Guru Granth Sahib Translation Project

Guru granth sahib page-814

Page 814

ਸੁਣਿ ਸੁਣਿ ਜੀਵੈ ਦਾਸੁ ਤੁਮ੍ਹ੍ਹ ਬਾਣੀ ਜਨ ਆਖੀ ॥ sun sun jeevai daas tumH banee jan aakhee. O’ God, Your devotee gets spiritually rejuvenated by listening to the Guru’s divine words of Your praises. ਹੇ ਪ੍ਰਭੂ! ਤੇਰਾ ਦਾਸ ਤੇਰੀ ਸਿਫ਼ਤਿ-ਸਲਾਹ ਦੀ ਜੇਹੜੀ ਬਾਣੀ ਤੇਰੇ ਸੇਵਕ ਉਚਾਰਦੇ ਹਨ, ਉਸ ਨੂੰ ਸੁਣ ਸੁਣ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਹੈ।
ਪ੍ਰਗਟ ਭਈ ਸਭ ਲੋਅ ਮਹਿ ਸੇਵਕ ਕੀ ਰਾਖੀ ॥੧॥ ਰਹਾਉ ॥ pargat bha-ee sabh lo-a meh sayvak kee raakhee. ||1|| rahaa-o. It becomes known in the entire world that You protect the honor of Your devotees by saving them from the vices. ||1||Pause|| (ਇਸ ਤਰ੍ਹਾਂ ਵਿਕਾਰਾਂ ਤੋਂ ਬਚਾ ਕੇ) ਤੂੰ ਆਪਣੇ ਸੇਵਕ ਦੀ ਜੋ ਇੱਜ਼ਤ ਰੱਖਦਾ ਹੈਂ, ਉਹ ਸਾਰੇ ਸੰਸਾਰ ਵਿਚ ਉੱਘੜ ਪੈਂਦੀ ਹੈ ॥੧॥ ਰਹਾਉ ॥
ਅਗਨਿ ਸਾਗਰ ਤੇ ਕਾਢਿਆ ਪ੍ਰਭਿ ਜਲਨਿ ਬੁਝਾਈ ॥ agan saagar tay kaadhi-aa parabh jalan bujhaa-ee. God pulled His devotee out of the fire of the world ocean of vices and quenched that devotee’s burning thirst of worldly desires. ਪ੍ਰਭੂ ਨੇ ਉਸ ਨੂੰ ਵਿਕਾਰਾਂ ਦੀ ਅੱਗ ਦੇ ਸਮੁੰਦਰ ਵਿਚੋਂ ਕੱਢ ਲਿਆ ਅਤੇ ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਸੜਨ ਸ਼ਾਂਤ ਕਰ ਦਿੱਤੀ।
ਅੰਮ੍ਰਿਤ ਨਾਮੁ ਜਲੁ ਸੰਚਿਆ ਗੁਰ ਭਏ ਸਹਾਈ ॥੨॥ amrit naam jal sanchi-aa gur bha-ay sahaa-ee. ||2|| The Guru helped him by attuning him to Naam, as if the Guru sprinkled the ambrosial nectar of Name on him. ||2|| ਉਸ ਦੀ ਗੁਰੂ ਨੇ ਸਹਾਇਤਾ ਕੀਤੀ ਅਤੇ ਉਸ ਦੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਛਿੜਕਿਆ.॥੨॥
ਜਨਮ ਮਰਣ ਦੁਖ ਕਾਟਿਆ ਸੁਖ ਕਾ ਥਾਨੁ ਪਾਇਆ ॥ janam maran dukh kaati-aa sukh kaa thaan paa-i-aa. That devotee got liberated from the misery of the cycle of birth and death and he received a place in God’s presence where there is nothing but peace; ਉਸ ਸੇਵਕ ਨੇ ਜਨਮ ਮਰਨ ਦੇ ਗੇੜ ਦਾ ਦੁੱਖ ਕੱਟ ਲਿਆ,ਅਤੇ ਉਹ ਆਤਮਕ ਟਿਕਾਣਾ ਲੱਭ ਲਿਆ ਜਿਥੇ ਸੁਖ ਹੀ ਸੁਖ ਹੈ,
