Guru Granth Sahib Translation Project

Guru granth sahib page-840

Page 840

ਆਈ ਪੂਤਾ ਇਹੁ ਜਗੁ ਸਾਰਾ ॥ aa-ee pootaa ih jag saaraa. This entire world is the child of that same God who is like a mother. ਇਹ ਸਾਰਾ ਜਗਤ ਉਸ ਮਾਂ (-ਨਾਥ ਪ੍ਰਭੂ ਦਾ ਪੁੱਤਰ ਹੈ ।
ਪ੍ਰਭ ਆਦੇਸੁ ਆਦਿ ਰਖਵਾਰਾ ॥ parabh aadays aad rakhvaaraa. we should bow to God, the protector of all from the very beginning of time. ਉਸ ਪ੍ਰਭੂ ਨੂੰ ਨਮਸਕਾਰ ਕਰਨੀ ਚਾਹੀਦੀ ਹੈ, ਜੋ ਮੁੱਢ ਤੋਂ ਹੀ ਸਭ ਦਾ ਰਾਖਾ ਹੈ।
ਆਦਿ ਜੁਗਾਦੀ ਹੈ ਭੀ ਹੋਗੁ ॥ aad jugaadee hai bhee hog. He was there before the beginning of time, is present now and would be there in future. ਉਹ ਪ੍ਰਭੂ ਮੁੱਢ ਤੋਂ ਹੈ, ਜੁਗਾਂ ਦੇ ਸ਼ੁਰੂ ਤੋਂ ਹੀ ਹੈ, ਹੁਣ ਭੀ ਹੈ ਤੇ ਸਦਾ ਲਈ ਮੌਜੂਦ ਰਹੇਗਾ।
ਓਹੁ ਅਪਰੰਪਰੁ ਕਰਣੈ ਜੋਗੁ ॥੧੧॥ oh aprampar karnai jog. ||11|| That God is beyond any limits and is capable of doing everything. ||11|| ਉਹ ਪ੍ਰਭੂ-ਨਾਥ ਪਰੇ ਤੋਂ ਪਰੇ ਹੈ ਉਹ ਸਭ ਕੁਝ ਕਰਨ ਦੀ ਤਾਕਤ ਰੱਖਦਾ ਹੈ ॥੧੧॥
ਦਸਮੀ ਨਾਮੁ ਦਾਨੁ ਇਸਨਾਨੁ ॥ dasmee naam daan isnaan. The tenth day: Meditate on Naam, give to charity and purify your mind. ਦਸਵੀਂ ਥਿਤ ; ਨਾਮ ਜਪੋ, ਦਾਨ ਕਰੋ ਤੇ ਪਵਿੱਤਰ ਰਹੋ।
ਅਨਦਿਨੁ ਮਜਨੁ ਸਚਾ ਗੁਣ ਗਿਆਨੁ ॥ an-din majan sachaa gun gi-aan. Realization of the virtues of God is the true daily ablution. ਪ੍ਰਭੂ ਦੇ ਗੁਣਾਂ ਨਾਲ ਡੂੰਘੀ ਸਾਂਝ ਹੀ ਨਿੱਤ ਦਾ ਅਸਲੀ ਤੀਰਥ-ਇਸ਼ਨਾਨ ਹੈ।
ਸਚਿ ਮੈਲੁ ਨ ਲਾਗੈ ਭ੍ਰਮੁ ਭਉ ਭਾਗੈ ॥ ਬਿਲਮੁ ਨ ਤੂਟਸਿ ਕਾਚੈ ਤਾਗੈ ॥ sach mail na laagai bharam bha-o bhaagai. bilam na tootas kaachai taagai. By remaining attuned to the eternal God’s Name, the filth of sins does not pollute the mind; mind and doubt and fear ends and it takes no time just as it takes no time for a flimsy thread to break. ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਿਆਂ ਮਨ ਨੂੰ ਵਿਕਾਰਾਂ ਦੀ ਮੈਲ ਨਹੀਂ ਲੱਗਦੀ, ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਮਨ ਦਾ ਸਹਿਮ ਮੁੱਕ ਜਾਂਦਾ ਹੈ, ਇਉਂ ਤੁਰਤ ਮੁੱਕਦਾ ਹੈ, ਜਿਵੇਂ ਕੱਚੇ ਧਾਗੇ ਨੂੰ ਟੁੱਟਦਿਆਂ ਚਿਰ ਨਹੀਂ ਲੱਗਦਾ।
