Page 749

ਭਾਗਠੜੇ ਹਰਿ ਸੰਤ ਤੁਮ੍ਹ੍ਹਾਰੇ ਜਿਨ੍ਹ੍ਹ ਘਰਿ ਧਨੁ ਹਰਿ ਨਾਮਾ ॥
bhaagtharhay har sant tumHaaray jinH ghar Dhan har naamaa.
O’ God, very fortunate are those saints of Yours, who have the wealth of Naam in their hearts.
ਹੇ ਹਰੀ! ਤੇਰੇ ਉਹ ਸੰਤ ਜਨ ਬੜੇ ਭਾਗਾਂ ਵਾਲੇ ਹਨ ਜਿਨ੍ਹਾਦੇ ਹਿਰਦੇ-ਘਰ ਵਿਚ ਤੇਰਾ ਨਾਮ-ਧਨ ਵੱਸਦਾ ਹੈ।

ਪਰਵਾਣੁ ਗਣੀ ਸੇਈ ਇਹ ਆਏ ਸਫਲ ਤਿਨਾ ਕੇ ਕਾਮਾ ॥੧॥
parvaan ganee say-ee ih aa-ay safal tinaa kay kaamaa. ||1||
In fact, approved is the advent of only such persons into this world and fruitful are their deeds.
ਉਹਨਾਂ ਦਾ ਹੀ ਜਗਤ ਵਿਚ ਆਉਣਾ ਤੇਰੀਆਂ ਨਜ਼ਰਾਂ ਵਿਚ ਕਬੂਲ ਹੈ, ਉਹਨਾਂ ਸੰਤ ਜਨਾਂ ਦਾ ਸਾਰੇ ਸੰਸਾਰਕ ਕੰਮ ਭੀ ਸਿਰੇ ਚੜ੍ਹ ਜਾਂਦੇ ਹਨ ॥੧॥

ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ ॥
mayray raam har jan kai ha-o bal jaa-ee.
O’ my God, I am dedicated to Your devotees.
ਹੇ ਮੇਰੇ ਰਾਮ! ਮੈਂ ਤੇਰੇ ਸੇਵਕਾਂ ਤੋਂ ਸਦਕੇ ਜਾਂਦਾ ਹਾਂ ।

ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ ॥੧॥ ਰਹਾਉ ॥
kaysaa kaa kar chavar dhulaavaa charan Dhoorh mukh laa-ee. ||1|| rahaa-o.
I wish to serve them extremely humbly and follow their teachings, like making a fan of my hair and waving over them and applying the dust of their feet to my forehead. ||1||Pause||
ਮੈਂ ਆਪਣੇ ਕੇਸਾਂ ਦਾ ਚੌਰ ਬਣਾ ਕੇ ਉਹਨਾਂ ਉਤੇ ਝੁਲਾਵਾਂ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਲੈ ਕੇ ਆਪਣੇ ਮੱਥੇ ਉਤੇ ਲਾਵਾਂ ॥੧॥ ਰਹਾਉ ॥

ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥
janam maran duhhoo meh naahee jan par-upkaaree aa-ay.
The true saints are above both birth and death; they come to the world for the welfare of others.
ਹੇ ਭਾਈ! ਸੰਤ ਜਨ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੇ, ਉਹ ਤਾਂ ਜਗਤ ਵਿਚ ਦੂਜਿਆਂ ਦੀ ਭਲਾਈ ਕਰਨ ਵਾਸਤੇ ਆਉਂਦੇ ਹਨ।

ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥੨॥
jee-a daan day bhagtee laa-in har si-o lain milaa-ay. ||2||
Giving the gift of righteous living, they inspire people to devotional worship of God and unite them with Him. ||2||
ਸੰਤ ਜਨ ਹੋਰਨਾਂ ਨੂੰ ਆਤਮਕ ਜੀਵਨ ਦੀ ਦਾਤ ਦੇ ਕੇ ਪ੍ਰਭੂ ਦੀ ਭਗਤੀ ਵਿਚ ਜੋੜਦੇ ਹਨ, ਅਤੇ ਉਹਨਾਂ ਨੂੰ ਪ੍ਰਭੂ ਨਾਲ ਮਿਲਾ ਦੇਂਦੇ ਹਨ ॥੨॥

