Guru Granth Sahib Translation Project

Guru granth sahib page-466

Page 466

ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ ॥ sookham moorat naam niranjan kaa-i-aa kaa aakaar. But to the subtle image of the Immaculate Name, they apply the form of a body. ਪਰ ਪਵਿੱਤ੍ਰ ਨਾਮ ਦੀ ਸੂਖਮ ਮੂਰਤ ਨੂੰ, ਉਹ ਸਰੀਰ ਦਾ ਰੂਪ ਧਾਰਨ ਕਰਦੇ ਹਨ।
ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥ satee-aa man santokh upjai daynai kai veechaar. The thought of charity brings contentment in the minds of charitable people. ਦਾਨੀਆਂ ਦੇ ਚਿੱਤ ਅੰਦਰ ਸੰਤੁਸ਼ਟਤਾ ਉਤਪੰਨ ਹੋ ਜਾਂਦੀ ਹੈ। ਉਹ ਦਾਨ ਦੇਣ ਬਾਰੇ ਸੋਚਦੇ ਹਨ।
ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥ day day mangeh sahsaa goonaa sobh karay sansaar. They give charity with selfish intentions, because they ask God for thousand-fold more than what they give, and they expect the world to glorify their giving. ਪ੍ਰੰਤੂ ਦਿੱਤੇ ਦਾਨ ਦੇ ਬਦਲੇ ਵਿੱਚ ਹਜਾਰਾਂ ਗੁਣਾ ਮੰਗਦੇ ਹਨ ਅਤੇ ਚਾਹੁੰਦੇ ਹਨ ਕਿ ਜਗਤ ਉਹਨਾਂ ਦੀ ਸੋਭਾ ਕਰੇ।
ਚੋਰਾ ਜਾਰਾ ਤੈ ਕੂੜਿਆਰਾ ਖਾਰਾਬਾ ਵੇਕਾਰ ॥ choraa jaaraa tai koorhi-aaraa khaaraabaa vaykaar. On the other hand, the thieves, adulterers, liars, evil doers and the wicked, (ਦੂਜੇ ਪਾਸੇ, ਜਗਤ ਵਿਚ) ਬੇਅੰਤ ਚੋਰ, ਪਰ-ਇਸਤ੍ਰੀ ਗਾਮੀ, ਝੂਠੇ, ਭੈੜੇ ਤੇ ਵਿਕਾਰੀ ਭੀ ਹਨ,
ਇਕਿ ਹੋਦਾ ਖਾਇ ਚਲਹਿ ਐਥਾਊ ਤਿਨਾ ਭਿ ਕਾਈ ਕਾਰ ॥ ik hodaa khaa-ay chaleh aithaa-oo tinaa bhe kaa-ee kaar. depart empty handed from the world after using up the merits of their past deeds by indulging in sinful acts. What kind of useless task is theirs? ਜੋ ਵਿਕਾਰ ਕਰ ਕਰ ਕੇ ਪਿਛਲੀ ਕੀਤੀ ਕਮਾਈ ਨੂੰ ਮੁਕਾ ਕੇ (ਇਥੋਂ ਖ਼ਾਲੀ ਹੱਥ) ਤੁਰ ਪੈਂਦੇ ਹਨ l ਕੀ ਉਹਨਾਂ ਨੇ ਭੀ ਕੋਈ ਚੰਗਾ ਕੰਮ ਕੀਤਾ ਹੈ?
