Guru Granth Sahib Translation Project

Guru granth sahib page-401

Page 401

ਗੁਰੂ ਵਿਟਹੁ ਹਉ ਵਾਰਿਆ ਜਿਸੁ ਮਿਲਿ ਸਚੁ ਸੁਆਉ ॥੧॥ ਰਹਾਉ ॥ guroo vitahu ha-o vaari-aa jis mil sach su-aa-o. ||1|| rahaa-o. I am dedicated to my Guru, meeting whom I have obtained the true purpose of my life, the meditation on God’s Name. ||1||Pause|| ਮੈਂ ਆਪਣੇ ਗੁਰਾਂ ਉਤੋਂ ਸਮਰਪਣ ਹੁੰਦਾ ਹਾਂ ਜਿਨ੍ਹਾਂ ਨੂੰ ਮਿਲ ਕੇ ਪ੍ਰਭੂ ਦਾ ਨਾਮ ਸਿਮਰਨਾ ਜ਼ਿੰਦਗੀ ਦਾ ਮਨੋਰਥ ਬਣਾਇਆ ਹੈ ॥੧॥ ਰਹਾਉ ॥
ਸਗੁਨ ਅਪਸਗੁਨ ਤਿਸ ਕਉ ਲਗਹਿ ਜਿਸੁ ਚੀਤਿ ਨ ਆਵੈ ॥ sagun apasgun tis ka-o lageh jis cheet na aavai. Good omens and bad omens affect those who do not remember God. ਚੰਗੇ ਮੰਦੇ ਸਗਨਾਂ ਦੇ ਸਹਮ ਉਸ ਮਨੁੱਖ ਨੂੰ ਚੰਬੜਦੇ ਹਨ ਜਿਸ ਦੇ ਚਿੱਤ ਵਿਚ ਪਰਮਾਤਮਾ ਨਹੀਂ ਵੱਸਦਾ।
ਤਿਸੁ ਜਮੁ ਨੇੜਿ ਨ ਆਵਈ ਜੋ ਹਰਿ ਪ੍ਰਭਿ ਭਾਵੈ ॥੨॥ tis jam nayrh na aavee jo har parabh bhaavai. ||2|| The Messenger of Death does not approach those who are pleasing to God. ||2|| ਜੇਹੜਾ ਮਨੁੱਖ ਹਰਿ-ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ਜਮ-ਦੂਤ ਭੀ ਉਸ ਦੇ ਨੇੜੇ ਨਹੀਂ ਢੁਕਦਾ ॥੨॥
ਪੁੰਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮੁ ॥ punn daan jap tap jaytay sabh oopar naam. Meditation on Naam is higher than all the charities, worships, and penances. ਪਰਮਾਤਮਾ ਦਾ ਨਾਮ ਜਪਣਾ ਨੇਕ ਕਰਮ, ਦਾਨ, ਜਪ ਤੇ ਤਪ-ਇਹਨਾਂ ਸਭਨਾਂ ਤੋਂ ਸ੍ਰੇਸ਼ਟ ਕਰਮ ਹੈ।
ਹਰਿ ਹਰਿ ਰਸਨਾ ਜੋ ਜਪੈ ਤਿਸੁ ਪੂਰਨ ਕਾਮੁ ॥੩॥ har har rasnaa jo japai tis pooran kaam. ||3|| One who utters God’s Name with loving devotion repeatedly, his purpose of human life is accomplished. ||3|| ਜੇਹੜਾ ਮਨੁੱਖ ਆਪਣੀ ਜੀਭ ਨਾਲ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਦਾ ਜੀਵਨ-ਮਨੋਰਥ ਸਫਲ ਹੋ ਜਾਂਦਾ ਹੈ ॥੩॥
