Page 912
ਏਕੁ ਨਾਮੁ ਵਸਿਆ ਘਟ ਅੰਤਰਿ ਪੂਰੇ ਕੀ ਵਡਿਆਈ ॥੧॥ ਰਹਾਉ ॥
ayk naam vasi-aa ghat antar pooray kee vadi-aa-ee. ||1|| rahaa-o.
The Name of God is enshrined in his heart, this is the glory of the perfect Guru. ||1||Pause||
ਉਸ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਹੀ ਵਸ ਗਿਆ ਹੈ, ਇਹ ਪੂਰੇ ਗੁਰੂ ਦੀ ਵਡਿਆਈ ਹੈ ॥੧॥ ਰਹਾਉ ॥
ਆਪੇ ਕਰਤਾ ਆਪੇ ਭੁਗਤਾ ਦੇਦਾ ਰਿਜਕੁ ਸਬਾਈ ॥੨॥
aapay kartaa aapay bhugtaa daydaa rijak sabaa-ee. ||2||
God Himself is the creator of all beings, Himself the enjoyer of everything and He provides sustenance to all. ||2||
ਪ੍ਰਭੂ ਆਪ ਹੀ ਸਭ ਜੀਵਾਂ ਦਾ ਪੈਦਾ ਕਰਨ ਵਾਲਾ ਹੈ, ਆਪ ਹੀ ਸਾਰੇ ਭੋਗ ਭੋਗਣ ਵਾਲਾ ਹੈ, ਸਾਰੀ ਲੋਕਾਈ ਨੂੰ ਆਪ ਹੀ ਰਿਜ਼ਕ ਦੇਣ ਵਾਲਾ ਹੈ ॥੨॥
ਜੋ ਕਿਛੁ ਕਰਣਾ ਸੋ ਕਰਿ ਰਹਿਆ ਅਵਰੁ ਨ ਕਰਣਾ ਜਾਈ ॥੩॥
jo kichh karnaa so kar rahi-aa avar na karnaa jaa-ee. ||3||
Whatever God wants to do, He is doing; no one else cannot do anything. ||3||
ਪ੍ਰਭੂ ਜੋ ਕੁਝ ਕਰਨਾ ਚਾਹੁੰਦਾ ਹੈ ਕਰ ਰਿਹਾ ਹੈ, ਕੋਈ ਜਣਾ ਹੋਰ ਕੁਝ ਨਹੀਂ ਕਰ ਸਕਦਾ ॥੩॥
ਆਪੇ ਸਾਜੇ ਸ੍ਰਿਸਟਿ ਉਪਾਏ ਸਿਰਿ ਸਿਰਿ ਧੰਧੈ ਲਾਈ ॥੪॥
aapay saajay sarisat upaa-ay sir sir DhanDhai laa-ee. ||4||
God Himself fashions and creates the universe and connects each and every person to their task. ||4||
ਪ੍ਰਭੂ ਆਪ ਹੀ ਸਭ ਜੀਵਾਂ ਦੀ ਘਾੜਤ ਘੜਦਾ ਹੈ, ਆਪ ਹੀ ਇਹ ਜਗਤ ਪੈਦਾ ਕਰਦਾ ਹੈ,ਅਤੇ ਹਰੇਕ ਨੂੰ ਕੰਮ ਕਾਜ ਅੰਦਰ ਜੋੜਦਾ ਹੈ ॥੪॥
ਤਿਸਹਿ ਸਰੇਵਹੁ ਤਾ ਸੁਖੁ ਪਾਵਹੁ ਸਤਿਗੁਰਿ ਮੇਲਿ ਮਿਲਾਈ ॥੫॥
tiseh sarayvhu taa sukh paavhu satgur mayl milaa-ee. ||5||
O’ saints! you would receive celestial peace if you remember God with adoration; but he alone remembers God whom the true Guru has united with Him. ||5||
