Guru Granth Sahib Translation Project

Guru granth sahib page-485

Page 485

ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਆਸਾ ਬਾਣੀ ਸ੍ਰੀ ਨਾਮਦੇਉ ਜੀ ਕੀ aasaa banee saree naamday-o jee kee Raag Aasaa, the hymns of the reverend Nam Dev Ji.
ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥ ayk anayk bi-aapak poorak jat daykh-a-u tat so-ee. Many different manifestations of the same one God are pervading every where and wherever I look, there He is. ਇੱਕ ਪਰਮਾਤਮਾ ਅਨੇਕ ਰੂਪ ਧਾਰ ਕੇ ਹਰ ਥਾਂ ਮੌਜੂਦ ਹੈ ਤੇ ਭਰਪੂਰ ਹੈ; ਮੈਂ ਜਿੱਧਰ ਤੱਕਦਾ ਹਾਂ, ਉਹ ਪਰਮਾਤਮਾ ਹੀ ਮੌਜੂਦ ਹੈ।
ਮਾਇਆ ਚਿਤ੍ਰ ਬਚਿਤ੍ਰ ਬਿਮੋਹਿਤ ਬਿਰਲਾ ਬੂਝੈ ਕੋਈ ॥੧॥ maa-i-aa chitar bachitar bimohit birlaa boojhai ko-ee. ||1|| But only a very rare person realizes and understands this truth, because people are invariably trapped in the illusions created by the fascinating Maya.||1|| ਪਰ ਇਸ ਭੇਤ ਨੂੰ ਕੋਈ ਵਿਰਲਾ ਬੰਦਾ ਸਮਝਦਾ ਹੈ, ਕਿਉਂਕਿ ਜੀਵ ਮਾਇਆ ਦੇ ਰੰਗਾ-ਰੰਗ ਦੇ ਰੂਪਾਂ ਵਿਚ ਚੰਗੀ ਤਰ੍ਹਾਂ ਮੋਹੇ ਪਏ ਹਨ ॥੧॥
ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥ sabh gobind hai sabh gobind hai gobind bin nahee ko-ee. God is in everything, God is everywhere; without God, there is nothing at all. ਹਰ ਥਾਂ ਪਰਮਾਤਮਾ ਹੈ, ਹਰ ਥਾਂ ਪਰਮਾਤਮਾ ਹੈ, ਪਰਮਾਤਮਾ ਤੋਂ ਸੱਖਣੀ ਕੋਈ ਥਾਂ ਨਹੀਂ;
ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ ॥੧॥ ਰਹਾਉ ॥ soot ayk man sat sahaNs jaisay ot pot parabh so-ee. ||1|| rahaa-o. Just as one thread holds hundreds of beads, similarly God is pervading through and through in His creation. ||1||Pause|| ਜਿਸ ਤਰ੍ਹਾਂ ਇਕ ਧਾਗੇ ਵਿੱਚ ਸੈਕੜੇ ਹਜਾਰਾਂ ਮਣਕੇ ਪਰੋਏ ਹੋਏ ਹੁੰਦੇ ਹਨ, ਏਸ ਤਰ੍ਹਾਂ ਹੀ ਸੰਸਾਰ ਦੇ ਤਾਣੇ ਪੇਟੇ ਵਿੱਚ ਪ੍ਰਭੂ ਹੈ ॥੧॥ ਰਹਾਉ ॥
ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ ॥ jal tarang ar fayn budbudaa jal tay bhinn na ho-ee. Just as the waves of the water, the foam and bubbles are not distinct from the water itself, ਜਿਵੇਂ ਪਾਣੀ ਦੀਆਂ ਠਿੱਲ੍ਹਾਂ, ਝੱਗ ਅਤੇ ਬੁਲਬੁਲੇ-ਇਹ ਸਾਰੇ ਪਾਣੀ ਤੋਂ ਵੱਖਰੇ ਨਹੀਂ ਹੁੰਦੇ,
ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਨ ਹੋਈ ॥੨॥ ih parpanch paarbarahm kee leelaa bichrat aan na ho-ee. ||2|| similarly, this manifested world is the playful game of the Supreme God; reflecting upon it, one finds that it is not different from Him. ||2|| ਤਿਵੇਂ ਇਹ ਜਗਤ-ਤਮਾਸ਼ਾ ਪ੍ਰਭੂ ਦੀ ਰਚੀ ਹੋਈ ਖੇਡ ਹੈ, ਗਹੁ ਨਾਲ ਸੋਚਿਆਂ ਇਹ ਸਮਝ ਆ ਜਾਂਦੀ ਹੈ ਕਿ ਇਹ ਉਸ ਤੋਂ ਵੱਖਰਾ ਨਹੀਂ ਹੈ ॥੨॥
ਮਿਥਿਆ ਭਰਮੁ ਅਰੁ ਸੁਪਨ ਮਨੋਰਥ ਸਤਿ ਪਦਾਰਥੁ ਜਾਨਿਆ ॥ mithi-aa bharam ar supan manorath sat padaarath jaani-aa. People think that our attachment with the worldly things is everlasting; but the reality is that all these things are false illusions as seen in the dreams. ਜੀਵਾਂ ਨੇ ਸੰਸਾਰਕ ਚੀਜ਼ਾਂ ਨੂੰ ਸਦਾ ਨਾਲ ਟਿਕੇ ਰਹਿਣ ਵਾਲੇ ਸਮਝ ਲਿਆ ਹੈ, ਪਰ ਇਹ ਇਉਂ ਹੀ ਹਨ ਜਿਵੇਂ ਸੁਪਨੇ ਵਿਚ ਵੇਖੇ ਹੋਏ ਪਦਾਰਥ;
ਸੁਕ੍ਰਿਤ ਮਨਸਾ ਗੁਰ ਉਪਦੇਸੀ ਜਾਗਤ ਹੀ ਮਨੁ ਮਾਨਿਆ ॥੩॥ sukarit mansaa gur updaysee jaagat hee man maani-aa. ||3|| Whom the Guru blesses with right thinking, wakes up from this doubt with his mind convinced that our attachment with these things is not everlasting. ||3|| ਜਿਸ ਮਨੁੱਖ ਨੂੰ ਸਤਿਗੁਰੂ ਭਲੀ ਸਮਝ ਬਖ਼ਸ਼ਦਾ ਹੈ ਉਹ ਇਸ ਵਹਿਮ ਵਿਚੋਂ ਜਾਗ ਪੈਂਦਾ ਹੈ ਤੇ ਉਸ ਦੇ ਮਨ ਨੂੰ ਤਸੱਲੀ ਆ ਜਾਂਦੀ ਹੈ (ਕਿ ਆਸਾਡਾ ਤੇ ਇਹਨਾਂ ਪਦਾਰਥਾਂ ਦਾ ਸਾਥ ਸਦਾ ਲਈ ਨਹੀਂ ਹੈ) ॥੩॥
ਕਹਤ ਨਾਮਦੇਉ ਹਰਿ ਕੀ ਰਚਨਾ ਦੇਖਹੁ ਰਿਦੈ ਬੀਚਾਰੀ ॥ kahat naamday-o har kee rachnaa daykhhu ridai beechaaree. Namdev says, look at the creation of God and think about it in your heart; ਨਾਮਦੇਵ ਆਖਦਾ ਹੈ: ਪਰਮਾਤਮਾ ਦੀ ਰਚਨਾ ਨੂੰ ਵੇਖ ਅਤੇ ਆਪਣੇ ਹਿਰਦੇ ਅੰਦਰ ਇਸ ਉੱਤੇ ਵੀਚਾਰ ਕਰ;
ਘਟ ਘਟ ਅੰਤਰਿ ਸਰਬ ਨਿਰੰਤਰਿ ਕੇਵਲ ਏਕ ਮੁਰਾਰੀ ॥੪॥੧॥ ghat ghat antar sarab nirantar kayval ayk muraaree. ||4||1|| you will see that one God is pervading in every heart and in all places. ||4||1|| ਹਰੇਕ ਘਟ ਅੰਦਰ ਹਰ ਥਾਂ ਸਿਰਫ਼ ਇੱਕ ਪਰਮਾਤਮਾ ਹੀ ਵੱਸਦਾ ਹੈ ॥੪॥੧॥
