Page 716 

ਟੋਡੀ ਮਹਲਾ ੫ ਘਰੁ ੫ ਦੁਪਦੇ
todee mehlaa 5 ghar 5 dupday
Raag Todee, Fifth Guru, Fifth Beat, couplets:

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਐਸੋ ਗੁਨੁ ਮੇਰੋ ਪ੍ਰਭ ਜੀ ਕੀਨ ॥
aiso gun mayro parabh jee keen.
My reverend God blessed me with such a virtue,
ਮੇਰੇ ਪ੍ਰਭੂ ਜੀ ਨੇ (ਮੇਰੇ ਉੱਤੇ) ਇਹੋ ਜਿਹਾ ਉਪਕਾਰ ਕਰ ਦਿੱਤਾ ਹੈ,

ਪੰਚ ਦੋਖ ਅਰੁ ਅਹੰ ਰੋਗ ਇਹ ਤਨ ਤੇ ਸਗਲ ਦੂਰਿ ਕੀਨ ॥ ਰਹਾਉ ॥
panch dokh ar ahaN rog ih tan tay sagal door keen. rahaa-o.
that all the five evil passions and the malady of ego have been completely eradicated from my body. ||Pause||
ਕਿ ਕਾਮਾਦਿਕ ਪੰਜੇ ਵਿਕਾਰ ਅਤੇ ਹਉਮੈ ਦਾ ਰੋਗ-ਇਹ ਸਾਰੇ ਉਸ ਨੇ ਮੇਰੇ ਸਰੀਰ ਵਿਚੋਂ ਕੱਢ ਦਿੱਤੇ ਹਨ ॥ਰਹਾਉ॥

ਬੰਧਨ ਤੋਰਿ ਛੋਰਿ ਬਿਖਿਆ ਤੇ ਗੁਰ ਕੋ ਸਬਦੁ ਮੇਰੈ ਹੀਅਰੈ ਦੀਨ ॥
banDhan tor chhor bikhi-aa tay gur ko sabad mayrai hee-arai deen.
Breaking the worldly bonds and liberating me from love for Maya, God has implanted the Guru’s word in my heart.
ਮੇਰੀਆਂ ਮਾਇਆ ਦੀਆਂ ਫਾਹੀਆਂ ਤੋੜ ਕੇ ਮੈਨੂੰ ਮਾਇਆ ਦੇ ਮੋਹ ਤੋਂ ਛੁਡਾ ਕੇ ਪ੍ਰਭੂ ਨੇ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿਚ ਵਸਾ ਦਿੱਤਾ ਹੈ।

ਰੂਪੁ ਅਨਰੂਪੁ ਮੋਰੋ ਕਛੁ ਨ ਬੀਚਾਰਿਓ ਪ੍ਰੇਮ ਗਹਿਓ ਮੋਹਿ ਹਰਿ ਰੰਗ ਭੀਨ ॥੧॥
roop anroop moro kachh na beechaari-o paraym gahi-o mohi har rang bheen. ||1||
God did not consider my virtues or evils; instead He held me with love and now I am imbued with His love. ||1||
ਮੇਰਾ ਕੋਈ ਸੁਹਜ ਕੋਈ ਕੁਹਜ ਉਸ ਨੇ ਕੋਈ ਭੀ ਆਪਣੇ ਮਨ ਵਿਚ ਨਹੀਂ ਲਿਆਂਦਾ। ਮੈਨੂੰ ਉਸ ਨੇ ਆਪਣੇ ਪ੍ਰੇਮ ਨਾਲ ਬੰਨ੍ਹ ਦਿੱਤਾ ਹੈ। ਮੈਨੂੰ ਆਪਣੇ ਪਿਆਰ-ਰੰਗ ਵਿਚ ਭਿਉਂ ਦਿੱਤਾ ਹੈ ॥੧॥

ਪੇਖਿਓ ਲਾਲਨੁ ਪਾਟ ਬੀਚ ਖੋਏ ਅਨਦ ਚਿਤਾ ਹਰਖੇ ਪਤੀਨ ॥
paykhi-o laalan paat beech kho-ay anad chitaa harkhay pateen.
Since the curtains between me and God have been removed, I have seen my beloved God and now my mind is elated in delight.
ਹੁਣ ਜਦੋਂ ਵਿਚਕਾਰਲੇ ਪਰਦੇ ਦੂਰ ਕਰ ਕੇ ਮੈਂ ਉਸ ਸੋਹਣੇ ਲਾਲ ਨੂੰ ਵੇਖਿਆ ਹੈ, ਤਾਂ ਮੇਰੇ ਚਿਤ ਵਿਚ ਆਨੰਦ ਪੈਦਾ ਹੋ ਗਿਆ ਹੈ, ਮੇਰਾ ਮਨ ਖ਼ੁਸ਼ੀ ਵਿਚ ਗਦ-ਗਦ ਹੋ ਉੱਠਿਆ ਹੈ।

