Page 434
ਜੀਅ ਜੰਤ ਸਭ ਸਾਰੀ ਕੀਤੇ ਪਾਸਾ ਢਾਲਣਿ ਆਪਿ ਲਗਾ ॥੨੬॥
jee-a jant sabh saaree keetay paasaa dhaalan aap lagaa. ||26||
All the beings and creatures serve as game-pieces and God Himself is engaged in throwing the dice. ||26||.
ਉਸ ਨੇਸਾਰੇ ਜੀਵ ਜੰਤੂ ਨਰਦਾਂ ਬਣਾਈਆਂ ਹੋਈਆਂ ਹਨ ਤੇ ਪ੍ਰਭੂ ਆਪ ਹੀ ਪਾਸੇ ਸੁੱਟਦਾ ਹੈ ॥੨੬॥
ਭਭੈ ਭਾਲਹਿ ਸੇ ਫਲੁ ਪਾਵਹਿ ਗੁਰ ਪਰਸਾਦੀ ਜਿਨ੍ਹ੍ਹ ਕਉ ਭਉ ਪਇਆ ॥
bhabhai bhaaleh say fal paavahi gur parsaadee jinH ka-o bha-o pa-i-aa.
Bhabha: By the Guru’s grace, in whose hearts is enshrined the revered fear of God, they search God through meditation and realize Him.
ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪ੍ਰਭੂ ਦਾ ਡਰ ਟਿਕ ਜਾਂਦਾ ਹੈ ਉਹ ਨੂੰ ਢੂੰਡਦੇ ਹਨ ਤੇ ਫਲ ਹਾਸਲ ਕਰ ਲੈਂਦੇ ਹਨ।
ਮਨਮੁਖ ਫਿਰਹਿ ਨ ਚੇਤਹਿ ਮੂੜੇ ਲਖ ਚਉਰਾਸੀਹ ਫੇਰੁ ਪਇਆ ॥੨੭॥
manmukh fireh na cheeteh moorhay lakh cha-oraaseeh fayr pa-i-aa. ||27||
But The self-willed fools wander around and do not remember God; they are consigned to the cycles of myriad existences. ||27||
ਮਨਮੁਖ ਮੂਰਖ ਬੰਦੇ ਭਟਕਦੇ ਫਿਰਦੇ ਹਨ, ਪ੍ਰਭੂ ਨੂੰ ਯਾਦ ਨਹੀਂ ਕਰਦੇ, ਉਹਨਾਂ ਨੂੰ ਚੌਰਾਸੀ ਲੱਖ ਜੂਨਾਂ ਦਾ ਗੇੜ ਨਸੀਬ ਹੁੰਦਾ ਹੈ ॥੨੭॥
ਮੰਮੈ ਮੋਹੁ ਮਰਣੁ ਮਧੁਸੂਦਨੁ ਮਰਣੁ ਭਇਆ ਤਬ ਚੇਤਵਿਆ ॥
mammai moh maran maDhusoodan maran bha-i-aa tab chaytvi-aa.
Mamma: Captivated by the worldly allurements, one remains unaware of death and God; he remembers God only when he is about to die.
ਸੰਸਾਰੀ ਮਮਤਾ ਦੇ ਕਾਰਣ ਪ੍ਰਾਣੀ ਮੌਤ ਅਤੇ ਵਾਹਿਗੁਰੂ ਨੂੰ ਕੇਵਲ ਓਦੋਂ ਹੀ ਚੇਤੇ ਕਰਦਾ ਹੈ ਜਦ ਉਹ ਮਰਨ ਕਿਨਾਰੇ ਹੁੰਦਾ ਹੈ।
ਕਾਇਆ ਭੀਤਰਿ ਅਵਰੋ ਪੜਿਆ ਮੰਮਾ ਅਖਰੁ ਵੀਸਰਿਆ ॥੨੮॥
kaa-i-aa bheetar avro parhi-aa mammaa akhar veesri-aa. ||28||
As long as the soul is within the body, one reads about other things and forgets about death and God.||28||
ਜਿਤਨਾ ਚਿਰ ਜੀਉਂਦਾ ਰਿਹਾ ਹੋਰ ਗੱਲਾਂ ਹੀ ਪੜ੍ਹਦਾ ਰਿਹਾ, ਨਾਹ ਮੌਤ ਚੇਤੇ ਆਈ ਨਾਹ ਮਧੁਸੂਦਨੁ (ਪਰਮਾਤਮਾ) ਚੇਤੇ ਆਇਆ ॥੨੮॥
ਯਯੈ ਜਨਮੁ ਨ ਹੋਵੀ ਕਦ ਹੀ ਜੇ ਕਰਿ ਸਚੁ ਪਛਾਣੈ ॥
ya-yai janam na hovee kad hee jay kar sach pachhaanai.
