Guru Granth Sahib Translation Project

Guru granth sahib page-396

Page 396

ਗੁਰੁ ਨਾਨਕ ਜਾ ਕਉ ਭਇਆ ਦਇਆਲਾ ॥ gur naanak jaa ka-o bha-i-aa da-i-aalaa. O’ Nanak, unto whom the Guru grants His Mercy, ਹੇ ਨਾਨਕ! (ਆਖ-) ਜਿਸ ਮਨੁੱਖ ਉੱਤੇ ਗੁਰੂ ਦਇਆਵਾਨ ਹੋ ਜਾਂਦਾ ਹੈ,
ਸੋ ਜਨੁ ਹੋਆ ਸਦਾ ਨਿਹਾਲਾ ॥੪॥੬॥੧੦੦॥ so jan ho-aa sadaa nihaalaa. ||4||6||100|| that person enjoys eternal bliss. ||4||6||100|| ਉਹ ਮਨੁੱਖ ਸਦਾ ਆਤਮਕ ਆਨੰਦ ਮਾਣਦਾ ਹੈ ॥੪॥੬॥੧੦੦॥
ਆਸਾ ਮਹਲਾ ੫ ॥ aasaa mehlaa 5. Raag Aasaa, Fifth Guru:
ਸਤਿਗੁਰ ਸਾਚੈ ਦੀਆ ਭੇਜਿ ॥ satgur saachai dee-aa bhayj. The true Guru has sent the child into this world. ਸੱਚੇ ਸਤਿਗੁਰਾਂ ਨੇ ਬੱਚਾ ਭੇਜਿਆ ਹੈ।
ਚਿਰੁ ਜੀਵਨੁ ਉਪਜਿਆ ਸੰਜੋਗਿ ॥ chir jeevan upji-aa sanjog. By good destiny, this child with long life is born. ਵੱਡੀ ਉਮਰ ਵਾਲਾ ਬੱਚਾ ਭਾਗਾਂ ਦੁਆਰਾ ਪੈਦਾ ਹੋਇਆ ਹੈ।
ਉਦਰੈ ਮਾਹਿ ਆਇ ਕੀਆ ਨਿਵਾਸੁ ॥ udrai maahi aa-ay kee-aa nivaas. Since the time the child has come to reside in the womb, ਜਦ ਉਸ ਨੇ ਆ ਕੇ ਬੱਚੇਦਾਨੀ ਵਿੱਚ ਵਸੇਬਾ ਕੀਤਾ,
ਮਾਤਾ ਕੈ ਮਨਿ ਬਹੁਤੁ ਬਿਗਾਸੁ ॥੧॥ maataa kai man bahut bigaas. ||1|| there has been great bliss in the heart of his mother. ||1|| ਉਸ ਦੀ ਮਾਤਾ ਦਾ ਦਿਲ ਨਿਹਾਇਤ ਹੀ ਪ੍ਰਸੰਨ ਹੋ ਗਿਆ।
ਜੰਮਿਆ ਪੂਤੁ ਭਗਤੁ ਗੋਵਿੰਦ ਕਾ ॥ jammi-aa poot bhagat govind kaa. A son, devotee of God, is born. ਸ੍ਰਿਸ਼ਟੀ ਦੇ ਸੁਆਮੀ ਦਾ ਭਗਤ ਪੁਤ੍ਰ ਪੈਦਾ ਹੋਇਆ ਹੈ।
ਪ੍ਰਗਟਿਆ ਸਭ ਮਹਿ ਲਿਖਿਆ ਧੁਰ ਕਾ ॥ ਰਹਾਉ ॥ pargati-aa sabh meh likhi-aa Dhur kaa. rahaa-o. The preordained destiny has become Known to all ||Pause|| ਮੁੱਢਲੀ ਲਿਖਤ ਸਾਰਿਆਂ ਵਿੱਚ ਜਾਹਰ ਹੋ ਗਈ ਹੈ lਰਹਾਉ॥
ਦਸੀ ਮਾਸੀ ਹੁਕਮਿ ਬਾਲਕ ਜਨਮੁ ਲੀਆ ॥ dasee maasee hukam baalak janam lee-aa. According to God’s Will, the son was born in the tenth month. ਦਸਵੇਂ ਮਹੀਨੇ ਵਿੱਚ ਸਾਹਿਬ ਦੇ ਫਰਮਾਨ ਦੁਆਰਾ ਬਾਲ ਪੈਦਾ ਹੋਇਆ ਹੈ।