ਤਿਸ ਹੀ ਕੋ ਗ੍ਰਿਹੁ ਸੋਈ ਪ੍ਰਭੁ ਨਾਨਕ ਸੋ ਠਾਕੁਰੁ ਤਿਸ ਹੀ ਕੋ ਧੀਨ ॥੨॥੧॥੨੦॥
tis hee ko garihu so-ee parabh naanak so thaakur tis hee ko Dheen. ||2||1||20||
O’ Nanak, now I feel that this body is God’s abode, He is the Master and I am His servant. ||2||1||20||
ਹੇ ਨਾਨਕ! ਹੁਣ ਮੇਰਾ ਇਹ ਸਰੀਰ ਉਸੇ ਦਾ ਹੀ ਘਰ ਬਣ ਗਿਆ ਹੈ ਉਹੀ ਇਸ ਘਰ ਦਾ ਮਾਲਕ ਬਣ ਗਿਆ ਹੈ, ਉਸੇ ਦਾ ਹੀ ਮੈਂ ਸੇਵਕ ਬਣ ਗਿਆ ਹਾਂ ॥੨॥੧॥੨੦॥

ਟੋਡੀ ਮਹਲਾ ੫ ॥
todee mehlaa 5.
Raag Todee, Fifth Guru:

ਮਾਈ ਮੇਰੇ ਮਨ ਕੀ ਪ੍ਰੀਤਿ ॥
maa-ee mayray man kee pareet.
O’ my mother, the love of my mind is to,
ਹੇ ਮੇਰੀ ਮਾਤਾ, ਮੇਰੇ ਮਨ ਦਾ ਇਹ ਪਿਆਰ ਹੈ,

ਏਹੀ ਕਰਮ ਧਰਮ ਜਪ ਏਹੀ ਰਾਮ ਨਾਮ ਨਿਰਮਲ ਹੈ ਰੀਤਿ ॥ ਰਹਾਉ ॥
ayhee karam Dharam jap ayhee raam naam nirmal hai reet. rahaa-o.
lovingly remember God’s Name; for me this is the sacred religious deed, worship and the most immaculate way of life. ||Pause||
ਪ੍ਰਭੂ ਦਾ ਨਾਮ ਸਿਮਰਨਾ; ਮੇਰੇ ਵਾਸਤੇ ਇਹੀ ਹੈ ਧਾਰਮਿਕ ਕਰਮ, ਜਪ ਅਤੇ ਜ਼ਿੰਦਗੀ ਦਾ ਪਵਿੱਤ੍ਰ ਤਰੀਕਾ ॥ਰਹਾਉ॥

ਪ੍ਰਾਨ ਅਧਾਰ ਜੀਵਨ ਧਨ ਮੋਰੈ ਦੇਖਨ ਕਉ ਦਰਸਨ ਪ੍ਰਭ ਨੀਤਿ ॥
paraan aDhaar jeevan Dhan morai daykhan ka-o darsan parabh neet.
To behold the blessed vision of God every day is the support of my life and the spiritual wealth earned during the life.
ਹਮੇਸ਼ਾਂ ਸੁਆਮੀ ਦਾ ਦੀਦਾਰ ਵੇਖਣਾ, ਮੇਰੀ ਜਿੰਦ-ਜਾਨ ਦਾ ਆਸਰਾ ਹੈ ਅਤੇ ਮੇਰੀ ਜਿੰਦਗੀ ਦੀ ਦੌਲਤ ਹੈ।