Yaya: That person never takes birth again (escapes the cycles of birth and death) if he recognizes the eternal God,
ਉਸ ਮਨੁੱਖ ਨੂੰ ਮੁੜ ਕਦੇ ਜਨਮ-ਮਰਨ ਦਾ ਗੇੜ ਨਹੀਂ ਮਿਲਦਾ, ਜੋ ਅਸਲੀਅਤ ਸਮਝ ਜਾਵੇ,
ਗੁਰਮੁਖਿ ਆਖੈ ਗੁਰਮੁਖਿ ਬੂਝੈ ਗੁਰਮੁਖਿ ਏਕੋ ਜਾਣੈ ॥੨੯॥
gurmukh aakhai gurmukh boojhai gurmukh ayko jaanai. ||29||
and by following the Guru’s teachings utters God’s praises, understands and realizes the one God. ||29||
ਤੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹੇ, ਪ੍ਰਭੂ ਨੂੰ ਸਮਝੇ, ਅਤੇ ਪ੍ਰਭੂ ਨਾਲ ਹੀ ਡੂੰਘੀ ਜਾਣ-ਪਛਾਣ ਪਾਏ ॥੨੯॥
ਰਾਰੈ ਰਵਿ ਰਹਿਆ ਸਭ ਅੰਤਰਿ ਜੇਤੇ ਕੀਏ ਜੰਤਾ ॥
raarai rav rahi-aa sabh antar jaytay kee-ay jantaa.
Rarra: God is pervading in all the creatures and the beings He has created.
ਜਿਤਨੇ ਭੀ ਜੀਵ (ਸ੍ਰਿਸ਼ਟੀ ਵਿਚ ਪਰਮਾਤਮਾ ਨੇ) ਪੈਦਾ ਕੀਤੇ ਹੋਏ ਹਨ, ਉਹਨਾਂ ਸਭਨਾਂ ਦੇ ਅੰਦਰ ਪ੍ਰਭੂ ਆਪ ਮੌਜੂਦ ਹੈ।
ਜੰਤ ਉਪਾਇ ਧੰਧੈ ਸਭ ਲਾਏ ਕਰਮੁ ਹੋਆ ਤਿਨ ਨਾਮੁ ਲਇਆ ॥੩੦॥
jant upaa-ay DhanDhai sabh laa-ay karam ho-aa tin naam la-i-aa. ||30||
Having created His beings, He has put them all to worldly tasks; but only those meditate on Naam, upon whom He bestows His Grace. ||30||
ਜੀਵ ਪੈਦਾ ਕਰ ਕੇ ਸਭਨਾਂ ਨੂੰ ਪਰਮਾਤਮਾ ਨੇ ਮਾਇਆ ਦੀ ਕਿਰਤ-ਕਾਰ ਵਿਚ ਲਾਇਆ ਹੋਇਆ ਹੈ। ਜਿਨ੍ਹਾਂ ਉਤੇ ਉਸ ਦੀ ਮੇਹਰ ਹੁੰਦੀ ਹੈ, ਉਹੀ ਉਸ ਦਾ ਨਾਮ ਸਿਮਰਦੇ ਹਨ ॥੩੦॥
ਲਲੈ ਲਾਇ ਧੰਧੈ ਜਿਨਿ ਛੋਡੀ ਮੀਠਾ ਮਾਇਆ ਮੋਹੁ ਕੀਆ ॥
lalai laa-ay DhanDhai jin chhodee meethaa maa-i-aa moh kee-aa.
Lalla: He has assigned people to their worldly tasks, which has made the love of Maya seem sweet to them.
