇਕਸੁ ਸੇਤੀ ਰਤਿਆ ਨ ਹੋਵੀ ਸੋਗ ਸੰਤਾਪੁ ॥੩॥
ikas saytee rati-aa na hovee sog santaap. ||3||
By being imbued with the love of that One, no sorrow or grief remains.
ਜੇ ਸਿਰਫ਼ ਪਰਮਾਤਮਾ ਦੇ (ਪਿਆਰ-ਰੰਗ) ਵਿਚ ਰੰਗੇ ਰਹੀਏ, ਤਾਂ ਕਦੇ ਕੋਈ ਦੁੱਖ ਕਲੇਸ਼ ਨਹੀਂ ਪੋਂਹਦਾ l
اِکسُ سیتیِ رتِیا ن ہوۄیِ سوگ سنّتاپُ
سنتاپ ۔ عذاب ۔جھگڑا ۔
اس سے پیار کرنیے کسی قسم کا عذاب اور جھگڑا نہیں ہوتا

ਪਾਰਬ੍ਰਹਮੁ ਪ੍ਰਭੁ ਏਕੁ ਹੈ ਦੂਜਾ ਨਾਹੀ ਕੋਇ ॥
paarbarahm parabh ayk hai doojaa naahee ko-ay.
There is only One Supreme Power (God) and there is no other at all.
ਪਾਰਬ੍ਰਹਮ ਪਰਮਾਤਮਾ ਹੀ (ਸਾਰੇ ਸੰਸਾਰ ਦਾ ਮਾਲਕ) ਹੈ, ਕੋਈ ਹੋਰ ਉਸ ਦੇ ਬਰਾਬਰ ਦਾ ਨਹੀਂ ਹੈ।
پارب٘رہمُ پ٘ربھُ ایکُ ہےَ دوُجا ناہیِ کوءِ
پروردگار۔کامیابیاں عطا فرمانے والا ہے واحد خدا ہے نہیں کوئی اُسکا ثانی دوسرا

ਜੀਉ ਪਿੰਡੁ ਸਭੁ ਤਿਸ ਕਾ ਜੋ ਤਿਸੁ ਭਾਵੈ ਸੁ ਹੋਇ ॥
jee-o pind sabh tis kaa jo tis bhaavai so ho-ay.
Soul and body all belong to Him; whatever pleases Him comes to pass.
(ਸਭ ਜੀਵਾਂ ਦਾ) ਸਰੀਰ ਉਸ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ, (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲਗਦਾ ਹੈ।
جیِءُ پِنّڈُ سبھُ تِس کا جو تِسُ بھاۄےَ سُ ہوءِ
یہ دل و جان وجسم اُسی کا ہے جو چاہتا ہے وہی ہوتا ہے

ਗੁਰਿ ਪੂਰੈ ਪੂਰਾ ਭਇਆ ਜਪਿ ਨਾਨਕ ਸਚਾ ਸੋਇ ॥੪॥੯॥੭੯॥
gur poorai pooraa bha-i-aa jap naanak sachaa so-ay. ||4||9||79||
One who meditates on God through the Perfect Guru, himself becomes perfect. Therefore O’ Nanak, meditate on that Eternal God with love and devotion.
ਹੇ ਨਾਨਕ! ਜੇਹੜਾ ਮਨੁੱਖ ਪੂਰੇ ਗੁਰੂ ਦੀ ਰਾਹੀਂ ਉਸ ਸਦਾ-ਥਿਰ ਪ੍ਰਭੂ ਨੂੰ ਸਿਮਰਦਾ ਹੈ, ਉਹ (ਸਭ ਗੁਣਾਂ ਨਾਲ) ਮੁਕੰਮਲ ਹੋ ਜਾਂਦਾ ਹੈ
گُرِ پوُرےَ پوُرا بھئِیا جپِ نانک سچا سوءِ
جو چاہتا ہے وہی ہوتا ہےاے نانک جواُس کو کامل انسان ہو جاتا ہے

