Guru Granth Sahib Translation Project

Guru granth sahib page-535

Page 535

ਦੇਵਗੰਧਾਰੀ ਮਹਲਾ ੫ ॥ dayvganDhaaree mehlaa 5. Raag Devgandhari, Fifth Guru:
ਮੈ ਬਹੁ ਬਿਧਿ ਪੇਖਿਓ ਦੂਜਾ ਨਾਹੀ ਰੀ ਕੋਊ ॥ mai baho biDh paykhi-o doojaa naahee ree ko-oo. O’ my friend, I have looked in so many ways, but there is no other like God. ਹੇ ਸਖੀ! ਮੈਂ ਇਸ ਅਨੇਕਾਂ ਰੰਗਾਂ ਵਾਲੇ ਜਗਤ ਨੂੰ (ਗਹੁ ਨਾਲ) ਵੇਖਿਆ ਹੈ, ਮੈਨੂੰ ਇਸ ਵਿਚ ਪਰਮਾਤਮਾ ਤੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ।
ਖੰਡ ਦੀਪ ਸਭ ਭੀਤਰਿ ਰਵਿਆ ਪੂਰਿ ਰਹਿਓ ਸਭ ਲੋਊ ॥੧॥ ਰਹਾਉ ॥ khand deep sabh bheetar ravi-aa poor rahi-o sabh lo-oo. ||1|| rahaa-o. God is pervading in all the regions and islands and He is present in all the worlds. ||1||Pause|| ਧਰਤੀ ਦੇ ਸਾਰੇ ਖੰਡਾਂ ਵਿਚ, ਦੇਸ਼ਾਂ ਵਿਚ ਸਭਨਾਂ ਵਿਚ ਪਰਮਾਤਮਾ ਹੀ ਮੌਜੂਦ ਹੈ, ਸਭ ਭਵਨਾਂ ਵਿਚ ਪਰਮਾਤਮਾ ਵਿਆਪਕ ਹੈ ॥੧॥ ਰਹਾਉ ॥
ਅਗਮ ਅਗੰਮਾ ਕਵਨ ਮਹਿੰਮਾ ਮਨੁ ਜੀਵੈ ਸੁਨਿ ਸੋਊ ॥ agam agammaa kavan mahimmaa man jeevai sun so-oo. God is remotest of the remote, who can describe His glory? my mind spiritually survives by listening to His praises. l ਪਰਮਾਤਮਾ ਪਰੇ ਤੋਂ ਪਰਮ ਪਰੇ ਹੈ। ਉਸ ਦੀ ਕੀਰਤੀ ਕੌਣ ਉਚਾਰਨ ਕਰ ਸਕਦਾ ਹੈ? ਉਸ ਦੀ ਸੋਭਾ ਸੁਣ ਸੁਣ ਕੇ ਮੇਰੇ ਮਨ ਨੂੰ ਆਤਮਕ ਜੀਵਨ ਮਿਲ ਰਿਹਾ ਹੈ
ਚਾਰਿ ਆਸਰਮ ਚਾਰਿ ਬਰੰਨਾ ਮੁਕਤਿ ਭਏ ਸੇਵਤੋਊ ॥੧॥ chaar aasram chaar barannaa mukat bha-ay sayvto-oo. ||1|| People living in all the four stages of life (celebates, householders, old age and recluse), and all the four castes (Brahmins, Kashattris, Vaaish and Shudras) have been emancipated by remembering God. ||1|| ਚੌਹਾਂ ਆਸ਼੍ਰਮਾਂ, ਚੌਹਾਂ ਵਰਨਾਂ ਦੇ ਜੀਵ ਉਸ ਦੀ ਸੇਵਾ-ਭਗਤੀ ਕਰ ਕੇ (ਮਾਇਆ ਦੇ ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ ॥੧॥