ਸਚਾ ਅਮਰੁ ਸਚੀ ਪਾਤਿਸਾਹੀ ਸਚੇ ਸੇਤੀ ਰਾਤੇ ॥
sachaa amar sachee paatisaahee sachay saytee raatay.
They (the true saints) remain imbued with the love of the eternal God; their teachings and their followers remain eternal.
ਸੰਤ ਜਨ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਹੁਕਮ ਸਦਾ ਕਾਇਮ ਰਹਿੰਦਾ ਹੈ, ਉਹਨਾਂ ਦੀ ਪਾਤਿਸ਼ਾਹੀ ਭੀ ਅਟੱਲ ਰਹਿੰਦੀ ਹੈ।

ਸਚਾ ਸੁਖੁ ਸਚੀ ਵਡਿਆਈ ਜਿਸ ਕੇ ਸੇ ਤਿਨਿ ਜਾਤੇ ॥੩॥
sachaa sukh sachee vadi-aa-ee jis kay say tin jaatay. ||3||
They enjoy eternal happiness and their glory lasts forever; they are honored by that God to whom they belong. ||3||
ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲਾ ਆਨੰਦ ਪ੍ਰਾਪਤ ਰਹਿੰਦਾ ਹੈ, ਉਹਨਾਂ ਦੀ ਸੋਭਾ ਸਦਾ ਲਈ ਟਿਕੀ ਰਹਿੰਦੀ ਹੈ। ਜਿਸ ਪਰਮਾਤਮਾ ਦੇ ਉਹ ਸੇਵਕ ਬਣੇ ਰਹਿੰਦੇ ਹਨ, ਉਹ ਪਰਮਾਤਮਾ ਹੀ ਉਹਨਾਂ ਦੀ ਕਦਰ ਜਾਣਦਾ ਹੈ ॥੩॥

ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਵਾ ॥
pakhaa fayree paanee dhovaa har jan kai peesan pees kamaavaa.
I wish to humbly serve them like waving a fan over them, fetching water and grinding grains for the devotees of God.
ਮੈਂ ਉਹਨਾਂ ਨੂੰ ਪੱਖਾ ਝੱਲਦਾ ਰਹਾਂ, ਉਹਨਾਂ ਵਾਸਤੇ ਪਾਣੀ ਢੋਂਦਾ ਰਹਾਂ ਤੇ ਉਹਨਾਂ ਦੇ ਦਰ ਤੇ ਚੱਕੀ ਪੀਹ ਕੇ ਸੇਵਾ ਕਰਦਾ ਰਹਾਂ।

ਨਾਨਕ ਕੀ ਪ੍ਰਭ ਪਾਸਿ ਬੇਨੰਤੀ ਤੇਰੇ ਜਨ ਦੇਖਣੁ ਪਾਵਾ ॥੪॥੭॥੫੪॥
naanak kee parabh paas baynantee tayray jan daykhan paavaa. ||4||7||54||
O’ God, this is the prayer of Nanak before You that I may have the blessedvision of Your saints. ||4||7||54||
ਹੇ ਪ੍ਰਭੂ! ਨਾਨਕ ਦੀ ਪਰਮਾਤਮਾ ਅੱਗੇ ਸਦਾ ਇਹੀ ਬੇਨਤੀ ਹੈ ਕਿ ਮੈਂ ਤੇਰੇ ਸੰਤ ਜਨਾਂ ਦਾ ਦਰਸਨ ਦੇਖ ਸਕਾ ॥੪॥੭॥੫੪॥

ਸੂਹੀ ਮਹਲਾ ੫ ॥
soohee mehlaa 5.
Raag Soohee, Fifth Guru:

ਪਾਰਬ੍ਰਹਮ ਪਰਮੇਸਰ ਸਤਿਗੁਰ ਆਪੇ ਕਰਣੈਹਾਰਾ ॥
paarbarahm parmaysar satgur aapay karnaihaaraa.
O’ the all pervading God, my true Guru, You Yourself are the doer of everything.
ਹੇ ਪਰਮਾਤਮਾ! ਹੇ ਪਰਮੇਸਰ! ਹੇ ਸਤਿਗੁਰ! ਤੂੰ ਆਪ ਹੀ ਸਭ ਕੁਝ ਕਰਨ ਦੇ ਸਮਰਥ ਹੈਂ।

ਚਰਣ ਧੂੜਿ ਤੇਰੀ ਸੇਵਕੁ ਮਾਗੈ ਤੇਰੇ ਦਰਸਨ ਕਉ ਬਲਿਹਾਰਾ ॥੧॥
charan Dhoorh tayree sayvak maagai tayray darsan ka-o balihaaraa. ||1||
Your devotee begs for the gift of meditation on Your Name and is dedicated to Your blessed vision. ||1||
(ਤੇਰਾ) ਦਾਸ (ਤੇਰੇ ਪਾਸੋਂ) ਤੇਰੇ ਚਰਨਾਂ ਦੀ ਧੂੜ ਮੰਗਦਾ ਹੈ, ਤੇਰੇ ਦਰਸਨ ਤੋਂ ਸਦਕੇ ਜਾਂਦਾ ਹੈ ॥੧॥

ਮੇਰੇ ਰਾਮ ਰਾਇ ਜਿਉ ਰਾਖਹਿ ਤਿਉ ਰਹੀਐ ॥
mayray raam raa-ay ji-o raakhahi ti-o rahee-ai.
O’ my God, the sovereign king, we live as You keep us.
ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰ ਜਿਵੇਂ (ਅਸਾਂ ਜੀਵਾਂ ਨੂੰ) ਰੱਖਦਾ ਹੈਂ, ਤਿਵੇਂ ਹੀ ਰਿਹਾ ਜਾ ਸਕਦਾ ਹੈ।

ਤੁਧੁ ਭਾਵੈ ਤਾ ਨਾਮੁ ਜਪਾਵਹਿ ਸੁਖੁ ਤੇਰਾ ਦਿਤਾ ਲਹੀਐ ॥੧॥ ਰਹਾਉ ॥
tuDh bhaavai taa naam japaaveh sukh tayraa ditaa lahee-ai. ||1|| rahaa-o.
If it so pleases You, then You make us meditate on Your Name; You alone can grant us spiritual peace. ||1||Pause||
ਜੇ ਤੈਨੂੰ ਚੰਗਾ ਲੱਗੇ ਤਾਂ ਤੂੰ (ਅਸਾਂ ਜੀਵਾਂ ਪਾਸੋਂ ਆਪਣਾ) ਨਾਮ ਜਪਾਂਦਾ ਹੈਂ, ਤੇਰਾ ਹੀ ਬਖ਼ਸ਼ਿਆ ਹੋਇਆ ਸੁਖ ਅਸੀਂ ਲੈ ਸਕਦੇ ਹਾਂ ॥੧॥ ਰਹਾਉ ॥

ਮੁਕਤਿ ਭੁਗਤਿ ਜੁਗਤਿ ਤੇਰੀ ਸੇਵਾ ਜਿਸੁ ਤੂੰ ਆਪਿ ਕਰਾਇਹਿ ॥
mukat bhugat jugat tayree sayvaa jis tooN aap karaa-ihi.
O’ God! Your devotional worship itself is liberation from vices, worldly comforts and righteous lifestyle.
ਹੇ ਪ੍ਰਭੂ! ਤੇਰੀ ਸੇਵਾ-ਭਗਤੀ ਵਿਚ ਹੀ (ਵਿਕਾਰਾਂ ਤੋਂ) ਖ਼ਲਾਸੀ ਹੈ, ਸੰਸਾਰ ਦੇ ਸੁਖ ਹਨ, ਸੁਚੱਜੀ ਜੀਵਨ-ਜਾਚ ਹੈ (ਪਰ ਤੇਰੀ ਭਗਤੀ ਉਹੀ ਕਰਦਾ ਹੈ) ਜਿਸ ਪਾਸੋਂ ਤੂੰ ਆਪ ਕਰਾਂਦਾ ਹੈਂ।

