Page 635
ਜਿਨ ਚਾਖਿਆ ਸੇਈ ਸਾਦੁ ਜਾਣਨਿ ਜਿਉ ਗੁੰਗੇ ਮਿਠਿਆਈ ॥
jin chaakhi-aa say-ee saad jaanan ji-o gungay mithi-aa-ee.
Only those who have relished the nectar of God’s Naam know its taste, but they cannot describe it just as a dumb person cannot describe the taste of sweets.
ਜਿਨ੍ਹਾਂ ਮਨੁੱਖ ਨੇ (ਪਰਮਾਤਮਾ ਦੇ ਨਾਮ ਦਾ ਰਸ) ਚੱਖਿਆ ਹੈ, (ਉਸ ਦਾ) ਸੁਆਦ ਉਹੀ ਜਾਣਦੇ ਹਨ (ਦੱਸ ਨਹੀਂ ਸਕਦੇ), ਜਿਵੇਂ ਗੁੰਗੇ ਮਨੁੱਖ ਦੀ ਖਾਧੀ ਮਿਠਿਆਈ (ਦਾ ਸੁਆਦ ਗੁੰਗਾ ਆਪ ਹੀ ਜਾਣਦਾ ਹੈ, ਕਿਸੇ ਨੂੰ ਦੱਸ ਨਹੀਂ ਸਕਦਾ)।
ਅਕਥੈ ਕਾ ਕਿਆ ਕਥੀਐ ਭਾਈ ਚਾਲਉ ਸਦਾ ਰਜਾਈ ॥
akthai kaa ki-aa kathee-ai bhaa-ee chaala-o sadaa raja-ee.
O’ brothers, the indescribable relish of God’s Name cannot be described; I simply follow His will forever.
ਹੇ ਭਾਈ! ਨਾਮ-ਰਸ ਹੈ ਹੀ ਅਕੱਥ, ਬਿਆਨ ਕੀਤਾ ਹੀ ਨਹੀਂ ਜਾ ਸਕਦਾ।ਮੈਂ ਤਾਂ ਸਦਾ ਉਸ ਪ੍ਰਭੂ ਦੀ ਰਜ਼ਾ ਵਿਚ ਚੱਲਦਾ ਹਾਂ।
ਗੁਰੁ ਦਾਤਾ ਮੇਲੇ ਤਾ ਮਤਿ ਹੋਵੈ ਨਿਗੁਰੇ ਮਤਿ ਨ ਕਾਈ ॥
gur daataa maylay taa mat hovai niguray mat na kaa-ee.
When the benefactor God unites one with the Guru, then one attains the wisdom to follow His will; one cannot have this intellect without the Guru’s teachings.
ਰਜ਼ਾ ਵਿਚ ਤੁਰਨ ਦੀ ਸੂਝ ਭੀ ਤਦੋਂ ਹੀ ਆਉਂਦੀ ਹੈ ਜੇ ਦਾਤਾਰ-ਪ੍ਰਭੂ ਗੁਰੂ ਨਾਲ ਮਿਲਾ ਦੇਵੇ। ਜੇਹੜਾ ਬੰਦਾ ਗੁਰੂ ਦੀ ਸ਼ਰਨ ਨਹੀਂ ਪਿਆ, ਉਸ ਨੂੰ ਇਹ ਸਮਝਨਹੀਂ ਆਉਂਦੀ।
ਜਿਉ ਚਲਾਏ ਤਿਉ ਚਾਲਹ ਭਾਈ ਹੋਰ ਕਿਆ ਕੋ ਕਰੇ ਚਤੁਰਾਈ ॥੬॥
ji-o chalaa-ay ti-o chaalah bhaa-ee hor ki-aa ko karay chaturaa-ee. ||6||
O’ brother, as God causes us to act, so do we act; what other cleverness can anyone try? ||6||
ਹੇ ਭਾਈ! ਜਿਵੇਂ ਪ੍ਰਭੂ ਸਾਨੂੰ ਜੀਵਾਂ ਨੂੰ ਜੀਵਨ-ਰਾਹ ਉਤੇ ਤੋਰਦਾ ਹੈ ਤਿਵੇਂ ਹੀ ਅਸੀਂ ਤੁਰਦੇ ਹਾਂ ਮਨੁੱਖ ਹੋਰ ਕਿਹੜੀ ਚਾਲਾਕੀ ਕਰ ਸਕਦਾ ਹੈ? ॥੬॥
ਇਕਿ ਭਰਮਿ ਭੁਲਾਏ ਇਕਿ ਭਗਤੀ ਰਾਤੇ ਤੇਰਾ ਖੇਲੁ ਅਪਾਰਾ ॥
ik bharam bhulaa-ay ik bhagtee raatay tayraa khayl apaaraa.