ਭੈ ਬਿਨਸੇ ਭ੍ਰਮ ਮੋਹ ਗਏ ਕੋ ਦਿਸੈ ਨ ਬੀਆ ॥ bhai binsay bharam moh ga-ay ko disai na bee-aa. All their dreads, doubts and worldly attachments are destroyed and to them no one seems a stranger. ਉਹਨਾਂ ਮਨੁੱਖਾਂ ਦੇ ਸਾਰੇ ਡਰ ਨਾਸ ਹੋ ਜਾਂਦੇ ਹਨ ਉਹਨਾਂ ਦੇ ਮੋਹ ਤੇ ਭਰਮ ਮੁੱਕ ਜਾਂਦੇ ਹਨ, ਉਹਨਾਂ ਨੂੰ ਕੋਈ ਮਨੁੱਖ ਬਿਗਾਨਾ ਨਹੀਂ ਦਿੱਸਦਾ,
ਨਾਨਕ ਰਾਖੇ ਪਾਰਬ੍ਰਹਮਿ ਫਿਰਿ ਦੂਖੁ ਨ ਥੀਆ ॥੪॥੧੮॥੧੨੦॥ naanak raakhay paarbarahm fir dookh na thee-aa. ||4||18||120|| O’ Nanak, those who are protected by the supreme God are not afflicted with any misery. ||4||18||120|| ਹੇ ਨਾਨਕ! ਜਿਨ੍ਹਾਂ ਦੀ ਰੱਖਿਆ ਪਰਮਾਤਮਾ ਆਪ ਕਰੇ , ਉਹਨਾਂ ਨੂੰ ਮੁੜ ਕੋਈ ਦੁੱਖ ਨਹੀਂ ਵਿਆਪਦਾ, ॥੪॥੧੮॥੧੨੦॥
ਆਸਾ ਘਰੁ ੯ ਮਹਲਾ ੫ aasaa ghar 9 mehlaa 5 Raag Aasaa, Ninth beat, Fifth Guru:
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਚਿਤਵਉ ਚਿਤਵਿ ਸਰਬ ਸੁਖ ਪਾਵਉ ਆਗੈ ਭਾਵਉ ਕਿ ਨ ਭਾਵਉ ॥ chitva-o chitav sarab sukh paava-o aagai bhaava-o ke na bhaava-o. I attain total peace by remembering God within my consciousness, but I do not know whether I will be pleasing to Him or not in his court. ਆਪਣੇ ਮਨ ਵਿੱਚ ਮੈਂ ਪ੍ਰਭੂ ਦਾ ਸਿਮਰਨ ਕਰਦਾ ਹਾਂ ਅਤੇ ਸਾਰੇ ਸੁਖ ਪਾਉਂਦਾ ਹਾਂ। ਮੈਂ ਨਹੀਂ ਜਾਣਦਾ ਕਿ ਅੱਗੇ ਮੈਂ ਉਸ ਨੂੰ ਚੰਗਾ ਲੱਗਾਗਾ ਕਿ ਨਹੀਂ।
ਏਕੁ ਦਾਤਾਰੁ ਸਗਲ ਹੈ ਜਾਚਿਕ ਦੂਸਰ ਕੈ ਪਹਿ ਜਾਵਉ ॥੧॥ ayk daataar sagal hai jaachik doosar kai peh jaava-o. ||1|| There is only one Giver and all others are beggars; who else can I turn to? ||1|| ਦਾਤਾ ਕੇਵਲ ਇਕੋ ਹੀ ਹੈ ਹੋਰ ਸਾਰੇ ਮੰਗਤੇ ਹਨ। ਹੋਰ ਕਿਸ ਦੇ ਕੋਲ ਮੈਂ ਮੰਗਣ ਜਾਵਾ? ॥੧॥
ਹਉ ਮਾਗਉ ਆਨ ਲਜਾਵਉ ॥ ha-o maaga-o aan lajaava-o. I feel ashamed begging from any other except God. ਪਰਮਾਤਮਾ ਤੋਂ ਬਿਨਾ ਕਿਸੇ ਹੋਰ ਪਾਸੋਂ ਮੰਗਦਿਆਂ ਮੈਨੂੰ ਸ਼ਰਮ ਆਉਂਦੀ ਹੈ।