ਤਹਾ ਬੈਕੁੰਠੁ ਜਹ ਕੀਰਤਨੁ ਤੇਰਾ ਤੂੰ ਆਪੇ ਸਰਧਾ ਲਾਇਹਿ ॥੨॥
tahaa baikunth jah keertan tayraa tooN aapay sarDhaa laa-ihi. ||2||
That place is like-heaven, where Your praises are being sung; You Yourself instill faith into us. ||2||
ਜਿਸ ਥਾਂ ਤੇਰੀ ਸਿਫ਼ਤਿ-ਸਾਲਾਹ ਹੋ ਰਹੀ ਹੋਵੇ, ਉਹੀ ਥਾਂ ਬੈਕੁੰਠ ਹੈ, ਤੂੰ ਆਪ ਹੀ ਸਾਡੇ ਅੰਦਰ ਸਰਧਾਪੈਦਾ ਕਰਦਾ ਹੈਂ ॥੨॥

ਸਿਮਰਿ ਸਿਮਰਿ ਸਿਮਰਿ ਨਾਮੁ ਜੀਵਾ ਤਨੁ ਮਨੁ ਹੋਇ ਨਿਹਾਲਾ ॥
simar simar simar naam jeevaa tan man ho-ay nihaalaa.
O’ God, bestow mercy so that I may always remain spiritually rejuvenatedby remembering Your Name with adoration, and my mind and heart remain delighted.
ਹੇ ਪ੍ਰਭੂ!(ਮੇਹਰ ਕਰ) ਮੈਂ ਤੇਰਾ ਨਾਮ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦਾ ਰਹਾਂ, ਅਤੇ ਮੇਰਾ ਮਨ ਮੇਰਾ ਤਨ ਖਿੜਿਆ ਰਹੇ।

ਚਰਣ ਕਮਲ ਤੇਰੇ ਧੋਇ ਧੋਇ ਪੀਵਾ ਮੇਰੇ ਸਤਿਗੁਰ ਦੀਨ ਦਇਆਲਾ ॥੩॥
charan kamal tayray Dho-ay Dho-ay peevaa mayray satgur deen da-i-aalaa. ||3||
O’ God, merciful to the meek and my true Guru, I wish to keep meditating on Your immaculate Name, as if I am drinking the washings of Your lotus feet. ||3||
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਸਤਿਗੁਰ! ਮੈਂ ਸਦਾ ਤੇਰੇ ਸੋਹਣੇ ਚਰਨ ਧੋ ਧੋ ਕੇ ਪੀਂਦਾ ਰਹਾਂ ॥੩॥

ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ ਜਿਤੁ ਤੁਮਰੈ ਦੁਆਰੈ ਆਇਆ ॥
kurbaan jaa-ee us vaylaa suhaavee jit tumrai du-aarai aa-i-aa.
O’ true Guru! I am dedicated to that auspicious moment when I came to your refuge,
(ਹੇ ਸਤਿਗੁਰੂ!) ਮੈਂ ਉਸ ਸੋਹਣੀ ਘੜੀ ਤੋਂ ਸਦਕੇ ਜਾਂਦਾ ਹਾਂ, ਜਦੋਂ ਮੈਂ ਤੇਰੇ ਦਰ ਤੇ ਆ ਡਿੱਗਾ।