ਹੇ ਸੰਤ ਜਨੋ! ਉਸ ਪਰਮਾਤਮਾ ਨੂੰ ਹੀ ਸਿਮਰਦੇ ਰਹੋ, ਤਦੋਂ ਹੀ ਆਤਮਕ ਆਨੰਦ ਕਰ ਸਕੋਗੇ। (ਪਰ ਸਿਮਰਦਾ ਉਹੀ ਹੈ ਜਿਸ ਨੂੰ) ਗੁਰੂ ਨੇ ਪਰਮਾਤਮਾ ਦੇ ਚਰਨਾਂ ਵਿਚ ਜੋੜਿਆ ਹੈ ॥੫॥
ਆਪਣਾ ਆਪੁ ਆਪਿ ਉਪਾਏ ਅਲਖੁ ਨ ਲਖਣਾ ਜਾਈ ॥੬॥
aapnaa aap aap upaa-ay alakh na lakh-naa jaa-ee. ||6||
God Himself manifests Himself; He is incomprehensible and cannot be comprehended. ||6||
ਪ੍ਰਭੂ ਆਪ ਹੀ ਆਪਣਾ ਆਪ ਪਰਗਟ ਕਰਦਾ ਹੈ, ਉਹ ਅਲੱਖ ਹੈ, ਉਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ॥੬॥
ਆਪੇ ਮਾਰਿ ਜੀਵਾਲੇ ਆਪੇ ਤਿਸ ਨੋ ਤਿਲੁ ਨ ਤਮਾਈ ॥੭॥
aapay maar jeevaalay aapay tis no til na tamaa-ee. ||7||
God Himself spiritually destroys beings and Himself spiritually rejuvenates them. He doesn’t have even an iota of greed in Him. ||7||
ਜੀਵਾਂ ਨੂੰ ਆਤਮਕ ਮੌਤ ਦੇ ਕੇ ਫਿਰ ਆਪ ਹੀ ਪ੍ਰਭੂ ਆਤਮਕ ਜੀਵਨ ਦੇਂਦਾ ਹੈ। ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਰਤਾ ਭਰ ਭੀ ਲਾਲਚ ਨਹੀਂ ਹੈ ॥੭॥
ਇਕਿ ਦਾਤੇ ਇਕਿ ਮੰਗਤੇ ਕੀਤੇ ਆਪੇ ਭਗਤਿ ਕਰਾਈ ॥੮॥
ik daatay ik mangtay keetay aapay bhagat karaa-ee. ||8||
God has made some philanthrophists and some beggars; He Himself gets His devotional worship done. ||8||
ਪ੍ਰਭੂ ਨੇ ਕਈ ਜੀਵਾਂ ਨੂੰ ਦਾਨੀ ਬਣਾ ਦਿਤਾ ਹੈ, ਕਈ ਜੀਵ ਉਸ ਨੇ ਮੰਗਤੇ ਬਣਾ ਦਿਤੇ ਹਨ। ਆਪਣੀ ਭਗਤੀ ਪ੍ਰਭੂ ਆਪ ਹੀ ਕਰਾਂਦਾ ਹੈ ॥੮॥
ਸੇ ਵਡਭਾਗੀ ਜਿਨੀ ਏਕੋ ਜਾਤਾ ਸਚੇ ਰਹੇ ਸਮਾਈ ॥੯॥
say vadbhaagee jinee ayko jaataa sachay rahay samaa-ee. ||9||
Very fortunate are those who have realized the eternal God and remain absorbed in remembering Him. ||9||
ਉਹ ਵੱਡੇ ਭਾਗਾਂ ਵਾਲੇ ਹਨ ਜਿਨ੍ਹਾਂ ਨੇ ਇਕ ਪ੍ਰਭੂ ਨੂੰ ਜਾਣਿਆ ਹੈ, ਅਤੇ ਸਦਾ ਕਾਇਮ ਰਹਿਣ ਵਾਲੇ ਪ੍ਰਭੂ (ਦੀ ਯਾਦ) ਵਿਚ ਲੀਨ ਰਹਿੰਦੇ ਹਨ ॥੯॥
