Guru Granth Sahib Translation Project

Guru granth sahib page-430

Page 430

ਭਗਤਿ ਨਿਰਾਲੀ ਅਲਾਹ ਦੀ ਜਾਪੈ ਗੁਰ ਵੀਚਾਰਿ ॥ bhagat niraalee alaah dee jaapai gur veechaar. God’s devotional worship is unique in this respect, that it is understood only by reflecting on the Guru’s word. ਵਾਹਿਗੁਰੂ ਦੀ ਭਗਤੀ ਇਸ ਗੱਲ ਵਿੱਚ ਅਨੋਖੀ ਹੈ ਕਿ ਇਸ ਦਾ ਪਤਾ ਗੁਰੂ ਦੇ ਉਪਦੇਸ਼ ਦੁਆਰਾ ਹੀ ਲੱਗਦਾ ਹੈ।
ਨਾਨਕ ਨਾਮੁ ਹਿਰਦੈ ਵਸੈ ਭੈ ਭਗਤੀ ਨਾਮਿ ਸਵਾਰਿ ॥੯॥੧੪॥੩੬॥ naanak naam hirdai vasai bhai bhagtee naam savaar. ||9||14||36|| O’ Nanak, one who realizes God’s presence in his heart, the unique devotional worship and the revered fear of God embellishes his life by keeping him attuned to Naam. ||9||14||36|| ਹੇ ਨਾਨਕ! ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ, ਪ੍ਰਭੂ ਦੀ ਭਗਤੀ ਉਸ ਨੂੰ ਪ੍ਰਭੂ ਦੇ ਡਰ-ਅਦਬ ਵਿਚ ਰੱਖ ਕੇ ਪ੍ਰਭੂ ਦੇ ਨਾਮ ਵਿਚ ਜੋੜੀ ਰੱਖ ਕੇ ਉਸ ਦੇ ਆਤਮਕ ਜੀਵਨ ਨੂੰ ਸੋਹਣਾ ਬਣਾ ਦੇਂਦੀ ਹੈ ॥੯॥੧੪॥੩੬॥
ਆਸਾ ਮਹਲਾ ੩ ॥ aasaa mehlaa 3. Raag Aasaa, Third Guru:
ਅਨ ਰਸ ਮਹਿ ਭੋਲਾਇਆ ਬਿਨੁ ਨਾਮੈ ਦੁਖ ਪਾਇ ॥ an ras meh bholaa-i-aa bin naamai dukh paa-ay. Lost in other worldly pleasures, a person goes astray and remains miserable without meditating on Naam. ਮਨੁੱਖ ਹੋਰ ਹੋਰ ਪਦਾਰਥਾਂ ਦੇ ਸੁਆਦਾਂ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ, ਨਾਮ ਤੋਂ ਖੁੰਝ ਕੇ ਦੁੱਖ ਸਹਿੰਦਾ ਰਹਿੰਦਾ ਹੈ,
ਸਤਿਗੁਰੁ ਪੁਰਖੁ ਨ ਭੇਟਿਓ ਜਿ ਸਚੀ ਬੂਝ ਬੁਝਾਇ ॥੧॥ satgur purakh na bhayti-o je sachee boojh bujhaa-ay. ||1|| Such a person does not meet the true Guru, the Primal Being, who imparts true understanding about meditation on Naam. ||1|| ਉਸ ਨੂੰ ਮਹਾ ਪੁਰਖ ਗੁਰੂ ਨਹੀਂ ਮਿਲਦਾ ਜੇਹੜਾ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਅਕਲ ਦੇਂਦਾ ਹੈ ॥੧॥