ਜਿਉ ਤਾਗਾ ਜਗੁ ਏਵੈ ਜਾਣਹੁ ॥ ji-o taagaa jag ayvai jaanhu. Know that the worldly relations are just like this flimsy thread. ਜਗਤ ਦੇ ਸੰਬੰਧ ਨੂੰ ਇਉਂ ਹੀ ਸਮਝੋ ਜਿਵੇਂ ਕੱਚਾ ਧਾਗਾ ਹੈ।
ਅਸਥਿਰੁ ਚੀਤੁ ਸਾਚਿ ਰੰਗੁ ਮਾਣਹੁ ॥੧੨॥ asthir cheet saach rang maanhu. ||12|| Attune your mind to God’s eternal Name and always enjoy spiritual bliss. ||12|| ਆਪਣੇ ਮਨ ਨੂੰ ਸਦਾ-ਥਿਰ ਪ੍ਰਭੂ-ਨਾਮ ਵਿਚ ਟਿਕਾ ਕੇ ਰੱਖੋ, ਅਤੇ ਆਤਮਕ ਆਨੰਦ ਮਾਣੋ ॥੧੨॥
ਏਕਾਦਸੀ ਇਕੁ ਰਿਦੈ ਵਸਾਵੈ ॥ aykaadasee ik ridai vasaavai. The eleventh day: One who enshrines the One (God) within his heart, ਗਿਆਰ੍ਹਵੀਂ ਤਿੱਥ; ਜਿਹੜਾ ਮਨੁੱਖ ਇਕ (ਪਰਮਾਤਮਾ) ਨੂੰ (ਆਪਣੇ) ਹਿਰਦੇ ਵਿਚ ਵਸਾਂਦਾ ਹੈ,
ਹਿੰਸਾ ਮਮਤਾ ਮੋਹੁ ਚੁਕਾਵੈ ॥ hinsaa mamtaa moh chukhaavai. gets rid of cruelty, emotional attachment and love for worldly riches and power. ਉਹ ਮਨੁੱਖ ਨਿਰਦਇਤਾ, ਅਪਣੱਤ ਅਤੇ ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ।
ਫਲੁ ਪਾਵੈ ਬ੍ਰਤੁ ਆਤਮ ਚੀਨੈ ॥ fal paavai barat aatam cheenai. By observing such a fast (staying away from cruelty and love for Maya), one receives the reward of knowing one’s true self. ਜੋ ਹਿੰਸਾ ਮੋਹ ਆਦਿਕ ਤੋਂ ਬਚੇ ਰਹਿਣ ਵਾਲਾ ਇਹ ਵਰਤ ਰੱਖਦਾ ਹੈ, ਉਹ ਆਪਣੇ ਆਪ ਨੂੰ ਪਰਖਣ ਦਾ ਫਲ ਪ੍ਰਾਪਤ ਕਰ ਲੈਂਦਾ ਹੈ।
ਪਾਖੰਡਿ ਰਾਚਿ ਤਤੁ ਨਹੀ ਬੀਨੈ ॥ pakhand raach tat nahee beenai. One cannot experience God by practicing hypocrisy. ਵਿਖਾਵੇ ਵਿਚ ਰੁੱਝ ਕੇ ਮਨੁੱਖ (ਸਾਰੇ ਜਗਤ ਦੇ) ਮੂਲ (ਪਰਮਾਤਮਾ ਨੂੰ) ਨਹੀਂ ਵੇਖ ਸਕਦਾ।
ਨਿਰਮਲੁ ਨਿਰਾਹਾਰੁ ਨਿਹਕੇਵਲੁ ॥ nirmal niraahaar nihkayval. The immaculate God is self-sustained and unattached to anything. ਪਵਿੱਤਰ ਪ੍ਰਭੂ ਸਵੈ-ਤ੍ਰਿਪਤ ਅਤੇ ਨਿਰਲੇਪ ਹੈ,