ਜਲਿ ਥਲਿ ਜੀਆ ਪੁਰੀਆ ਲੋਆ ਆਕਾਰਾ ਆਕਾਰ ॥ jal thal jee-aa puree-aa lo-aa aakaaraa aakaar. In various worlds and galaxies, there are so many kinds of creatures living in the water and on the land. ਜਲ ਵਿਚ ਰਹਿਣ ਵਾਲੇ, ਧਰਤੀ ਉੱਤੇ ਵੱਸਣ ਵਾਲੇ, ਬੇਅੰਤ ਪੁਰੀਆਂ, ਲੋਕਾਂ ਅਤੇ ਬ੍ਰਹਿਮੰਡ ਦੇ ਜੀਵ-
ਓਇ ਜਿ ਆਖਹਿ ਸੁ ਤੂੰਹੈ ਜਾਣਹਿ ਤਿਨਾ ਭਿ ਤੇਰੀ ਸਾਰ ॥ o-ay je aakhahi so tooNhai jaaneh tinaa bhe tayree saar. O’ God, only You know what those creatures ask for. They depend upon You for their sustenance. ਉਹ ਸਾਰੇ ਜੋ ਕੁਝ ਆਖਦੇ ਹਨ ਸਭ ਕੁਝ, (ਹੇ ਕਰਤਾਰ!) ਤੂੰ ਜਾਣਦਾ ਹੈਂ, ਉਹਨਾਂ ਨੂੰ ਤੇਰਾ ਹੀ ਆਸਰਾ ਹੈ।
ਨਾਨਕ ਭਗਤਾ ਭੁਖ ਸਾਲਾਹਣੁ ਸਚੁ ਨਾਮੁ ਆਧਾਰੁ ॥ naanak bhagtaa bhukh saalaahan sach naam aaDhaar. O’ Nanak, the devotees always have the longing to praise God and the eternal Name is their only support. ਹੇ ਨਾਨਕ, ਸੰਤ ਜਨ ਤੇਰੀ ਸਿਫ਼ਤ ਕਰਨ ਦੇ ਭੁੱਖੇ ਹਨ, ਅਤੇ ਸੱਚਾ ਨਾਮ ਉਹਨਾਂ ਦਾ ਆਸਰਾ ਹੈ।
ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣਵੰਤਿਆ ਪਾ ਛਾਰੁ ॥੧॥ sadaa anand raheh din raatee gunvanti-aa paa chhaar. ||1|| They always live in eternal bliss, and are very humble to the virtuous people. ਉਹ ਸਦਾ ਦਿਨ ਰਾਤ ਅਨੰਦ ਵਿਚ ਰਹਿੰਦੇ ਹਨ ਅਤੇ (ਆਪ ਨੂੰ) ਗੁਣਵਾਨਾਂ ਦੇ ਪੈਰਾਂ ਦੀ ਖ਼ਾਕ ਸਮਝਦੇ ਹਨ l
ਮਃ ੧ ॥ mehlaa 1. Salok, First Guru:
ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮ੍ਹ੍ਹਿਆਰ ॥ mitee musalmaan kee payrhai pa-ee kumHi-aar. The remains of a Muslim, end up as clay on the potter’s wheel. ਮੁਸਲਮਾਨ ਦੀ ਕਬਰ ਦੀ ਮਿੱਟੀ ਘੁਮਾਰ ਦੇ ਪਿੰਨੇ ਵਿੱਚ ਪੈਦੀ ਹੈ।
ਘੜਿ ਭਾਂਡੇ ਇਟਾ ਕੀਆ ਜਲਦੀ ਕਰੇ ਪੁਕਾਰ ॥ gharh bhaaNday itaa kee-aa jaldee karay pukaar. Pots and bricks are fashioned from it, and it cries out as it burns in the kiln. ਕੁਮ੍ਹਿਆਰ ਉਸ ਦੇ ਭਾਂਡੇ ਤੇ ਇੱਟਾਂ ਬਣਾਉਂਦਾ ਹੈ, ਤੇ ਆਵੀ ਵਿਚ ਪੈ ਕੇ, ਉਹ ਮਿੱਟੀ, ਸੜਦੀ ਹੋਈ ਪੁਕਾਰ ਕਰਦੀ ਹੈ,