ਬਾਟ ਘਾਟ ਤੋਸਾ ਸੰਗਿ ਮੋਰੈ ਮਨ ਅਪੁਨੇ ਕਉ ਮੈ ਹਰਿ ਸਖਾ ਕੀਤ ॥੧॥
baat ghaat tosaa sang morai man apunay ka-o mai har sakhaa keet. ||1||
God’s love is my sustenance in the journey of life; for the peace of mind, I have made God as my companion. ||1||
ਰਸਤੇ ਵਿਚ, ਪੱਤਣ ਉਤੇ (ਜ਼ਿੰਦਗੀ ਦੇ ਸਫ਼ਰ ਵਿਚ ਹਰ ਥਾਂ ਪਰਮਾਤਮਾ ਦਾ ਪਿਆਰ ਹੀ) ਮੇਰੇ ਨਾਲ ਰਾਹ ਦਾ ਖ਼ਰਚ ਹੈ। (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਮਨ ਦੇ ਵਾਸਤੇ ਪਰਮਾਤਮਾ ਨੂੰ ਮਿੱਤਰ ਬਣਾ ਲਿਆ ਹੈ ॥੧॥

ਸੰਤ ਪ੍ਰਸਾਦਿ ਭਏ ਮਨ ਨਿਰਮਲ ਕਰਿ ਕਿਰਪਾ ਅਪੁਨੇ ਕਰਿ ਲੀਤ ॥
sant parsaad bha-ay man nirmal kar kirpaa apunay kar leet.
Those whose minds become immaculate by the Guru’s grace, God bestows mercy and makes them His own devotees.
ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਮਨ ਪਵਿੱਤ੍ਰ ਹੋ ਜਾਂਦੇ ਹਨ, ਪ੍ਰਭੂ ਮੇਹਰ ਕਰ ਕੇ ਉਹਨਾਂ ਨੂੰ ਆਪਣੇ ਸੇਵਕ ਬਣਾ ਲੈਂਦਾ ਹੈ।

ਸਿਮਰਿ ਸਿਮਰਿ ਨਾਨਕ ਸੁਖੁ ਪਾਇਆ ਆਦਿ ਜੁਗਾਦਿ ਭਗਤਨ ਕੇ ਮੀਤ ॥੨॥੨॥੨੧॥
simar simar naanak sukh paa-i-aa aad jugaad bhagtan kay meet. ||2||2||21||
O’ Nanak, they enjoy celestial peace by always remembering God, the friend of His devotees from the very beginning and throughout the ages. ||2||2||21||
ਹੇ ਨਾਨਕ! ਸਦਾ ਪਰਮਾਤਮਾ ਦਾ ਨਾਮ ਸਿਮਰ ਕੇ ਉਹ ਆਤਮਕ ਆਨੰਦ ਮਾਣਦੇ ਹਨ। ਸ਼ੁਰੂ ਤੋਂ ਹੀ, ਜੁਗਾਂ ਦੇ ਸ਼ੁਰੂ ਤੋਂ ਹੀ, ਪਰਮਾਤਮਾ ਆਪਣੇ ਭਗਤਾਂ ਦਾ ਮਿੱਤਰ ਹੈ ॥੨॥੨॥੨੧॥

ਟੋਡੀ ਮਹਲਾ ੫ ॥
todee mehlaa 5.
Raag Todee, Fifth Guru:

ਪ੍ਰਭ ਜੀ ਮਿਲੁ ਮੇਰੇ ਪ੍ਰਾਨ ॥
parabh jee mil mayray paraan.
O’ reverend God, the breath of my life, please meet me.
ਹੇ ਪ੍ਰਭੂ ਜੀ! ਹੇ ਮੇਰੀ ਜਿੰਦ ਦੇ ਮਾਲਕ! ਮੈਨੂੰ ਮਿਲ।

ਬਿਸਰੁ ਨਹੀ ਨਿਮਖ ਹੀਅਰੇ ਤੇ ਅਪਨੇ ਭਗਤ ਕਉ ਪੂਰਨ ਦਾਨ ॥ ਰਹਾਉ ॥
bisar nahee nimakh hee-aray tay apnay bhagat ka-o pooran daan. rahaa-o.
Do not let me forget You from my heart, even for an instant; please bless Your devotee with this perfect gift. ||Pause||
ਅੱਖ ਝਮਕਣ ਜਿਤਨੇ ਸਮੇ ਵਾਸਤੇ ਭੀ ਮੇਰੇ ਹਿਰਦੇ ਤੋਂ ਤੂੰ ਨਾਹ ਭੁੱਲ। ਆਪਣੇ ਭਗਤ ਨੂੰ ਇਹ ਪੂਰੀ ਦਾਤ ਬਖ਼ਸ਼ ॥ਰਹਾਉ॥

