Guru Granth Sahib Translation Project

Guru granth sahib page-634

Page 634

ਸੋਰਠਿ ਮਹਲਾ ੯ ॥ sorath mehlaa 9. Raag Sorath, Ninth Guru:
ਪ੍ਰੀਤਮ ਜਾਨਿ ਲੇਹੁ ਮਨ ਮਾਹੀ ॥ pareetam jaan layho man maahee. O’ dear friend, know this thing in your mind, ਹੇ ਮਿੱਤਰ! (ਆਪਣੇ) ਮਨ ਵਿਚ (ਇਹ ਗੱਲ) ਪੱਕੀ ਕਰ ਕੇ ਸਮਝ ਲੈ,
ਅਪਨੇ ਸੁਖ ਸਿਉ ਹੀ ਜਗੁ ਫਾਂਧਿਓ ਕੋ ਕਾਹੂ ਕੋ ਨਾਹੀ ॥੧॥ ਰਹਾਉ ॥ apnay sukh si-o hee jag faaNDhi-o ko kaahoo ko naahee. ||1|| rahaa-o. that everyone in this entire world is concerned with their own peace and comfort and no one is an everlasting companion.||1||Pause|| (ਕਿ) ਸਾਰਾ ਸੰਸਾਰ ਆਪਣੇ ਸੁਖ ਨਾਲ ਹੀ ਬੱਝਾ ਹੋਇਆ ਹੈ। ਕੋਈ ਭੀ ਕਿਸੇ ਦਾ (ਤੋੜ ਨਿਭਣ ਵਾਲਾ ਸਾਥੀ) ਨਹੀਂ॥੧॥ ਰਹਾਉ ॥
ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸਿ ਘੇਰੈ ॥ sukh mai aan bahut mil baithat rahat chahoo dis ghayrai. When one is having good times, then people come to be with him and remain around him. ਜਦੋਂ ਮਨੁੱਖ ਸੁਖ ਵਿਚ ਹੁੰਦਾ ਹੈ, ਤਦੋਂ ਕਈ ਯਾਰ ਦੋਸਤ ਮਿਲ ਕੇ ਉਸ ਪਾਸ ਬੈਠਦੇ ਹਨ, ਤੇ ਉਸ ਨੂੰ ਚੌਹੀਂ ਪਾਸੀਂ ਘੇਰੀ ਰੱਖਦੇ ਹਨ।
ਬਿਪਤਿ ਪਰੀ ਸਭ ਹੀ ਸੰਗੁ ਛਾਡਿਤ ਕੋਊ ਨ ਆਵਤ ਨੇਰੈ ॥੧॥ bipat paree sabh hee sang chhaadit ko-oo na aavat nayrai. ||1|| But when hard times come, they all leave, and no one comes near him. ||1|| ਪਰ ਜਦੋਂ ਉਸ ਨੂੰ ਕੋਈ ਮੁਸੀਬਤ ਪੈਂਦੀ ਹੈ, ਸਾਰੇ ਹੀ ਸਾਥ ਛੱਡ ਜਾਂਦੇ ਹਨ, ਤੇ ਕੋਈ ਭੀ ਉਸ ਦੇ ਨੇੜੇ ਨਹੀਂ ਢੁਕਦਾ ॥੧॥
ਘਰ ਕੀ ਨਾਰਿ ਬਹੁਤੁ ਹਿਤੁ ਜਾ ਸਿਉ ਸਦਾ ਰਹਤ ਸੰਗ ਲਾਗੀ ॥ ghar kee naar bahut hit jaa si-o sadaa rahat sang laagee. The housewife, whom one loves so much, and who always remains close to her husband, ਘਰ ਦੀ ਇਸਤ੍ਰੀ (ਭੀ), ਜਿਸ ਨਾਲ ਬੜਾ ਪਿਆਰ ਹੁੰਦਾ ਹੈ, ਜੇਹੜੀ ਸਦਾ (ਖਸਮ ਦੇ) ਨਾਲ ਲੱਗੀ ਰਹਿੰਦੀ ਹੈ,
