Guru Granth Sahib Translation Project

Guru granth sahib page-429

Page 429

ਸਹਜੇ ਨਾਮੁ ਧਿਆਈਐ ਗਿਆਨੁ ਪਰਗਟੁ ਹੋਇ ॥੧॥ sehjay naam Dhi-aa-ee-ai gi-aan pargat ho-ay. || Divine knowledge becomes manifest by intuitively meditating on Naam. ||1|| ਆਤਮਕ ਅਡੋਲਤਾ ਵਿਚ ਟਿਕ ਕੇ ਨਾਮ ਦਾ ਸਿਮਰਨ ਕਰਨ ਦੁਆਰਾ, ਅੰਦਰ ਆਤਮਕ ਜੀਵਨ ਦੀ ਸੂਝ ਉੱਘੜ ਪੈਂਦੀ ਹੈ ॥੧॥
ਏ ਮਨ ਮਤ ਜਾਣਹਿ ਹਰਿ ਦੂਰਿ ਹੈ ਸਦਾ ਵੇਖੁ ਹਦੂਰਿ ॥ ay man mat jaaneh har door hai sadaa vaykh hadoor. O’ my mind, do not think that GOd is far away; always behold Him close at hand. ਹੇ ਮੇਰੇ ਮਨ! ਕਿਤੇ ਇਹ ਨਾਹ ਸਮਝ ਲਈਂ ਕਿ ਪਰਮਾਤਮਾ (ਤੈਥੋਂ) ਦੂਰ ਵੱਸਦਾ ਹੈ, ਉਸ ਨੂੰ ਸਦਾ ਆਪਣੇ ਅੰਗ-ਸੰਗ ਵੱਸਦਾ ਵੇਖ।
ਸਦ ਸੁਣਦਾ ਸਦ ਵੇਖਦਾ ਸਬਦਿ ਰਹਿਆ ਭਰਪੂਰਿ ॥੧॥ ਰਹਾਉ ॥ sad sundaa sad vaykh-daa sabad rahi-aa bharpoor. ||1|| rahaa-o. God is always listening and always watching over us; He can be realized pervading everywhere through the Guru’s word. ||1||Pause|| ਉਹ ਸਦਾ ਸ਼ਭ-ਕੁਝ ਸੁਣ ਰਿਹਾ ਹੈ ਤੇ ਵੇਖ ਰਿਹਾ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਹ ਵਿਆਪਕ ਦਿੱਸ ਪਏਗਾ ॥੧॥ ਰਹਾਉ ॥
ਗੁਰਮੁਖਿ ਆਪੁ ਪਛਾਣਿਆ ਤਿਨ੍ਹ੍ਹੀ ਇਕ ਮਨਿ ਧਿਆਇਆ ॥ gurmukh aap pachhaani-aa tinHee ik man Dhi-aa-i-aa. The Guru’s followers understand their own selves and they meditate on God with a focused mind. ਗੁਰੂ ਦੇ ਸਨਮੁਖ ਰਹਿਣ ਵਾਲੇ ਆਪਣੇ ਆਪ ਨੂੰ ਸਮਝਦੇ ਹਨ ਤੇ ਸੁਰਤ ਜੋੜ ਕੇ ਉਹ ਸੁਆਮੀ ਦਾ ਸਿਮਰਨ ਕਰਦੇ ਹਨ।
ਸਦਾ ਰਵਹਿ ਪਿਰੁ ਆਪਣਾ ਸਚੈ ਨਾਮਿ ਸੁਖੁ ਪਾਇਆ ॥੨॥ sadaa raveh pir aapnaa sachai naam sukh paa-i-aa. ||2|| They always enjoy the company of their Husband-God and attain celestial peace by attuning to the eternal God’s Name. ||2|| ਉਹ ਸਦਾ ਆਪਣੇ ਪ੍ਰਭੂ-ਪਤੀ ਦਾ ਮਿਲਾਪ ਮਾਣਦੇ ਹਨ, ਤੇ ਸਦਾ-ਥਿਰ ਪ੍ਰਭੂ ਨਾਮ ਵਿਚ ਜੁੜ ਕੇ ਆਤਮਕ ਆਨੰਦ ਹਾਸਲ ਕਰਦੇ ਹਨ ॥੨॥
