Guru Granth Sahib Translation Project

Guru granth sahib page-658

Page 658

ਰਾਜ ਭੁਇਅੰਗ ਪ੍ਰਸੰਗ ਜੈਸੇ ਹਹਿ ਅਬ ਕਛੁ ਮਰਮੁ ਜਨਾਇਆ ॥ raaj bhu-i-ang parsang jaisay heh ab kachh maram janaa-i-aa. Like the story of the rope mistaken for a snake, another mystery has now been explained to me. ਜਿਸ ਤਰ੍ਹਾਂ ਰੱਸੀ ਨੂੰ ਸੱਪ ਸਮਝਣ ਦੀ ਕਹਾਣੀ ਹੈ, ਇਸ ਤਰ੍ਹਾਂ ਮੈਨੂੰ ਹੁਣ ਕੁਝ ਭੇਦ,ਦਰਸਾਇਆ ਗਿਆ ਹੈ।
ਅਨਿਕ ਕਟਕ ਜੈਸੇ ਭੂਲਿ ਪਰੇ ਅਬ ਕਹਤੇ ਕਹਨੁ ਨ ਆਇਆ ॥੩॥ anik katak jaisay bhool paray ab kahtay kahan na aa-i-aa. ||3|| Looking at different kinds of gold bracelets, one may mistake them as made of different materials, but in reality these are all gold, similarly we are misled to believe that this creation is different from God. ||3|| ਜਿਵੇਂ (ਸੋਨੇ ਤੋਂ ਬਣੇ ਹੋਏ) ਅਨੇਕਾਂ ਕੜੇ ਵੇਖ ਕੇ ਭੁਲੇਖਾ ਪੈ ਜਾਏ ਕਿ ਸੋਨਾ ਹੀ ਕਈ ਕਿਸਮ ਦਾ ਹੁੰਦਾ ਹੈ, ਤਿਵੇਂ ਅਸਾਨੂੰ ਭੁਲੇਖਾ ਬਣਿਆ ਪਿਆ ਹੈ ਕਿ ਇਹ ਜਗਤ ਤੈਥੋਂ ਵੱਖਰਾ ਹੈ)। ॥੩॥
ਸਰਬੇ ਏਕੁ ਅਨੇਕੈ ਸੁਆਮੀ ਸਭ ਘਟ ਭੋੁਗਵੈ ਸੋਈ ॥ sarbay ayk anaykai su-aamee sabh ghat bhogvai so-ee. Amidst all, the one God has assumed many forms, and He is enjoyingpervading all the hearts. ਉਹ ਪ੍ਰਭੂ-ਖਸਮ ਅਨੇਕਾਂ ਰੂਪ ਬਣਾ ਕੇ ਸਾਰਿਆਂ ਵਿਚ ਇੱਕ ਆਪ ਹੀ ਹੈ, ਸਭ ਘਟਾਂ ਵਿਚ ਆਪ ਹੀ ਬੈਠਾ ਜਗਤ ਦੇ ਰੰਗ ਮਾਣ ਰਿਹਾ ਹੈ।
ਕਹਿ ਰਵਿਦਾਸ ਹਾਥ ਪੈ ਨੇਰੈ ਸਹਜੇ ਹੋਇ ਸੁ ਹੋਈ ॥੪॥੧॥ kahi ravidaas haath pai nayrai sehjay ho-ay so ho-ee. ||4||1|| Ravi Das says, God is nearer to us than even our hands, and whatever is happening, is happening in His will. ||4||1|| ਰਵਿਦਾਸ ਆਖਦਾ ਹੈ ਕਿ (ਦੂਰ ਨਹੀਂ) ਮੇਰੇ ਹੱਥ ਤੋਂ ਭੀ ਨੇੜੇ ਹੈ, ਜੋ ਕੁਝ ਜਗਤ ਵਿਚ ਵਰਤ ਰਿਹਾ ਹੈ, ਉਸੇ ਦੀ ਰਜ਼ਾ ਵਿਚ ਹੋ ਰਿਹਾ ਹੈ ॥੪॥੧॥