ਜਬ ਹੀ ਹੰਸ ਤਜੀ ਇਹ ਕਾਂਇਆ ਪ੍ਰੇਤ ਪ੍ਰੇਤ ਕਰਿ ਭਾਗੀ ॥੨॥ jab hee hans tajee ih kaaN-i-aa parayt parayt kar bhaagee. ||2|| runs away crying, as soon as the soul leaves his body. ||2|| ਜਿਸ ਹੀ ਵੇਲੇ ਪਤੀ ਦਾ ਜੀਵਾਤਮਾ ਸਰੀਰ ਨੂੰ ਛੱਡ ਦੇਂਦਾ ਹੈ, ਇਸਤ੍ਰੀ ਉਸ ਤੋਂ ਇਹ ਆਖ ਕੇ ਪਰੇ ਹਟ ਜਾਂਦੀ ਹੈ ਕਿ ਇਹ ਮਰ ਚੁਕਾ ਹੈ ॥੨॥
ਇਹ ਬਿਧਿ ਕੋ ਬਿਉਹਾਰੁ ਬਨਿਓ ਹੈ ਜਾ ਸਿਉ ਨੇਹੁ ਲਗਾਇਓ ॥ ih biDh ko bi-uhaar bani-o hai jaa si-o nayhu lagaa-i-o. Those whom we love so much, this is the way they behave. ਦੁਨੀਆ ਦਾ ਇਸ ਤਰ੍ਹਾਂ ਦਾ ਵਰਤਾਰਾ ਬਣਿਆ ਹੋਇਆ ਹੈ ਜਿਸ ਨਾਲ ਮਨੁੱਖ ਨੇ ਪਿਆਰ ਪਾਇਆ ਹੋਇਆ ਹੈ,
ਅੰਤ ਬਾਰ ਨਾਨਕ ਬਿਨੁ ਹਰਿ ਜੀ ਕੋਊ ਕਾਮਿ ਨ ਆਇਓ ॥੩॥੧੨॥੧੩੯॥ ant baar naanak bin har jee ko-oo kaam na aa-i-o. ||3||12||139|| O’ Nanak, except God, nobody proves helpful in the end. ||3||12||139|| ਹੇ ਨਾਨਕ! (ਆਖ-) ਅਖ਼ੀਰਲੇ ਸਮੇ ਪਰਮਾਤਮਾ ਤੋਂ ਬਿਨਾ ਹੋਰ ਕੋਈ ਭੀ (ਮਨੁੱਖ ਦੀ) ਮਦਦ ਨਹੀਂ ਕਰ ਸਕਦਾ ॥੩॥੧੨॥੧੩੯॥
ਸੋਰਠਿ ਮਹਲਾ ੧ ਘਰੁ ੧ ਅਸਟਪਦੀਆ ਚਉਤੁਕੀ sorath mehlaa 1 ghar 1 asatpadee-aa cha-utukee Raag Sorath, First Guru, First beat, ashtpadee-aa, Four liners:
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of theTrue Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਦੁਬਿਧਾ ਨ ਪੜਉ ਹਰਿ ਬਿਨੁ ਹੋਰੁ ਨ ਪੂਜਉ ਮੜੈ ਮਸਾਣਿ ਨ ਜਾਈ ॥ dubiDhaa na parha-o har bin hor na pooja-o marhai masaan na jaa-ee. I do not indulge in duality, I don’t worship anybody else except God, so I don’t go to worship at any cremation grounds or graves. ਮੈਂ ਦ੍ਵੈਤ ਭਾਵ ਵਿੱਚ ਨਹੀਂ ਪੈਂਦਾ;ਮੈਂ ਪ੍ਰਭੂ ਤੋਂ ਬਿਨਾ ਕਿਸੇ ਹੋਰ ਨੂੰ ਨਹੀਂ ਪੂਜਦਾ, ਮੈਂ ਕਿਤੇ ਸਮਾਧਾਂ ਤੇ ਮਸਾਣਾਂ ਵਿਚ ਭੀ ਨਹੀਂ ਜਾਂਦਾ।
ਤ੍ਰਿਸਨਾ ਰਾਚਿ ਨ ਪਰ ਘਰਿ ਜਾਵਾ ਤ੍ਰਿਸਨਾ ਨਾਮਿ ਬੁਝਾਈ ॥ tarisnaa raach na par ghar jaavaa tarisnaa naam bujhaa-ee. Lured by worldly desires, I don’t look with greed on anybody else’s possessions, because meditation on Naam has quenched my worldly desires. ਮਾਇਆ ਦੀ ਤ੍ਰਿਸ਼ਨਾ ਵਿਚ ਫਸ ਕੇ ਮੈਂਕਿਸੇ ਹੋਰ ਘਰ ਵਿਚ ਨਹੀਂ ਜਾਂਦਾ, ਮੇਰੀ ਮਾਇਕ ਤ੍ਰਿਸ਼ਨਾ ਪਰਮਾਤਮਾ ਦੇ ਨਾਮ ਨੇ ਮਿਟਾ ਦਿੱਤੀ ਹੈ।