ਕਾਟੀ ਸਿਲਕ ਭ੍ਰਮ ਮੋਹ ਕੀ ਅਪਨੇ ਪ੍ਰਭ ਭਾਇਆ ॥੩॥ kaatee silak bharam moh kee apnay parabh bhaa-i-aa. ||3|| he snapped the noose of doubt and emotional attachment, and became pleasing to his God. ||3|| ਉਸ ਨੇ (ਆਪਣੇ ਅੰਦਰੋਂ) ਭਟਕਣਾ ਤੇ ਮੋਹ ਦੀ ਫਾਹੀ ਕੱਟ ਲਈ, ਅਤੇ ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪਿਆ ॥੩॥
ਮਤ ਕੋਈ ਜਾਣਹੁ ਅਵਰੁ ਕਛੁ ਸਭ ਪ੍ਰਭ ਕੈ ਹਾਥਿ ॥ mat ko-ee jaanhu avar kachh sabh parabh kai haath. Let no one think that there could be other (means of achieving liberation from the worldly attachments); everything is in God’s control. ਹਰੇਕ ਜੁਗਤਿਪ੍ਰਭੂ ਦੇ ਹੱਥ ਵਿਚ ਹੈ, ਕਿਤੇ ਇਹ ਨਾਹ ਸਮਝ ਲੈਣਾ ਕਿ ਕੋਈ ਹੋਰ ਚਾਰਾ ਚੱਲ ਸਕਦਾ ਹੈ ।
ਸਰਬ ਸੂਖ ਨਾਨਕ ਪਾਏ ਸੰਗਿ ਸੰਤਨ ਸਾਥਿ ॥੪॥੨੨॥੫੨॥ sarab sookh naanak paa-ay sang santan saath. ||4||22||52|| O’ Nanak, one who stays in the company of the saintly people, receives all comforts and celestial peace. ||4||22||52|| ਹੇ ਨਾਨਕ! ਉਹੀ ਸੇਵਕ ਸਾਰੇ ਸੁਖ ਪ੍ਰਾਪਤ ਕਰਦਾ ਹੈ, ਜੋ ਸੰਤ ਜਨਾਂ ਦੇ ਨਾਲ ਰਹਿੰਦਾ ਹੈ ॥੪॥੨੨॥੫੨॥
ਬਿਲਾਵਲੁ ਮਹਲਾ ੫ ॥ bilaaval mehlaa 5. Raag Bilaaval, Fifth Guru:
ਬੰਧਨ ਕਾਟੇ ਆਪਿ ਪ੍ਰਭਿ ਹੋਆ ਕਿਰਪਾਲ ॥ banDhan kaatay aap parabh ho-aa kirpaal. God snapped all worldly bonds of the person on whom He became merciful. ਜਿਸ ਮਨੁੱਖ ਉਤੇ ਪ੍ਰਭੂ ਦਇਆਵਾਨ ਹੋ ਗਿਆ, ਉਸ ਦੇ ਸਾਰੇ ਬੰਧਨ ਪ੍ਰਭੂ ਨੇ ਆਪ ਕੱਟ ਦਿੱਤੇ ।
ਦੀਨ ਦਇਆਲ ਪ੍ਰਭ ਪਾਰਬ੍ਰਹਮ ਤਾ ਕੀ ਨਦਰਿ ਨਿਹਾਲ ॥੧॥ deen da-i-aal parabh paarbarahm taa kee nadar nihaal. ||1|| The supreme God is merciful to the meek; one becomes blissful by His glance of grace. ||1|| ਪਾਰਬ੍ਰਹਮ ਪ੍ਰਭੂ ਦੀਨਾਂ ਉਤੇ ਦਇਆ ਕਰਨ ਵਾਲਾ ਹੈ , ਉਸ (ਪ੍ਰਭੂ) ਦੀ ਦਇਆ-ਦ੍ਰਿਸ਼ਟੀ ਨਾਲ ਮਨੁੱਖ ਆਨੰਦ-ਭਰਪੂਰ ਹੋ ਜਾਂਦਾ ਹੈ ॥੧॥