ਖੋਵਹੁ ਭਰਮੁ ਰਾਖੁ ਮੇਰੇ ਪ੍ਰੀਤਮ ਅੰਤਰਜਾਮੀ ਸੁਘੜ ਸੁਜਾਨ ॥
khovhu bharam raakh mayray pareetam antarjaamee sugharh sujaan.
O’ my Beloved God, You are omniscient and wisest of the wise, please eradicate my doubts and protect me.
ਹੇ ਮੇਰੇ ਪ੍ਰੀਤਮ! ਹੇ ਅੰਤਰਜਾਮੀ! ਹੇ ਸੋਹਣੇ ਸੁਜਾਨ! ਮੇਰੇ ਮਨ ਦੀ ਭਟਕਣਾ ਦੂਰ ਕਰ, ਮੇਰੀ ਰੱਖਿਆ ਕਰ।

ਕੋਟਿ ਰਾਜ ਨਾਮ ਧਨੁ ਮੇਰੈ ਅੰਮ੍ਰਿਤ ਦ੍ਰਿਸਟਿ ਧਾਰਹੁ ਪ੍ਰਭ ਮਾਨ ॥੧॥
kot raaj naam Dhan mayrai amrit darisat Dhaarahu parabh maan. ||1||
O’ God, for me the wealth of Naam is like millions of kingdoms; please bestow Your ambrosial glance on me. ||1||
ਹੇ ਪ੍ਰਭੂ! ਮੇਰੇ ਉਤੇ ਆਤਮਕ ਜੀਵਨ ਦੇਣ ਵਾਲੀ ਨਿਗਾਹ ਕਰ। ਮੇਰੇ ਵਾਸਤੇ ਨਾਮ- ਧਨ ਕ੍ਰੋੜਾਂ ਬਾਦਸ਼ਾਹੀਆਂ ਦੇ ਬਰਾਬਰ ਹੈ ॥੧॥

ਆਠ ਪਹਰ ਰਸਨਾ ਗੁਨ ਗਾਵੈ ਜਸੁ ਪੂਰਿ ਅਘਾਵਹਿ ਸਮਰਥ ਕਾਨ ॥
aath pahar rasnaa gun gaavai jas poor aghaaveh samrath kaan.
O my all-powerful God! I wish that my tongue may always sing Your praises and my ears remain completely satiated listening to these.
ਹੇ ਸਭ ਤਾਕਤਾਂ ਦੇ ਮਾਲਕ! (ਮੇਹਰ ਕਰ) ਮੇਰੀ ਜੀਭ ਅੱਠੇ ਪਹਰ ਤੇਰੇ ਗੁਣ ਗਾਂਦੀ ਰਹੇ, ਮੇਰੇ ਕੰਨ (ਆਪਣੇ ਅੰਦਰ) ਤੇਰੀ ਸਿਫ਼ਤਿ-ਸਾਲਾਹ ਭਰ ਕੇ (ਇਸੇ ਨਾਲ) ਰੱਜੇ ਰਹਿਣ।

ਤੇਰੀ ਸਰਣਿ ਜੀਅਨ ਕੇ ਦਾਤੇ ਸਦਾ ਸਦਾ ਨਾਨਕ ਕੁਰਬਾਨ ॥੨॥੩॥੨੨॥
tayree saran jee-an kay daatay sadaa sadaa naanak kurbaan. ||2||3||22||
Nanak says, O’ the benefactor of all creatures, I have come to Your refuge and I am dedicated to You forever. ||2||3||22||
ਹੇ ਨਾਨਕ! (ਆਖ-) ਹੇ ਸਭ ਜੀਵਾਂ ਦੇ ਦਾਤਾਰ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੈਥੋਂ ਸਦਾ ਹੀ ਸਦਕੇ ਜਾਂਦਾ ਹਾਂ ॥੨॥੩॥੨੨॥

ਟੋਡੀ ਮਹਲਾ ੫ ॥
todee mehlaa 5.
Raag Todee, Fifth Guru:

ਪ੍ਰਭ ਤੇਰੇ ਪਗ ਕੀ ਧੂਰਿ ॥
parabh tayray pag kee Dhoor.
O’ God, I humbly wish for Your love,
ਹੇ ਪ੍ਰਭੂ! ਮੈਨੂੰ ਤੇਰੇ ਚਰਨਾਂ ਦੀ ਧੂੜ ਮਿਲ ਜਾਏ,