O’ God, this play of Your is superb in which there are many whom You have strayed in doubt, while many others are imbued with Your devotional worship.
ਹੇ ਪ੍ਰਭੂ! ਤੇਰਾ ਇਹ ਖੇਲ ਅਪਾਰ ਹੈ, ਅਨੇਕਾਂ ਜੀਵ ਭਟਕਣਾ ਵਿਚਕੁਰਾਹੇ ਪਾਏ ਹੋਏ ਹਨ, ਅਨੇਕਾਂ ਜੀਵ ਤੇਰੀ ਭਗਤੀਵਿਚ ਰੰਗੇ ਹੋਏ ਹਨ-
ਜਿਤੁ ਤੁਧੁ ਲਾਏ ਤੇਹਾ ਫਲੁ ਪਾਇਆ ਤੂ ਹੁਕਮਿ ਚਲਾਵਣਹਾਰਾ ॥
jit tuDh laa-ay tayhaa fal paa-i-aa too hukam chalaavanhaaraa.
They receive the reward according to what You have assigned them to; You alone are the one who issues commands.
ਜਿਸ ਪਾਸੇ ਤੂੰ ਜੀਵਾਂ ਨੂੰ ਲਾਇਆ ਹੋਇਆ ਹੈ ਉਹੋ ਜਿਹਾ ਫਲ ਜੀਵ ਭੋਗ ਰਹੇ ਹਨ। ਤੂੰ (ਸਭ ਜੀਵਾਂ ਨੂੰ) ਆਪਣੇ ਹੁਕਮ ਵਿਚ ਚਲਾਣ ਦੇ ਸਮਰੱਥ ਹੈਂ।
ਸੇਵਾ ਕਰੀ ਜੇ ਕਿਛੁ ਹੋਵੈ ਅਪਣਾ ਜੀਉ ਪਿੰਡੁ ਤੁਮਾਰਾ ॥
sayvaa karee jay kichh hovai apnaa jee-o pind tumaaraa.
If I had something of my own, then I could say that I am performing Your devotional worship, but even this soul and body is Your blessing, O’ God,
ਜੇ ਕੋਈ ਚੀਜ਼ ਮੇਰੀ ਆਪਣੀ ਹੋਵੇ ਤਾਂ ਮੈਂ ਇਹ ਆਖ ਸਕਦਾ ਕਿ ਮੈਂ ਤੇਰੀ ਸੇਵਾ ਕਰ ਰਿਹਾ ਹਾਂ, ਪਰਇਹ ਜਿੰਦ ਤੇ ਸਰੀਰਤੇਰਾ ਹੀ ਦਿੱਤਾ ਹੋਇਆ ਹੈ।
ਸਤਿਗੁਰਿ ਮਿਲਿਐ ਕਿਰਪਾ ਕੀਨੀ ਅੰਮ੍ਰਿਤ ਨਾਮੁ ਅਧਾਰਾ ॥੭॥
satgur mili-ai kirpaa keenee amrit naam aDhaaraa. ||7||
If one meets with the true Guru, then by his grace, one receives the support of the ambrosial nectar- like Naam. ||7||
ਜੇ ਗੁਰੂ ਮਿਲ ਪਏ ਤਾਂ ਉਹ ਕਿਰਪਾ ਕਰਦਾ ਹੈ ਤੇ ਆਤਮਕ ਜੀਵਨ ਦੇਣ ਵਾਲਾ ਤੇਰਾ ਨਾਮ ਮੈਨੂੰ (ਜ਼ਿੰਦਗੀ ਦਾ) ਆਸਰਾ ਦੇਂਦਾ ਹੈ ॥੭॥
ਗਗਨੰਤਰਿ ਵਾਸਿਆ ਗੁਣ ਪਰਗਾਸਿਆ ਗੁਣ ਮਹਿ ਗਿਆਨ ਧਿਆਨੰ ॥
gagnantar vaasi-aa gun pargaasi-aa gun meh gi-aan Dhi-aanaN.