ਗੁਰਿ ਪੂਰੈ ਕਿਰਪਾ ਕਰੀ ਕਾਟਿਆ ਦੁਖੁ ਰੋਗੁ ॥ gur poorai kirpaa karee kaati-aa dukh rog. The perfect Guru eradicated all the misery and affliction of the person, upon whom he bestowed His mercy; ਜਿਸ ਮਨੁੱਖ ਉੱਤੇ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ, ਉਸ ਮਨੁੱਖ ਦਾ ਹਰੇਕ ਦੁੱਖ ਹਰੇਕ ਰੋਗ (ਪੂਰੇ ਗੁਰੂ ਨੇ) ਕਟ ਦਿੱਤਾ;
ਮਨੁ ਤਨੁ ਸੀਤਲੁ ਸੁਖੀ ਭਇਆ ਪ੍ਰਭ ਧਿਆਵਨ ਜੋਗੁ ॥੧॥ ਰਹਾਉ ॥ man tan seetal sukhee bha-i-aa parabh Dhi-aavan jog. ||1|| rahaa-o. by meditating on God who is the most worthy of meditation, his mind and body became calm and peaceful. ||1||Pause|| ਧਿਆਵਣ-ਜੋਗ ਪ੍ਰਭੂ ਦਾ ਧਿਆਨ ਧਰ ਕੇ ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਗਿਆ, ਉਹ ਮਨੁੱਖ ਸੁਖੀ ਹੋ ਗਿਆ ॥੧॥ ਰਹਾਉ ॥
ਅਉਖਧੁ ਹਰਿ ਕਾ ਨਾਮੁ ਹੈ ਜਿਤੁ ਰੋਗੁ ਨ ਵਿਆਪੈ ॥ a-ukhaDh har kaa naam hai jit rog na vi-aapai. O’ my friends, God’s Name is such a medicine, by virtue of which no malady can afflict a person. ਪਰਮਾਤਮਾ ਦਾ ਨਾਮ (ਇਕ ਐਸੀ) ਦਵਾਈ ਹੈ ਜਿਸ ਦੀ ਬਰਕਤਿ ਨਾਲ (ਕੋਈ ਭੀ) ਰੋਗ ਜ਼ੋਰ ਨਹੀਂ ਪਾ ਸਕਦਾ।
ਸਾਧਸੰਗਿ ਮਨਿ ਤਨਿ ਹਿਤੈ ਫਿਰਿ ਦੂਖੁ ਨ ਜਾਪੈ ॥੨॥ saaDhsang man tan hitai fir dookh na jaapai. ||2|| In the company of the saints, when God’s Name becomes dear to the mind and body, then one does not feel any sorrow. ||2|| ਜਦੋਂ ਗੁਰੂ ਦੀ ਸੰਗਤਿ ਵਿਚ ਟਿਕ ਕੇ ਮਨ ਤਨ ਵਿਚ ਹਰਿ-ਨਾਮ ਪਿਆਰਾ ਲੱਗਣ ਲੱਗੇ, ਤਦੋਂ ਮਨੁੱਖ ਨੂੰ ਕੋਈ ਦੁੱਖ ਮਹਿਸੂਸ ਨਹੀਂ ਹੁੰਦਾ ॥੨॥
ਹਰਿ ਹਰਿ ਹਰਿ ਹਰਿ ਜਾਪੀਐ ਅੰਤਰਿ ਲਿਵ ਲਾਈ ॥ har har har har jaapee-ai antar liv laa-ee. We should meditate on God’s Name with full concentration of mind, ਆਪਣੇ ਅੰਦਰ ਸੁਰਤ ਜੋੜ ਕੇ, ਸਦਾ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ।
ਕਿਲਵਿਖ ਉਤਰਹਿ ਸੁਧੁ ਹੋਇ ਸਾਧੂ ਸਰਣਾਈ ॥੩॥ kilvikh utreh suDh ho-ay saaDhoo sarnaa-ee. ||3|| doing this by seeking the Guru’s refuge, all sins are removed and the mind becomes immaculate. ||3|| ਗੁਰੂ ਦੀ ਸਰਨ ਪੈ ਕੇ ਇਸ ਤਰ੍ਹਾਂ ਕੀਤਿਆਂ ਸਾਰੇ ਪਾਪ ਲਹਿ ਜਾਂਦੇ ਹਨ ਅਤੇ ਮਨ ਪਵਿੱਤਰ ਹੋ ਜਾਂਦਾ ਹੈ ॥੩॥
