Guru Granth Sahib Translation Project

Guru granth sahib page-659

Page 659

ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ॥ saachee pareet ham tum si-o joree. O’ God I have imbued myself with true love for You, ਹੇ ਪ੍ਰਭੂ! ਮੈਂ ਤੇਰੇ ਨਾਲ ਪੱਕਾ ਪਿਆਰ ਪਾ ਲਿਆ ਹੈ।
ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ॥੩॥ tum si-o jor avar sang toree. ||3|| and after attaching myself with You, I have broken my bonds with others. ||3|| ਤੇਰੇ ਨਾਲ ਪਿਆਰ ਗੰਢ ਕੇ ਮੈਂ ਹੋਰ ਸਭਨਾਂ ਨਾਲੋਂ ਤੋੜ ਲਿਆ ਹੈ ॥੩॥
ਜਹ ਜਹ ਜਾਉ ਤਹਾ ਤੇਰੀ ਸੇਵਾ ॥ jah jah jaa-o tahaa tayree sayvaa. Wherever I go, there I perform Your devotional worship. ਮੈਂ ਜਿੱਥੇ ਜਿੱਥੇ ਜਾਂਦਾ ਹਾਂ ਉਥੇ ਮੈਂ ਤੇਰੀ ਹੀ ਸੇਵਾ ਕਰਦਾ ਹਾਂ।
ਤੁਮ ਸੋ ਠਾਕੁਰੁ ਅਉਰੁ ਨ ਦੇਵਾ ॥੪॥ tum so thaakur a-or na dayvaa. ||4|| O’ God, there is no other Master like You. ||4|| ਹੇ ਦੇਵ! ਤੇਰੇ ਵਰਗਾ ਕੋਈ ਹੋਰ ਮਾਲਕ ਮੈਨੂੰ ਨਹੀਂ ਦਿੱਸਿਆ ॥੪॥
ਤੁਮਰੇ ਭਜਨ ਕਟਹਿ ਜਮ ਫਾਂਸਾ ॥ tumray bhajan kateh jam faaNsaa. The fear of death vanishes by remembering You with adoration. ਤੇਰੀ ਬੰਦਗੀ ਕੀਤਿਆਂ ਜਮਾਂ ਦੇ ਬੰਧਨ ਕੱਟੇ ਜਾਂਦੇ ਹਨ,
ਭਗਤਿ ਹੇਤ ਗਾਵੈ ਰਵਿਦਾਸਾ ॥੫॥੫॥ bhagat hayt gaavai ravidaasaa. ||5||5|| Ravi Das sings Your praises to receive the gift of devotional worship. ||5||5|| ਰਵਿਦਾਸ ਤੇਰੀ ਭਗਤੀ ਦਾ ਚਾਉ ਹਾਸਲ ਕਰਨ ਲਈ ਤੇਰੇ ਗੁਣ ਗਾਉਂਦਾ ਹੈ ॥੫॥੫॥
ਜਲ ਕੀ ਭੀਤਿ ਪਵਨ ਕਾ ਥੰਭਾ ਰਕਤ ਬੁੰਦ ਕਾ ਗਾਰਾ ॥ jal kee bheet pavan kaa thambhaa rakat bund kaa gaaraa. Our body is like a wall of water, plasterd with mother’s blood and father’s semen and supported by the pillar of air, ਸਰੀਰ (ਮਾਨੋ) ਪਾਣੀ ਦੀ ਕੰਧ ਹੈ ,ਜਿਸ ਨੂੰ ਹਵਾ ਦੇ ਥੰਮ੍ਹ ਆਸਰਾ ਹੈ; ਮਾਂ ਦੀ ਰੱਤ ਤੇ ਪਿਉ ਦੇ ਵੀਰਜ ਦਾ ਜਿਸ ਨੂੰ ਗਾਰਾ ਲੱਗਾ ਹੋਇਆ ਹੈ,
ਹਾਡ ਮਾਸ ਨਾੜੀ ਕੋ ਪਿੰਜਰੁ ਪੰਖੀ ਬਸੈ ਬਿਚਾਰਾ ॥੧॥ haad maas naarheeN ko pinjar pankhee basai bichaaraa. ||1|| this wall covers a cage of bones and flesh in which lives the helpless soul. ||1|| ਤੇ ਹੱਡ ਮਾਸ ਨਾੜੀਆਂ ਦਾ ਪਿੰਜਰ ਬਣਿਆ ਹੋਇਆ ਹੈ। ਜੀਵ-ਪੰਛੀ ਵਿਚਾਰਾ ਉਸ ਸਰੀਰ ਵਿਚ ਵੱਸ ਰਿਹਾ ਹੈ ॥੧॥
ਪ੍ਰਾਨੀ ਕਿਆ ਮੇਰਾ ਕਿਆ ਤੇਰਾ ॥ paraanee ki-aa mayraa ki-aa tayraa. O’ mortal, what is the use of indulging in such thoughts as what is mine, and what is yours, ਹੇ ਭਾਈ! ਫਿਰ, ਇਹਨਾਂ ਵਿਤਕਰਿਆਂ ਤੇ ਵੰਡਾਂ ਦਾ ਕੀਹ ਲਾਭ?
