Guru Granth Sahib Translation Project

Guru granth sahib page-813

Page 813

ਦੀਨ ਦਇਆਲ ਕ੍ਰਿਪਾ ਨਿਧੇ ਸਾਸਿ ਸਾਸਿ ਸਮ੍ਹ੍ਹਾਰੈ ॥੨॥ deen da-i-aal kirpaa niDhay saas saas samHaarai. ||2|| The merciful God to the meek, the treasure of mercy, He remembers and protects us with each and every breath. ||2|| ਪ੍ਰਭੂ ਦੀਨਾਂ ਉਤੇ ਦਇਆ ਕਰਨ ਵਾਲਾ ਹੈ, ਕਿਰਪਾ ਦਾ ਸੋਮਾ ਹੈ, ਤੇ, (ਹਰੇਕ ਜੀਵ ਦੇ) ਹਰੇਕ ਸਾਹ ਨਾਲ ਸੰਭਾਲ ਕਰਦਾ ਹੈ ॥੨॥
ਕਰਣਹਾਰੁ ਜੋ ਕਰਿ ਰਹਿਆ ਸਾਈ ਵਡਿਆਈ ॥ karanhaar jo kar rahi-aa saa-ee vadi-aa-ee. Whatever the creator God is doing, in that lies His glory. ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਜੋ ਕੁਝ ਕਰ ਰਿਹਾ ਹੈ ਓਹ ਉਸ ਦੀ ਆਪਣੀ ਵਡਿਆਈ ਹੈ।
ਗੁਰਿ ਪੂਰੈ ਉਪਦੇਸਿਆ ਸੁਖੁ ਖਸਮ ਰਜਾਈ ॥੩॥ gur poorai updaysi-aa sukh khasam rajaa-ee. ||3|| The perfect Guru has imparted this teaching that celestial peace lies in cheerfully accepting the will of the Master-God. ||3|| ਪੂਰੇ ਗੁਰੂ ਨੇ ਸਿੱਖਿਆ ਦਿੱਤੀ ਹੈ, ਕਿ ਮਾਲਕ-ਪ੍ਰਭੂ ਦੀ ਰਜ਼ਾ ਵਿਚ ਰਿਹਾਂ ਹੀ ਸੁਖ ਮਿਲਦਾ ਹੈ ॥੩॥
ਚਿੰਤ ਅੰਦੇਸਾ ਗਣਤ ਤਜਿ ਜਨਿ ਹੁਕਮੁ ਪਛਾਤਾ ॥ chint andaysaa ganat taj jan hukam pachhaataa. Dismissing all anxieties, worries and calculations, God’s devotee has recognized His command. ਪਰਮਾਤਮਾ ਦੇ ਦਾਸ ਨੇ ਚਿੰਤਾ ਫ਼ਿਕਰ ਝੋਰੇ ਅਤੇ ਗਿਣਤੀ ਮਿਣਤੀ ਛੱਡ ਕੇ ਸਦਾ ਪਰਮਾਤਮਾ ਦੇ ਹੁਕਮ ਨੂੰ ਹੀ ਪਛਾਣਿਆ ਹੈ।
ਨਹ ਬਿਨਸੈ ਨਹ ਛੋਡਿ ਜਾਇ ਨਾਨਕ ਰੰਗਿ ਰਾਤਾ ॥੪॥੧੮॥੪੮॥ nah binsai nah chhod jaa-ay naanak rang raataa. ||4||18||48|| O’ Nanak, God neither perishes nor abandons His devotee; God’s devotee always remains imbued with His love. ||4||18||48|| ਹੇ ਨਾਨਕ! ਪ੍ਰਭੂ ਦਾ ਦਾਸ ਪ੍ਰਭੂ ਦੇ ਪ੍ਰੇਮ-ਰੰਗ ਵਿਚ ਸਦਾ ਰੰਗਿਆ ਰਹਿੰਦਾ ਹੈ, ਪ੍ਰਭੂ ਕਦੇ ਮਰਦਾ ਨਹੀਂ, ਅਤੇ ਨਾਂ ਹੀ ਆਪਣੇ ਸੇਵਕ ਦਾ ਸਾਥ ਛੱਡਦਾ ਹੈ ॥੪॥੧੮॥੪੮॥