ਆਪਿ ਸਰੂਪੁ ਸਿਆਣਾ ਆਪੇ ਕੀਮਤਿ ਕਹਣੁ ਨ ਜਾਈ ॥੧੦॥
aap saroop si-aanaa aapay keemat kahan na jaa-ee. ||10||
God Himself is beauteous and wise; His worth cannot be described. ||10||
ਵਾਹਿਗੁਰੂ ਆਪ ਸਭ ਤੋਂ ਸੁੰਦਰ ਹੈ ਸਭ ਤੋਂ ਸਿਆਣਾ ਭੀ ਆਪ ਹੀ ਹੈ। ਉਸ ਦੀ ਸੁੰਦਰਤਾ ਤੇ ਸਿਆਣਪ ਦਾ ਮੁਲ ਦਸਿਆ ਨਹੀਂ ਜਾ ਸਕਦਾ ॥੧੦॥
ਆਪੇ ਦੁਖੁ ਸੁਖੁ ਪਾਏ ਅੰਤਰਿ ਆਪੇ ਭਰਮਿ ਭੁਲਾਈ ॥੧੧॥
aapay dukh sukh paa-ay antar aapay bharam bhulaa-ee. ||11||
God Himself gives sorrow and pleasure and Himself strays some in doubt. ||11||
ਵਾਹਿਗੁਰੂ ਖੁਦ ਜੀਵ ਦੇ ਅੰਦਰ ਦੁਖ ਸੁਖ ਪੈਦਾ ਕਰਦਾ ਹੈ ਉਹ ਆਪ ਹੀ ਜੀਵ ਨੂੰ ਭਟਕਣਾ ਵਿਚ ਪਾ ਕੇ ਉਸ ਨੂੰ ਕੁਰਾਹੇ ਪਾ ਦੇਂਦਾ ਹੈ ॥੧੧॥
ਵਡਾ ਦਾਤਾ ਗੁਰਮੁਖਿ ਜਾਤਾ ਨਿਗੁਰੀ ਅੰਧ ਫਿਰੈ ਲੋਕਾਈ ॥੧੨॥
vadaa daataa gurmukh jaataa niguree anDh firai lokaa-ee. ||12||
One who followed the Guru’s teachings, realized the great God; the rest of the world without the Guru is wandering in the darkness of ignorance. ||12||
ਜਿਸ ਨੇ ਗੁਰੂ ਦੀ ਸਰਨ ਲਈ, ਉਸ ਨੇ ਉਸ ਵੱਡੇ ਦਾਤਾਰ ਪ੍ਰਭੂ ਨਾਲ ਸਾਂਝ ਪਾ ਲਈ; ਗੁਰੂ-ਵਿਹੂਣ ਲੋਕਾਈ ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਭਟਕਦੀ ਫਿਰਦੀ ਹੈ ॥੧੨॥
ਜਿਨੀ ਚਾਖਿਆ ਤਿਨਾ ਸਾਦੁ ਆਇਆ ਸਤਿਗੁਰਿ ਬੂਝ ਬੁਝਾਈ ॥੧੩॥
jinee chaakhi-aa tinaa saad aa-i-aa satgur boojh bujhaa-ee. ||13||
Those who tasted the ambrosial nectar of Naam, enjoyed it; it is the true Guru who blessed them with this understanding. ||13||
ਜਿਨ੍ਹਾਂ ਨੇ ਨਾਮ-ਅੰਮ੍ਰਿਤ ਚਖਿਆ, ਉਹਨਾਂ ਹੀ ਇਸ ਦਾ ਸੁਆਦ ਆਇਆ; ਇਹ ਸਮਝ ਉਹਨਾਂ ਨੂੰ ਸੱਚੇ ਗੁਰੂ ਨੇ ਬਖ਼ਸ਼ੀ ॥੧੩॥
ਇਕਨਾ ਨਾਵਹੁ ਆਪਿ ਭੁਲਾਏ ਇਕਨਾ ਗੁਰਮੁਖਿ ਦੇਇ ਬੁਝਾਈ ॥੧੪॥
