Guru Granth Sahib Translation Project

Guru Granth Sahib Urdu Page 1141

Page 1141

ਰੋਗ ਬੰਧ ਰਹਨੁ ਰਤੀ ਨ ਪਾਵੈ ॥ بیماریوں کے بندھن میں جکڑا ہوا انسان کسی بھی حالت میں سکون نہیں پاتا اور
ਬਿਨੁ ਸਤਿਗੁਰ ਰੋਗੁ ਕਤਹਿ ਨ ਜਾਵੈ ॥੩॥ بغیر سچی گرو کے اس کا یہ روگ کبھی دور نہیں ہوتا۔ 3۔
ਪਾਰਬ੍ਰਹਮਿ ਜਿਸੁ ਕੀਨੀ ਦਇਆ ॥ جس پر پرم برہما نے مہربانی کی ہے،
ਬਾਹ ਪਕੜਿ ਰੋਗਹੁ ਕਢਿ ਲਇਆ ॥ اسے بازو سے پکڑ کر بیماریوں سے آزاد کردیا ہے۔
ਤੂਟੇ ਬੰਧਨ ਸਾਧਸੰਗੁ ਪਾਇਆ ॥ نیک جماعت کا ساتھ ملنے سے سبھی بندھن ٹوٹ جاتے ہیں۔
ਕਹੁ ਨਾਨਕ ਗੁਰਿ ਰੋਗੁ ਮਿਟਾਇਆ ॥੪॥੭॥੨੦॥ نانک کہتے ہیں کہ گرو نے سبھی بیماریوں کو مٹا دیا ہے۔ 4۔ 7۔ 20۔
ਭੈਰਉ ਮਹਲਾ ੫ ॥ بھیرو محلہ 5۔
ਚੀਤਿ ਆਵੈ ਤਾਂ ਮਹਾ ਅਨੰਦ ॥ جب رب یاد آتا ہے تو عظیم خوشی حاصل ہوتی ہے،
ਚੀਤਿ ਆਵੈ ਤਾਂ ਸਭਿ ਦੁਖ ਭੰਜ ॥ جب رب یاد آتا ہے تو سبھی دکھ دور ہو جاتے ہیں۔
ਚੀਤਿ ਆਵੈ ਤਾਂ ਸਰਧਾ ਪੂਰੀ ॥ جب رب یاد آتا ہے تو ساری امیدیں پوری ہو جاتی ہیں،
ਚੀਤਿ ਆਵੈ ਤਾਂ ਕਬਹਿ ਨ ਝੂਰੀ ॥੧॥ جب رب یاد آتا ہے تو کبھی پچھتاوا نہیں ہوتا۔ 1۔
ਅੰਤਰਿ ਰਾਮ ਰਾਇ ਪ੍ਰਗਟੇ ਆਇ ॥ جب رب من میں ظاہر ہو جائے،
ਗੁਰਿ ਪੂਰੈ ਦੀਓ ਰੰਗੁ ਲਾਇ ॥੧॥ ਰਹਾਉ ॥ تو کامل گرو کی کرپا مہربانی سے لگن پیدا ہو جاتی ہے۔ 1۔ وقفہ۔
ਚੀਤਿ ਆਵੈ ਤਾਂ ਸਰਬ ਕੋ ਰਾਜਾ ॥ جب رب یاد آتا ہے تو انسان سب کا بادشاہ بن جاتا ہے۔
ਚੀਤਿ ਆਵੈ ਤਾਂ ਪੂਰੇ ਕਾਜਾ ॥ جب رب یاد آتا ہے تو سبھی کام مکمل ہو جاتے ہیں۔
ਚੀਤਿ ਆਵੈ ਤਾਂ ਰੰਗਿ ਗੁਲਾਲ ॥ جب رب یاد آتا ہے تو محبت کا رنگ گہرا ہو جاتا ہے،
ਚੀਤਿ ਆਵੈ ਤਾਂ ਸਦਾ ਨਿਹਾਲ ॥੨॥ جب رب یاد آتا ہے تو انسان ہمیشہ خوش رہتا ہے۔ 2۔
ਚੀਤਿ ਆਵੈ ਤਾਂ ਸਦ ਧਨਵੰਤਾ ॥ جب رب یاد آتا ہے تو انسان ہمیشہ دولت مند ہوتا ہے،
