Guru Granth Sahib Translation Project

Guru granth sahib page-360

Page 360

ਬਾਬਾ ਜੁਗਤਾ ਜੀਉ ਜੁਗਹ ਜੁਗ ਜੋਗੀ ਪਰਮ ਤੰਤ ਮਹਿ ਜੋਗੰ ॥ baabaa jugtaa jee-o jugah jug jogee param tant meh jogaN. O’ Babba, one who is always attuned to God, is a true Yogi. ਹੇ ਭਾਈ! ਜਿਸ ਮਨੁੱਖ ਦਾ ਪਰਮੇਸਰ ਦੇ ਚਰਨਾਂ ਵਿਚ ਜੋੜ ਹੋ ਗਿਆ ਹੈ ਉਹੀ ਜੁੜਿਆ ਹੋਇਆ ਹੈ ਉਹੀ ਅਸਲ ਜੋਗੀ ਹੈ
ਅੰਮ੍ਰਿਤੁ ਨਾਮੁ ਨਿਰੰਜਨ ਪਾਇਆ ਗਿਆਨ ਕਾਇਆ ਰਸ ਭੋਗੰ ॥੧॥ ਰਹਾਉ ॥ amrit naam niranjan paa-i-aa gi-aan kaa-i-aa ras bhogaN. ||1|| rahaa-o. One who has attained the ambrosial Name of the immaculate God enjoys the bliss of spiritual wisdom. ||1||Pause|| ਜਿਸ ਮਨੁੱਖ ਨੇ ਮਾਇਆ-ਰਹਿਤ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ ਪ੍ਰਾਪਤ ਕਰ ਲਿਆ ਹੈ ਉਹ ਆਪਣੇ ਹਿਰਦੇ ਵਿਚ ਸਦਾ ਆਤਮਕ ਆਨੰਦ ਮਾਣਦਾ ਹੈ ॥੧॥ ਰਹਾਉ ॥
ਸਿਵ ਨਗਰੀ ਮਹਿ ਆਸਣਿ ਬੈਸਉ ਕਲਪ ਤਿਆਗੀ ਬਾਦੰ ॥ siv nagree meh aasan baisa-o kalap ti-aagee baadaN. O’ Yogi, renouncing the thoughts of worldly strife and desires, I stay attuned to the thoughts of God. ਹੇ ਜੋਗੀ! ਮਨ ਦੀਆਂ ਕਲਪਨਾਂ ਅਤੇ ਦੁਨੀਆ ਵਾਲੇ ਝਗੜੇ-ਝਾਂਝੇ ਛੱਡ ਕੇ ਮੈਂ ਕਲਿਆਨ-ਸਰੂਪnਪ੍ਰਭੂ ਦੇ ਚਰਨਾਂ ਵਿਚ ਟਿਕ ਕੇ ਬੈਠਦਾ ਹਾਂ ।
ਸਿੰਙੀ ਸਬਦੁ ਸਦਾ ਧੁਨਿ ਸੋਹੈ ਅਹਿਨਿਸਿ ਪੂਰੈ ਨਾਦੰ ॥੨॥ sinyee sabad sadaa Dhun sohai ahinis poorai naadaN. ||2|| The word of the Guru is ringing within me day and night, which is like the melodious tune of the horn. ||2|| ਮੇਰੇ ਅੰਦਰ ਗੁਰੂ ਦਾ ਸ਼ਬਦ ਗੱਜ ਰਿਹਾ ਹੈ; ਇਹ ਹੈ ਸਿੰਙੀ ਦੀ ਮਿੱਠੀ ਸੁਹਾਵਣੀ ਸੁਰ, ਜੇ ਮੇਰੇ ਅੰਦਰ ਹੋ ਰਹੀ ਹੈ। ਦਿਨ ਰਾਤ ਮੇਰਾ ਮਨ ਗੁਰ-ਸ਼ਬਦ ਦਾ ਨਾਦ ਵਜਾ ਰਿਹਾ ਹੈ ॥੨॥