ਸੂਚੈ ਸਾਚੇ ਨਾ ਲਾਗੈ ਮਲੁ ॥੧੩॥ soochai saachay naa laagai mal. ||13|| Those who become righteous by attuning to the immaculate God, their minds are not polluted by vices. ||13|| ਜਿਹੜੇ ਮਨੁੱਖ ਪਵਿੱਤਰ ਪ੍ਰਭੂ ਵਿਚ ਜੁੜ ਕੇ ਸਚੇ ਹੋ ਜਾਂਦੇ ਹਨ, ਉਹਨਾਂ ਨੂੰ ਵੀ ਵਿਕਾਰਾਂ ਦੀ ਮੈਲ ਨਹੀਂ ਲੱਗਦੀ ॥੧੩॥
ਜਹ ਦੇਖਉ ਤਹ ਏਕੋ ਏਕਾ ॥ jah daykh-a-u tah ayko aykaa. Wherever I look, I behold God alone. ਮੈਂ ਜਿਧਰ ਵੇਖਦਾ ਹਾਂ, ਉਧਰ ਇਕ ਪਰਮਾਤਮਾ ਹੀ ਪਰਮਾਤਮਾ ਦਿੱਸਦਾ ਹੈ।
ਹੋਰਿ ਜੀਅ ਉਪਾਏ ਵੇਕੋ ਵੇਕਾ ॥ hor jee-a upaa-ay vayko vaykaa. God has created the living beings of many different kinds and forms. ਉਸ ਪਰਮਾਤਮਾ ਨੇ ਭਾਂਤ ਭਾਂਤ ਦੇ ਇਹ ਸਾਰੇ ਜੀਵ ਪੈਦਾ ਕੀਤੇ ਹੋਏ ਹਨ
ਫਲੋਹਾਰ ਕੀਏ ਫਲੁ ਜਾਇ ॥ falohaar kee-ay fal jaa-ay. One losses the real reward of observing fast by eating only fruits; ਨਿਰੇ ਫਲ ਖਾਧਿਆਂ ਵਰਤ ਦਾ ਅਸਲ ਫਲ ਨਹੀਂ ਮਿਲਦਾ, ਅਸਲ ਵਰਤ ਹੈ ‘
ਰਸ ਕਸ ਖਾਏ ਸਾਦੁ ਗਵਾਇ ॥ ras kas khaa-ay saad gavaa-ay. By eating delicacies of various kinds without remembering God, one loses the taste of God’s Name. ਪਰਮਾਤਮਾ ਨੂੰ ਯਾਦ ਕੀਤੇ ਬਿਨਾ ਅਨੇਕਾਂ ਭਾਂਤਾਂ ਦੀਆਂ ਨਿਆਮਤਾਂ ਮਾਨਣ ਦੁਆਰਾ ਇਨਸਾਨ ਸੁਆਮੀ ਦੇ ਸੁਆਦ ਨੂੰ ਗੁਆ ਲੈਂਦਾ ਹੈ।
ਕੂੜੈ ਲਾਲਚਿ ਲਪਟੈ ਲਪਟਾਇ ॥ koorhai laalach laptai laptaa-ay. One who remains engrossed in the greed for Maya. ਜੇਹਡਾ ਮਨੁੱਖ ਮਾਇਆ ਦੇ ਲਾਲਚ ਵਿਚ ਫਸਿਆ ਹੀ ਰਹਿੰਦਾ ਹੈ।
ਛੂਟੈ ਗੁਰਮੁਖਿ ਸਾਚੁ ਕਮਾਇ ॥੧੪॥ chhootai gurmukh saach kamaa-ay. ||14|| Only that person receives freedom from such greed who follows the Guru’s teaching and earns the reward of remembering God. ||14|| ਇਸ ਲਾਲਚ ਤੋਂ ਉਹ ਮਨੁੱਖ ਖ਼ਲਾਸੀ ਹਾਸਲ ਕਰਦਾ ਹੈ ਜਿਹੜਾ ਗੁਰੂ ਦੀ ਸਰਨ ਪੈ ਕੇ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਦਾ ਹੈ ॥੧੪॥
ਦੁਆਦਸਿ ਮੁਦ੍ਰਾ ਮਨੁ ਅਉਧੂਤਾ ॥ du-aadas mudraa man a-uDhootaa. The twelfth day: The real recluse are those whose minds remain detached from the love for worldly desires and rituals of yogis; ਉਹੀ ਹਨ ਅਸਲ ਤਿਆਗੀ,ਜਿਨ੍ਹਾਂ ਦਾ ਮਨ ਭੇਖਾਂ ਦੇ ਬਾਰਾਂ ਹੀ ਚਿੰਨ੍ਹਾਂ ਦਾ ਉਪ੍ਰਾਮ ਹੁੰਦਾ ਹੈ,