ਸਿਰੀਰਾਗੁ ਮਹਲਾ ੫ ॥
sireeraag mehlaa 5.
Siree Raag, by the Fifth Guru:
ਜਿਨਾ ਸਤਿਗੁਰ ਸਿਉ ਚਿਤੁ ਲਾਇਆ ਸੇ ਪੂਰੇ ਪਰਧਾਨ ॥
jinaa satgur si-o chit laa-i-aa say pooray parDhaan.
Those who focus their consciousness on the True Guru are perfectly fulfilled and recognized.
ਮੁਕੰਮਲ ਤੇ ਮੁਖੀ ਹਨ ਉਹ ਜੋ ਸੱਚੇ ਗੁਰਾਂ ਨਾਲ ਆਪਣੇ ਮਨ ਜੋੜਦੇ ਹਨ।
جِنا ستِگُر سِءُ چِتُ لائِیا سے پوُرے پردھان
جنہوں نے سچے مرشد سے دل لگائیا وہ بلند اقبال لہذا عظمت و مقبول ہوئے

ਜਿਨ ਕਉ ਆਪਿ ਦਇਆਲੁ ਹੋਇ ਤਿਨ ਉਪਜੈ ਮਨਿ ਗਿਆਨੁ ॥
jin ka-o aap da-i-aal ho-ay tin upjai man gi-aan.
Spiritual wisdom wells up in the minds of those unto whom God Himself shows mercy.
ਬ੍ਰਹਿਮ-ਬੋਧ ਉਨ੍ਹਾਂ ਦੇ ਚਿੱਤ ਅੰਦਰ ਪੁੰਗਰ ਆਉਂਦਾ ਹੈ, ਜਿਨ੍ਹਾਂ ਉਤੇ ਪ੍ਰਭੂ ਖੁਦ ਮਿਹਰਬਾਨ ਹੋ ਜਾਂਦਾ ਹੈ।
جِن کءُ آپِ دئِیالُ ہوءِ تِن اُپجےَ منِ گِیانُ
اُیجے ۔ پیدا ہوتا ہے
اور جن پر کرم و عنایت کی وہ صاحب علم ہوئے

ਜਿਨ ਕਉ ਮਸਤਕਿ ਲਿਖਿਆ ਤਿਨ ਪਾਇਆ ਹਰਿ ਨਾਮੁ ॥੧॥
jin ka-o mastak likhi-aa tin paa-i-aa har naam. ||1||
They in whose destiny it is so ordained receive the Name of God.
ਜਿਨ੍ਹਾਂ ਦੇ ਮੱਥੇ ਉੱਤੇ (ਧੁਰੋਂ ਬਖ਼ਸ਼ਸ਼ ਦਾ ਲੇਖ) ਲਿਖਿਆ ਹੋਇਆ ਉੱਘੜਦਾ ਹੈ, ਉਹ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦੇ ਹਨ l
جِن کءُ مستکِ لِکھِیا تِن پائِیا ہرِ نامُ
مستک ۔ پیشانی
دل میں گیان پیدا ہوا جنے مقدر میں اُنکی پیشانی پے تحریر نمودار ہوتی ہے

ਮਨ ਮੇਰੇ ਏਕੋ ਨਾਮੁ ਧਿਆਇ ॥
man mayray ayko naam Dhi-aa-ay.
O’ my mind, meditate on God’s Name with loving devotion.
ਹੇ ਮੇਰੇ ਮਨ! ਸਿਰਫ਼ ਪਰਮਾਤਮਾ ਦਾ ਨਾਮ ਸਿਮਰ।
من میرے ایکو نامُ دھِیاءِ
انہیں الہٰی نام حاصل ہوا

ਸਰਬ ਸੁਖਾ ਸੁਖ ਊਪਜਹਿ ਦਰਗਹ ਪੈਧਾ ਜਾਇ ॥੧॥ ਰਹਾਉ ॥
sarab sukhaa sukh oopjahi dargeh paiDhaa jaa-ay. ||1|| rahaa-o.
All kinds of pleasures and comforts arise in that person’s life, and he is honored in the Court of God.
ਉਸ ਦੇ ਅੰਦਰ ਸਾਰੇ ਸ੍ਰੇਸ਼ਟ ਸੁਖ ਪੈਦਾ ਹੋ ਜਾਂਦੇ ਹਨ, ਉਹ ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਨਾਲ ਜਾਂਦਾ ਹੈ l
سرب سُکھا سُکھ اوُپجہِ درگہ پیَدھا جاءِ
پیدھا۔ پہنائیا
جس سے سارے اعلیٰ سکھ پیدا ہوتے ہیں

