Guru Granth Sahib Translation Project

Guru granth sahib page-433

Page 433

ਛਛੈ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ ॥ chhachhai chhaa-i-aa vartee sabh antar tayraa kee-aa bharam ho-aa. Chhachha: O’ God, the spiritual ignorance and doubt which exists within everyone is Your doing. ਹੇ ਪ੍ਰਭੂ! ਜੋ ਅਵਿੱਦਿਆ ਸਭ ਜੀਵਾਂ ਦੇ ਅੰਦਰ ਪ੍ਰਬਲ ਹੋ ਰਹੀ ਹੈ, ਤੇ ਮਨ ਵਿੱਚ ਭਟਕਣਾ ਹੈ, ਇਹ ਤੇਰੀ ਹੀ ਬਣਾਈ ਹੋਈ ਹੈ।
ਭਰਮੁ ਉਪਾਇ ਭੁਲਾਈਅਨੁ ਆਪੇ ਤੇਰਾ ਕਰਮੁ ਹੋਆ ਤਿਨ੍ਹ੍ ਗੁਰੂ ਮਿਲਿਆ ॥੧੦॥ bharam upaa-ay bhulaa-ee-an aapay tayraa karam ho-aa tinH guroo mili-aa. ||10|| Having created doubt, You Yourself cause them to wander in delusion; those whom You bless with Your mercy meet with the Guru. ||10|| ਸੰਦੇਹ ਪੈਦਾ ਕਰ ਕੇ ਤੂੰ ਖੁਦ ਹੀ ਇਨਸਾਨਾਂ ਨੂੰ ਕੁਰਾਹੇ ਪਾਉਂਦਾ ਹੈ। ਜਿਨ੍ਹਾਂ ਉਤੇ ਤੇਰੀ ਮਿਹਰ ਹੈ ਉਹਨਾਂ ਨੂੰ ਗੁਰੂ ਜੀ ਮਿਲਦੇ ਹਨ ॥੧੦॥
ਜਜੈ ਜਾਨੁ ਮੰਗਤ ਜਨੁ ਜਾਚੈ ਲਖ ਚਉਰਾਸੀਹ ਭੀਖ ਭਵਿਆ ॥ jajai jaan mangat jan jaachai lakh cha-oraaseeh bheekh bhavi-aa. Jajja: O’ my mind, realize that God from whom everyone begs for Naam while wandering through millions of existences. (ਹੇ ਮਨ!) ਉਸ ਪ੍ਰਭੂ ਨਾਲ ਸਾਂਝ ਪਾ ਜਿਸ ਤੋਂ ਹਰੇਕ ਜੀਵ ਚੌਰਾਸੀ ਲੱਖ ਜੂਨਾਂ ਵਿੱਚ ਭਟਕਦਾ ਹੋਇਆ ਮੰਗਤਾ ਬਣ ਕੇ ਦਾਨ ਮੰਗਦਾ ਹੈ।
ਏਕੋ ਲੇਵੈ ਏਕੋ ਦੇਵੈ ਅਵਰੁ ਨ ਦੂਜਾ ਮੈ ਸੁਣਿਆ ॥੧੧॥ ayko layvai ayko dayvai avar na doojaa mai suni-aa. ||11|| It is only one God who gives and takes; I have not heard of any other. ||11|| ਇਕ ਹੈ ਪ੍ਰਭੂ ਦੇਣ ਵਾਲਾ ਹੈ ਤੇ ਉਹ ਹੀ ਲੈਣ ਵਾਲਾ ਹੈ ਮੈਂ ਅਜੇ ਤਕ ਨਹੀਂ ਸੁਣਿਆ ਕਿ ਉਸ ਤੋਂ ਬਿਨਾ ਕੋਈ ਹੋਰ ਭੀ ਦਾਤਾਂ ਦੇਣ ਜੋਗਾ ਹੈ ॥੧੧॥
ਝਝੈ ਝੂਰਿ ਮਰਹੁ ਕਿਆ ਪ੍ਰਾਣੀ ਜੋ ਕਿਛੁ ਦੇਣਾ ਸੁ ਦੇ ਰਹਿਆ ॥ jhajhai jhoor marahu ki-aa paraanee jo kichh daynaa so day rahi-aa. Jhajha: O mortal, why are you dying of anxiety? Whatever God is to give, He is giving it to you. ਹੇ ਪ੍ਰਾਣੀ !ਤੂੰ ਕਿਊਂ ਚਿੰਤਾ ਨਾਲ ਮਰਦਾ ਹੈਂ? ਜੋ ਕੁਝ ਪ੍ਰਭੂ ਨੇ ਤੈਨੂੰ ਦੇਣਾ ਹੈ, ਉਹ ਆਪ ਹੀ ਦੇ ਰਿਹਾ ਹੈ।
