Guru Granth Sahib Translation Project

Guru Granth Sahib Spanish Page 714

Page 714

ਜੋ ਮਾਗਹਿ ਸੋਈ ਸੋਈ ਪਾਵਹਿ ਸੇਵਿ ਹਰਿ ਕੇ ਚਰਣ ਰਸਾਇਣ ॥ Lo que sea que los devotos piden al adorar los pies del señor, el maestro de la dicha, , lo encuentran.
ਜਨਮ ਮਰਣ ਦੁਹਹੂ ਤੇ ਛੂਟਹਿ ਭਵਜਲੁ ਜਗਤੁ ਤਰਾਇਣ ॥੧॥ Ellos se liberan de la muerte y del nacimiento y nadan a través del océano terrible de la vida.
ਖੋਜਤ ਖੋਜਤ ਤਤੁ ਬੀਚਾਰਿਓ ਦਾਸ ਗੋਵਿੰਦ ਪਰਾਇਣ ॥ He reflexionado mucho en eso y he visto que el señor es el único refugio de sus devotos.
ਅਬਿਨਾਸੀ ਖੇਮ ਚਾਹਹਿ ਜੇ ਨਾਨਕ ਸਦਾ ਸਿਮਰਿ ਨਾਰਾਇਣ ॥੨॥੫॥੧੦॥ ¡Oh Nanak! Si buscas el éxtasis eterno, recuerda a Dios para siempre.
ਟੋਡੀ ਮਹਲਾ ੫ ॥ Todee, Mehl Guru Arjan Dev ji, El quinto canal divino.
ਨਿੰਦਕੁ ਗੁਰ ਕਿਰਪਾ ਤੇ ਹਾਟਿਓ ॥ Por la gracia del gurú ahora el calumniador ha dejado de calumniar.
ਪਾਰਬ੍ਰਹਮ ਪ੍ਰਭ ਭਏ ਦਇਆਲਾ ਸਿਵ ਕੈ ਬਾਣਿ ਸਿਰੁ ਕਾਟਿਓ ॥੧॥ ਰਹਾਉ ॥ Cuando el señor supremo fue compasivo conmigo, atravesó mi cabeza con la flecha de su nombre salvador
ਕਾਲੁ ਜਾਲੁ ਜਮੁ ਜੋਹਿ ਨ ਸਾਕੈ ਸਚ ਕਾ ਪੰਥਾ ਥਾਟਿਓ ॥ Caminando en el sendero de la verdad, ahora la muerte y el mensajero de la muerte no me acechan.
ਖਾਤ ਖਰਚਤ ਕਿਛੁ ਨਿਖੁਟਤ ਨਾਹੀ ਰਾਮ ਰਤਨੁ ਧਨੁ ਖਾਟਿਓ ॥੧॥ He ganado la riqueza del nombre de Dios que nunca se acaba por más que uno la gaste.
ਭਸਮਾ ਭੂਤ ਹੋਆ ਖਿਨ ਭੀਤਰਿ ਅਪਨਾ ਕੀਆ ਪਾਇਆ ॥ Mi calumniador se ha destruido en un instante y así he encontrado el fruto de mis acciones.
ਆਗਮ ਨਿਗਮੁ ਕਹੈ ਜਨੁ ਨਾਨਕੁ ਸਭੁ ਦੇਖੈ ਲੋਕੁ ਸਬਾਇਆ ॥੨॥੬॥੧੧॥ ¡Oh Nanak! Incluso Shastras y vedas dicen que el mundo entero ve esta maravilla.
ਟੋਡੀ ਮਃ ੫ ॥ Todee, Mehl Guru Arjan Dev ji, El quinto canal divino.
ਕਿਰਪਨ ਤਨ ਮਨ ਕਿਲਵਿਖ ਭਰੇ ॥ ¡Oh miserable! Tu cuerpo y mente están llenos de los pecados.
ਸਾਧਸੰਗਿ ਭਜਨੁ ਕਰਿ ਸੁਆਮੀ ਢਾਕਨ ਕਉ ਇਕੁ ਹਰੇ ॥੧॥ ਰਹਾਉ ॥ Canta los himnos de Dios en la sociedad inmaculada de los santos porque sólo él te puede salvar de tus pecados
ਅਨਿਕ ਛਿਦ੍ਰ ਬੋਹਿਥ ਕੇ ਛੁਟਕਤ ਥਾਮ ਨ ਜਾਹੀ ਕਰੇ ॥ Si tu barca está llena de agujeros, ¿cómo vas a evitar que se hunda en el agua?
ਜਿਸ ਕਾ ਬੋਹਿਥੁ ਤਿਸੁ ਆਰਾਧੇ ਖੋਟੇ ਸੰਗਿ ਖਰੇ ॥੧॥ Aquél a quien este barco pertenece, adorando a él aun los pecadores pueden nadar a través del océano terrible de la vida.
ਗਲੀ ਸੈਲ ਉਠਾਵਤ ਚਾਹੈ ਓਇ ਊਹਾ ਹੀ ਹੈ ਧਰੇ ॥ Si uno quiere levantar una montaña, uno no puede hacerlo y se queda donde está.
ਜੋਰੁ ਸਕਤਿ ਨਾਨਕ ਕਿਛੁ ਨਾਹੀ ਪ੍ਰਭ ਰਾਖਹੁ ਸਰਣਿ ਪਰੇ ॥੨॥੭॥੧੨॥ Reza Nanak ¡Oh Dios! No tenemos ningún poder. Hemos buscado tu santuario y consérvanos bajo tu protección.