ਘਰ ਭੀਤਰਿ ਘਰੁ ਗੁਰੂ ਦਿਖਾਇਆ ਸਹਜਿ ਰਤੇ ਮਨ ਭਾਈ ॥ ghar bheetar ghar guroo dikhaa-i-aa sahj ratay man bhaa-ee. The Guru has revealed to me God’s presence within my heart; my mind imbued with peace and poise is pleased. ਗੁਰੂ ਨੇ ਮੈਨੂੰ ਮੇਰੇ ਹਿਰਦੇ ਵਿਚ ਹੀ ਪਰਮਾਤਮਾ ਦਾ ਨਿਵਾਸ-ਅਸਥਾਨ ਵਿਖਾ ਦਿੱਤਾ ਹੈ, ਅਤੇ ਅਡੋਲ ਅਵਸਥਾ ਵਿਚ ਰੱਤੇ ਹੋਏ ਮੇਰੇ ਮਨ ਨੂੰ ਉਹ ਸਹਿਜ-ਅਵਸਥਾ ਚੰਗੀ ਲੱਗ ਰਹੀ ਹੈ।
ਤੂ ਆਪੇ ਦਾਨਾ ਆਪੇ ਬੀਨਾ ਤੂ ਦੇਵਹਿ ਮਤਿ ਸਾਈ ॥੧॥ too aapay daanaa aapay beenaa too dayveh mat saa-ee. ||1|| O’ God, You Yourself are the most sagacious and far seeing; You yourself bless me with the sublime intellect. ||1|| ਹੇ ਸਾਈਂ! ਤੂੰ ਆਪ ਸਭ ਕੁਝ ਜਾਣਦਾ ਅਤੇ ਦੇਖਦਾ ਹੈਂ, ਤੂੰ ਆਪ ਹੀ ਮੈਨੂੰ (ਚੰਗੀ) ਮਤਿ ਦੇਂਦਾ ਹੈਂ॥੧॥
ਮਨੁ ਬੈਰਾਗਿ ਰਤਉ ਬੈਰਾਗੀ ਸਬਦਿ ਮਨੁ ਬੇਧਿਆ ਮੇਰੀ ਮਾਈ ॥ man bairaag rata-o bairaagee sabad man bayDhi-aa mayree maa-ee. O’ my mother, the Guru’s word has pierced my mind; filled with the pain of separation from God, my mind has become detached from the world. ਹੇ ਮੇਰੀ ਮਾਂ! ਗੁਰੂ ਦੇ ਸ਼ਬਦ ਨੇ ਮੇਰਾ ਮਨ ਵਿੰਨ੍ਹ ਸੁੱਟਿਆ ਹੈ; ਮੇਰਾ ਮਨ ਪ੍ਰਭੂ ਦੇ ਵੈਰਾਗ ਵਿੱਚ ਰਚ ਕੇ ਵੈਰਾਗੀ ਹੋ ਗਿਆ ਹੈ
ਅੰਤਰਿ ਜੋਤਿ ਨਿਰੰਤਰਿ ਬਾਣੀ ਸਾਚੇ ਸਾਹਿਬ ਸਿਉ ਲਿਵ ਲਾਈ ॥ ਰਹਾਉ ॥ antar jot nirantar banee saachay saahib si-o liv laa-ee. rahaa-o. My mind is enlightened with the divine light; non stop hymns of God’s praises are playing in my mind and it is attuned to the eternal God. ||Pause|| ਮੇਰੇ ਅੰਦਰ ਹਰੀ ਦੀ ਜੋਤ ਜਗ ਪਈ ਹੈ, ਇਕ-ਰਸ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਮੇਰੀ ਸੁਰਤਿ ਸੱਚੇ ਮਾਲਕ ਵਿਚ ਜੁੜ ਗਈ ਹੈਰਹਾਉ॥
ਅਸੰਖ ਬੈਰਾਗੀ ਕਹਹਿ ਬੈਰਾਗ ਸੋ ਬੈਰਾਗੀ ਜਿ ਖਸਮੈ ਭਾਵੈ ॥ asaNkh bairaagee kaheh bairaag so bairaagee je khasmai bhaavai. Countless renunciates talk about renunciation but real renunciate is the one that is pleasing to the Master-God. ਅਨੇਕਾਂ ਹੀ ਵੈਰਾਗੀ ਵੈਰਾਗ ਦੀਆਂ ਗੱਲਾਂ ਕਰਦੇ ਹਨ, ਪਰ ਅਸਲ ਵੈਰਾਗੀ ਉਹ ਹੈ ਜੋ ਖਸਮ-ਪ੍ਰਭੂ ਨੂੰ ਪਿਆਰਾ ਲੱਗਦਾ ਹੈ,