ਗੁਰਿ ਸਬਦੁ ਦ੍ਰਿੜਾਇਆ ਪਰਮ ਪਦੁ ਪਾਇਆ ਦੁਤੀਅ ਗਏ ਸੁਖ ਹੋਊ ॥ gur sabad drirh-aa-i-aa param pad paa-i-aa dutee-a ga-ay sukh ho-oo. In whose heart the Guru has implanted the divine word, that person has obtained the supreme status of spiritual enlightenment, that person’s sense of duality has gone away, and peace has prevailed. ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਆਪਣਾ ਸ਼ਬਦ ਪੱਕਾ ਕਰ ਕੇ ਟਿਕਾ ਦਿੱਤਾ ਉਸ ਨੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲਿਆ, ਉਸ ਦੇ ਅੰਦਰੋਂ ਮੇਰ-ਤੇਰ ਦੂਰ ਹੋ ਗਈ, ਉਸ ਨੂੰ ਆਤਮਕ ਅਨੰਦ ਮਿਲ ਗਿਆ,
ਕਹੁ ਨਾਨਕ ਭਵ ਸਾਗਰੁ ਤਰਿਆ ਹਰਿ ਨਿਧਿ ਪਾਈ ਸਹਜੋਊ ॥੨॥੨॥੩੩॥ kaho naanak bhav saagar tari-aa har niDh paa-ee sahjo-oo. ||2||2||33|| Nanak says, that such a person has crossed over the dreadful worldly ocean of vices and obtained spiritual poise. ||2||2||33|| ਨਾਨਕ ਆਖਦਾ ਹੈ- ਉਸ ਨੇ ਸੰਸਾਰ-ਸਮੁੰਦਰ ਤਰ ਲਿਆ, ਉਸ ਨੂੰ ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਪਿਆ, ਉਸ ਨੂੰ ਆਤਮਕ ਅਡੋਲਤਾ ਹਾਸਲ ਹੋ ਗਈ ॥੨॥੨॥੩੩॥
ਰਾਗੁ ਦੇਵਗੰਧਾਰੀ ਮਹਲਾ ੫ ਘਰੁ ੬॥ raag dayvganDhaaree mehlaa 5 ghar 6 Raag Devgandhari, Fifth Guru, Sixth Beat:
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਏਕੈ ਰੇ ਹਰਿ ਏਕੈ ਜਾਨ ॥ aykai ray har aykai jaan. O’ my brother, understand that there is one and only one God. ਹੇ ਭਾਈ! ਹਰ ਥਾਂ ਇਕ ਪਰਮਾਤਮਾ ਨੂੰ ਹੀ ਵੱਸਦਾ ਸਮਝ।
ਏਕੈ ਰੇ ਗੁਰਮੁਖਿ ਜਾਨ ॥੧॥ ਰਹਾਉ ॥ aykai ray gurmukh jaan. ||1|| rahaa-o. Follow the Guru’s teachings and know that God is omnipresent. ||1||Pause|| ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨੂੰ ਹੀ (ਹਰ ਥਾਂ ਵੱਸਦਾ) ਸਮਝ ॥੧॥ ਰਹਾਉ ॥