iknaa naavhu aap bhulaa-ay iknaa gurmukh day-ay bujhaa-ee. ||14||
God Himself causes some to go astray from remembering His Name and to some He blesses with the understanding to remember Him through the Guru. ||14||
ਕਈ ਜੀਵਾਂ ਨੂੰ ਪ੍ਰਭੂ ਆਪ ਆਪਣੇ ਨਾਮ ਤੋਂ ਖੁੰਝਾ ਦੇਂਦਾ ਹੈ, ਤੇ ਕਈ ਜੀਵਾਂ ਨੂੰ ਗੁਰੂ ਦੀ ਸਰਨ ਪਾ ਕੇ ਆਪਣੇ ਨਾਮ ਦੀ ਸੂਝ ਬਖ਼ਸ਼ ਦੇਂਦਾ ਹੈ ॥੧੪॥
ਸਦਾ ਸਦਾ ਸਾਲਾਹਿਹੁ ਸੰਤਹੁ ਤਿਸ ਦੀ ਵਡੀ ਵਡਿਆਈ ॥੧੫॥
sadaa sadaa saalaahihu santahu tis dee vadee vadi-aa-ee. ||15||
O’ saints! keep praising God forever and ever whose glory is great. ||15||
ਹੇ ਸੰਤ ਜਨੋ! ਹਮੇਸ਼ਾਂ ਹਮੇਸ਼ਾਂ ਪ੍ਰਭੂ ਦੀ ਸਿਫ਼ਤ-ਸਾਲਾਹ ਸਦਾ ਕਰਦੇ ਰਿਹਾ ਕਰੋ। ਉਸ ਦਾ ਨਾਮਣਾ ਬਹੁਤ ਵੱਡਾ ਹੈ ॥੧੫॥
ਤਿਸੁ ਬਿਨੁ ਅਵਰੁ ਨ ਕੋਈ ਰਾਜਾ ਕਰਿ ਤਪਾਵਸੁ ਬਣਤ ਬਣਾਈ ॥੧੬॥
tis bin avar na ko-ee raajaa kar tapaavas banat banaa-ee. ||16||
Except God, there is no other sovereign king; He has created this universe and he administers true justice. ||16||
ਵਾਹਿਗੁਰੂ ਤੋਂ ਬਿਨਾ ਹੋਰ ਕੋਈ ਪਾਤਿਸ਼ਾਹ ਨਹੀਂ ਹੈ ਉਸ ਨੇ ਹੀ ਸ੍ਰਿਸਟੀ ਰਚੀ ਹੈ ਅਤੇ ਉਹ ਹੀ ਪੂਰਾ ਇਨਸਾਫ਼ ਕਰਦਾ ਹੈ ॥੧੬॥
ਨਿਆਉ ਤਿਸੈ ਕਾ ਹੈ ਸਦ ਸਾਚਾ ਵਿਰਲੇ ਹੁਕਮੁ ਮਨਾਈ ॥੧੭॥
ni-aa-o tisai kaa hai sad saachaa virlay hukam manaa-ee. ||17||
God’s justice alone is eternal; rare is the one whom He causes to accept His command. ||17||
ਪਰਮਾਤਮਾ ਦਾ ਹੀ ਇਨਸਾਫ਼ ਸਦਾ ਅਟੱਲ ਹੈ; ਕਿਸੇ ਵਿਰਲੇ ਨੂੰ ਹੀ ਪ੍ਰਭੂ ਆਪਣਾ ਹੁਕਮ ਮੰਨਾਉਦਾ ਹੈ ॥੧੭॥
ਤਿਸ ਨੋ ਪ੍ਰਾਣੀ ਸਦਾ ਧਿਆਵਹੁ ਜਿਨਿ ਗੁਰਮੁਖਿ ਬਣਤ ਬਣਾਈ ॥੧੮॥
tis no paraanee sadaa Dhi-aavahu jin gurmukh banat banaa-ee. ||18||
O’ mortals, always lovingly remember God who created the tradition to follow the Guru’s teachings. ||18||