ਜੈਸੇ ਤਰਵਰ ਪੰਖਿ ਬਸੇਰਾ ॥੧॥ ਰਹਾਉ ॥ jaisay tarvar pankh basayraa. ||1|| rahaa-o. when your stay in the world is short like that of a bird on a tree? ||1||Pause|| ਪੰਛੀ ਦੇ ਬਿਰਛ ਉਤੇ ਟਿਕਣ ਦੀ ਤਰ੍ਹਾਂ ਜਗਤ ਵਿਚ ਤੇਰੀ ਵੱਸੋਂ ਥੋੜਾ ਚਿਰ ਲਈ ਹੈ ॥੧॥ ਰਹਾਉ ॥
ਰਾਖਹੁ ਕੰਧ ਉਸਾਰਹੁ ਨੀਵਾਂ ॥ raakho kanDh usaarahu neevaaN. O’ people, you lay deep foundations and build walls for your dwelling, ਹੇ ਭਾਈ! (ਡੂੰਘੀਆਂ) ਨੀਹਾਂ ਪੁਟਾ ਪੁਟਾ ਕੇ ਤੂੰ ਉਹਨਾਂ ਉੱਤੇ ਕੰਧਾਂ ਉਸਰਾਉਂਦਾ ਹੈਂ,
ਸਾਢੇ ਤੀਨਿ ਹਾਥ ਤੇਰੀ ਸੀਵਾਂ ॥੨॥ saadhay teen haath tayree seevaaN. ||2|| but the maximum land you need is only about six feet for the disposal of your dead body. ||2|| ਪਰਤੇਰੀ ਸੀਮਾ ( ਸਾੜਨ ਜਾਂ ਦੱਬਣ ਲਈ ਲੁੜੀਂਦੀ ਜ਼ਮੀਨ) ਕੇਵਲ ਸਾਡੇ ਤਿੰਨ ਹੱਥ ਹੈ ॥੨॥
ਬੰਕੇ ਬਾਲ ਪਾਗ ਸਿਰਿ ਡੇਰੀ ॥ bankay baal paag sir dayree. You make your hair beautiful and wear a stylish turban on your head. ਤੂੰ ਸਿਰ ਉੱਤੇ ਬਾਂਕੇ ਬਾਲ (ਸੰਵਾਰ ਸੰਵਾਰ ਕੇ) ਵਿੰਗੀ ਪੱਗ ਬੰਨ੍ਹਦਾ ਹੈਂ,
ਇਹੁ ਤਨੁ ਹੋਇਗੋ ਭਸਮ ਕੀ ਢੇਰੀ ॥੩॥ ih tan ho-igo bhasam kee dhayree. ||3|| But in the end, this body shall be reduced to a pile of ashes. ||3|| ਪਰ ਇਹ ਸਰੀਰਕਿਸੇ ਦਿਨ ਸੁਆਹ ਦੀ ਢੇਰੀ ਹੋ ਜਾਇਗਾ ॥੩॥
ਊਚੇ ਮੰਦਰ ਸੁੰਦਰ ਨਾਰੀ ॥ oochay mandar sundar naaree. You are overly proud of your lofty palaces and beautiful woman. ਤੂੰ ਉੱਚੇ ਉੱਚੇ ਮਹਲ ਮਾੜੀਆਂ ਤੇ ਸੁੰਦਰ ਇਸਤ੍ਰੀ (ਦਾ ਮਾਣ ਕਰਦਾ ਹੈਂ),
ਰਾਮ ਨਾਮ ਬਿਨੁ ਬਾਜੀ ਹਾਰੀ ॥੪॥ raam naam bin baajee haaree. ||4|| but forsaking God’s Name, you are losing the game of human life. ||4|| ਪ੍ਰਭੂ ਦਾ ਨਾਮ ਵਿਸਾਰ ਕੇ ਤੂੰ ਮਨੁੱਖਾ ਜਨਮ ਦੀ ਖੇਡ ਹਾਰ ਰਿਹਾ ਹੈਂ ॥੪॥
ਮੇਰੀ ਜਾਤਿ ਕਮੀਨੀ ਪਾਂਤਿ ਕਮੀਨੀ ਓਛਾ ਜਨਮੁ ਹਮਾਰਾ ॥ mayree jaat kameenee paaNt kameenee ochhaa janam hamaaraa. My social status is low, my ancestry is low, and my life is miserable. ਮੇਰੀ ਤਾਂ ਜਾਤਿ, ਕੁਲ ਤੇ ਜਨਮ ਸਭ ਕੁਝ ਨੀਵਾਂ ਹੀ ਨੀਵਾਂ ਹੈ l
