Guru Granth Sahib Translation Project

Guru granth sahib page-58

Page 58

ਭਾਈ ਰੇ ਅਵਰੁ ਨਾਹੀ ਮੈ ਥਾਉ ॥ bhaa-ee ray avar naahee mai thaa-o. O’ brother, Except the Guru, there is no other place for me to go. ਹੇ ਭਾਈ! ਮੈਨੂੰ ਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਦਿੱਸਦਾ।
ਮੈ ਧਨੁ ਨਾਮੁ ਨਿਧਾਨੁ ਹੈ ਗੁਰਿ ਦੀਆ ਬਲਿ ਜਾਉ ॥੧॥ ਰਹਾਉ ॥ mai Dhan naam niDhaan hai gur dee-aa bal jaa-o. ||1|| rahaa-o. The Guru has given me the Treasure of the Wealth of the Naam; I am a sacrifice to Him. ਗੁਰਾਂ ਨੇ ਮੈਨੂੰ ਹਰੀ ਨਾਮ ਦੀ ਦੌਲਤ ਦਾ ਖ਼ਜ਼ਾਨਾ ਦਿੱਤਾ ਹੈ, ਮੈਂ ਉਨ੍ਹਾਂ ਉਤੋਂ ਸਦਕੇ ਜਾਂਦਾ ਹਾਂ।
ਗੁਰਮਤਿ ਪਤਿ ਸਾਬਾਸਿ ਤਿਸੁ ਤਿਸ ਕੈ ਸੰਗਿ ਮਿਲਾਉ ॥ gurmat pat saabaas tis tis kai sang milaa-o. The Guru’s Teachings bring honor. Blessed is the Guru, may I meet and be with Him. ਗੁਰਾਂ ਦੇ ਉਪਦੇਸ਼ ਦੁਆਰਾ ਇਜ਼ਤ ਪਰਾਪਤ ਹੁੰਦੀ ਹੈ। ਆਫਰੀਨ ਹੈ ਉਨ੍ਹਾਂ (ਗੁਰੂ ਜੀ) ਨੂੰ, ਰੱਬ ਕਰੇ ਮੇਰਾ ਉਨ੍ਹਾਂ ਨਾਲ ਮੇਲ-ਮਿਲਾਪ ਹੋਵੇ।
ਤਿਸੁ ਬਿਨੁ ਘੜੀ ਨ ਜੀਵਊ ਬਿਨੁ ਨਾਵੈ ਮਰਿ ਜਾਉ ॥ tis bin gharhee na jeev-oo bin naavai mar jaa-o. Without Him, I cannot live, even for a moment. Without His Name I am spiritually dead. ਉਸ ਗੁਰੂ ਤੋਂ ਬਿਨਾ ਮੈਂ ਇਕ ਘੜੀ ਭੀ ਨਹੀਂ ਰਹਿ ਸਕਦਾ, ਕਿਉਂਕਿ ਨਾਮ ਤੋਂ ਬਿਨਾ ਮੇਰੀ ਆਤਮਕ ਮੌਤ ਹੋ ਜਾਂਦੀ ਹੈ।
ਮੈ ਅੰਧੁਲੇ ਨਾਮੁ ਨ ਵੀਸਰੈ ਟੇਕ ਟਿਕੀ ਘਰਿ ਜਾਉ ॥੨॥ mai anDhulay naam na veesrai tayk tikee ghar jaa-o. ||2|| I am spiritually blind, May I never forget Naam. With Guru’s support and blessings, I shall unite with God and reach my true home. ਮੈਂ ਮਾਇਆ ਦੇ ਮੋਹ ਵਿਚ ਅੰਨ੍ਹਾ ਹਾਂ, ਪ੍ਰਭੂ ਮਿਹਰ ਕਰੇ ਮੈਨੂੰ ਨਾਮ ਨਾ ਭੁੱਲੇ, ਮੈਂ ਗੁਰੂ ਦਾ ਆਸਰਾ ਲੈ ਕੇ ਪ੍ਰਭੂ-ਚਰਨਾਂ ਵਿਚ ਪੁਜ ਜਾਵਾਂਗਾ।
ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ ॥ guroo jinaa kaa anDhulaa chaylay naahee thaa-o. Those, whose Guru is spiritually blind cannot find true home (unite with God). ਜਿਨ੍ਹਾਂ ਦਾ ਗੁਰੂ ਹੀ ਮਾਇਆ ਦੇ ਮੋਹ ਵਿਚਅੰਨ੍ਹਾ ਹੋਵੇ, ਉਹਨਾਂ ਚੇਲਿਆਂ ਨੂੰ ਆਤਮਕ ਸੁਖ ਦਾ ਥਾਂ-ਟਿਕਾਣਾ ਨਹੀਂ ਲੱਭ ਸਕਦਾ l
ਬਿਨੁ ਸਤਿਗੁਰ ਨਾਉ ਨ ਪਾਈਐ ਬਿਨੁ ਨਾਵੈ ਕਿਆ ਸੁਆਉ ॥ bin satgur naa-o na paa-ee-ai bin naavai ki-aa su-aa-o. Without the Guru, Naam is not obtained and without Naam there is no purpose of human life. ਗੁਰੂ ਤੋਂ ਬਿਨਾ ਪ੍ਰਭੂ ਦਾ ਨਾਮ ਨਹੀਂ ਮਿਲਦਾ, ਨਾਮ ਤੋਂ ਬਿਨਾ ਹੋਰ ਕੋਈ (ਸੁਚੱਜਾ) ਜੀਵਨ-ਮਨੋਰਥ ਨਹੀਂ ਹੋ ਸਕਦਾ।
ਆਇ ਗਇਆ ਪਛੁਤਾਵਣਾ ਜਿਉ ਸੁੰਞੈ ਘਰਿ ਕਾਉ ॥੩॥ aa-ay ga-i-aa pachhutaavnaa ji-o sunjai ghar kaa-o. ||3|| (Without God’s Name), our coming and departing from (this world) makes us repent like a crow visiting a deserted house. ਉਜਾੜ ਗ੍ਰਹਿ ਵਿੱਚ ਕਾਂ ਦੇ ਫੇਰਾ ਪਾਉਣ ਦੀ ਤਰ੍ਹਾਂ ਬੰਦਾ ਆਪਣੇ ਆਉਣ ਤੇ ਜਾਣ ਉਤੇ ਅਫਸੋਸ ਕਰਦਾ ਹੈ।
ਬਿਨੁ ਨਾਵੈ ਦੁਖੁ ਦੇਹੁਰੀ ਜਿਉ ਕਲਰ ਕੀ ਭੀਤਿ ॥ bin naavai dukh dayhuree ji-o kalar kee bheet. Without Naam, the body suffers in pain and crumbles like a wall of sand. ਨਾਮ ਦੇ ਬਗੈਰ ਸਰੀਰ ਨੂੰ ਇਤਨਾ ਦੁੱਖ ਵਿਆਪਦਾ ਹੈ ਕਿ ਸਰੀਰਕ ਸੱਤਿਆ ਇਉਂ ਕਿਰਦੀ ਜਾਂਦੀ ਹੈ ਜਿਵੇਂ ਕਲਰ ਦੀ ਕੰਧ l
ਤਬ ਲਗੁ ਮਹਲੁ ਨ ਪਾਈਐ ਜਬ ਲਗੁ ਸਾਚੁ ਨ ਚੀਤਿ ॥ tab lag mahal na paa-ee-ai jab lag saach na cheet. We cannot realize God until we enshrine the eternal God in our heart. ਤਦ ਤਕ ਪ੍ਰਭੂ ਦਾ (ਮਹਲ-ਰੂਪ) ਸਹਾਰਾ ਨਹੀਂ ਮਿਲਦਾ, ਜਦ ਤਕ ਉਹ ਸਦਾ-ਥਿਰ ਪ੍ਰਭੂ ਜੀਵ ਦੇ ਚਿੱਤ ਵਿਚ ਨਹੀਂ ਆ ਵੱਸਦਾ।
ਸਬਦਿ ਰਪੈ ਘਰੁ ਪਾਈਐ ਨਿਰਬਾਣੀ ਪਦੁ ਨੀਤਿ ॥੪॥ sabad rapai ghar paa-ee-ai nirbaanee pad neet. ||4|| It is only by becoming imbued in the Guru’s word, that we obtain self-realization, and reach the desire-free eternal state. ਗੁਰੂ ਦੇ ਸ਼ਬਦ ਵਿਚ ਰੰਗਿਆ, ਉਹ ਆਤਮਕ ਅਵਸਥਾ ਸਦਾ ਲਈ ਲੱਭ ਪੈਂਦੀ ਹੈ ਜਿੱਥੇ ਕੋਈ ਵਾਸਨਾ ਨਹੀਂ ਪੋਹ ਸਕਦੀ l