ਜਲਿ ਜਲਿ ਰੋਵੈ ਬਪੁੜੀ ਝੜਿ ਝੜਿ ਪਵਹਿ ਅੰਗਿਆਰ ॥ jal jal rovai bapurhee jharh jharh paveh angi-aar. While burning in the kiln, this clay (remains of the muslim) crackles as if it is burning in Hell. ਸੜ ਕੇ ਵਿਚਾਰੀ ਰੋਂਦੀ ਹੈ ਤੇ ਉਸ ਵਿਚੋਂ ਅੰਗਿਆਰੇ ਝੜ ਝੜ ਕੇ ਡਿਗਦੇ ਹਨ,
ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ ॥੨॥ naanak jin kartai kaaran kee-aa so jaanai kartaar. ||2|| O’ Nanak, the Creator who caused the creation; alone knows who goes to heaven or hell. (Going to hell or heaven does not depend on the method of disposal of remains). ਹੇ ਨਾਨਕ! ਜਿਸ ਕਰਤਾਰ ਨੇ ਜਗਤ ਦੀ ਮਾਇਆ ਰਚੀ ਹੈ, ਉਹ ਅਸਲ ਭੇਦ ਨੂੰ ਜਾਣਦਾ ਹੈ l (ਪਰ ਨਿਜਾਤ ਜਾਂ ਦੋਜ਼ਕ ਦਾ ਮੁਰਦਾ ਸਰੀਰ ਦੇ ਸਾੜਨ ਜਾਂ ਦੱਬਣ ਨਾਲ ਕੋਈ ਸੰਬੰਧ ਨਹੀਂ ਹੈ)
ਪਉੜੀ ॥ pa-orhee. Pauree:
ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ ॥ bin satgur kinai na paa-i-o bin satgur kinai na paa-i-aa. Without following the True Guru’s teachings, no one has ever realized God, yes without following the teachings of the True Guru, no one has realized God. ਕਿਸੇ ਮਨੁੱਖ ਨੂੰ (‘ਜਗ ਜੀਵਨੁ ਦਾਤਾ’) ਸਤਿਗੁਰ ਤੋਂ ਬਿਨਾ (ਭਾਵ, ਸਤਿਗੁਰੂ ਦੀ ਸ਼ਰਨ ਪੈਣ ਤੋਂ ਬਿਨਾ) ਨਹੀਂ ਮਿਲਿਆ, (ਇਹ ਸੱਚ ਜਾਣੋ ਕਿ) ਕਿਸੇ ਮਨੁੱਖ ਨੂੰ ਸਤਿਗੁਰ ਦੀ ਸ਼ਰਨ ਪੈਣ ਤੋਂ ਬਿਨਾ (‘ਜਗ ਜੀਵਨ ਦਾਤਾ’) ਨਹੀਂ ਮਿਲਿਆ।
ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗਟੁ ਆਖਿ ਸੁਣਾਇਆ ॥ satgur vich aap rakhi-on kar pargat aakh sunaa-i-aa. He has enshrined Himself within the True Guru; revealing Himself, He declares this openly. ਸੱਚੇ ਗੁਰਾਂ ਅੰਦਰ ਪ੍ਰਭੂ ਨੇ ਆਪਣੇ ਆਪ ਨੂੰ ਅਸਥਾਪਨ ਕੀਤਾ ਹੈ। ਮੈਂ ਇਹ ਜਾਹਿਰਾ ਤੌਰ ਤੇ, ਪੁਕਾਰ ਕੇ ਆਖਦਾ ਹਾਂ।
ਸਤਿਗੁਰ ਮਿਲਿਐ ਸਦਾ ਮੁਕਤੁ ਹੈ ਜਿਨਿ ਵਿਚਹੁ ਮੋਹੁ ਚੁਕਾਇਆ ॥ satgur mili-ai sadaa mukat hai jin vichahu moh chukaa-i-aa. Upon meeting the True Guru, the person, who banishes attachment to worldly riches and power is liberated forever. ਸੱਚੇ ਗੁਰੂ ਨੂੰ ਭੇਟਣ ਦੁਅਰਾ, ਜਿਸ ਮਨੁੱਖ ਨੇ ਆਪਣੇ ਅੰਦਰੋਂ (ਮਾਇਆ ਦਾ) ਮੋਹ ਦੂਰ ਕਰ ਦਿੱਤਾ ਹੈ, ਤਾਂ ਮਨੁੱਖ ਮੁਕਤ (ਭਾਵ, ਮਾਇਕ ਬੰਧਨਾਂ ਤੋਂ ਅਜ਼ਾਦ) ਹੋ ਜਾਂਦਾ ਹੈ।