ਦੀਨ ਦਇਆਲ ਪ੍ਰੀਤਮ ਮਨਮੋਹਨ ਕਰਿ ਕਿਰਪਾ ਮੇਰੀ ਲੋਚਾ ਪੂਰਿ ॥ ਰਹਾਉ ॥
deen da-i-aal pareetam manmohan kar kirpaa mayree lochaa poor. rahaa-o.
O’ merciful to the meek, my beloved and mind enticing God! please bestow mercy and fulfill my this yearning. ||Pause||
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਹੇ ਪ੍ਰੀਤਮ! ਹੇ ਮਨਮੋਹਨ! ਮੇਹਰ ਕਰ, ਮੇਰੀ ਤਾਂਘ ਪੂਰੀ ਕਰ ਰਹਾਉ॥

ਦਹ ਦਿਸ ਰਵਿ ਰਹਿਆ ਜਸੁ ਤੁਮਰਾ ਅੰਤਰਜਾਮੀ ਸਦਾ ਹਜੂਰਿ ॥
dah dis rav rahi-aa jas tumraa antarjaamee sadaa hajoor.
O’ the omniscient God! You are always present with us and Your glory pervades throughout the world.
ਹੇ ਅੰਤਰਜਾਮੀ! ਤੂੰ ਸਦਾ (ਸਭ ਜੀਵਾਂ ਦੇ) ਅੰਗ-ਸੰਗ ਰਹਿੰਦਾ ਹੈਂ, ਤੇਰੀ ਸੋਭਾ ਸਾਰੇ ਸੰਸਾਰ ਵਿਚ ਰਮ ਰਹੀ ਹੈ।

ਜੋ ਤੁਮਰਾ ਜਸੁ ਗਾਵਹਿ ਕਰਤੇ ਸੇ ਜਨ ਕਬਹੁ ਨ ਮਰਤੇ ਝੂਰਿ ॥੧॥
jo tumraa jas gaavahi kartay say jan kabahu na martay jhoor. ||1||
O’ the Creator, the devotees who sing Your praises never spiritually die in anxiety for the sake of worldly riches and power.
ਹੇ ਕਰਤਾਰ! ਜੇਹੜੇ ਮਨੁੱਖ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, ਉਹ (ਮਾਇਆ ਦੀ ਖ਼ਾਤਰ) ਚਿੰਤਾ-ਫ਼ਿਕਰ ਕਰ ਕਰ ਕੇ ਕਦੇ ਭੀ ਆਤਮਕ ਮੌਤ ਨਹੀਂ ਸਹੇੜਦੇ ॥੧॥

ਧੰਧ ਬੰਧ ਬਿਨਸੇ ਮਾਇਆ ਕੇ ਸਾਧੂ ਸੰਗਤਿ ਮਿਟੇ ਬਿਸੂਰ ॥
DhanDh banDh binsay maa-i-aa kay saaDhoo sangat mitay bisoor.
In the company of the Guru, all one’s worldly conflicts, bonds of Maya and worries are destroyed.
ਗੁਰੂ ਦੀ ਸੰਗਤ ਕਰਨ ਨਾਲ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ, ਮਾਇਆ ਦੇ ਧੰਧਿਆਂ ਦੀਆਂ ਫਾਹੀਆਂ ਨਾਸ ਹੋ ਜਾਂਦੀਆਂ ਹਨ।

ਸੁਖ ਸੰਪਤਿ ਭੋਗ ਇਸੁ ਜੀਅ ਕੇ ਬਿਨੁ ਹਰਿ ਨਾਨਕ ਜਾਨੇ ਕੂਰ ॥੨॥੪॥੨੩॥
sukh sampat bhog is jee-a kay bin har naanak jaanay koor. ||2||4||23||
O’ Nanak, without remembering God, consider all the comforts, possessions and worldly enjoyments of this body as false and short lived. ||2||4||23||
ਹੇ ਨਾਨਕ! ਦੁਨੀਆ ਦੇ ਸੁਖ, ਧਨ-ਪਦਾਰਥ, ਇਸ ਜਿੰਦ ਨੂੰ ਪਿਆਰੇ ਲੱਗਣ ਵਾਲੇ ਮਾਇਕ ਪਦਾਰਥਾਂ ਦੇ ਭੋਗ- ਪਰਮਾਤਮਾ ਦੇ ਨਾਮ ਤੋਂ ਬਿਨਾ ਸਭ ਝੂਠੇ ਹਨ ॥੨॥੪॥੨੩॥

ਟੋਡੀ ਮਃ ੫ ॥
todee mehlaa 5.
Raag Todee, Fifth Guru:

ਮਾਈ ਮੇਰੇ ਮਨ ਕੀ ਪਿਆਸ ॥
maa-ee mayray man kee pi-aas.
O’ my mother, this is the craving of my mind,
ਹੇ ਮਾਂ! ਮੇਰੇ ਮਨ ਦੀ ਇਹ ਪਿਆਸ ਹੈ,

ਇਕੁ ਖਿਨੁ ਰਹਿ ਨ ਸਕਉ ਬਿਨੁ ਪ੍ਰੀਤਮ ਦਰਸਨ ਦੇਖਨ ਕਉ ਧਾਰੀ ਮਨਿ ਆਸ ॥ ਰਹਾਉ ॥
ik khin reh na saka-o bin pareetam darsan daykhan ka-o Dhaaree man aas. rahaa-o.
that without my Beloved God I cannot spiritually survive even for an instant; my mind is filled with the desire to behold His blessed vision. ||Pause||
ਕਿ ਪ੍ਰੀਤਮ ਪ੍ਰਭੂ ਤੋਂ ਬਿਨਾ ਮੈਂ ਇਕ ਛਿਨ ਭਰ ਭੀ ਰਹਿ ਨਹੀਂ ਸਕਦਾ। ਮੈਂ ਉਸ ਦਾ ਦਰਸਨ ਕਰਨ ਵਾਸਤੇ ਆਪਣੇ ਮਨ ਵਿਚ ਆਸ ਬਣਾਈ ਹੋਈ ਹੈ ॥ਰਹਾਉ॥

ਸਿਮਰਉ ਨਾਮੁ ਨਿਰੰਜਨ ਕਰਤੇ ਮਨ ਤਨ ਤੇ ਸਭਿ ਕਿਲਵਿਖ ਨਾਸ ॥
simra-o naam niranjan kartay man tan tay sabh kilvikh naas.
I wish that I may keep remembering the Name of that immaculate Creator, because it destroys the sins and evils from one’s body and mind;
ਉਸ ਨਿਰੰਜਨ ਕਰਤਾਰ ਦਾ ਨਾਮ ਮੈਂ ਸਦਾ ਸਿਮਰਦਾ ਰਹਾਂ।ਸਿਮਰਨ ਦੀ ਬਰਕਤਿ ਨਾਲ ਮਨ ਤੋਂ, ਤਨ ਤੋਂ ਸਾਰੇ ਪਾਪ ਦੂਰ ਹੋ ਜਾਂਦੇ ਹਨ;

ਪੂਰਨ ਪਾਰਬ੍ਰਹਮ ਸੁਖਦਾਤੇ ਅਬਿਨਾਸੀ ਬਿਮਲ ਜਾ ਕੋ ਜਾਸ ॥੧॥
pooran paarbarahm sukh-daatay abhinaasee bimal jaa ko jaas. ||1||
that God is perfect, all pervading and bliss giving; He is immortal and immaculate is His glory. ||1||
ਉਸ ਪੂਰਨ ਪਾਰਬ੍ਰਹਮ ਦਾ, ਉਸ ਸੁਖਦਾਤੇ ਦਾ, ਜਿਸ ਅਬਿਨਾਸੀ ਪ੍ਰਭੂ ਦੀ ਸਿਫ਼ਤਿ-ਸਾਲਾਹ ਜੀਵਾਂ ਨੂੰ ਪਵਿਤ੍ਰ ਕਰ ਦੇਂਦੀ ਹੈ ॥੧॥

ਸੰਤ ਪ੍ਰਸਾਦਿ ਮੇਰੇ ਪੂਰ ਮਨੋਰਥ ਕਰਿ ਕਿਰਪਾ ਭੇਟੇ ਗੁਣਤਾਸ ॥
sant parsaad mayray poor manorath kar kirpaa bhaytay guntaas.
By the Guru’s grace, my wishes have been fulfilled; through His mercy, I have realized God, the treasure of virtues.
ਗੁਰੂ ਦੀ ਕਿਰਪਾ ਨਾਲ ਮੇਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਹਨ, ਗੁਣਾਂ ਦੇ ਖ਼ਜ਼ਾਨੇ ਪ੍ਰਭੂ ਜੀ ਮੇਹਰ ਕਰ ਕੇ ਮੈਨੂੰ ਮਿਲ ਪਏ ਹਨ।

Leave a comment

Your email address will not be published. Required fields are marked *

error: Content is protected !!