ਏ ਮਨ ਤੇਰਾ ਕੋ ਨਹੀ ਕਰਿ ਵੇਖੁ ਸਬਦਿ ਵੀਚਾਰੁ ॥ ay man tayraa ko nahee kar vaykh sabad veechaar. O’ my mind, by reflecting upon the Guru’s word, you can see that in reality no one except God is your true companion. ਹੇ ਮਨ! ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ ਕੇ ਵੇਖ ਪ੍ਰਭੂ ਤੋਂ ਬਿਨਾ ਤੇਰਾ ਕੋਈ ਸੱਚਾ ਸਾਥੀ ਨਹੀਂ ਹੈ,
ਹਰਿ ਸਰਣਾਈ ਭਜਿ ਪਉ ਪਾਇਹਿ ਮੋਖ ਦੁਆਰੁ ॥੩॥ har sarnaa-ee bhaj pa-o paa-ihi mokh du-aar. ||3|| Therefore, run to God‘s refuge and find freedom from the bonds of Maya. ||3|| ਦੌੜ ਕੇ ਪ੍ਰਭੂ ਦੀ ਸਰਨ ਆ ਪਉ, (ਇਸ ਤਰ੍ਹਾਂ ਮਾਇਆ ਦੇ ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਦਾ ਰਾਹ ਲੱਭ ਲਏਂਗਾ ॥੩॥
ਸਬਦਿ ਸੁਣੀਐ ਸਬਦਿ ਬੁਝੀਐ ਸਚਿ ਰਹੈ ਲਿਵ ਲਾਇ ॥ sabad sunee-ai sabad bujhee-ai sach rahai liv laa-ay. One who listens and understands the Guru’s word, he always remains attuned to the eternal God. ਜੇਹੜਾ ਮਨੁੱਖ ਗੁਰ-ਸ਼ਬਦ ਵਿਚ ਚਿੱਤ ਜੋੜਦਾ ਹੈ ਉਹ ਸਦਾ-ਥਿਰ ਹਰੀ ਵਿਚ ਸੁਰਤਿ ਜੋੜੀ ਰੱਖਦਾ ਹੈ;
ਸਬਦੇ ਹਉਮੈ ਮਾਰੀਐ ਸਚੈ ਮਹਲਿ ਸੁਖੁ ਪਾਇ ॥੪॥ sabday ha-umai maaree-ai sachai mahal sukh paa-ay. ||4|| Through the Guru’s word, he eradicates his ego and enjoys the spiritual peace by realizing God in his heart. ||4|| ਸ਼ਬਦ ਦੀ ਬਰਕਤਿ ਨਾਲ ਹੀ (ਅੰਦਰੋਂ) ਹਉਮੈ ਮੁਕਾਈ ਜਾ ਸਕਦੀ ਹੈ ਅਤੇ ਸਦਾ-ਥਿਰ ਰਹਿਣ ਵਾਲੇ ਹਰੀ ਦੇ ਚਰਨਾਂ ਵਿਚ ਆਨੰਦ ਮਾਣਦਾ ਹੈ ॥੪॥