ਹੇ ਪ੍ਰਾਣੀਓ! ਜਿਸ ਪ੍ਰਭੂ ਨੇ ਗੁਰੂ ਦੇ ਸਨਮੁਖ ਰਹਿਣ ਦੀ ਮਰਯਾਦਾ ਚਲਾਈ ਹੋਈ ਹੈ, ਸਦਾ ਉਸ ਦਾ ਧਿਆਨ ਧਰਦੇ ਰਿਹਾ ਕਰੋ ॥੧੮॥
ਸਤਿਗੁਰ ਭੇਟੈ ਸੋ ਜਨੁ ਸੀਝੈ ਜਿਸੁ ਹਿਰਦੈ ਨਾਮੁ ਵਸਾਈ ॥੧੯॥
satgur bhaytai so jan seejhai jis hirdai naam vasaa-ee. ||19||
One who meets the true Guru and follows his teachings and who enshrines God’s Name in his heart, succeeds in the game of life. ||19||
ਜਿਹੜਾ ਮਨੁੱਖ ਗੁਰੂ ਨੂੰ ਮਿਲਦਾ ਹੈ (ਭਾਵ, ਗੁਰੂ ਦੀ ਸਰਨ ਪੈਂਦਾ ਹੈ), ਜਿਸ ਮਨੁੱਖ ਦੇ ਹਿਰਦੇ ਵਿਚ (ਗੁਰੂ, ਪਰਮਾਤਮਾ ਦਾ) ਨਾਮ ਵਸਾਂਦਾ ਹੈ ਉਹ ਮਨੁੱਖ (ਜ਼ਿੰਦਗੀ ਦੀ ਖੇਡ ਵਿਚ) ਕਾਮਯਾਬ ਹੋ ਜਾਂਦਾ ਹੈ ॥੧੯॥
ਸਚਾ ਆਪਿ ਸਦਾ ਹੈ ਸਾਚਾ ਬਾਣੀ ਸਬਦਿ ਸੁਣਾਈ ॥੨੦॥
sachaa aap sadaa hai saachaa banee sabad sunaa-ee. ||20||
The true God Himself is eternal, He announces His divine word through the Guru’s hymns. ||20||
ਸੱਚਾ ਸੁਆਮੀ ਖੁਦ ਸਦਾ ਕਾਇਮ ਰਹਿਣ ਵਾਲਾ ਹੈ ਗੁਰਾਂ ਦੀ ਬਾਣੀ ਰਾਹੀਂ ਉਹ ਆਪਣੇ ਈਸ਼ਵਰੀ ਬਚਨ ਨੂੰ ਸੁਣਾਉਂਦਾ ਹੈ ॥੨੦॥
ਨਾਨਕ ਸੁਣਿ ਵੇਖਿ ਰਹਿਆ ਵਿਸਮਾਦੁ ਮੇਰਾ ਪ੍ਰਭੁ ਰਵਿਆ ਸ੍ਰਬ ਥਾਈ ॥੨੧॥੫॥੧੪॥
naanak sun vaykh rahi-aa vismaad mayraa parabh ravi-aa sarab thaa-ee. ||21||5||14||
O’ Nanak! God is astonishing, my God is pervading everywhere and He is listening and watching everything people do. ||21||5||14||.
ਹੇ ਨਾਨਕ! ਪਰਮਾਤਮਾ ਅਸਚਰਜ-ਰੂਪ ਹੈ, ਮੇਰਾ ਪਰਮਾਤਮਾ ਸਭਨੀਂ ਥਾਈਂ ਮੌਜੂਦ ਹੈ, ਉਹ (ਹਰੇਕ ਦੇ ਦਿਲ ਦੀ) ਸੁਣ ਰਿਹਾ ਹੈ, (ਹਰੇਕ ਦਾ ਕੰਮ) ਵੇਖ ਰਿਹਾ ਹੈ ॥੨੧॥੫॥੧੪॥
ਰਾਮਕਲੀ ਮਹਲਾ ੫ ਅਸਟਪਦੀਆ
raamkalee mehlaa 5 asatpadee-aa
Raag Raamkalee, Fifth Guru, Ashtapadees (eight stanzas):
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕਿਨਹੀ ਕੀਆ ਪਰਵਿਰਤਿ ਪਸਾਰਾ ॥
kinhee kee-aa parvirat pasaaraa.