ਬਿਲਾਵਲੁ ਮਹਲਾ ੫ ॥ bilaaval mehlaa 5. Raag Bilaaval, Fifth Guru:
ਮਹਾ ਤਪਤਿ ਤੇ ਭਈ ਸਾਂਤਿ ਪਰਸਤ ਪਾਪ ਨਾਠੇ ॥ mahaa tapat tay bha-ee saaNt parsat paap naathay. Upon following the Guru’s teachings, all my sins vanished and the utmost anguish of vices turned into celestial peace in my mind. ਗੁਰਾਂ ਦੇ ਪੈਰ ਪਰਸਿਆਂ ਸਾਰੇ ਪਾਪ ਨਾਸ ਹੋ ਗਏ, ਮਨ ਵਿਚ ਵਿਕਾਰਾਂ ਦੀ ਭਾਰੀ ਤਪਸ਼ ਤੋਂ ਸ਼ਾਂਤੀ ਬਣ ਗਈ l
ਅੰਧ ਕੂਪ ਮਹਿ ਗਲਤ ਥੇ ਕਾਢੇ ਦੇ ਹਾਥੇ ॥੧॥ anDh koop meh galat thay kaadhay day haathay. ||1|| Due to ignorance, I was rotting in the deep dark pit of vices; extending his support, the Guru pulled me out of it. ||1|| ਮੈਂ ਵਿਕਾਰਾਂ ਦੇ ਘੁੱਪ ਹਨੇਰੇ ਖੂਹ ਵਿਚ ਗਲ-ਸੜ ਰਇਆ ਸਾ। ਆਪਣਾ ਹੱਥ ਦੇ ਕੇ ਗੁਰਾਂ ਨੇ ਮੈਨੂੰ ਉਸ ਖੂਹ ਵਿਚੋਂ ਕੱਢ ਲਿਆ ਹੈ ॥੧॥
ਓਇ ਹਮਾਰੇ ਸਾਜਨਾ ਹਮ ਉਨ ਕੀ ਰੇਨ ॥ o-ay hamaaray saajnaa ham un kee rayn. O’ my friends, that Guru is my true friend and I have the utmost respect for him, as if I am the dust of his feet, ਉਹ ਗੁਰੂ ਜੀ ਮੇਰੇ ਅਸਲ ਮਿੱਤਰ ਹਨ ਅਤੇ ਮੈਂ ਉਨ੍ਹਾਂ ਦੇ ਚਰਨਾਂ ਦੀ ਧੂੜ ਹਾਂ,
ਜਿਨ ਭੇਟਤ ਹੋਵਤ ਸੁਖੀ ਜੀਅ ਦਾਨੁ ਦੇਨ ॥੧॥ ਰਹਾਉ ॥ jin bhaytat hovat sukhee jee-a daan dayn. ||1|| rahaa-o. and meeting whom I am at peace; he gives me the gift of spiritual life. ||1|| Pause|| ਜਿਨ੍ਹਾਂ ਨੂੰ ਮਿਲਿਆਂ ਮੇਰਾ ਮਨ ਆਨੰਦ ਨਾਲ ਭਰਪੂਰ ਹੋ ਜਾਂਦਾ ਹੈ, ਉਹ ਮੈਨੂੰ ਆਤਮਕ ਜੀਵਨ ਦੀ ਦਾਤ ਦੇਂਦੇ ਹਨ ॥੧॥ ਰਹਾਉ ॥
ਪਰਾ ਪੂਰਬਲਾ ਲੀਖਿਆ ਮਿਲਿਆ ਅਬ ਆਇ ॥ paraa poorbalaa leekhi-aa mili-aa ab aa-ay. I have now achieved my preordained destiny. ਮੈਂ ਹੁਣ ਉਹ ਕੁਛ ਪਰਾਪਤ ਕਰ ਲਿਆ ਹੈ ਜੋ ਮੇਰੇ ਲਈ ਆਰੰਭ ਤੋਂ ਲਿਖਿਆ ਹੋਇਆ ਸੀ।
ਬਸਤ ਸੰਗਿ ਹਰਿ ਸਾਧ ਕੈ ਪੂਰਨ ਆਸਾਇ ॥੨॥ basat sang har saaDh kai pooran aasaa-ay. ||2|| By residing in the company of God’s saints, all my hopes have been fulfilled. ||2|| ਪ੍ਰਭੂ ਦੇ ਸੇਵਕ-ਜਨ ਦੀ ਸੰਗਤਿ ਵਿਚ ਵੱਸਦਿਆਂ ਮੇਰੀਆ ਆਸਾਂ ਪੂਰੀਆਂ ਹੋ ਗਈਆਂ ਹਨ ॥੨॥