ਅਹਿਨਿਸਿ ਜਾਗਹਿ ਕਬਹਿ ਨ ਸੂਤਾ ॥ ahinis jaageh kabeh na sootaa. they always remain spiritually awake and never let their guard down against Maya, the worldly riches and power. ਉਹ ਮਨੁੱਖ ਦਿਨ ਰਾਤ ਸੁਚੇਤ ਰਹਿੰਦੇ ਹਨ, ਮਾਇਆ ਦੇ ਮੋਹ ਦੀ ਨੀਂਦ ਵਿਚ ਕਦੇ ਨਹੀਂ ਸੌਂਦੇ।
ਜਾਗਤੁ ਜਾਗਿ ਰਹੈ ਲਿਵ ਲਾਇ ॥ ਗੁਰ ਪਰਚੈ ਤਿਸੁ ਕਾਲੁ ਨ ਖਾਇ ॥ jaagat jaag rahai liv laa-ay. gur parchai tis kaal na khaa-ay. The life of that person who Keeps full faith in the Guru, is not devoured by the spiritual death and remains spiritually awake and attuned to God. ਗੁਰੂ ਦੇ ਉਪਦੇਸ਼ ਵਿਚ ਟਿਕ ਕੇ ਜੋ ਮਨੁੱਖ ਜਾਗਦਾ ਰਹਿੰਦਾ ਹੈ, ਅਤੇ ਪ੍ਰਭੂ ਵਿਚ ਸੁਰਤ ਜੋੜੀ ਰੱਖਦਾ ਹੈ ਉਸ ਨੂੰ ਆਤਮਕ ਮੌਤ ਖਾ ਨਹੀਂ ਸਕਦੀ।
ਅਤੀਤ ਭਏ ਮਾਰੇ ਬੈਰਾਈ ॥ ateet bha-ay maaray bairaa-ee. They have eradicated their enemies (lust, anger, greed, attachment, and ego) and have become true recluse. ਉਹਨਾਂ ਨੇ (ਕਾਮਾਦਿਕ) ਸਾਰੇ ਵੈਰੀ ਮੁਕਾ ਲਏ, ਉਹ (ਅਸਲ) ਤਿਆਗੀ ਬਣ ਗਏ।
ਪ੍ਰਣਵਤਿ ਨਾਨਕ ਤਹ ਲਿਵ ਲਾਈ ॥੧੫॥ paranvat naanak tah liv laa-ee. ||15|| Nanak submits that they have truly attuned their mind to God. ||15|| ਨਾਨਕ ਬੇਨਤੀ ਕਰਦਾ ਹੈ- ਉਨ੍ਹਾਂ ਮਨੁੱਖਾਂ ਨੇ ਪ੍ਰਭੂ ਵਿਚ ਸੁਰਤ ਜੋੜੀ ਹੋਈ ਹੈ ॥੧੫॥
ਦੁਆਦਸੀ ਦਇਆ ਦਾਨੁ ਕਰਿ ਜਾਣੈ ॥ du-aadasee da-i-aa daan kar jaanai. The twelfth day: One who knows how to practice compassion and charity, ਜਿਹੜਾ ਮਨੁੱਖ ਦਇਆ ਅਤੇ ਦਾਨ ਕਰਨਾ ਜਾਣਦਾ ਹੈ,
ਬਾਹਰਿ ਜਾਤੋ ਭੀਤਰਿ ਆਣੈ ॥ baahar jaato bheetar aanai. brings his wandering mind under control. ਬਾਹਰ ਭਟਕਦੇ ਮਨ ਨੂੰ ਅੰਦਰ ਹੀ ਲੈ ਆਉਂਦਾ ਹੈ,
ਬਰਤੀ ਬਰਤ ਰਹੈ ਨਿਹਕਾਮ ॥ bartee barat rahai nihkaam. One who lives free from love for worldly desires, observes the sublime fast of all the fasts, ਜਿਹੜਾ ਮਨੁੱਖ ਵਾਸਨਾ-ਰਹਿਤ ਜੀਵਨ ਜੀਊਂਦਾ ਹੈ, ਉਹ ਵਰਤਾਂ ਵਿਚੋਂ ਸ੍ਰੇਸ਼ਟ ਵਰਤ ਰੱਖਦਾ ਹੈ।