ਏ ਮਨ ਮੇਰੇ ਬਾਵਲੇ ਹਰਿ ਰਸੁ ਚਖਿ ਸਾਦੁ ਪਾਇ ॥ ay man mayray baavlay har ras chakh saad paa-ay. O’ my insane mind, partake and enjoy the sublime essence of God’s Name. ਹੇ ਮੇਰੇ ਝੱਲੇ ਮਨ! ਪਰਮਾਤਮਾ ਦੇ ਨਾਮ ਦਾ ਰੱਸ ਚੱਖ, ਪਰਮਾਤਮਾ ਦੇ ਨਾਮ ਦਾ ਸੁਆਦ ਲੈ।
ਅਨ ਰਸਿ ਲਾਗਾ ਤੂੰ ਫਿਰਹਿ ਬਿਰਥਾ ਜਨਮੁ ਗਵਾਇ ॥੧॥ ਰਹਾਉ ॥ an ras laagaa tooN fireh birthaa janam gavaa-ay. ||1|| rahaa-o. Attached to other worldly pleasures, you are wandering around wasting your life in vain. ||1||Pause|| ਤੂੰ ਆਪਣਾ ਜੀਵਨ ਵਿਅਰਥ ਗਵਾ ਗਵਾ ਕੇ ਹੋਰ ਪਦਾਰਥਾਂ ਦੇ ਸੁਆਦ ਵਿਚ ਫਸਿਆ ਹੋਇਆ ਭਟਕ ਰਿਹਾ ਹੈਂ ॥੧॥ ਰਹਾਉ ॥
ਇਸੁ ਜੁਗ ਮਹਿ ਗੁਰਮੁਖ ਨਿਰਮਲੇ ਸਚਿ ਨਾਮਿ ਰਹਹਿ ਲਿਵ ਲਾਇ ॥ is jug meh gurmukh nirmalay sach naam raheh liv laa-ay. In this world, only immaculate are the Guru’s followers who remain attuned to the eternal God’s Name. ਦੁਨੀਆ ਵਿੱਚ ਗੁਰੂ ਦੀ ਗੱਲ ਮੰਨ ਕੇ ਚੱਲਣ ਵਾਲੇ ਹੀ ਪਵਿੱਤਰ ਹਨ, ਜੋ ਸਦਾ-ਥਿਰ ਹਰੀ ਨਾਮ ਵਿਚ ਸੁਰਤਿ ਜੋੜ ਕੇ ਰੱਖਦੇ ਹਨ।
ਵਿਣੁ ਕਰਮਾ ਕਿਛੁ ਪਾਈਐ ਨਹੀ ਕਿਆ ਕਰਿ ਕਹਿਆ ਜਾਇ ॥੨॥ vin karmaa kichh paa-ee-ai nahee ki-aa kar kahi-aa jaa-ay. ||2|| Nothing is obtained without good pre-ordained destiny; what can one say or do? ਭਾਗਾਂ ਦੇ ਬਾਝੋਂ ਕੁਝ ਭੀ ਪ੍ਰਾਪਤ ਨਹੀਂ ਹੁੰਦਾ; ਆਪਾਂ ਕੀ ਆਖ ਜਾਂ ਕਰ ਸਕਦੇ ਹਾਂ? ॥੨॥
ਆਪੁ ਪਛਾਣਹਿ ਸਬਦਿ ਮਰਹਿ ਮਨਹੁ ਤਜਿ ਵਿਕਾਰ ॥ aap pachhaaneh sabad mareh manhu taj vikaar. Those who search and understands their own self; through the Guru’s word, they eradicate ego and vices from their mind. ਜੋ ਆਪਣਾ ਜੀਵਨ ਪੜਤਾਲਦੇ ਹਨ, ਉਹ ਗੁਰ-ਸ਼ਬਦ ਦੀ ਰਾਹੀਂ ਮਨ ਵਿਚੋਂ ਵਿਕਾਰ ਦੂਰ ਕਰ ਕੇ ਅਨ ਰਸਾਂ ਵਲੋਂ ਨਿਰਲੇਪ ਹੋ ਜਾਂਦੇ ਹਨ।
ਗੁਰ ਸਰਣਾਈ ਭਜਿ ਪਏ ਬਖਸੇ ਬਖਸਣਹਾਰ ॥੩॥ gur sarnaa-ee bhaj pa-ay bakhsay bakhsanhaar. ||3|| They hurry to the Guru’s refuge and are forgiven by the forgiving God. ||3|| ਉਹ ਗੁਰੂ ਦੀ ਸਰਨ ਹੀ ਪਏ ਰਹਿੰਦੇ ਹਨ, ਉਨ੍ਹਾਂ ਨੂੰ ਮਾਫੀ ਦੇਣ ਵਾਲਾ ਪ੍ਰਭੂ ਮਾਫੀ ਦੇ ਦਿੰਦਾ ਹੈ ॥੩॥