ਹਉ ਗੁਰ ਪੂਛਉ ਆਪਣੇ ਗੁਰ ਪੁਛਿ ਕਾਰ ਕਮਾਉ ॥ ha-o gur poochha-o aapnay gur puchh kaar kamaa-o. (And to obtain such state) I should ask for the advice of my Guru, and after asking Him, I should act accordingly. ਇਸ ‘ਨਿਰਬਾਣ ਪਦ’ ਦੀ ਪ੍ਰਾਪਤੀ ਵਾਸਤੇ ਮੈਂ ਆਪਣੇ ਗੁਰੂ ਨੂੰ ਪੁੱਛਾਂਗੀ, ਗੁਰੂ ਨੂੰ ਪੁੱਛ ਕੇ ਉਸ ਦੀ ਦੱਸੀ ਕਾਰ ਕਰਾਂਗੀ।
ਸਬਦਿ ਸਲਾਹੀ ਮਨਿ ਵਸੈ ਹਉਮੈ ਦੁਖੁ ਜਲਿ ਜਾਉ ॥ sabad salaahee man vasai ha-umai dukh jal jaa-o. I would praise the God through Guru’s word, so that He may stay in my heart and the pain caused by my ego may be burnt down. ਮੈਂ ਗੁਰੂ ਦੇ ਸ਼ਬਦ ਵਿਚ ਜੁੜ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਾਂਗੀ, ਭਲਾ ਕਿਤੇ ਪ੍ਰਭੂ ਮੇਰੇ ਮਨ ਵਿਚ ਆ ਵੱਸੇ ਤੇ ਹਉਮੈ ਦਾ ਦੁੱਖ ਸੜ ਜਾਏ।
ਸਹਜੇ ਹੋਇ ਮਿਲਾਵੜਾ ਸਾਚੇ ਸਾਚਿ ਮਿਲਾਉ ॥੫॥ sehjay ho-ay milaavrhaa saachay saach milaa-o. ||5|| Intuitively the blissful union with God may take place, and through His eternal Name I may get united with the eternal God Himself. ਸਹਜ ਅਵਸਥਾ ਵਿਚ ਟਿਕਿਆਂ ਮੇਰਾ ਪ੍ਰਭੂ ਨਾਲ ਸੋਹਣਾ ਮਿਲਾਪ ਹੋ ਜਾਏ, ਸਦਾ ਟਿਕੇ ਰਹਿਣ ਵਾਲੇ ਪ੍ਰਭੂ ਵਿਚ ਮੇਰਾ ਸਦਾ ਲਈ ਮੇਲ ਹੋ ਜਾਏ
ਸਬਦਿ ਰਤੇ ਸੇ ਨਿਰਮਲੇ ਤਜਿ ਕਾਮ ਕ੍ਰੋਧੁ ਅਹੰਕਾਰੁ ॥ sabad ratay say nirmalay taj kaam kroDh ahaNkaar. Those who are attuned to the Guru’s word, renouncing lust, anger, selfishness and conceit, they live righteously. ਜੇਹੜੇ ਬੰਦੇ ਗੁਰੂ ਦੇ ਸ਼ਬਦ ਵਿਚ ਰੰਗੇ ਜਾਂਦੇ ਹਨ ਉਹ ਕਾਮ ਕ੍ਰੋਧ ਅਹੰਕਾਰ ਨੂੰ ਤਿਆਗ ਕੇ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ।
ਨਾਮੁ ਸਲਾਹਨਿ ਸਦ ਸਦਾ ਹਰਿ ਰਾਖਹਿ ਉਰ ਧਾਰਿ ॥ naam salaahan sad sadaa har raakhahi ur Dhaar. They sing the Praises of Naam, and always keep God enshrined in their heart. ਉਹ ਸਦਾ ਪ੍ਰਭੂ ਦਾ ਨਾਮ ਸਲਾਹੁੰਦੇ ਹਨ, ਉਹ ਪਰਮਾਤਮਾ (ਦੀ ਯਾਦ) ਨੂੰ ਸਦਾ ਆਪਣੇ ਹਿਰਦੇ ਵਿਚ ਟਿਕਾ ਰੱਖਦੇ ਹਨ।