ਕਾਹੇ ਭ੍ਰਮਤ ਹਉ ਤੁਮ ਭ੍ਰਮਹੁ ਨ ਭਾਈ ਰਵਿਆ ਰੇ ਰਵਿਆ ਸ੍ਰਬ ਥਾਨ ॥੧॥ kaahay bharmat ha-o tum bharmahu na bhaa-ee ravi-aa ray ravi-aa sarab thaan. ||1|| Why are you wandering around? O’ my brothers, don’t wander around; He is pervading everywhere. ||1|| ਤੁਸੀਂ ਕਿਉਂ ਭਟਕਦੇ ਹੋ? ਭਟਕਣਾ ਛੱਡ ਦਿਉ। ਪਰਮਾਤਮਾ ਸਭ ਥਾਵਾਂ ਵਿਚ ਵਿਆਪ ਰਿਹਾ ਹੈ ॥੧॥
ਜਿਉ ਬੈਸੰਤਰੁ ਕਾਸਟ ਮਝਾਰਿ ਬਿਨੁ ਸੰਜਮ ਨਹੀ ਕਾਰਜ ਸਾਰਿ ॥ ji-o baisantar kaasat majhaar bin sanjam nahee kaaraj saar. O’ my friends, just as fire is locked in the wood, but it cannot be lighted without the proper technique to accomplish the desired task. ਜਿਵੇਂ (ਹਰੇਕ) ਲੱਕੜ ਵਿਚ ਅੱਗ (ਵੱਸਦੀ ਹੈ, ਪਰ) ਜੁਗਤਿ ਤੋਂ ਬਿਨਾ (ਉਹ ਅੱਗ ਹਾਸਲ ਨਹੀਂ ਕੀਤੀ ਜਾ ਸਕਦੀ, ਤੇ, ਅੱਗ ਨਾਲ ਕੀਤੇ ਜਾਣ ਵਾਲੇ) ਕੰਮ ਸਿਰੇ ਨਹੀਂ ਚੜ੍ਹ ਸਕਦੇ।
ਬਿਨੁ ਗੁਰ ਨ ਪਾਵੈਗੋ ਹਰਿ ਜੀ ਕੋ ਦੁਆਰ ॥ bin gur na paavaigo har jee ko du-aar. Similarly, God is pervading everywhere, but you cannot experience His presence without the Guru’s teachings. (ਇਸੇ ਤਰ੍ਹਾਂ, ਭਾਵੇਂ ਪਰਮਾਤਮਾ ਹਰ ਥਾਂ ਵੱਸ ਰਿਹਾ ਹੈ, ਪਰ) ਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਮਨੁੱਖ ਪਰਮਾਤਮਾ ਦਾ ਦਰ ਨਹੀਂ ਲੱਭ ਸਕੇਗਾ।
ਮਿਲਿ ਸੰਗਤਿ ਤਜਿ ਅਭਿਮਾਨ ਕਹੁ ਨਾਨਕ ਪਾਏ ਹੈ ਪਰਮ ਨਿਧਾਨ ॥੨॥੧॥੩੪॥ mil sangat taj abhimaan kaho naanak paa-ay hai param niDhaan. ||2||1||34|| Nanak says, the supreme treasure of Naam is received, by joining the holy congregation and shedding ego. ||2||1||34|| ਨਾਨਕ ਆਖਦਾ ਹੈ- ਸਾਧ ਸੰਗਤ ਵਿਚ ਮਿਲ ਕੇ ਆਪਣਾ ਅਹੰਕਾਰ ਤਿਆਗ ਕੇ ਸਭ ਤੋਂ ਸ੍ਰੇਸ਼ਟ ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ ॥੨॥੧॥੩੪॥
ਦੇਵਗੰਧਾਰੀ ੫ ॥ dayvganDhaaree 5. Raag Devgandhari, Fifth Guru:
ਜਾਨੀ ਨ ਜਾਈ ਤਾ ਕੀ ਗਾਤਿ ॥੧॥ ਰਹਾਉ ॥ jaanee na jaa-ee taa kee gaat. ||1|| rahaa-o. O’ my friends, the state of God cannot be known. ||1||Pause|| ਉਸ ਪ੍ਰਭੂ ਦੀ ਆਤਮਕ ਅਵਸਥਾ ਸਮਝੀ ਨਹੀਂ ਜਾ ਸਕਦੀ (ਪ੍ਰਭੂ ਕਿਹੋ ਜਿਹਾ ਹੈ-ਇਹ ਗੱਲ ਜਾਣੀ ਨਹੀਂ ਜਾ ਸਕਦੀ) ॥੧॥ ਰਹਾਉ ॥
ਕਹ ਪੇਖਾਰਉ ਹਉ ਕਰਿ ਚਤੁਰਾਈ ਬਿਸਮਨ ਬਿਸਮੇ ਕਹਨ ਕਹਾਤਿ ॥੧॥ kah paykhaara-o ha-o kar chaturaa-ee bisman bismay kahan kahaat. ||1|| How can I describe Him through my cleverness; even those who try to describe His form are simply wonder-struck and amazed.||1|| ਚਾਲਾਕੀ ਕਰ ਕੇ ਮੈਂ ਉਸ ਨੂੰ ਕਿਸ ਤਰ੍ਹਾਂ ਵਿਖਾ ਸਕਦਾ ਹਾਂ? ਉਸ ਦੀ ਵਾਰਤਾ ਬਿਆਨ ਕਰਨ ਵਾਲੇ ਅਸਚਰਜ ਰਹਿ ਜਾਂਦੇ ਹਨ ॥੧॥
ਗਣ ਗੰਧਰਬ ਸਿਧ ਅਰੁ ਸਾਧਿਕ ॥ gan ganDharab siDh ar saaDhik. The heavenly singers, the attendants of the angels, the adepts, the seekers, ਸ਼ਿਵ ਜੀ ਦੇ ਸੇਵਕ, ਦੇਵਤਿਆਂ ਦੇ ਰਾਗੀ, ਕਰਾਮਾਤੀ ਜੋਗੀ, ਜੋਗ-ਸਾਧਨਾਂ ਕਰਨ ਵਾਲੇ,
ਸੁਰਿ ਨਰ ਦੇਵ ਬ੍ਰਹਮ ਬ੍ਰਹਮਾਦਿਕ ॥ sur nar dayv barahm barahmaadik. the angelic beings, angels, Brahma and other gods, ਦੈਵੀ ਗੁਣਾਂ ਵਾਲੇ ਮਨੁੱਖ, ਦੇਵਤੇ, ਬ੍ਰਹਮ-ਗਿਆਨੀ, ਬ੍ਰਹਮਾ ਆਦਿਕ ਵੱਡੇ ਦੇਵਤੇ,
ਚਤੁਰ ਬੇਦ ਉਚਰਤ ਦਿਨੁ ਰਾਤਿ ॥ chatur bayd uchrat din raat. and the four Vedas proclaim, day and night, ਤੇ ਚਾਰੇ ਵੇਦ (ਉਸ ਪਰਮਾਤਮਾ ਦੇ ਗੁਣਾਂ ਦਾ) ਦਿਨ ਰਾਤ ਉਚਾਰਨ ਕਰਦੇ ਹਨ।
ਅਗਮ ਅਗਮ ਠਾਕੁਰੁ ਆਗਾਧਿ ॥ agam agam thaakur aagaaDh. that God is incomprehensible inaccessible and unfathomable. (ਫਿਰ ਭੀ) ਉਸ ਪਰਮਾਤਮਾ ਤਕ (ਆਪਣੀ ਅਕਲ ਦੇ ਜ਼ੋਰ) ਪਹੁੰਚ ਨਹੀਂ ਹੋ ਸਕਦੀ, ਉਹ ਅਪਹੁੰਚ ਹੈ ਉਹ ਅਥਾਹ ਹੈ।