ਦੇ ਦੇ ਵੇਖੈ ਹੁਕਮੁ ਚਲਾਏ ਜਿਉ ਜੀਆ ਕਾ ਰਿਜਕੁ ਪਇਆ ॥੧੨॥ day day vaykhai hukam chalaa-ay ji-o jee-aa kaa rijak pa-i-aa. ||12|| He gives sustenance and watches over everyone; He executes His command by making sure that all creatures receive their destined sustenance. ||12|| ਉਹ ਸਭ ਨੂੰ ਰਿਜ਼ਕ ਦੇ ਰਿਹਾ ਹੈ, ਸੰਭਾਲ ਭੀ ਕਰ ਰਿਹਾ ਹੈ, ਤੇ ਰਿਜ਼ਕ ਵੰਡਣ ਵਾਲਾ ਆਪਣਾ ਹੁਕਮ ਵਰਤੋਂ ਵਿਚ ਲਿਆ ਰਿਹਾ ਹੈ ॥੧੨॥
ਞੰਞੈ ਨਦਰਿ ਕਰੇ ਜਾ ਦੇਖਾ ਦੂਜਾ ਕੋਈ ਨਾਹੀ ॥ njanjai nadar karay jaa daykhaa doojaa ko-ee naahee. Nyanya: When God bestows His glance of grace, then I see none other than Him as benefactor. ਜਦੋਂ ਪ੍ਰਭੂ ਮੇਹਰ ਦੀ ਨਜ਼ਰ ਕਰੇ,ਤਾਂ ਉਸ ਤੋਂ ਬਿਨਾ ਮੈਨੂੰ ਕੋਈ ਹੋਰ ਦਾਤਾ ਨਹੀਂ ਦਿੱਸਦਾ।
ਏਕੋ ਰਵਿ ਰਹਿਆ ਸਭ ਥਾਈ ਏਕੁ ਵਸਿਆ ਮਨ ਮਾਹੀ ॥੧੩॥ ayko rav rahi-aa sabh thaa-ee ayk vasi-aa man maahee. ||13|| God is pervading everywhere and He dwells in every heart. ||13|| ਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ, ਹਰੇਕ ਦੇ ਮਨ ਵਿਚ ਪ੍ਰਭੂ ਆਪ ਹੀ ਵੱਸ ਰਿਹਾ ਹੈ ॥੧੩॥
ਟਟੈ ਟੰਚੁ ਕਰਹੁ ਕਿਆ ਪ੍ਰਾਣੀ ਘੜੀ ਕਿ ਮੁਹਤਿ ਕਿ ਉਠਿ ਚਲਣਾ ॥ tatai tanch karahu ki-aa paraanee gharhee ke muhat ke uth chalnaa. Tatta: O’ mortals, why do you indulge in useless deeds? In a moment or so, you would depart from this world. ਹੇ ਪ੍ਰਾਣੀ! ਵਿਅਰਥ ਧੰਧੇ ਕਿਉਂ ਕਰਦਾ ਹੈ, ਥੋੜੇ ਹੀ ਸਮੇ ਵਿਚ ਤੂੰ ਇਸ ਜਗਤ ਤੋਂ ਉਠ ਕੇ ਚਲੇ ਜਾਣਾ ਹੈ।
ਜੂਐ ਜਨਮੁ ਨ ਹਾਰਹੁ ਅਪਣਾ ਭਾਜਿ ਪੜਹੁ ਤੁਮ ਹਰਿ ਸਰਣਾ ॥੧੪॥ joo-ai janam na haarahu apnaa bhaaj parhahu tum har sarnaa. ||14|| Don’t lose the game of life, instead hurry to God’s refuge. ||14|| ਆਪਣਾ ਮਨੁੱਖਾ ਜਨਮ ਜੂਏ ਵਿਚ ਵਿੱਚ ਨਾਂ ਹਾਰ ਤੂੰ ਛੇਤੀ ਪਰਮਾਤਮਾ ਦੀ ਸਰਨ ਪੈ ਜਾ ॥੧੪॥