ਨਾਨਕ ਕਉ ਪ੍ਰਭ ਭਏ ਕ੍ਰਿਪਾਲਾ ਸਤਿਗੁਰੁ ਪੂਰਾ ਪਾਇਆ ॥੪॥੮॥੫੫॥
naanak ka-o parabh bha-ay kirpaalaa satgur pooraa paa-i-aa. ||4||8||55||
God became compassionate to Nanak and he got united with God, the Perfect true Guru. ||4||8||55||
ਹੇ ਭਾਈ! ਜਦੋਂ (ਦਾਸ) ਨਾਨਕ ਉਤੇ ਪ੍ਰਭੂ ਜੀ ਦਇਆਵਾਨ ਹੋਏ, ਤਦੋਂ (ਨਾਨਕ ਨੂੰ) ਪੂਰਾ ਗੁਰੂ ਮਿਲ ਪਿਆ ॥੪॥੮॥੫੫॥

ਸੂਹੀ ਮਹਲਾ ੫ ॥
soohee mehlaa 5.
Raag Soohee, Fifth Mehl:

ਤੁਧੁ ਚਿਤਿ ਆਏ ਮਹਾ ਅਨੰਦਾ ਜਿਸੁ ਵਿਸਰਹਿ ਸੋ ਮਰਿ ਜਾਏ ॥
tuDh chit aa-ay mahaa anandaa jis visrahi so mar jaa-ay.
O’ God, when You become manifest in the mind, then one experiences supreme bliss; but the one who forgets You, becomes spiritually dead.
ਹੇ ਪ੍ਰ੍ਭੂ! ਜੇ ਤੂੰ ਚਿੱਤ ਵਿਚ ਆ ਵੱਸੇਂ, ਤਾਂ ਬੜਾ ਸੁਖ ਮਿਲਦਾ ਹੈ। ਜਿਸ ਮਨੁੱਖ ਨੂੰ ਤੂੰ ਵਿਸਰ ਜਾਂਦਾ ਹੈਂ, ਉਹ ਮਨੁੱਖ ਆਤਮਕ ਮੌਤ ਸਹੇੜ ਲੈਂਦਾ ਹੈ।

ਦਇਆਲੁ ਹੋਵਹਿ ਜਿਸੁ ਊਪਰਿ ਕਰਤੇ ਸੋ ਤੁਧੁ ਸਦਾ ਧਿਆਏ ॥੧॥
da-i-aal hoveh jis oopar kartay so tuDh sadaa Dhi-aa-ay. ||1||
O’ God, one on whom You become gracious, always meditates upon You. ||1||
ਹੇ ਕਰਤਾਰ! ਜਿਸ ਮਨੁੱਖ ਉਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਸਦਾ ਤੈਨੂੰ ਯਾਦ ਕਰਦਾ ਰਹਿੰਦਾ ਹੈ ॥੧॥

ਮੇਰੇ ਸਾਹਿਬ ਤੂੰ ਮੈ ਮਾਣੁ ਨਿਮਾਣੀ ॥
mayray saahib tooN mai maan nimaanee.
O’ my Master-God, You are the honor of me, the humble one.
ਹੇ ਮੇਰੇ ਮਾਲਕ-ਪ੍ਰਭੂ! ਮੇਰਾ ਨਿਮਾਣੀ ਦਾ ਤੂੰ ਹੀ ਮਾਣ ਹੈਂ।

ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ ॥੧॥ ਰਹਾਉ ॥
ardaas karee parabh apnay aagai sun sun jeevaa tayree banee. ||1|| rahaa-o.
O’ God! I offer my prayer to You, that I may remain spiritually alive by always listening to the divine word of Your praises. ||1||Pause||
ਹੇ ਪ੍ਰਭੂ! ਮੈਂ ਤੇਰੇ ਅੱਗੇ ਅਰਜ਼ ਕਰਦਾ ਹਾਂ, ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਸੁਣ ਸੁਣ ਕੇ ਮੈਂ ਆਤਮਕ ਜੀਵਨ ਹਾਸਲ ਕਰਦਾ ਰਹਾਂ ॥੧॥ ਰਹਾਉ ॥