ਗੁਨ ਬੇਅੰਤ ਬੇਅੰਤ ਭਨੁ ਨਾਨਕ ਕਹਨੁ ਨ ਜਾਈ ਪਰੈ ਪਰਾਤਿ ॥੨॥੨॥੩੫॥ gun bay-ant bay-ant bhan naanak kahan na jaa-ee parai paraat. ||2||2||35|| Nanak says that it is impossible to find the limit of God’s virtues. He is limitless, His form cannot be described; He is farther than the farthest. ||2||2||35|| ਨਾਨਕ ਆਖਦਾ ਹੈ- ਪਰਾਮਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਉਹ ਬੇਅੰਤ ਹੈ, ਉਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਪਰੇ ਤੋਂ ਪਰੇ ਹੈ ॥੨॥੨॥੩੫॥
ਦੇਵਗੰਧਾਰੀ ਮਹਲਾ ੫ ॥ dayvganDhaaree mehlaa 5. Raag Devgandhari, Fifth Guru:
ਧਿਆਏ ਗਾਏ ਕਰਨੈਹਾਰ ॥ Dhi-aa-ay gaa-ay karnaihaar. The one who remembers and sings praises of that Creator, ਜੇਹੜਾ ਮਨੁੱਖ ਸਿਰਜਣਹਾਰ ਕਰਤਾਰ ਦਾ ਧਿਆਨ ਧਰਦਾ ਹੈ ਕਰਤਾਰ ਦੇ ਗੁਣ ਗਾਂਦਾ ਹੈ,
ਭਉ ਨਾਹੀ ਸੁਖ ਸਹਜ ਅਨੰਦਾ ਅਨਿਕ ਓਹੀ ਰੇ ਏਕ ਸਮਾਰ ॥੧॥ ਰਹਾਉ ॥ bha-o naahee sukh sahj anandaa anik ohee ray ayk samaar. ||1|| rahaa-o. becomes fearless and enjoys peace, poise and bliss: O’ my friend, enshrine that God in your heart, who is both one and innumerable. ||1||Pause|| ਉਸ ਨੂੰ ਕੋਈ ਡਰ ਪੋਹ ਨਹੀਂ ਸਕਦਾ, ਉਸ ਨੂੰ ਆਤਮਕ ਅਡੋਲਤਾ ਦੇ ਸੁਖ ਆਨੰਦ ਮਿਲੇ ਰਹਿੰਦੇ ਹਨ। ਉਹੀ ਇੱਕ ਹੈ ਤੇ ਉਹੀ ਅਨੇਕਾਂ ਰੂਪਾਂ ਵਾਲਾ ਹੈ, ਤੂੰ ਉਸ ਕਰਤਾਰ ਨੂੰ ਆਪਣੇ ਹਿਰਦੇ ਵਿਚ ਸਾਂਭ ਰੱਖ ॥੧॥ ਰਹਾਉ ॥
ਸਫਲ ਮੂਰਤਿ ਗੁਰੁ ਮੇਰੈ ਮਾਥੈ ॥ safal moorat gur mayrai maathai. That Guru, whose blessed vision is rewarding in life, has given his support to me, ਜਿਸ ਗੁਰੂ ਦਾ ਦਰਸਨ ਜੀਵਨ ਦਾ ਫਲ ਦੇਣ ਵਾਲਾ ਹੈ ਉਹ ਮੇਰੇ ਮੱਥੇ ਉੱਤੇ ਆਪਣਾ ਹੱਥ ਰੱਖਿਆ ਹੈ
ਜਤ ਕਤ ਪੇਖਉ ਤਤ ਤਤ ਸਾਥੈ ॥ jat kat paykha-o tat tat saathai. and now wherever I see, I find God with me. ਮੈਂ ਜਿਧਰ ਵੇਖਦਾ ਹਾਂ ਉਧਰ ਹੀ ਪਰਮਾਤਮਾ ਮੈਨੂੰ ਆਪਣੇ ਨਾਲ ਵੱਸਦਾ ਪ੍ਰਤੀਤ ਹੁੰਦਾ ਹੈ।
ਚਰਨ ਕਮਲ ਮੇਰੇ ਪ੍ਰਾਨ ਅਧਾਰ ॥੧॥ +++++++++++++charan kamal mayray paraan aDhaar. ||1|| The immaculate Name of God is the Support of my life. ||1|| ਉਸ ਪਰਮਾਤਮਾ ਦੇ ਸੋਹਣੇ ਚਰਨ ਮੇਰੀ ਜਿੰਦ ਦਾ ਆਸਰਾ ਹਨ ॥੧॥