ਹਿਰਦੈ ਸਬਦਿ ਸਦਾ ਭੈ ਰਚਿਆ ਗੁਰ ਕੀ ਕਾਰ ਕਮਾਵੈ ॥ hirdai sabad sadaa bhai rachi-aa gur kee kaar kamaavai. He enshrines the Guru’s word in his heart; always immersed in the revered fear of God, he meditates on Him through the Guru’s teachings. ਉਹ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ; ਸਦਾ ਪ੍ਰਭੂ ਦੇ ਡਰ-ਅਦਬ ਵਿਚ ਮਸਤ ਰਹਿ ਕੇ ਗੁਰੂ ਦੀ ਦੱਸੀ ਹੋਈ ਕਾਰ ਕਰਦਾ ਹੈ।
ਏਕੋ ਚੇਤੈ ਮਨੂਆ ਨ ਡੋਲੈ ਧਾਵਤੁ ਵਰਜਿ ਰਹਾਵੈ ॥ ayko chaytai manoo-aa na dolai Dhaavat varaj rahaavai. He remembers only the one God, his mind does not waver towards worldly riches and he restrains his mind running after Maya. ਉਹ ਸਿਰਫ਼ ਪ੍ਰਭੂ ਨੂੰ ਚੇਤਦਾ ਹੈ, ਉਸ ਦਾ ਮਨ ਮਾਇਆ ਵਾਲੇ ਪਾਸੇ ਨਹੀਂ ਡੋਲਦਾ, ਉਹ ਮਾਇਆ ਵਲ ਦੌੜਦੇ ਮਨ ਨੂੰ ਰੋਕ ਕੇ ਰੱਖਦਾ ਹੈ।
ਸਹਜੇ ਮਾਤਾ ਸਦਾ ਰੰਗਿ ਰਾਤਾ ਸਾਚੇ ਕੇ ਗੁਣ ਗਾਵੈ ॥੨॥ sehjay maataa sadaa rang raataa saachay kay gun gaavai. ||2|| Being elated with celestial bliss and ever imbued with God’s Love, he sings the praises of the eternal God. ||2|| ਅਡੋਲ ਅਵਸਥਾ ਵਿਚ ਮਸਤ ਉਹਸਦਾ ਪ੍ਰਭੂ ਦੇ ਨਾਮ- ਰੰਗ ਵਿਚ ਰੰਗਿਆ ਰਹਿੰਦਾ ਹੈ, ਤੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਹੈ ॥੨॥
ਮਨੂਆ ਪਉਣੁ ਬਿੰਦੁ ਸੁਖਵਾਸੀ ਨਾਮਿ ਵਸੈ ਸੁਖ ਭਾਈ ॥ manoo-aa pa-un bind sukhvaasee naam vasai sukh bhaa-ee. O’ brother, the person whose wandering mind rests even for a moment in the bliss giving Naam, that person enjoys the divine bliss. ਹੇ ਭਾਈ! ਜਿਸ ਮਨੁੱਖ ਦਾ ਚੰਚਲ ਮਨ ਰਤਾ ਭਰ ਭੀ ਆਤਮਕ ਸੁਖ ਦੇਣ ਵਾਲੇ ਨਾਮ ਵਿਚ ਟਿਕ ਜਾਵੇ ਤਾਂ ਉਹ ਮਨੁੱਖਆਨੰਦ ਮਾਣਦਾ ਹੈ।
