Guru Granth Sahib Translation Project

Guru Granth Sahib Spanish Page 1386

Page 1386

ਆਪ ਹੀ ਧਾਰਨ ਧਾਰੇ ਕੁਦਰਤਿ ਹੈ ਦੇਖਾਰੇ ਬਰਨੁ ਚਿਹਨੁ ਨਾਹੀ ਮੁਖ ਨ ਮਸਾਰੇ ॥ Él mismo sostiene el mundo entero, muestra su naturaleza innata y no tiene color, forma, boca o barba.
ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥ Dice Gurú Nanak, Los devotos que se han fundido con Dios en su puerta, no puedo alabarlos a través de mis labios.
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੩॥ Ofrezco mi ser en sacrificio a ellos.
ਸਰਬ ਗੁਣ ਨਿਧਾਨੰ ਕੀਮਤਿ ਨ ਗੵਾਨੰ ਧੵਾਨੰ ਊਚੇ ਤੇ ਊਚੌ ਜਾਨੀਜੈ ਪ੍ਰਭ ਤੇਰੋ ਥਾਨੰ ॥ ¡Oh Dios! Eres el tesoro de todas las virtudes y no puedo acabar de describir tu grandeza. Tu lugar es conocido como lo más alto de lo alto.
ਮਨੁ ਧਨੁ ਤੇਰੋ ਪ੍ਰਾਨੰ ਏਕੈ ਸੂਤਿ ਹੈ ਜਹਾਨੰ ਕਵਨ ਉਪਮਾ ਦੇਉ ਬਡੇ ਤੇ ਬਡਾਨੰ ॥ Tú me has bendecido con la mente, la riqueza y el alma. Has entretejido el mundo entero en un hilo y eres tan grandioso que no te puedo alabar.
ਜਾਨੈ ਕਉਨੁ ਤੇਰੋ ਭੇਉ ਅਲਖ ਅਪਾਰ ਦੇਉ ਅਕਲ ਕਲਾ ਹੈ ਪ੍ਰਭ ਸਰਬ ਕੋ ਧਾਨੰ ॥ Nadie conoce tu misterio, eres inalcanzable y todopoderoso. ¡Oh Dios! Tú sostienes a todos.
ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥ ¿Cómo podría el sirviente Nanak describir a los devotos de Dios con sólo unos labios?
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੪॥ Sí, yo ofrezco mi ser en sacrificio a él siempre.
ਨਿਰੰਕਾਰੁ ਆਕਾਰ ਅਛਲ ਪੂਰਨ ਅਬਿਨਾਸੀ ॥ Dios no tiene ninguna forma, nadie lo puede engañar, él es perfecto y eterno.
ਹਰਖਵੰਤ ਆਨੰਤ ਰੂਪ ਨਿਰਮਲ ਬਿਗਾਸੀ ॥ Él es el recinto de éxtasis, ilimitado, inmaculado y siempre floreciente.
ਗੁਣ ਗਾਵਹਿ ਬੇਅੰਤ ਅੰਤੁ ਇਕੁ ਤਿਲੁ ਨਹੀ ਪਾਸੀ ॥ Él no tiene ningún fin, todo el mundo lo alaba, pero no conocen ni una pizca de tu extensión.
ਜਾ ਕਉ ਹੋਂਹਿ ਕ੍ਰਿਪਾਲ ਸੁ ਜਨੁ ਪ੍ਰਭ ਤੁਮਹਿ ਮਿਲਾਸੀ ॥ ¡Oh Dios! Aquel devoto que tiene tu gracia, se sumerge en tu ser.
ਧੰਨਿ ਧੰਨਿ ਤੇ ਧੰਨਿ ਜਨ ਜਿਹ ਕ੍ਰਿਪਾਲੁ ਹਰਿ ਹਰਿ ਭਯਉ ॥ Benditos son los devotos que tienen la gracia del señor.
ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਓ ॥੫॥ Aquel que ha encontrado al gurú Nanak ji, se ha liberado del ciclo de nacimiento y muerte.
ਸਤਿ ਸਤਿ ਹਰਿ ਸਤਿ ਸਤਿ ਸਤੇ ਸਤਿ ਭਣੀਐ ॥ Dios es la verdad suprema, el señor verdadero y es lo verdadero de lo verdadero.
ਦੂਸਰ ਆਨ ਨ ਅਵਰੁ ਪੁਰਖੁ ਪਊਰਾਤਨੁ ਸੁਣੀਐ ॥ No hay otro como él, él es el ser primordial.
ਅੰਮ੍ਰਿਤੁ ਹਰਿ ਕੋ ਨਾਮੁ ਲੈਤ ਮਨਿ ਸਭ ਸੁਖ ਪਾਏ ॥ Recitando el nombre ambrosial del señor la paz llega a la mente.