ਅਜਪਾ ਜਾਪੁ ਜਪੈ ਮੁਖਿ ਨਾਮ ॥ ajpaa jaap japai mukh naam. without any effort his tongue keeps chanting Naam as if he always remembers God intuitively. ਅਤੇ ਮੂੰਹੋਂ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਮਨੁੱਖ (ਮਾਨੋ) ਅਜਪਾ ਜਾਪ ਕਰ ਰਿਹਾ ਹੈ।
ਤੀਨਿ ਭਵਣ ਮਹਿ ਏਕੋ ਜਾਣੈ ॥ teen bhavan meh ayko jaanai. One who experiences the same one God pervading in the entire universe; ਜਿਹੜਾ ਮਨੁੱਖ ਸਾਰੇ ਸੰਸਾਰ ਵਿਚ ਇਕ ਪਰਮਾਤਮਾ ਨੂੰ ਹੀ ਵੱਸਦਾ ਸਮਝਦਾ ਹੈ,
ਸਭਿ ਸੁਚਿ ਸੰਜਮ ਸਾਚੁ ਪਛਾਣੈ ॥੧੬॥ sabh such sanjam saach pachhaanai. ||16|| does all deeds for purity of his body and self discipline and realizes God. ||16|| ਉਹ ਸਦਾ-ਥਿਰ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ, ਸਰੀਰਕ ਪਵਿਤ੍ਰੱਤਾ ਅਤੇ ਇੰਦ੍ਰਿਆਂ ਨੂੰ ਰੋਕਣ ਦੀ ਕ੍ਰਿਆ ਕਰ ਰਿਹਾ ਹੈ ॥੧੬॥
ਤੇਰਸਿ ਤਰਵਰ ਸਮੁਦ ਕਨਾਰੈ ॥ tayras tarvar samud kanaarai. The thirteenth day: Human life is like a tree on the shore of an ocean which can fall in it any time. ਮਨੁੱਖ ਦੀ ਜ਼ਿੰਦਗੀ ਸਮੁੰਦਰ ਦੇ ਕੰਢੇ ਦੇ ਰੁੱਖ ਦੀ ਤਰ੍ਹਾਂ ਹੈ ਜੋ ਛੇਤੀ ਉੱਖੜ ਕੇ ਸਮੁੰਦਰ ਵਿੱਚ ਡਿੱਗ ਸਕਦਾ ਹੈ l
ਅੰਮ੍ਰਿਤੁ ਮੂਲੁ ਸਿਖਰਿ ਲਿਵ ਤਾਰੈ ॥ amrit mool sikhar liv taarai. But the person who considers the ambrosial Naam as the root of his life and always remains attuned to God, swims across the worldly ocean of vices. ਪਰ ਜਿਹੜਾ ਮਨੁੱਖ ਨਾਮ-ਅੰਮ੍ਰਿਤੁ ਨੂੰ ਆਪਣੇ ਜੀਵਨ ਦੀ ਜੜ੍ਹ ਬਣਾਂਦਾ ਹੈ, ਤੇ ਪ੍ਰਭੂ ਵਿਚ ਸੁਰਤ ਜੋੜਦਾ ਹੈ, ਉਹ ਆਪਣੇ ਆਪ ਨੂੰ ਵਿਕਾਰਾਂ ਦੇ ਸੰਸਾਰ ਸਮੁੰਦਰ ਤੋਂ ਤਾਰ ਲੈਂਦਾ ਹੈ l
ਡਰ ਡਰਿ ਮਰੈ ਨ ਬੂਡੈ ਕੋਇ ॥ dar dar marai na boodai ko-ay. Then, he does not spiritually die of worldly fears or drown in the word-ocean of vices. ਉਹ ਸੰਸਾਰਕ ਡਰਾਂ ਨਾਲ ਡਰ ਡਰ ਕੇ ਆਤਮਕ ਮੌਤ ਨਹੀਂ ਸਹੇੜਦਾ, ਉਹ ਵਿਕਾਰਾਂ ਦੇ ਸਮੁੰਦਰ ਵਿਚ ਨਹੀਂ ਡੁੱਬਦਾ।