ਤੁਮ ਸਰਨਾਗਤਿ ਰਾਜਾ ਰਾਮ ਚੰਦ ਕਹਿ ਰਵਿਦਾਸ ਚਮਾਰਾ ॥੫॥੬॥ tum sarnaagat raajaa raam chand kahi ravidaas chamaaraa. ||5||6|| O’ my beauteous God, the sovereign king, I have come to Your refuge, says devotee Ravi Das. ||5||6|| ਰਵਿਦਾਸ ਚਮਾਰ ਆਖਦਾ ਹੈ- ਹੇ ਮੇਰੇ ਰਾਜਨ! ਹੇ ਮੇਰੇ ਸੋਹਣੇ ਰਾਮ!ਮੈਂ ਤੇਰੀ ਸਰਨ ਆਇਆ ਹਾਂ ॥੫॥੬॥
ਚਮਰਟਾ ਗਾਂਠਿ ਨ ਜਨਈ ॥ chamrataa gaaNth na jan-ee. I am a poor cobbler who does not know how to repair shoes (I do not know how to keep worldly relations). ਮੈਂ ਗ਼ਰੀਬ ਚਮਿਆਰ (ਸਰੀਰ-ਜੁੱਤੀ ਨੂੰ) ਗੰਢਣਾ ਨਹੀਂ ਜਾਣਦਾ,
ਲੋਗੁ ਗਠਾਵੈ ਪਨਹੀ ॥੧॥ ਰਹਾਉ ॥ log gathaavai panhee. ||1|| rahaa-o. But still people come to me to get the shoes repaired. (I do not want to maintain close relations with people at the cost of my relation with God). ||1||Pause|| ਪਰ ਜਗਤ ਦੇ ਜੀਵ ਆਪੋ ਆਪਣੀ (ਸਰੀਰ-ਰੂਪ) ਜੁੱਤੀ ਗੰਢਾ ਰਹੇ ਹਨ ॥੧॥ ਰਹਾਉ ॥
ਆਰ ਨਹੀ ਜਿਹ ਤੋਪਉ ॥ aar nahee jih topa-o. I don’t have the awl to thread and stitch the shoes, (I do not have keen desire to maintain relationship with people for the sake of worldly wealth) ਮੇਰੇ ਪਾਸ ਆਰ ਨਹੀਂ ਕਿ ਮੈਂ (ਜੁੱਤੀ ਨੂੰ) ਤ੍ਰੋਪੇ ਲਾਵਾਂ l
ਨਹੀ ਰਾਂਬੀ ਠਾਉ ਰੋਪਉ ॥੧॥ nahee raaNbee thaa-o ropa-o. ||1|| and I do not have a knife to patch the torn shoes. (I do not feel the need to maintain the close worldly relations). ||1|| ਮੇਰੇ ਪਾਸ ਰੰਬੀ ਨਹੀਂ ਕਿ ਜੁੱਤੀ ਨੂੰ ਟਾਕੀਆਂ ਲਾਵਾਂ॥੧॥
ਲੋਗੁ ਗੰਠਿ ਗੰਠਿ ਖਰਾ ਬਿਗੂਚਾ ॥ log ganth ganth kharaa bigoochaa. People are getting extremely miserable by maintaining the false worldly relations. ਜਗਤ ਗੰਢ ਗੰਢ ਕੇ ਬਹੁਤ ਖ਼ੁਆਰ ਹੋ ਰਿਹਾ ਹੈ