ਉਤਮੁ ਏਹੁ ਬੀਚਾਰੁ ਹੈ ਜਿਨਿ ਸਚੇ ਸਿਉ ਚਿਤੁ ਲਾਇਆ ॥ ਜਗਜੀਵਨੁ ਦਾਤਾ ਪਾਇਆ ॥੬॥ utam ayhu beechaar hai jin sachay sio chit laaiye. jagjeevan data paa-i-aa. ||6|| Most sublime is this thought, that the one who has attuned his mind to God, has realized Him, the Giver of life to the world. (ਹੋਰ ਸਾਰੀਆਂ ਸਿਆਣਪਾਂ ਨਾਲੋਂ) ਇਹ ਵਿਚਾਰ ਸੋਹਣੀ ਹੈ ਕਿ ਜਿਸ ਮਨੁੱਖ ਨੇ ਆਪਣੇ ਗੁਰੂ ਨਾਲ ਚਿੱਤ ਜੋੜਿਆ ਹੈ,ਉਸ ਨੂੰ ਜਗ-ਜੀਵਨ ਦਾਤਾ ਮਿਲ ਪਿਆ ਹੈ
ਸਲੋਕ ਮਃ ੧ ॥ salok mehlaa 1. Salok, First Guru:
ਹਉ ਵਿਚਿ ਆਇਆ ਹਉ ਵਿਚਿ ਗਇਆ ॥ ha-o vich aa-i-aa ha-o vich ga-i-aa. In ego (state in which one considers oneself separate from God) a person comes into the world, and in ego he departs from this world. (ਜਦ ਤਾਈਂ ਜੀਵ) ‘ਹਉ’ ਵਿਚ (ਹੈ, ਭਾਵ, ਰੱਬ ਨਾਲੋਂ ਤੇ ਰੱਬ ਦੀ ਕੁਦਰਤ ਨਾਲੋਂ ਆਪਣੀ ਅੱਡਰੀ ਹਸਤੀ ਬਣਾਈ ਬੈਠਾ ਹੈ, ਤਦ ਤਾਈਂ ਕਦੇ) ਜਗਤ ਵਿਚ ਆਉਂਦਾ ਹੈ (ਕਦੇ) ਜਗਤ ਤੋਂ ਚਲਾ ਜਾਂਦਾ ਹੈ,
ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥ ha-o vich jammi-aa ha-o vich mu-aa. In ego one is born, and in ego one dies. ਹੰਕਾਰ ਅੰਦਰ ਉਹ ਜੰਮਦਾ ਹੈ ਅਤੇ ਹੰਕਾਰ ਅੰਦਰ ਹੀ ਉਹ ਮਰ ਜਾਂਦਾ ਹੈ।
ਹਉ ਵਿਚਿ ਦਿਤਾ ਹਉ ਵਿਚਿ ਲਇਆ ॥ ha-o vich ditaa ha-o vich la-i-aa. To maintain ego (separate identity), one gives and accepts charity. ਜੀਵ ਇਸ ਅੱਡਰੀ ਹੋਂਦ ਦੀ ਹੱਦਬੰਦੀ ਵਿਚ ਹੀ ਰਹਿ ਕੇ ਕਦੇ (ਕਿਸੇ ਲੋੜਵੰਦੇ ਨੂੰ) ਦੇਂਦਾ ਹੈ, ਕਦੇ (ਆਪਣੀ ਲੋੜ ਨੂੰ ਪੂਰੀ ਕਰਨ ਲਈ ਕਿਸੇ ਪਾਸੋਂ) ਲੈਂਦਾ ਹੈ।
ਹਉ ਵਿਚਿ ਖਟਿਆ ਹਉ ਵਿਚਿ ਗਇਆ ॥ ha-o vich khati-aa ha-o vich ga-i-aa. In ego one earns, and in ego one loses. ਇਸੇ ‘ਮੈਂ, ਮੈਂ’ ਦੇ ਖ਼ਿਆਲ ਵਿਚ (ਕਿ ਇਹ ਕੰਮ ‘ਮੈਂ’ ਕਰਦਾ ਹਾਂ, ‘ਮੈਂ’ ਕਰਦਾ ਹਾਂ) ਕਦੇ ਖੱਟਦਾ ਕਦੇ ਗਵਾਉਂਦਾ ਹੈ।
ਹਉ ਵਿਚਿ ਸਚਿਆਰੁ ਕੂੜਿਆਰੁ ॥ ha-o vich sachiaar koorhi-aar. In ego one become truthful or false. ਜਿਤਨਾ ਚਿਰ ਜੀਵ ਮੇਰ-ਤੇਰ ਵਾਲੀ ਹੱਦਬੰਦੀ ਵਿਚ ਹੈ, (ਲੋਕਾਂ ਦੀਆਂ ਨਜ਼ਰਾਂ ਵਿਚ) ਕਦੇ ਸੱਚਾ ਹੈ, ਕਦੇ ਝੂਠਾ ਹੈ।