ਜਿਹਬਾ ਨੇਤ੍ਰ ਸੋਤ੍ਰ ਸਚਿ ਰਾਤੇ ਜਲਿ ਬੂਝੀ ਤੁਝਹਿ ਬੁਝਾਈ ॥ jihbaa naytar sotar sach raatay jal boojhee tujheh bujhaa-ee. O’ God, one whose fire of worldly desires is extinguished by Your grace, his tongue, eyes, and ears remain imbued with the Name of eternal God. ਹੇ ਪ੍ਰਭੂ! ਜਿਸ ਦੀ ਤ੍ਰਿਸ਼ਨਾ-ਅੱਗ ਤੇਰੇ ਬੁਝਾਇਆ ਬੁਝ ਗਈ ਹੈ, ਉਸ ਦੀ ਜੀਭ, ਅੱਖਾਂ ਅਤੇ ਕੰਨ ਸਦਾ-ਥਿਰ ਹਰਿ-ਨਾਮ ਵਿਚ ਰੰਗੇ ਰਹਿੰਦੇ ਹਨ।
ਆਸ ਨਿਰਾਸ ਰਹੈ ਬੈਰਾਗੀ ਨਿਜ ਘਰਿ ਤਾੜੀ ਲਾਈ ॥ aas niraas rahai bairaagee nij ghar taarhee laa-ee. Such a renunciate remains free of worldly desires and in profound trance, he remains attuned to the divine within his own mind. ਉਹ ਬੈਰਾਗੀ ਦੁਨੀਆ ਦੀਆਂ ਆਸਾਂ ਤੋਂ ਨਿਰਮੋਹ ਰਹਿੰਦਾ ਹੈ, ਤੇ ਆਪਣੇ ਧਾਮ ਵਿਚ ਸੁਰਤਿ ਜੋੜੀ ਰੱਖਦਾ ਹੈ l
ਭਿਖਿਆ ਨਾਮਿ ਰਜੇ ਸੰਤੋਖੀ ਅੰਮ੍ਰਿਤੁ ਸਹਜਿ ਪੀਆਈ ॥੩॥ bhikhi-aa naam rajay santokhee amrit sahj pee-aa-ee. ||3|| He remains content and satiated with the wealth of Naam because the Guru has helped him to intuitively partake the ambrosial nectar of Naam. ||3|| ਉਹ ਨਾਮ-ਭਿੱਛਿਆ ਨਾਲ ਰਜਿਆ ਰਹਿੰਦਾ ਹੈ , ਸੰਤੋਖੀ ਰਹਿੰਦਾ ਹੈ ,ਕਿਉਂਕਿ ਉਸ ਨੂੰ ਗੁਰੂ ਨੇ ਸੁਖੈਨ ਹੀ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪਿਲਾ ਦਿੱਤਾ ਹੈ ॥੩॥
ਦੁਬਿਧਾ ਵਿਚਿ ਬੈਰਾਗੁ ਨ ਹੋਵੀ ਜਬ ਲਗੁ ਦੂਜੀ ਰਾਈ ॥ dubiDhaa vich bairaag na hovee jab lag doojee raa-ee. There is no renunciation in duality, as long as there is even a particle of duality. ਜਦ ਤਕ (ਮਨ ਵਿਚ) ਰਤਾ ਭਰ ਭੀ ਕੋਈ ਹੋਰ ਝਾਕ ਹੈ ਕਿਸੇ ਹੋਰ ਆਸਰੇ ਦੀ ਭਾਲ ਹੈ ਤਦ ਤਕ ਬਿਰਹੋਂ-ਅਵਸਥਾ ਪੈਦਾ ਨਹੀਂ ਹੋ ਸਕਦੀ।
ਸਭੁ ਜਗੁ ਤੇਰਾ ਤੂ ਏਕੋ ਦਾਤਾ ਅਵਰੁ ਨ ਦੂਜਾ ਭਾਈ ॥ sabh jag tayraa too ayko daataa avar na doojaa bhaa-ee. O’ God, this entire world is Yours and You are the only one giver; O’ brother there is none other at all. ਹੇ ਪ੍ਰਭੂ! ਇਹ ਸਾਰਾ ਜਗਤ ਤੇਰਾ ਆਪਣਾ ਹੈ। ਦਾਤ ਦੇਣ ਵਾਲਾ ਤੂੰ ਇਕ ਹੀ ਹੈਂ ; ਹੇ ਭਾਈ,ਕੋਈ ਹੋਰ ਦੂਸਰਾ ਹੈ ਹੀ ਨਹੀਂ l