ਠਠੈ ਠਾਢਿ ਵਰਤੀ ਤਿਨ ਅੰਤਰਿ ਹਰਿ ਚਰਣੀ ਜਿਨ੍ਹ੍ਹ ਕਾ ਚਿਤੁ ਲਾਗਾ ॥ thathai thaadh vartee tin antar har charnee jinH kaa chit laagaa. Thatha: Peace pervades within those whose consciousness remains attuned to Gord’s Name. ਜਿਨ੍ਹਾਂ ਮਨੁੱਖਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ਉਹਨਾਂ ਦੇ ਮਨ ਵਿਚ ਠੰਡ-ਸ਼ਾਂਤੀ ਬਣੀ ਰਹਿੰਦੀ ਹੈ।
ਚਿਤੁ ਲਾਗਾ ਸੇਈ ਜਨ ਨਿਸਤਰੇ ਤਉ ਪਰਸਾਦੀ ਸੁਖੁ ਪਾਇਆ ॥੧੫॥ chit laagaa say-ee jan nistaray ta-o parsaadee sukh paa-i-aa. ||15|| O’ God, only those, whose minds are attuned to You, cross over the world-ocean of vices and by Your grace they obtain celestial peace. ||15|| ਹੇ ਪ੍ਰਭੂ! ਉਹੀ ਪਾਰ ਲੰਘਦੇ ਹਨ ਜਿਨ੍ਹਾਂ ਦਾ ਮਨ ਤੇਰੇ ਚਰਨਾਂ ਵਿਚ ਜੁੜਿਆ ਹੈ। ਤੇਰੀ ਮਿਹਰ ਨਾਲ ਉਹਨਾਂ ਨੂੰ ਆਤਮਕ ਸੁਖ ਪ੍ਰਾਪਤ ਹੋਇਆ ਰਹਿੰਦਾ ਹੈ ॥੧੫॥
ਡਡੈ ਡੰਫੁ ਕਰਹੁ ਕਿਆ ਪ੍ਰਾਣੀ ਜੋ ਕਿਛੁ ਹੋਆ ਸੁ ਸਭੁ ਚਲਣਾ ॥ dadai damf karahu ki-aa paraanee jo kichh ho-aa so sabh chalnaa. Dadda: O’ mortal why do you make such ostentatious shows,? Whatever is created is perishable. ਹੇ ਜੀਵ ਵਿਖਾਵਾ ਕਿਉਂ ਕਰਦਾ ਹੈਂ? ਜਗਤ ਵਿਚ ਜੋ ਕੁਝ ਪੈਦਾ ਹੋਇਆ ਹੈ ਸਭ ਇਥੋਂ ਚਲੇ ਜਾਣ ਵਾਲਾ ਹੈ (ਨਾਸਵੰਤ ਹੈ)।
ਤਿਸੈ ਸਰੇਵਹੁ ਤਾ ਸੁਖੁ ਪਾਵਹੁ ਸਰਬ ਨਿਰੰਤਰਿ ਰਵਿ ਰਹਿਆ ॥੧੬॥ tisai sarayvhu taa sukh paavhu sarab nirantar rav rahi-aa. ||16|| You would find peace only if you remember that God, who pervades in all. ||16|| ਆਤਮਕ ਆਨੰਦ ਤਦੋਂ ਹੀ ਮਿਲੇਗਾ ਜੇ ਉਸ ਪਰਮਾਤਮਾ ਦਾ ਸਿਮਰਨ ਕਰੋਗੇ ਜੋ ਸਭ ਜੀਵਾਂ ਦੇ ਅੰਦਰ ਇਕ-ਰਸ ਵਿਆਪਕ ਹੈ ॥੧੬॥
ਢਢੈ ਢਾਹਿ ਉਸਾਰੈ ਆਪੇ ਜਿਉ ਤਿਸੁ ਭਾਵੈ ਤਿਵੈ ਕਰੇ ॥ dhadhai dhaahi usaarai aapay ji-o tis bhaavai tivai karay. Dhadha: God dismantles and builds this universe on His own; as it pleases Him, so He does. ਪਰਮਾਤਮਾ ਆਪ ਹੀ ਜਗਤ-ਰਚਨਾ ਨੂੰ ਨਾਸ ਕਰਦਾ ਹੈ, ਆਪ ਹੀ ਬਣਾਂਦਾ ਹੈ, ਜਿਵੇਂ ਉਸ ਨੂੰ ਚੰਗਾ ਲੱਗਦਾ ਹੈ ਤਿਵੇਂ ਕਰਦਾ ਹੈ।