ਇਸੁ ਜੁਗ ਮਹਿ ਸੋਭਾ ਨਾਮ ਕੀ ਬਿਨੁ ਨਾਵੈ ਸੋਭ ਨ ਹੋਇ ॥ is jug meh sobhaa naam kee bin naavai sobh na ho-ay. In this world, the glory is obtained through meditating on Naam; true glory is not attained without meditating on God’s Name. ਜਗਤ ਵਿਚ ਨਾਮ ਦੀ ਬਰਕਤਿ ਨਾਲ ਹੀ ਸੋਭਾ ਮਿਲਦੀ ਹੈ, ਹਰਿ-ਨਾਮ ਤੋਂ ਬਿਨਾ ਮਿਲੀ ਹੋਈ ਸੋਭਾ ਅਸਲ ਸੋਭਾ ਨਹੀਂ।
ਇਹ ਮਾਇਆ ਕੀ ਸੋਭਾ ਚਾਰਿ ਦਿਹਾੜੇ ਜਾਦੀ ਬਿਲਮੁ ਨ ਹੋਇ ॥੫॥ ih maa-i-aa kee sobhaa chaar dihaarhay jaadee bilam na ho-ay. ||5|| The glory obtained through this Maya (worldly riches) is very short-lived, it disappears in an instant. ||5|| ਮਾਇਆ ਦੇ ਪ੍ਰਤਾਪ ਨਾਲ ਮਿਲੀ ਹੋਈ ਸੋਭਾ ਚਾਰ ਦਿਨ ਹੀ ਰਹਿੰਦੀ ਹੈ, ਇਸ ਦੇ ਨਾਸ ਹੁੰਦਿਆਂ ਚਿਰ ਨਹੀਂ ਲੱਗਦਾ ॥੫॥
ਜਿਨੀ ਨਾਮੁ ਵਿਸਾਰਿਆ ਸੇ ਮੁਏ ਮਰਿ ਜਾਹਿ ॥ jinee naam visaari-aa say mu-ay mar jaahi. Those who forsake God’s Name depart from this world spiritually dead. ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਭੁਲਾ ਦਿੱਤਾ ਉਹਨਾਂ ਆਤਮਕ ਮੌਤ ਸਹੇੜ ਲਈ ਉਹ ਆਤਮਕ ਮੌਤੇ ਮਰੇ ਰਹਿੰਦੇ ਹਨ,
ਹਰਿ ਰਸ ਸਾਦੁ ਨ ਆਇਓ ਬਿਸਟਾ ਮਾਹਿ ਸਮਾਹਿ ॥੬॥ har ras saad na aa-i-o bistaa maahi samaahi. ||6|| They do not enjoy the relish of God’s Name and remain in the filth of vices. ||6|| ਜਿਨ੍ਹਾਂ ਨੂੰ ਹਰਿ-ਨਾਮ ਦੇ ਰਸ ਦਾ ਸੁਆਦ ਨਾਹ ਆਇਆ ਉਹ ਵਿਕਾਰਾਂ ਦੇ ਗੰਦ ਵਿਚ ਮਸਤ ਹੁੰਦੇ ਹਨ, ਜਿਵੇਂ ਗੰਦ ਦੇ ਕੀੜੇ ਗੰਦ ਵਿਚ ॥੬॥
ਇਕਿ ਆਪੇ ਬਖਸਿ ਮਿਲਾਇਅਨੁ ਅਨਦਿਨੁ ਨਾਮੇ ਲਾਇ ॥ ik aapay bakhas milaa-i-an an-din naamay laa-ay. Showing mercy, God has engaged some in always meditating on Naam and has united them with Himself. ਪਰਮਾਤਮਾ ਨੇ ਮੇਹਰ ਕਰ ਕੇ ਕਈਆਂ ਨੂੰ ਹਰ ਵੇਲੇ ਆਪਣੇ ਨਾਮ ਵਿਚ ਲਾ ਕੇ ਆਪ ਹੀ ਆਪਣੇ ਚਰਨਾਂ ਵਿਚ ਜੋੜ ਰੱਖਿਆ ਹੈ।