ਚੀਤਿ ਆਵੈ ਤਾਂ ਸਦ ਨਿਭਰੰਤਾ ॥ جب رب یاد آتا ہے تو وہ ہمیشہ بے خوف ہو جاتا ہے۔
ਚੀਤਿ ਆਵੈ ਤਾਂ ਸਭਿ ਰੰਗ ਮਾਣੇ ॥ جب رب یاد آتا ہے تو ہر طرح کی خوشیاں ملتی ہیں،
ਚੀਤਿ ਆਵੈ ਤਾਂ ਚੂਕੀ ਕਾਣੇ ॥੩॥ جب رب یاد آتا ہے تو دوسروں پر انحصار ختم ہو جاتا ہے۔ 3۔
ਚੀਤਿ ਆਵੈ ਤਾਂ ਸਹਜ ਘਰੁ ਪਾਇਆ ॥ جب رب یاد آتا ہے تو آسانی سے سچا گھر روحانی مقام حاصل ہو جاتا ہے،
ਚੀਤਿ ਆਵੈ ਤਾਂ ਸੁੰਨਿ ਸਮਾਇਆ ॥ جب رب یاد آتا ہے تو انسان حقیقت میں یکسو ہو جاتا ہے۔
ਚੀਤਿ ਆਵੈ ਸਦ ਕੀਰਤਨੁ ਕਰਤਾ ॥ ਮਨੁ ਮਾਨਿਆ ਨਾਨਕ ਭਗਵੰਤਾ ॥੪॥੮॥੨੧॥ جب رب یاد آتا ہے تو وہ ہمیشہ اس کی حمد و ثنا کرتا ہے نانک کہتے ہیں کہ یوں دل رب میں راضی ہو کر ہمیشہ خوش رہتا ہے۔ 4۔ 8۔ 21۔
ਭੈਰਉ ਮਹਲਾ ੫ ॥ بھیرو محلہ 5۔
ਬਾਪੁ ਹਮਾਰਾ ਸਦ ਚਰੰਜੀਵੀ ॥ میرا باپ ہمیشہ زندہ رہنے والا ہے،
ਭਾਈ ਹਮਾਰੇ ਸਦ ਹੀ ਜੀਵੀ ॥ میرے بھائی ہمیشہ زندگی پانے والے ہیں۔
ਮੀਤ ਹਮਾਰੇ ਸਦਾ ਅਬਿਨਾਸੀ ॥ میرے دوست ہمیشہ نہ ختم ہونے والے ہیں۔
ਕੁਟੰਬੁ ਹਮਾਰਾ ਨਿਜ ਘਰਿ ਵਾਸੀ ॥੧॥ میرا پورا خاندان سچی گھر میں بستا ہے۔ 1۔
ਹਮ ਸੁਖੁ ਪਾਇਆ ਤਾਂ ਸਭਹਿ ਸੁਹੇਲੇ ॥ مجھے سکون حاصل ہوا تو سبھی خوش ہو گئے۔
ਗੁਰਿ ਪੂਰੈ ਪਿਤਾ ਸੰਗਿ ਮੇਲੇ ॥੧॥ ਰਹਾਉ ॥ کامل گرو نے مجھے رب میرے باپ کے ساتھ ملا )دیا۔ 1۔ وقفہ۔
ਮੰਦਰ ਮੇਰੇ ਸਭ ਤੇ ਊਚੇ ॥. میرا گھر سب سے بلند ہے،
ਦੇਸ ਮੇਰੇ ਬੇਅੰਤ ਅਪੂਛੇ ॥ میرا ملک بے انت اور بے سوال ہے۔
ਰਾਜੁ ਹਮਾਰਾ ਸਦ ਹੀ ਨਿਹਚਲੁ ॥ میری بادشاہت ہمیشہ قائم رہنے والی ہے اور
ਮਾਲੁ ਹਮਾਰਾ ਅਖੂਟੁ ਅਬੇਚਲੁ ॥੨॥ میرا مال کبھی ختم نہ ہونے والا اور ہمیشہ مستحکم رہنے والا ہے۔ 2۔
ਸੋਭਾ ਮੇਰੀ ਸਭ ਜੁਗ ਅੰਤਰਿ ॥ میری عزت سارے زمانوں میں قائم ہے،
ਬਾਜ ਹਮਾਰੀ ਥਾਨ ਥਨੰਤਰਿ ॥ میری تعریف بر ملک اور جگہ میں ہے۔
ਕੀਰਤਿ ਹਮਰੀ ਘਰਿ ਘਰਿ ਹੋਈ ॥ میری شہرت ہر گھر میں پھیل گئی ہے،