ਸਗਲ ਛਤ੍ਰਪਤਿ ਏਕੋ ਠਾਕੁਰੁ ਕਉਨੁ ਸਮਸਰਿ ਲਾਵਉ ॥੧॥ ਰਹਾਉ ॥ sagal chhatarpat ayko thaakur ka-un samsar laava-o. ||1|| rahaa-o. The Master-God is the sovereign king of all, so how can I equate anybody else to Him? ||1||Pause|| ਇਕ ਮਾਲਕ-ਪ੍ਰਭੂ ਹੀ ਸਭ ਜੀਵਾਂ ਦਾ ਰਾਜਾ ਹੈ, ਹੋਰ ਕਿਸ ਨੂੰ ਮੈਂ ਉਸ ਦੇ ਬਰਾਬਰ ਖਿਆਲ ਕਰਾਂ? ॥੧॥ ਰਹਾਉ ॥
ਊਠਉ ਬੈਸਉ ਰਹਿ ਭਿ ਨ ਸਾਕਉ ਦਰਸਨੁ ਖੋਜਿ ਖੋਜਾਵਉ ॥ ooth-o baisa-o reh bhe na saaka-o darsan khoj khojaava-o. I cannot spiritually survive without realizing God, I am restless without having His blessed vision, therefore, I keep searching for Him restlessly. ਪ੍ਰਭੂ ਦਾ ਦੀਦਾਰ ਕਰਨ ਲਈ ਮੈਂ ਉੱਠਦਾ ਹਾਂ, ਬਹਿ ਜਾਂਦਾ ਹਾਂ,ਪਰ ਦੀਦਾਰ ਤੋਂ ਬਿਨਾ ਰਹਿ ਭੀ ਨਹੀਂ ਸਕਦਾ, ਮੁੜ ਖੋਜ ਖੋਜ ਕੇ ਦੀਦਾਰ ਭਾਲਦਾ ਹਾਂ।
ਬ੍ਰਹਮਾਦਿਕ ਸਨਕਾਦਿਕ ਸਨਕ ਸਨੰਦਨ ਸਨਾਤਨ ਸਨਤਕੁਮਾਰ ਤਿਨ੍ਹ੍ਹ ਕਉ ਮਹਲੁ ਦੁਲਭਾਵਉ ॥੨॥ barahmaadik sankaadik sanak sanandan sanaatan sanatkumaar tinH ka-o mahal dulbhaava-o. ||2|| It remained impossible to realize God even for angels like Brahma and the sages Sanak, Sanandan, Sanaatan and Sanat Kumar. ||2|| ਬ੍ਰਹਮਾਂ ਵਰਗੇ ਦੇਵਤ, ਸਨਕ, ਸਲੱਦਨ, ਸਨਾਤਨ ਤੇ ਸਨਤ ਕੁਮਾਰ ਵਰਗੇ ਰਿਸ਼ੀਆ ਵਾਸਤੇ ਭੀ ਪਰਮਾਤਮਾ ਦਾ ਟਿਕਾਣਾ ਦੁਰਲੱਭ ਹੀ ਰਿਹਾ ॥੨॥
ਅਗਮ ਅਗਮ ਆਗਾਧਿ ਬੋਧ ਕੀਮਤਿ ਪਰੈ ਨ ਪਾਵਉ ॥ agam agam aagaaDh boDh keemat parai na paava-o. God is incomprehensible and infinite, His wisdom is profound; His worth cannot be assessed, nor can I assess it. ਪਰਮਾਤਮਾ ਅਪਹੁੰਚ ਹੈ, ਬੇਅੰਤ ਅਤੇ ਅਥਾਹ ਸਿਆਣਪ ਵਾਲਾ ਹੈ। ਉਸ ਦੀ ਕੀਮਤ ਨਹੀਂ ਪੈ ਸਕਦੀ, ਮੈਂ ਉਸ ਦਾ ਮੁੱਲ ਨਹੀਂ ਪਾ ਸਕਦਾ।
ਤਾਕੀ ਸਰਣਿ ਸਤਿ ਪੁਰਖ ਕੀ ਸਤਿਗੁਰੁ ਪੁਰਖੁ ਧਿਆਵਉ ॥੩॥ taakee saran sat purakh kee satgur purakh Dhi-aava-o. ||3|| I have sought the refuge of the eternal God and I contemplate on the true Guru’s teachings. ||3|| ਮੈਂ ਗੁਰੂ ਮਹਾਪੁਰਖ ਦੀ ਸਰਨ ਤੱਕੀ ਹੈ, ਮੈਂ ਸਤਿਗੁਰੂ ਦਾ ਆਰਾਧਨ ਕਰਦਾ ਹਾਂ ॥੩॥