ਪਤੁ ਵੀਚਾਰੁ ਗਿਆਨ ਮਤਿ ਡੰਡਾ ਵਰਤਮਾਨ ਬਿਭੂਤੰ ॥ pat veechaar gi-aan mat dandaa varatmaan bibhootaN. Reflection on God’s virtues is my begging bowl, awakened intellect is my staff, to deem God’s presence everywhere is the ashes I apply to my body. ਪ੍ਰਭੂ ਦੇ ਗੁਣਾਂ ਦੀ ਵਿਚਾਰ ਹੈ ਮੇਰਾ ਖੱਪਰ। ਪ੍ਰਭੂ ਨਾਲ ਡੂੰਘੀ ਸਾਂਝ ਵਾਲੀ ਮਤਿ ਮੇਰੇ ਹੱਥ ਵਿਚ ਡੰਡਾ ਹੈ। ਪ੍ਰਭੂ ਨੂੰ ਹਰ ਥਾਂ ਮੌਜੂਦ ਵੇਖਣਾ ਮੇਰੇ ਵਾਸਤੇ ਪਿੰਡੇ ਤੇ ਮਲਣ ਵਾਲੀ ਸੁਆਹ ਹੈ।
ਹਰਿ ਕੀਰਤਿ ਰਹਰਾਸਿ ਹਮਾਰੀ ਗੁਰਮੁਖਿ ਪੰਥੁ ਅਤੀਤੰ ॥੩॥ har keerat rahraas hamaaree gurmukh panth ateetaN. ||3|| To sing His praises is my daily routine and to live according to the Guru’s teachings is my ascetic path. ||3|| ਵਾਹਿਗੁਰੂ ਦੀ ਸਿਫ਼ਤ-ਸਲਾਹ ਮੇਰੀ ਰਹੁ-ਰੀਤੀ ਹੈ ਅਤੇ ਗੁਰੂ ਦੇ ਸਨਮੁਖ ਟਿਕੇ ਰਹਿਣਾ ਹੀ ਸਾਡਾ ਧਰਮ-ਰਸਤਾ ਹੈ ॥੩॥
ਸਗਲੀ ਜੋਤਿ ਹਮਾਰੀ ਸੰਮਿਆ ਨਾਨਾ ਵਰਨ ਅਨੇਕੰ ॥ saglee jot hamaaree sammi-aa naanaa varan anaykaN. To see God’s light in its myriad ways in all creatures is the wooden support for my arm. ਸਭ ਜੀਵਾਂ ਵਿਚ ਅਨੇਕਾਂ ਰੰਗਾਂ-ਰੂਪਾਂ ਵਿਚ ਪ੍ਰਭੂ ਦੀ ਜੋਤਿ ਨੂੰ ਵੇਖਣਾ-ਇਹ ਹੈ ਸਾਡੀ ਬੈਰਾਗਣ (ਲੱਕੜ ਆਦਿਕ ਦੀ ਟਿਕਟਿਕੀ)
ਕਹੁ ਨਾਨਕ ਸੁਣਿ ਭਰਥਰਿ ਜੋਗੀ ਪਾਰਬ੍ਰਹਮ ਲਿਵ ਏਕੰ ॥੪॥੩॥੩੭॥ kaho naanak sun bharthar jogee paarbarahm liv aykaN. ||4||3||37|| Nanak says, listen O’ Bharthar Yogi, to remain attuned to the all-pervading God is my only passion. ||4||3||37|| ਹੇ ਨਾਨਕ! (ਆਖ-) ਹੇ ਭਰਥਰੀ ਜੋਗੀ! ਸੁਣ, ਮੈਂ ਕੇਵਲ ਸ਼੍ਰੋਮਣੀ ਸਾਹਿਬ ਨੂੰ ਹੀ ਪਿਆਰ ਕਰਦਾ ਹਾਂ ॥੪॥੩॥੩੭॥
ਆਸਾ ਮਹਲਾ ੧ ॥ aasaa mehlaa 1. Raag Aasaa, First Guru:
ਗੁੜੁ ਕਰਿ ਗਿਆਨੁ ਧਿਆਨੁ ਕਰਿ ਧਾਵੈ ਕਰਿ ਕਰਣੀ ਕਸੁ ਪਾਈਐ ॥ gurh kar gi-aan Dhi-aan kar Dhaavai kar karnee kas paa-ee-ai. O’ Yogi, (to distill the divine Nectar), make spiritual wisdom as molasses, meditation on God’s Name as scented flowers and good deeds as the herbs. ਹੇ ਜੋਗੀ! ਬ੍ਰਹਿਮ-ਬੋਧ ਨੂੰ ਗੁੜ ਬਣਾ, ਸਿਮਰਨ ਨੂੰ ਮਹੂਏ ਦੇ ਫੁੱਲ ਬਣਾ, ਉੱਚੇ ਆਚਰਨ ਨੂੰ ਕਿੱਕਰਾਂ ਦੇ ਸੱਕ ਬਣਾ ਕੇ ਇਹਨਾਂ ਵਿਚ ਰਲਾ ਦੇ।
ਭਾਠੀ ਭਵਨੁ ਪ੍ਰੇਮ ਕਾ ਪੋਚਾ ਇਤੁ ਰਸਿ ਅਮਿਉ ਚੁਆਈਐ ॥੧॥ bhaathee bhavan paraym kaa pochaa it ras ami-o chu-aa-ee-ai. ||1|| Let burning away the bodily attachments be the furnace and loving adoration of God be the coolant to obtain a steady stream of divine nectar.||1|| ਸਰੀਰਕ ਮੋਹ ਨੂੰ ਭੱਠੀ ਤੇ ਪ੍ਰਭੂ-ਪਿਆਰ ਨੂੰ ਠੰਡਾ ਪੋਚਾ ਬਣਾ। ਇਸ ਤਰੀਕੇ ਨਾਲ ਆਤਮਕ ਜੀਵਨ ਦਾਤਾ ਅੰਮ੍ਰਿਤ ਨਿਕਲੇਗਾ ॥੧॥
ਬਾਬਾ ਮਨੁ ਮਤਵਾਰੋ ਨਾਮ ਰਸੁ ਪੀਵੈ ਸਹਜ ਰੰਗ ਰਚਿ ਰਹਿਆ ॥ baabaa man matvaaro naam ras peevai sahj rang rach rahi-aa. O’ Baba, by drinking this divine nectar the mind becomes tranquil and intuitively remains imbued with God’s love. ਹੇ ਬਜੁਰਗਵਾਰ! ਨਾਮ ਅੰਮ੍ਰਿਤ ਨੂੰ ਪਾਨ ਕਰਨ ਦੁਆਰਾ ਮਨੂ ਖੀਵਾ ਹੋ ਜਾਂਦਾ ਹੈ ਅਤੇ ਪ੍ਰਭੂ-ਪ੍ਰੀਤ ਵਿੱਚ ਸੁਖੈਨ ਹੀ ਲੀਨ ਰਹਿੰਦਾ ਹੈ।
ਅਹਿਨਿਸਿ ਬਨੀ ਪ੍ਰੇਮ ਲਿਵ ਲਾਗੀ ਸਬਦੁ ਅਨਾਹਦ ਗਹਿਆ ॥੧॥ ਰਹਾਉ ॥ ahinis banee paraym liv laagee sabad aanaahad gahi-aa. ||1|| rahaa-o. By listening the continuous melody of the Guru’s divine word, the mind always remains attuned to the loving adoration of God. ||1||Pause|| ਵਾਹਿਗੁਰੂ ਦੇ ਪਿਆਰ ਨਾਲ ਬਿਰਤੀ ਜੋੜਣ ਅਤੇ ਬੈਕੁੰਠੀ ਕੀਰਤਨ ਸੁਣਨ ਦੁਆਰਾ, ਰਾਤ ਦਿਨ ਸਫਲ ਹੋ ਜਾਂਦੇ ਹਨ। ॥੧॥ ਰਹਾਉ ॥