ਕਰਿ ਕਰਿ ਵੇਖੈ ਹੁਕਮੁ ਚਲਾਏ ਤਿਸੁ ਨਿਸਤਾਰੇ ਜਾ ਕਉ ਨਦਰਿ ਕਰੇ ॥੧੭॥ kar kar vaykhai hukam chalaa-ay tis nistaaray jaa ka-o nadar karay. ||17|| Having created the creation, He watches over it and execute His command; He ferries him across the worldly ocean of vices on whom He bestows grace. ||17|| ਪ੍ਰਭੂ ਜੀਵ ਪੈਦਾ ਕਰ ਕੇ (ਸਭ ਦੀ) ਸੰਭਾਲ ਕਰਦਾ ਹੈ, (ਹਰ ਥਾਂ) ਆਪਣਾ ਹੁਕਮ ਵਰਤੋਂ ਵਿਚ ਲਿਆ ਰਿਹਾ ਹੈ। ਜਿਸ ਮਨੁੱਖ ਉਤੇ ਪ੍ਰਭੂ ਮੇਹਰ ਦੀ ਨਜ਼ਰ ਕਰਦਾ ਹੈ, ਉਸ ਨੂੰ (ਨਾਸਵੰਤ ਸੰਸਾਰ ਦੇ ਮੋਹ ਵਿਚੋਂ) ਪਾਰ ਲੰਘਾ ਲੈਂਦਾ ਹੈ ॥੧੭॥
ਣਾਣੈ ਰਵਤੁ ਰਹੈ ਘਟ ਅੰਤਰਿ ਹਰਿ ਗੁਣ ਗਾਵੈ ਸੋਈ ॥ naanai ravat rahai ghat antar har gun gaavai so-ee. Nanna: Within whose heart God manifests Himself, that person starts singing His praises. ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਆਪਣਾ ਆਪ ਪਰਗਟ ਕਰ ਦੇਵੇ, ਉਹ ਮਨੁੱਖ ਉਸ ਦੀ ਸਿਫ਼ਤ-ਸਾਲਾਹ ਕਰਨ ਲੱਗ ਪੈਂਦਾ ਹੈ।
ਆਪੇ ਆਪਿ ਮਿਲਾਏ ਕਰਤਾ ਪੁਨਰਪਿ ਜਨਮੁ ਨ ਹੋਈ ॥੧੮॥ aapay aap milaa-ay kartaa punrap janam na ho-ee. ||18|| The Creator then unites that person with Himself and such a person does not go through the cycles of birth and death. ||18|| ਕਰਤਾਰ ਆਪ ਹੀ ਉਸ ਪ੍ਰਾਣੀ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਤੇ ਫਿਰ ਉਸ ਨੂੰ ਮੁੜ ਮੁੜ ਜਨਮ ਨਹੀਂ ਮਿਲਦਾ ॥੧੮॥
ਤਤੈ ਤਾਰੂ ਭਵਜਲੁ ਹੋਆ ਤਾ ਕਾ ਅੰਤੁ ਨ ਪਾਇਆ ॥ tatai taaroo bhavjal ho-aa taa kaa ant na paa-i-aa. Tatta: The terrible world-ocean of vices is so very deep that the extent of its depth cannot be known. ਇਹ ਸੰਸਾਰ-ਸਮੁੰਦਰ (ਜਿਸ ਵਿਚ ਵਿਕਾਰਾਂ ਦਾ ਹੜ੍ਹ ਠਾਠਾਂ ਮਾਰ ਰਿਹਾ ਹੈ) ਬਹੁਤ ਹੀ ਡੂੰਘਾ ਹੈ, ਇਸ ਦਾ ਪਾਰਲਾ ਬੰਨਾ ਭੀ ਨਹੀਂ ਲੱਭਦਾ।
ਨਾ ਤਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ ਤਾਰਣ ਰਾਇਆ ॥੧੯॥ naa tar naa tulhaa ham boodas taar layhi taaran raa-i-aa. ||19|| We do not have any boat or raft (Naam or virtues), so we are drowning.O’ savior God, please help us swim across this world-ocean of vices. ||19|| ਸਾਡੇ ਪਾਸ ਨਾਹ ਕੋਈ ਬੇੜੀ ਹੈ ਨਾ ਕੋਈ ਤੁਲਹਾ ਹੈ, ਅਸੀਂ ਡੁੱਬ ਜਾਵਾਂਗੇ। ਹੇ ਤਾਰਣ ਦੇ ਸਮਰੱਥ ਪ੍ਰਭੂ,ਸਾਨੂੰ ਪਾਰ ਲੰਘਾ ਲੈ! ॥੧੯॥
