Guru Granth Sahib Translation Project

Guru granth sahib page-467

Page 467

"ਓਨੑੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥ onHee mandai pair na rakhi-o kar sukarit Dharam kamaa-i-aa. They do not place their feet in sin, but do good deeds and live righteously in Dharma. ਉਹ ਪਾਪ ਵਿੱਚ ਪੈਰ ਨਹੀਂ ਲਗਾਉਂਦੇ, ਸਗੋਂ ਚੰਗੇ ਕੰਮ ਕਰਦੇ ਹਨ ਅਤੇ ਧਰਮ ਵਿੱਚ ਨੇਕੀ ਨਾਲ ਰਹਿੰਦੇ ਹਨ।
"ਓਨੑੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥ onHee dunee-aa torhay banDhnaa ann paanee thorhaa khaa-i-aa. They have broken away from the worldly bonds, and consume food and water in moderation (enough for survival). ਉਹ ਜਗਤ ਦੇ ਜੰਜਾਲਾਂ ਨੂੰ ਤੋੜ ਸੁੱਟਦੇ ਹਨ ਅਤੇ ਥੋੜੇ ਦਾਣੇ ਪਾਣੀ ਤੇ ਗੁਜ਼ਾਰਾ ਕਰਦੇ ਹਨ।
ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥ tooN bakhseesee aglaa nit dayveh charheh savaa-i-aa. O’ God, You are the greatest benefactor, You give continually, more and more. ਤੂੰ ਵੱਡਾ ਦਾਤਾਰ ਹੈਂ ਅਤੇ ਸਦੀਵ ਹੀ ਦਾਤਾਂ ਦਿੰਦਾ ਹੈਂ ਜੋ ਰੋਜ ਬਰੋਜ ਵਧੇਰੇ ਹੁੰਦੀਆਂ ਜਾਂਦੀਆਂ ਹਨ।
ਵਡਿਆਈ ਵਡਾ ਪਾਇਆ ॥੭॥ vadi-aa-ee vadaa paa-i-aa. ||7|| By glorifying Him, they realize the Great God. ਇਸ ਤਰ੍ਹਾਂ ਦੀ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਉਹ ਸੰਤੋਖੀ ਮਨੁੱਖ ਪ੍ਰਭੂ ਨੂੰ ਪ੍ਰਾਪਤ ਕਰ ਲੈਂਦੇ ਹਨ l
ਸਲੋਕ ਮਃ ੧ ॥ salok mehlaa 1. Salok, First Guru :
ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ ॥ purkhaaN birkhaaN teerthaaN tataaN mayghaaN khaytaaNh. It is God alone who knows the count and condition of all the human beings, trees, sacred shrines of pilgrimage, banks of sacred rivers, clouds and fields. ਮਨੁੱਖ, ਰੁੱਖ, ਤੀਰਥ, ਤਟ (ਭਾਵ, ਨਦੀਆਂ) ਬੱਦਲ, ਖੇਤ,
ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ ॥ deepaaN lo-aaN mandlaaN khandaaN varbhandaaNh. Only He knows how many islands, continents, worlds and solar systems are there in the universes. ਦੀਪ, ਲੋਕ, ਮੰਡਲ, ਖੰਡ, ਬ੍ਰਹਿਮੰਡ, ਸਰ, ਮੇਰ ਆਦਿਕ ਪਰਬਤ,
ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ ॥ andaj jayraj ut-bhujaaN khaanee saytjaaNh. Only He knows about the creatures born through the four sources of creation such as eggs, the womb, the earth and sweat. ਚਾਰੇ ਖਾਣੀਆਂ (ਅੰਡਜ, ਜੇਰਜ, ਉਤਭੁਜ, ਸੇਤਜ) ਦੇ ਜੀਵ ਜੰਤ-
ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ ॥ so mit jaanai naankaa saraaN mayraaN jantaah. O’ Nanak, only God knows about the count of all the seas, mountains and condition of the creatures living in them. ਹੇ ਨਾਨਕ! ਇਹਨਾਂ ਸਮੁੰਦਰਾਂ, ਪਹਾੜਾਂ ਅਤੇ ਪ੍ਰਾਣਧਾਰੀਆਂ ਦੀ ਗਿਣਤੀ ਦਾ ਅੰਦਾਜ਼ਾ ਉਹੀ ਪ੍ਰਭੂ ਜਾਣਦਾ ਹੈ
ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ ॥ naanak jant upaa-ay kai sammaalay sabhnaah. O’ Nanak, having created these beings, He cherishes them all. ਹੇ ਨਾਨਕ! ਸਾਰੇ ਜੀਅ ਜੰਤ ਪੈਦਾ ਕਰ ਕੇ, ਪ੍ਰਭੂ ਉਹਨਾਂ ਸਭਨਾਂ ਦੀ ਪਾਲਨਾ ਭੀ ਕਰਦਾ ਹੈ।
ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ ॥ jin kartai karnaa kee-aa chintaa bhe karnee taah. The Creator who has created the creation, takes care of it as well. ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਰਚੀ ਹੈ, ਇਸ ਦੀ ਪਾਲਨਾ ਦਾ ਫ਼ਿਕਰ ਭੀ ਉਸੇ ਨੂੰ ਹੀ ਹੈ l
ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ ॥ so kartaa chintaa karay jin upaa-i-aa jag. Yes, that Creator who has created the world, cares for it as well. ਜਿਸ ਕਰਤਾਰ ਨੇ ਜਗਤ ਪੈਦਾ ਕੀਤਾ ਹੈ, ਉਹੀ ਇਹਨਾਂ ਦਾ ਖ਼ਿਆਲ ਰੱਖਦਾ ਹੈ।
ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ ॥ tis johaaree su-asat tis tis deebaan abhag. Unto Him I bow and offer my reverence, whose support system is eternal. ਮੈਂ ਉਸੇ ਪ੍ਰਭੂ ਦੀ ਜੈ ਜੈਕਾਰ ਆਖਦਾ ਹਾਂ, ਉਸ ਪ੍ਰਭੂ ਦਾ ਆਸਰਾ ਜੀਵ ਵਾਸਤੇ ਸਦਾ ਅਟੱਲ ਹੈ।
ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ ॥੧॥ naanak sachay naam bin ki-aa tikaa ki-aa tag. ||1|| O’ Nanak, without meditating on His Name, all other outer religious symbols such as Janeu (sacred thread) and Tikka (dot on the forehead) means nothing ਹੇ ਨਾਨਕ! ਉਸ ਹਰੀ ਦਾ ਸੱਚਾ ਨਾਮ ਸਿਮਰਨ ਤੋਂ ਬਿਨਾ ਟਿੱਕਾ ਜਨੇਊ ਆਦਿਕ ਧਾਰਮਕ ਭੇਖ ਕਿਸੇ ਅਰਥ ਨਹੀਂ l
