Guru Granth Sahib Translation Project

Guru Granth Sahib Swahili Page 179

Page 179

ਮਨ ਮੇਰੇ ਗਹੁ ਹਰਿ ਨਾਮ ਕਾ ਓਲਾ ॥ man mayray gahu har naam kaa olaa.
ਤੁਝੈ ਨ ਲਾਗੈ ਤਾਤਾ ਝੋਲਾ ॥੧॥ ਰਹਾਉ ॥ tujhai na laagai taataa jholaa. ||1|| rahaa-o.
ਜਿਉ ਬੋਹਿਥੁ ਭੈ ਸਾਗਰ ਮਾਹਿ ॥ ji-o bohith bhai saagar maahi.
ਅੰਧਕਾਰ ਦੀਪਕ ਦੀਪਾਹਿ ॥ anDhkaar deepak deepaahi.
ਅਗਨਿ ਸੀਤ ਕਾ ਲਾਹਸਿ ਦੂਖ ॥ agan seet kaa laahas dookh.
ਨਾਮੁ ਜਪਤ ਮਨਿ ਹੋਵਤ ਸੂਖ ॥੨॥ naam japat man hovat sookh. ||2||
ਉਤਰਿ ਜਾਇ ਤੇਰੇ ਮਨ ਕੀ ਪਿਆਸ ॥ utar jaa-ay tayray man kee pi-aas.
ਪੂਰਨ ਹੋਵੈ ਸਗਲੀ ਆਸ ॥ pooran hovai saglee aas.
ਡੋਲੈ ਨਾਹੀ ਤੁਮਰਾ ਚੀਤੁ ॥ dolai naahee tumraa cheet.
ਅੰਮ੍ਰਿਤ ਨਾਮੁ ਜਪਿ ਗੁਰਮੁਖਿ ਮੀਤ ॥੩॥ amrit naam jap gurmukh meet. ||3||
ਨਾਮੁ ਅਉਖਧੁ ਸੋਈ ਜਨੁ ਪਾਵੈ ॥ naam a-ukhaDh so-ee jan paavai.
ਕਰਿ ਕਿਰਪਾ ਜਿਸੁ ਆਪਿ ਦਿਵਾਵੈ ॥ kar kirpaa jis aap divaavai.
ਹਰਿ ਹਰਿ ਨਾਮੁ ਜਾ ਕੈ ਹਿਰਦੈ ਵਸੈ ॥ har har naam jaa kai hirdai vasai.
ਦੂਖੁ ਦਰਦੁ ਤਿਹ ਨਾਨਕ ਨਸੈ ॥੪॥੧੦॥੭੯॥ dookh darad tih naanak nasai. ||4||10||79||
ਗਉੜੀ ਗੁਆਰੇਰੀ ਮਹਲਾ ੫ ॥ ga-orhee gu-aarayree mehlaa 5.
ਬਹੁਤੁ ਦਰਬੁ ਕਰਿ ਮਨੁ ਨ ਅਘਾਨਾ ॥ bahut darab kar man na aghaanaa.
ਅਨਿਕ ਰੂਪ ਦੇਖਿ ਨਹ ਪਤੀਆਨਾ ॥ anik roop daykh nah patee-aanaa.
ਪੁਤ੍ਰ ਕਲਤ੍ਰ ਉਰਝਿਓ ਜਾਨਿ ਮੇਰੀ ॥ putar kaltar urjhi-o jaan mayree.
ਓਹ ਬਿਨਸੈ ਓਇ ਭਸਮੈ ਢੇਰੀ ॥੧॥ oh binsai o-ay bhasmai dhayree. ||1||
ਬਿਨੁ ਹਰਿ ਭਜਨ ਦੇਖਉ ਬਿਲਲਾਤੇ ॥ bin har bhajan daykh-a-u billaatay.
ਧ੍ਰਿਗੁ ਤਨੁ ਧ੍ਰਿਗੁ ਧਨੁ ਮਾਇਆ ਸੰਗਿ ਰਾਤੇ ॥੧॥ ਰਹਾਉ ॥ Dharig tan Dharig Dhan maa-i-aa sang raatay. ||1|| rahaa-o.
ਜਿਉ ਬਿਗਾਰੀ ਕੈ ਸਿਰਿ ਦੀਜਹਿ ਦਾਮ ॥ ji-o bigaaree kai sir deejeh daam.
ਓਇ ਖਸਮੈ ਕੈ ਗ੍ਰਿਹਿ ਉਨ ਦੂਖ ਸਹਾਮ ॥ o-ay khasmai kai garihi un dookh sahaam.
ਜਿਉ ਸੁਪਨੈ ਹੋਇ ਬੈਸਤ ਰਾਜਾ ॥ ji-o supnai ho-ay baisat raajaa.
ਨੇਤ੍ਰ ਪਸਾਰੈ ਤਾ ਨਿਰਾਰਥ ਕਾਜਾ ॥੨॥ naytar pasaarai taa niraarath kaajaa. ||2||
ਜਿਉ ਰਾਖਾ ਖੇਤ ਊਪਰਿ ਪਰਾਏ ॥ ji-o raakhaa khayt oopar paraa-ay.
ਖੇਤੁ ਖਸਮ ਕਾ ਰਾਖਾ ਉਠਿ ਜਾਏ ॥ khayt khasam kaa raakhaa uth jaa-ay.