ਸੁਨਤ ਜਪਤ ਹਰਿ ਨਾਮ ਜਸੁ ਤਾ ਕੀ ਦੂਰਿ ਬਲਾਈ ॥ sunat japat har naam jas taa kee door balaa-ee. All calamities of a person are dispelled by lovingly meditating on God’s Name and listening to His praises. ਪਰਮਾਤਮਾ ਦੇ ਨਾਮ ਦੀ ਵਡਿਆਈ ਸੁਣਦਿਆਂ ਤੇ ਜਪਦਿਆਂ ਮਨੁੱਖ ਦੀ ਹਰੇਕ ਬਲਾ (ਬਿਪਤਾ) ਦੂਰ ਹੋ ਜਾਂਦੀ ਹੈ।
ਮਹਾ ਮੰਤ੍ਰੁ ਨਾਨਕੁ ਕਥੈ ਹਰਿ ਕੇ ਗੁਣ ਗਾਈ ॥੪॥੨੩॥੫੩॥ mahaa mantar naanak kathai har kay gun gaa-ee. ||4||23||53|| Nanak describes this supreme mantra by singing the praises of God. ||4||23||53|| ਨਾਨਕ ਪਰਮਾਤਮਾ ਦੇ ਗੁਣ ਗਾ ਕੇ ਸਭ ਤੋਂ ਵੱਡਾ ਮੰਤ੍ਰ ਦੱਸਦਾ ਹੈ ॥੪॥੨੩॥੫੩॥
ਬਿਲਾਵਲੁ ਮਹਲਾ ੫ ॥ bilaaval mehlaa 5. Raag Bilaaval, Fifth Guru:
ਭੈ ਤੇ ਉਪਜੈ ਭਗਤਿ ਪ੍ਰਭ ਅੰਤਰਿ ਹੋਇ ਸਾਂਤਿ ॥ bhai tay upjai bhagat parabh antar ho-ay saaNt. Out of the revered fear of God, His devotional worship wells up and celestial peace prevails in the mind. ਪਰਮਾਤਮਾ ਦੇ ਨਿਰਮਲ ਡਰ ਦੀ ਰਾਹੀਂ ਪ੍ਰਭੂ ਦੀ ਭਗਤੀ (ਹਿਰਦੇ ਵਿਚ) ਪੈਦਾ ਹੁੰਦੀ ਹੈ, ਅਤੇ ਮਨ ਵਿਚ ਠੰਡ ਪੈ ਜਾਂਦੀ ਹੈ।
ਨਾਮੁ ਜਪਤ ਗੋਵਿੰਦ ਕਾ ਬਿਨਸੈ ਭ੍ਰਮ ਭ੍ਰਾਂਤਿ ॥੧॥ naam japat govind kaa binsai bharam bharaaNt. ||1|| By meditating on God’s Name, all one’s doubts and delusions are dispelled. ||1|| ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ (ਹਰੇਕ ਕਿਸਮ ਦਾ) ਭਰਮ ਭਟਕਣ ਨਾਸ ਹੋ ਜਾਂਦਾ ਹੈ ॥੧॥
ਗੁਰੁ ਪੂਰਾ ਜਿਸੁ ਭੇਟਿਆ ਤਾ ਕੈ ਸੁਖਿ ਪਰਵੇਸੁ ॥ gur pooraa jis bhayti-aa taa kai sukh parvays. A person who meets with the perfect Guru and follows his teachings, is blessed with celestial peace in his mind. ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ, ਉਸ ਦੇ ਹਿਰਦੇ ਵਿਚ ਸੁਖ ਨੇ ਪਰਵੇਸ਼ ਕਰ ਲਿਆ