ਸਚੁ ਕਮਾਵਹਿ ਸਚਿ ਰਹਹਿ ਸਚੇ ਸਚਿ ਸਮਾਹਿ ॥੭॥ sach kamaaveh sach raheh sachay sach samaahi. ||7|| They always meditate on God’s Name, live a truthful life and ultimately merge in the eternal God. ||7|| ਉਹ ਸਦਾ-ਥਿਰ ਨਾਮ-ਸਿਮਰਨ ਦੀ ਕਮਾਈ ਕਰਦੇ ਹਨ, ਸਦਾ-ਥਿਰ ਨਾਮ ਵਿਚ ਟਿਕੇ ਰਹਿੰਦੇ ਹਨ, ਹਰ ਵੇਲੇ ਹਰੀ ਵਿਚ ਹੀ ਲੀਨ ਰਹਿੰਦੇ ਹਨ ॥੭॥
ਬਿਨੁ ਸਬਦੈ ਸੁਣੀਐ ਨ ਦੇਖੀਐ ਜਗੁ ਬੋਲਾ ਅੰਨ੍ਹ੍ਹਾ ਭਰਮਾਇ ॥ bin sabdai sunee-ai na daykhee-ai jag bolaa anHaa bharmaa-ay. Without the Guru’s word, God’s praises can neither be heard nor He can be realized; the entire world is wandering in doubt being spiritually blind and dumb. ਗੁਰੂ ਦੇ ਸ਼ਬਦ ਤੋਂ ਵਾਂਜਿਆਂ ਰਹਿ ਕੇ ਹਰਿ-ਨਾਮ ਸੁਣਿਆ ਨਹੀਂ ਜਾ ਸਕਦਾ ਤੇ ਪ੍ਰਭੂ ਵੇਖਿਆ ਨਹੀਂ ਜਾ ਸਕਦਾ। ਜਗਤ ਮਾਇਆ ਦੇ ਮੋਹ ਵਿਚ ਅੰਨ੍ਹਾ ਤੇ ਬੋਲਾ ਹੋ ਰਿਹਾ ਹੈ ਤੇ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ।
ਬਿਨੁ ਨਾਵੈ ਦੁਖੁ ਪਾਇਸੀ ਨਾਮੁ ਮਿਲੈ ਤਿਸੈ ਰਜਾਇ ॥੮॥ bin naavai dukh paa-isee naam milai tisai rajaa-ay. ||8|| The entire world endures misery without meditating on Naam; however, God’s Name is received only through His Will. ||8|| ਨਾਮ ਤੋਂ ਖੁੰਝ ਕੇ ਜਗਤ ਦੁੱਖ ਹੀ ਸਹਾਰਦਾ ਰਹਿੰਦਾ ਹੈ। ਤੇ ਹਰਿ-ਨਾਮ ਉਸ ਹਰੀ ਦੀ ਰਜ਼ਾ ਨਾਲ ਹੀ ਮਿਲ ਸਕਦਾ ਹੈ ॥੮॥
ਜਿਨ ਬਾਣੀ ਸਿਉ ਚਿਤੁ ਲਾਇਆ ਸੇ ਜਨ ਨਿਰਮਲ ਪਰਵਾਣੁ ॥ jin banee si-o chit laa-i-aa say jan nirmal parvaan. Those who are attuned to the Guru’s word are immaculate and approved in God’s presence. ਜਿਨ੍ਹਾਂ ਨੇ ਗੁਰੂ ਦੀ ਬਾਣੀ ਨਾਲ ਆਪਣਾ ਚਿੱਤ ਜੋੜਿਆ ਹੈ ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ ਉਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਪੈਂਦੇ ਹਨ।