ਨਿਡਰੁ ਬੂਡਿ ਮਰੈ ਪਤਿ ਖੋਇ ॥ nidar bood marai pat kho-ay. But the one without the revered fear of God, loses honor and spiritually dies drowning in the worldly ocean of vices. ਪਰ ਪਰਮਾਤਮਾ ਦਾ ਡਰ-ਅਦਬ ਨਾਹ ਰੱਖਣ ਵਾਲਾ ਮਨੁੱਖ ਇੱਜ਼ਤ ਗਵਾ ਕੇ (ਵਿਕਾਰਾਂ ਵਿਚ) ਡੁੱਬ ਕੇ ਆਤਮਕ ਮੌਤ ਸਹੇੜ ਲੈਂਦਾ ਹੈ।
ਡਰ ਮਹਿ ਘਰੁ ਘਰ ਮਹਿ ਡਰੁ ਜਾਣੈ ॥ dar meh ghar ghar meh dar jaanai. One who enshrines God’s revered fear in his mind and is always aware of it, ਜਿਹੜਾ ਮਨੁੱਖ ਆਪਣੇ ਮਨ ਅੰਦਰ ਪ੍ਰਭੂ ਦੇ ਭੈ ਨੂੰ ਟਿਕਾਉਂਦਾ ਹੈ ਅਤੇ ਉਸ ਦੇ ਭੈ ਨੂੰ ਆਪਣੇ ਮਨ ਅੰਦਰ ਜਾਣਦਾ ਹੈ,
ਤਖਤਿ ਨਿਵਾਸੁ ਸਚੁ ਮਨਿ ਭਾਣੈ ॥੧੭॥ takhat nivaas sach man bhaanai. ||17|| the eternal God becomes pleasing to his mind and he attains the supreme spiritual status. ||17|| ਉਸ ਨੂੰ ਆਪਣੇ ਮਨ ਵਿਚ ਪ੍ਰਭੂ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਨੂੰ ਉੱਚੇ ਆਤਮਕ ਜੀਵਨ ਦੇ ਰੱਬੀ ਤਖ਼ਤ ਉੱਤੇ ਨਿਵਾਸ ਮਿਲਦਾ ਹੈ ॥੧੭॥
ਚਉਦਸਿ ਚਉਥੇ ਥਾਵਹਿ ਲਹਿ ਪਾਵੈ ॥ cha-udas cha-uthay thaaveh leh paavai. The fourteenth day: When one enters into the fourth state, the supreme spiritual status, ਜਦੋਂ ਮਨੁੱਖ ਗੁਰੂ ਦੀ ਕਿਰਪਾ ਨਾਲ) ਤੁਰੀਆ ਅਵਸਥਾ ਨੂੰ ਲੱਭ ਲੈਂਦਾ ਹੈ,
ਰਾਜਸ ਤਾਮਸ ਸਤ ਕਾਲ ਸਮਾਵੈ ॥ raajas taamas sat kaal samaavai. then the effect of power, vices and virtues (the three modes of Maya) merges into the fourth state. ਤਦੋਂ ਰਜੋ ਗੁਣ ਤਮੋ ਗੁਣ ਸਤੋ ਗੁਣ (ਮਾਇਆ ਦਾ ਇਹ ਹਰੇਕ ਗੁਣ ਉਸ ਚੌਥੇ ਪਦ ਵਿਚ) ਲੀਨ ਹੋ ਜਾਂਦਾ ਹੈ।
ਸਸੀਅਰ ਕੈ ਘਰਿ ਸੂਰੁ ਸਮਾਵੈ ॥ sasee-ar kai ghar soor samaavai. then the mind becomes so blissful, as if heat of the sun has merged into the moon, ਸ਼ਾਂਤੀ ਦੇ ਘਰ ਵਿਚ (ਮਨੁੱਖ ਦੇ ਮਨ ਦੀ) ਤਪਸ਼ ਸਮਾ ਜਾਂਦੀ ਹੈ,
ਜੋਗ ਜੁਗਤਿ ਕੀ ਕੀਮਤਿ ਪਾਵੈ ॥ jog jugat kee keemat paavai. and one understands the worth of the way to union with God. (ਉਸ ਵੇਲੇ ਮਨੁੱਖ ਪਰਮਾਤਮਾ ਨਾਲ) ਮਿਲਾਪ ਦੀ ਜੁਗਤੀ ਦੀ ਕਦਰ ਸਮਝਦਾ ਹੈ।