ਸੋ ਕਿਉ ਮਨਹੁ ਵਿਸਾਰੀਐ ਸਭ ਜੀਆ ਕਾ ਆਧਾਰੁ ॥੬॥ so ki-o manhu visaaree-ai sabh jee-aa kaa aaDhaar. ||6|| How could we ever forget Him from our minds who is the Support of all beings? ਜੇਹੜਾ ਪ੍ਰਭੂ ਸਾਰੇ ਜੀਵਾਂ (ਦੀ ਜ਼ਿੰਦਗੀ) ਦਾ ਆਸਰਾ ਹੈ, ਉਸ ਨੂੰ ਕਦੇ ਭੀ ਮਨੋਂ ਭੁਲਾਣਾ ਨਹੀਂ ਚਾਹੀਦਾ
ਸਬਦਿ ਮਰੈ ਸੋ ਮਰਿ ਰਹੈ ਫਿਰਿ ਮਰੈ ਨ ਦੂਜੀ ਵਾਰ ॥ sabad marai so mar rahai fir marai na doojee vaar. One, who becomes unaffected by vices by following the Guru’s word remains unaffected and never again experiences spiritual death. ਜੇਹੜਾ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ (ਵਿਕਾਰਾਂ ਵਲੋਂ) ਮਰ ਜਾਂਦਾ ਹੈ ਉਹ (ਇਹ ਮਰਨੀ) ਮਰ ਕੇ ਵਿਕਾਰਾਂ ਦੇ ਟਾਕਰੇ ਤੇ ਤਕੜਾ ਹੋ ਜਾਂਦਾ ਹੈ, ਉਹ ਮੁੜ ਕਦੇ ਆਤਮਕ ਮੌਤੇ ਨਹੀਂ ਮਰਦਾ।
ਸਬਦੈ ਹੀ ਤੇ ਪਾਈਐ ਹਰਿ ਨਾਮੇ ਲਗੈ ਪਿਆਰੁ ॥ sabdai hee tay paa-ee-ai har naamay lagai pi-aar. This righteous lifestyle is obtained through the Guru’s word and we develop Love for God’s Name. ਇਹ ਅਟੱਲ ਆਤਮਕ ਜੀਵਨ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਿਲਦਾ ਹੈ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪ੍ਰਭੂ ਦੇ ਨਾਮ ਵਿਚ ਪਿਆਰ ਬਣਦਾ ਹੈ।
ਬਿਨੁ ਸਬਦੈ ਜਗੁ ਭੂਲਾ ਫਿਰੈ ਮਰਿ ਜਨਮੈ ਵਾਰੋ ਵਾਰ ॥੭॥ bin sabdai jag bhoolaa firai mar janmai vaaro vaar. ||7|| Without following the Guru’s teaching, the world goes astray from this righteous life and keeps going in the rounds of birth and death. ਗੁਰੂ ਦੇ ਸ਼ਬਦ ਤੋਂ ਬਿਨਾ ਜਗਤ (ਜੀਵਨ-ਰਾਹ ਤੋਂ) ਖੁੰਝਿਆ ਹੋਇਆ ਭਟਕਦਾ ਹੈ, ਤੇ ਮੁੜ ਮੁੜ ਜਨਮ ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ
ਸਭ ਸਾਲਾਹੈ ਆਪ ਕਉ ਵਡਹੁ ਵਡੇਰੀ ਹੋਇ ॥ sabh salaahai aap ka-o vadahu vadayree ho-ay. All praise themselves, and call themselves the greatest of the great. ਹਰ ਕੋਈ ਆਪਣੇ ਆਪ ਦੀ ਪਰਸੰਸਾ ਕਰਦਾ ਹੈ ਅਤੇ ਆਪਣੇ ਆਪ ਨੂੰ ਮਹਾਨਾਂ ਦਾ ਪਰਮ ਮਹਾਨ ਖਿਆਲ ਕਰਦਾ ਹੈ।