ਮਿਟਿਆ ਸੋਗੁ ਮਹਾ ਅਨੰਦੁ ਥੀਆ ॥ miti-aa sog mahaa anand thee-aa. all anxiety has ended and great joy (bliss) has prevailed. ਸੋਗ ਦੁਰ ਹੋ ਗਿਆ ਹੈ ਅਤੇ ਪਰਮ ਖੁਸ਼ੀ ਪਰਗਟ ਹੋ ਗਈ ਹੈ।
ਗੁਰਬਾਣੀ ਸਖੀ ਅਨੰਦੁ ਗਾਵੈ ॥ gurbaanee sakhee anand gaavai. The companions blissfully sing the songs of the Guru’s hymn of bliss, ਖੁਸ਼ੀ ਵਿੱਚ ਸਹੇਲੀਆਂ ਗੁਰਾਂ ਦੀ ਬਾਣੀ ਗਾਇਨ ਕਰਦੀਆਂ ਹਨ।
ਸਾਚੇ ਸਾਹਿਬ ਕੈ ਮਨਿ ਭਾਵੈ ॥੨॥ saachay saahib kai man bhaavai. ||2|| And, this is pleasing to the eternal God. ||2|| ਇਹ ਬਾਣੀ ਸੱਚੇ ਸੁਆਮੀ ਦੇ ਦਿਲ ਨੂੰ ਚੰਗੀ ਲਗਦੀ ਹੈ ॥੨॥
ਵਧੀ ਵੇਲਿ ਬਹੁ ਪੀੜੀ ਚਾਲੀ ॥ vaDhee vayl baho peerhee chaalee. Like a vine, the lineage has grown and is now going to extend for generations. ਵੇਲ ਫੈਲਰੀ ਹੈ ਅਤੇ ਬਹੁਤੀਆਂ ਪੁਸ਼ਤਾ ਤੌੜੀ ਚਲਦੀ ਰਹੇਗੀ।
ਧਰਮ ਕਲਾ ਹਰਿ ਬੰਧਿ ਬਹਾਲੀ ॥ Dharam kalaa har banDh bahaalee. God has established the power of faith ਪਰਮਾਤਮਾ ਨੇ ਧਰਮ-ਸੱਤਿਆ ਪੱਕੀ ਕਰ ਕੇ ਟਿਕਾ ਦਿੱਤੀ ਹੈ।
ਮਨ ਚਿੰਦਿਆ ਸਤਿਗੁਰੂ ਦਿਵਾਇਆ ॥ man chindi-aa satguroo divaa-i-aa. and the true Guru has blessed me with the fruit of my heart’s desire. ਸਤਿਗੁਰਾਂ ਨੇ ਮੈਨੂੰ ਉਹ ਕੁਛ ਬਖਸ਼ ਦਿੱਤਾ ਹੈ ਜਿਸ ਨੂੰ ਮੇਰਾ ਚਿੱਤ ਚਾਹੁੰਦਾ ਸੀ।
ਭਏ ਅਚਿੰਤ ਏਕ ਲਿਵ ਲਾਇਆ ॥੩॥ bha-ay achint ayk liv laa-i-aa. ||3|| Now I am free of all worries and I have attuned myself to God. ||3|| ਮੈਂ ਬੇਫਿਕਰ ਹੋ ਗਿਆ ਹਾਂ, ਅਤੇ ਮੈਂ ਆਪਣੀ ਬਿਰਤੀ ਇਕ ਵਾਹਿਗੁਰੂ ਵਿੱਚ ਜੋੜ ਲਈ ਹੈ॥੩॥
ਜਿਉ ਬਾਲਕੁ ਪਿਤਾ ਊਪਰਿ ਕਰੇ ਬਹੁ ਮਾਣੁ ॥ bulaa-i-aa bolai gur kai bhaan. Just as a child takes great pride on his father, ਜਿਵੇਂ ਕੋਈ ਪੁੱਤਰ ਆਪਣੇ ਪਿਉ ਉੱਤੇ ਮਾਣ ਕਰਦਾ ਹੈ ,