ਚਰਣ ਧੂੜਿ ਤੇਰੇ ਜਨ ਕੀ ਹੋਵਾ ਤੇਰੇ ਦਰਸਨ ਕਉ ਬਲਿ ਜਾਈ ॥
charan Dhoorh tayray jan kee hovaa tayray darsan ka-o bal jaa-ee.
O’ God, I am dedicated to Your blessed vision; bless me that I may serve Your devotees in such a humble way, as if I have become the dust of their feet.
ਹੇ ਪ੍ਰਭੂ! ਮੈਂ ਤੇਰੇ ਦਰਸਨ ਤੋਂ ਸਦਕੇ ਜਾਂਦਾ ਹਾਂ, (ਮੇਹਰ ਕਰ) ਮੈਂ ਤੇਰੇ ਸੇਵਕ ਦੇ ਚਰਨਾਂ ਦੀ ਧੂੜ ਬਣਿਆ ਰਹਾਂ।

ਅੰਮ੍ਰਿਤ ਬਚਨ ਰਿਦੈ ਉਰਿ ਧਾਰੀ ਤਉ ਕਿਰਪਾ ਤੇ ਸੰਗੁ ਪਾਈ ॥੨॥
amrit bachan ridai ur Dhaaree ta-o kirpaa tay sang paa-ee. ||2||
I may enshrine the ambrosial words of Your devotees in my heart, and by Your grace, I may obtain their company. ||2||
(ਤੇਰੇ ਸੇਵਕ ਦੇ) ਆਤਮਕ ਜੀਵਨ ਦੇਣ ਵਾਲੇ ਬਚਨ ਮੈਂ ਆਪਣੇ ਹਿਰਦੇ ਵਿਚ ਵਸਾਈ ਰੱਖਾ, ਤੇਰੀ ਕਿਰਪਾ ਨਾਲ ਮੈਂ (ਤੇਰੇ ਸੇਵਕ ਦੀ) ਸੰਗਤਿ ਪ੍ਰਾਪਤ ਕਰਾਂ ॥੨॥

ਅੰਤਰ ਕੀ ਗਤਿ ਤੁਧੁ ਪਹਿ ਸਾਰੀ ਤੁਧੁ ਜੇਵਡੁ ਅਵਰੁ ਨ ਕੋਈ ॥
antar kee gat tuDh peh saaree tuDh jayvad avar na ko-ee.
I am placing open before You, the innermost state of my mind; there is no other as great as You.
ਆਪਣੇ ਦਿਲ ਦੀ ਹਾਲਤ ਮੈਂ ਤੇਰੇ ਅੱਗੇ ਖੋਲ੍ਹ ਕੇ ਰੱਖ ਦਿੱਤੀ ਹੈ। ਮੈਨੂੰ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਦਿੱਸਦਾ।

ਜਿਸ ਨੋ ਲਾਇ ਲੈਹਿ ਸੋ ਲਾਗੈ ਭਗਤੁ ਤੁਹਾਰਾ ਸੋਈ ॥੩॥
jis no laa-ay laihi so laagai bhagat tuhaaraa so-ee. ||3||
He alone is attached to Naam whom You attach and he alone is Your true devotee. ||3||
ਜਿਸ ਮਨੁੱਖ ਨੂੰ ਤੂੰ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈਂ, ਉਹ (ਤੇਰੇ ਚਰਨਾਂ ਵਿਚ) ਜੁੜਿਆ ਰਹਿੰਦਾ ਹੈ। ਉਹੀ ਤੇਰਾ (ਅਸਲ) ਭਗਤ ਹੈ ॥੩॥

ਦੁਇ ਕਰ ਜੋੜਿ ਮਾਗਉ ਇਕੁ ਦਾਨਾ ਸਾਹਿਬਿ ਤੁਠੈ ਪਾਵਾ ॥
du-ay kar jorh maaga-o ik daanaa saahib tuthai paavaa.
O’ God, with folded hands, I beg from You one charity. O’ my Master, only if You become gracious, I would obtain (this gift),
ਹੇ ਪ੍ਰਭੂ! ਮੈਂ (ਆਪਣੇ) ਦੋਵੇਂ ਹੱਥ ਜੋੜ ਕੇ (ਤੇਰੇ ਪਾਸੋਂ) ਇਕ ਦਾਨ ਮੰਗਦਾ ਹਾਂ। ਹੇ ਸਾਹਿਬ! ਤੇਰੇ ਤ੍ਰੁੱਠਣ ਨਾਲ ਹੀ ਮੈਂ (ਇਹ ਦਾਨ) ਲੈ ਸਕਦਾ ਹਾਂ।