ਮਃ ੧ ॥ mehlaa 1. Salok, First Guru:
ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ ॥ lakh naykee-aa chang-aa-ee-aa lakh punnaa parvaan. One may perform millions of good and virtuous deeds and myriad of acts of charities which are acceptable to the society. ਲੱਖਾਂ ਨੇਕੀ ਦੇ ਤੇ ਚੰਗੇ ਕੰਮ ਕੀਤੇ ਜਾਣ, ਲੱਖਾਂ ਕੰਮ ਧਰਮ ਦੇ ਕੀਤੇ ਜਾਣ, ਜੋ ਲੋਕਾਂ ਦੀਆਂ ਨਜ਼ਰਾਂ ਵਿਚ ਭੀ ਚੰਗੇ ਪ੍ਰਤੀਤ ਹੋਣ;
ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ ॥ lakh tap upar teerthaaN sahj jog baybaan. One may perform millions of penances at sacred shrines, and goes in the wilderness to practice yoga in a state of poise. ਤੀਰਥਾਂ ਉੱਤੇ ਜਾ ਕੇ ਲੱਖਾਂ ਤਪ ਸਾਧੇ ਜਾਣ, ਜੰਗਲਾਂ ਵਿਚ ਜਾ ਕੇ ਸੁੰਨ ਸਮਾਧੀ ਵਿਚ ਟਿਕ ਕੇ ਜੋਗ-ਸਾਧਨ ਕੀਤੇ ਜਾਣ;
ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ ॥ lakh soortan sangraam ran meh chhuteh paraan. One may go to the battlefield and exhibit millions of acts of bravery, and even lose his life there. ਰਣ-ਭੂਮੀਆਂ ਵਿਚ ਸੂਰਮਿਆਂ ਵਾਲੇ ਬੇਅੰਤ ਬਹਾਦਰੀ ਦੇ ਕਾਰਨਾਮੇ ਵਿਖਾਏ ਜਾਣ, ਜੰਗ ਵਿਚ (ਹੀ ਵੈਰੀ ਦੇ ਸਨਮੁਖ ਹੋ ਕੇ) ਜਾਨ ਦਿੱਤੀ ਜਾਏ,
ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ ॥ lakh surtee lakh gi-aan Dhi-aan parhee-ah paath puraan. One may acquire lots of divine understanding and divine wisdom by performing meditations and readings of the Vedas and the Puranas, ਲੱਖਾਂ (ਤਰੀਕਿਆਂ ਨਾਲ) ਸੁਰਤ ਪਕਾਈ ਜਾਵੇ, ਗਿਆਨ-ਚਰਚਾ ਕੀਤੀ ਜਾਏ ਤੇ ਮਨ ਨੂੰ ਇਕਾਗਰ ਕਰਨ ਦੇ ਜਤਨ ਕੀਤੇ ਜਾਣ, ਬੇਅੰਤ ਵਾਰੀ ਹੀ ਪੁਰਾਣ ਆਦਿਕ ਧਰਮ ਪੁਸਤਕਾਂ ਦੇ ਪਾਠ ਪੜ੍ਹੇ ਜਾਣ;
ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ ॥ jin kartai karnaa kee-aa likhi-aa aavan jaan. The Creator, Who has created this creation and has preordained the time of one’s birth and death. ਜਿਸ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਹੈ ਤੇ ਜਿਸ ਨੇ ਜੀਵਾਂ ਦਾ ਜੰਮਣਾ ਮਰਨਾ ਨੀਯਤ ਕੀਤਾ ਹੈ l
ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ ॥੨॥ naanak matee mithi-aa karam sachaa neesaan. ||2|| O’ Nanak, all these clever tricks are false and useless . Only His Grace is the true stamp or mark for acceptance in His court. ਹੇ ਨਾਨਕ! ਇਹ ਸਾਰੀਆਂ ਸਿਆਣਪਾਂ ਵਿਅਰਥ ਹਨ l ਦਰਗਾਹ ਵਿਚ, ਉਸ ਪ੍ਰਭੂ ਦੀ ਬਖ਼ਸ਼ਸ਼ ਹੀ ਸੱਚਾ ਪਰਵਾਨਾ ਹੈ l
ਪਉੜੀ ॥ pa-orhee. Pauree:
ਸਚਾ ਸਾਹਿਬੁ ਏਕੁ ਤੂੰ ਜਿਨਿ ਸਚੋ ਸਚੁ ਵਰਤਾਇਆ ॥ sachaa saahib ayk tooN jin sacho sach vartaa-i-aa. O’ God, You are the only True Master, who has dispensed Truth (righteousness) everywhere. ਹੇ ਪ੍ਰਭੂ! ਕੇਵਲ ਤੂੰ ਹੀ ਸੱਚਾ ਸੁਆਮੀ ਹੈਂ, ਜਿਸ ਨੇ ਨਿਰੋਲ ਸੱਚ ਹੀ ਫੈਲਾਇਆ ਹੈ।
ਜਿਸੁ ਤੂੰ ਦੇਹਿ ਤਿਸੁ ਮਿਲੈ ਸਚੁ ਤਾ ਤਿਨ੍ਹ੍ਹੀ ਸਚੁ ਕਮਾਇਆ ॥ jis tooN deh tis milai sach taa tinHee sach kamaa-i-aa. He alone receives the Truth, unto whom You give it; then, he practices Truth. ਜਿਸ ਨੂੰ ਤੂੰ ਦਿੰਦਾ ਹੈਂ, ਓਹੀ ਸੱਚ ਨੂੰ ਪਾਉਂਦਾ ਹੈ। ਅਤੇ ਤਦ ਉਹ ਸੱਚ ਦੀ ਕਮਾਈ ਕਰਦਾ ਹੈ।
ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ੍ਹ ਕੈ ਹਿਰਦੈ ਸਚੁ ਵਸਾਇਆ ॥ satgur mili-ai sach paa-i-aa jinH kai hirdai sach vasaa-i-aa. It is only upon meeting and following the teachings of the True Guru that people have realized the Truth. The Guru enshrines the Truth in their heart. ਸਤਿਗੁਰੂ ਨੂੰ ਭੇਟਣ ਦੁਆਰਾ ਸੱਚ ਪ੍ਰਾਪਤ ਹੁੰਦਾ ਹੈ। ਸਤਿਗੁਰੂ ਉਹਨਾਂ ਦੇ ਹਿਰਦੇ ਵਿਚ ਇਹ ਸੱਚ ਟਿਕਾ ਦੇਂਦਾ ਹੈ।
ਮੂਰਖ ਸਚੁ ਨ ਜਾਣਨ੍ਹ੍ਹੀ ਮਨਮੁਖੀ ਜਨਮੁ ਗਵਾਇਆ ॥ moorakh sach na jaananHee manmukhee janam gavaa-i-aa. The foolish self-willed people do not know, what is Truth and they waste away their lives in vain. ਮੂਰਖਾਂ ਨੂੰ ਇਸ ਸੱਚ ਦੀ ਸਾਰ ਨਹੀਂ ਆਉਂਦੀ, ਉਹ ਮਨਮੁਖ ਆਪਣਾ ਜਨਮ ਅਜਾਈਂ ਗਵਾਉਂਦੇ ਹਨ,
ਵਿਚਿ ਦੁਨੀਆ ਕਾਹੇ ਆਇਆ ॥੮॥ vich dunee-aa kaahay aa-i-aa. ||8|| Why have they even come into the world? ਅਹਿਜੇ ਲੋਕ ਕਿਉਂ ਜਹਾਨ ਵਿੱਚ ਆਏ ਹਨ?