ਨਾਨਕ ਨਾਮੁ ਤਿਨ੍ਹ੍ਹਾ ਕਦੇ ਨ ਵੀਸਰੈ ਸੇ ਦਰਿ ਸਚੇ ਜਾਣੁ ॥੯॥੧੩॥੩੫॥ naanak naam tinHaa kaday na veesrai say dar sachay jaan. ||9||13||35|| O’ Nanak, they never forget Naam and are recognized with honor in God’s presence. ||9||13||35|| ਹੇ ਨਾਨਕ! ਉਹਨਾਂ ਨੂੰ ਪ੍ਰਭੂ ਦਾ ਨਾਮ ਕਦੇ ਭੁੱਲਦਾ ਨਹੀਂ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੇ ਦਰ ਤੇ ਉਹ ਉੱਘੇ ਹਨ ॥੯॥੧੩॥੩੫॥
ਆਸਾ ਮਹਲਾ ੩ ॥ aasaa mehlaa 3. Raag Aasaa, Third Guru:
ਸਬਦੌ ਹੀ ਭਗਤ ਜਾਪਦੇ ਜਿਨ੍ਹ੍ਹ ਕੀ ਬਾਣੀ ਸਚੀ ਹੋਇ ॥ sabdou hee bhagat jaapday jinH kee banee sachee ho-ay. The devotees who utter divine words of God’s praises, become known in the world. ਜਿਨ੍ਹਾਂ ਦੀ ਬਾਣੀ ਹਰੀ ਦੀ ਸਿਫ਼ਤ-ਸਾਲਾਹ ਵਾਲੀ ਹੁੰਦੀ ਹੈ ਉਹ ਭਗਤ ਗੁਰੂ ਦੇ ਸ਼ਬਦ ਦੀ ਰਾਹੀਂ ਜਗਤ ਵਿਚ ਉਜਾਗਰ ਹੋ ਜਾਂਦੇ ਹਨ
ਵਿਚਹੁ ਆਪੁ ਗਇਆ ਨਾਉ ਮੰਨਿਆ ਸਚਿ ਮਿਲਾਵਾ ਹੋਇ ॥੧॥ vichahu aap ga-i-aa naa-o mani-aa sach milaavaa ho-ay. ||1|| Their self-conceit is eradicated from within, they develop faith in Naam and unite with the eternal God. ||1|| ਉਹਨਾਂ ਦਾ ਆਪਾ-ਭਾਵ ਦੂਰ ਹੋ ਜਾਂਦਾ ਹੈ, ਉਹਨਾਂ ਦਾ ਮਨ ਨਾਮ ਨੂੰ ਕਬੂਲ ਕਰ ਲੈਂਦਾ ਹੈ,ਤੇ ਹਰੀ ਵਿਚ ਉਹਨਾਂ ਦਾ ਮਿਲਾਪ ਹੋ ਜਾਂਦਾ ਹੈ ॥੧॥
ਹਰਿ ਹਰਿ ਨਾਮੁ ਜਨ ਕੀ ਪਤਿ ਹੋਇ ॥ har har naam jan kee pat ho-ay. The devotees attain honor by meditating on God’s Name. ਪਰਮਾਤਮਾ ਦੇ ਭਗਤਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਇੱਜ਼ਤ ਹੈ,
ਸਫਲੁ ਤਿਨ੍ਹ੍ਹਾ ਕਾ ਜਨਮੁ ਹੈ ਤਿਨ੍ਹ੍ਹ ਮਾਨੈ ਸਭੁ ਕੋਇ ॥੧॥ ਰਹਾਉ ॥ safal tinHaa kaa janam hai tinH maanai sabh ko-ay. ||1|| rahaa-o. Their life is fruitful because everyone adores them. ||1||Pause|| ਉਹਨਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ, ਹਰੇਕ ਜੀਵ ਉਹਨਾਂ ਦਾ ਆਦਰ-ਮਾਣ ਕਰਦਾ ਹੈ ॥੧॥ ਰਹਾਉ ॥