ਪ੍ਰਭੂ ਨੇ ਆਪਣੀ ਰਚੀ ਸ੍ਰਿਸ਼ਟੀ ਮਾਇਆ ਦੀ ਕਿਰਤ-ਕਾਰ ਵਿਚ ਲਾਈ ਹੋਈ ਹੈ, ਜਿਸ ਨੇ ਜੀਵਾਂ ਵਾਸਤੇ ਮਾਇਆ ਦਾ ਮੋਹ ਮਿੱਠਾ ਬਣਾ ਦਿੱਤਾ ਹੈ,
ਖਾਣਾ ਪੀਣਾ ਸਮ ਕਰਿ ਸਹਣਾ ਭਾਣੈ ਤਾ ਕੈ ਹੁਕਮੁ ਪਇਆ ॥੩੧॥
khaanaa peenaa sam kar sahnaa bhaanai taa kai hukam pa-i-aa. ||31||
One should enjoy eating and drinking (worldly pleasures) and endure pain and misery with equal regard, because it all happens according to His will. ||31||
ਉਸੇ ਦੀ ਹੀ ਰਜ਼ਾ ਵਿਚ ਉਸ ਦਾ ਹੁਕਮ ਵਰਤਦਾ ਹੈ, ਜੀਵਾਂ ਨੂੰ ਖਾਣ ਪੀਣ ਭਾਵ, ਸੁਖ ਅਤੇ ਉਸੇ ਤਰ੍ਹਾਂ ਦੁਖ ਭੀ ਸਹਣ ਨੂੰ ਮਿਲਦੇ ਹਨ ॥੩੧॥
ਵਵੈ ਵਾਸੁਦੇਉ ਪਰਮੇਸਰੁ ਵੇਖਣ ਕਉ ਜਿਨਿ ਵੇਸੁ ਕੀਆ ॥
vavai vaasuday-o parmaysar vaykhan ka-o jin vays kee-aa.
Wawa: It is the Supreme God Himself who created the creation to see the play of the world.
ਪਰਮਾਤਮਾ ਪਰਮੇਸਰ ਆਪ ਹੀ ਹੈ ਜਿਸ ਨੇ ਤਮਾਸ਼ਾ ਵੇਖਣ ਵਾਸਤੇ ਇਹ ਜਗਤ ਰਚਿਆ ਹੈ,
ਵੇਖੈ ਚਾਖੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ ॥੩੨॥
vaykhai chaakhai sabh kichh jaanai antar baahar rav rahi-aa. ||32||
He cherishes all beings and knows everything about everyone; He is pervading both inside and outside of all. ||32||
ਹਰੇਕ ਜੀਵ ਦੀ ਚੰਗੀ ਸੰਭਾਲ ਕਰਦਾ ਹੈ, (ਹਰੇਕ ਦੇ ਦਿਲ ਦੀ) ਸਭ ਗੱਲ ਜਾਣਦਾ ਹੈ, ਅਤੇ ਅੰਦਰ ਬਾਹਰ ਹਰ ਥਾਂ ਵਿਆਪਕ ਹੈ ॥੩੨॥
ੜਾੜੈ ਰਾੜਿ ਕਰਹਿ ਕਿਆ ਪ੍ਰਾਣੀ ਤਿਸਹਿ ਧਿਆਵਹੁ ਜਿ ਅਮਰੁ ਹੋਆ ॥
rhaarhai raarh karahi ki-aa paraanee tiseh Dhi-aavahu je amar ho-aa.
Rarra: O’ mortal, why do you enter into heated arguments with others; meditate on that God alone who is eternal.
ਹੇ ਪ੍ਰਾਣੀ! ਤੂੰ ਝਗੜੇ ਆਦਿਕ ਵਿੱਚ ਕਿਉਂ ਲਗਾ ਹੋਇਆ ਹੈਂ, ਉਸ ਪਰਮਾਤਮਾ ਨੂੰ ਸਿਮਰੋ ਜੋ ਸਦਾ ਕਾਇਮ ਰਹਿਣ ਵਾਲਾ ਹੈ!
ਤਿਸਹਿ ਧਿਆਵਹੁ ਸਚਿ ਸਮਾਵਹੁ ਓਸੁ ਵਿਟਹੁ ਕੁਰਬਾਣੁ ਕੀਆ ॥੩੩॥
tiseh Dhi-aavahu sach samaavahu os vitahu kurbaan kee-aa. ||33||
Meditate on Him with loving devotion, remain absorbed into Him and dedicate yourself to Him. ||33||
ਉਸੇ ਨੂੰ ਸਿਮਰੋ, ਪ੍ਰਭੂ ਵਿਚ ਲੀਨ ਹੋਏ ਰਹੋ! ਅਤੇ ਉਸ ਉਤੋਂ ਕੁਰਬਾਨ ਹੋ ਜਾਵੋ ॥੩੩॥
ਹਾਹੈ ਹੋਰੁ ਨ ਕੋਈ ਦਾਤਾ ਜੀਅ ਉਪਾਇ ਜਿਨਿ ਰਿਜਕੁ ਦੀਆ ॥
haahai hor na ko-ee daataa jee-a upaa-ay jin rijak dee-aa.