ਬਿਨੁ ਨਾਵੈ ਸੁਖੁ ਨ ਪਾਈਐ ਨਾ ਦੁਖੁ ਵਿਚਹੁ ਜਾਇ ॥ bin naavai sukh na paa-ee-ai naa dukh vichahu jaa-ay. Without meditating on God’s Name, neither we enjoy peace nor does the misery depart from within. ਹਰਿ-ਨਾਮ ਤੋਂ ਬਿਨਾ ਸੁਖ ਨਹੀਂ ਮਿਲਦਾ, ਅੰਦਰੋਂ ਦੁੱਖ-ਕਲੇਸ਼ ਦੂਰ ਨਹੀਂ ਹੁੰਦਾ।
ਇਹੁ ਜਗੁ ਮਾਇਆ ਮੋਹਿ ਵਿਆਪਿਆ ਦੂਜੈ ਭਰਮਿ ਭੁਲਾਇ ॥੪॥ ih jag maa-i-aa mohi vi-aapi-aa doojai bharam bhulaa-ay. ||4|| This world is engrossed in love of Maya (worldly wealth and power); it has gone astray in duality and doubt. ||4|| ਪਰ ਇਹ ਜਗਤ ਮਾਇਆ ਦੇ ਮੋਹ ਵਿਚ ਫਸਿਆ ਹੋਇਆ ਹੈ ; ਮਾਇਆ ਦੀ ਭਟਕਣਾ ਵਿਚ ਪੈ ਕੇ ਕੁਰਾਹੇ ਪਿਆ ਹੋਇਆ ਹੈ ॥੪॥
ਦੋਹਾਗਣੀ ਪਿਰ ਕੀ ਸਾਰ ਨ ਜਾਣਹੀ ਕਿਆ ਕਰਿ ਕਰਹਿ ਸੀਗਾਰੁ ॥ duhaaganee pir kee saar na jaanhee ki-aa kar karahi seegaar. The unfortunate soul-brides do not understand the worth of their Husband-God; what would they achieve by decorating themselves. ਭੈੜੀਆਂ ਜੀਵ-ਇਸਤ੍ਰੀਆਂ ਆਪਣੇ ਪਤੀ ਦੀ ਕਦਰ ਨਹੀਂ ਜਾਣਦੀਆਂ, ਉਹ ਹਾਰ ਸ਼ਿੰਗਾਰ ਲਾ ਕੇ ਕੀ ਕਰਨਗੀਆਂ?
ਅਨਦਿਨੁ ਸਦਾ ਜਲਦੀਆ ਫਿਰਹਿ ਸੇਜੈ ਰਵੈ ਨ ਭਤਾਰੁ ॥੫॥ an-din sadaa jaldee-aa fireh sayjai ravai na bhataar. ||5|| Every day, they continually agonize themselves because they do not realize and enjoy their Husband-God’s presence in their hearts. ||5|| ਹਰ ਵੇਲੇ ਸਦਾ ਹੀ (ਅੰਦਰੇ ਅੰਦਰ) ਸੜਦੀਆਂ ਫਿਰਦੀਆਂ ਹਨ, ਤੇ ਉਹਨਾਂ ਲਈ ਖਸਮ ਕਦੇ ਸੇਜ ਉਤੇ ਆਉਂਦਾ ਹੀ ਨਹੀਂ ॥੫॥
ਸੋਹਾਗਣੀ ਮਹਲੁ ਪਾਇਆ ਵਿਚਹੁ ਆਪੁ ਗਵਾਇ ॥ sohaaganee mahal paa-i-aa vichahu aap gavaa-ay. The fortunate soul-brides realize God’s presence in their heart by eradicating their ego from within. ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ (ਆਪਣੇ) ਅੰਦਰੋਂ ਆਪਾ-ਭਾਵ ਦੂਰ ਕਰ ਕੇ ਪ੍ਰਭੂ-ਪਤੀ ਦਾ ਨਿਵਾਸ ਲੱਭ ਲੈਂਦੀਆਂ ਹਨ,
ਗੁਰ ਸਬਦੀ ਸੀਗਾਰੀਆ ਅਪਣੇ ਸਹਿ ਲਈਆ ਮਿਲਾਇ ॥੬॥ gur sabdee seegaaree-aa apnay seh la-ee-aa milaa-ay. ||6|| They decorate themselves with the Guru’s word and their Husband-God unites them with Himself. ||6|| ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਆਪਣਾ ਜੀਵਨ ਸੋਹਣਾ ਬਣਾਂਦੀਆਂ ਹਨ, ਖਸਮ-ਪ੍ਰਭੂ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ॥੬॥