ਹਉਮੈ ਮੇਰਾ ਜਾਤਿ ਹੈ ਅਤਿ ਕ੍ਰੋਧੁ ਅਭਿਮਾਨੁ ॥ ha-umai mayraa jaat hai at kroDh abhimaan. Egoism and selfishness in a person creates his separate identity from God which brings out extreme anger and arrogance in him. ‘ਮੈਂ ਮੈਂ, ਮੇਰੀ ਮੇਰੀ’, ਹੀ ਪ੍ਰਭੂ ਨਾਲੋਂ ਮਨੁੱਖ ਦਾ ਵਖੇਵਾਂ ਬਣਾ ਦੇਂਦਾ ਹੈ, ਇਸੇ ਕਾਰਨ ਮਨੁੱਖ ਦੇ ਅੰਦਰ ਕ੍ਰੋਧ ਅਤੇ ਅਹੰਕਾਰ ਪੈਦਾ ਹੋਇਆ ਰਹਿੰਦਾ ਹੈ।
ਸਬਦਿ ਮਰੈ ਤਾ ਜਾਤਿ ਜਾਇ ਜੋਤੀ ਜੋਤਿ ਮਿਲੈ ਭਗਵਾਨੁ ॥੨॥ sabad marai taa jaat jaa-ay jotee jot milai bhagvaan. ||2|| Through the Guru’s teachings, when egoism subsides then duality ends and one’s conscience merges with the light of God. ||2|| ਜਦੋਂ ਗੁਰ-ਸ਼ਬਦ ਦੀ ਰਾਹੀਂ ‘ਮੈਂ ਮੇਰੀ’ ਦਾ ਅਭਾਵ ਹੋ ਜਾਂਦਾ ਹੈ ਤਾਂ ਵੱਖਰਾ-ਪਨ ਮੁੱਕ ਜਾਂਦਾ ਹੈ, ਹਰਿ-ਜੋਤਿ ਵਿਚ ਸੁਰਤਿ ਲੀਨ ਹੋ ਜਾਂਦੀ ਹੈ, ॥੨॥
ਪੂਰਾ ਸਤਿਗੁਰੁ ਭੇਟਿਆ ਸਫਲ ਜਨਮੁ ਹਮਾਰਾ ॥ pooraa satgur bhayti-aa safal janam hamaaraa. My life has become fruitful by meeting and following the perfect Guru’s teachings. ਪੂਰਨ ਸੱਚੇ ਗੁਰਾਂ ਨੂੰ ਮਿਲ ਕੇ ਮੇਰਾ ਜਨਮ ਕਾਮਯਾਬ ਹੋ ਗਿਆ ਹੈ।
ਨਾਮੁ ਨਵੈ ਨਿਧਿ ਪਾਇਆ ਭਰੇ ਅਖੁਟ ਭੰਡਾਰਾ ॥੩॥ naam navai niDh paa-i-aa bharay akhut bhandaaraa. ||3|| I have attained the wealth of Naam, which is like the nine treasures of the world and my heart is filled with the inexhaustible wealth of Naam. ||3|| ਮੈਂਨੂੰ ਹਰਿ-ਨਾਮ ਮਿਲ ਗਿਆ ਹੈ ਜੋ ਜਗਤ ਦੇ ਨੌ ਹੀ ਖ਼ਜ਼ਾਨੇ ਹਨ ,ਅਤੇ ਅਮੁੱਕ ਨਾਮ-ਧਨ ਨਾਲ ਮੇਰੇ ਹਿਰਦੇ ਦੇ) ਖ਼ਜ਼ਾਨੇ ਭਰੇ ਹੋਏ ਹਨ, ॥੩॥
ਆਵਹਿ ਇਸੁ ਰਾਸੀ ਕੇ ਵਾਪਾਰੀਏ ਜਿਨ੍ਹ੍ਹਾ ਨਾਮੁ ਪਿਆਰਾ ॥ aavahi is raasee kay vaapaaree-ay jinHaa naam pi-aaraa. The dealers of this wealth of Naam come to the Guru, whom God’s Name is dear. ਇਸ ਨਾਮ-ਧਨ ਦੇ ਉਹੀ ਵਣਜਾਰੇ (ਗੁਰੂ ਦੇ ਕੋਲ) ਆਉਂਦੇ ਹਨ ਜਿਨ੍ਹਾਂ ਨੂੰ ਇਹ ਨਾਮ -ਧਨ ਪਿਆਰਾ ਲੱਗਦਾ ਹੈ।
