Guru Granth Sahib Translation Project

Guru Granth Sahib Swahili Page 749

Page 749

ਭਾਗਠੜੇ ਹਰਿ ਸੰਤ ਤੁਮ੍ਹ੍ਹਾਰੇ ਜਿਨ੍ਹ੍ਹ ਘਰਿ ਧਨੁ ਹਰਿ ਨਾਮਾ ॥ bhaagtharhay har sant tumHaaray jinH ghar Dhan har naamaa.
ਪਰਵਾਣੁ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕਾਮਾ ॥੧॥ parvaan ganee say-ee ih aa-ay safal tinaa kay kaamaa. ||1||
ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ ॥ mayray raam har jan kai ha-o bal jaa-ee.
ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ ॥੧॥ ਰਹਾਉ ॥ kaysaa kaa kar chavar dhulaavaa charan Dhoorh mukh laa-ee. ||1|| rahaa-o.
ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥ janam maran duhhoo meh naahee jan par-upkaaree aa-ay.
ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥੨॥ jee-a daan day bhagtee laa-in har si-o lain milaa-ay. ||2||
ਸਚਾ ਅਮਰੁ ਸਚੀ ਪਾਤਿਸਾਹੀ ਸਚੇ ਸੇਤੀ ਰਾਤੇ ॥ sachaa amar sachee paatisaahee sachay saytee raatay.
ਸਚਾ ਸੁਖੁ ਸਚੀ ਵਡਿਆਈ ਜਿਸ ਕੇ ਸੇ ਤਿਨਿ ਜਾਤੇ ॥੩॥ sachaa sukh sachee vadi-aa-ee jis kay say tin jaatay. ||3||
ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਵਾ ॥ pakhaa fayree paanee dhovaa har jan kai peesan pees kamaavaa.
ਨਾਨਕ ਕੀ ਪ੍ਰਭ ਪਾਸਿ ਬੇਨੰਤੀ ਤੇਰੇ ਜਨ ਦੇਖਣੁ ਪਾਵਾ ॥੪॥੭॥੫੪॥ naanak kee parabh paas baynantee tayray jan daykhan paavaa. ||4||7||54||
ਸੂਹੀ ਮਹਲਾ ੫ ॥ soohee mehlaa 5.
ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ ॥ paarbarahm parmaysar satgur aapay karnaihaaraa.
ਚਰਣ ਧੂੜਿ ਤੇਰੀ ਸੇਵਕੁ ਮਾਗੈ ਤੇਰੇ ਦਰਸਨ ਕਉ ਬਲਿਹਾਰਾ ॥੧॥ charan Dhoorh tayree sayvak maagai tayray darsan ka-o balihaaraa. ||1||
ਮੇਰੇ ਰਾਮ ਰਾਇ ਜਿਉ ਰਾਖਹਿ ਤਿਉ ਰਹੀਐ ॥ mayray raam raa-ay ji-o raakhahi ti-o rahee-ai.
ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ ॥੧॥ ਰਹਾਉ ॥ tuDh bhaavai taa naam japaaveh sukh tayraa ditaa lahee-ai. ||1|| rahaa-o.
ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ ॥ mukat bhugat jugat tayree sayvaa jis tooN aap karaa-ihi.
ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ ॥੨॥ tahaa baikunth jah keertan tayraa tooN aapay sarDhaa laa-ihi. ||2||
ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ ਤਨੁ ਮਨੁ ਹੋਇ ਨਿਹਾਲਾ ॥ simar simar simar naam jeevaa tan man ho-ay nihaalaa.
ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ ॥੩॥ charan kamal tayray Dho-ay Dho-ay peevaa mayray satgur deen da-i-aalaa. ||3||
ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ ਜਿਤੁ ਤੁਮਰੈ ਦੁਆਰੈ ਆਇਆ ॥ kurbaan jaa-ee us vaylaa suhaavee jit tumrai du-aarai aa-i-aa.
ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਸਤਿਗੁਰੁ ਪੂਰਾ ਪਾਇਆ ॥੪॥੮॥੫੫॥ naanak ka-o parabh bha-ay kirpaalaa satgur pooraa paa-i-aa. ||4||8||55||
ਸੂਹੀ ਮਹਲਾ ੫ ॥ soohee mehlaa 5.
ਤੁਧੁ ਚਿਤਿ ਆਏ ਮਹਾ ਅਨੰਦਾ ਜਿਸੁ ਵਿਸਰਹਿ ਸੋ ਮਰਿ ਜਾਏ ॥ tuDh chit aa-ay mahaa anandaa jis visrahi so mar jaa-ay.
ਦਇਆਲੁ ਹੋਵਹਿ ਜਿਸੁ ਊਪਰਿ ਕਰਤੇ ਸੋ ਤੁਧੁ ਸਦਾ ਧਿਆਏ ॥੧॥ da-i-aal hoveh jis oopar kartay so tuDh sadaa Dhi-aa-ay. ||1||
ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ॥ mayray saahib tooN mai maan nimaanee.
ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥੧॥ ਰਹਾਉ ॥ ardaas karee parabh apnay aagai sun sun jeevaa tayree banee. ||1|| rahaa-o.
ਚਰਣ ਧੂੜਿ ਤੇਰੇ ਜਨ ਕੀ ਹੋਵਾ ਤੇਰੇ ਦਰਸਨ ਕਉ ਬਲਿ ਜਾਈ ॥ charan Dhoorh tayray jan kee hovaa tayray darsan ka-o bal jaa-ee.
ਅੰਮ੍ਰਿਤ ਬਚਨ ਰਿਦੈ ਉਰਿ ਧਾਰੀ ਤਉ ਕਿਰਪਾ ਤੇ ਸੰਗੁ ਪਾਈ ॥੨॥ amrit bachan ridai ur Dhaaree ta-o kirpaa tay sang paa-ee. ||2||
ਅੰਤਰ ਕੀ ਗਤਿ ਤੁਧੁ ਪਹਿ ਸਾਰੀ ਤੁਧੁ ਜੇਵਡੁ ਅਵਰੁ ਨ ਕੋਈ ॥ antar kee gat tuDh peh saaree tuDh jayvad avar na ko-ee.
ਜਿਸ ਨੋ ਲਾਇ ਲੈਹਿ ਸੋ ਲਾਗੈ ਭਗਤੁ ਤੁਹਾਰਾ ਸੋਈ ॥੩॥ jis no laa-ay laihi so laagai bhagat tuhaaraa so-ee. ||3||
ਦੁਇ ਕਰ ਜੋੜਿ ਮਾਗਉ ਇਕੁ ਦਾਨਾ ਸਾਹਿਬਿ ਤੁਠੈ ਪਾਵਾ ॥ du-ay kar jorh maaga-o ik daanaa saahib tuthai paavaa.
ਸਾਸਿ ਸਾਸਿ ਨਾਨਕੁ ਆਰਾਧੇ ਆਠ ਪਹਰ ਗੁਣ ਗਾਵਾ ॥੪॥੯॥੫੬॥ saas saas naanak aaraaDhay aath pahar gun gaavaa. ||4||9||56||
ਸੂਹੀ ਮਹਲਾ ੫ ॥ soohee mehlaa 5.
ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥ jis kay sir oopar tooN su-aamee so dukh kaisaa paavai.
ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥੧॥ bol na jaanai maa-i-aa mad maataa marnaa cheet na aavai. ||1||
ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥ mayray raam raa-ay tooN santaa kaa sant tayray.


© 2025 SGGS ONLINE
error: Content is protected !!
Scroll to Top