ਮਰਣਾ ਮਨਹੁ ਵਿਸਾਰਿਆ ਮਾਇਆ ਮੋਹੁ ਗੁਬਾਰੁ ॥ marnaa manhu visaari-aa maa-i-aa moh bubaar. In the pitch darkness of ignorance created by their attachment to Maya (worldly attachments), people have forgotten death from their minds. ਮਾਇਆ ਦਾ ਮੋਹ ਘੁੱਪ ਹਨੇਰਾ ਹੈ ਜਿਸ ਕਾਰਨ ਲੋਕ ਮੌਤ ਨੂੰ ਮਨ ਤੋਂ ਭੁਲਾ ਦੇਂਦੇ ਹਨ।
ਮਨਮੁਖ ਮਰਿ ਮਰਿ ਜੰਮਹਿ ਭੀ ਮਰਹਿ ਜਮ ਦਰਿ ਹੋਹਿ ਖੁਆਰੁ ॥੭॥ manmukh mar mar jameh bhee mareh jam dar hohi khu-aar. ||7|| The self-willed persons remain spiritually dead and keep going in the cycles of birth and death; they are continuously tortured by the fear of death. ||7|| ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਆਤਮਕ ਮੌਤੇ ਮਰ ਕੇ ਜੰਮਣ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ, ਜਮ ਦੇ ਦਰ ਤੇ ਖ਼ੁਆਰ ਹੁੰਦੇ ਹਨ ॥੭॥
ਆਪਿ ਮਿਲਾਇਅਨੁ ਸੇ ਮਿਲੇ ਗੁਰ ਸਬਦਿ ਵੀਚਾਰਿ ॥ aap milaa-i-an say milay gur sabad veechaar. Only those, whom God unites with Himself, are united with Him through deliberation on the Guru’s word. ਜਿਨ੍ਹਾਂ ਨੂੰ ਪ੍ਰਭੂ ਆਪ ਆਪਣੇ ਚਰਨਾਂ ਵਿਚ ਜੋੜਦਾ ਹੈ ਉਹ ਗੁਰੂ ਦੇ ਸ਼ਬਦ ਦੀ ਵੀਚਾਰ ਕਰ ਕੇ ਪ੍ਰਭੂ-ਚਰਨਾਂ ਵਿਚ ਲੀਨ ਹੋ ਜਾਂਦੇ ਹਨ ।
ਨਾਨਕ ਨਾਮਿ ਸਮਾਣੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥੮॥੨੨॥੧੫॥੩੭॥ naanak naam samaanay mukh ujlay tit sachai darbaar. ||8||22||15||37|| O’ Nanak, they who remain absorbed in God’s Name, are honored in the eternal God’s presence. ||8||22||15||37|| ਹੇ ਨਾਨਕ, ਜੇਹੜੇ ਮਨੁੱਖ ਹਰਿ-ਨਾਮ ਵਿਚ ਲੀਨ ਰਹਿੰਦੇ ਹਨ ਉਹ ਸੱਚੀ ਦਰਗਾਹ ਵਿਚ ਸੁਰਖ਼-ਰੂ ਹੋ ਜਾਂਦੇ ਹਨ ॥੮॥੨੨॥੧੫॥੩੭॥
ਆਸਾ ਮਹਲਾ ੫ ਅਸਟਪਦੀਆ ਘਰੁ ੨ aasaa mehlaa 5 asatpadee-aa ghar 2 Raag Aasaa, Fifth Guru; Ashtapadees, Second beat.