Some are involved only in the display of worldly affairs.
ਕਿਸੇ ਨੇ (ਨਿਰਾ) ਦੁਨੀਆਦਾਰੀ ਦਾ ਖਿਲਾਰਾ ਖਿਲਾਰਿਆ ਹੋਇਆ ਹੈ,
ਕਿਨਹੀ ਕੀਆ ਪੂਜਾ ਬਿਸਥਾਰਾ ॥
kinhee kee-aa poojaa bisthaaraa.
Some make a big show of idol worship.
ਕਿਸੇ ਨੇ (ਦੇਵਤਿਆਂ ਆਦਿਕ ਦੀ ) ਪੂਜਾ ਦਾ ਅਡੰਬਰ ਰਚਾਇਆ ਹੋਇਆ ਹੈ।
ਕਿਨਹੀ ਨਿਵਲ ਭੁਇਅੰਗਮ ਸਾਧੇ ॥
kinhee nival bhu-i-angam saaDhay.
Some practice special yogic postures, such as Neoli (internal cleansing), or Bhujangam (breathing exercises).
ਕਿਸੇ ਨੇ ਨਿਉਲੀ ਕਰਮ ਅਤੇ ਕੁੰਡਲਨੀ ਨਾੜੀ ਦੇ ਸਾਧਨਾਂ ਵਿਚ ਰੁਚੀ ਰੱਖੀ ਹੋਈ ਹੈ।
ਮੋਹਿ ਦੀਨ ਹਰਿ ਹਰਿ ਆਰਾਧੇ ॥੧॥.
mohi deen har har aaraaDhay. ||1||.
But I, the helpless one, only lovingly remembers God again and again. ||1||.
ਪਰ ਮੈਂ ਗ਼ਰੀਬ ਪਰਮਾਤਮਾ ਦਾ ਸਿਮਰਨ ਹੀ ਕਰਦਾ ਹਾਂ ॥੧॥
ਤੇਰਾ ਭਰੋਸਾ ਪਿਆਰੇ ॥
tayraa bharosaa pi-aaray.
O’ my beloved God! I only depend on Your support,
ਹੇ ਮੇਰੇ ਪਿਆਰੇ ਪ੍ਰਭੂ! ਮੈਨੂੰ ਸਿਰਫ਼ ਤੇਰਾ ਆਸਰਾ ਹੈ।
ਆਨ ਨ ਜਾਨਾ ਵੇਸਾ ॥੧॥ ਰਹਾਉ ॥
aan na jaanaa vaysaa. ||1|| rahaa-o.
and I do not know any other ritual guise (or ways of worship). ||1||Pause||.
ਮੈਂ ਕੋਈ ਹੋਰ ਭੇਖ ਕਰਨਾ ਨਹੀਂ ਜਾਣਦਾ ॥੧॥ ਰਹਾਉ ॥
ਕਿਨਹੀ ਗ੍ਰਿਹੁ ਤਜਿ ਵਣ ਖੰਡਿ ਪਾਇਆ ॥
kinhee garihu taj van khand paa-i-aa. Ppl
Abandoned his home, someone has gone to live in the forests.
ਕਿਸੇ ਨੇ ਘਰ ਛੱਡ ਕੇ ਜੰਗਲ ਦੀ ਨੁੱਕਰ ਵਿਚ ਜਾ ਡੇਰਾ ਲਾਇਆ ਹੈ,
ਕਿਨਹੀ ਮੋਨਿ ਅਉਧੂਤੁ ਸਦਾਇਆ ॥
kinhee mon a-uDhoot sadaa-i-aa.