ਸਲੋਕੁ ਮਃ ੧ ॥ salok mehlaa 1. Salok, First Guru:
ਪੜਿ ਪੜਿ ਗਡੀ ਲਦੀਅਹਿ ਪੜਿ ਪੜਿ ਭਰੀਅਹਿ ਸਾਥ ॥ parh parh gadee ladee-ah parh parh bharee-ah saath. Even if we read and study cartloads of books and after studying make heaps upon heaps of books. ਜੇ ਇਤਨੀਆਂ ਪੋਥੀਆਂ ਪੜ੍ਹ ਲਈਏ, ਜਿਨ੍ਹਾਂ ਨਾਲ ਕਈ ਗੱਡੀਆਂ ਭਰ ਲਈਆਂ ਜਾ ਸਕਣ, ਜਿਨ੍ਹਾਂ ਦੇ ਢੇਰਾਂ ਦੇ ਢੇਰ ਲਗਾਏ ਜਾ ਸਕਣ;
ਪੜਿ ਪੜਿ ਬੇੜੀ ਪਾਈਐ ਪੜਿ ਪੜਿ ਗਡੀਅਹਿ ਖਾਤ ॥ parh parh bayrhee paa-ee-ai parh parh gadee-ah khaat. If we read so many books that a boat or many pits can be filled with them. ਜੇ ਇਤਨੀਆਂ ਪੁਸਤਕਾਂ ਪੜ੍ਹ ਲਈਏ, ਜਿਨ੍ਹਾਂ ਨਾਲ ਇਕ ਬੇੜੀ ਭਰੀ ਜਾ ਸਕੇ, ਕਈ ਖਾਤੇ ਪੂਰੇ ਜਾ ਸਕਣ;
ਪੜੀਅਹਿ ਜੇਤੇ ਬਰਸ ਬਰਸ ਪੜੀਅਹਿ ਜੇਤੇ ਮਾਸ ॥ parhee-ah jaytay baras baras parhee-ah jaytay maas. We may read them year after year; we may read them as many months that there are in a year. ਜੇ ਪੜ੍ਹ ਪੜ੍ਹ ਕੇ ਸਾਲਾਂ ਦੇ ਸਾਲ ਗੁਜ਼ਾਰੇ ਜਾਣ, ਜੇ ਪੜ੍ਹ ਪੜ੍ਹ ਕੇ (ਸਾਲ ਦੇ) ਸਾਰੇ ਮਹੀਨੇ ਬਿਤਾ ਦਿੱਤੇ ਜਾਣ;
ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ ॥ parhee-ai jaytee aarjaa parhee-ah jaytay saas. We may read them all our life; we may read them with every breath. ਜੇ ਪੁਸਤਕਾਂ ਪੜ੍ਹ ਪੜ੍ਹ ਕੇ ਸਾਰੀ ਉਮਰ ਗੁਜ਼ਾਰ ਦਿੱਤੀ ਜਾਏ, ਜੇ ਪੜ੍ਹ ਪੜ੍ਹ ਕੇ ਉਮਰ ਦੇ ਸਾਰੇ ਸੁਆਸ ਬਿਤਾਏ ਜਾਣ l
ਨਾਨਕ ਲੇਖੈ ਇਕ ਗਲ ਹੋਰੁ ਹਉਮੈ ਝਖਣਾ ਝਾਖ ॥੧॥ naanak laykhai ik gal hor ha-umai jhakh-naa jhaakh. ||1|| O’ Nanak, the only one thing, which counts in His court is singing His praises and meditating on His Name. All else is like wandering in one’s ego. ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਕੇਵਲ ਪ੍ਰਭੂ ਦੀ ਸਿਫ਼ਤਿ-ਸਾਲਾਹ ਕਬੂਲ ਪੈਂਦੀ ਹੈ, (ਪ੍ਰਭੂ ਦੀ ਵਡਿਆਈ ਤੋਂ ਬਿਨਾ) ਕੋਈ ਹੋਰ ਉੱਦਮ ਕਰਨਾ, ਆਪਣੀ ਹਉਮੈ ਦੇ ਵਿਚ ਹੀ ਭਟਕਦੇ ਫਿਰਨਾ ਹੈ l
ਮਃ ੧ ॥ mehlaa 1. Salok, First Guru:
ਲਿਖਿ ਲਿਖਿ ਪੜਿਆ ॥ਤੇਤਾ ਕੜਿਆ ॥ likh likh parhi-aa. taytaa karhi-aa. The more one write and reads, the more he becomes egoistic and arrogant. ਜਿੰਨ੍ਹਾਂ ਬਹੁਤਾ ਬੰਦਾ ਲਿਖਦਾ-ਪੜ੍ਹਦਾ ਹੈ, ਉਤਨਾ ਹੀ ਉਸ ਨੂੰ ਆਪਣੀ ਵਿੱਦਿਆ ਦਾ ਮਾਣ ਹੈ