Haha: Besides God there is no other benefactor; having created the creatures, He gives them sustenance .
ਜਿਸ ਪ੍ਰਭੂ ਨੇ ਸ੍ਰਿਸ਼ਟੀ ਦੇ ਜੀਵ ਪੈਦਾ ਕਰ ਕੇ ਸਭਨਾਂ ਨੂੰ ਰਿਜ਼ਕ ਅਪੜਾਇਆ ਹੋਇਆ ਹੈ, ਉਸ ਤੋਂ ਬਿਨਾ ਕੋਈ ਹੋਰ ਦਾਤਾਂ ਦੇਣ ਵਾਲਾ ਨਹੀਂ ਹੈ।
ਹਰਿ ਨਾਮੁ ਧਿਆਵਹੁ ਹਰਿ ਨਾਮਿ ਸਮਾਵਹੁ ਅਨਦਿਨੁ ਲਾਹਾ ਹਰਿ ਨਾਮੁ ਲੀਆ ॥੩੪॥
har naam Dhi-aavahu har naam samaavahu andin laahaa har naam leeaa. ||34||
Meditate on God’s Name with loving devotion, be absorbed into God’s Name and always reap the Profit of meditation on God’s Name. ||34||
ਹਰੀ ਦਾ ਨਾਮ ਸਿਮਰਦੇ ਰਹੋ, ਹਰੀ ਦੇ ਨਾਮ ਵਿਚ ਸਦਾ ਟਿਕੇ ਰਹੋ। ਹਰ ਵੇਲੇ ਹਰੀ-ਨਾਮ ਸਿਮਰਨ ਦਾ ਲਾਭ ਖੱਟੋ। ॥੩੪॥
ਆਇੜੈ ਆਪਿ ਕਰੇ ਜਿਨਿ ਛੋਡੀ ਜੋ ਕਿਛੁ ਕਰਣਾ ਸੁ ਕਰਿ ਰਹਿਆ ॥
aa-irhai aap karay jin chhodee jo kichh karnaa so kar rahi-aa.
Airaa: That God, who Himself has created the universe, continues to do whatever He has to do.
ਜਿਸ ਪਰਮਾਤਮਾ ਨੇ ਇਹ ਸਾਰੀ ਸ੍ਰਿਸ਼ਟੀ ਆਪ ਪੈਦਾ ਕੀਤੀ ਹੋਈ ਹੈ, ਉਸ ਨੇ ਜੋ ਕੁਝ ਕਰਨਾ ਹੈ ਉਹੀ ਕੁਝ ਕਰੀ ਜਾ ਰਿਹਾ ਹੈ
ਕਰੇ ਕਰਾਏ ਸਭ ਕਿਛੁ ਜਾਣੈ ਨਾਨਕ ਸਾਇਰ ਇਵ ਕਹਿਆ ॥੩੫॥੧॥
karay karaa-ay sabh kichh jaanai naanak saa-ir iv kahi-aa. ||35||1||
He acts, and causes others to act and He knows everything; so says Nanak, the poet. ||35||1||
ਪ੍ਰਭੂ ਆਪ ਸਭ ਕੁਝ ਕਰਦਾ ਹੈ, ਆਪ ਹੀ ਸਭ ਕੁਝ ਜੀਵਾਂ ਪਾਸੋਂ ਕਰਾਂਦਾ ਹੈ, (ਹਰੇਕ ਦੇ ਦਿਲ ਦੀ ਭਾਵਨਾ) ਆਪ ਹੀ ਜਾਣਦਾ ਹੈ; ਕਵੀ ਨਾਨਕ ਇਹ ਕਹਿੰਦਾ ਹੈ ॥੩੫॥੧॥
ਰਾਗੁ ਆਸਾ ਮਹਲਾ ੩ ਪਟੀ
raag aasaa mehlaa 3 patee
Raag Aasaa, Third Guru, Patee – The Alphabet:
ਰਾਗ ਆਸਾ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ ‘ਪਟੀ’।
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru.
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਅਯੋ ਅੰਙੈ ਸਭੁ ਜਗੁ ਆਇਆ ਕਾਖੈ ਘੰਙੈ ਕਾਲੁ ਭਇਆ ॥
ayo anyai sabh jag aa-i-aa kaakhai ghanyai kaal bha-i-aa.