ਮਨ ਕੀ ਮਤਿ ਤਿਆਗੀਐ ਸੁਣੀਐ ਉਪਦੇਸੁ ॥੧॥ ਰਹਾਉ ॥ man kee mat ti-aagee-ai sunee-ai updays. ||1|| rahaa-o. Therefore, we should cast off the intellect of our own mind, and listen to and follow the Guru’s teachings. ||1||Pause|| ਆਪਣੇ ਮਨ ਦੀ ਮਤਿ ਛੱਡ ਦੇਣੀ ਚਾਹੀਦੀ ਹੈ, (ਗੁਰੂ ਦਾ) ਉਪਦੇਸ਼ ਸੁਣਨਾ ਚਾਹੀਦਾ ਹੈ ॥੧॥ ਰਹਾਉ ॥
ਸਿਮਰਤ ਸਿਮਰਤ ਸਿਮਰੀਐ ਸੋ ਪੁਰਖੁ ਦਾਤਾਰੁ ॥ simrat simrat simree-ai so purakh daataar. We should always lovingly meditate on that beneficent and all pervading God. ਸਭ ਦਾਤਾਂ ਬਖ਼ਸ਼ਣ ਵਾਲੇ ਉਸ ਸਰਬ-ਵਿਆਪਕ ਪ੍ਰਭੂ ਨੂੰ ਹਰ ਵੇਲੇ ਹੀ ਸਿਮਰਦੇ ਰਹਿਣਾ ਚਾਹੀਦਾ ਹੈ।
ਮਨ ਤੇ ਕਬਹੁ ਨ ਵੀਸਰੈ ਸੋ ਪੁਰਖੁ ਅਪਾਰੁ ॥੨॥ man tay kabahu na veesrai so purakh apaar. ||2|| May that infinite God never be forgotten from our mind. ||2|| ਉਹ ਬੇਅੰਤ ਅਕਾਲ ਪੁਰਖ ਕਦੇ ਭੀ ਮਨ ਤੋਂ ਨਾਹ ਭੁੱਲੇ ॥੨॥
ਚਰਨ ਕਮਲ ਸਿਉ ਰੰਗੁ ਲਗਾ ਅਚਰਜ ਗੁਰਦੇਵ ॥ charan kamal si-o rang lagaa achraj gurdayv. This is the wondrous greatness of the divine Guru that, through his grace, one gets imbued with the love of God’s immaculate Name. ਗੁਰੂ ਦੀ ਇਹ ਅਚਰਜ ਵਡਿਆਈ ਹੈ ਕਿ ਉਸ ਦੀ ਕਿਰਪਾ ਨਾਲ ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਬਣ ਜਾਂਦੀ ਹੈ।
ਜਾ ਕਉ ਕਿਰਪਾ ਕਰਹੁ ਪ੍ਰਭ ਤਾ ਕਉ ਲਾਵਹੁ ਸੇਵ ॥੩॥ jaa ka-o kirpaa karahu parabh taa ka-o laavhu sayv. ||3|| O’ God! one on whom You bestow mercy, You engage that person to Your devotional worship. ||3|| ਹੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਕਿਰਪਾ ਕਰਦਾ ਹੈਂ (ਉਸ ਨੂੰ ਗੁਰੂ ਮਿਲਾਂਦਾ ਹੈਂ ਅਤੇ ਉਸ ਨੂੰ) ਤੂੰ ਆਪਣੀ ਸੇਵਾ-ਭਗਤੀ ਵਿਚ ਲਾ ਲੈਂਦਾ ਹੈਂ ॥੩॥
ਨਿਧਿ ਨਿਧਾਨ ਅੰਮ੍ਰਿਤੁ ਪੀਆ ਮਨਿ ਤਨਿ ਆਨੰਦ ॥ niDh niDhaan amrit pee-aa man tan aanand. Whosoever has quaffed the ambrosial nectar of Naam, the treasure trove, his mind and heart always remain in a state of bliss. ਜਿਸ ਮਨੁੱਖ ਨੇ ਆਤਮਕ ਜੀਵਨ ਦੇਣ ਵਾਲਾ (ਉਹ) ਨਾਮ-ਜਲ ਪੀ ਲਿਆ (ਜੋ) ਸਾਰੇ ਖ਼ਜ਼ਾਨਿਆਂ ਦਾ ਖ਼ਜ਼ਾਨਾ ਹੈ, (ਉਸ ਮਨੁੱਖ ਦੇ) ਮਨ ਵਿਚ ਹਿਰਦੇ ਵਿਚ ਖ਼ੁਸ਼ੀ ਭਰੀ ਰਹਿੰਦੀ ਹੈ।