ਹਉ ਵਿਚਿ ਪਾਪ ਪੁੰਨ ਵੀਚਾਰੁ ॥ ha-o vich paap punn veechaar. In ego one reflects on sinful and noble deeds. ਹੰਕਾਰ ਅੰਦਰ ਉਹ ਆਪਣੇ ਕੀਤੇ ਪਾਪਾਂ ਤੇ ਪੁੰਨਾਂ ਦੀ ਗਿਣਤੀ ਗਿਣਦਾ ਰਹਿੰਦਾ ਹੈ
ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥ ha-o vich narak surag avtaar. It is because of ego that sometimes one is in all comforts and at other times suffers in pains. ਤੇ ਇਸੇ ਵਖੇਵੇਂ ਵਿਚ ਰਹਿਣ ਕਰਕੇ ਕਦੇ ਨਰਕ ਵਿਚ ਪੈਂਦਾ ਹੈ ਕਦੇ ਸੁਰਗ ਵਿਚ।
ਹਉ ਵਿਚਿ ਹਸੈ ਹਉ ਵਿਚਿ ਰੋਵੈ ॥ ha-o vich hasai ha-o vich rovai. In ego one feels happy, and in ego one wails. ਜਦ ਤਾਈਂ ਆਪਣੇ ਕਰਤਾਰ ਨਾਲੋਂ ਵੱਖਰੀ ਹੋਂਦ ਵਿਚ ਜੀਵ ਬੱਝਾ ਪਿਆ ਹੈ, ਤਦ ਤਕ ਕਦੇ ਹੱਸਦਾ ਹੈ ਕਦੇ ਰੋਂਦਾ ਹੈ l
ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥ ha-o vich bharee-ai ha-o vich Dhovai. In ego sometimes one’s mind is filled with the dirt of vices, and at other times one makes efforts in ego to wash this dirt off. ਰੱਬ ਨਾਲੋਂ ਆਪਣੀ ਹਸਤੀ ਵੱਖਰੀ ਰੱਖਣ ਕਰ ਕੇ ਕਦੇ ਉਸ ਦਾ ਮਨ ਪਾਪਾਂ ਦੀ ਮੈਲ ਵਿਚ ਲਿਬੜ ਜਾਂਦਾ ਹੈ, ਕਦੇ ਉਹ (ਆਪਣੇ ਹੀ ਉੱਦਮ ਦੇ ਆਸਰੇ) ਉਸ ਮੈਲ ਨੂੰ ਧੋਂਦਾ ਹੈ।
ਹਉ ਵਿਚਿ ਜਾਤੀ ਜਿਨਸੀ ਖੋਵੈ ॥ ha-o vich jaatee jinsee khovai. In ego sometimes one loses social status and class. ਹੰਕਾਰ ਅੰਦਰ ਉਹ ਆਪਣੀ ਜਾਤ ਤੇ ਵੰਨਗੀ ਗਵਾ ਲੈਂਦਾ ਹੈ।
ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥ ha-o vich moorakh ha-o vich si-aanaa. In ego, sometimes one act as ignorant, and at other times act as a wise person. ਹੰਕਾਰ ਅੰਦਰ ਉਹ ਕਦੇ ਮੂਰਖ ਗਿਣਿਆ ਜਾਂਦਾ ਹੈ ਕਦੇ ਸਿਆਣਾ।
ਮੋਖ ਮੁਕਤਿ ਕੀ ਸਾਰ ਨ ਜਾਣਾ ॥ mokh mukat kee saar na jaanaa. He does not know the value of salvation or liberation. ਉਹ ਮੋਖਸ਼ ਅਤੇ ਕਲਿਆਣ ਦੀ ਕਦਰ ਨੂੰ ਨਹੀਂ ਜਾਣਦਾ।
ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥ ha-o vich maa-i-aa ha-o vich chhaa-i-aa. Being in ego one is either involved in the love for worldly riches and power, or remains in the darkness of ignorance. ਹੰਕਾਰ ਅੰਦਰ ਹੀ ਮੋਹਨੀ ਮਾਇਆ ਹੈ ਅਤੇ ਹੰਕਾਰ ਅੰਦਰ ਹੀ ਇਸ ਦੀ ਛਾਂ (ਪ੍ਰਭਾਵ) ਹੇਠਾਂ ਆ ਜਾਂਦਾ ਹੈ।