The entire world, which has come into existence, shall pass away.
ਸਾਰਾ ਜਗਤ ਜੋ ਹੋਂਦ ਵਿਚ ਆਇਆ ਹੋਇਆ ਹੈ, ਇਸ ਦੇ ਸਿਰ ਉਤੇ ਮੌਤ ਮੌਜੂਦ ਹੈ,
ਰੀਰੀ ਲਲੀ ਪਾਪ ਕਮਾਣੇ ਪੜਿ ਅਵਗਣ ਗੁਣ ਵੀਸਰਿਆ ॥੧॥
reeree lalee paap kamaanay parh avgan gun veesri-aa. ||1||
Forsaking virtues and getting engrossed in vices, people keep committing sins ||1||.
ਜੀਵ ਔਗੁਣ ਪੈਦਾ ਕਰਨ ਵਾਲੀਆਂ ਗੱਲਾਂ ਪੜ੍ਹ ਕੇ, ਗੁਣ ਵਿਸਾਰ ਦੇਂਦੇ ਹਨ, ਤੇ ਪਾਪ ਕਮਾਂਦੇ ਰਹਿੰਦੇ ਹਨ ॥੧॥
ਮਨ ਐਸਾ ਲੇਖਾ ਤੂੰ ਕੀ ਪੜਿਆ ॥
man aisaa laykhaa tooN kee parhi-aa.
O’ my mind, what kind of accounting you have learnt,
ਹੇ ਮਨ! ਤੂੰ ਐਹੋ ਜਿਹਾ ਹਿਸਾਬ ਕਿਤਾਬ ਕਿਉਂ ਸਿੱਖਿਆ ਹੈ,
ਲੇਖਾ ਦੇਣਾ ਤੇਰੈ ਸਿਰਿ ਰਹਿਆ ॥੧॥ ਰਹਾਉ ॥
laykhaa daynaa tayrai sir rahi-aa. ||1|| rahaa-o.
that you would still be responsible for rendering further account of your deeds. ||1||Pause||
ਜਿਸ ਨਾਲ ਕੀਤੇ ਅਮਲਾਂ ਦਾ ਹਿਸਾਬ ਦੇਣਾ ਤੇਰੇ ਸਿਰ ਉਤੇ ਟਿਕਿਆ ਹੀ ਰਿਹਾ ॥੧॥ ਰਹਾਉ ॥
ਸਿਧੰਙਾਇਐ ਸਿਮਰਹਿ ਨਾਹੀ ਨੰਨੈ ਨਾ ਤੁਧੁ ਨਾਮੁ ਲਇਆ ॥
siDhaNnyaa-ee-ai simrahi naahee nannai naa tuDh naam la-i-aa.
You do not remember God: You do not meditated on God’s Name.
ਤੂੰ ਪਰਮਾਤਮਾ ਨੂੰ ਚੇਤੇ ਨਹੀਂ ਕਰਦਾ ਤੇ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ ।
ਛਛੈ ਛੀਜਹਿ ਅਹਿਨਿਸਿ ਮੂੜੇ ਕਿਉ ਛੂਟਹਿ ਜਮਿ ਪਾਕੜਿਆ ॥੨॥
chhachhai chheejeh ahinis moorhay ki-o chhooteh jam paakrhi-aa. ||2||
Chhachha: O’ fool, day after day you are becoming spiritually weak, how would you find release from the grip of demon of death? ||2||.
ਹੇ ਮੂਰਖ! ਦਿਨ ਰਾਤ ਤੂੰ ਆਤਮਕ ਜੀਵਨ ਵਿਚ ਕਮਜ਼ੋਰ ਹੋ ਰਿਹਾ ਹੈਂ, ਜਦੋਂ ਜਮ ਨੇ ਫੜ ਲਿਆ, ਤਾਂ ਉਸ ਤੋਂ ਖ਼ਲਾਸੀ ਕਿਵੇਂ ਹੋਵੇਗੀ? ॥੨॥
ਬਬੈ ਬੂਝਹਿ ਨਾਹੀ ਮੂੜੇ ਭਰਮਿ ਭੁਲੇ ਤੇਰਾ ਜਨਮੁ ਗਇਆ ॥
babai boojheh naahee moorhay bharam bhulay tayraa janam ga-i-aa.
Babba: O’ fool, you do not understand the right way of life; lost in doubt, your entire life is going to waste.