ਗੁਰ ਬਿਨੁ ਆਪੁ ਨ ਚੀਨੀਐ ਕਹੇ ਸੁਣੇ ਕਿਆ ਹੋਇ ॥ gur bin aap na cheenee-ai kahay sunay ki-aa ho-ay. Without the Guru, one’s self cannot be known. By merely speaking and listening, what is accomplished? ਗੁਰਾਂ ਦੇ ਬਗੈਰ ਆਪਣਾ ਆਪ ਜਾਣਿਆ ਨਹੀਂ ਜਾ ਸਕਦਾ। ਕੇਵਲ ਆਖਣ ਤੇ ਸਰਵਣ ਕਰਨ ਨਾਲ ਕੀ ਹੋ ਸਕਦਾ ਹੈ?
ਨਾਨਕ ਸਬਦਿ ਪਛਾਣੀਐ ਹਉਮੈ ਕਰੈ ਨ ਕੋਇ ॥੮॥੮॥ naanak sabad pachhaanee-ai ha-umai karai na ko-ay. ||8||8|| O Nanak, one who realizes the self through the Guru’s word does not act in egotism. ਹੇ ਨਾਨਕ! ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪੇ ਦੀ ਪਛਾਣ ਕਰ ਲੈਂਦਾ ਹੈ ਉਹ ਆਪਣੀ ਵਡਿਆਈ ਦੀਆਂ ਗੱਲਾਂ ਨਹੀਂ ਕਰਦਾ l
ਸਿਰੀਰਾਗੁ ਮਹਲਾ ੧ ॥ sireeraag mehlaa 1. Siree Raag, by the First Guru:
ਬਿਨੁ ਪਿਰ ਧਨ ਸੀਗਾਰੀਐ ਜੋਬਨੁ ਬਾਦਿ ਖੁਆਰੁ ॥ bin pir Dhan seegaaree-ai joban baad khu-aar. If a soul bride decorates herself in her husband’s absence, she is simply wasting her youth, and subjecting her to distress and suffering. ਜੇ ਇਸਤ੍ਰੀ ਗਹਿਣਿਆਂ ਆਦਿਕ ਨਾਲ ਆਪਣੇ ਆਪ ਨੂੰ ਸਜਾ ਲਏ, ਪਰ ਉਸ ਨੂੰ ਪਤੀ ਨਾਹ ਮਿਲੇ ਤਾਂ ਉਸ ਦੀ ਜੁਆਨੀ ਵਿਅਰਥ ਜਾਂਦੀ ਹੈ।
ਨਾ ਮਾਣੇ ਸੁਖਿ ਸੇਜੜੀ ਬਿਨੁ ਪਿਰ ਬਾਦਿ ਸੀਗਾਰੁ ॥ naa maanay sukh sayjrhee bin pir baad seegaar. She can not enjoy the pleasures of His love; without her Husband (God), her embellishments goes to waste. ਉਹ ਆਨੰਦ ਨਾਲ ਪਤੀ ਦੀ ਸੋਹਣੀ ਸੇਜ ਮਾਣ ਨਹੀਂ ਸਕਦੀ, ਪਤੀ-ਮਿਲਾਪ ਤੋਂ ਬਿਨਾ ਉਸ ਦਾ ਸਿੰਗਾਰ ਵਿਅਰਥ ਜਾਂਦਾ ਹੈ।
ਦੂਖੁ ਘਣੋ ਦੋਹਾਗਣੀ ਨਾ ਘਰਿ ਸੇਜ ਭਤਾਰੁ ॥੧॥ dookh ghano duhaaganee naa ghar sayj bhataar. ||1|| The unfortunate bride suffers great misery, because her spouse doesn’t come to dwell in her home (heart). ਉਸ ਭਾਗਹੀਣ ਇਸਤ੍ਰੀ ਨੂੰ ਬਹੁਤ ਦੁਖ ਵਿਆਪਦਾ ਹੈ, ਉਸ ਦੇ ਘਰ ਵਿਚ ਸੇਜ ਦਾ ਮਾਲਕ ਖਸਮ ਨਹੀਂ ਆਉਂਦਾ l
ਮਨ ਰੇ ਰਾਮ ਜਪਹੁ ਸੁਖੁ ਹੋਇ ॥ man ray raam japahu sukh ho-ay. O’ my mind, meditate on God’s Name, and find peace. ਹੇ ਮਨ! ਪਰਮਾਤਮਾ ਦਾ ਨਾਮ ਸਿਮਰ, (ਤੈਨੂੰ) ਸੁਖ ਹੋਵੇਗਾ।