Divine virtues manifest in the one who remains attuned to the higher spiritual status; meditation and spiritual wisdom are found in divine virtue.
ਜੋ ਮਨੁੱਖ ਸਦਾ ਹਿਰਦੇ ਰੂਪ ਅਕਾਸ਼ ਅੰਦਰਸੁਰਤਿ ਟਿਕਾਈ ਰੱਖਦਾ ਹੈ ਉਸ ਦੇ ਅੰਦਰ ਆਤਮਕ ਗੁਣ ਪਰਗਟ ਹੁੰਦੇ ਹਨ, ਆਤਮਕ ਗੁਣਾਂਵਿੱਚ ਹੀ ਬ੍ਰਹਿਮਬੋਧ ਤੇ ਸਿਮਰਨ ਨਿਵਾਸ ਰੱਖਦੇ ਹਨ।
ਨਾਮੁ ਮਨਿ ਭਾਵੈ ਕਹੈ ਕਹਾਵੈ ਤਤੋ ਤਤੁ ਵਖਾਨੰ ॥
naam man bhaavai kahai kahaavai tato tat vakhaanaN.
Naam is pleasing to his mind, he meditates on Naam and inspires others to meditate as well; he reflects on the essence of God’s Name
ਉਸ ਦੇ ਮਨ ਨੂੰ ਨਾਮ ਪਿਆਰਾ ਲੱਗਦਾ ਹੈ, ਉਹ ਨਾਮ ਸਿਮਰਦਾ ਹੈ ਹੋਰਨਾਂ ਨੂੰ ਸਿਮਰਨ ਲਈ ਪ੍ਰੇਰਦਾ ਹੈ। ਉਹ ਸਦਾ ਜਗਤ-ਮੂਲ ਪ੍ਰਭੂ ਦੀ ਹੀ ਸਿਫ਼ਤ-ਸਾਲਾਹ ਕਰਦਾ ਹੈ।
ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ ॥
sabad gur peeraa gahir gambheeraa bin sabdai jag ba-uraanaN.
He becomes extremely generousby enshrining the word of his Guru and spiritual teacher in his heart; but this world is gone crazy without the Guru’s word
ਗੁਰੂ ਪੀਰ ਦੇ ਸ਼ਬਦ ਨੂੰ (ਹਿਰਦੇ ਵਿਚ ਟਿਕਾ ਕੇ) ਉਹ ਡੂੰਘੇ ਜਿਗਰੇ ਵਾਲਾ ਬਣ ਜਾਂਦਾ ਹੈ। ਪਰ ਗੁਰ-ਸ਼ਬਦ ਤੋਂ ਖੁੰਝ ਕੇ ਜਗਤ (ਮਾਇਆ ਦੇ ਮੋਹ ਵਿਚ) ਕਮਲਾ (ਹੋਇਆ ਫਿਰਦਾ) ਹੈ।
ਪੂਰਾ ਬੈਰਾਗੀ ਸਹਜਿ ਸੁਭਾਗੀ ਸਚੁ ਨਾਨਕ ਮਨੁ ਮਾਨੰ ॥੮॥੧॥
pooraa bairaagee sahj subhaagee sach naanak man maanaN. ||8||1||
O’ Nanak, one whose mind truly believes the eternal God, remaining in the state of spiritual poise, that perfect renunciate becomes very fortunate. ||8||1||
ਹੇ ਨਾਨਕ! ਜਿਸ ਦਾ ਮਨ ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਮੰਨਦਾ ਹੈਉਹ ਪੂਰਨ ਤਿਆਗੀ ਮਨੁੱਖ ਅਡੋਲ ਆਤਮਕ ਅਵਸਥਾ ਵਿਚ ਟਿਕ ਕੇ ਚੰਗੇ ਭਾਗਾਂ ਵਾਲਾ ਬਣ ਜਾਂਦਾ ਹੈ,॥੮॥੧॥
ਸੋਰਠਿ ਮਹਲਾ ੧ ਤਿਤੁਕੀ ॥
sorath mehlaa 1 titukee.