ਮਨਮੁਖਿ ਜੰਤ ਦੁਖਿ ਸਦਾ ਨਿਵਾਸੀ ਗੁਰਮੁਖਿ ਦੇ ਵਡਿਆਈ ॥ manmukh jant dukh sadaa nivaasee gurmukh day vadi-aa-ee. The self-willed people always dwell in misery, while God blesses the Guru’s followers with honor. ਮਨਮੁੱਖਸਦਾ ਦੁੱਖ ਵਿਚ ਟਿਕੇ ਰਹਿੰਦੇ ਹਨ, ਜੇਹੜੇ ਬੰਦੇ ਗੁਰੂ ਦੀ ਸ਼ਰਨ ਪੈਂਦੇ ਹਨ, ਉਹਨਾਂ ਨੂੰ ਪ੍ਰਭੂਆਦਰ ਮਾਣ ਬਖ਼ਸ਼ਦਾ ਹੈ।
ਅਪਰ ਅਪਾਰ ਅਗੰਮ ਅਗੋਚਰ ਕਹਣੈ ਕੀਮ ਨ ਪਾਈ ॥੪॥ apar apaar agamm agochar kahnai keem na paa-ee. ||4|| That infinite, inaccessible and unfathomable God’s worth cannot be estimated at all, at least not by simple words. ||4|| ਉਸ ਬੇਅੰਤ ਅਪਹੁੰਚ ਤੇ ਅਗੋਚਰ ਪ੍ਰਭੂ ਦੀ ਕੀਮਤ ਜੀਵਾਂ ਦੇ ਬਿਆਨ ਕਰਨ ਨਾਲ ਨਹੀਂ ਦੱਸੀ ਜਾ ਸਕਦੀ ॥੪॥
ਸੁੰਨ ਸਮਾਧਿ ਮਹਾ ਪਰਮਾਰਥੁ ਤੀਨਿ ਭਵਣ ਪਤਿ ਨਾਮੰ ॥ sunn samaaDh mahaa parmaarath teen bhavan pat naamaN. God remains in such a deep trance in which thoughts have no effect; His Name is the supreme wealth for people and He is the Master of all the three worlds. ਪਰਮਾਤਮਾ ਇਕ ਐਸੀ ਆਤਮਕ ਅਵਸਥਾ ਦਾ ਮਾਲਕ ਹੈ ਕਿ ਉਸ ਉਤੇ ਮਾਇਆ ਦੇ ਫੁਰਨੇ ਜ਼ੋਰ ਨਹੀਂ ਪਾ ਸਕਦੇ, ਉਹ ਤਿੰਨਾਂ ਹੀ ਭਵਨਾਂ ਦਾ ਮਾਲਕ ਹੈ, ਉਸ ਦਾ ਨਾਮ ਜੀਵਾਂ ਵਾਸਤੇ ਮਹਾਨ ਉੱਚਾ ਸ੍ਰੇਸ਼ਟ ਧਨ ਹੈ।
ਮਸਤਕਿ ਲੇਖੁ ਜੀਆ ਜਗਿ ਜੋਨੀ ਸਿਰਿ ਸਿਰਿ ਲੇਖੁ ਸਹਾਮੰ ॥ mastak laykh jee-aa jag jonee sir sir laykh sahaamaN. All creatures are born into this world according to their preordained destiny and they have to live according to their destinies. ਮੱਥੇ ਉਤੇ ਲਿਖੀ ਲਿਖਤ ਮੂਜਬ ਜੀਵ ਜਗਤ ਵਿੱਚ ਜਨਮ ਲੈਂਦੇ ਹਨ ਅਤੇ ਆਪਣੇ ਆਪਣੇ ਸਿਰ ਦੇ ਲੇਖੇ ਅਨੁਸਾਰ ਦੁਖ ਸੁਖ ਸਹਾਰਦੇ ਹਨ।
ਕਰਮ ਸੁਕਰਮ ਕਰਾਏ ਆਪੇ ਆਪੇ ਭਗਤਿ ਦ੍ਰਿੜਾਮੰ ॥ karam sukaram karaa-ay aapay aapay bhagat darirh-aam. God Himself makes them do good or bad deeds; He Himself makes them steadfast in His devotional worship. ਪਰਮਾਤਮਾ ਆਪ ਹੀ (ਸਾਧਾਰਨ) ਕੰਮ ਤੇ ਚੰਗੇ ਕੰਮ (ਜੀਵਾਂ ਪਾਸੋਂ) ਕਰਾਂਦਾ ਹੈ, ਆਪ ਹੀ (ਜੀਵਾਂ ਦੇ ਹਿਰਦੇ ਵਿਚ ਆਪਣੀ) ਭਗਤੀ ਦ੍ਰਿੜ੍ਹ ਕਰਦਾ ਹੈ।