ਜਉ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬਧਨਿ ਤੁਮ ਬਾਧੇ ॥ ja-o ham baaNDhay moh faas ham paraym baDhan tum baaDhay. O’ God, if we are bound in the worldly attachments, then remember that we have also bound You in the bonds of our love. ਹੇ ਮਾਧੋ!) ਜੇ ਅਸੀਂ ਮੋਹ ਦੀ ਫਾਹੀ ਵਿਚ ਬੱਝੇ ਹੋਏ ਹਾਂ , ਤਾਂ ਅਸਾਂ ਤੈਨੂੰ ਆਪਣੇ ਪਿਆਰ ਦੀ ਰੱਸੀ ਨਾਲ ਬੰਨ੍ਹ ਲਿਆ ਹੈ।
ਅਪਨੇ ਛੂਟਨ ਕੋ ਜਤਨੁ ਕਰਹੁ ਹਮ ਛੂਟੇ ਤੁਮ ਆਰਾਧੇ ॥੧॥ apnay chhootan ko jatan karahu ham chhootay tum aaraaDhay. ||1|| We have escaped from the worldly bonds by remembering You with adoration; You better make efforts for Your escape from the bonds of our love. ||1| ਅਸੀਂ ਤਾਂ ਮੋਹ ਦੀ ਫਾਹੀ ਵਿਚੋਂ ਤੈਨੂੰ ਸਿਮਰ ਕੇ ਨਿਕਲ ਆਏ ਹਾਂ, ਤੂੰ ਆਪਣੇ ਛੁਟਣ ਦਾ ਯਤਨ ਕਰ ॥੧॥
ਮਾਧਵੇ ਜਾਨਤ ਹਹੁ ਜੈਸੀ ਤੈਸੀ ॥ maaDhvay jaanat hahu jaisee taisee. O’ God, You know the kind of love Your devotees have for You. ਹੇ ਮਾਧੋ! ਤੇਰੇ ਭਗਤ ਜਿਹੋ ਜਿਹਾ ਪਿਆਰ ਤੇਰੇ ਨਾਲ ਕਰਦੇ ਹਨ ਤੂੰ ਉਹ ਚੰਗੀ ਤਰ੍ਹਾਂ ਜਾਣਦਾ ਹੈਂ।
ਅਬ ਕਹਾ ਕਰਹੁਗੇ ਐਸੀ ॥੧॥ ਰਹਾਉ ॥ ab kahaa karhugay aisee. ||1|| rahaa-o. Such being our love for You, now, what would You do? ||1||Pause|| ਤੇਰੇ ਨਾਲ ਸਾਡੀ ਐਹੋ ਜੇਹੀ ਪ੍ਰੀਤ ਹੁੰਦਿਆਂ ਹੁਣ ਤੂੰ ਸਾਡੇ ਨਾਲ ਕੀ ਕਰੇਂਗਾ?॥੧॥ ਰਹਾਉ ॥
ਮੀਨੁ ਪਕਰਿ ਫਾਂਕਿਓ ਅਰੁ ਕਾਟਿਓ ਰਾਂਧਿ ਕੀਓ ਬਹੁ ਬਾਨੀ ॥ meen pakar faaNki-o ar kaati-o raaNDh kee-o baho baanee. Just as a fish is caught, cut into pieces and cooked in many ways and ਮੱਛੀ ਪਾਣੀ ਵਿਚੋਂ ਫੜ ਕੇ ਫਾਂਕਾਂ ਕਰ ਦੇਈਏ, ਟੋਟੇ ਕਰ ਦੇਈਏ ਤੇ ਕਈ ਤਰ੍ਹਾਂ ਰਿੰਨ੍ਹ ਲਈਏ,
ਖੰਡ ਖੰਡ ਕਰਿ ਭੋਜਨੁ ਕੀਨੋ ਤਊ ਨ ਬਿਸਰਿਓ ਪਾਨੀ ॥੨॥ khand khand kar bhojan keeno ta-oo na bisri-o paanee. ||2|| consumed bit by bit; even then it does not forget the water, it makes the consumer thirsty for water. (O’ God, similar is our love for You). ||2|| ਫਿਰ ਰਤਾ ਰਤਾ ਕਰ ਕੇ ਖਾ ਲਈਏ, ਫਿਰ ਭੀ ਉਸ ਮੱਛੀ ਨੂੰ ਪਾਣੀ ਨਹੀਂ ਭੁੱਲਦਾ, ਖਾਣ ਵਾਲੇਨੂੰ ਭੀ ਪਾਣੀ ਦੀ ਪਿਆਸ ਲਗਾ ਦੇਂਦੀ ਹੈ l (ਹੇ ਮਾਧੋ!ਸਾਡਾ ਤੇਰੇ ਨਾਲ ਪਿਆਰ ਭੀ ਉਹ ਹੈ ਜੋ ਮੱਛੀ ਨੂੰ ਪਾਣੀ ਨਾਲ ਹੁੰਦਾ ਹੈ) ॥੨॥
