Guru Granth Sahib Translation Project

Guru Granth Sahib Spanish Page 679

Page 679

ਧਨਾਸਰੀ ਮਹਲਾ ੫ ਘਰੁ ੭ Dhansari, Mehl Guru Arjan Dev ji, El quinto canal divino, La séptima casa.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਹਰਿ ਏਕੁ ਸਿਮਰਿ ਏਕੁ ਸਿਮਰਿ ਏਕੁ ਸਿਮਰਿ ਪਿਆਰੇ ॥ ¡Oh querido! Recuerda solamente al señor.
ਕਲਿ ਕਲੇਸ ਲੋਭ ਮੋਹ ਮਹਾ ਭਉਜਲੁ ਤਾਰੇ ॥ ਰਹਾਉ ॥ Él te salvará de todas las aflicciones y te llevará a través del océano terrible de la vida.
ਸਾਸਿ ਸਾਸਿ ਨਿਮਖ ਨਿਮਖ ਦਿਨਸੁ ਰੈਨਿ ਚਿਤਾਰੇ ॥ Recuerda a Dios noche y día en tu mente con cada respiración.
ਸਾਧਸੰਗ ਜਪਿ ਨਿਸੰਗ ਮਨਿ ਨਿਧਾਨੁ ਧਾਰੇ ॥੧॥ Canta los himnos de Dios en la sociedad de los santos sin preocupación y guárdalo a Dios en tu corazón.
ਚਰਨ ਕਮਲ ਨਮਸਕਾਰ ਗੁਨ ਗੋਬਿਦ ਬੀਚਾਰੇ ॥ Póstrate antes los pies bellos del señor y piensa en las virtudes del señor.
ਸਾਧ ਜਨਾ ਕੀ ਰੇਨ ਨਾਨਕ ਮੰਗਲ ਸੂਖ ਸਧਾਰੇ ॥੨॥੧॥੩੧॥ ¡Oh Nanak! El polvo de los pies de los santos da mucha paz y felicidad.
ਧਨਾਸਰੀ ਮਹਲਾ ੫ ਘਰੁ ੮ ਦੁਪਦੇ Dhansari, Mehl Guru Arjan Dev ji, El quinto canal divino, La octava casa.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਸਿਮਰਉ ਸਿਮਰਿ ਸਿਮਰਿ ਸੁਖ ਪਾਵਉ ਸਾਸਿ ਸਾਸਿ ਸਮਾਲੇ ॥ Recuerdo el nombre de Dios y de esta manera vivo en éxtasis. Recuerdo su nombre con cada respiración.
ਇਹ ਲੋਕਿ ਪਰਲੋਕਿ ਸੰਗਿ ਸਹਾਈ ਜਤ ਕਤ ਮੋਹਿ ਰਖਵਾਲੇ ॥੧॥ El nombre de Dios me acompañará en este mundo y también en el siguiente y me protegerá en todos lados.
ਗੁਰ ਕਾ ਬਚਨੁ ਬਸੈ ਜੀਅ ਨਾਲੇ ॥ La palabra del gurú me acompaña siempre.
ਜਲਿ ਨਹੀ ਡੂਬੈ ਤਸਕਰੁ ਨਹੀ ਲੇਵੈ ਭਾਹਿ ਨ ਸਾਕੈ ਜਾਲੇ ॥੧॥ ਰਹਾਉ ॥ No se ahoga en el agua, ni puede ser robada ni puede ser quemada.
ਨਿਰਧਨ ਕਉ ਧਨੁ ਅੰਧੁਲੇ ਕਉ ਟਿਕ ਮਾਤ ਦੂਧੁ ਜੈਸੇ ਬਾਲੇ ॥ Así como el pobre se apoya en la riqueza, el ciego se apoya en el bastón , el bebé se apoya en la leche de su madre. Yo me apoyo en la palabra del gurú.
ਸਾਗਰ ਮਹਿ ਬੋਹਿਥੁ ਪਾਇਓ ਹਰਿ ਨਾਨਕ ਕਰੀ ਕ੍ਰਿਪਾ ਕਿਰਪਾਲੇ ॥੨॥੧॥੩੨॥ ¡Oh Nanak! El señor misericordioso ha sido compasivo conmigo y he encontrado el barco del nombre para salvarme del océano terrible de la vida.
ਧਨਾਸਰੀ ਮਹਲਾ ੫ ॥ Dhansari, Mehl Guru Arjan Dev ji, El quinto canal divino.