ਮਨਿ ਮੁਖਿ ਜੂਠਿ ਲਹੈ ਭੈ ਮਾਨੰ ਆਪੇ ਗਿਆਨੁ ਅਗਾਮੰ ॥੫॥ man mukh jooth lahai bhai maanaN aapay gi-aan agaamaN. ||5|| The inaccessible God Himself blesses the beings with spiritual wisdom, the filth of vices from their mind and mouth is washed off by living in His revered fear.||5|| ਅਪਹੁੰਚ ਪ੍ਰਭੂ ਆਪ ਹੀ ਜੀਵਾਂ ਨੂੰ ਬ੍ਰਹਿਮ ਵੀਚਾਰਬਖਸ਼ਦਾ ਹੈ। ਪਰਮਾਤਮਾ ਦੇ ਡਰ-ਅਦਬ ਵਿਚ ਵੱਸਣ ਨਾਲ ਮਨੁੱਖ ਦੇ ਮਨ ਅਤੇ ਮੂੰਹ ਦੀ ਵਿਕਾਰਾਂ ਦੀ ਮੈਲ ਧੋਤੀ ਜਾਂਦੀ ਹੈ ॥੫॥
error: Content is protected !!
Scroll to Top
https://sda.pu.go.id/balai/bbwscilicis/uploads/ktp/ https://expo.poltekkesdepkes-sby.ac.id/app_mobile/situs-gacor/ https://expo.poltekkesdepkes-sby.ac.id/app_mobile/demo-slot/ https://sehariku.dinus.ac.id/app/1131-gacor/ https://sehariku.dinus.ac.id/assets/macau/ https://sehariku.dinus.ac.id/assets/hk/ https://sehariku.dinus.ac.id/app/demo-pg/ https://sehariku.dinus.ac.id/assets/sbo/ https://pdp.pasca.untad.ac.id/apps/akun-demo/ https://biroorpeg.tualkota.go.id/birodemo/ https://biroorpeg.tualkota.go.id/public/ggacor/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ jp1131
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://sda.pu.go.id/balai/bbwscilicis/uploads/ktp/ https://expo.poltekkesdepkes-sby.ac.id/app_mobile/situs-gacor/ https://expo.poltekkesdepkes-sby.ac.id/app_mobile/demo-slot/ https://sehariku.dinus.ac.id/app/1131-gacor/ https://sehariku.dinus.ac.id/assets/macau/ https://sehariku.dinus.ac.id/assets/hk/ https://sehariku.dinus.ac.id/app/demo-pg/ https://sehariku.dinus.ac.id/assets/sbo/ https://pdp.pasca.untad.ac.id/apps/akun-demo/ https://biroorpeg.tualkota.go.id/birodemo/ https://biroorpeg.tualkota.go.id/public/ggacor/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ jp1131
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html