ਆਪਨ ਬਾਪੈ ਨਾਹੀ ਕਿਸੀ ਕੋ ਭਾਵਨ ਕੋ ਹਰਿ ਰਾਜਾ ॥ aapan baapai naahee kisee ko bhaavan ko har raajaa. God, the sovereign king is not anyone’s ancestral property; He is bound by the love of His devotees. ਜਗਤ ਦਾ ਮਾਲਕ ਹਰੀ ਰਾਜਾ ਕਿਸੇ ਦੇ ਪਿਉ ਦੀ (ਜੱਦੀ ਮਲਕੀਅਤ) ਨਹੀਂ ਹੈ, ਉਹ ਤਾਂ ਪ੍ਰੇਮ ਦਾ ਬੱਝਾ ਹੋਇਆ ਹੈ।
ਮੋਹ ਪਟਲ ਸਭੁ ਜਗਤੁ ਬਿਆਪਿਓ ਭਗਤ ਨਹੀ ਸੰਤਾਪਾ ॥੩॥ moh patal sabh jagat bi-aapi-o bhagat nahee santaapaa. ||3|| This entire world is entangled in the mesh of worldly attachments, but the devotees of God are not afflicted with this distress. ||3|| ਸਾਰਾ ਜਗਤ ਮੋਹ ਦੇ ਪਰਦੇ ਵਿਚ ਫਸਿਆ ਪਿਆ ਹੈ, ਪਰ ਪ੍ਰਭੂ ਨਾਲ ਪ੍ਰੇਮ ਕਰਨ ਵਾਲੇ ਭਗਤਾਂ ਨੂੰ ਇਸ ਮੋਹ ਦਾ ਕੋਈ ਕਲੇਸ਼ ਨਹੀਂ ਹੁੰਦਾ ॥੩॥
ਕਹਿ ਰਵਿਦਾਸ ਭਗਤਿ ਇਕ ਬਾਢੀ ਅਬ ਇਹ ਕਾ ਸਿਉ ਕਹੀਐ ॥ kahi ravidaas bhagat ik baadhee ab ih kaa si-o kahee-ai. Ravi Das says, O’ God my devotion to You has multiplied so much, I do not have to say about this to anyone now. ਰਵਿਦਾਸ ਆਖਦਾ ਹੈ (ਹੇ ਮਾਧੋ!)ਮੈਂ ਤੇਰੀ ਭਗਤੀ ਇਤਨੀ ਦ੍ਰਿੜ੍ਹ ਕੀਤੀ ਹੈ ਕਿ ਮੈਨੂੰ ਹੁਣ ਕਿਸੇ ਨਾਲ ਇਹ ਗੱਲ ਕਰਨ ਦੀ ਲੋੜ ਹੀ ਨਹੀਂ ਰਹੀ।
ਜਾ ਕਾਰਨਿ ਹਮ ਤੁਮ ਆਰਾਧੇ ਸੋ ਦੁਖੁ ਅਜਹੂ ਸਹੀਐ ॥੪॥੨॥ jaa kaaran ham tum aaraaDhay so dukh ajhoo sahee-ai. ||4||2|| The reason for which I meditated on You, I am still suffering from the pain of separation from You. ||4||2|| ਜਿਸ ਮੋਹ ਤੋਂ ਬਚਣ ਲਈ ਮੈਂ ਤੇਰਾ ਸਿਮਰਨ ਕਰ ਰਿਹਾ ਸਾਂ, ਉਸ ਮੋਹ ਦਾ ਦੁੱਖ ਮੈਨੂੰ ਹੁਣ ਤਕ ਸਹਾਰਨਾ ਪੈ ਰਿਹਾ ਹੈ (ਭਾਵ, ਉਸ ਮੋਹ ਦਾ ਤਾਂ ਹੁਣ ਮੇਰੇ ਅੰਦਰ ਨਾਮ ਨਿਸ਼ਾਨ ਹੀ ਨਹੀਂ ਰਹਿ ਗਿਆ) ॥੪॥੨॥