ਭੈ ਬਿਨਸੇ ਤਿਹੁ ਲੋਕ ਕੇ ਪਾਏ ਸੁਖ ਥਾਨ ॥ bhai binsay tihu lok kay paa-ay sukh thaan. I have joined the holy congregation, a place of celestial peace, and the fears which scare the entire world, have vanished. ਮੈਨੂੰ ਸੁਖਾਂ ਦਾ ਟਿਕਾਣਾ (ਸਾਧ-ਸੰਗ) ਮਿਲ ਗਿਆ ਹੈ ਅਤੇ ਸਾਰੇ ਜਗਤ ਨੂੰ ਡਰਾਣ ਵਾਲੇ ਡਰ ਨਾਸ ਹੋ ਗਏ ਹਨ l
ਦਇਆ ਕਰੀ ਸਮਰਥ ਗੁਰਿ ਬਸਿਆ ਮਨਿ ਨਾਮ ॥੩॥ da-i-aa karee samrath gur basi-aa man naam. ||3|| The all-powerful Guru has bestowed mercy upon me and Naam is enshrined in my mind. ||3|| ਸਭ ਕੁਝ ਕਰ ਸਕਣ ਵਾਲੇ ਗੁਰੂ ਨੇ ਮੇਰੇ ਉਤੇ ਦਇਆ ਕੀਤੀ, ਅਤੇ ਮੇਰੇ ਚਿੱਤ ਅੰਦਰ ਨਾਮ ਆ ਕੇ ਟਿਕ ਗਿਆ ਹੈ ॥੩॥
ਨਾਨਕ ਕੀ ਤੂ ਟੇਕ ਪ੍ਰਭ ਤੇਰਾ ਆਧਾਰ ॥ naanak kee too tayk parabh tayraa aaDhaar. O’ God! You are the anchor and support of Nanak. ਹੇ ਪ੍ਰਭੂ! ਨਾਨਕ ਦੀ ਤੂੰ ਹੀ ਓਟ ਹੈਂ, ਤੂੰ ਹੀ ਆਸਰਾ ਹੈਂ।
ਕਰਣ ਕਾਰਣ ਸਮਰਥ ਪ੍ਰਭ ਹਰਿ ਅਗਮ ਅਪਾਰ ॥੪॥੧੯॥੪੯॥ karan kaaran samrath parabh har agam apaar. ||4||19||49|| O’ God, the creator of the universe! You are all-powerful, incomprehensible and infinite. ||4||19||49|| ਹੇ ਜਗਤ ਦੇ ਮੂਲ ਪ੍ਰਭੂ! ਤੂੰ ਸਾਰੀਆਂ ਤਾਕਤਾਂ ਦਾ ਮਾਲਕ, ਅਪਹੁੰਚ ਅਤੇ ਬੇਅੰਤ ਹੈਂ ॥੪॥੧੯॥੪੯॥
ਬਿਲਾਵਲੁ ਮਹਲਾ ੫ ॥ bilaaval mehlaa 5. Raag Bilaaval, Fifth Guru:
ਸੋਈ ਮਲੀਨੁ ਦੀਨੁ ਹੀਨੁ ਜਿਸੁ ਪ੍ਰਭੁ ਬਿਸਰਾਨਾ ॥ so-ee maleen deen heen jis parabh bisraanaa. The person who forgets God is filthy, helpless and of low character. ਜਿਸ ਮਨੁੱਖ ਨੂੰ ਪਰਮਾਤਮਾ ਭੁੱਲ ਜਾਂਦਾ ਹੈ, ਉਹੀ ਮਨੁੱਖ ਗੰਦਾ ਹੈ, ਕੰਗਾਲ ਹੈ, ਨੀਚ ਹੈ।
ਕਰਨੈਹਾਰੁ ਨ ਬੂਝਈ ਆਪੁ ਗਨੈ ਬਿਗਾਨਾ ॥੧॥ karnaihaar na boojh-ee aap ganai bigaanaa. ||1|| Such a fool considers himself as very wise and does not recognize the Creator-God. ||1|| ਉਹ ਮੂਰਖ ਮਨੁੱਖ ਆਪਣੇ ਆਪ ਨੂੰ (ਕੋਈ ਵੱਡੀ ਹਸਤੀ) ਸਮਝਦਾ ਰਹਿੰਦਾ ਹੈ, ਸਭ ਕੁਝ ਕਰਨ ਦੇ ਸਮਰੱਥ ਪ੍ਰਭੂ ਨੂੰ ਕੁਝ ਸਮਝਦਾ ਹੀ ਨਹੀਂ ॥੧॥