ਥਥੈ ਥਾਨਿ ਥਾਨੰਤਰਿ ਸੋਈ ਜਾ ਕਾ ਕੀਆ ਸਭੁ ਹੋਆ ॥ thathai thaan thaanantar so-ee jaa kaa kee-aa sabh ho-aa. Thatha: That God, who has created this universe is pervading in all places and the interspaces. ਜਿਸ ਪਰਮਾਤਮਾ ਦਾ ਬਣਾਇਆ ਹੋਇਆ ਇਹ ਸਾਰਾ ਜਗਤ ਹੈ, ਉਹੀ (ਇਸ ਜਗਤ ਦੇ) ਹਰੇਕ ਥਾਂ ਵਿਚ ਮੌਜੂਦ ਹੈ।
ਕਿਆ ਭਰਮੁ ਕਿਆ ਮਾਇਆ ਕਹੀਐ ਜੋ ਤਿਸੁ ਭਾਵੈ ਸੋਈ ਭਲਾ ॥੨੦॥ ki-aa bharam ki-aa maa-i-aa kahee-ai jo tis bhaavai so-ee bhalaa. ||20|| What can we say about doubt and Maya (worldly allurements)? Whatever pleases God is good for all. ||20|| | ਸੰਦੇਹ ਜਾਂ ਮਾਇਆ ਦਾ ਕੀ ਕਹੀਏ? ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ ਜੀਵਾਂ ਵਾਸਤੇ ਚੰਗਾ ਹੋ ॥੨੦॥
ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥ dadai dos na day-oo kisai dos karammaa aapni-aa. Dadda: I do not blame any other for my problems, because the fault lies with my own past deeds. ਕਿਸੇ ਹੋਰ ਨੂੰ ਮੈਂ ਦੋਸ਼ ਨਹੀਂ ਦੇਦਾ, ਦੋਸ਼ ਤਾਂ ਪਿਛਲੇ ਕੀਤੇ ਕਰਮਾਂ ਦਾ ਹੈ।
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥ jo mai kee-aa so mai paa-i-aa dos na deejai avar janaa. ||21|| Whatever I did, I received its result; I do not blame anyone else. ||21|| ਜੋ ਮੈ ਕੀਤਾ,ਉਸ ਦਾ ਫਲ ਮੈਂ ਪਾ ਲਿਆ, ਦੂਜਿਆਂ ਨੂੰ ਮੈਂ ਦੋਸ਼ ਨਹੀਂ ਦੇਦਾ, ॥੨੧॥
ਧਧੈ ਧਾਰਿ ਕਲਾ ਜਿਨਿ ਛੋਡੀ ਹਰਿ ਚੀਜੀ ਜਿਨਿ ਰੰਗ ਕੀਆ ॥ DhaDhai Dhaar kalaa jin chhodee har cheejee jin rang kee-aa. Dhadha:That God who created this creation in many shapes and colors and whose power upholds the universe, ਜਿਸ ਹਰੀ ਨੇ (ਸਾਰੀ ਸ੍ਰਿਸ਼ਟੀ ਵਿਚ) ਆਪਣੀ ਸੱਤਿਆ ਟਿਕਾ ਰੱਖੀ ਹੈ ਜਿਸ ਕੌਤਕੀ ਪ੍ਰਭੂ ਨੇ ਇਹ ਰੰਗਾ ਰੰਗ ਦੀ ਰਚਨਾ ਰੱਚ ਦਿੱਤੀ ਹੈ,