Raag Sorath, First Guru,Three liners:
ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ॥
aasaa mansaa banDhnee bhaa-ee karam Dharam banDhkaaree.
O’ brother, hope and worldly desires are the bonds, the ritualistic religious deeds also results in worldly bonds.
ਹੇ ਭਾਈ! ਉਮੈਦ ਅਤੇ ਇਛਿਆ ਬੰਧਨ ਹਨ, ਇਹ ਰਸਮੀ ਧਾਰਮਿਕ ਕਰਮ ਸਗੋਂ ਮਾਇਆ ਦੇ ਬੰਦਨ ਪੈਦਾ ਕਰਨ ਵਾਲੇ ਹਨ।
ਪਾਪਿ ਪੁੰਨਿ ਜਗੁ ਜਾਇਆ ਭਾਈ ਬਿਨਸੈ ਨਾਮੁ ਵਿਸਾਰੀ ॥
paap punn jag jaa-i-aa bhaa-ee binsai naam visaaree.
O’ brother, due to the sinful and virtuous deeds, the world goes through the cycles of birth and death, and by forsaking Naam, it gets spiritually ruined.
ਹੇ ਭਾਈ!ਪਾਪ ਅਤੇ ਪੁੰਨ ਦੇ ਕਾਰਨ ਜਗਤ ਜਨਮ ਮਰਨ ਦੇ ਗੇੜ ਵਿਚ ਆਉਂਦਾ ਹੈ), ਪਰਮਾਤਮਾ ਦਾ ਨਾਮ ਭੁਲਾ ਕੇ ਆਤਮਕ ਮੌਤੇ ਮਰਦਾ ਹੈ।
ਇਹ ਮਾਇਆ ਜਗਿ ਮੋਹਣੀ ਭਾਈ ਕਰਮ ਸਭੇ ਵੇਕਾਰੀ ॥੧॥
ih maa-i-aa jag mohnee bhaa-ee karam sabhay vaykaaree. ||1||
O’ brother, this worldly play or Maya is deceiving the world, and all the ritualistic deeds prove useless. ||1||
ਹੇ ਭਾਈ! ਇਹ ਮਾਇਆ ਜਗਤ ਵਿਚ ਜੀਵਾਂ ਨੂੰ ਮੋਹਣ ਦਾ ਕੰਮ ਕਰੀ ਜਾਂਦੀ ਹੈ, ਇਹ ਸਾਰੇ ਮਿਥੇ ਹੋਏ ਕਰਮ ਵਿਅਰਥ ਹੀ ਜਾਂਦੇ ਹਨ ॥੧॥
ਸੁਣਿ ਪੰਡਿਤ ਕਰਮਾ ਕਾਰੀ ॥
Listen, O ritualistic Pandit:
ਹੇ ਕਰਮਾ ਦੇ ਵਿਸ਼ਵਾਸੀ ਪੰਡਿਤ! ਸੁਣ
ਜਿਤੁ ਕਰਮਿ ਸੁਖੁ ਊਪਜੈ ਭਾਈ ਸੁ ਆਤਮ ਤਤੁ ਬੀਚਾਰੀ ॥ ਰਹਾਉ ॥
jit karam sukh oopjai bhaa-ee so aatam tat beechaaree. rahaa-o.