ਦੂਖੁ ਤਦੇ ਜਦਿ ਵੀਸਰੈ ਸੁਖੁ ਪ੍ਰਭ ਚਿਤਿ ਆਏ ॥ dookh taday jad veesrai sukh parabh chit aa-ay. One becomes miserable only when he forsakes God, and always remains blissful by remembering God. ਮਨੁੱਖ ਨੂੰ ਤਦੋਂ ਹੀ ਦੁੱਖ ਵਾਪਰਦਾ ਹੈ ਜਦੋਂ ਇਸ ਨੂੰ ਪਰਮਾਤਮਾ ਭੁੱਲ ਜਾਂਦਾ ਹੈ। ਪਰਮਾਤਮਾ ਮਨ ਵਿਚ ਵੱਸਿਆਂ ਸਦਾ ਸੁਖ ਪ੍ਰਤੀਤ ਹੁੰਦਾ ਹੈ।
ਸੰਤਨ ਕੈ ਆਨੰਦੁ ਏਹੁ ਨਿਤ ਹਰਿ ਗੁਣ ਗਾਏ ॥੧॥ ਰਹਾਉ ॥ santan kai aanand ayhu nit har gun gaa-ay. ||1|| rahaa-o. There is always bliss in the minds of the saints, because every day they continually sing God’s praises. ||1||Pause|| ਸਾਧੂ ਸਦਾ ਪ੍ਰਭੂ ਦੇ ਗੁਣ ਗਾਇਨ ਕਰਦੇ ਹਨ। ਉਨ੍ਹਾਂ ਦੇ ਹਿਰਦੇ ਵਿਚ ਇਹ ਆਨੰਦ ਟਿਕਿਆ ਰਹਿੰਦਾ ਹੈ ॥੧॥ ਰਹਾਉ ॥
ਊਚੇ ਤੇ ਨੀਚਾ ਕਰੈ ਨੀਚ ਖਿਨ ਮਹਿ ਥਾਪੈ ॥ oochay tay neechaa karai neech khin meh thaapai. God can reduce the status of a person from the highest to the lowest, and elevate it from the lowest to the highest in an instant. ਪਰਮਾਤਮਾ ਉੱਚੇ (ਆਕੜਖਾਨ) ਤੋਂ ਨੀਵਾਂ ਬਣਾ ਦੇਂਦਾ ਹੈ, ਅਤੇ ਨੀਵਿਆਂ ਨੂੰ ਇਕ ਖਿਨ ਵਿਚ ਹੀ ਇੱਜ਼ਤ ਵਾਲੇ ਬਣਾ ਦੇਂਦਾ ਹੈ।
ਕੀਮਤਿ ਕਹੀ ਨ ਜਾਈਐ ਠਾਕੁਰ ਪਰਤਾਪੈ ॥੨॥ keemat kahee na jaa-ee-ai thaakur partaapai. ||2|| The worth of God’s magnificence cannot be estimated. ||2|| ਉਸ ਪਰਮਾਤਮਾ ਦੇ ਪਰਤਾਪ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ॥੨॥
ਪੇਖਤ ਲੀਲਾ ਰੰਗ ਰੂਪ ਚਲਨੈ ਦਿਨੁ ਆਇਆ ॥ paykhat leelaa rang roop chalnai din aa-i-aa. While being indulged in the worldly plays and their false pleasures, one’s time of departure from this world dawns. ਦੁਨੀਆ ਦੇ ਖੇਲ-ਤਮਾਸ਼ੇ ਅਤੇ ਰੰਗ ਰੂਪ ਵੇਖਦਿਆਂ ਵੇਖਦਿਆਂ ਹੀ ਮਨੁੱਖ ਦਾ ਦੁਨੀਆ ਤੋਂ ਤੁਰਨ ਦਾ ਦਿਨ ਆ ਪਹੁੰਚਦਾ ਹੈ।