ਉਸੁ ਖੇਤ ਕਾਰਣਿ ਰਾਖਾ ਕੜੈ ॥ us khayt kaaran raakhaa karhai.
ਤਿਸ ਕੈ ਪਾਲੈ ਕਛੂ ਨ ਪੜੈ ॥੩॥ tis kai paalai kachhoo na parhai. ||3||
ਜਿਸ ਕਾ ਰਾਜੁ ਤਿਸੈ ਕਾ ਸੁਪਨਾ ॥ jis kaa raaj tisai kaa supnaa.
ਜਿਨਿ ਮਾਇਆ ਦੀਨੀ ਤਿਨਿ ਲਾਈ ਤ੍ਰਿਸਨਾ ॥ jin maa-i-aa deenee tin laa-ee tarisnaa.
ਆਪਿ ਬਿਨਾਹੇ ਆਪਿ ਕਰੇ ਰਾਸਿ ॥ aap binaahay aap karay raas.
ਨਾਨਕ ਪ੍ਰਭ ਆਗੈ ਅਰਦਾਸਿ ॥੪॥੧੧॥੮੦॥ naanak parabh aagai ardaas. ||4||11||80||
ਗਉੜੀ ਗੁਆਰੇਰੀ ਮਹਲਾ ੫ ॥ ga-orhee gu-aarayree mehlaa 5.
ਬਹੁ ਰੰਗ ਮਾਇਆ ਬਹੁ ਬਿਧਿ ਪੇਖੀ ॥ baho rang maa-i-aa baho biDh paykhee.
ਕਲਮ ਕਾਗਦ ਸਿਆਨਪ ਲੇਖੀ ॥ kalam kaagad si-aanap laykhee.
ਮਹਰ ਮਲੂਕ ਹੋਇ ਦੇਖਿਆ ਖਾਨ ॥ mahar malook ho-ay daykhi-aa khaan.
ਤਾ ਤੇ ਨਾਹੀ ਮਨੁ ਤ੍ਰਿਪਤਾਨ ॥੧॥ taa tay naahee man tariptaan. ||1||
ਸੋ ਸੁਖੁ ਮੋ ਕਉ ਸੰਤ ਬਤਾਵਹੁ ॥ so sukh mo ka-o sant bataavhu.
ਤ੍ਰਿਸਨਾ ਬੂਝੈ ਮਨੁ ਤ੍ਰਿਪਤਾਵਹੁ ॥੧॥ ਰਹਾਉ ॥ tarisnaa boojhai man tariptaavho. ||1|| rahaa-o.
ਅਸੁ ਪਵਨ ਹਸਤਿ ਅਸਵਾਰੀ ॥ as pavan hasat asvaaree.
ਚੋਆ ਚੰਦਨੁ ਸੇਜ ਸੁੰਦਰਿ ਨਾਰੀ ॥ cho-aa chandan sayj sundar naaree.
ਨਟ ਨਾਟਿਕ ਆਖਾਰੇ ਗਾਇਆ ॥ nat naatik aakhaaray gaa-i-aa.
ਤਾ ਮਹਿ ਮਨਿ ਸੰਤੋਖੁ ਨ ਪਾਇਆ ॥੨॥ taa meh man santokh na paa-i-aa. ||2||
ਤਖਤੁ ਸਭਾ ਮੰਡਨ ਦੋਲੀਚੇ ॥ takhat sabhaa mandan doleechay.
ਸਗਲ ਮੇਵੇ ਸੁੰਦਰ ਬਾਗੀਚੇ ॥ sagal mayvay sundar baageechay.
ਆਖੇੜ ਬਿਰਤਿ ਰਾਜਨ ਕੀ ਲੀਲਾ ॥ aakhayrh birat raajan kee leelaa.
ਮਨੁ ਨ ਸੁਹੇਲਾ ਪਰਪੰਚੁ ਹੀਲਾ ॥੩॥ man na suhaylaa parpanch heelaa. ||3||
ਕਰਿ ਕਿਰਪਾ ਸੰਤਨ ਸਚੁ ਕਹਿਆ ॥ kar kirpaa santan sach kahi-aa.
ਸਰਬ ਸੂਖ ਇਹੁ ਆਨੰਦੁ ਲਹਿਆ ॥ sarab sookh ih aanand lahi-aa.
ਸਾਧਸੰਗਿ ਹਰਿ ਕੀਰਤਨੁ ਗਾਈਐ ॥ saaDhsang har keertan gaa-ee-ai.
ਕਹੁ ਨਾਨਕ ਵਡਭਾਗੀ ਪਾਈਐ ॥੪॥ kaho naanak vadbhaagee paa-ee-ai. ||4||
ਜਾ ਕੈ ਹਰਿ ਧਨੁ ਸੋਈ ਸੁਹੇਲਾ ॥ jaa kai har Dhan so-ee suhaylaa.
ਪ੍ਰਭ ਕਿਰਪਾ ਤੇ ਸਾਧਸੰਗਿ ਮੇਲਾ ॥੧॥ ਰਹਾਉ ਦੂਜਾ ॥੧੨॥੮੧॥ parabh kirpaa tay saaDhsang maylaa. ||1|| rahaa-o doojaa. ||12||81||
ਗਉੜੀ ਗੁਆਰੇਰੀ ਮਹਲਾ ੫ ॥ ga-orhee gu-aarayree mehlaa 5.


© 2025 SGGS ONLINE
error: Content is protected !!
Scroll to Top