ਤਿਸ ਦਾ ਦੀਆ ਸਭਨੀ ਲੀਆ ਕਰਮੀ ਕਰਮੀ ਹੁਕਮੁ ਪਇਆ ॥੨੨॥ tis daa dee-aa sabhnee lee-aa karmee karmee hukam pa-i-aa. ||22|| everyone is consuming the bounties blessed by Him; but the divine law for receiving these blessings is according to the past deeds of each individual. ||22|| ਉਸੇ ਦੀਆਂ ਬਖ਼ਸ਼ੀਆਂ ਦਾਤਾਂ ਸਾਰੇ ਜੀਵ ਵਰਤ ਰਹੇ ਹਨ, ਪਰ (ਇਹਨਾਂ ਦਾਤਾਂ ਦੇ ਬਖ਼ਸ਼ਣ ਵਿਚ) ਹਰੇਕ ਜੀਵ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਹੀ ਪ੍ਰਭੂ ਦਾ ਹੁਕਮ ਵਰਤ ਰਿਹਾ ਹੈ ॥੨੨॥
ਨੰਨੈ ਨਾਹ ਭੋਗ ਨਿਤ ਭੋਗੈ ਨਾ ਡੀਠਾ ਨਾ ਸੰਮ੍ਹਲਿਆ ॥ nannai naah bhog nit bhogai naa deethaa naa sammli-aa. Nanna: That God, whose bounties are being enjoyed by all; I have neither seen Him, nor I have ever remembered Him. ਜਿਸ ਪ੍ਰਭੂ ਦੇ ਦਿੱਤੇ ਹੋਏ ਪਦਾਰਥ ਹਰੇਕ ਜੀਵ ਵਰਤ ਰਿਹਾ ਹੈ, ਮੈਂ ਉਸ ਨੂੰ ਨਾਹ ਹੀ ਵੇਖਿਆ ਹੈ ਨਾਹ ਹੀ ਉਸਨੂੰ ਯਾਦ ਕੀਤਾ ਹੈ।
ਗਲੀ ਹਉ ਸੋਹਾਗਣਿ ਭੈਣੇ ਕੰਤੁ ਨ ਕਬਹੂੰ ਮੈ ਮਿਲਿਆ ॥੨੩॥ galee ha-o sohagan bhainay kant na kabahooN mai mili-aa. ||23|| O’ sister, just by mere words I have been calling myself a fortunate soul-bride, but in fact the husband-God has never met me. ||23|| ਹੇ ਭੈਣੇ! ਮੈਂ ਨਿਰੀਆਂ ਗੱਲਾਂ ਨਾਲ ਹੀ ਆਪਣੇ ਆਪ ਨੂੰ ਸੋਹਾਗਣਿ ਆਖਦੀ ਰਹੀ, ਪਰ ਕੰਤ-ਪ੍ਰਭੂ ਮੈਨੂੰ ਅਜੇ ਤਕ ਕਦੇ ਨਹੀਂ ਮਿਲਿਆ ॥੨੩॥
ਪਪੈ ਪਾਤਿਸਾਹੁ ਪਰਮੇਸਰੁ ਵੇਖਣ ਕਉ ਪਰਪੰਚੁ ਕੀਆ ॥ papai paatisaahu parmaysar vaykhan ka-o parpanch kee-aa. Pappa: God, the sovereign king, created this expanse of the universe for us to behold Him in it. ਪਰਮੇਸਰ ਪਾਤਿਸ਼ਾਹ ਨੇ ਆਪ ਇਹ ਸੰਸਾਰ ਰਚਿਆ ਹੈ, ਕਿ ਜੀਵ ਇਸ ਵਿਚ ਉਸ ਦਾ ਦੀਦਾਰ ਕਰਨ।
ਦੇਖੈ ਬੂਝੈ ਸਭੁ ਕਿਛੁ ਜਾਣੈ ਅੰਤਰਿ ਬਾਹਰਿ ਰਵਿ ਰਹਿਆ ॥੨੪॥ daykhai boojhai sabh kichh jaanai antar baahar rav rahi-aa. ||24|| He knows all about our minds and cherishes us all; He pervades everywhere, both outside and inside. ||24|| ਪ੍ਰਭੂ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਹਰੇਕ ਦੇ ਦਿਲ ਦੀ ਜਾਣਦਾ ਹੈ, ਉਹ ਸਾਰੇ ਸੰਸਾਰ ਵਿਚ ਅੰਦਰ ਬਾਹਰ ਹਰ ਥਾਂ ਵਿਆਪਕ ਹੈ ॥੨੪॥