ਬਹੁ ਤੀਰਥ ਭਵਿਆ ॥ਤੇਤੋ ਲਵਿਆ ॥  baho tirath bhavi-aa. tayto lavi-aa. More one wanders on sacred shrines of pilgrimage, the more one talks uselessly (like a crow). ਜਿਤਨਾ ਹੀ ਕੋਈ ਬਹੁਤੇ ਤੀਰਥਾਂ ਦੀ ਯਾਤ੍ਰਾ ਕਰਦਾ ਹੈ, ਉਤਨਾ ਹੀ ਥਾਂ ਥਾਂ ਤੇ ਦੱਸਦਾ ਫਿਰਦਾ ਹੈ l ਕਾਂ ਵਾਂਗ ਲਉਂ ਲਉਂ ਕਰਦਾ ਹੈ,
ਬਹੁ ਭੇਖ ਕੀਆ ਦੇਹੀ ਦੁਖੁ ਦੀਆ ॥ baho bhaykh kee-aa dayhee dukh dee-aa. The more one wears religious robe, the more stress he causes to himself. ਜਿੰਨੇ ਜਿਆਦਾ ਉਹ ਮਜਹਬੀ ਬਾਣੇ ਪਾਉਂਦਾ ਹੈ, ਓਨੀ ਜਿਆਦਾ ਤਕਲੀਫ ਹੀ ਉਹ ਆਪਣੇ ਸਰੀਰ ਨੂੰ ਦਿੰਦਾ ਹੈ।
ਸਹੁ ਵੇ ਜੀਆ ਅਪਣਾ ਕੀਆ ॥ saho vay jee-aa apnaa kee-aa. O my friend, you must endure the consequences of your own actions. ਸਹਾਰ, ਹੇ ਮੇਰੀ ਜਿੰਦੜੀਏ! ਤੂੰ ਆਪਣੇ ਅਮਲਾਂ ਦੇ ਫਲ।
ਅੰਨੁ ਨ ਖਾਇਆ ਸਾਦੁ ਗਵਾਇਆ ॥ ann na khaa-i-aa saad gavaa-i-aa. By not eating food, a person has not gained any spiritual merits, he has simply lost the opportunity of enjoying its relish. ਜਿਸ ਨੇ ਅੰਨ ਛੱਡਿਆ ਹੋਇਆ ਹੈ, ਉਹ ਜੀਵਨ ਦਾ ਸੁਆਦ ਗਵਾ ਲੈਂਦਾ ਹੈ।
ਬਹੁ ਦੁਖੁ ਪਾਇਆ ਦੂਜਾ ਭਾਇਆ ॥ baho dukh paa-i-aa doojaa bhaa-i-aa. Because of his love of duality (practices other than loving and remembering God), he has suffered much Pain. ਹੋਰਸ ਦੀ ਪ੍ਰੀਤ ਦੇ ਰਾਹੀਂ ਉਹ ਬਹੁਤੀ ਤਕਲੀਫ ਉਠਾਉਂਦਾ ਹੈ।
ਬਸਤ੍ਰ ਨ ਪਹਿਰੈ ॥ ਅਹਿਨਿਸਿ ਕਹਰੈ ॥ bastar na pahirai. ahinis kahrai. One who does not wear any clothes, suffers night and day by subjecting his body to extremes of weather. ਜੋ ਕੱਪੜੇ ਨਹੀਂ ਪਹਿਨਦਾ, ਉਹ ਦਿਨ ਰਾਤ ਦੁੱਖ ਸਹਾਰਦਾ ਹੈ।
ਮੋਨਿ ਵਿਗੂਤਾ ॥ ਕਿਉ ਜਾਗੈ ਗੁਰ ਬਿਨੁ ਸੂਤਾ ॥ mon vigootaa. ki-o jaagai gur bin sootaa. Absorbed in silence, one is gone astray (from the righteous path). How can he be awakened from the slumber of ignorance without the Guru’s teachings? ਚੁੱਪ ਵੱਟ ਕੇ (ਅਸਲੀ ਰਾਹ ਤੋਂ) ਖੁੰਝਿਆ ਹੋਇਆ ਹੈ, ਸੁੱਤਾ ਹੋਇਆ ਮਨੁੱਖ ਗੁਰੂ ਤੋਂ ਬਿਨਾ ਕਿਵੇਂ ਜਾਗ ਸਕਦਾ ਹੈ?