ਸਮਰਥ ਅਥਾਹ ਬਡਾ ਪ੍ਰਭੁ ਮੇਰਾ ॥ samrath athaah badaa parabh mayraa. My God is all-powerful, unfathomable and the greatest of all. ਉਹ ਮੇਰਾ ਪ੍ਰਭੂ ਹਰ ਤਾਕਤ ਦਾ ਕਾਲਕ ਹੈ, ਬਹੁਤ ਡੂੰਗਾ ਹੈ ਤੇ ਵਢਾ ਹੈ।
ਘਟ ਘਟ ਅੰਤਰਿ ਸਾਹਿਬੁ ਨੇਰਾ ॥ ghat ghat antar saahib nayraa. That Master pervades every heart and is near all. ਉਹ ਮਾਲਕ ਹਰ ਸਰੀਰ ਵਿੱਚ ਤੇ ਨੇੜੇ ਹੈ।
ਤਾ ਕੀ ਸਰਨਿ ਆਸਰ ਪ੍ਰਭ ਨਾਨਕ ਜਾ ਕਾ ਅੰਤੁ ਨ ਪਾਰਾਵਾਰ ॥੨॥੩॥੩੬॥ taa kee saran aasar parabh naanak jaa kaa ant na paaraavaar. ||2||3||36|| O’ Nanak, I have sought the shelter and support of that God whose virtues have no end or limit. ||2||3||36|| ਹੇ ਨਾਨਕ! ਮੈਂ ਉਸ ਪ੍ਰਭੂ ਦੀ ਸ਼ਰਨ ਆਸਰਾ ਤੱਕਿਆ ਹੈ ਜਿਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ਤੇ ਜਿਸ ਦੇ ਸਰੂਪ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ ॥੨॥੩॥੩੬॥
ਦੇਵਗੰਧਾਰੀ ਮਹਲਾ ੫ ॥ dayvganDhaaree mehlaa 5. Raag Devgandhari, Fifth Guru:
ਉਲਟੀ ਰੇ ਮਨ ਉਲਟੀ ਰੇ ॥ ultee ray man ultee ray. Turn away O’ my mind, yes turn away, ਮੁੜ ਪਉ ਹੇ ਮੇਰੇ ਮਨ! ਮੁੜ ਪਉ ,
ਸਾਕਤ ਸਿਉ ਕਰਿ ਉਲਟੀ ਰੇ ॥ saakat si-o kar ultee ray. Turn away from the faithless cynic. ਸਾਕਤ (ਪ੍ਰਭੂ ਨਾਲੋਂ ਟੁਟੇ ਹੋਏ, ਅਧਰਮੀ) ਨਾਲੋਂ ਟੁੱਟ ਜਾ!
ਝੂਠੈ ਕੀ ਰੇ ਝੂਠੁ ਪਰੀਤਿ ਛੁਟਕੀ ਰੇ ਮਨ ਛੁਟਕੀ ਰੇ ਸਾਕਤ ਸੰਗਿ ਨ ਛੁਟਕੀ ਰੇ ॥੧॥ ਰਹਾਉ ॥ jhoothai kee ray jhooth pareet chhutkee ray man chhutkee ray saakat sang na chhutkee ray. ||1|| rahaa-o. O’ my friend, the love of the false one is always false, it never lasts till the end, and definitely breaks down; also in the company of the cynics one is never able to find liberation from vices. ||1||Pause|| ਹੇ ਭਾਈ! ਝੂਠੇ ਮਨੁੱਖ ਦੀ ਪ੍ਰੀਤ ਨੂੰ ਭੀ ਝੂਠ ਹੀ ਸਮਝ, ਇਹ ਕਦੇ ਤੋੜ ਨਹੀਂ ਨਿਭਦੀ, ਇਹ ਜ਼ਰੂਰ ਟੁੱਟ ਜਾਂਦੀ ਹੈ। ਫਿਰ, ਸਾਕਤ (ਅਧਰਮੀ) ਦੀ ਸੰਗਤ ਵਿਚ ਰਿਹਾਂ ਵਿਕਾਰਾਂ ਤੋਂ ਕਦੇ ਖ਼ਲਾਸੀ ਨਹੀਂ ਹੋ ਸਕਦੀ ॥੧॥ ਰਹਾਉ ॥