ਚਉਦਸਿ ਭਵਨ ਪਾਤਾਲ ਸਮਾਏ ॥ ਖੰਡ ਬ੍ਰਹਮੰਡ ਰਹਿਆ ਲਿਵ ਲਾਏ ॥੧੮॥ cha-udas bhavan paataal samaa-ay. khand barahmand rahi-aa liv laa-ay. ||18|| One remains attuned to God, who is pervading the fourteen worlds, the nether regions and all the galaxies and solar systems. ||18|| ਉਹ ਉਸ ਪਰਮਾਤਮਾ ਵਿਚ ਸੁਰਤ ਜੋੜੀ ਰੱਖਦਾ ਹੈ ਜਿਹੜਾ ਪਰਮਾਤਮਾ ਚੌਦਾਂ ਭਵਨਾਂ ਵਿਚ ਪਾਤਾਲਾਂ ਵਿਚ ਹਰ ਥਾਂ ਸਮਾਇਆ ਹੋਇਆ ਹੈ, ਜਿਹੜਾ ਖੰਡਾਂ ਬ੍ਰਹਮੰਡਾਂ ਵਿਚ ਵਿਆਪਕ ਹੈ, ॥੧੮॥
ਅਮਾਵਸਿਆ ਚੰਦੁ ਗੁਪਤੁ ਗੈਣਾਰਿ ॥ amaavasi-aa chand gupat gainaar. Amavas: Just as the moon, even though present in the sky, remains invisible; similarly God is invisibly present in everything. (ਜਿਵੇਂ) ਮੱਸਿਆ ਨੂੰ ਚੰਦ ਆਕਾਸ਼ ਵਿਚ ਗੁਪਤ ਰਹਿੰਦਾ ਹੈ (ਤਿਵੇਂ ਪਰਮਾਤਮਾ ਹਰੇਕ ਹਿਰਦੇ ਵਿਚ ਗੁਪਤ ਵੱਸ ਰਿਹਾ ਹੈ)।
ਬੂਝਹੁ ਗਿਆਨੀ ਸਬਦੁ ਬੀਚਾਰਿ ॥ boojhhu gi-aanee sabad beechaar. O’ the wise one, try to understand this by reflecting on the Guru’s word. ਹੇ ਗਿਆਨੀ ਮਨੁੱਖ! ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾ ਕੇ ਇਸ ਭੇਤ ਨੂੰ ਸਮਝ।
ਸਸੀਅਰੁ ਗਗਨਿ ਜੋਤਿ ਤਿਹੁ ਲੋਈ ॥ sasee-ar gagan jot tihu lo-ee. Just as the moon is in the sky, but its light illuminates all the three worlds, ਜਿਵੇਂ ਚੰਦ੍ਰਮਾ ਆਕਾਸ਼ ਵਿਚ ਚੜ੍ਹਦਾ ਹੈ ਤਾਂ ਇਸ ਦਾ ਚਾਨਣ ਤਿੰਨਾਂ ਜਹਾਨਾਂ ਨੂੰ ਰੋਸ਼ਨ ਕਰ ਦਿੰਦਾ ਹੈ,
ਕਰਿ ਕਰਿ ਵੇਖੈ ਕਰਤਾ ਸੋਈ ॥ kar kar vaykhai kartaa so-ee. similarly that Creator after creating the entire universe is looking after it. ਤਿਵੇਂ ਉਹ ਕਰਤਾਰ ਆਪ ਹੀ ਸਭ ਜੀਵਾਂ ਨੂੰ ਪੈਦਾ ਕਰ ਕੇ ਸਭ ਦੀ ਸੰਭਾਲ ਕਰ ਰਿਹਾ ਹੈ।
ਗੁਰ ਤੇ ਦੀਸੈ ਸੋ ਤਿਸ ਹੀ ਮਾਹਿ ॥ gur tay deesai so tis hee maahi. One who understands this through the Guru, remains absorbed in that God. ਜਿਸ ਮਨੁੱਖ ਨੂੰ ਗੁਰੂ ਪਾਸੋਂ ਇਹ ਸੂਝ ਮਿਲ ਜਾਂਦੀ ਹੈ, ਉਹ ਮਨੁੱਖ ਉਸ ਪਰਮਾਤਮਾ ਵਿਚ ਹੀ ਸਦਾ ਲੀਨ ਰਹਿੰਦਾ ਹੈ।