ਹਉ ਬਿਨੁ ਗਾਂਠੇ ਜਾਇ ਪਹੂਚਾ ॥੨॥ ha-o bin gaaNthay jaa-ay pahoochaa. ||2|| but I have realized God without keeping the false worldly relations. ||2|| ਮੈਂ ਗੰਢਣ ਦਾ ਕੰਮ ਛੱਡ ਕੇਪ੍ਰਭੂ-ਚਰਨਾਂ ਵਿਚ ਜਾ ਅੱਪੜਿਆ ਹਾਂ ॥੨॥
ਰਵਿਦਾਸੁ ਜਪੈ ਰਾਮ ਨਾਮਾ ॥ ravidaas japai raam naamaa. Now Ravidas meditates on God’s Name, ਰਵਿਦਾਸ ਹੁਣ ਪਰਮਾਤਮਾ ਦਾ ਨਾਮ ਸਿਮਰਦਾ ਹੈ,
ਮੋਹਿ ਜਮ ਸਿਉ ਨਾਹੀ ਕਾਮਾ ॥੩॥੭॥ mohi jam si-o naahee kaamaa. ||3||7|| therefore, I don’t have any concern with the demon of death. ||3||7|| (ਇਸੇ ਵਾਸਤੇ) ਮੇਰਾ ਜਮਾਂ ਨਾਲ ਕੋਈ ਵਾਸਤਾ ਨਹੀਂ ਰਹਿ ਗਿਆ ॥੩॥੭॥
ਰਾਗੁ ਸੋਰਠਿ ਬਾਣੀ ਭਗਤ ਭੀਖਨ ਕੀ raag sorath banee bhagat bheekhan kee Raag Sorath, The hymns of Devotee Bheekhan Jee:
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, tealized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਨੈਨਹੁ ਨੀਰੁ ਬਹੈ ਤਨੁ ਖੀਨਾ ਭਏ ਕੇਸ ਦੁਧ ਵਾਨੀ ॥ nainhu neer bahai tan kheenaa bha-ay kays duDh vaanee. The body has become weak, water is flowing from the eyes and the hair have become milky-white due to old age. ਅੱਖਾਂ ਵਿਚੋਂ ਪਾਣੀ ਵਗ ਰਿਹਾ ਹੈ, ਸਰੀਰ ਲਿੱਸਾ ਹੋ ਗਿਆ ਹੈ, ਤੇ ਕੇਸ ਦੁੱਧ ਵਰਗੇ ਚਿੱਟੇ ਹੋ ਗਏ ਹਨ।
ਰੂਧਾ ਕੰਠੁ ਸਬਦੁ ਨਹੀ ਉਚਰੈ ਅਬ ਕਿਆ ਕਰਹਿ ਪਰਾਨੀ ॥੧॥ rooDhaa kanth sabad nahee uchrai ab ki-aa karahi paraanee. ||1|| The throat is choked with mucus which makes it hard even to speak; In such a state, what can you do, O’ mortal? ||1|| ਗਲਾ (ਕਫ ਨਾਲ) ਰੁਕਣ ਕਰਕੇ ਬੋਲ ਨਹੀਂ ਸਕਦਾ; ਹੇ ਜੀਵ ਹੁਣ ਕੀ ਕਰ ਸਕਦਾ ਹੈ? ॥੧॥
ਰਾਮ ਰਾਇ ਹੋਹਿ ਬੈਦ ਬਨਵਾਰੀ ॥ raam raa-ay hohi baid banvaaree. O’ God, the sovereign king, be a physician, ਹੇ ਸੋਹਣੇ ਰਾਮ! ਹੇ ਪ੍ਰਭੂ! ਜੇ ਤੂੰ ਹਕੀਮ ਬਣੇਂ,