ਤੂੰ (ਜੀਵਨ ਦਾ ਸਹੀ ਰਸਤਾ) ਨਹੀਂ ਸਮਝਦਾ, ਇਸੇ ਭੁਲੇਖੇ ਵਿਚ ਕੁਰਾਹੇ ਪੈ ਕੇ ਤੂੰ ਆਪਣਾ ਮਨੁੱਖਾ ਜੀਵਨ ਵਿਅਰਥ ਗਵਾ ਰਿਹਾ ਹੈਂ।
ਅਣਹੋਦਾ ਨਾਉ ਧਰਾਇਓ ਪਾਧਾ ਅਵਰਾ ਕਾ ਭਾਰੁ ਤੁਧੁ ਲਇਆ ॥੩॥
anhodaa naa-o Dharaa-i-o paaDhaa avraa kaa bhaar tuDh la-i-aa. ||3||
Without having the virtues, you call yourself a teacher; thus you have assumed the responsibility of teaching others. ||3||
ਬਿਨਾਂ ਵਜਾਅ ਆਪਣਾ ਨਾਮ ਤੂੰ ਪਾਂਧਾ ਰਖਾਇਆ ਹੋਇਆ ਹੈ ਤੇ ਹੋਰਨਾਂ ਨੂੰ ਜੀਵਨ-ਰਾਹ ਸਿਖਾਣ ਦਾ ਭਾਰ ਆਪਣੇ ਉਤੇ ਚੁੱਕਿਆ ਹੋਇਆ ਹੈ ॥੩॥
ਜਜੈ ਜੋਤਿ ਹਿਰਿ ਲਈ ਤੇਰੀ ਮੂੜੇ ਅੰਤਿ ਗਇਆ ਪਛੁਤਾਵਹਿਗਾ ॥
jajai jot hir la-ee tayree moorhay ant ga-i-aa pachhutaavhigaa.
Jajja: O’ fool, the worldly affairs have taken over your conscience; in the end, when you depart from here, you would repent.
ਹੇ ਮੂਰਖ! (ਨਿਰੇ ਮਾਇਕ ਲੇਖੇ ਪਤ੍ਰੇ ਨੇ ਤੇਰੀ ਉੱਚੀ ਸੁਰਤ ਖੋਹ ਲਈ ਹੈ, ਅਖ਼ੀਰ ਵੇਲੇ ਜਦੋਂ ਇਥੋਂ ਤੁਰਨ ਲਗੋਂ, ਤਾਂ ਅਫ਼ਸੋਸ ਕਰੇਂਗਾ।
ਏਕੁ ਸਬਦੁ ਤੂੰ ਚੀਨਹਿ ਨਾਹੀ ਫਿਰਿ ਫਿਰਿ ਜੂਨੀ ਆਵਹਿਗਾ ॥੪॥
ayk sabad tooN cheeneh naahee fir fir joonee aavhigaa. ||4||
You do not reflect on the divine word of God’s praises; therefore you would go throughl the existences again and again. ||4||
ਤੂੰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਨਾਲ ਸਾਂਝ ਨਹੀਂ ਪਾਂਦਾ, (ਸਿੱਟਾ ਇਹ ਨਿਕਲੇਗਾ ਕਿ) ਮੁੜ ਮੁੜ ਜੂਨਾਂ ਵਿਚ ਪਿਆ ਰਹੇਂਗਾ ॥੪॥
ਤੁਧੁ ਸਿਰਿ ਲਿਖਿਆ ਸੋ ਪੜੁ ਪੰਡਿਤ ਅਵਰਾ ਨੋ ਨ ਸਿਖਾਲਿ ਬਿਖਿਆ ॥
tuDh sir likhi-aa so parh pandit avraa no na sikhaal bikhi-aa.
O’ pundit, first read what is written in your destiny, do not teach this knowledge about Maya to others.
ਹੇ ਪੰਡਿਤ! ਤੇਰੇ ਮੱਥੇ ਉਤੇ ਜੋ ਲੇਖ ਲਿਖਿਆ ਹੋਇਆ ਹੈ, ਪਹਿਲਾਂ ਤੂੰ ਉਸ ਨੂੰ ਪੜ੍ਹ ਤੇ ਹੋਰਨਾਂ ਨੂੰ ਮਾਇਆ ਦਾ ਲੇਖਾ-ਪਤ੍ਰਾ ਨਾਹ ਸਿਖਾਲ l