ਸਾਸਿ ਸਾਸਿ ਨਾਨਕੁ ਆਰਾਧੇ ਆਠ ਪਹਰ ਗੁਣ ਗਾਵਾ ॥੪॥੯॥੫੬॥
saas saas naanak aaraaDhay aath pahar gun gaavaa. ||4||9||56||
that I, Nanak, may lovingly remember You with each breath and may always sing Your praises. ||4||9||56||
(ਮੇਹਰ ਕਰ) ਨਾਨਕ ਹਰੇਕ ਸਾਹ ਦੇ ਨਾਲ ਤੇਰਾ ਅਰਾਧਨ ਕਰਦਾ ਰਹੇ, ਮੈਂ ਅੱਠੇ ਪਹਰ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਾਂ ॥੪॥੯॥੫੬॥

ਸੂਹੀ ਮਹਲਾ ੫ ॥
soohee mehlaa 5.
Raag Soohee, Fifth Guru

ਜਿਸ ਕੇ ਸਿਰ ਊਪਰਿ ਤੂੰ ਸੁਆਮੀ ਸੋ ਦੁਖੁ ਕੈਸਾ ਪਾਵੈ ॥
jis kay sir oopar tooN su-aamee so dukh kaisaa paavai.
O’ my Master-God, that person whom You protect, how can he be afflicted with any sorrows?
ਹੇ ਮੇਰੇ ਮਾਲਕ ਪ੍ਰਭੂ! ਜਿਸ ਮਨੁੱਖ ਦੇ ਸਿਰ ਉੱਤੇ ਤੂੰ (ਹੱਥ ਰੱਖੇਂ) ਉਸ ਨੂੰ ਕੋਈ ਦੁੱਖ ਨਹੀਂ ਵਿਆਪਦਾ।

ਬੋਲਿ ਨ ਜਾਣੈ ਮਾਇਆ ਮਦਿ ਮਾਤਾ ਮਰਣਾ ਚੀਤਿ ਨ ਆਵੈ ॥੧॥
bol na jaanai maa-i-aa mad maataa marnaa cheet na aavai. ||1||
Because he does not get intoxicated with Maya and does not know how to speak rude words; the fear of death does not even enter his mind. ||1||
ਉਹ ਮਨੁੱਖ, ਜੋ ਮਾਇਆ ਦੇ ਨਸ਼ੇ ਵਿਚ ਮਸਤ ਹੋ ਕੇ ਤਾਂ ਬੋਲਣਾ ਹੀ ਨਹੀਂ ਜਾਣਦਾ, ਮੌਤ ਦਾ ਸਹਿਮ ਭੀ ਉਸ ਦੇ ਚਿੱਤ ਵਿਚ ਨਹੀਂ ਪੈਦਾ ਹੁੰਦਾ ॥੧॥

ਮੇਰੇ ਰਾਮ ਰਾਇ ਤੂੰ ਸੰਤਾ ਕਾ ਸੰਤ ਤੇਰੇ ॥
mayray raam raa-ay tooN santaa kaa sant tayray.
O’ my God, the sovereign King, You belong to saints and Saints belong to You.
ਹੇ ਮੇਰੇ ਪ੍ਰਭੂ-ਪਾਤਿਸ਼ਾਹ! ਤੂੰਸੰਤਾਂ ਦਾਹੈਂ, ਸੰਤ ਤੇਰੇਹਨ।

Leave a comment

Your email address will not be published. Required fields are marked *

error: Content is protected !!