ਅਪਨੇ ਸੰਤਹ ਲੇਹੁ ਉਬਾਰੀ ॥੧॥ ਰਹਾਉ ॥ apnay santeh layho ubaaree. ||1|| rahaa-o. and save Your saints from these miseries. ||1||Pause|| ਅਤੇ ਆਪਣੇ ਸੰਤਾਂ ਨੂੰ (ਦੇਹ-ਅੱਧਿਆਸ ਤੋਂ) ਬਚਾ ਲੈਂ॥੧॥ ਰਹਾਉ ॥
ਮਾਥੇ ਪੀਰ ਸਰੀਰਿ ਜਲਨਿ ਹੈ ਕਰਕ ਕਰੇਜੇ ਮਾਹੀ ॥ maathay peer sareer jalan hai karak karayjay maahee. The head aches, the rest of the body feels like burning and the heart is filled with anguish. (ਬਿਰਧ ਹੋਣ ਦੇ ਕਾਰਨ) ਤੇਰੇ ਸਿਰ ਵਿਚ ਪੀੜ ਟਿਕੀ ਰਹਿੰਦੀ ਹੈ, ਸਰੀਰ ਵਿਚ ਸੜਨ ਰਹਿੰਦੀ ਹੈ, ਕਲੇਜੇ ਵਿਚ ਦਰਦ ਉਠਦੀ ਹੈ।
ਐਸੀ ਬੇਦਨ ਉਪਜਿ ਖਰੀ ਭਈ ਵਾ ਕਾ ਅਉਖਧੁ ਨਾਹੀ ॥੨॥ aisee baydan upaj kharee bha-ee vaa kaa a-ukhaDh naahee. ||2|| Such a disease (old age) has struck and there is no medicine to cure it. ||2|| ਇੱਕ ਐਸਾਰੋਗ (ਬੁਢੇਪੇ ਦਾ) ਉੱਠ ਖਲੋਤਾ ਹੈ ਕਿ ਇਸ ਦਾ ਕੋਈ ਇਲਾਜ ਨਹੀਂ ਹੈ॥੨॥
ਹਰਿ ਕਾ ਨਾਮੁ ਅੰਮ੍ਰਿਤ ਜਲੁ ਨਿਰਮਲੁ ਇਹੁ ਅਉਖਧੁ ਜਗਿ ਸਾਰਾ ॥ har kaa naam amrit jal nirmal ih a-ukhaDh jag saaraa. The ambrosial nectar of God’s Name, the immaculate water of Naam, is the best medicine in the world to alleviate the undue love for our body. (ਇਸ ਸਰੀਰਕ ਮੋਹ ਨੂੰ ਮਿਟਾਣ ਦਾ) ਇੱਕੋ ਹੀ ਸ੍ਰੇਸ਼ਟ ਇਲਾਜ ਜਗਤ ਵਿਚ ਹੈ, ਉਹ ਹੈ ਪ੍ਰਭੂ ਦਾ ਨਾਮ-ਰੂਪ ਅੰਮ੍ਰਿਤ, ਨਾਮ-ਰੂਪ ਨਿਰਮਲ ਜਲ।
ਗੁਰ ਪਰਸਾਦਿ ਕਹੈ ਜਨੁ ਭੀਖਨੁ ਪਾਵਉ ਮੋਖ ਦੁਆਰਾ ॥੩॥੧॥ gur parsaad kahai jan bheekhan paava-o mokh du-aaraa. ||3||1|| Devotee Bhikhan says: by the Guru’s grace, I have found a way to meditate on Naam and have attained freedom from the undue love for my body. ||3||1|| ਦਾਸ ਭੀਖਣ ਆਖਦਾ ਹੈ,ਗੁਰੂ ਦੀ ਕਿਰਪਾ ਨਾਲ ਮੈਂਇਹ ਨਾਮ ਜਪਣ ਦਾ ਰਸਤਾ ਲੱਭ ਲਿਆ ਹੈ, ਜਿਸ ਕਰਕੇ ਮੈਂ ਸਰੀਰਕ ਮੋਹ ਤੋਂ ਖ਼ਲਾਸੀ ਪਾ ਲਈ ਹੈ ॥੩॥੧॥
ਐਸਾ ਨਾਮੁ ਰਤਨੁ ਨਿਰਮੋਲਕੁ ਪੁੰਨਿ ਪਦਾਰਥੁ ਪਾਇਆ ॥ aisaa naam ratan nirmolak punn padaarath paa-i-aa. The wealth of Naam is like a priceless gem which is received through good fortune. ਨਾਮ ਇਕ ਐਸਾ ਅਮੋਲਕ ਪਦਾਰਥ ਹੈ ਜੋ ਜੋ ਭਾਗਾਂ ਨਾਲ ਮਿਲਦਾ ਹੈ।