ਸੁਪਨੇ ਕਾ ਸੁਪਨਾ ਭਇਆ ਸੰਗਿ ਚਲਿਆ ਕਮਾਇਆ ॥੩॥ supnay kaa supnaa bha-i-aa sang chali-aa kamaa-i-aa. ||3|| These false pleasures end like a dream, and only the virtues and sins earned in one’s life accompany him in the end. ||3|| ਇਹਨਾਂ ਰੰਗ-ਤਮਾਸ਼ਿਆਂ ਨਾਲੋਂ ਸਾਥ ਮੁੱਕਣਾ ਹੀ ਸੀ, ਉਹ ਸਾਥ ਮੁੱਕ ਜਾਂਦਾ ਹੈ, ਮਨੁੱਖ ਦੇ ਨਾਲ ਕੀਤੇ ਹੋਏ ਕਰਮ ਹੀ ਜਾਂਦੇ ਹਨ ॥੩॥
ਕਰਣ ਕਾਰਣ ਸਮਰਥ ਪ੍ਰਭ ਤੇਰੀ ਸਰਣਾਈ ॥ karan kaaran samrath parabh tayree sarnaa-ee. O’ God, the all powerful Creator of the universe, Your devotee seeks Your refuge. ਹੇ ਜਗਤ ਦੇ ਰਚਨਹਾਰ ਪ੍ਰਭੂ! ਹੇ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ! ਤੇਰਾ ਦਾਸ ਤੇਰੀ ਸਰਣ ਆਇਆ ਹੈ।
ਹਰਿ ਦਿਨਸੁ ਰੈਣਿ ਨਾਨਕੁ ਜਪੈ ਸਦ ਸਦ ਬਲਿ ਜਾਈ ॥੪॥੨੦॥੫੦॥ har dinas rain naanak japai sad sad bal jaa-ee. ||4||20||50|| O’ God, Nanak meditates on Your Name day and night, and is always dedicated to You. ||4||20||50|| ਹੇ ਹਰੀ! ਨਾਨਕ ਦਿਨ ਰਾਤ (ਤੇਰਾ ਹੀ ਨਾਮ) ਜਪਦਾ ਹੈ, ਤੈਥੋਂ ਹੀ ਸਦਾ ਸਦਾ ਸਦਕੇ ਜਾਂਦਾ ਹੈ ॥੪॥੨੦॥੫੦॥
ਬਿਲਾਵਲੁ ਮਹਲਾ ੫ ॥ bilaaval mehlaa 5. Raag Bilaaval, Fifth Guru:
ਜਲੁ ਢੋਵਉ ਇਹ ਸੀਸ ਕਰਿ ਕਰ ਪਗ ਪਖਲਾਵਉ ॥ jal dhova-o ih sees kar kar pag pakhlaava-o. I yearn to perform humble services for the Guru, such as carrying a pitcher of water on my head and washing his feet with my hands. ਮੇਰੀ ਇਹ ਤਾਂਘ ਹੈ ਕਿ ਮੈਂ ਗੁਰੂ ਲਈ ਆਪਣੇ ਸਿਰ ਉਤੇ ਪਾਣੀ ਢੋਇਆ ਕਰਾਂ, ਅਤੇ ਆਪਣੇ ਹੱਥਾਂ ਨਾਲ ਉਸ ਦੇ ਪੈਰ ਧੋਇਆ ਕਰਾਂ।
ਬਾਰਿ ਜਾਉ ਲਖ ਬੇਰੀਆ ਦਰਸੁ ਪੇਖਿ ਜੀਵਾਵਉ ॥੧॥ baar jaa-o lakh bayree-aa daras paykh jeevaava-o. ||1|| I may dedicate myself to the Guru forever and spiritually rejuvenate myself by following his teachings. ||1|| ਮੈਂ ਲੱਖਾਂ ਵਾਰੀ ਗੁਰੂ ਤੋਂ ਸਦਕੇ ਜਾਵਾਂ ਅਤੇ ਗੁਰੂ ਦਾ ਦਰਸਨ ਕਰ ਕੇ ਆਪਣੇ ਅੰਦਰ ਆਤਮਕ ਜੀਵਨ ਪੈਦਾ ਕਰਦਾ ਰਹਾਂ ॥੧॥