the deed which produces bliss is to reflect on the virtues of God. ||Pause||
ਹੇ ਭਾਈ! ਜਿਸ ਕੰਮ ਦੀ ਰਾਹੀਂ ਆਤਮਕ ਆਨੰਦ ਪੈਦਾ ਹੁੰਦਾ ਹੈ, ਉਹ ਹੈ ਆਤਮਕ ਜੀਵਨ ਦੇਣ ਵਾਲੇ ਦੇ ਗੁਣਾਂ ਨੂੰ ਵਿਚਾਰਨਾ॥ਰਹਾਉ॥
ਸਾਸਤੁ ਬੇਦੁ ਬਕੈ ਖੜੋ ਭਾਈ ਕਰਮ ਕਰਹੁ ਸੰਸਾਰੀ ॥
saasat bayd bakai kharho bhaa-ee karam karahu sansaaree.
O, my brotherly pundit, You stand up and recite the Shaastras and Vedas to others, but you yourself do the worldly deeds.
ਹੇ ਪੰਡਿਤ ਭਾਈ !ਤੂੰ ਖਲੋ ਕੇ ਸ਼ਾਸਤਰ੍ਰਾਂ ਤੇ ਵੇਦਾਂ ਦਾ ਪਾਠ ਕਰਦਾ ਹੈ, ਪ੍ਰੰਤੂ ਆਪ ਦੁਨੀਆਂਦਾਰਾਂ ਵਾਲੇ ਕੰਮ ਕਰਦਾ ਹੈ।
ਪਾਖੰਡਿ ਮੈਲੁ ਨ ਚੂਕਈ ਭਾਈ ਅੰਤਰਿ ਮੈਲੁ ਵਿਕਾਰੀ ॥
pakhand mail na chook-ee bhaa-ee antar mail vikaaree.
O’ brother, the filth of vices remains within you, it cannot be washed off through hypocrisy.
ਹੇ ਪੰਡਿਤ! (ਇਸ) ਪਖੰਡ ਨਾਲ (ਮਨ ਦੀ) ਮੈਲ ਦੂਰ ਨਹੀਂ ਹੋ ਸਕਦੀ, ਵਿਕਾਰਾਂ ਦੀ ਮੈਲ ਮਨ ਦੇ ਅੰਦਰ ਟਿਕੀ ਹੀ ਰਹਿੰਦੀ ਹੈ।
ਇਨ ਬਿਧਿ ਡੂਬੀ ਮਾਕੁਰੀ ਭਾਈ ਊਂਡੀ ਸਿਰ ਕੈ ਭਾਰੀ ॥੨॥
in biDh doobee maakuree bhaa-ee ooNdee sir kai bhaaree. ||2||
O’ brothers, this is like the spider entrapped in its own web, and dies getting tossed upside down. ||2||
ਇਸ ਤਰ੍ਹਾਂ ਤਾਂ ਮੱਕੜੀ ਭੀ (ਆਪਣਾ ਜਾਲਾ ਆਪ ਤਣ ਕੇ ਉਸੇ ਜਾਲੇ ਵਿਚ) ਉਲਟੀ ਸਿਰ-ਭਾਰ ਹੋ ਕੇ ਮਰਦੀ ਹੈ ॥੨॥
ਦੁਰਮਤਿ ਘਣੀ ਵਿਗੂਤੀ ਭਾਈ ਦੂਜੈ ਭਾਇ ਖੁਆਈ ॥
durmat ghanee vigootee bhaa-ee doojai bhaa-ay khu-aa-ee.
O’ brothers, many people go astray because of their evil intellect, and are spiritually ruined because of duality, the love for things other than God.