ਹਉਮੈ ਕਰਿ ਕਰਿ ਜੰਤ ਉਪਾਇਆ ॥ ha-umai kar kar jant upaa-i-aa. Living in ego, mortal takes birth again and again. ਰੱਬ ਤੋਂ ਵਿਛੜਿਆ ਰਹਿ ਕੇ ਜੀਵ ਮੁੜ ਮੁੜ ਪੈਦਾ ਹੁੰਦਾ ਹੈ।
ਹਉਮੈ ਬੂਝੈ ਤਾ ਦਰੁ ਸੂਝੈ ॥ha-umai boojhai taa dar soojhai. When one understands ego, then one comes to know the way to God’s court. ਜਦੋਂ ਰੱਬ ਤੋਂ ਵਿਛੋੜੇ ਵਾਲੀ ਹਾਲਤ ਨੂੰ ਸਮਝ ਲੈਂਦਾ ਹੈ, ਤਦੋਂ ਇਸ ਨੂੰ ਰੱਬ ਦਾ ਦਰਵਾਜ਼ਾ ਲੱਭ ਪੈਂਦਾ ਹੈ l
ਗਿਆਨ ਵਿਹੂਣਾ ਕਥਿ ਕਥਿ ਲੂਝੈ ॥ gi-aan vihoonaa kath kath loojhai. Without spiritual wisdom, one keeps suffering in useless talks and arguments. ਰੱਬੀ ਗਿਆਤ ਦੇ ਬਾਝੋਂ ਬੰਦਾ, ਜ਼ਬਾਨੀ ਗਿਆਨ ਦੀਆਂ ਗੱਲਾਂ ਆਖ ਆਖ ਕੇ ਆਪਣਾ ਅੰਦਰ ਲੂੰਹਦਾ ਹੈ।
ਨਾਨਕ ਹੁਕਮੀ ਲਿਖੀਐ ਲੇਖੁ ॥ naanak hukmee likee-ai laykh. O’ Nanak, it is by God’s Command that one’s destiny is written. ਹੇ ਨਾਨਕ! ਇਹ ਲੇਖ ਭੀ ਰੱਬ ਦੇ ਹੁਕਮ ਵਿਚ ਹੀ ਲਿਖਿਆ ਜਾਂਦਾ ਹੈ।
ਜੇਹਾ ਵੇਖਹਿ ਤੇਹਾ ਵੇਖੁ ॥੧॥ jayhaa vaykheh tayhaa vaykh. ||1|| As one sees (considers) others, after sometime one develops the traits like them. ਜੀਵ ਜਿਵੇਂ ਜਿਵੇਂ ਵੇਖਦੇ ਹਨ, (ਭਾਵ ਜਿਸ ਜਿਸ ਨੀਯਤ ਨਾਲ ਦੂਜੇ ਮਨੁੱਖਾਂ ਨਾਲ ਵਰਤਦੇ ਹਨ ਉਸੇ ਤਰ੍ਹਾਂ ਦੇ ਅੰਦਰ ਸੰਸਕਾਰ ਇਕੱਠੇ ਹੋ ਕੇ ) ਉਹੋ ਜਿਹਾ ਉਨ੍ਹਾਂ ਦਾ ਆਪਣਾ ਵੱਖਰਾ ਮਾਨਸਕ-ਸਰੂਪ ਬਣ ਜਾਂਦਾ ਹੈ l
ਮਹਲਾ ੨ ॥ mehlaa 2. Salok, Second Guru:
ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥ ha-umai ayhaa jaat hai ha-umai karam kamaahi. This is the nature of ego, that people keep doing their deeds in ego. ਹਉਮੈ’ ਦਾ ਸੁਭਾਉ ਇਹੀ ਹੈ, ਕਿ ਜੀਵ ਉਹੀ ਕੰਮ ਕਰਦੇ ਹਨ, ਜਿਨ੍ਹਾਂ ਨਾਲ ਇਹ ਵਖਰੀ ਹੋਂਦ ਟਿਕੀ ਰਹੇ।
ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥ ha-umai ay-ee banDhnaa fir fir jonee paahi. This is the bondage of ego, that time and time again they are reborn. ਇਸ ਵਖਰੀ ਹੋਂਦ ਦੇ ਬੰਧਨ ਭੀ ਇਹੀ ਹਨ, ਕਿ ਜੀਵ ਮੁੜ ਮੁੜ ਜੂਨਾਂ ਵਿਚ ਪੈਂਦੇ ਹਨ।
ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥ ha-umai kithhu oopjai kit sanjam ih jaa-ay. Where does ego come from? How can it be removed? ਇਹ ਅੱਡਰੀ ਹਸਤੀ ਵਾਲਾ ਭਰਮ ਕਿੱਥੋਂ ਪੈਦਾ ਹੁੰਦਾ ਹੈ ਅਤੇ ਕਿਸ ਤਰੀਕੇ ਨਾਲ ਇਹ ਦੂਰ ਹੋ ਸਕਦਾ ਹੈ।
ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥ ha-umai ayho hukam hai pa-i-ai kirat firaahi. This ego exists by God’s Order; people wander according to their past actions. ਇਹ ਵਖਰੀ ਸ਼ਖ਼ਸੀਅਤ-ਬਣਾਨ ਵਾਲਾ ਰੱਬ ਦਾ ਹੁਕਮ ਹੈ ਅਤੇ ਜੀਵ ਪਿਛਲੇ ਕੀਤੇ ਹੋਏ ਕੰਮਾਂ ਦੇ ਸੰਸਕਾਰਾਂ ਅਨੁਸਾਰ ਮੁੜ ਉਹਨਾਂ ਹੀ ਕੰਮਾਂ ਨੂੰ ਕਰਨ ਵਲ ਦੌੜਦੇ ਹਨ
ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥ ha-umai deeragh rog hai daaroo bhee is maahi. Ego is a chronic disease, but its remedy is also within it. ਇਹ ਹਉਮੈ ਇਕ ਲੰਮਾ ਰੋਗ ਹੈ, ਪਰ ਇਹ ਲਾ-ਇਲਾਜ ਨਹੀਂ ਹੈ।
ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥ kirpaa karay jay aapnee taa gur kaa sabad kamaahi. If God grants His Grace, one acts according to the Teachings of the Guru. ਜੇ ਪ੍ਰਭੂ ਆਪਣੀ ਮਿਹਰ ਕਰੇ, ਤਾਂ ਜੀਵ ਗੁਰੂ ਦਾ ਸ਼ਬਦ ਕਮਾਂਦੇ ਹਨ। (ਇਹ ਇਸ ਦਾ ਇਲਾਜ ਹੈ)।
ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥ naanak kahai sunhu janhu it sanjam dukh jaahi. ||2|| Nanak says, listen, O’ people: in this way (by meditating on God’s Name), the sorrows due to the disease of ego depart. ਨਾਨਕ ਆਖਦਾ ਹੈ, ਹੇ ਲੋਕੋ! ਇਸ ਤਰੀਕੇ ਨਾਲ ਹਉਮੈ ਰੂਪੀ ਦੀਰਘ ਰੋਗ ਤੋਂ ਪੈਦਾ ਹੋਏ ਹੋਏ ਦੁੱਖ ਦੂਰ ਹੋ ਜਾਂਦੇ ਹਨ
ਪਉੜੀ ॥ pa-orhee. Pauree:
ਸੇਵ ਕੀਤੀ ਸੰਤੋਖੀਈ ਜਿਨ੍ਹ੍ਹੀ ਸਚੋ ਸਚੁ ਧਿਆਇਆ ॥ sayv keetee santokhee-eeN jinHee sacho sach Dhi-aa-i-aa. Only those contented persons, who meditate on the Eternal (God) with love and devotion, truly serve Him. ਜਿਹੜੇ ਸੰਤੋਖੀ ਮਨੁੱਖ ਸਦਾ ਇਕ ਅਬਿਨਾਸ਼ੀ ਪ੍ਰਭੂ ਨੂੰ ਸਿਮਰਦੇ ਹਨ, ਪ੍ਰਭੂ ਦੀ ਸੇਵਾ (ਅਸਲ ਘਾਲ) ਉਹੀ ਕਰਦੇ ਹਨ।


© 2017 SGGS ONLINE
error: Content is protected !!
Scroll to Top