ਕਰਉ ਮਨੋਰਥ ਮਨੈ ਮਾਹਿ ਅਪਨੇ ਪ੍ਰਭ ਤੇ ਪਾਵਉ ॥ kara-o manorath manai maahi apnay parabh tay paava-o. I always pray that whatever I desire in my mind, I may get that fulfilled from my God. ਮੇਰੀ ਸਦਾ ਇਹੀ ਅਰਜ਼ੋਈ ਹੈ ਕਿ ਮੈਂ ਜੇਹੜੀ ਭੀ ਮੰਗ ਆਪਣੇ ਮਨ ਵਿਚ ਕਰਾਂ, ਉਹ ਮੰਗ ਮੈਂ ਆਪਣੇ ਪਰਮਾਤਮਾ ਤੋਂ ਪ੍ਰਾਪਤ ਕਰ ਲਵਾਂ।
ਦੇਉ ਸੂਹਨੀ ਸਾਧ ਕੈ ਬੀਜਨੁ ਢੋਲਾਵਉ ॥੧॥ ਰਹਾਉ ॥ day-o soohnee saaDh kai beejan dholaava-o. ||1|| rahaa-o. I wish to perform various services for the holy people, such as sweeping the floors for their meeting and waving a fan on them. ||1||Pause|| ਮੈਂ ਗੁਰੂ ਦੇ ਘਰ ਵਿਚ (ਸਾਧ ਸੰਗਤਿ ਵਿਚ) ਝਾੜੂ ਦਿਆ ਕਰਾਂ ਅਤੇ ਪੱਖਾਂ ਝੱਲਿਆ ਕਰਾਂ ॥੧॥ ਰਹਾਉ ॥
ਅੰਮ੍ਰਿਤ ਗੁਣ ਸੰਤ ਬੋਲਤੇ ਸੁਣਿ ਮਨਹਿ ਪੀਲਾਵਉ ॥ amrit gun sant boltay sun maneh peelaava-o. The saintly people chant the ambrosial virtues of God; listening to those, I wish to purify my mind. ਸੰਤ ਜਨ ਪ੍ਰਭੂ ਦੇ ਆਤਮਕ ਜੀਵਨ ਦੇਣ ਵਾਲੇ ਜੋ ਗੁਣ ਉਚਾਰਦੇ ਹਨ, ਉਹਨਾਂ ਨੂੰ ਸੁਣ ਕੇ ਮੈਂ ਆਪਣੇ ਮਨ ਨੂੰ ਨਾਮ-ਅੰਮ੍ਰਿਤ ਪਿਲਾਵਾ ।
ਉਆ ਰਸ ਮਹਿ ਸਾਂਤਿ ਤ੍ਰਿਪਤਿ ਹੋਇ ਬਿਖੈ ਜਲਨਿ ਬੁਝਾਵਉ ॥੨॥ u-aa ras meh saaNt taripat ho-ay bikhai jalan bujhaava-o. ||2|| Through those nectar like words of the saints, I may become peaceful and satiated from the undue desires, and I may put off the fire of vices within me. ||2|| ਉਸ ਨਾਮ-ਅੰਮ੍ਰਿਤ ਨਾਲ ਮੇਰੇ ਅੰਦਰ ਸ਼ਾਂਤੀ ਅਤੇ ਤ੍ਰਿਸ਼ਨਾ ਤੋਂ ਰਜੇਵਾਂ ਪੈਦਾ ਹੋਵੇ, ਅਤੇ ਮੈਂ ਆਪਣੇ ਅੰਦਰੋ ਵਿਸ਼ਿਆਂ ਦੀ ਸੜਨ ਬੁਝਾਂਵਾ ॥੨॥
ਜਬ ਭਗਤਿ ਕਰਹਿ ਸੰਤ ਮੰਡਲੀ ਤਿਨ੍ਹ੍ਹ ਮਿਲਿ ਹਰਿ ਗਾਵਉ ॥ jab bhagat karahi sant mandlee tinH mil har gaava-o. When the saints perform the devotional worship of God, I wish to join them in singing the praises of God. ਜਦੋਂ ਸੰਤ ਜਨ ਸਾਧ ਸੰਗਤਿ ਵਿਚ ਬੈਠ ਕੇ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹਨਾਂ ਨਾਲ ਮਿਲ ਕੇ ਮੈਂ ਭੀ ਪਰਮਾਤਮਾ ਦੇ ਗੁਣ ਗਾਵਾਂ।