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਪੰਚ ਮਨਾਏ ਪੰਚ ਰੁਸਾਏ ॥ panch manaa-ay panch rusaa-ay. One who reconciled with five virtues (truth, contentment, compassion, faith and patience), and antagonized five evils (lust, anger, greed, attachment, and ego). ਜਿਸ ਮਨੁੱਖ ਨੇ ਆਪਣੇ ਵਿਚ ਸਤ ਸੰਤੋਖ ਦਇਆ ਧਰਮ ਧੀਰਜ-ਇਹ) ਪੰਜੇ ਪ੍ਰਫੁਲਤ ਕਰ ਲਏ, ਤੇ ਕਾਮਾਦਿਕ ਪੰਜੇ ਨਾਰਾਜ਼ ਕਰ ਲਏ,
ਪੰਚ ਵਸਾਏ ਪੰਚ ਗਵਾਏ ॥੧॥ panch manaa-ay panch rusaa-ay. panch vasaa-ay panch gavaa-ay. ||1|| And enshrined these five virtues within him and driven out the five evils ||1|| ਪੰਜ ਗੁਣ ਆਪਣੇ ਸਰੀਰ ਨਗਰ ਵਿਚ ਵਸਾ ਲਏ, ਤੇ, ਕਾਮਾਦਿਕ ਪੰਜੇ (ਨਗਰ ਵਿਚੋਂ) ਕੱਢ ਦਿੱਤੇ ॥੧॥
ਇਨ੍ਹ੍ਹ ਬਿਧਿ ਨਗਰੁ ਵੁਠਾ ਮੇਰੇ ਭਾਈ ॥ inH biDh nagar vuthaa mayray bhaa-ee. O’ my brothers, in this way, his body-village became inhabited with virtues and ਹੇ ਮੇਰੇ ਵੀਰ! ਇਸ ਤਰੀਕੇ ਨਾਲ ਉਸ ਮਨੁੱਖ ਦਾ ਸਰੀਰ-ਨਗਰ ਵੱਸ ਪਿਆ,
ਦੁਰਤੁ ਗਇਆ ਗੁਰਿ ਗਿਆਨੁ ਦ੍ਰਿੜਾਈ ॥੧॥ ਰਹਾਉ ॥ durat ga-i-aa gur gi-aan darirhaa-ee. ||1|| rahaa-o. sin departed, when the Guru implanted the spiritual wisdom. ||1||Pause|| ਤੇ ਉਸ ਦੇ ਅੰਦਰੋਂ ਵਿਕਾਰ-ਪਾਪ ਦੂਰ ਹੋ ਗਿਆ, ਜਦੋਂ ਗੁਰੂ ਨੇ ਆਤਮਕ ਜੀਵਨ ਦੀ ਸੂਝ ਪੱਕੀ ਤਰ੍ਹਾਂ ਦੇ ਦਿੱਤੀ ॥੧॥ ਰਹਾਉ ॥
ਸਾਚ ਧਰਮ ਕੀ ਕਰਿ ਦੀਨੀ ਵਾਰਿ ॥ saach Dharam kee kar deenee vaar. He has built the fence of true faith (meditation on God) around it and ਇਸ ਸਰੀਰ ਨਗਰ ਦੇ ਉਦਾਲੇ ਉਸ ਨੇ ਸੱਚੇ ਪੰਥ (ਪ੍ਰਭੂ ਦੇ ਨਿੱਤ ਦੇ ਸਿਮਰਨ) ਦੀ ਵਾੜ ਕਰ ਦਿੱਤੀ ਹੈ ਤੇ
ਫਰਹੇ ਮੁਹਕਮ ਗੁਰ ਗਿਆਨੁ ਬੀਚਾਰਿ ॥੨॥ farhay muhkam gur gi-aan beechaar. ||2|| by reflecting on the Guru’s teachings he has made his physical senses so strong, as if he has installed firm gates (to block the entry of vices in the mind). ||2|| ਗੁਰ-ਗਿਆਨ ਨੂੰ ਵਿਚਾਰ ਕੇ ਮਜਬੂਤ ਫਟਿਆਂ (ਗਿਆਨ-ਇੰਦ੍ਰੇ) ਦਾ ਦਰਵਾਜਾ ਬਣਾਇਆ ਹੋਇਆ ਹੈ( ॥੨॥