ਭਇਓ ਕ੍ਰਿਪਾਲੁ ਦਇਆਲੁ ਪ੍ਰਭੁ ਠਾਕੁਰੁ ਕਾਟਿਓ ਬੰਧੁ ਗਰਾਵਉ ॥ bha-i-o kirpaal da-i-aal parabh thaakur kaati-o banDh garaava-o. The Master-God has become kind and gracious; He has cut the bond of my ignorance. ਸੁਆਮੀ ਮਾਲਕ ਮਇਆਵਾਨ ਅਤੇ ਮਿਹਰਬਾਨ ਹੋ ਗਿਆ ਹੈ। ਉਸ ਨੇ ਮੇਰੀ ਗਰਦਨ ਦੁਆਲੇ ਦੀ ਫਾਹੀ ਕੱਟ ਛੱਡੀ ਹੈ।
ਕਹੁ ਨਾਨਕ ਜਉ ਸਾਧਸੰਗੁ ਪਾਇਓ ਤਉ ਫਿਰਿ ਜਨਮਿ ਨ ਆਵਉ ॥੪॥੧॥੧੨੧॥ kaho naanak ja-o saaDhsang paa-i-o ta-o fir janam na aava-o. ||4||1||121|| Nanak says, now that I have obtained the company of the saint, I would not go through the rounds of birth and death. ||4||1||121|| ਗੁਰੂ ਜੀ ਆਖਦੇ ਹਨ, ਹੁਣ ਜਦ ਮੈਨੂੰ ਸਤਿਸੰਗਤ ਪਰਾਪਤ ਹੋ ਗਈ ਹੈ, ਤਦ ਮੈਂ ਮੁੜ ਕੇ ਜਨਮ ਨਹੀਂ ਧਾਰਾਂਗਾ ॥੪॥੧॥੧੨੧॥
ਆਸਾ ਮਹਲਾ ੫ ॥ aasaa mehlaa 5. Raag Aasaa, Fifth Guru:
ਅੰਤਰਿ ਗਾਵਉ ਬਾਹਰਿ ਗਾਵਉ ਗਾਵਉ ਜਾਗਿ ਸਵਾਰੀ ॥ antar gaava-o baahar gaava-o gaava-o jaag savaaree. I Keep singing God’s Praises in my heart whether I am awake, sleeping, or I am outside dealing with others. ਹੁਣ ਮੈਂ ਆਪਣੇ ਹਿਰਦੇ ਵਿਚ ਪਰਮਾਤਮਾ ਦੇ ਗੁਣ ਗਾਂਦਾ ਹਾਂ, ਬਾਹਰ ਦੁਨੀਆ ਨਾਲ ਵਰਤਨ-ਵਿਹਾਰ ਕਰਦਾ ਭੀ ਪਰਮਾਤਮਾ ਦੀ ਸਿਫ਼ਤ-ਸਾਲਾਹ ਚੇਤੇ ਰੱਖਦਾ ਹਾਂ, ਸੌਣ ਵੇਲੇ ਭੀ ਤੇ ਜਾਗ ਕੇ ਭੀ ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹਾਂ।੧।
ਸੰਗਿ ਚਲਨ ਕਉ ਤੋਸਾ ਦੀਨ੍ਹ੍ਹਾ ਗੋਬਿੰਦ ਨਾਮ ਕੇ ਬਿਉਹਾਰੀ ॥੧॥ sang chalan ka-o tosaa deenHaa gobind naam kay bi-uhaaree. ||1|| The merchants of God’s Name, (the saintly persons) have given me the sustance of God’s Name for my journey through life and beyond. ||1|| ਪ੍ਰਭੂ ਦੇ ਨਾਮ ਦੇ ਵਣਜਾਰੇ ਸਤਸੰਗੀਆਂ ਨੇ ਮੇਰੇ ਨਾਲ ਸਾਥ ਕਰਨ ਵਾਸਤੇ ਮੈਨੂੰ (ਪ੍ਰਭੂ ਦਾ ਨਾਮ) ਸਫ਼ਰ-ਖ਼ਰਚ ਵਜੋਂ ਦਿੱਤਾ ਹੈ ॥੧॥