ਗੁਰਮੁਖਿ ਹੋਵੈ ਸੋ ਧਨੁ ਪਾਏ ਤਿਨ੍ਹ੍ਹਾ ਅੰਤਰਿ ਸਬਦੁ ਵੀਚਾਰਾ ॥੪॥ gurmukh hovai so Dhan paa-ay tinHaa antar sabad veechaaraa. ||4|| But only those who follow the Guru’s teachings attain this wealth of Naam; because within them is the ability to reflect on the divine word.||4|| ਜੇਹੜਾ ਮਨੁੱਖ ਗੁਰੂ ਦੀ ਸਰਨ ਆ ਪੈਂਦਾ ਹੈ ਉਹ ਨਾਮ-ਧਨ ਹਾਸਿਲ ਕਰ ਲੈਂਦਾ ਹੈ। ਕਿਉਂਕਿ ਉਨ੍ਹਾਂ ਦੇ ਅੰਦਰ ਗੁਰ-ਸ਼ਬਦ ਦੀ ਵਿਚਾਰ ਹੈ ॥੪॥
ਭਗਤੀ ਸਾਰ ਨ ਜਾਣਨ੍ਹ੍ਹੀ ਮਨਮੁਖ ਅਹੰਕਾਰੀ ॥ bhagtee saar na jaananHee manmukh ahaNkaaree. The self-willed arrogants do not appreciate the value of devotional worship. ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਅਹੰਕਾਰੀ ਹੋ ਜਾਂਦੇ ਹਨ ਉਹ ਪ੍ਰਭੂ ਦੀ ਭਗਤੀ ਦੀ ਕਦਰ ਨਹੀਂ ਸਮਝਦੇ,
ਧੁਰਹੁ ਆਪਿ ਖੁਆਇਅਨੁ ਜੂਐ ਬਾਜੀ ਹਾਰੀ ॥੫॥ Dharahu aap khu-aa-i-an joo-ai baajee haaree. ||5|| They are destined to go astray by God Himself; they lose the game of life. ||5|| ਪ੍ਰਭੂ ਨੇ ਆਪ ਹੀ ਧੁਰੋਂ ਆਪਣੇ ਹੁਕਮ ਨਾਲ ਉਨ੍ਹਾਂ ਨੂੰ ਕੁਰਾਹੇ ਪਾ ਦਿੱਤਾ ਹੈ, ਉਹ ਜੀਵਨ-ਬਾਜ਼ੀ ਹਾਰ ਜਾਂਦੇ ਹਨ ॥੫॥
ਬਿਨੁ ਪਿਆਰੈ ਭਗਤਿ ਨ ਹੋਵਈ ਨਾ ਸੁਖੁ ਹੋਇ ਸਰੀਰਿ ॥ bin pi-aarai bhagat na hova-ee naa sukh ho-ay sareer. Without loving affection for God, devotional worship cannot be done and without it the body cannot be at peace. ਪ੍ਰਭੂ ਵਾਸਤੇ ਪਿਆਰ ਦੇ ਬਗੈਰ ਭਗਤੀ ਨਹੀਂ ਕੀਤੀ ਜਾ ਸਕਦੀ, ਭਗਤੀ ਤੋਂ ਬਿਨਾ ਸਰੀਰ ਨੂੰ ਸੁਖ ਨਹੀਂ ਮਿਲਦਾ।