ਦੁਲਭ ਜਨਮੁ ਪੁੰਨ ਫਲ ਪਾਇਓ ਬਿਰਥਾ ਜਾਤ ਅਬਿਬੇਕੈ ॥ dulabh janam punn fal paa-i-o birthaa jaat abibaykai. This precious human life is received as a reward for past good deeds, but without discerning wisdom, it is being wasted in vain. ਇਹ ਨਾਯਾਬ ਮਨੁੱਖੀ-ਜੀਵਨ, ਚੰਗੇ ਕਰਮਾਂ ਦੇ ਸਿਲੇ ਵਜੋਂ ਪ੍ਰਾਪਤ ਹੋਇਆ ਹੈ, ਪਰ ਸੋਚ-ਵਿਚਾਰ ਦੇ ਬਗੈਰ ਇਹ ਵਿਅਰਥ ਜਾ ਰਿਹਾ ਹੈ।
ਰਾਜੇ ਇੰਦ੍ਰ ਸਮਸਰਿ ਗ੍ਰਿਹ ਆਸਨ ਬਿਨੁ ਹਰਿ ਭਗਤਿ ਕਹਹੁ ਕਿਹ ਲੇਖੈ ॥੧॥ raajay indar samsar garih aasan bin har bhagat kahhu kih laykhai. ||1|| Tell me, without devotional worship of God, of what use are the mansions and thrones of King Indra? ||1|| ਪ੍ਰਭੂ ਦੀ ਬੰਦਗੀਦੇ ਬਾਝੋਂਰਾਜੇ ਇੰਦਰ ਦੇ ਮਹਿਲ ਮਾੜੀਆਂ ਵਰਗੇ ਘਰ ਭੀ ਦਸ ਕਿਹੜੀ ਗਿਣਤੀ ਵਿੱਚ ਹਨ? ॥੧॥
ਨ ਬੀਚਾਰਿਓ ਰਾਜਾ ਰਾਮ ਕੋ ਰਸੁ ॥ na beechaari-o raajaa raam ko ras. We have never reflected on the essence of God’s Name; ਅਸਾਂ ਪਾਤਿਸ਼ਾਹ ਪ੍ਰਮੇਸ਼ਰ ਦੇ ਨਾਮ ਦੇ ਸੁਆਦ ਨੂੰ ਨਹੀਂ ਕਦੇ ਵਿਚਾਰਿਆ,
ਜਿਹ ਰਸ ਅਨਰਸ ਬੀਸਰਿ ਜਾਹੀ ॥੧॥ ਰਹਾਉ ॥ jih ras an ras beesar jaahee. ||1|| rahaa-o. this sublime essence causes us to forget all other relishes. ||1||Pause|| ਜਿਸ ਸੁਆਦ ਦੀ ਬਰਕਤਿ ਨਾਲਹੋਰ ਸਾਰੇ ਚਸਕੇ ਦੂਰ ਹੋ ਜਾਂਦੇ ਹਨ ॥੧॥ ਰਹਾਉ ॥
ਜਾਨਿ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਹੀ ॥ jaan ajaan bha-ay ham baavar soch asoch divas jaahee. Knowingly and unknowingly, we have become ignorant and insane; the days of our lives are passing in good and bad thoughts. ਜਾਣਦੇ ਬੁੱਝਦੇ ਹੋਏ ਭੀ ਅਸੀਂ ਕਮਲੇ ਤੇ ਮੂਰਖ ਬਣੇ ਹੋਏ ਹਾਂ, ਅਸਾਡੀ ਉਮਰ ਦੇ ਦਿਹਾੜੇਚੰਗੀਆਂ ਮੰਦੀਆਂ ਵਿਚਾਰਾਂ ਵਿਚ ਗੁਜ਼ਰ ਰਹੇ ਹਨ।
ਇੰਦ੍ਰੀ ਸਬਲ ਨਿਬਲ ਬਿਬੇਕ ਬੁਧਿ ਪਰਮਾਰਥ ਪਰਵੇਸ ਨਹੀ ॥੨॥ indree sabal nibal bibayk buDh parmaarath parvays nahee. ||2|| Our lusts and passions are strong, but our sense of discrimination is very weak, and thoughts of acquiring spiritual wisdom do not enter our mind. ||2|| ਸਾਡੀ ਕਾਮ-ਵਾਸ਼ਨਾ ਬਲਵਾਨ ਹੈ, ਵਿਚਾਰ-ਸ਼ਕਤੀ ਕਮਜ਼ੋਰ ਹੈ, ਸਾਨੂੰ ਕਦੇ ਸੋਚ ਹੀ ਨਹੀਂ ਫੁਰੀ ਕਿ ਸਾਡੀ ਸਭ ਤੋਂ ਵੱਡੀ ਲੋੜ ਕੀਹ ਹੈ ॥੨॥