ਅਵਰ ਬਿਸਾਰੀ ਬਿਸਾਰੀ ॥ avar bisaaree bisaaree. I have forsaken all other supports; yes I have forgotten the all other supports. ਪਰਮਾਤਮਾ ਤੋਂ ਬਿਨਾ ਕੋਈ ਹੋਰ ਓਟ ਮੈਂ ਉੱਕਾ ਹੀ ਭੁਲਾ ਦਿੱਤੀ ਹੈ।
ਨਾਮ ਦਾਨੁ ਗੁਰਿ ਪੂਰੈ ਦੀਓ ਮੈ ਏਹੋ ਆਧਾਰੀ ॥੧॥ ਰਹਾਉ ॥ naam daan gur poorai dee-o mai ayho aaDhaaree. ||1|| rahaa-o. The Perfect Guru has blessed me with the Gift of Naam and this alone is the support in my life. ||1||Pause|| ਪੂਰੇ ਗੁਰੂ ਨੇ ਮੈਨੂੰ ਪ੍ਰਭੂ ਦੇ ਨਾਮ (ਦੀ) ਦਾਤ ਦਿੱਤੀ ਹੈ, ਮੈਂ ਇਸੇ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾ ਲਿਆ ਹੈ ॥੧॥ ਰਹਾਉ ॥
ਦੂਖਨਿ ਗਾਵਉ ਸੁਖਿ ਭੀ ਗਾਵਉ ਮਾਰਗਿ ਪੰਥਿ ਸਮ੍ਹ੍ਹਾਰੀ ॥ dookhan gaava-o sukh bhee gaava-o maarag panth samHaaree. I keep singing God’s praises whether I am in painor in comfort; I remember Him through my journey in life, ਹੁਣ ਮੈਂ ਦੁੱਖਾਂ ਵਿਚ, ਸੁਖ ਵਿਚ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹਾਂ, ਰਸਤੇ ਤੁਰਦਾ ਭੀ (ਪ੍ਰਭੂ ਦੀ ਯਾਦ ਨੂੰ ਆਪਣੇ ਹਿਰਦੇ ਵਿਚ) ਸੰਭਾਲੀ ਰੱਖਦਾ ਹਾਂ
ਨਾਮ ਦ੍ਰਿੜੁ ਗੁਰਿ ਮਨ ਮਹਿ ਦੀਆ ਮੋਰੀ ਤਿਸਾ ਬੁਝਾਰੀ ॥੨॥ naam darirh gur man meh dee-aa moree tisaa bujhaaree. ||2|| The Guru has firmly enshrined Naam in my mind which has quenched my worldly desires. ||2|| ਗੁਰੂ ਨੇ ਮੇਰੇ ਮਨ ਵਿਚ ਪ੍ਰਭੂ-ਨਾਮ ਦੀ ਦ੍ਰਿੜ੍ਹਤਾ ਕਰ ਦਿੱਤੀ ਹੈ (ਉਸ ਨਾਮ ਨੇ) ਮੇਰੀ ਤ੍ਰਿਸ਼ਨਾ ਮਿਟਾ ਦਿੱਤੀ ਹੈ ॥੨॥
ਦਿਨੁ ਭੀ ਗਾਵਉ ਰੈਨੀ ਗਾਵਉ ਗਾਵਉ ਸਾਸਿ ਸਾਸਿ ਰਸਨਾਰੀ ॥ din bhee gaava-o rainee gaava-o gaava-o saas saas rasnaaree. I sing His Praises during the day, I sing His Praises during the night; I sing them with each and every breath, ਹੁਣ ਮੈਂ ਦਿਨ ਵੇਲੇ ਭੀ ਤੇ ਰਾਤ ਨੂੰ ਭੀ, ਤੇ ਹਰੇਕ ਸੁਆਸ ਦੇ ਨਾਲ ਭੀ ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹਾਂ,