ਫਫੈ ਫਾਹੀ ਸਭੁ ਜਗੁ ਫਾਸਾ ਜਮ ਕੈ ਸੰਗਲਿ ਬੰਧਿ ਲਇਆ ॥ fafai faahee sabh jag faasaa jam kai sangal banDh la-i-aa. Faffa: The entire world is caught in the noose of worldly attachments and is bound in the chains of the demon of death. ਸਾਰਾ ਸੰਸਾਰ ਮਾਇਆ ਦੀ ਫਾਹੀ ਵਿਚ ਫਸਿਆ ਹੋਇਆ ਹੈ, ਜਮ ਦੇ ਸੰਗਲ ਨੇ ਬੰਨ੍ਹ ਰੱਖਿਆ ਹੈ l
ਗੁਰ ਪਰਸਾਦੀ ਸੇ ਨਰ ਉਬਰੇ ਜਿ ਹਰਿ ਸਰਣਾਗਤਿ ਭਜਿ ਪਇਆ ॥੨੫॥ gur parsaadee say nar ubray je har sarnaagat bhaj pa-i-aa. ||25|| By the Guru’s grace, they alone have escaped from this noose, who have hastened to God’s refuge. ||25|| ਇਸ ਫਾਹੇ ਵਿਚੋਂ ਗੁਰੂ ਦੀ ਕਿਰਪਾ ਨਾਲ ਸਿਰਫ਼ ਉਹੀ ਬੰਦੇ ਬਚੇ ਹਨ, ਜਿਹੜੇ ਦੌੜ ਕੇ ਪਰਮਾਤਮਾ ਦੀ ਸਰਨ ਜਾ ਪਏ ਹਨ ॥੨੫॥
ਬਬੈ ਬਾਜੀ ਖੇਲਣ ਲਾਗਾ ਚਉਪੜਿ ਕੀਤੇ ਚਾਰਿ ਜੁਗਾ ॥ babai baajee khaylan laagaa cha-uparh keetay chaar jugaa. Babba: God Himself is playing the world game like a board game, He has made the four ages like the four tracks of the game. ਪਰਮਾਤਮਾ ਆਪ (ਚੌਪੜ ਦੀ) ਖੇਡ ਖੇਡ ਰਿਹਾ ਹੈ, ਚਾਰ ਜੁਗਾਂ ਨੂੰ ਉਸ ਨੇ (ਚੌਪੜ ਦੇ) ਚਾਰ ਪੱਲੇ ਬਣਾਇਆ ਹੈ,
error: Content is protected !!
Scroll to Top
https://expo.poltekkesdepkes-sby.ac.id/app_mobile/situs-gacor/ https://expo.poltekkesdepkes-sby.ac.id/app_mobile/demo-slot/ https://pdp.pasca.untad.ac.id/apps/akun-demo/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/
https://jackpot-1131.com/ jp1131
https://expo.poltekkesdepkes-sby.ac.id/app_mobile/situs-gacor/ https://expo.poltekkesdepkes-sby.ac.id/app_mobile/demo-slot/ https://pdp.pasca.untad.ac.id/apps/akun-demo/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/
https://jackpot-1131.com/ jp1131