ਕਹੀਅਤ ਆਨ ਅਚਰੀਅਤ ਅਨ ਕਛੁ ਸਮਝ ਨ ਪਰੈ ਅਪਰ ਮਾਇਆ ॥ kahee-at aan achree-at an kachh samajh na parai apar maa-i-aa. We say one thing, but do something else; the hold of Maya on us has become so strong that we don’t realize our foolishness. ਅਸੀਂ ਆਖਦੇ ਹੋਰ ਹਾਂ ਤੇ ਕਰਦੇ ਕੁਝ ਹੋਰ ਹਾਂ, ਮਾਇਆ ਇਤਨੀ ਬਲਵਾਨ ਹੋ ਰਹੀ ਹੈ ਕਿ ਅਸਾਨੂੰ (ਆਪਣੀ ਮੂਰਖਤਾ ਦੀ) ਸਮਝ ਹੀ ਨਹੀਂ ਪੈਂਦੀ।
ਕਹਿ ਰਵਿਦਾਸ ਉਦਾਸ ਦਾਸ ਮਤਿ ਪਰਹਰਿ ਕੋਪੁ ਕਰਹੁ ਜੀਅ ਦਇਆ ॥੩॥੩॥ kahi ravidaas udaas daas mat parhar kop karahu jee-a da-i-aa. ||3||3|| O’ God, Your devotee Ravi Das says, I am disillusioned and detached; please, spare me Your anger, and have mercy on my soul. ||3||3|| ਹੇ ਪ੍ਰਭੂ! ਤੇਰਾ ਦਾਸ ਰਵਿਦਾਸ ਆਖਦਾ ਹੈ- ਮੈਂ ਉਪਰਾਮ ਹਾਂ, ਮੇਰੇ ਤੇ ਗੁੱਸਾ ਨਾਹ ਕਰਨਾ ਤੇ ਮੇਰੀ ਆਤਮਾ ਉਤੇ ਮਿਹਰ ਕਰਨੀ ॥੩॥੩॥
ਸੁਖ ਸਾਗਰੁ ਸੁਰਤਰ ਚਿੰਤਾਮਨਿ ਕਾਮਧੇਨੁ ਬਸਿ ਜਾ ਕੇ ॥ sukh saagar surtar chintaaman kaamDhayn bas jaa kay. God is the ocean of peace; the miraculous tree of life, the wish-fulfilling gem, and the Kaamadhenu (mythical wish fulfilling cow), are in His control. ਪ੍ਰਭੂ ਸੁਖਾਂ ਦਾ ਸਮੁੰਦਰ ਹੈ,ਸੁਰਗ ਦੇ ਪੰਜੇ ਰੁੱਖ, ਚਿੰਤਾਮਣਿ ਤੇ ਕਾਮਧੇਨ ਉਸ ਦੇ ਵੱਸ ਵਿਚ ਹਨ,
ਚਾਰਿ ਪਦਾਰਥ ਅਸਟ ਦਸਾ ਸਿਧਿ ਨਵ ਨਿਧਿ ਕਰ ਤਲ ਤਾ ਕੇ ॥੧॥ chaar padaarath asat dasaa siDh nav niDh kar tal taa kay. ||1|| The four cardinal boons , the eighteen miraculous powers, and nine treasures of the world, are all in the palm of His hand. ||1|| ਚਾਰ ਸ੍ਰੇਸ਼ਟ ਦਾਤਾਂ ਅਠਾਰਾਂ ਸਿੱਧੀਆਂ ਤੇ ਨੌ ਨਿਧੀਆਂ ਇਹ ਸਭ ਉਸੇ ਦੇ ਹੱਥਾਂ ਦੀਆਂ ਤਲੀਆਂ ਉੱਤੇ ਹਨ ॥੧॥
ਹਰਿ ਹਰਿ ਹਰਿ ਨ ਜਪਹਿ ਰਸਨਾ ॥ har har har na jaapeh rasnaa. O’ pandit, why don’t you utter God’s Name with your tongue, ਹੇ ਪੰਡਿਤ!) ਤੂੰ ਆਪਣੀ ਜੀਭ ਨਾਲ ਵਾਹਿਗੁਰੂ ਦਾ ਉਚਾਰਨ ਕਿਉਂ ਨਹੀਂ ਕਰਦਾ?