Someone has made himself known as silent detached sage.
ਕਿਸੇ ਨੇ ਆਪਣੇ ਆਪ ਨੂੰ ਮੋਨ-ਧਾਰੀ ਤਿਆਗੀ ਸਾਧੂ ਅਖਵਾਇਆ ਹੈ।
ਕੋਈ ਕਹਤਉ ਅਨੰਨਿ ਭਗਉਤੀ ॥
ko-ee kahta-o annan bhag-utee.
Someone claims that he is a staunch devotee of God.
ਕੋਈ ਇਹ ਆਖਦਾ ਹੈ ਕਿ ਉਹ ਅਨੰਨ ਭਗਉਤੀ ਹੈ (ਹੋਰ ਆਸਰੇ ਛੱਡ ਕੇ ਸਿਰਫ਼ ਭਗਵਾਨ ਦਾ ਭਗਤ ਹਾਂ)।
ਮੋਹਿ ਦੀਨ ਹਰਿ ਹਰਿ ਓਟ ਲੀਤੀ ॥੨॥
mohi deen har har ot leetee. ||2||
But I, the helpless one, have taken the support of God alone. ||2||
ਪਰ ਮੈਂ ਗਰੀਬ ਨੇ ਸਿਰਫ਼ ਪਰਮਾਤਮਾ ਦਾ ਆਸਰਾ ਲਿਆ ਹੈ ॥੨॥
ਕਿਨਹੀ ਕਹਿਆ ਹਉ ਤੀਰਥ ਵਾਸੀ ॥
kinhee kahi-aa ha-o tirath vaasee.
Someone says that he lives at sacred shrines of pilgrimage.
ਕਿਸੇ ਨੇ ਆਖਿਆ ਹੈ ਕਿ ਮੈਂ ਤੀਰਥਾਂ ਉੱਤੇ ਹੀ ਨਿਵਾਸ ਰੱਖਦਾ ਹਾਂ।
ਕੋਈ ਅੰਨੁ ਤਜਿ ਭਇਆ ਉਦਾਸੀ ॥
ko-ee ann taj bha-i-aa udaasee.
Abandoning grains, someone claims to have become detached from the world.
ਕੋਈ ਮਨੁੱਖ ਅੰਨ ਛੱਡ ਕੇ (ਦੁਨੀਆ ਵਲੋਂ) ਉਪਰਾਮ ਹੋਇਆ ਬੈਠਾ ਹੈ।
ਕਿਨਹੀ ਭਵਨੁ ਸਭ ਧਰਤੀ ਕਰਿਆ ॥
kinhee bhavan sabh Dhartee kari-aa.
Someone has wandered all across the earth.
ਕਿਸੇ ਨੇ ਸਾਰੀ ਧਰਤੀ ਉਤੇ ਰਟਨ ਕਰਨ ਦਾ ਆਹਰ ਫੜਿਆ ਹੋਇਆ ਹੈ।
ਮੋਹਿ ਦੀਨ ਹਰਿ ਹਰਿ ਦਰਿ ਪਰਿਆ ॥੩॥
mohi deen har har dar pari-aa. ||3||
but I, the helpless one, have come to God’s refuge. ||3||
ਪਰ ਮੈਂ ਗ਼ਰੀਬ ਸਿਰਫ਼ ਪਰਮਾਤਮਾ ਦੇ ਦਰ ਤੇ ਆ ਪਿਆ ਹਾਂ ॥੩॥
ਕਿਨਹੀ ਕਹਿਆ ਮੈ ਕੁਲਹਿ ਵਡਿਆਈ ॥
kinhee kahi-aa mai kuleh vadi-aa-ee.
Someone claims that I belong to a very noble family,
ਕਿਸੇ ਨੇ ਆਖਿਆ ਕਿ ਮੈਂ ਉੱਚੇ ਖ਼ਾਨਦਾਨ ਦੀ ਇੱਜ਼ਤ ਵਾਲਾ ਹਾਂ,