ਜਨਮ ਮਰਣ ਕਾ ਭਉ ਗਇਆ ਭਾਉ ਭਗਤਿ ਗੋਪਾਲ ॥
janam maran kaa bha-o ga-i-aa bhaa-o bhagat gopaal.
The one who remembers God with loving devotion, is liberated from the fear of the cycles of birth and death.
ਜੇਹੜਾ ਮਨੁੱਖ ਗੋਪਾਲ-ਪ੍ਰਭੂ ਦੀ ਭਗਤੀ ਕਰਦਾ ਹੈ,, ਉਸ ਦਾ ਜਨਮ ਮਰਨ ਦੇ (ਗੇੜ ਵਿਚ ਪੈਣ) ਦਾ ਡਰ ਦੂਰ ਹੋ ਜਾਂਦਾ ਹੈ।
جنم مرنھ کا بھءُ گئِیا بھاءُ بھگتِ گوپال
بھاؤ بھگت ۔ عبادت ۔کی محبت بہؤ۔ڈر ۔ گوپال ۔ خدا
اور الہٰی درگاہ میں خلعتیں ملتی ہے ۔ مراد وقار ۔ توقیر و عزت ملتی ہے تناسخ مٹتا ہے

ਸਾਧੂ ਸੰਗਤਿ ਨਿਰਮਲਾ ਆਪਿ ਕਰੇ ਪ੍ਰਤਿਪਾਲ ॥
saaDhoo sangat nirmalaa aap karay partipaal.
In the holy congregation, his life becomes immaculate. God Himself protects him from the vices and nurtures him.
ਸਾਧ ਸੰਗਤਿ ਵਿਚ ਰਹਿ ਕੇ ਉਹ ਪਵਿਤ੍ਰ (ਜੀਵਨ ਵਾਲਾ) ਹੋ ਜਾਂਦਾ ਹੈ, ਪਰਮਾਤਮਾ ਆਪ (ਵਿਕਾਰਾਂ ਤੋਂ ਉਸ ਦੀ) ਰਾਖੀ ਕਰਦਾ ਹੈ।
سادھوُ سنّگتِ نِرملا آپِ کرے پ٘رتِپال
پرتپال ۔پروردگار
خدا رسیدگان کی صحبت و قربت سے انسان پاکیزگی پاتا ہے اور خدا خود پر ورش کرتا ہے

ਜਨਮ ਮਰਣ ਕੀ ਮਲੁ ਕਟੀਐ ਗੁਰ ਦਰਸਨੁ ਦੇਖਿ ਨਿਹਾਲ ॥੨॥
janam maran kee mal katee-ai gur darsan daykh nihaal. ||2||
Beholding the blessed vision of the Guru, he is delighted. The filth of vices is washed off and he is saved from the cycle of birth and death.
ਗੁਰੂ ਦਾ ਦਰਸ਼ਨ ਕਰ ਕੇ ਉਸ ਦਾ ਤਨ ਮਨ ਖਿੜ ਪੈਂਦਾ ਹੈ, ਜਨਮ ਮਰਨ ਦੇ ਗੇੜ ਵਿਚ ਪਾਣ ਵਾਲੀ ਵਿਕਾਰਾਂ ਦੀ ਮੈਲ ਕੱਟੀ ਜਾਂਦੀ ਹੈ l
جنم مرنھ کیِ ملُ کٹیِئےَ گُر درسنُ دیکھِ نِہال
اور دیرینہ جسموں کی بدکاریوں کی ناپاکیزگی دور ہوجاتی ہے اور دیدار مرشد سے خوشیاں مملتی ہے ۔

ਥਾਨ ਥਨੰਤਰਿ ਰਵਿ ਰਹਿਆ ਪਾਰਬ੍ਰਹਮੁ ਪ੍ਰਭੁ ਸੋਇ ॥
thaan thanantar rav rahi-aa paarbarahm parabh so-ay.
The Supreme God is pervading all places and interspaces.
(ਹੇ ਮੇਰੇ ਮਨ!) ਉਹ ਪਾਰਬ੍ਰਹਮ ਪਰਮਾਤਮਾ ਹਰੇਕ ਥਾਂ ਵਿਚ ਵਿਆਪਕ ਹੈ।
تھان تھننّترِ رۄِ رہِیا پارب٘رہمُ پ٘ربھُ سوءِ
اتھان تھنتر۔ ہر جگہ پار برہم۔ خدا ۔ پارلگانیوالا
ہر جگہ اُسی کے نور سے روشن ہے ۔ ہر جگہ بستا ہے