ਅਵਰ ਸਭ ਤਿਆਗਿ ਬਚਨ ਰਚਨਾ ॥੧॥ ਰਹਾਉ ॥ avar sabh ti-aag bachan rachnaa. ||1|| rahaa-o. Abandon your involvement in all other empty words. ||1||Pause|| ਤੂੰ ਹੋਰ ਸਾਰੀਆਂ ਫੋਕੀਆਂ ਗੱਲਾਂ ਛੱਡ ਦੇਹ ॥੧॥ ਰਹਾਉ ॥
ਨਾਨਾ ਖਿਆਨ ਪੁਰਾਨ ਬੇਦ ਬਿਧਿ ਚਉਤੀਸ ਅਖਰ ਮਾਂਹੀ ॥ naanaa khi-aan puraan bayd biDh cha-utees akhar maaNhee. The various Shaastras, Puranas, and the Vedas are made up of thirty-four letters. ਅਨੇਕਾਂ ਸ਼ਾਸਤਰ, ਪੁਰਾਣ ਅਤੇ ਬ੍ਰਹਮਾ ਦੇ ਵੇਦ ਚੌਂਤੀ ਅੱਖਰਾਂ ਦੇ ਵਿਚੋਂ ਰਚੇ ਹੋਏ ਹਨ।
ਬਿਆਸ ਬਿਚਾਰਿ ਕਹਿਓ ਪਰਮਾਰਥੁ ਰਾਮ ਨਾਮ ਸਰਿ ਨਾਹੀ ॥੨॥ bi-aas bichaar kahi-o parmaarath raam naam sar naahee. ||2|| After deep contemplation, Sage Vyaas spoke of the supreme objective; nothing equals to the merits of meditation on God’s Name. ||2|| ਵਿਆਸ ਰਿਸ਼ੀ ਨੇ ਸੋਚ ਵਿਚਾਰ ਕੇ ਇਹ ਧਰਮ-ਤੱਤ ਦੱਸਿਆ ਹੈ ਕਿ ਹਰੀ ਦੇ ਨਾਮ ਦਾ ਸਿਮਰਨ ਕਰਨ ਦੇ ਬਰਾਬਰ ਕੋਈ ਸ਼ੈ ਨਹੀਂ ॥੨॥
ਸਹਜ ਸਮਾਧਿ ਉਪਾਧਿ ਰਹਤ ਫੁਨਿ ਬਡੈ ਭਾਗਿ ਲਿਵ ਲਾਗੀ ॥ sahj samaaDh upaaDh rahat fun badai bhaag liv laagee. When through great destiny, the person whose conscience is imperceptibly attuned to God, his mind becomes free of strife. ਵੱਡੀ ਕਿਸਮਤ ਨਾਲ ਜਿਸ ਮਨੁੱਖ ਦੀ ਸੁਰਤਿ ਪ੍ਰਭੂ-ਚਰਨਾਂ ਵਿਚ ਜੁੜਦੀ ਹੈ ਉਸ ਦਾ ਮਨ ਬਖੇੜਿਆਂ ਤੋਂ ਆਜ਼ਾਦ ਹੋ ਜਾਂਦਾ ਹੈ ।
ਕਹਿ ਰਵਿਦਾਸ ਪ੍ਰਗਾਸੁ ਰਿਦੈ ਧਰਿ ਜਨਮ ਮਰਨ ਭੈ ਭਾਗੀ ॥੩॥੪॥ kahi ravidaas pargaas ridai Dhar janam maran bhai bhaagee. ||3||4|| Ravi Das says, that person’s mind is enlightened with divine wisdom, and fear of birth and death flees away. ||3||4|| ਰਵਿਦਾਸ ਆਖਦਾ ਹੈ, ਉਹ ਮਨੁੱਖ ਆਪਣੇ ਹਿਰਦੇ ਵਿਚ ਚਾਨਣ ਪ੍ਰਾਪਤ ਕਰਦਾ ਹੈ, ਤੇ, ਜਨਮ ਮਰਨ (ਭਾਵ, ਸਾਰੀ ਉਮਰ) ਦੇ ਉਸ ਦੇ ਡਰ ਨਾਸ ਹੋ ਜਾਂਦੇ ਹਨ ॥੩॥੪॥