ਭਗਤਿ ਹਮਾਰੀ ਸਭਨੀ ਲੋਈ ॥੩॥ میری عبادت سبھی جگہ پہچان لی گئی ہے۔ 3۔
ਪਿਤਾ ਹਮਾਰੇ ਪ੍ਰਗਟੇ ਮਾਝ ॥ میرا باپ میرے اندر ظاہر ہوگیا ہے۔
ਪਿਤਾ ਪੂਤ ਰਲਿ ਕੀਨੀ ਸਾਂਝ ॥ باپ اور بیٹے نے آپس میں ایک ہو جانے کا راز سمجھ لیا ہے۔
ਕਹੁ ਨਾਨਕ ਜਉ ਪਿਤਾ ਪਤੀਨੇ ॥ نانک کہتے ہیں کہ جب باپ رب راضی ہوتا ہے، تو
ਪਿਤਾ ਪੂਤ ਏਕੈ ਰੰਗਿ ਲੀਨੇ ॥੪॥੯॥੨੨॥ تو وہ بیٹے کو اپنے رنگ میں رنگ لیتا ہے۔ 4۔ 6۔ 22۔
ਭੈਰਉ ਮਹਲਾ ੫ ॥. بھیرو محلہ 5۔
ਨਿਰਵੈਰ ਪੁਰਖ ਸਤਿਗੁਰ ਪ੍ਰਭ ਦਾਤੇ ॥ اے سچے گرو اور رب تو دشمنی سے پاک، عظیم اور عطا کرنے والا ہے۔
ਹਮ ਅਪਰਾਧੀ ਤੁਮ੍ਹ੍ਹ ਬਖਸਾਤੇ ॥ ہم خطا کار ہیں، اور تو ہی معاف کرنے والا ہے۔
ਜਿਸੁ ਪਾਪੀ ਕਉ ਮਿਲੈ ਨ ਢੋਈ ॥ جس گناہ گار کو کہیں سہارا نہیں ملتا
ਸਰਣਿ ਆਵੈ ਤਾਂ ਨਿਰਮਲੁ ਹੋਈ ॥੧॥ اگر وہ تیری پناہ میں آ جائے تو نرمل پاک ہو جاتا ہے۔ 1۔
ਸੁਖੁ ਪਾਇਆ ਸਤਿਗੁਰੂ ਮਨਾਇ ॥ سچے گرو کو راضی کر کے سکون حاصل ہوتا ہے،
ਸਭ ਫਲ ਪਾਏ ਗੁਰੂ ਧਿਆਇ ॥੧॥ ਰਹਾਉ ॥ اور گرو کا دھیان کرنے سے سبھی ثمرات حاصل ہو جاتے ہیں۔ 1۔ وقفہ۔
ਪਾਰਬ੍ਰਹਮ ਸਤਿਗੁਰ ਆਦੇਸੁ ॥ اے عظیم سچے گرو! تجھے صد بار سلام ہے۔
ਮਨੁ ਤਨੁ ਤੇਰਾ ਸਭੁ ਤੇਰਾ ਦੇਸੁ ॥ یہ من اور تن سب کچھ تیرا ہی دیا ہوا ہے۔
ਚੂਕਾ ਪੜਦਾ ਤਾਂ ਨਦਰੀ ਆਇਆ ॥ جب وہم اور پردہ ہٹ گیا تو تو نظر آیا،
ਖਸਮੁ ਤੂਹੈ ਸਭਨਾ ਕੇ ਰਾਇਆ ॥੨॥ اے مالک! تُو ہی سب کا بادشاہ ہے۔ 2۔
ਤਿਸੁ ਭਾਣਾ ਸੂਕੇ ਕਾਸਟ ਹਰਿਆ ॥ اگر وہ چاہے تو سوکھی لکڑی کو ہرا کر دے،
ਤਿਸੁ ਭਾਣਾ ਤਾਂ ਥਲ ਸਿਰਿ ਸਰਿਆ ॥ اگر وہ چاہے تو سوکھے تھل میں پانی بھر دے،
ਤਿਸੁ ਭਾਣਾ ਤਾਂ ਸਭਿ ਫਲ ਪਾਏ ॥ اگر وہ چاہے تو سبھی ثمرات حاصل ہو جائیں،
ਚਿੰਤ ਗਈ ਲਗਿ ਸਤਿਗੁਰ ਪਾਏ ॥੩॥ اور سچے گرو کے در پر لگنے سے ساری فکریں ختم ہوجاتی ہیں۔ 3۔


© 2025 SGGS ONLINE
error: Content is protected !!
Scroll to Top