ਜਿਉ ਕਾਜਰ ਭਰਿ ਮੰਦਰੁ ਰਾਖਿਓ ਜੋ ਪੈਸੈ ਕਾਲੂਖੀ ਰੇ ॥ ji-o kaajar bhar mandar raakhi-o jo paisai kaalookhee ray. O’ my mind, just as if a room is kept full with the soot, anybody who enters this room would be smeared black. Similarly by associating with cynic, one would get the soot of evil and vices. ਹੇ ਮਨ! ਜਿਵੇਂ ਕੋਈ ਘਰ ਕੱਜਲ ਨਾਲ ਭਰ ਲਿਆ ਜਾਏ, ਉਸ ਵਿਚ ਜੇਹੜਾ ਭੀ ਮਨੁੱਖ ਵੜੇਗਾ ਉਹ ਕਾਲਖ ਨਾਲ ਭਰ ਜਾਏਗਾ ਤਿਵੇਂ ਪ੍ਰਭੂ ਨਾਲੋਂ ਟੁੱਟੇ ਮਨੁੱਖ ਨਾਲ ਮੂੰਹ ਜੋੜਿਆਂ ਵਿਕਾਰਾਂ ਦੀ ਕਾਲਖ ਹੀ ਮਿਲੇਗੀ)।
ਦੂਰਹੁ ਹੀ ਤੇ ਭਾਗਿ ਗਇਓ ਹੈ ਜਿਸੁ ਗੁਰ ਮਿਲਿ ਛੁਟਕੀ ਤ੍ਰਿਕੁਟੀ ਰੇ ॥੧॥ Dhoorahu hee tay bhaag ga-i-o hai jis gur mil chhutkee tarikutee ray. ||1|| The person, who after meeting the Guru, rises above the three modes of Maya (vice, virtue and power), runs away upon seeing a cynic from a distance. ||1|| ਗੁਰੂ ਨੂੰ ਮਿਲ ਕੇ ਜਿਸ ਮਨੁੱਖ ਦੀ ਮੱਥੇ ਦੀ ਤ੍ਰਿਊੜੀ ਮਿਟ ਜਾਂਦੀ ਹੈ (ਜਿਸ ਦੇ ਅੰਦਰੋਂ ਵਿਕਾਰਾਂ ਦੀ ਖਿੱਚ ਦੂਰ ਹੋ ਜਾਂਦੀ ਹੈ) ਉਹ ਦੂਰ ਤੋਂ ਹੀ ਸਾਕਤ (ਅਧਰਮੀ) ਮਨੁੱਖ ਕੋਲੋਂ ਪਰੇ ਪਰੇ ਰਹਿੰਦਾ ਹੈ ॥੧॥
ਮਾਗਉ ਦਾਨੁ ਕ੍ਰਿਪਾਲ ਕ੍ਰਿਪਾ ਨਿਧਿ ਮੇਰਾ ਮੁਖੁ ਸਾਕਤ ਸੰਗਿ ਨ ਜੁਟਸੀ ਰੇ ॥ maaga-o daan kirpaal kirpaa niDh mayraa mukh saakat sang na jutsee ray. O’ my merciful and kind God, I beg from You this one gift, that I may never have to deal with any cynic. ਹੇ ਕਿਰਪਾ ਦੇ ਘਰ ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਮੈਂ ਤੇਰੇ ਪਾਸੋਂ ਇਕ ਦਾਨ ਮੰਗਦਾ ਹਾਂ ਮੈਨੂੰ ਕਿਸੇ ਸਾਕਤ ਨਾਲ ਵਾਹ ਨਾਹ ਪਏ।


© 2017 SGGS ONLINE
error: Content is protected !!
Scroll to Top