ਪ੍ਰੇਮ ਪਦਾਰਥੁ ਪਾਈਐ ਗੁਰ ਭਗਤੀ ਮਨ ਧੀਰਿ ॥੬॥ paraym padaarath paa-ee-ai gur bhagtee man Dheer. ||6|| The wealth of love for Naam is attained by following the Guru’s teachings; the mind becomes steady through devotional worship. ||6|| ਪ੍ਰੇਮ ਦੀ ਦਾਤ (ਗੁਰੂ ਪਾਸੋਂ) ਮਿਲਦੀ ਹੈ, ਗੁਰੂ ਦੀ ਦੱਸੀ ਹੋਈ ਭਗਤੀ ਦੀ ਬਰਕਤਿ ਨਾਲ ਮਨ ਵਿਚ ਸ਼ਾਂਤੀ ਆ ਟਿਕਦੀ ਹੈ ॥੬॥
ਜਿਸ ਨੋ ਭਗਤਿ ਕਰਾਏ ਸੋ ਕਰੇ ਗੁਰ ਸਬਦ ਵੀਚਾਰਿ ॥ jis no bhagat karaa-ay so karay gur sabad veechaar. He whom God so blesses, performs devotional worship by reflecting on the Guru’s word. ਗੁਰੂ ਦੇ ਸ਼ਬਦ ਦੀ ਵਿਚਾਰ ਕਰ ਕੇ ਉਹੀ ਮਨੁੱਖ ਪ੍ਰਭੂ ਦੀ ਭਗਤੀ ਕਰ ਸਕਦਾ ਹੈ ਜਿਸ ਪਾਸੋਂ ਪ੍ਰਭੂ ਆਪ ਭਗਤੀ ਕਰਾਂਦਾ ਹੈ,
ਹਿਰਦੈ ਏਕੋ ਨਾਮੁ ਵਸੈ ਹਉਮੈ ਦੁਬਿਧਾ ਮਾਰਿ ॥੭॥ hirdai ayko naam vasai ha-umai dubiDhaa maar. ||7|| Then by eradicating ego and duality, he realizes God dwelling in his heart. ||7|| ਤਦ ਅੰਦਰੋਂ ਹਉਮੈ ਤੇ ਮੇਰ-ਤੇਰ ਮੁਕਾ ਜਾਂਦਾ ਹੈ ਤੇ ਹਿਰਦੇ ਵਿਚ ਇਕ ਪਰਮਾਤਮਾ ਦਾ ਨਾਮ ਆ ਵੱਸਦਾ ਹੈ ॥੭॥
ਭਗਤਾ ਕੀ ਜਤਿ ਪਤਿ ਏਕੋੁ ਨਾਮੁ ਹੈ ਆਪੇ ਲਏ ਸਵਾਰਿ ॥ bhagtaa kee jat pat ayko naam hai aapay la-ay savaar. Meditation on God’s Name alone is the social status and honor of the devotees; God Himself adorns their lives. ਭਗਤਾਂ ਵਾਸਤੇ ਪਰਮਾਤਮਾ ਦਾ ਨਾਮ ਹੀ ਉੱਚੀ ਜਾਤ ਤੇ ਕੁਲ ਹੈ, ਪਰਮਾਤਮਾ ਆਪ ਹੀ ਉਹਨਾਂ ਦੇ ਜੀਵਨ ਨੂੰ ਸੋਹਣਾ ਬਣਾ ਦੇਂਦਾ ਹੈ।
ਸਦਾ ਸਰਣਾਈ ਤਿਸ ਕੀ ਜਿਉ ਭਾਵੈ ਤਿਉ ਕਾਰਜੁ ਸਾਰਿ ॥੮॥ sadaa sarnaa-ee tis kee ji-o bhaavai ti-o kaaraj saar. ||8|| The devotees always remain in God’s refuge and He accomplishes their tasks as pleases Him. ||8|| ਭਗਤ ਸਦਾ ਉਸ ਪ੍ਰਭੂ ਦੀ ਸਰਨ ਪਏ ਰਹਿੰਦੇ ਹਨ, ਜਿਵੇਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਤਿਵੇਂ ਉਹ ਉਹਨਾਂ ਦਾ ਹਰੇਕ ਕੰਮ ਸਿਰੇ ਚਾੜ੍ਹ ਦੇਂਦਾ ਹੈ ॥੮॥


© 2017 SGGS ONLINE
error: Content is protected !!
Scroll to Top