ਨਾਮੁ ਖੇਤੀ ਬੀਜਹੁ ਭਾਈ ਮੀਤ ॥ naam khaytee beejahu bhaa-ee meet. O’ my friends and brothers, plant God’s Name (in your mind). ਹੇ ਮੇਰੇ ਮਿੱਤਰ! ਹੇ ਮੇਰੇ ਭਾਈ! ਤੁਸੀਂ ਵੀ ਸਦਾ ਪਰਮਾਤਮਾ ਦਾ ਨਾਮ ਸਰੀਰ-ਪੈਲੀ ਵਿੱਚ ਬੀਜਿਆ ਕਰੋ,
ਸਉਦਾ ਕਰਹੁ ਗੁਰੁ ਸੇਵਹੁ ਨੀਤ ॥੩॥ sa-udaa karahu gur sayvhu neet. ||3|| Always serve and follow the Guru’s teachings and meditate on Naam. ||3|| ਗੁਰੂ ਦੀ ਸਰਨ ਲਵੋ ਤੇ ਸਰੀਰ-ਨਗਰ ਵਿਚ ਨਾਮ ਸਿਮਰਨ ਦਾ ਸੌਦਾ ਕਰਦੇ ਰਹੋ! ॥੩॥
ਸਾਂਤਿ ਸਹਜ ਸੁਖ ਕੇ ਸਭਿ ਹਾਟ ॥ saaNt sahj sukh kay sabh haat. All the sensory organs of the devotees become source of peace, poise and bliss, ਉਹਨਾਂ ਦੇ ਸਾਰੇ ਹੱਟ (ਸਾਰੇ ਗਿਆਨ-ਇੰਦ੍ਰੇ) ਸ਼ਾਂਤੀ, ਆਤਮਕ ਅਡੋਲਤਾ, ਤੇ ਆਤਮਕ ਆਨੰਦ ਦੇ ਹੱਟ ਬਣ ਜਾਂਦੇ ਹਨ,
ਸਾਹ ਵਾਪਾਰੀ ਏਕੈ ਥਾਟ ॥੪॥ saah vaapaaree aikai thaat. ||4|| when the Guru and the devotees are at the same spiritual level. ||4|| ਜਦ (ਸਿੱਖ-) ਵਣਜਾਰੇ (ਗੁਰੂ-) ਸ਼ਾਹ ਦੇ ਨਾਲ ਇੱਕ-ਰੂਪ ਹੋ ਜਾਂਦੇ ਹਨ (ਇਕੋ ਹੀ ਟਿਕਾਣੇ ਤੇ ਵੱਸਦੇ ਹਨ)॥੪॥
ਜੇਜੀਆ ਡੰਨੁ ਕੋ ਲਏ ਨ ਜਗਾਤਿ ॥ jayjee-aa dann ko la-ay na jagaat. Any kind of taxes or fines are not imposed on those (the spiritual life of those is not affected by vices), ਉਹਨਾਂ ਨੂੰ ਕੋਈ ਜਜ਼ੀਆ ਡੰਨ ਮਸੂਲ ਨਹੀਂ ਲਾ ਸਕਦਾ (ਵਿਕਾਰ ਉਹਨਾਂ ਦੇ ਆਤਮਕ ਜੀਵਨ ਵਿਚ ਕੋਈ ਖ਼ਰਾਬੀ ਪੈਦਾ ਨਹੀਂ ਕਰ ਸਕਦੇ),
ਸਤਿਗੁਰਿ ਕਰਿ ਦੀਨੀ ਧੁਰ ਕੀ ਛਾਪ ॥੫॥ +satgur kar deenee Dhur kee chhaap. ||5|| on whom the true Guru has put the stamp of tax-waiver from the very beginning (whom the true Guru has blessed with divine knowledge). ||5|| ਜਿਨ੍ਹਾਂ ਨੂੰ ਗੁਰੂ ਨੇ ਪ੍ਰਭੂ-ਦਰ ਤੋਂ ਪਰਵਾਨ ਹੋਈ ਹੋਈ ਮਾਫ਼ੀ ਦੀ ਮੋਹਰ ਬਖ਼ਸ਼ ਦਿੱਤੀ ॥੫॥