ਹੇ ਭਾਈ! ਭੈੜੀ ਮਤਿ ਦੇ ਕਾਰਨ ਬੇਅੰਤ ਲੋਕਾਈ ਖ਼ੁਆਰ ਹੋ ਰਹੀ ਹੈ, ਪਰਮਾਤਮਾ ਨੂੰ ਵਿਸਾਰ ਕੇ ਹੋਰ ਦੇ ਮੋਹ ਵਿਚ ਖੁੰਝੀ ਹੋਈ ਹੈ।
ਬਿਨੁ ਸਤਿਗੁਰ ਨਾਮੁ ਨ ਪਾਈਐ ਭਾਈ ਬਿਨੁ ਨਾਮੈ ਭਰਮੁ ਨ ਜਾਈ ॥
bin satgur naam na paa-ee-ai bhaa-ee bin naamai bharam na jaa-ee.
O’ brothers, Naam cannot be received without the true Guru, and doubt does not go away without Naam.
ਹੇ ਭਾਈ!ਗੁਰੂ ਤੋਂ ਬਿਨਾ ਨਾਮ ਨਹੀਂ ਮਿਲ ਸਕਦਾ, ਤੇਨਾਮ ਤੋਂ ਬਿਨਾ ਮਨ ਦੀ ਭਟਕਣਾ ਦੂਰ ਨਹੀਂ ਹੁੰਦੀ।
ਸਤਿਗੁਰੁ ਸੇਵੇ ਤਾ ਸੁਖੁ ਪਾਏ ਭਾਈ ਆਵਣੁ ਜਾਣੁ ਰਹਾਈ ॥੩॥
satgur sayvay taa sukh paa-ay bhaa-ee aavan jaan rahaa-ee. ||3||
When one serves the true Guru by following his teachings, then he receives the spiritual peace and ends his cycle of birth and death. ||3||
ਜਦੋਂ ਮਨੁੱਖ ਗੁਰੂ ਦੀ (ਦੱਸੀ) ਸੇਵਾ ਕਰਦਾ ਹੈ ਤਦੋਂ ਆਤਮਕ ਆਨੰਦ ਪ੍ਰਾਪਤ ਕਰਦਾ ਹੈ, ਤੇ, ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ ॥੩॥
ਸਾਚੁ ਸਹਜੁ ਗੁਰ ਤੇ ਊਪਜੈ ਭਾਈ ਮਨੁ ਨਿਰਮਲੁ ਸਾਚਿ ਸਮਾਈ ॥
saach sahj gur tay oopjai bhaa-ee man nirmal saach samaa-ee.
O’ brother, the eternal state of celestial poise wells-up by following the Guru’s teachings, then the mind becomes immaculate and merges in the eternal God.
ਹੇ ਭਾਈ ਗੁਰੂ ਦੀ ਸ਼ਰਨ ਪਿਆਂ ਸਦਾ-ਟਿਕਵੀਂ ਆਤਮਕ ਅਡੋਲਤਾ ਪੈਦਾ ਹੁੰਦੀ ਹੈ ਇਸ ਤਰ੍ਹਾਂ ਪਵਿਤ੍ਰ ਹੋਇਆ ਮਨ ਪ੍ਰਭੂਵਿਚ ਲੀਨ ਜਾਂਦਾ ਹੈ
ਗੁਰੁ ਸੇਵੇ ਸੋ ਬੂਝੈ ਭਾਈ ਗੁਰ ਬਿਨੁ ਮਗੁ ਨ ਪਾਈ ॥
gur sayvay so boojhai bhaa-ee gur bin mag na paa-ee.
O’ brother, only that person understands this way of life who follows the Guru’s teachings; without the Guru one does not find this way.