ਬਿਨੁ ਗੁਰ ਪ੍ਰੇਮੁ ਨ ਪਾਈਐ ਸਬਦਿ ਮਿਲੈ ਰੰਗੁ ਹੋਇ ॥੧॥ ਰਹਾਉ ॥ bin gur paraym na paa-ee-ai sabad milai rang ho-ay. ||1|| rahaa-o. Without the Guru, love for God is not obtained.it is only through the Guru’s word that love for God wells up in our mind . ਗੁਰੂ ਤੋਂ ਬਿਨਾ ਪ੍ਰਭੂ ਨਾਲ ਪਿਆਰ ਨਹੀਂ ਬਣ ਸਕਦਾ। ਜੇਹੜਾ ਮਨ ਸ਼ਬਦ ਵਿਚ ਜੁੜਦਾ ਹੈ ਉਸ ਨੂੰ ਪ੍ਰਭੂ ਦੇ ਨਾਮ ਦਾ ਰੰਗ ਚੜ੍ਹ ਜਾਂਦਾ ਹੈ
ਗੁਰ ਸੇਵਾ ਸੁਖੁ ਪਾਈਐ ਹਰਿ ਵਰੁ ਸਹਜਿ ਸੀਗਾਰੁ ॥ gur sayvaa sukh paa-ee-ai har var sahj seegaar. By following the Guru’s advice we obtain peace and by decorating ourselves with the spiritual poise, we obtain God as our Groom. ਗੁਰੂ ਦੀ ਦੱਸੀ ਸੇਵਾ ਦੀ ਰਾਹੀਂ ਹੀ ਆਤਮਕ ਆਨੰਦ ਮਿਲਦਾ ਹੈ, ਅਡੋਲ ਆਤਮਕ ਅਵਸਥਾ ਵਿਚ (ਜੁੜ ਕੇ) ਆਪਣੇ ਆਪ ਨੂੰ ਸਿੰਗਾਰਿਆ ਪ੍ਰਭੂ-ਪਤੀ ਮਿਲਦਾ ਹੈ।
ਸਚਿ ਮਾਣੇ ਪਿਰ ਸੇਜੜੀ ਗੂੜਾ ਹੇਤੁ ਪਿਆਰੁ ॥ sach maanay pir sayjrhee goorhaa hayt pi-aar. The bride (soul) who has deep love and affection for Him enjoys the blissful company of the eternal God. ਉਹੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਸੋਹਣੀ ਸੇਜ ਮਾਣ ਸਕਦੀ ਹੈ, ਜਿਸ ਦਾ ਪ੍ਰਭੂ-ਪਤੀ ਨਾਲ ਗੂੜ੍ਹਾ ਹਿਤ ਹੈ ਗੂੜ੍ਹਾ ਪਿਆਰ ਹੈ।
ਗੁਰਮੁਖਿ ਜਾਣਿ ਸਿਞਾਣੀਐ ਗੁਰਿ ਮੇਲੀ ਗੁਣ ਚਾਰੁ ॥੨॥ gurmukh jaan sinjaanee-ai gur maylee gun chaar. ||2|| Meeting with the Guru, she maintains a virtuous lifestyle and by following the Guru’s teachings she comes to Know Him. ਗੁਰਾਂ ਦੇ ਰਾਹੀਂ ਪ੍ਰਭੂ ਨਾਲ ਡੂੰਘੀ ਜਾਣ ਪਛਾਣ ਹੋ ਜਾਂਦੀ ਹੈ। ਗੁਰਾਂ ਨੂੰ ਮਿਲ ਜਾਣ ਤੇ ਉਹ ਨੇਕ ਚਾਲਚਲਣ ਵਾਲੀ ਹੋ ਜਾਂਦੀ ਹੈ।
ਸਚਿ ਮਿਲਹੁ ਵਰ ਕਾਮਣੀ ਪਿਰਿ ਮੋਹੀ ਰੰਗੁ ਲਾਇ ॥ sach milhu var kaamnee pir mohee rang laa-ay. O dear beautiful bride, meet your groom-God through true love. and entice your spouse God by imbuing yourself with His love. ਹੇ ਸੁੰਦਰ ਇਸਤ੍ਰੀ! ਸੱਚ ਦੇ ਰਾਹੀਂ ਤੂੰ ਆਪਣੇ ਪਤੀ ਨੂੰ ਮਿਲ। ਉਸ ਨਾਲ ਪਰੇਮ ਪਾਉਣ ਦੁਆਰਾ ਤੂੰ ਆਪਣੇ ਪ੍ਰੀਤਮ ਤੇ ਮੋਹਤ ਹੋ ਜਾਵੇਗੀ।