ਵਖਰੁ ਨਾਮੁ ਲਦਿ ਖੇਪ ਚਲਾਵਹੁ ॥ vakhar naam lad khayp chalaavahu. O’ my friends, collect the wealth of Naam and start meditating on God’s Name, ਹੇ ਮੇਰੇ ਮਿੱਤਰ! ਹਰਿ-ਨਾਮ ਸਿਮਰਨ ਦਾ ਸੌਦਾ ਲੱਦ ਕੇ (ਆਤਮਕ ਜੀਵਨ ਦਾ) ਵਪਾਰ ਕਰੋ,
ਲੈ ਲਾਹਾ ਗੁਰਮੁਖਿ ਘਰਿ ਆਵਹੁ ॥੬॥ lai laahaa gurmukh ghar aavhu. ||6|| by following the Guru’s teaching; reap the reward (improve your spiritual life) and realize God in your heart ||6|| ਗੁਰੂ ਦੀ ਸਰਨ ਪੈ ਕੇ ਉੱਚੇ ਆਤਮਕ ਜੀਵਨ ਦਾ ਲਾਭ ਖੱਟੋ ਤੇ ਪ੍ਰਭੂ ਦੇ ਚਰਨਾਂ ਵਿਚ ਟਿਕਾਣਾ ਪ੍ਰਾਪਤ ਕਰੋ ॥੬॥
ਸਤਿਗੁਰੁ ਸਾਹੁ ਸਿਖ ਵਣਜਾਰੇ ॥ satgur saahu sikh vanjaaray. The true Guru is like a Banker and his disciples are like traders ਸੱਚੇ ਗੁਰੂ ਸਾਹੂਕਾਰ ਹੈ ਅਤੇ ਉਸ ਦੇ ਸਿੱਖ ਪਰਚੂਨ ਦੇ ਵੰਜਾਰੇ।
ਪੂੰਜੀ ਨਾਮੁ ਲੇਖਾ ਸਾਚੁ ਸਮ੍ਹਾਰੇ ॥੭॥ poonjee naam laykhaa saach samHaaray. ||7|| The wealth is Naam and meditation on God is the account which the disciples enshirine in their hearts. ||7|| ਨਾਮ ਸਰਮਾਇਆ ਹੈ ਅਤੇ ਪ੍ਰਭੂ ਦਾ ਸਿਮਰਨ ਹਿਸਾਬ ਕਿਤਾਬ ਜਿਸ ਨੂੰ ਸਿੱਖ ਆਪਣੇ ਹਿਰਦੇ ਵਿਚ ਸਾਂਭ ਕੇ ਰੱਖਦੇ ਹਨ
ਸੋ ਵਸੈ ਇਤੁ ਘਰਿ ਜਿਸੁ ਗੁਰੁ ਪੂਰਾ ਸੇਵ ॥ so vasai it ghar jis gur pooraa sayv. Only that person resides in this house (heart) whom the perfect Guru blesses with the devotional worship of God. ਪੂਰਾ ਗੁਰੂ ਜਿਸ ਮਨੁੱਖ ਨੂੰ ਪ੍ਰਭੂ ਦੀ ਸੇਵਾ-ਭਗਤੀ ਦੀ ਦਾਤਿ ਬਖ਼ਸ਼ਦਾ ਹੈ ਉਹ ਇਸ (ਐਸੇ ਹਿਰਦੇ-) ਘਰ ਵਿਚ ਵੱਸਦਾ ਰਹਿੰਦਾ ਹੈ
ਅਬਿਚਲ ਨਗਰੀ ਨਾਨਕ ਦੇਵ ॥੮॥੧॥ abichal nagree naanak dayv. ||8||1|| O’ Nanak, that heart becomes God’s unshakable abode. ||8||1|| ਹੇ ਨਾਨਕ! ਉਹ ਹਿਰਦਾ-ਘਰ ਪਰਮਾਤਮਾ ਦੇ ਰਹਿਣ ਵਾਸਤੇ (ਵਿਕਾਰਾਂ ਵਿਚ) ਕਦੇ ਨਾਹ ਡੋਲਣ ਵਾਲੀ ਨਗਰੀ ਬਣ ਜਾਂਦਾ ਹੈ, ॥੮॥੧॥


© 2017 SGGS ONLINE
error: Content is protected !!
Scroll to Top