ਟੋਡੀ ਮਹਲਾ ੫ ॥ Todee, Mehl Guru Arjan Dev ji, El quinto canal divino.
ਹਰਿ ਕੇ ਚਰਨ ਕਮਲ ਮਨਿ ਧਿਆਉ ॥ Reflexiona en los pies del loto de Dios en tu mente.
ਕਾਢਿ ਕੁਠਾਰੁ ਪਿਤ ਬਾਤ ਹੰਤਾ ਅਉਖਧੁ ਹਰਿ ਕੋ ਨਾਉ ॥੧॥ ਰਹਾਉ ॥ El nombre de Dios es la medicina que cura las enfermedades graves del enojo y del orgullo.
ਤੀਨੇ ਤਾਪ ਨਿਵਾਰਣਹਾਰਾ ਦੁਖ ਹੰਤਾ ਸੁਖ ਰਾਸਿ ॥ El nombre de Dios tranquiliza el dolor mental y físico y los problemas. Él es el destructor de la pena y bendice a uno con el éxtasis .
ਤਾ ਕਉ ਬਿਘਨੁ ਨ ਕੋਊ ਲਾਗੈ ਜਾ ਕੀ ਪ੍ਰਭ ਆਗੈ ਅਰਦਾਸਿ ॥੧॥ El que reza ante Dios, no sufre ninguna aflicción.
ਸੰਤ ਪ੍ਰਸਾਦਿ ਬੈਦ ਨਾਰਾਇਣ ਕਰਣ ਕਾਰਣ ਪ੍ਰਭ ਏਕ ॥ El creador del universo es uno y es encontrado a través de la gracia de los santos.
ਬਾਲ ਬੁਧਿ ਪੂਰਨ ਸੁਖਦਾਤਾ ਨਾਨਕ ਹਰਿ ਹਰਿ ਟੇਕ ॥੨॥੮॥੧੩॥ ¡Oh Nanak! El señor es el dador de la dicha y el soporte de sus niños.
ਟੋਡੀ ਮਹਲਾ ੫ ॥ Todee, Mehl Guru Arjan Dev ji, El quinto canal divino.
ਹਰਿ ਹਰਿ ਨਾਮੁ ਸਦਾ ਸਦ ਜਾਪਿ ॥ Siempre recita el nombre de Dios,
ਧਾਰਿ ਅਨੁਗ੍ਰਹੁ ਪਾਰਬ੍ਰਹਮ ਸੁਆਮੀ ਵਸਦੀ ਕੀਨੀ ਆਪਿ ॥੧॥ ਰਹਾਉ ॥ Por su gracia el señor supremo mismo hace habitar las virtudes en el corazón de uno.
ਜਿਸ ਕੇ ਸੇ ਫਿਰਿ ਤਿਨ ਹੀ ਸਮ੍ਹ੍ਹਾਲੇ ਬਿਨਸੇ ਸੋਗ ਸੰਤਾਪ ॥ El señor nos ha creado, nos ha cuidado y ha disipado todas nuestras aflicciones.
ਹਾਥ ਦੇਇ ਰਾਖੇ ਜਨ ਅਪਨੇ ਹਰਿ ਹੋਏ ਮਾਈ ਬਾਪ ॥੧॥ El señor ha protegido a sus esclavos como si él fuera sus padres dándole sus manos
ਜੀਅ ਜੰਤ ਹੋਏ ਮਿਹਰਵਾਨਾ ਦਯਾ ਧਾਰੀ ਹਰਿ ਨਾਥ ॥ El señor (maestro) ha sido compasivo conmigo y así todos han sido compasivos conmigo.
ਨਾਨਕ ਸਰਨਿ ਪਰੇ ਦੁਖ ਭੰਜਨ ਜਾ ਕਾ ਬਡ ਪਰਤਾਪ ॥੨॥੯॥੧੪॥ ¡Oh Nanak! He buscado el santuario del disipador de las aflicciones que es muy glorioso.
ਟੋਡੀ ਮਹਲਾ ੫ ॥ Todee, Mehl Guru Arjan Dev ji
ਸ੍ਵਾਮੀ ਸਰਨਿ ਪਰਿਓ ਦਰਬਾਰੇ ॥ ¡Oh señor! Estamos en tu santuario.
ਕੋਟਿ ਅਪਰਾਧ ਖੰਡਨ ਕੇ ਦਾਤੇ ਤੁਝ ਬਿਨੁ ਕਉਨੁ ਉਧਾਰੇ ॥੧॥ ਰਹਾਉ ॥ ¡Oh destructor de millones de pecados! No hay nadie que me pueda salvar sin ti.
ਖੋਜਤ ਖੋਜਤ ਬਹੁ ਪਰਕਾਰੇ ਸਰਬ ਅਰਥ ਬੀਚਾਰੇ ॥ Busqué por todas partes, en cada lugar; examiné los objetivos de la vida.
ਸਾਧਸੰਗਿ ਪਰਮ ਗਤਿ ਪਾਈਐ ਮਾਇਆ ਰਚਿ ਬੰਧਿ ਹਾਰੇ ॥੧॥ Al final, Encontré que uno obtiene el estado sublime de éxtasis en la saad sangat, la sociedad de los santos, pero envuelto en la fascinación por Maya uno pierde el juego de su vida.


© 2017 SGGS ONLINE
error: Content is protected !!
Scroll to Top