ਪਗ ਉਪੇਤਾਣਾ ॥ ਅਪਣਾ ਕੀਆ ਕਮਾਣਾ ॥ pag upaytaanaa. apnaa kee-aa kamaanaa. One who goes barefoot, suffers from his own actions by hurting his feet. ਜੋ ਨੰਗੀਂ ਪੈਰੀਂ ਫਿਰਦਾ ਹੈ, ਉਹ ਆਪਣੇ ਕਰਮਾਂ ਦਾ ਫਲ ਪਾਉਂਦਾ ਹੈ। (ਦੁੱਖ ਸਹਿ ਰਿਹਾ ਹੈ)।
ਅਲੁ ਮਲੁ ਖਾਈ ਸਿਰਿ ਛਾਈ ਪਾਈ ॥ al mal khaa-ee sir chhaa-ee paa-ee. One who eats filthy leftovers and throws ashes on his head, ਜੋ ਗੰਦੀਆਂ ਚੀਜ਼ਾਂ ਖਾਂਦਾ ਹੈ, (ਜੂਠਾ ਮਿੱਠਾ ਖਾਂਦਾ ਹੈ) ਅਤੇ ਸਿਰ ਵਿਚ ਸੁਆਹ ਪਾ ਰੱਖੀ ਹੈ,
ਮੂਰਖਿ ਅੰਧੈ ਪਤਿ ਗਵਾਈ ॥ moorakh anDhai pat gavaa-ee. the blind foolish (ignorant) person has lost his honor. ਅਗਿਆਨੀ ਮੂਰਖ ਨੇ (ਇਸ ਤਰ੍ਹਾਂ) ਆਪਣੀ ਪੱਤ ਗਵਾ ਲਈ ਹੈ।
ਵਿਣੁ ਨਾਵੈ ਕਿਛੁ ਥਾਇ ਨ ਪਾਈ ॥ vin naavai kichh thaa-ay na paa-ee. Without meditation on God’s Name, nothing is approved in His court. ਪ੍ਰਭੂ ਦੇ ਨਾਮ ਤੋਂ ਬਿਨਾ ਹੋਰ ਕੋਈ ਉੱਦਮ ਪਰਵਾਨ ਨਹੀਂ ਹੈ।
ਰਹੈ ਬੇਬਾਣੀ ਮੜੀ ਮਸਾਣੀ ॥ rahai baybaanee marhee masaanee. One may live in the wilderness, in the cemeteries or in the cremation grounds, ਉਹ ਬੀਆਬਾਨ ਅਤੇ ਕਬਰਸਤਾਨ ਤੇ ਸ਼ਮਸ਼ਾਨ ਭੂਮੀਆਂ ਤੇ ਰਹਿੰਦਾ ਹੈ।
ਅੰਧੁ ਨ ਜਾਣੈ ਫਿਰਿ ਪਛੁਤਾਣੀ ॥ anDh na jaanai fir pachhutaanee. such a spiritually blind person does not know the right way to realize God, he regrets and repents in the end. ਮੂਰਖ ਮਨੁੱਖ, ਰੱਬ ਵਾਲਾ ਰਸਤਾ ਨਹੀਂ ਸਮਝਦਾ ਤੇ ਸਮਾਂ ਵਿਹਾ ਜਾਣ ਤੇ ਪਛਤਾਂਦਾ ਹੈ।


© 2017 SGGS ONLINE
error: Content is protected !!
Scroll to Top