ਭਏ ਕ੍ਰਿਪਾਲ ਦਇਆਲ ਗੋਬਿੰਦਾ ਅੰਮ੍ਰਿਤੁ ਰਿਦੈ ਸਿੰਚਾਈ ॥ Cuando el señor misericordioso fue compasivo conmigo , su néctar envolvió mi alma.
ਨਵ ਨਿਧਿ ਰਿਧਿ ਸਿਧਿ ਹਰਿ ਲਾਗਿ ਰਹੀ ਜਨ ਪਾਈ ॥੧॥ Los nueve tesoros y los poderes milagrosos y sobrenaturales están bajo los pies de los sirvientes de Dios.
ਸੰਤਨ ਕਉ ਅਨਦੁ ਸਗਲ ਹੀ ਜਾਈ ॥ Los santos permanecen en dicha en todos lados.
ਗ੍ਰਿਹਿ ਬਾਹਰਿ ਠਾਕੁਰੁ ਭਗਤਨ ਕਾ ਰਵਿ ਰਹਿਆ ਸ੍ਰਬ ਠਾਈ ॥੧॥ ਰਹਾਉ ॥ El señor de los devotos está en sus corazones y en el mundo.
ਤਾ ਕਉ ਕੋਇ ਨ ਪਹੁਚਨਹਾਰਾ ਜਾ ਕੈ ਅੰਗਿ ਗੁਸਾਈ ॥ Aquél, con quien el señor está complacido, a ese ser nadie lo puede igualar.
ਜਮ ਕੀ ਤ੍ਰਾਸ ਮਿਟੈ ਜਿਸੁ ਸਿਮਰਤ ਨਾਨਕ ਨਾਮੁ ਧਿਆਈ ॥੨॥੨॥੩੩॥ ¡Oh Nanak! Recordando a quien el miedo de la muerte se disipa, medita sólo en su nombre.
ਧਨਾਸਰੀ ਮਹਲਾ ੫ ॥ Dhansari, Mehl Guru Arjan Dev ji, El quinto canal divino.
ਦਰਬਵੰਤੁ ਦਰਬੁ ਦੇਖਿ ਗਰਬੈ ਭੂਮਵੰਤੁ ਅਭਿਮਾਨੀ ॥ Así como el rico se enorgullece al ver su riqueza, los terratenientes se enorgullecen de sus tierras y
ਰਾਜਾ ਜਾਨੈ ਸਗਲ ਰਾਜੁ ਹਮਰਾ ਤਿਉ ਹਰਿ ਜਨ ਟੇਕ ਸੁਆਮੀ ॥੧॥ El rey se enorgullece de su reino, de la misma manera los devotos se enorgullecen de su señor.
ਜੇ ਕੋਊ ਅਪੁਨੀ ਓਟ ਸਮਾਰੈ ॥ Si uno recuerda a Dios en su corazón,
ਜੈਸਾ ਬਿਤੁ ਤੈਸਾ ਹੋਇ ਵਰਤੈ ਅਪੁਨਾ ਬਲੁ ਨਹੀ ਹਾਰੈ ॥੧॥ ਰਹਾਉ ॥ Y actúa según su poder entonces él nunca pierde el poder del nombre.
ਆਨ ਤਿਆਗਿ ਭਏ ਇਕ ਆਸਰ ਸਰਣਿ ਸਰਣਿ ਕਰਿ ਆਏ ॥ Abandonando a todos me he apoyado en Dios. ¡Oh Dios! Consérvame en tu santuario y por eso he llegado a tu puerta.
ਸੰਤ ਅਨੁਗ੍ਰਹ ਭਏ ਮਨ ਨਿਰਮਲ ਨਾਨਕ ਹਰਿ ਗੁਨ ਗਾਏ ॥੨॥੩॥੩੪॥ ¡Oh Nanak! Mi mente se ha vuelto inmaculada por la gracia de los santos y ahora canto las alabanzas de Dios.
ਧਨਾਸਰੀ ਮਹਲਾ ੫ ॥ Dhansari, Mehl Guru Arjan Dev ji, El quinto canal divino.
ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ ॥ El que se enamora de Dios en esta época, es el verdadero guerrero.
ਆਤਮ ਜਿਣੈ ਸਗਲ ਵਸਿ ਤਾ ਕੈ ਜਾ ਕਾ ਸਤਿਗੁਰੁ ਪੂਰਾ ॥੧॥ A través del gurú verdadero uno conquista su alma y se apodera del mundo entero.


© 2017 SGGS ONLINE
error: Content is protected !!
Scroll to Top