ਅਨਿਕ ਜਤਨ ਕਰਿ ਹਿਰਦੈ ਰਾਖਿਆ ਰਤਨੁ ਨ ਛਪੈ ਛਪਾਇਆ ॥੧॥ anik jatan kar hirdai raakhi-aa ratan na chhapai chhapaa-i-aa. ||1|| By various efforts, I have enshrined it within my heart; but this jewel like Naam cannot be hidden by hiding it. ||1|| ਇਸ ਰਤਨ ਨੂੰ ਜੇ ਅਨੇਕਾਂ ਜਤਨ ਕਰ ਕੇ ਭੀ ਹਿਰਦੇ ਵਿਚ (ਗੁਪਤ) ਰੱਖਏ, ਤਾਂ ਭੀ ਲੁਕਾਇਆਂ ਇਹ ਲੁਕਦਾ ਨਹੀਂ ॥੧॥
ਹਰਿ ਗੁਨ ਕਹਤੇ ਕਹਨੁ ਨ ਜਾਈ ॥ har gun kahtay kahan na jaa-ee. The pleasure of singing virtues of God cannot be described through words; ਉਹ ਸੁਆਦ ਦੱਸਿਆ ਨਹੀਂ ਜਾ ਸਕਦਾ ਜੋ ਪਰਮਾਤਮਾ ਦੇ ਗੁਣ ਗਾਉਂਦਿਆਂ ਆਉਂਦਾ ਹੈ,
ਜੈਸੇ ਗੂੰਗੇ ਕੀ ਮਿਠਿਆਈ ॥੧॥ ਰਹਾਉ ॥ jaisay goongay kee mithi-aa-ee. ||1|| rahaa-o. just as a mute person cannot tell the taste of sweet candy. ||1||Pause|| ਜਿਵੇਂ ਗੁੰਗਾ ਮਨੁੱਖ ਦੀ ਖਾਧੀ ਮਠਿਆਈ ਦਾ ਸੁਆਦਦੱਸ ਨਹੀਂ ਸਕਦਾ ॥੧॥ ਰਹਾਉ ॥
ਰਸਨਾ ਰਮਤ ਸੁਨਤ ਸੁਖੁ ਸ੍ਰਵਨਾ ਚਿਤ ਚੇਤੇ ਸੁਖੁ ਹੋਈ ॥ rasnaa ramat sunat sukh sarvanaa chit chaytay sukh ho-ee. The tongue enjoys spiritual peace by uttering Naam and ears by listening to it;celestial peace prevails in the mind by remembering Naam with adoration. ਨਾਮ ਜਪਦਿਆਂ ਜੀਭ ਨੂੰ ਸੁਖ ਮਿਲਦਾ ਹੈ, ਸੁਣਦਿਆਂ ਕੰਨਾਂ ਨੂੰ ਸੁਖ ਮਿਲਦਾ ਹੈ ਤੇ ਚੇਤਦਿਆਂ ਚਿੱਤ ਨੂੰ ਸੁਖ ਪ੍ਰਾਪਤ ਹੁੰਦਾ ਹੈ।
ਕਹੁ ਭੀਖਨ ਦੁਇ ਨੈਨ ਸੰਤੋਖੇ ਜਹ ਦੇਖਾਂ ਤਹ ਸੋਈ ॥੨॥੨॥ kaho bheekhan du-ay nain santokhay jah daykhaaN tah so-ee. ||2||2|| Bhikhan says: my eyes have become so contented, that now I behold God wherever I look. ||2||2|| ਭੀਖਣ ਜੀ ਆਖਦੇ ਹਨ, ਮੇਰੇ ਦੋਨੋਂ ਨੇਤ੍ਰ ਸੰਤੁਸ਼ਟ ਹੋ ਗਏ ਹਨ। ਜਿਥੇ ਕਿਤੇ ਭੀ ਮੈਂ ਵੇਖਦਾ ਹਾਂ, ਉਥੇ ਹੀ ਮੈਂ ਉਸ ਸਾਈਂ ਨੂੰ ਵੇਖਦਾ ਹਾਂ ॥੨॥੨॥


© 2017 SGGS ONLINE
error: Content is protected !!
Scroll to Top