ਜੀਵਨ ਦਾ ਇਹ ਰਸਤਾ ਉਹ ਮਨੁੱਖ ਸਮਝਦਾ ਹੈ ਜੋ ਗੁਰੂ ਦੀ (ਦੱਸੀ) ਸੇਵਾ ਕਰਦਾ ਹੈ, ਗੁਰੂ ਤੋਂ ਬਿਨਾ (ਇਹ) ਰਸਤਾ ਨਹੀਂ ਲੱਭਦਾ।
ਜਿਸੁ ਅੰਤਰਿ ਲੋਭੁ ਕਿ ਕਰਮ ਕਮਾਵੈ ਭਾਈ ਕੂੜੁ ਬੋਲਿ ਬਿਖੁ ਖਾਈ ॥੪॥
jis antar lobh ke karam kamaavai bhaa-ee koorh bol bikh khaa-ee. ||4||
O’ brothers. one who is plagued with greed, what good deeds can he do? telling lies is like eating poison for his soul . ||4||
ਜਿਸ ਦੇ ਮਨ ਵਿੱਚ ਲਾਲਚ ਹੈ, ਉਹ ਕਿਹੜੇ ਸ਼ੁਭ ਕੰਮ ਕਰ ਸਕਦਾ ਹੈ? ਝੂਠ ਬੋਲ ਕੇ ਉਹ ਜ਼ਹਿਰ ਖਾਂਦਾ ਹੈ,
ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ ॥
pandit dahee vilo-ee-ai bhaa-ee vichahu niklai tath.
O pandit, if we churn yogurt, butter comes out,
ਹੇ ਪੰਡਿਤ! ਜੇ ਦਹੀਂ ਰਿੜਕੀਏ ਤਾਂ ਉਸ ਵਿਚੋਂ ਮੱਖਣ ਨਿਕਲਦਾ ਹੈ,
ਜਲੁ ਮਥੀਐ ਜਲੁ ਦੇਖੀਐ ਭਾਈ ਇਹੁ ਜਗੁ ਏਹਾ ਵਥੁ ॥
jal mathee-ai jal daykhee-ai bhaa-ee ih jag ayhaa vath.
but if we churn water, then we see only water; same way this world is engaged in empty rituals without any spiritual gain.
ਪਾਣੀ ਰਿੜਕੀਏ, ਤਾਂ ਪਾਣੀ ਹੀ ਵੇਖਣ ਵਿਚ ਆਉਂਦਾ ਹੈ। ਇਹ ਮਾਇਆ-ਮੋਹਿਆ ਜਗਤਪਾਣੀਰਿੜਕ ਕੇ ਇਹ ਪਾਣੀ ਹੀ ਹਾਸਲ ਕਰਦਾ ਹੈ।
ਗੁਰ ਬਿਨੁ ਭਰਮਿ ਵਿਗੂਚੀਐ ਭਾਈ ਘਟਿ ਘਟਿ ਦੇਉ ਅਲਖੁ ॥੫॥
gur bin bharam vigoochee-ai bhaa-ee ghat ghat day-o alakh. ||5||
O’ brother, without the Guru’s teachings, we are spiritually ruined by doubt and cannot realize the incomprehensible God pervading each and every heart. ||5||
ਹੇ ਭਾਈ! ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਭਟਕਣਾ ਵਿਚ ਹੀ ਖ਼ੁਆਰ ਹੋਈਦਾ ਹੈ, ਘਟ ਘਟ ਵਿਚ ਵਿਆਪਕ ਅਲੱਖ ਪ੍ਰਭੂ ਤੋਂ ਖੁੰਝੇ ਰਹੀਦਾ ਹੈ ॥੫॥
ਇਹੁ ਜਗੁ ਤਾਗੋ ਸੂਤ ਕੋ ਭਾਈ ਦਹ ਦਿਸ ਬਾਧੋ ਮਾਇ ॥
ih jag taago soot ko bhaa-ee dah dis baaDho maa-ay.
O’ brothers, this world is like athread of cotton tied in all directions by Maya, the worldly riches and power.