ਨਾਨਕ ਕਬਹੁ ਨ ਵੀਸਰੈ ਪ੍ਰਭ ਪਰਮਾਨੰਦ ॥੪॥੨੪॥੫੪॥ naanak kabahu na veesrai parabh parmaanand. ||4||24||54|| O’ Nanak! God, the master of supreme bliss, may never be forsaken from the mind. ||4||24||54|| ਹੇ ਨਾਨਕ! (ਖ਼ਿਆਲ ਰੱਖ ਕਿ) ਸਭ ਤੋਂ ਉੱਚੇ ਆਨੰਦ ਦਾ ਮਾਲਕ ਪਰਮਾਤਮਾ ਕਦੇ ਭੀ (ਮਨ ਤੋਂ) ਵਿਸਰ ਨਾਹ ਜਾਏ ॥੪॥੨੪॥੫੪॥
ਬਿਲਾਵਲੁ ਮਹਲਾ ੫ ॥ bilaaval mehlaa 5. Raag Bilaaval, Fifth Guru:
ਤ੍ਰਿਸਨ ਬੁਝੀ ਮਮਤਾ ਗਈ ਨਾਠੇ ਭੈ ਭਰਮਾ ॥ tarisan bujhee mamtaa ga-ee naathay bhai bharmaa. One whose yearning for worldly desires has disappeared, self conceit is gone and all the dreads and doubts are dispelled, ਜਿਸ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ ਮਿਟ ਗਈ, ਅਪਣੱਤ ਦੂਰ ਹੋ ਗਈ,ਅਤੇ ਸਾਰੇ ਡਰ ਵਹਿਮ ਨੱਸ ਗਏ;
ਥਿਤਿ ਪਾਈ ਆਨਦੁ ਭਇਆ ਗੁਰਿ ਕੀਨੇ ਧਰਮਾ ॥੧॥ thit paa-ee aanad bha-i-aa gur keenay Dharmaa. ||1|| that person has attained spiritual stability and a state of bliss, because the Guru has kept his tradition. ||1|| ਉਸ ਨੇ ਆਤਮਕ ਅਡੋਲਤਾ ਹਾਸਲ ਕਰ ਲਈ, ਉਸ ਦੇ ਅੰਦਰ ਆਨੰਦ ਪੈਦਾ ਹੋ ਗਿਆ। ਕਿਂਉਕੇ ਗੁਰੂ ਨੇ ਆਪਣਾ ਨੇਮ ਨਿਬਾਹਿਆ ਹੈ ॥੧॥
ਗੁਰੁ ਪੂਰਾ ਆਰਾਧਿਆ ਬਿਨਸੀ ਮੇਰੀ ਪੀਰ ॥ gur pooraa aaraaDhi-aa binsee mayree peer. One who followed the perfect Guru’s teachings and remembered God with adoration, his anguish of self-conceit vanished. (ਜਿਸ ਭੀ ਮਨੁੱਖ ਨੇ) ਪੂਰੇ ਗੁਰੂ ਦਾ ਆਸਰਾ ਲਿਆ ਹੈ। ਉਸ ਦਾ ਮੈਂ-ਮੇਰੀ ਵਾਲਾ ਦਰਦ ਮਿਟ ਗਿਆ l
ਤਨੁ ਮਨੁ ਸਭੁ ਸੀਤਲੁ ਭਇਆ ਪਾਇਆ ਸੁਖੁ ਬੀਰ ॥੧॥ ਰਹਾਉ ॥ tan man sabh seetal bha-i-aa paa-i-aa sukh beer. ||1|| rahaa-o. O’ my brother, his body and mind became calm and he achieved spiritual peace. ||1||Pause|| ਹੇ ਭਾਈ! ਉਸ ਦਾ ਮਨ ਉਸ ਦਾ ਤਨ ਠੰਢਾ-ਠਾਰ ਹੋ ਗਿਆ,ਉਸ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ ॥੧॥ ਰਹਾਉ ॥