ਬੁਲਾਇਆ ਬੋਲੈ ਗੁਰ ਕੈ ਭਾਣਿ ॥ bulaa-i-aa bolai gur kai bhaan. and utters what his father says, similarly a disciple utters what pleases the Guru. ਏਸੇ ਤਰ੍ਹਾਂ ਸਿੱਖ ਜੋ ਕੁਝ ਬੋਲਦਾ ਹੈ ਗੁਰੂ ਦਾ ਪ੍ਰੇਰਿਆ ਹੋਇਆ ਗੁਰੂ ਦੀ ਰਜ਼ਾ ਵਿਚ ਹੀ ਬੋਲਦਾ ਹੈ।
ਗੁਝੀ ਛੰਨੀ ਨਾਹੀ ਬਾਤ ॥ gujhee chhannee naahee baat. This is not a hidden secret; ਹੁਣ ਇਹ ਕੋਈ ਲੁਕੀ-ਛਿਪੀ ਗੱਲ ਨਹੀਂ ਹੈ,
ਗੁਰੁ ਨਾਨਕੁ ਤੁਠਾ ਕੀਨੀ ਦਾਤਿ ॥੪॥੭॥੧੦੧॥ gur naanak tuthaa keenee daat. ||4||7||101|| that, becoming kind, Guru Nanak has blessed me with this gift. ||4||7||101|| ਗੁਰੂ ਨਾਨਕ ਨੇ ਪਰਮ ਪਰਸੰਨ ਹੋ ਕੇ ਇਹ ਬਖਸ਼ੀਸ਼ ਮੈਨੂੰ ਬਖਸ਼ੀ ਹੈ ॥੪॥੭॥੧੦੧॥
ਆਸਾ ਮਹਲਾ ੫ ॥ aasaa mehlaa 5. Raag Aasaa, Fifth Guru:
ਗੁਰ ਪੂਰੇ ਰਾਖਿਆ ਦੇ ਹਾਥ ॥ gur pooray raakhi-aa day haath. The devotee whom the perfect Guru protects from the vices by giving his support, ਜਿਸ ਸੇਵਕ ਨੂੰ ਪੂਰਾ ਗੁਰੂ ਆਪਣਾ ਹੱਥ ਦੇ ਕੇ (ਵਿਕਾਰ ਆਦਿਕ ਤੋਂ ਬਚਾ ਕੇ) ਰੱਖਦਾ ਹੈ,
ਪ੍ਰਗਟੁ ਭਇਆ ਜਨ ਕਾ ਪਰਤਾਪੁ ॥੧॥ pargat bha-i-aa jan kaa partaap. ||1|| the glory of that devotee becomes manifest to the world. ||1|| ਉਸ ਦੀ ਸੋਭਾ-ਵਡਿਆਈ (ਸਾਰੇ ਜਗਤ ਵਿਚ) ਉੱਘੜ ਪੈਂਦੀ ਹੈ ॥੧॥
ਗੁਰੁ ਗੁਰੁ ਜਪੀ ਗੁਰੂ ਗੁਰੁ ਧਿਆਈ ॥ gur gur japee guroo gur Dhi-aa-ee. I always remember the Guru and contemplate on his teachings. (ਹੇ ਭਾਈ!) ਮੈਂ ਸਦਾ ਗੁਰੂ ਨੂੰ ਹੀ ਯਾਦ ਕਰਦਾ ਹਾਂ; ਸਦਾ ਗੁਰੂ ਦਾ ਹੀ ਧਿਆਨ ਧਰਦਾ ਹਾਂ।
ਜੀਅ ਕੀ ਅਰਦਾਸਿ ਗੁਰੂ ਪਹਿ ਪਾਈ ॥ ਰਹਾਉ ॥ jee-a kee ardaas guroo peh paa-ee. rahaa-o. I receive from the Guru what I pray for with my heart. ||Pause|| ਗੁਰੂ ਪਾਸੋਂ ਹੀ ਮੈਂ ਆਪਣੇ ਮਨ ਦੀ ਮੰਗੀ ਹੋਈ ਲੋੜ ਹਾਸਲ ਕਰਦਾ ਹਾਂ llਰਹਾਉ॥
ਸਰਨਿ ਪਰੇ ਸਾਚੇ ਗੁਰਦੇਵ ॥ saran paray saachay gurdayv. The devotees who seek the refuge of the true divine Guru, (ਹੇ ਭਾਈ!) ਜੇਹੜੇ ਸੇਵਕ ਸਦਾ-ਥਿਰ ਪ੍ਰਭੂ ਦੇ ਰੂਪ ਸਤਿਗੁਰੂ ਦਾ ਆਸਰਾ ਲੈਂਦੇ ਹਨ,