ਸਤਸੰਗਤਿ ਮਹਿ ਬਿਸਾਸੁ ਹੋਇ ਹਰਿ ਜੀਵਤ ਮਰਤ ਸੰਗਾਰੀ ॥੩॥ satsangat meh bisaas ho-ay har jeevat marat sangaaree. ||3|| by staying in the holy congregation, this faith is established that God is always with us in life and death. ||3|| ਸਾਧ ਸੰਗਤਿ ਵਿਚ ਟਿਕਿਆਂ ਇਹ ਨਿਸ਼ਚਾ ਬਣ ਜਾਂਦਾ ਹੈ ਕਿ ਪਰਮਾਤਮਾ ਜਿਊਂਦਿਆਂ ਮਰਦਿਆਂ ਹਰ ਵੇਲੇ ਸਾਡੇ ਨਾਲ ਰਹਿੰਦਾ ਹੈ ॥੩॥
ਜਨ ਨਾਨਕ ਕਉ ਇਹੁ ਦਾਨੁ ਦੇਹੁ ਪ੍ਰਭ ਪਾਵਉ ਸੰਤ ਰੇਨ ਉਰਿ ਧਾਰੀ ॥ jan naanak ka-o ih daan dayh parabh paava-o sant rayn ur Dhaaree. O’ God, bless me, Your devotee Nanak, with this gift that I may remain inthe humble service of Your saints and enshrine it in my heart; ਹੇ ਪ੍ਰਭੂ! ਆਪਣੇ ਦਾਸ ਨਾਨਕ ਨੂੰ ਇਹ ਦਾਨ ਦਿਉ ਕਿ ਮੈਂ ਤੇਰੇ ਸੰਤ ਜਨਾਂ ਦੀ ਚਰਨ-ਧੂੜ ਪ੍ਰਾਪਤ ਕਰਾਂ ਅਤੇ ਆਪਣੇ ਹਿਰਦੇ ਵਿਚ ਟਿਕਾਈ ਰੱਖਾਂ,
ਸ੍ਰਵਨੀ ਕਥਾ ਨੈਨ ਦਰਸੁ ਪੇਖਉ ਮਸਤਕੁ ਗੁਰ ਚਰਨਾਰੀ ॥੪॥੨॥੧੨੨॥ sarvanee kathaa nain daras paykha-o mastak gur charnaaree. ||4||2||122|| With my head bowed before the Guru, I may listen to Your praises with my ears, and I may see Your blessed sight with my eyes. ||4||2||122|| ਤੇਰੀ ਸਿਫ਼ਤ-ਸਾਲਾਹ ਆਪਣੇ ਕੰਨਾਂ ਨਾਲ ਸੁਣਦਾ ਰਹਾਂ, ਤੇਰਾ ਦਰਸ਼ਨ ਆਪਣੀਆਂ ਅੱਖਾਂ ਨਾਲ ਕਰਦਾ ਰਹਾਂ, ਤੇ ਆਪਣਾ ਮੱਥਾ ਗੁਰੂ ਦੇ ਚਰਨਾਂ ਉਤੇ ਰੱਖੀ ਰੱਖਾਂ ॥੪॥੨॥੧੨੨॥
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਆਸਾ ਘਰੁ ੧੦ ਮਹਲਾ ੫ ॥ aasaa ghar 10 mehlaa 5. Raag Aasaa, Tenth beat, Fifth Guru:
ਜਿਸ ਨੋ ਤੂੰ ਅਸਥਿਰੁ ਕਰਿ ਮਾਨਹਿ ਤੇ ਪਾਹੁਨ ਦੋ ਦਾਹਾ ॥ jis no tooN asthir kar maaneh tay paahun do daahaa. O’ my mind, that which you believe to be permanent, is a guest for a short while. ਹੇ ਮਨ! ਜਿਸ ਨੂੰ ਤੂੰ ਸਦਾ ਕਾਇਮ ਰਹਿਣ ਵਾਲਾ ਮੰਨੀ ਬੈਠਾ ਹੈਂ, ਇਹ ਸਾਰੇ ਤਾਂ ਦੋ ਦਿਨਾਂ ਦੇ ਪ੍ਰਾਹੁਣੇ ਹਨ।


© 2017 SGGS ONLINE
error: Content is protected !!
Scroll to Top