Guru Granth Sahib Translation Project

Guru Granth Sahib Russian Page 348

Page 348

ਆਸਾ ਮਹਲਾ ੪ ॥ Рааг Аасаа, четвертый Гуру:
ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥ То, что все пронизывающее Бога непорочно (не подвержено влиянию мирских привязанностей), непостижимо, недоступно и безгранично.
ਸਭਿ ਧਿਆਵਹਿ ਸਭਿ ਧਿਆਵਹਿ ਤੁਧੁ ਜੀ ਹਰਿ ਸਚੇ ਸਿਰਜਣਹਾਰਾ ॥ О, вечный Создатель, все люди вспоминают Тебя с любовью и преданностью.
ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥ Все существа принадлежат Тебе, и Ты благодетель всех существ.
ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥ О Святые, размышляйте о Боге, который рассеивает все скорби.
ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥ Сам Бог, пронизывающий все существа, является Господином, а Сам Он — Своим слугой. О Нанак, насколько ничтожны люди? ||1||
ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥ О Боже, Ты присутствуешь в каждом сердце и пронизываешь все существа.
ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥ Некоторые — дарители, другие — попрошайки; все это Твоя чудесная игра!
ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥ Ты Сам даришь и получаешь щедрости; кроме Тебя я не знаю никого, подобного Тебе.
ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥ О, верховный Бог, Ты безграничен. Какие Твои добродетели я могу описать?
ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ੍ਹ੍ਹ ਕੁਰਬਾਣਾ ॥੨॥ О Боже, Нанак посвящен тем, кто помнит Тебя и с любовью размышляет о Тебе. ||2||
ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖ ਵਾਸੀ ॥ О Боже, те, кто помнит Тебя и размышляет о Тебе с любовью и преданностью, живут в мире.
ਸੇ ਮੁਕਤੁ ਸੇ ਮੁਕਤੁ ਭਏ ਜਿਨ੍ਹ੍ਹ ਹਰਿ ਧਿਆਇਆ ਜੀਉ ਤਿਨ ਟੂਟੀ ਜਮ ਕੀ ਫਾਸੀ ॥ Те, кто размышляет о Боге, освобождаются от мирских уз, и их смертельная петля прервана.
ਜਿਨ ਨਿਰਭਉ ਜਿਨ੍ਹ੍ਹ ਹਰਿ ਨਿਰਭਉ ਧਿਆਇਆ ਜੀਉ ਤਿਨ ਕਾ ਭਉ ਸਭੁ ਗਵਾਸੀ ॥ Тех, кто размышляет о бесстрашном Боге, Он рассеивает весь страх.
ਜਿਨ੍ਹ੍ਹ ਸੇਵਿਆ ਜਿਨ੍ਹ੍ਹ ਸੇਵਿਆ ਮੇਰਾ ਹਰਿ ਜੀਉ ਤੇ ਹਰਿ ਹਰਿ ਰੂਪਿ ਸਮਾਸੀ ॥ Те, кто помнит Бога с любовью и преданностью, сливаются с Самим Богом.
ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀਉ ਜਨੁ ਨਾਨਕੁ ਤਿਨ ਬਲਿ ਜਾਸੀ ॥੩॥ Чрезвычайно благословенны те, кто медитировал на Бога; им посвящается Нанак. ||3||
ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬੇਅੰਤ ਬੇਅੰਤਾ ॥ «Боже, бесконечные сокровища Твоего преданного поклонения полны.
ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ ॥ О Боже, бесчисленное множество Твоих преданных, которые прославляют Тебя самыми разными способами.
ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ ॥ Бесчисленное множество тех, кто поклоняется Тебе, совершает аскезы и безгранично читает.
ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿੰਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥ Ваши бесчисленные преданные читают различные смриты и шастры (религиозные книги) и выполняют предписанные шесть видов ритуалов и религиозных церемоний.
ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥ О Нанак, благословенны те преданные, которые угодны моему Богу. ||4||
ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥ О Боже, Ты — Первобытное Существо, бесконечный и самый возвышенный Творец. Нет никого более великого, чем Ты.
ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥ Век за веком Ты один и тот же, во веки веков Ты — один и тот же вечный Творец.
ਤੁਧੁ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੁ ਹੋਈ ॥ Все, что угодно Тебе, сбывается, и только то, что Ты делаешь сам.
ਤੁਧੁ ਆਪੇ ਸ੍ਰਿਸਟਿ ਸਭ ਉਪਾਈ ਜੀ ਤੁਧੁ ਆਪੇ ਸਿਰਜਿ ਸਭ ਗੋਈ ॥ О Боже, Ты Сам создал всю Вселенную, и, сделав это, Ты разрушаешь ее все.
ਜਨੁ ਨਾਨਕੁ ਗੁਣ ਗਾਵੈ ਕਰਤੇ ਕੇ ਜੀ ਜੋ ਸਭਸੈ ਕਾ ਜਾਣੋਈ ॥੫॥੨॥ Слуга Нанак восхваляет Творца, Знающего все. ||5|||2||
ੴ ਸਤਿਗੁਰ ਪ੍ਰਸਾਦਿ ॥ Единый вечный Бог, реализованный по милости истинного Гуру:
ਰਾਗੁ ਆਸਾ ਮਹਲਾ ੧ ਚਉਪਦੇ ਘਰੁ ੨ ॥ Рага Асаа, Чаупдей, второй бит, первый Гуру:
ਸੁਣਿ ਵਡਾ ਆਖੈ ਸਭ ਕੋਈ ॥ О Боже, выслушав других, все называют Тебя Великим.
ਕੇਵਡੁ ਵਡਾ ਡੀਠਾ ਹੋਈ ॥ но только тот, кто осознал Тебя, знает, насколько Ты великолепен.


© 2017 SGGS ONLINE
error: Content is protected !!
Scroll to Top