ਪੂਰਨ ਹੋਈ ਸੇਵਕ ਸੇਵ ॥੨॥ pooran ho-ee sayvak sayv. ||2|| the devotional worship of such devotees becomes fruitful. ||2|| ਉਹਨਾਂ ਦੀ ਸੇਵਾ (ਦੀ ਘਾਲ) ਸਿਰੇ ਚੜ੍ਹ ਜਾਂਦੀ ਹੈ ॥੨॥
ਜੀਉ ਪਿੰਡੁ ਜੋਬਨੁ ਰਾਖੈ ਪ੍ਰਾਨ ॥ jee-o pind joban raakhai paraan. The Guru who protects our soul, body, youth and breath of life, ਗੁਰੂ ਜਿੰਦ ਨੂੰ, ਸਰੀਰ ਨੂੰ, ਜੋਬਨ ਨੂੰ ਪ੍ਰਾਣਾਂ ਨੂੰ (ਵਿਕਾਰ ਆਦਿਕ ਤੋਂ) ਬਚਾ ਕੇ ਰੱਖਦਾ ਹੈ।
ਕਹੁ ਨਾਨਕ ਗੁਰ ਕਉ ਕੁਰਬਾਨ ॥੩॥੮॥੧੦੨॥ kaho naanak gur ka-o kurbaan. ||3||8||102|| Nanak says, I dedicate myself to that Guru. ||3||8||102|| ਨਾਨਕ ਆਖਦਾ ਹੈ- ਮੈਂ ਉਸ ਗੁਰਾਂ ਉਤੋਂ ਬਲਿਹਾਰਨੇ ਜਾਂਦਾ ਹਾਂ। ॥੩॥੮॥੧੦੨॥
ਆਸਾ ਘਰੁ ੮ ਕਾਫੀ ਮਹਲਾ ੫॥ aasaa ghar 8 kaafee mehlaa 5 Raag Aasaa, Eighth Beat, Kaafee, Fifth Guru:
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੈ ਬੰਦਾ ਬੈ ਖਰੀਦੁ ਸਚੁ ਸਾਹਿਬੁ ਮੇਰਾ ॥ mai bandaa bai khareed sach saahib mayraa. The eternal God is my Master and I am His purchased servant. ਹੇ ਭਾਈ! ਮੇਰਾ ਮਾਲਕ ਸਦਾ ਕਾਇਮ ਰਹਿਣ ਵਾਲਾ ਹੈ, ਮੈਂ ਉਸ ਦਾ ਮੁੱਲ-ਖ਼ਰੀਦ ਗ਼ੁਲਾਮ ਹਾਂ।
ਜੀਉ ਪਿੰਡੁ ਸਭੁ ਤਿਸ ਦਾ ਸਭੁ ਕਿਛੁ ਹੈ ਤੇਰਾ ॥੧॥ jee-o pind sabh tis daa sabh kichh hai tayraa. ||1|| My body and soul belong to Him, O’ God, whatever I have is all Yours. ||1|| ਮੇਰੀ ਆਤਮਾ ਅਤੇ ਦੇਹਿ ਸਮੁਹ ਉਸੇ ਦੀਆਂ ਹਨ। ਮੇਰੀ ਹਰ ਵਸਤੂ ਤੇਰੀ ਹੈ, ਹੇ ਸੁਆਮੀ।॥੧॥
ਮਾਣੁ ਨਿਮਾਣੇ ਤੂੰ ਧਣੀ ਤੇਰਾ ਭਰਵਾਸਾ ॥ maan nimaanay tooN Dhanee tayraa bharvaasaa. O’ God, You are the honor of me, the honorless, I depend on Your support. ਹੇ ਪ੍ਰਭੂ! ਮੈਂ ਨਿਮਾਣੇ ਦਾ ਤੂੰ ਹੀ ਮਾਣ ਹੈਂ, ਮੈਨੂੰ ਤੇਰਾ ਹੀ ਭਰਵਾਸਾ ਹੈ।