ਸਭਨਾ ਦਾਤਾ ਏਕੁ ਹੈ ਦੂਜਾ ਨਾਹੀ ਕੋਇ ॥
sabhnaa daataa ayk hai doojaa naahee ko-ay.
The One is the Giver of all, there is no other at all.
ਉਹ ਆਪ ਹੀ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਹੋਰ ਦੂਸਰਾ ਕੋਈ ਨਹੀਂ l
سبھنا داتا ایکُ ہےَ دوُجا ناہیِ کوءِ
وہی کامیابیاں عنایت کرنیوالا ہے

ਤਿਸੁ ਸਰਣਾਈ ਛੁਟੀਐ ਕੀਤਾ ਲੋੜੇ ਸੁ ਹੋਇ ॥੩॥
tis sarnaa-ee chhutee-ai keetaa lorhay so ho-ay. ||3||
In His Sanctuary, one is saved from the vices, whatever He wishes, comes to pass.
(ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਹ ਕਰਨਾ ਚਾਹੁੰਦਾ ਹੈ, ਉਸ ਦੀ ਸਰਨ ਪਿਆਂ (ਵਿਕਾਰਾਂ ਤੋਂ) ਖ਼ਲਾਸੀ ਹੁੰਦੀ ਹੈ l
تِسُ سرنھائیِ چھُٹیِئےَ کیِتا لوڑے سُ ہوءِ
سب کا راز ہے واحد خدا اس کی پناہ سے نجات ملتی ہے ۔ جو چاہتا ہے وہی ہوتا ہے ۔

ਜਿਨ ਮਨਿ ਵਸਿਆ ਪਾਰਬ੍ਰਹਮੁ ਸੇ ਪੂਰੇ ਪਰਧਾਨ ॥
jin man vasi-aa paarbarahm say pooray parDhaan.
Perfectly fulfilled and exalted are those, in whose minds the Supreme God dwells.
ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਾਰਬ੍ਰਹਮ ਪਰਮੇਸ਼ਰ (ਦਾ ਨਾਮ) ਵੱਸ ਪੈਂਦਾ ਹੈ, ਉਹਨਾਂ ਦੇ ਅੰਦਰ ਸਾਰੇ ਗੁਣ ਪੈਦਾ ਹੋ ਜਾਂਦੇ ਹਨ।
جِن منِ ۄسِیا پارب٘رہمُ سے پوُرے پردھان
پردھان۔ مقبول عام۔بلند عظمت
جنکے دلمیں خدا بستا ہے وہ صاحب اقبال وبلند عظمت ہوئے

ਤਿਨ ਕੀ ਸੋਭਾ ਨਿਰਮਲੀ ਪਰਗਟੁ ਭਈ ਜਹਾਨ ॥
tin kee sobhaa nirmalee pargat bha-ee jahaan.
Their reputation is spotless and pure; they are revealed all over the world.
ਉਹ ਹਰ ਥਾਂ ਆਦਰ ਪਾਂਦੇ ਹਨ। ਉਹਨਾਂ ਦੀ ਬੇ-ਦਾਗ਼ ਸੋਭਾ-ਵਡਿਆਈ ਸਾਰੇ ਜਹਾਨ ਵਿਚ ਉੱਘੀ ਹੋ ਜਾਂਦੀ ਹੈ।
تِن کیِ سوبھا نِرملیِ پرگٹُ بھئیِ جہان
یزملی ۔ پاک پرگٹ ۔ ظاہر ۔
اُنکی عالمگیر پاک شہرت ہوئی

ਜਿਨੀ ਮੇਰਾ ਪ੍ਰਭੁ ਧਿਆਇਆ ਨਾਨਕ ਤਿਨ ਕੁਰਬਾਨ ॥੪॥੧੦॥੮੦॥
jinee mayraa parabh Dhi-aa-i-aa naanak tin kurbaan. ||4||10||80||
O’ Nanak, I dedicate myself to those who have meditated on my beloved God with love and devotion.
ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਪਿਆਰੇ ਪ੍ਰਭੂ ਦਾ ਸਿਮਰਨ ਕੀਤਾ ਹੈ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ l
جِنیِ میرا پ٘ربھُ دھِیائِیا نانک تِن کُربان
جنہوں نے خدا کی عبادت دریافت کی قربا ن ہے نانک ان پر۔