ਆਸਾ ॥ aasaa. Raag Aasaa:
ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥ aaneelay kumbh bharaa-eelay oodak thaakur ka-o isnaan kara-o. I may bring a pitcher and fill it with water to bathe the idol, ਠਾਕਰ ਨੂੰ ਨੁਹਾਲਣ ਲਈ ਮੈਂ ਘੜਾ ਲਿਆ ਕੇ ਇਸ ਨੂੰ ਪਾਣੀ ਨਾਲ ਭਰਾ,
ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥੧॥ ba-i-aalees lakh jee jal meh hotay beethal bhailaa kaa-ay kara-o. ||1|| millions of beings live in water, but God is already pervading in these beings, thus He is bathing anyway; then how could I bathe my beloved God? ||1|| ਪਾਣੀ ਵਿਚ ਬਿਤਾਲੀ ਲੱਖ (ਜੂਨਾਂ ਦੇ) ਜੀਵ ਰਹਿੰਦੇ ਹਨ। (ਪਰ ਮੇਰਾ) ਨਿਰਲੇਪ ਪ੍ਰਭੂ ਤਾਂ ਪਹਿਲਾਂ ਹੀ (ਉਹਨਾਂ ਜੀਵਾਂ ਵਿਚ) ਵੱਸਦਾ ਸੀ ਤੇ ਇਸ਼ਨਾਨ ਕਰ ਰਿਹਾ ਸੀ; ਤਾਂ ਫਿਰ ਮੂਰਤੀ ਨੂੰ) ਮੈਂ ਕਾਹਦੇ ਲਈ ਇਸ਼ਨਾਨ ਕਰਾਵਾਂ? ॥੧॥
ਜਤ੍ਰ ਜਾਉ ਤਤ ਬੀਠਲੁ ਭੈਲਾ ॥ jatar jaa-o tat beethal bhailaa. Wherever I go, my beloved God, is pervading everywhere, ਮੈਂ ਜਿੱਧਰ ਜਾਂਦਾ ਹਾਂ, ਉੱਧਰ ਹੀ ਪ੍ਰਭੂ, ਸਭ ਜੀਵਾਂ ਵਿਚ ਵਿਆਪਕ ਹੈ।
ਮਹਾ ਅਨੰਦ ਕਰੇ ਸਦ ਕੇਲਾ ॥੧॥ ਰਹਾਉ ॥ mahaa anand karay sad kaylaa. ||1|| rahaa-o. and always enjoying immense bliss, doing fun and frolics.||1||Pause|| ਤੇ ਬੜੇ ਅਨੰਦ ਚੋਜ ਤਮਾਸ਼ੇ ਕਰ ਰਿਹਾ ਹੈ ॥੧॥ ਰਹਾਉ ॥
ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥ aaneelay fool paro-eelay maalaa thaakur kee ha-o pooj kara-o. I may bring some flowers and string a garland to worship the Idol, ਫੁੱਲ ਲਿਆ ਕੇ ਤੇ ਮਾਲਾ ਪ੍ਰੋ ਕੇ ਜੇ ਮੈਂ ਮੂਰਤੀ ਦੀ ਪੂਜਾ ਕਰਾਂ,
ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥੨॥ pahilay baas la-ee hai bhavrah beethal bhailaa kaa-ay kara-o. ||2|| but the black bee has already tasted these flowers, then how could I worship my beloved God with these flowers? ||2|| ਕਿਉਂਕਿ ਉਹਨਾਂ ਫੁੱਲਾਂ ਦੀ ਸੁਗੰਧੀ ਪਹਿਲਾਂ ਭੌਰੇ ਨੇ ਲੈ ਲਈ; ਤਾਂ ਉਹ ਫੁੱਲ ਜੂਠੇ ਹੋਣ ਕਰ ਕੇ ਉਹ ਪੂਜਾ ਪਰਵਾਨ ਨਹੀਂ, ਮੇਰਾ ਬੀਠਲ ਤਾਂ ਪਹਿਲਾਂ ਹੀ ਉਸ ਭੌਰੇ ਰਾਂਈ ਸੁਗੰਧੀ ਲੈ ਰਿਹਾ ਸੀ, ਤਾਂ ਫਿਰ ਇਹਨਾਂ ਫੁੱਲਾਂ ਨਾਲ ਮੂਰਤੀ ਦੀ ਪੂਜਾ ਮੈਂ ਕਾਹਦੇ ਲਈ ਕਰਾਂ? ॥੨॥
ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ॥ aaneelay dooDh reeDhaa-eelay kheeraN thaakur ka-o naivayd kara-o. I may bring milk, make pudding and offer it to the Idol, ਦੁੱਧ ਲਿਆ ਕੇ ਖੀਰ ਰਿੰਨ੍ਹਾ ਕੇ ਜੇ ਮੈਂ ਇਹ ਖਾਣ ਵਾਲਾ ਉੱਤਮ ਪਦਾਰਥ ਮੂਰਤੀ ਅੱਗੇ ਭੇਟ ਰੱਖਾਂ,
ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ ॥੩॥ pahilay dooDh bitaari-o bachhrai beethal bhailaa kaa-ay kara-o. ||3|| but the calf has already made the milk impure by sucking on the cow; so how could I present this pudding to my beloved Gods? ||3|| ਚੋਣ ਵੇਲੇ ਪਹਿਲਾਂ ਵੱਛੇ ਨੇ ਦੁੱਧ ਜੂਠਾ ਕਰ ਦਿੱਤਾ ਸੀ; ਮੇਰਾ ਬੀਠਲ ਤਾਂ ਪਹਿਲਾਂ ਹੀ ਉਸ ਵੱਛੇ ਵਿਚ ਵੱਸਦਾ ਸੀ ਤੇ ਦੁੱਧ ਪੀ ਰਿਹਾ ਸੀ, ਤਾਂ ਇਸ ਮੂਰਤੀ ਅੱਗੇ ਮੈਂ ਕਿਉਂ ਨੈਵੇਦ ਭੇਟ ਧਰਾਂ? ॥੩॥
ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥ eebhai beethal oobhai beethal beethal bin sansaar nahee. God is present everywhere; there is no place in the world without God. ਜਗਤ ਵਿਚ ਹੇਠਾਂ ਉਤਾਂਹ ਹਰ ਥਾਂ ਬੀਠਲ ਹੀ ਬੀਠਲ ਹੈ, ਬੀਠਲ ਤੋਂ ਸੱਖਣਾ ਜਗਤ ਰਹਿ ਹੀ ਨਹੀਂ ਸਕਦਾ।
ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥੪॥੨॥ thaan thanantar naamaa paranvai poor rahi-o tooN sarab mahee. ||4||2|| Namdev makes a supplication, and says, O’ God, You are pervading in every nook and corner of the entire universe and in all creatures.||4||2|| ਨਾਮਦੇਵ ਉਸ ਬੀਠਲ ਅੱਗੇ ਨਿਮਰਤਾ ਸਹਿਤ ਬੇਨਤੀ ਕਰਦਾ ਹੈ-(ਹੇ ਬੀਠਲ!) ਤੂੰ ਸਾਰੀ ਸ੍ਰਿਸ਼ਟੀ ਵਿਚ ਹਰ ਥਾਂ ਵਿਚ ਭਰਪੂਰ ਹੈਂ ॥੪॥੨॥
ਆਸਾ ॥ aasaa. Raag Aasaa:
ਮਨੁ ਮੇਰੋ ਗਜੁ ਜਿਹਬਾ ਮੇਰੀ ਕਾਤੀ ॥ man mayro gaj jihbaa mayree kaatee. By enshiring God’s Name, my mind has become a yardstick and by uttering Naam, my tongue has become a pair of scissors, ਪ੍ਰਭੂ ਦੇ ਨਾਮ ਨੂੰ ਮਨ ਵਿਚ ਵਸਾ ਕੇ ਮੇਰਾ ਮਨ ਗਜ਼ ਬਣ ਗਿਆ ਹੈ, ਤੇ ਜੀਭ ਨਾਲ ਨਾਮ ਨੂੰ ਜਪ ਕੇ ਮੇਰੀ ਜੀਭ ਕੈਂਚੀ ਬਣ ਗਈ ਹੈ,