ਮਨੁ ਤਨੁ ਸਾਚਿ ਵਿਗਸਿਆ ਕੀਮਤਿ ਕਹਣੁ ਨ ਜਾਇ ॥ man tan saach vigsi-aa keemat kahan na jaa-ay. Your mind and body shall blossom forth in His love. The value of this cannot be described. ਪ੍ਰਭੂ ਵਿਚ ਜੁੜ ਕੇ ਆਤਮਾ ਤੇ ਦੇਹਿ ਖਿੜ ਜਾਣਗੇ। ਉਸ ਜੀਵਨ ਦਾ ਮੁੱਲ ਦਸਿਆ ਨਹੀਂ ਜਾ ਸਕਦਾ।
ਹਰਿ ਵਰੁ ਘਰਿ ਸੋਹਾਗਣੀ ਨਿਰਮਲ ਸਾਚੈ ਨਾਇ ॥੩॥ har var ghar sohaaganee nirmal saachai naa-ay. ||3|| Such a fortunate soul becomes pious by the true Name and finds her beloved God within herself. ਉਹ ਸੁਹਾਗ ਭਾਗ ਵਾਲੀ ਜੀਵ-ਇਸਤ੍ਰੀ ਸਦਾ-ਥਿਰ ਹਰੀ ਦੇ ਨਾਮ ਵਿਚ (ਜੁੜ ਕੇ) ਪਵਿਤ੍ਰ ਆਤਮਾ ਹੋ ਜਾਂਦੀ ਹੈ, ਤੇ ਪ੍ਰਭੂ-ਪਤੀ ਨੂੰ ਆਪਣੇ (ਹਿਰਦੇ) ਘਰ ਵਿਚ (ਹੀ ਲੱਭ ਲੈਂਦੀ ਹੈ)
ਮਨ ਮਹਿ ਮਨੂਆ ਜੇ ਮਰੈ ਤਾ ਪਿਰੁ ਰਾਵੈ ਨਾਰਿ ॥ man meh manoo-aa jay marai taa pir raavai naar. If the mind dies within the mind itself, (when all the evil thoughts of the mind are ended) that the bride soul enjoys the company of her groom-God. ਜੇਕਰ ਉਹ ਆਪਣੇ ਹੰਕਾਰ ਨੂੰ ਚਿੱਤ ਅੰਦਰ ਹੀ ਕੁਚਲ ਦੇਵੇ, ਤਦ ਕੰਤ ਪਤਨੀ ਨੂੰ ਮਾਣਦਾ ਹੈ।
ਇਕਤੁ ਤਾਗੈ ਰਲਿ ਮਿਲੈ ਗਲਿ ਮੋਤੀਅਨ ਕਾ ਹਾਰੁ ॥ ikat taagai ral milai gal motee-an kaa haar. In that state, like pearls in a necklace around the neck, the bride soul and groom God are united into one. ਧਾਗੇ ਪ੍ਰੋਤੇ ਹੋਏ ਮੋਤੀਆਂ ਦੀ ਗਲੇ ਵਿੱਚ ਮਾਲਾ ਦੀ ਮਾਨਿੰਦ ਦੋਹਾਂ ਦੀ ਰਲ ਮਿਲ ਕੇ ਇਕ ਬਨਾਵਟ ਹੋ ਜਾਂਦੀ ਹੈ।
ਸੰਤ ਸਭਾ ਸੁਖੁ ਊਪਜੈ ਗੁਰਮੁਖਿ ਨਾਮ ਅਧਾਰੁ ॥੪॥ sant sabhaa sukh oopjai gurmukh naam aDhaar. ||4|| But this spiritual bliss is experienced only in the company of the true saints. By the Guru’s teachings, they find support of Naam. ਸਤਸੰਗਤ ਅੰਦਰ ਗੁਰਾਂ ਦੁਆਰਾ ਨਾਮ ਦਾ ਆਸਰਾ ਸੰਭਾਲਨ ਨਾਲ ਆਤਮਕ ਆਨੰਦ ਉਤਪੰਨ ਹੁੰਦਾ ਹੈ।