ਮਨਮੁਖਿ ਭੂਲੇ ਆਵਹਿ ਜਾਹਿ ॥੧੯॥ manmukh bhoolay aavahi jaahi. ||19|| The self-willed persons, astrayed from the righteous way of life, remain in the cycle of birth and death. ||19|| ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪੈ ਕੇ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੧੯॥
ਘਰੁ ਦਰੁ ਥਾਪਿ ਥਿਰੁ ਥਾਨਿ ਸੁਹਾਵੈ ॥ ghar dar thaap thir thaan suhaavai. One embellishes his life by always remaining in God’s presence, ਪ੍ਰਭੂ-ਚਰਨਾਂ ਨੂੰ ਪ੍ਰਭੂ ਦੇ ਦਰ ਨੂੰ ਆਪਣਾ) ਪੱਕਾ ਆਸਰਾ ਬਣਾ ਕੇ ਉਸ ਥਾਂ ਵਿਚ ਟਿਕ ਕੇ ਮਨੁੱਖ ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ,
ਆਪੁ ਪਛਾਣੈ ਜਾ ਸਤਿਗੁਰੁ ਪਾਵੈ ॥ aap pachhaanai jaa satgur paavai. only when he follows the true Guru’s teachings and understands his own self. ਜਦੋਂ ਮਨੁੱਖ ਗੁਰੂ (ਦਾ ਮਿਲਾਪ) ਹਾਸਲ ਕਰ ਲੈਂਦਾ ਹੈ, ਤਦੋਂ ਉਹ ਆਪਣੇ ਆਪ ਨੂੰ ਸਮਝ ਲੈਂਦਾ ਹੈ।
ਜਹ ਆਸਾ ਤਹ ਬਿਨਸਿ ਬਿਨਾਸਾ ॥ jah aasaa tah binas binaasaa. His mind, which only had hopes before, realizes about the complete absences of these hopes, ਜਿਸ ਹਿਰਦੇ ਵਿਚ ਪਹਿਲਾਂ ਆਸਾਂ ਹੀ ਆਸਾਂ ਟਿਕੀਆਂ ਰਹਿੰਦੀਆਂ ਸਨ ਉਥੇ ਆਸਾਂ ਦਾ ਪੂਰਨ ਅਭਾਵ ਹੋ ਜਾਂਦਾ ਹੈ,
ਫੂਟੈ ਖਪਰੁ ਦੁਬਿਧਾ ਮਨਸਾ ॥ footai khapar dubiDhaa mansaa. his mind becomes completely free of desires and duality, as if that person’s pot of duality and desire has broken down. (ਉਸ ਦੇ ਅੰਦਰੋਂ) ਮੇਰ-ਤੇਰ ਅਤੇ ਮਨ ਦੇ ਫੁਰਨਿਆਂ ਦਾ ਭਾਂਡਾ (ਹੀ) ਭੱਜ ਜਾਂਦਾ ਹੈ।
ਮਮਤਾ ਜਾਲ ਤੇ ਰਹੈ ਉਦਾਸਾ ॥ mamtaa jaal tay rahai udaasaa. He remains detached from the web of worldly attachment and love for Maya. ਉਹ ਮਾਇਆ ਦੀ ਮਮਤਾ ਦੇ ਜਾਲ ਤੋਂ ਵੱਖਰਾ ਰਹਿੰਦਾ ਹੈ।
ਪ੍ਰਣਵਤਿ ਨਾਨਕ ਹਮ ਤਾ ਕੇ ਦਾਸਾ ॥੨੦॥੧॥ paranvat naanak ham taa kay daasaa. ||20||1|| Nanak submits, I am the devotee of that person. ||20||1|| ਨਾਨਕ ਬੇਨਤੀ ਕਰਦਾ ਹੈ-ਮੈਂ ਇਹੋ ਜਿਹੇ ਮਨੁੱਖ ਦਾ ਸਦਾ ਦਾਸ ਹਾਂ ॥੨੦॥੧॥


© 2017 SGGS ONLINE
Scroll to Top