ਮਪਿ ਮਪਿ ਕਾਟਉ ਜਮ ਕੀ ਫਾਸੀ ॥੧॥ map map kaata-o jam kee faasee. ||1|| Sizing with these tools, I am cutting the noose of my fear of death. ||1|| ਮੈਂ ਆਪਣੇ ਮਨ-ਰੂਪ ਗਜ਼ ਨਾਲ ਕੱਛ ਕੱਛ ਕੇ ਜੀਭ-ਕੈਂਚੀ ਨਾਲ ਮੌਤ ਦੇ ਡਰ ਦੀ ਫਾਹੀ ਕੱਟੀ ਜਾ ਰਿਹਾ ਹਾਂ ॥੧॥
ਕਹਾ ਕਰਉ ਜਾਤੀ ਕਹ ਕਰਉ ਪਾਤੀ ॥ kahaa kara-o jaatee kah kara-o paatee. What do I have to do with social status? What do I have to do with ancestry? ਮੈਨੂੰ ਹੁਣ ਕਿਸੇ (ਉੱਚੀ-ਨੀਵੀਂ) ਜ਼ਾਤ-ਗੋਤ ਦੀ ਪਰਵਾਹ ਨਹੀਂ ਰਹੀ,
ਰਾਮ ਕੋ ਨਾਮੁ ਜਪਉ ਦਿਨ ਰਾਤੀ ॥੧॥ ਰਹਾਉ ॥ raam ko naam japa-o din raatee. ||1|| rahaa-o. I simply meditate on God’s Name day and night.||1||Pause|| ਮੈਂ ਦਿਨ ਰਾਤ ਪਰਮਾਤਮਾ ਦਾ ਨਾਮ ਸਿਮਰਦਾ ਹਾਂ ॥੧॥ ਰਹਾਉ ॥
ਰਾਂਗਨਿ ਰਾਂਗਉ ਸੀਵਨਿ ਸੀਵਉ ॥ raaNgan raaNga-o seevan seeva-o. Whether I am dying clothes in my dying vat or am sowing them, I am always meditating on God’s Name. ਹਰੀ ਦੀ ਰੰਗਣ ਵਿੱਚ ਮਨ ਰੰਗਦਾ ਹਾਂ, ਤੇ ਹਰੀ ਦੀ ਸਿਲਾਈ ਵਿੱਚ ਮਨ ਸੀਂਵਦਾ ਹਾਂ
ਰਾਮ ਨਾਮ ਬਿਨੁ ਘਰੀਅ ਨ ਜੀਵਉ ॥੨॥ raam naam bin gharee-a na jeeva-o. ||2|| Without remembering God, I cannot survive spiritually even for a moment. ||2|| ਪਰਮਾਤਮਾ ਦੇ ਨਾਮ ਤੋਂ ਬਿਨਾ ਮੈਂ ਇਕ ਘੜੀ ਭਰ ਭੀ ਨਹੀਂ ਜੀਉ ਸਕਦਾ ॥੨॥
ਭਗਤਿ ਕਰਉ ਹਰਿ ਕੇ ਗੁਨ ਗਾਵਉ ॥ bhagat kara-o har kay gun gaava-o. I keep performing devotional worship and singing the Praises of God. ਮੈਂ ਪ੍ਰਭੂ ਦੀ ਭਗਤੀ ਕਰ ਰਿਹਾ ਹਾਂ, ਹਰੀ ਦੇ ਗੁਣ ਗਾ ਰਿਹਾ ਹਾਂ,
ਆਠ ਪਹਰ ਅਪਨਾ ਖਸਮੁ ਧਿਆਵਉ ॥੩॥ aath pahar apnaa khasam Dhi-aava-o. ||3|| Twenty-four hours a day, I lovingly meditate on my Master-God. ||3|| ਅੱਠੇ ਪਹਿਰ ਆਪਣੇ ਖਸਮ-ਪ੍ਰਭੂ ਨੂੰ ਯਾਦ ਕਰ ਰਿਹਾ ਹਾਂ ॥੩॥
ਸੁਇਨੇ ਕੀ ਸੂਈ ਰੁਪੇ ਕਾ ਧਾਗਾ ॥ su-inay kee soo-ee rupay kaa Dhaagaa. The Guru’s word is my needle of gold and my immaculate intellect has become like the thread of silver. ਗੁਰੂ ਦਾ ਸ਼ਬਦ ਸੋਨੇ ਦੀ ਸੂਈ ਮਿਲ ਗਈ ਹੈ, ਮੇਰੀ ਸ਼ੁੱਧ ਨਿਰਮਲ ਸੁਰਤ ਮੇਰੇ ਪਾਸ ਚਾਂਦੀ ਦਾ ਧਾਗਾ ਹੈ;o08