ਜੇਹ ਰਸਨ ਚਾਖਿਓ ਤੇਹ ਜਨ ਤ੍ਰਿਪਤਿ ਅਘਾਏ ॥ Aquel que ha recitado el nombre de Dios a través de su lengua, se ha satisfecho.
ਜਿਹ ਠਾਕੁਰੁ ਸੁਪ੍ਰਸੰਨੁ ਭਯੋੁ ਸਤਸੰਗਤਿ ਤਿਹ ਪਿਆਰੁ ॥ Aquel que tiene la gracia del maestro, se une a la sociedad de los santos.
ਹਰਿ ਗੁਰੁ ਨਾਨਕੁ ਜਿਨ੍ਹ੍ ਪਰਸਿਓ ਤਿਨ੍ਹ੍ ਸਭ ਕੁਲ ਕੀਓ ਉਧਾਰੁ ॥੬॥ Los que han visto al gurú Nanak Dev Ji, su linaje entero es salvado.
ਸਚੁ ਸਭਾ ਦੀਬਾਣੁ ਸਚੁ ਸਚੇ ਪਹਿ ਧਰਿਓ ॥ Eterna es la sociedad del señor verdadero, verdadero y eterno es su corte, sentado ahí en su verdadera forma.
ਸਚੈ ਤਖਤਿ ਨਿਵਾਸੁ ਸਚੁ ਤਪਾਵਸੁ ਕਰਿਓ ॥ Sentado en su trono de verdad, Él administra la justicia verdadera.
ਸਚਿ ਸਿਰਜੵਿਉ ਸੰਸਾਰੁ ਆਪਿ ਆਭੁਲੁ ਨ ਭੁਲਉ ॥ El maestro verdadero ha creado el mundo entero y él nunca comete errores ( como los seres vivos).
ਰਤਨ ਨਾਮੁ ਅਪਾਰੁ ਕੀਮ ਨਹੁ ਪਵੈ ਅਮੁਲਉ ॥ Su joya del nombre es infinita y está más allá de todo valor.
ਜਿਹ ਕ੍ਰਿਪਾਲੁ ਹੋਯਉ ਗੋੁਬਿੰਦੁ ਸਰਬ ਸੁਖ ਤਿਨਹੂ ਪਾਏ ॥ Aquel que tiene la gracia del señor, encuentra toda la dicha.
ਹਰਿ ਗੁਰੁ ਨਾਨਕੁ ਜਿਨ੍ਹ੍ ਪਰਸਿਓ ਤੇ ਬਹੁੜਿ ਫਿਰਿ ਜੋਨਿ ਨ ਆਏ ॥੭॥ Los que han encontrado el refugio del gurú Nanak Dev Ji, la encarnación de Dios, se han liberado del ciclo de nacimiento y muerte.
ਕਵਨੁ ਜੋਗੁ ਕਉਨੁ ਗੵਾਨੁ ਧੵਾਨੁ ਕਵਨ ਬਿਧਿ ਉਸ੍ਤਤਿ ਕਰੀਐ ॥ ¿Qué es la Yoga, la sabiduría espiritual y la meditación y cuál es la forma de alabar al señor?
ਸਿਧ ਸਾਧਿਕ ਤੇਤੀਸ ਕੋਰਿ ਤਿਰੁ ਕੀਮ ਨ ਪਰੀਐ ॥ ¡Oh Dios! Los siddhas, los buscadores, y los trescientos treinta y tres millones de dioses no pueden encontrar ni una pizca de tu valor.
ਬ੍ਰਹਮਾਦਿਕ ਸਨਕਾਦਿ ਸੇਖ ਗੁਣ ਅੰਤੁ ਨ ਪਾਏ ॥ Ni Brahma, ni su hijo Sanak, ni la serpiente de las mil cabezas, pueden encontrar los límites de tus virtudes.
ਅਗਹੁ ਗਹਿਓ ਨਹੀ ਜਾਇ ਪੂਰਿ ਸ੍ਰਬ ਰਹਿਓ ਸਮਾਏ ॥ Eres insondable, nadie te puede atrapar y aún así lo llenas todo.
ਜਿਹ ਕਾਟੀ ਸਿਲਕ ਦਯਾਲ ਪ੍ਰਭਿ ਸੇਇ ਜਨ ਲਗੇ ਭਗਤੇ ॥ Aquellos a los que Dios ha liberado de sus amarras, esos humildes viven apegados a su alabanza.
ਹਰਿ ਗੁਰੁ ਨਾਨਕੁ ਜਿਨ੍ਹ੍ ਪਰਸਿਓ ਤੇ ਇਤ ਉਤ ਸਦਾ ਮੁਕਤੇ ॥੮॥ Aquel que ha recurrido al refugio del gurú Nanak Dev Ji, la encarnación de Dios, se ha liberado de los dos mundos.
ਪ੍ਰਭ ਦਾਤਉ ਦਾਤਾਰ ਪਰੵਿਉ ਜਾਚਕੁ ਇਕੁ ਸਰਨਾ ॥ ¡Oh Dios! Eres el dador y soy un pordiosero y he buscado tu santuario.
ਮਿਲੈ ਦਾਨੁ ਸੰਤ ਰੇਨ ਜੇਹ ਲਗਿ ਭਉਜਲੁ ਤਰਨਾ ॥ Concédeme el polvo de los pies de los santos y a través de él yo nadaré a través del océano terrible de la vida.
ਬਿਨਤਿ ਕਰਉ ਅਰਦਾਸਿ ਸੁਨਹੁ ਜੇ ਠਾਕੁਰ ਭਾਵੈ ॥ Escucha por favor mi oración, si así te complace.


© 2017 SGGS ONLINE
error: Content is protected !!
Scroll to Top