ਬਿਨੁ ਸਾਚੇ ਅਨ ਟੇਕ ਹੈ ਸੋ ਜਾਣਹੁ ਕਾਚਾ ॥੧॥ ਰਹਾਉ ॥ bin saachay an tayk hai so jaanhu kaachaa. ||1|| rahaa-o. Deem that person as spiritually weak who depends upon the support of anyone except God. ||1||Pause|| ਜਿਸ ਮਨੁੱਖ ਨੂੰ ਪਰਮਾਤਮਾ ਤੋਂ ਬਿਨਾ ਕੋਈ ਹੋਰ ਝਾਕ ਭੀ ਟਿਕੀ ਰਹੇ, ਉਹ ਸਮਝੋ ਅਜੇ ਕਮਜ਼ੋਰ ਜੀਵਨ ਵਾਲਾ ਹੈ ॥੧॥ ਰਹਾਉ ॥
ਤੇਰਾ ਹੁਕਮੁ ਅਪਾਰ ਹੈ ਕੋਈ ਅੰਤੁ ਨ ਪਾਏ ॥ tayraa hukam apaar hai ko-ee ant na paa-ay. O’ God, limitless is Your power and no one can find its limit. ਹੇ ਪ੍ਰਭੂ! ਤੇਰੀ ਹਕੂਮਤ ਬੇਹੱਦ ਹੈ।, ਕੋਈ ਜੀਵ ਇਸ ਦਾ ਅੰਤ ਨਹੀਂ ਲੱਭ ਸਕਦਾ।
ਜਿਸੁ ਗੁਰੁ ਪੂਰਾ ਭੇਟਸੀ ਸੋ ਚਲੈ ਰਜਾਏ ॥੨॥ jis gur pooraa bhaytsee so chalai rajaa-ay. ||2|| One who follows the perfect Guru’s teachings, lives as per Your will. ||2|| ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ ਤੇਰੇ ਹੁਕਮ ਵਿਚ ਤੁਰਦਾ ਹੈ ॥੨॥
ਚਤੁਰਾਈ ਸਿਆਣਪਾ ਕਿਤੈ ਕਾਮਿ ਨ ਆਈਐ ॥ chaturaa-ee si-aanpaa kitai kaam na aa-ee-ai. Cunningness and cleverness serves no purpose for achieving peace. ਚਤੁਰਾਈ ਤੇ ਸਿਆਣਪ (ਸੁਖਾਂ ਦੀ ਖ਼ਾਤਰ) ਕਿਸੇ ਕੰਮ ਨਹੀਂ ਆਉਂਦੀ;
ਤੁਠਾ ਸਾਹਿਬੁ ਜੋ ਦੇਵੈ ਸੋਈ ਸੁਖੁ ਪਾਈਐ ॥੩॥ tuthaa saahib jo dayvai so-ee sukh paa-ee-ai. ||3|| What God bestows in His pleasure, that alone is the comfort one can have. ||3|| ਉਹੀ ਸੁਖ ਪ੍ਰਾਪਤ ਕੀਤਾ ਜਾ ਸਕਦਾ ਹੈ ਜੇਹੜਾ ਸੁਖ ਮਾਲਕ-ਪ੍ਰਭੂ ਆਪ ਪ੍ਰਸੰਨ ਹੋ ਕੇ ਦੇਂਦਾ ਹੈ ॥੩॥
ਜੇ ਲਖ ਕਰਮ ਕਮਾਈਅਹਿ ਕਿਛੁ ਪਵੈ ਨ ਬੰਧਾ ॥ jay lakh karam kamaa-ee-ahi kichh pavai na banDhaa. Pain and suffering cannot be avoided by performing thousands of rituals ਜੇ ਲੱਖਾਂ ਹੀ (ਮਿਥੇ ਹੋਏ ਧਾਰਮਿਕ) ਕੰਮ ਕੀਤੇ ਜਾਣ ਤਾਂ ਭੀ (ਦੁੱਖਾਂ ਦੇ ਰਾਹ ਵਿਚ) ਕੋਈ ਰੋਕ ਨਹੀਂ ਪੈ ਸਕਦੀ।
ਜਨ ਨਾਨਕ ਕੀਤਾ ਨਾਮੁ ਧਰ ਹੋਰੁ ਛੋਡਿਆ ਧੰਧਾ ॥੪॥੧॥੧੦੩॥ jan naanak keetaa naam Dhar hor chhodi-aa DhanDhaa. ||4||1||103|| O’ Nanak, I have made Naam as my only support and have forsaken all other involvement. ||4||1||103|| ਹੇ ਨਾਨਕ! ਮੈਂ ਤਾਂ ਪਰਮਾਤਮਾ ਦੇ ਨਾਮ ਨੂੰ ਹੀ ਆਸਰਾ ਬਣਾਇਆ ਹੈ, ਤੇ ਸੁਖਾਂ ਦੀ ਖ਼ਾਤਰ ਹੋਰ ਦੌੜ-ਭੱਜ ਛੱਡ ਦਿੱਤੀ ਹੈ ॥੪॥੧॥੧੦੩॥