ਨਾਮੇ ਕਾ ਚਿਤੁ ਹਰਿ ਸਉ ਲਾਗਾ ॥੪॥੩॥ naamay kaa chit har sa-o laagaa. ||4||3|| With this needle and thread, Namdev’s mind is stitched to God.||4||3|| (ਇਹ ਸੂਈ ਧਾਗੇ ਨਾਲ) ਮੈਂ ਨਾਮੇ ਦਾ ਮਨ ਪ੍ਰਭੂ ਦੇ ਨਾਲ oਸੀਤਾ ਗਿਆ ਹੈ ॥੪॥੩॥
ਆਸਾ ॥ aasaa. Raag Aasaa:
ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ ॥ saap kunch chhodai bikh nahee chhaadai. The snake sheds its skin, but does not lose its venom. ਸੱਪ ਕੁੰਜ ਲਾਹ ਦੇਂਦਾ ਹੈ ਪਰ (ਅੰਦਰੋਂ) ਜ਼ਹਿਰ ਨਹੀਂ ਛੱਡਦਾ;
ਉਦਕ ਮਾਹਿ ਜੈਸੇ ਬਗੁ ਧਿਆਨੁ ਮਾਡੈ ॥੧॥ udak maahi jaisay bag Dhi-aan maadai. ||1|| Sitting in meditative pose with evil intention is just like a crane standing motionless in water while aiming on its prey. ||1|| ਜੇ ਅੰਦਰ ਤ੍ਰਿਸ਼ਨਾ ਹੈ ਤਾਂ ਬਾਹਰਲਾ ਭੇਖ ਬਗਲੇ ਦੀ ਨਿਆਈ ਹੈਂ ਜੋ ਪਾਣੀ ਵਿੱਚ ਆਪਣੀ ਬਿਰਤੀ ਮੱਛੀ ਉਤੇ ਜੋੜਦਾ ਹੈ ॥੧॥
ਕਾਹੇ ਕਉ ਕੀਜੈ ਧਿਆਨੁ ਜਪੰਨਾ ॥ kaahay ka-o keejai Dhi-aan japannaa. What is the use to practice meditation and chanting? ਤਦ ਤਕ ਸਮਾਧੀ ਲਾਣ ਜਾਂ ਜਾਪ ਕਰਨ ਦਾ ਕੀਹ ਲਾਭ ਹੈ?
ਜਬ ਤੇ ਸੁਧੁ ਨਾਹੀ ਮਨੁ ਅਪਨਾ ॥੧॥ ਰਹਾਉ ॥ jab tay suDh naahee man apnaa. ||1|| rahaa-o. if our mind is not pure? ||1||Pause|| ਜਦ ਤਕ (ਅੰਦਰੋਂ) ਆਪਣਾ ਮਨ ਪਵਿੱਤਰ ਨਹੀਂ ਹੈ ॥੧॥ ਰਹਾਉ ॥
ਸਿੰਘਚ ਭੋਜਨੁ ਜੋ ਨਰੁ ਜਾਨੈ ॥ singhach bhojan jo nar jaanai. If a person knows to earn his living only by oppression and cruelty like a lion, ਜੋ ਮਨੁੱਖ ਸ਼ੇਰ ਵਾਗ ਜ਼ੁਲਮ ਵਾਲੀ ਰੋਜ਼ੀ ਹੀ ਕਮਾਉਣੀ ਜਾਣਦਾ ਹੈ,
ਐਸੇ ਹੀ ਠਗਦੇਉ ਬਖਾਨੈ ॥੨॥ aisay hee thagday-o bakhaanai. ||2|| then that person is called the master of cheaters. ||2|| ਜਗਤ ਐਸੇ ਬੰਦੇ ਨੂੰ ਵੱਡੇ ਠੱਗ ਆਖਦਾ ਹੈ ॥੨॥
ਨਾਮੇ ਕੇ ਸੁਆਮੀ ਲਾਹਿ ਲੇ ਝਗਰਾ ॥ naamay kay su-aamee laahi lay jhagraa. Namdev’s Master-God has ended all his inner strife ਨਾਮਦੇਵ ਦੇ ਮਾਲਕ ਹਰੀ ਨੇ ਝਗੜਾ ਮੁਕਾ ਦਿੱਤਾ ਹੈ।


© 2017 SGGS ONLINE
error: Content is protected !!
Scroll to Top