ਕਰਉ ਨਮਸਕਾਰ ਭਗਤ ਜਨ ਧੂਰਿ ਮੁਖਿ ਲਾਵਉ ॥੩॥ kara-o namaskaar bhagat jan Dhoor mukh laava-o. ||3|| I wish to bow in reverence to the devotees, and listen and act on their advice, as if I am applying the dust of their feet to my forehead. ||3|| ਮੈਂ ਸੰਤ ਜਨਾਂ ਅੱਗੇ ਸਿਰ ਨਿਵਾਇਆ ਕਰਾਂ, ਅਤੇ ਉਹਨਾਂ ਦੇ ਚਰਨਾਂ ਦੀ ਧੂੜ (ਆਪਣੇ) ਮੱਥੇ ਉੱਤੇ ਲਾਇਆ ਕਰਾਂ ॥੩॥
ਊਠਤ ਬੈਠਤ ਜਪਉ ਨਾਮੁ ਇਹੁ ਕਰਮੁ ਕਮਾਵਉ ॥ oothat baithat japa-o naam ih karam kamaava-o. O’ God! whether sitting or standing, I may keep meditating on Your Name; this is the only deed I wish to perform. ਹੇ ਪ੍ਰਭੂ! ਉਠਦਿਆਂ ਬੈਠਦਿਆਂ (ਹਰ ਵੇਲੇ) ਮੈਂ ਤੇਰਾ ਨਾਮ ਜਪਿਆ ਕਰਾਂ। ਕੇਵਲ ਇਹ ਅਮਲ ਹੀ ਮੈਂ ਕਮਾਵਾ I
ਨਾਨਕ ਕੀ ਪ੍ਰਭ ਬੇਨਤੀ ਹਰਿ ਸਰਨਿ ਸਮਾਵਉ ॥੪॥੨੧॥੫੧॥ naanak kee parabh bayntee har saran samaava-o. ||4||21||51|| O’ God! this is the prayer of Nanak that I may remain merged in Your refuge. ||4||21||51|| ਹੇ ਹਰੀ! ਨਾਨਕ ਦੀ ਇਹੀ ਬੇਨਤੀ ਹੈ ਕਿ ਮੈਂ ਤੇਰੀ ਸ਼ਰਣਾਗਤ ਵਿਚ ਲੀਨ ਰਹਾਂ ॥੪॥੨੧॥੫੧॥
ਬਿਲਾਵਲੁ ਮਹਲਾ ੫ ॥ bilaaval mehlaa 5. Raag Bilaaval, Fifth Guru:
ਇਹੁ ਸਾਗਰੁ ਸੋਈ ਤਰੈ ਜੋ ਹਰਿ ਗੁਣ ਗਾਏ ॥ ih saagar so-ee tarai jo har gun gaa-ay. Only the one who sings the praises of God, crosses over this world-ocean of vices. ਕੇਵਲ ਉਹ ਹੀ ਇਸ ਸੰਸਾਰ ਸਮੁੰਦਰ ਤੋਂ ਪਾਰ ਹੁੰਦਾ ਹੈ, ਜੋ ਪ੍ਰਭੂ ਦੀਆਂ ਸਿਫਤਾਂ ਗਾਇਨ ਕਰਦਾ ਹੈ।
ਸਾਧਸੰਗਤਿ ਕੈ ਸੰਗਿ ਵਸੈ ਵਡਭਾਗੀ ਪਾਏ ॥੧॥ saaDhsangat kai sang vasai vadbhaagee paa-ay. ||1|| But only a rare fortunate person who dwells in the holy congregation, receives this gift (of singing the praises of God). ||1|| ਪਰ ਕੋਈ ਭਾਗਾਂ ਵਾਲਾ ਮਨੁੱਖ ਜੇਹੜਾ ਸਾਧ ਸੰਗਤਿ ਦੇ ਨਾਲ ਮੇਲ-ਜੋਲ ਰੱਖਦਾ ਹੈ। ਇਹ ਦਾਤਿ ਪ੍ਰਾਪਤ ਕਰਦਾ ਹੈ ॥੧॥


© 2017 SGGS ONLINE
Scroll to Top