ਜਉ ਤੁਮ ਗਿਰਿਵਰ ਤਉ ਹਮ ਮੋਰਾ ॥ ja-o tum girivar ta-o ham moraa. O’ God, if You be a green hillside, then I would like to be a peacock. ਹੇ ਮੇਰੇ ਮਾਧੋ! ਜੇ ਤੂੰ ਸੋਹਣਾ ਜਿਹਾ ਪਹਾੜ ਬਣੇਂ, ਤਾਂ ਮੈਂ ਤੇਰਾ ਮੋਰ ਬਣਾਂਗਾ।
ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ ॥੧॥ ja-o tum chand ta-o ham bha-ay hai chakoraa. ||1|| If You be the moon, then I want to be a partridge. ||1|| ਜੇ ਤੂੰ ਚੰਦ ਬਣੇਂ ਤਾਂ ਮੈਂ ਤੇਰੀ ਚਕੋਰ ਬਣਾਂਗਾ ॥੧॥
ਮਾਧਵੇ ਤੁਮ ਨ ਤੋਰਹੁ ਤਉ ਹਮ ਨਹੀ ਤੋਰਹਿ ॥ maaDhvay tum na torahu ta-o ham nahee toreh. O’ God, if You will not break with me, then I will not break with You. ਹੇ ਮਾਧੋ! ਜੇ ਤੂੰ (ਮੇਰੇ ਨਾਲੋਂ) ਪਿਆਰ ਨਾਹ ਤੋੜੇਂ, ਤਾਂ ਮੈਂ ਭੀ ਨਹੀਂ ਤੋੜਾਂਗਾ;
ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ॥੧॥ ਰਹਾਉ ॥ tum si-o tor kavan si-o joreh. ||1|| rahaa-o. because after breaking with You, with whom would I join? ||1||Pause|| ਕਿਉਂਕਿ ਤੇਰੇ ਨਾਲੋਂ ਤੋੜ ਕੇ ਮੈਂ ਹੋਰ ਕਿਸ ਨਾਲ ਜੋੜ ਸਕਦਾ ਹਾਂ? ॥੧॥ ਰਹਾਉ ॥
ਜਉ ਤੁਮ ਦੀਵਰਾ ਤਉ ਹਮ ਬਾਤੀ ॥ ja-o tum deevraa ta-o ham baatee. If You be the lamp, then I be the wick of that lamp. ਜੇ ਤੂੰ ਸੋਹਣਾ ਦੀਵਾ ਬਣੇਂ, ਮੈਂ (ਤੇਰੀ) ਵੱਟੀ ਬਣ ਜਾਵਾਂ।
ਜਉ ਤੁਮ ਤੀਰਥ ਤਉ ਹਮ ਜਾਤੀ ॥੨॥ ja-o tum tirath ta-o ham jaatee. ||2|| If You be a sacred place of pilgrimage, then I become a pilgrim. ||2|| ਜੇ ਤੂੰ ਤੀਰਥ ਬਣ ਜਾਏਂ ਤਾਂ ਮੈਂ (ਤੇਰਾ ਦੀਦਾਰ ਕਰਨ ਲਈ) ਜਾਤ੍ਰੂ ਬਣ ਜਾਵਾਂਗਾ ॥੨॥
error: Content is protected !!
Scroll to Top
https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html