ਖਿਨ ਮਹਿ ਉਪਜੈ ਖਿਨਿ ਖਪੈ ਖਿਨੁ ਆਵੈ ਖਿਨੁ ਜਾਇ ॥ khin meh upjai khin khapai khin aavai khin jaa-ay. In a moment a thought arises in the mind and in a moment it goes away. ਨਾਮ ਦੇ ਸਹਾਰੇ ਤੋਂ ਬਿਨਾ ਮਾਇਆ ਜੀਵ ਦੇ ਜੀਵਨ ਦਾ ਆਸਰਾ ਬਣ ਜਾਂਦੀ ਹੈ। ਜੇ ਮਾਇਆ ਆਵੇ ਤਾਂ ਉਤਸ਼ਾਹ, ਜੇ ਜਾਏ ਤਾਂ ਸਹਮ)।
ਸਬਦੁ ਪਛਾਣੈ ਰਵਿ ਰਹੈ ਨਾ ਤਿਸੁ ਕਾਲੁ ਸੰਤਾਇ ॥ sabad pachhaanai rav rahai naa tis kaal santaa-ay. But if one realizes the true essence of the Guru’s word and remains attuned to God, then even the fear of death does not bother him. ਜੋ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਪਾਂਦਾ ਹੈ (ਪ੍ਰਭੂ ਚਰਨਾਂ ਵਿਚ) ਜੁੜਿਆ ਰਹਿੰਦਾ ਹੈ ਉਸ ਨੂੰ ਮੌਤ (ਦਾ ਡਰ) ਸਤਾ ਨਹੀਂ ਸਕਦਾ।
error: Content is protected !!
Scroll to Top
https://pdp.pasca.untad.ac.id/apps/akun-demo/ https://pkm-bendungan.trenggalekkab.go.id/apps/demo-slot/ https://biroorpeg.tualkota.go.id/birodemo/ https://biroorpeg.tualkota.go.id/public/ggacor/ https://sinjaiutara.sinjaikab.go.id/images/mdemo/ https://sinjaiutara.sinjaikab.go.id/wp-content/macau/ http://kesra.sinjaikab.go.id/public/data/rekomendasi/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ jp1131
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://pdp.pasca.untad.ac.id/apps/akun-demo/ https://pkm-bendungan.trenggalekkab.go.id/apps/demo-slot/ https://biroorpeg.tualkota.go.id/birodemo/ https://biroorpeg.tualkota.go.id/public/ggacor/ https://sinjaiutara.sinjaikab.go.id/images/mdemo/ https://sinjaiutara.sinjaikab.go.id/wp-content/macau/ http://kesra.sinjaikab.go.id/public/data/rekomendasi/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ jp1131
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html