ਆਸਾ ਮਹਲਾ ੫ ॥ aasaa mehlaa 5. Raag Aasaa, Fifth Guru:
ਸਰਬ ਸੁਖਾ ਮੈ ਭਾਲਿਆ ਹਰਿ ਜੇਵਡੁ ਨ ਕੋਈ ॥ sarab sukhaa mai bhaali-aa har jayvad na ko-ee. After pursuing all kinds of worldly pleasures, I have concluded that there is no comfort equal to the joy of realizing God. (ਹੇ ਭਾਈ!) ਮੈਂ (ਦੁਨੀਆ ਦੇ ਸਾਰੇ ਸੁਖਾਂ ਨੂੰ ਖੋਜ ਵੇਖਿਆ ਹੈ ਪਰਮਾਤਮਾ ਦੇ ਮਿਲਾਪ ਦੇ ਬਰਾਬਰ ਦਾ ਹੋਰ ਕੋਈ ਸੁਖ ਨਹੀਂ ਹੈ।
ਗੁਰ ਤੁਠੇ ਤੇ ਪਾਈਐ ਸਚੁ ਸਾਹਿਬੁ ਸੋਈ ॥੧॥ gur tuthay tay paa-ee-ai sach saahib so-ee. ||1|| That eternal God is realized only through the Guru’s pleasure. ||1|| ਉਹ ਸਦਾ ਕਾਇਮ ਰਹਿਣ ਵਾਲਾ ਮਾਲਕ-ਪਰਮਾਤਮਾ ਪ੍ਰਸੰਨ ਹੋਏ ਹੋਏ ਗੁਰੂ ਪਾਸੋਂ ਹੀ ਮਿਲ ਸਕਦਾ ਹੈ ॥੧॥
ਬਲਿਹਾਰੀ ਗੁਰ ਆਪਣੇ ਸਦ ਸਦ ਕੁਰਬਾਨਾ ॥ balihaaree gur aapnay sad sad kurbaanaa. I am forever dedicated to my Guru. ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਹੁੰਦਾ ਹਾਂ ਸਦਾ ਕੁਰਬਾਨ ਜਾਂਦਾ ਹਾਂ।
ਨਾਮੁ ਨ ਵਿਸਰਉ ਇਕੁ ਖਿਨੁ ਚਸਾ ਇਹੁ ਕੀਜੈ ਦਾਨਾ ॥੧॥ ਰਹਾਉ ॥ naam na visra-o ik khin chasaa ih keejai daanaa. ||1|| rahaa-o. O’ my Guru, please bless me with this gift that even for a moment I may not forsake Naam. ||1||Pause|| ਹੇ ਗੁਰੂ! ਮੈਨੂੰ ਇਹ ਦਾਨ ਦੇਹ ਕਿ ਮੈਂ ਪਰਮਾਤਮਾ ਦਾ ਨਾਮ ਇਕ ਖਿਨ ਵਾਸਤੇ ਭੀ ਇਕ ਚਸੇ ਵਾਸਤੇ ਭੀ ਨਾਹ ਭੁਲਾਵਾਂ ॥੧॥ ਰਹਾਉ ॥
ਭਾਗਠੁ ਸਚਾ ਸੋਇ ਹੈ ਜਿਸੁ ਹਰਿ ਧਨੁ ਅੰਤਰਿ ॥ bhaagath sachaa so-ay hai jis har Dhan antar. That person alone is truly rich and fortunate in whose heart is enshrined the wealth of God’s Name. ! ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਧਨ ਵੱਸਦਾ ਹੋਵੇ ਉਹੀ (ਅਸਲ) ਸ਼ਾਹੂਕਾਰ ਹੈ।


© 2017 SGGS ONLINE
Scroll to Top