ਹੇ ਭਾਈ! ਇਹ ਸੰਸਾਰ ਸੂਤ੍ਰ ਦੀ ਡੋਰ ਦੀ ਮਾਨੰਦ ਹੈ, ਜਿਸ ਨੂੰ ਮਾਇਆ ਨੇ ਦਸਾ ਹੀ ਪਾਸਿਆਂ ਤੋਂ ਬੰਨ੍ਹਿਆ ਹੋਇਆ ਹੈ,
ਬਿਨੁ ਗੁਰ ਗਾਠਿ ਨ ਛੂਟਈ ਭਾਈ ਥਾਕੇ ਕਰਮ ਕਮਾਇ ॥
bin gur gaath na chhoot-ee bhaa-ee thaakay karam kamaa-ay.
O’ brother, people are exhausted doing ritualistic deeds, but the knot of worldly attachments does not become loose without following the Guru’s teachings.
ਹੇ ਭਾਈਜੀਵਰਸਮੀਕਰਮ ਕਰ ਕਰ ਕੇ ਹਾਰ ਗਏ, ਪਰ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਮੋਹ ਦੀ ਗੰਢ ਖੁਲ੍ਹਦੀ ਨਹੀਂ।
ਇਹੁ ਜਗੁ ਭਰਮਿ ਭੁਲਾਇਆ ਭਾਈ ਕਹਣਾ ਕਿਛੂ ਨ ਜਾਇ ॥੬॥
ih jag bharam bhulaa-i-aa bhaa-ee kahnaa kichhoo na jaa-ay. ||6||
O’ brother, this world is so much deluded by doubt of worldly attachments that nothing more can be said about it. ||6||
ਹੇ ਭਾਈ! ਇਹ ਜਗਤਮੋਹ ਦੀ ਭਟਕਣਾ ਵਿਚ ਇਤਨਾ ਖੁੰਝਿਆ ਹੋਇਆ ਹੈ ਕਿ ਬਿਆਨ ਨਹੀਂ ਕੀਤਾ ਜਾ ਸਕਦਾ ॥੬॥
ਗੁਰ ਮਿਲਿਐ ਭਉ ਮਨਿ ਵਸੈ ਭਾਈ ਭੈ ਮਰਣਾ ਸਚੁ ਲੇਖੁ ॥
gur mili-ai bha-o man vasai bhaa-ee bhai marnaa sach laykh.
O’ brother, meeting the Guru, the revered fear of God wells up in the mind; to eradicate ego in the fear of God is the realization of true destiny.
ਹੇ ਭਾਈ, ਗੁਰਾਂ ਦੇ ਨਾਲ ਮਿਲਣ ਦੁਆਰਾ ਪ੍ਰਭੂ ਦਾ ਡਰ ਮਨ ਵਿੱਚ ਵਸ ਜਾਂਦਾ ਹੈ। ਪ੍ਰਭੂ ਦੇ ਭੈ ਦੁਆਰਾ ਆਪਾ ਭਾਵ ਦਾ ਮਰਨਾ ਹੀ ਸੱਚਾ ਲੇਖ ਹੈ
ਮਜਨੁ ਦਾਨੁ ਚੰਗਿਆਈਆ ਭਾਈ ਦਰਗਹ ਨਾਮੁ ਵਿਸੇਖੁ ॥
majan daan chang-aa-ee-aa bhaa-ee dargeh naam visaykh.
O’ brother, In God’s presence, the meditation on Naam is held far superior to any ablution, charity, and good deeds.
ਹੇ ਭਾਈ! ਤੀਰਥ ਇਸ਼ਨਾਨ ਦਾਨ-ਪੁੰਨ ਤੇ ਹੋਰ ਚੰਗਿਆਈਆਂ ਨਾਲੌ ਪਰਮਾਤਮਾ ਦੀ ਹਜ਼ੂਰੀ ਵਿਚ ਨਾਮ ਸਿਮਰਨ ਨੂੰ ਵਿਸ਼ੇਸ਼ਤਾ ਮਿਲਦੀ ਹੈ।