ਸੋਵਤ ਹਰਿ ਜਪਿ ਜਾਗਿਆ ਪੇਖਿਆ ਬਿਸਮਾਦੁ ॥ sovat har jap jaagi-aa paykhi-aa bismaad. One who meditated on God’s Name and woke up from the slumber of spiritual ignorance, has visioned the astounding sight of God. ਜੋ ਮਨੁੱਖ ਅਗਿਆਨਤਾ ਵਿੱਚ ਸੁੱਤਾ ਹੋਇਆ ਸੀ, ਉਹ ਪ੍ਰਭੂ ਦਾ ਨਾਮ ਜਪ ਕੇ ਜਾਗ ਪਿਆ, ਉਸ ਨੇ ਅਚਰਜ-ਰੂਪ ਪ੍ਰਭੂ ਦਾ ਦਰਸਨ ਕਰ ਲਿਆ।
ਪੀ ਅੰਮ੍ਰਿਤੁ ਤ੍ਰਿਪਤਾਸਿਆ ਤਾ ਕਾ ਅਚਰਜ ਸੁਆਦੁ ॥੨॥ pee amrit tariptaasi-aa taa kaa achraj su-aad. ||2|| Upon drinking the ambrosial nectar of Naam, his mind became satiated from Maya; wondrous is the taste of this ambrosial nectar of Naam! ||2|| ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਕੇ ਉਸ ਦਾ ਮਨ ਮਾਇਆ ਵਲੋਂ ਰੱਜ ਗਿਆ। ਉਸ ਨਾਮ-ਅੰਮ੍ਰਿਤ ਦਾ ਸੁਆਦ ਅਚਰਜ ਹੀ ਹੈ ॥੨॥
ਆਪਿ ਮੁਕਤੁ ਸੰਗੀ ਤਰੇ ਕੁਲ ਕੁਟੰਬ ਉਧਾਰੇ ॥ aap mukat sangee taray kul kutamb uDhaaray. One (who follows the Guru’s teachings), he along with his (spiritual) companions, family and lineage, becomes liberated from the worldly bonds. ਉਹ ਮਨੁੱਖ ਆਪ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ, ਉਸ ਦੇ ਸਾਥੀ, ਵੰਸ਼ ਤੇ ਟੱਬਰ ਭੀ ਬੰਦ-ਖਲਾਸ ਹੋ ਜਾਂਦੇ ਹਨ,
ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ॥੩॥ safal sayvaa gurdayv kee nirmal darbaaray. ||3|| He successfully follows the divine Guru’s teachings, and he is adjudged immaculate in God’s presence) ||3|| ਗੁਰੂ ਦੀ ਕੀਤੀ ਹੋਈ ਸੇਵਾ ਫਲ-ਦਾਇਕ ਸਾਬਤ ਹੋ ਜਾਂਦੀ ਹੈ, ਉਸ ਨੂੰ ਪ੍ਰਭੂ ਦੀ ਪਵਿੱਤਰ ਹਜ਼ੂਰੀ ਵਿਚ ਥਾਂ ਮਿਲ ਜਾਂਦੀ ਹੈ ॥੩॥
ਨੀਚੁ ਅਨਾਥੁ ਅਜਾਨੁ ਮੈ ਨਿਰਗੁਨੁ ਗੁਣਹੀਨੁ ॥ neech anaath ajaan mai nirgun gunheen. I was a lowly, support less, and ignorant person without any virtues. ਮੈਂ ਨੀਚ ਸਾਂ, ਅਨਾਥ ਸਾਂ, ਅੰਞਾਨ ਸਾਂ, ਮੇਰੇ ਅੰਦਰ ਕੋਈ ਗੁਣ ਨਹੀਂ ਸਨ, ਮੈਂ ਗੁਣਾਂ ਤੋਂ ਸੱਖਣਾ ਸਾਂ,


© 2017 SGGS ONLINE
error: Content is protected !!
Scroll to Top