ਪੂਰਾ ਸਾਚੁ ਪਿਆਲਾ ਸਹਜੇ ਤਿਸਹਿ ਪੀਆਏ ਜਾ ਕਉ ਨਦਰਿ ਕਰੇ ॥ pooraa saach pi-aalaa sehjay tiseh pee-aa-ay jaa ka-o nadar karay. The Perfect God imperceptibly gives this drink of divine elixir to the one upon whom He casts His glance of grace. ਸਭ ਗੁਣਾਂ ਦਾ ਮਾਲਕ ਪ੍ਰਭੂ ਅਡੋਲਤਾ ਵਿਚ ਰੱਖ ਕੇ ਉਸ ਮਨੁੱਖ ਨੂੰ ਇਹ ਪਿਆਲਾ ਪਿਲਾਂਦਾ ਹੈ ਜਿਸ ਉਤੇ ਆਪ ਮੇਹਰ ਦੀ ਨਜ਼ਰ ਕਰਦਾ ਹੈ।
ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ ॥੨॥ amrit kaa vaapaaree hovai ki-aa mad chhoochhai bhaa-o Dharay. ||2|| One who tastes this divine elixir, how could he ever love the worldly wine? ||2|| ਜੇਹੜਾ ਮਨੁੱਖ ਆਤਮਕ ਜੀਵਨ ਦੇਣ ਵਾਲੇ ਇਸ ਰਸ ਦਾ ਵਪਾਰੀ ਬਣ ਜਾਏ ਉਹ ਹੋਛੇ ਸ਼ਰਾਬ ਨਾਲ ਪਿਆਰ ਨਹੀਂ ਕਰਦਾ ॥੨॥
ਗੁਰ ਕੀ ਸਾਖੀ ਅੰਮ੍ਰਿਤ ਬਾਣੀ ਪੀਵਤ ਹੀ ਪਰਵਾਣੁ ਭਇਆ ॥ gur kee saakhee amrit banee peevat hee parvaan bha-i-aa. The Guru’s teachings is like the ambrosial nectar, one is approved in God’s court by partaking this nectar. ਗੁਰੂ ਦੀ ਸਿੱਖਿਆ ਆਤਮਕ ਜੀਵਨ ਦੇਣ ਵਾਲੀ ਹੈ। ਇਸ ਨੂੰ ਪਾਨ ਕਰਦੇ ਸਾਰ ਬੰਦਾ (ਹਰੀ-ਦਰ) ਕਬੂਲ ਪੈ ਜਾਂਦਾ ਹੈ।
ਦਰ ਦਰਸਨ ਕਾ ਪ੍ਰੀਤਮੁ ਹੋਵੈ ਮੁਕਤਿ ਬੈਕੁੰਠੈ ਕਰੈ ਕਿਆ ॥੩॥ dar darsan kaa pareetam hovai mukat baikunthay karai ki-aa. ||3|| The one who becomes a lover of God’s court and His blessed vision, of what use is liberation or paradise to him ||3| ਉਹ ਪਰਮਾਤਮਾ ਦੇ ਦਰ ਦੇ ਦੀਦਾਰ ਦਾ ਪ੍ਰੇਮੀ ਬਣ ਜਾਂਦਾ ਹੈ, ਉਸ ਨੂੰ ਨਾਹ ਮੁਕਤੀ ਦੀ ਲੋੜ ਰਹਿੰਦੀ ਹੈ ਨਾਹ ਬੈਕੁੰਠ ਦੀ ॥੩॥
ਸਿਫਤੀ ਰਤਾ ਸਦ ਬੈਰਾਗੀ ਜੂਐ ਜਨਮੁ ਨ ਹਾਰੈ ॥ siftee rataa sad bairaagee joo-ai janam na haarai. Imbued with God’s Praises, one is forever a renunciate and he does not loose in the game of life. ਜੋ ਵਾਹਿਗੁਰੂ ਦੀ ਸਿਫ਼ਤ-ਸ਼ਲਾਘਾ ਨਾਲ ਰੰਗੀਜਿਆ ਹੈ, ਉਹ ਸਦੀਵ ਹੀ ਤਿਆਗੀ ਹੈ ਅਤੇ ਆਪਣਾ ਜੀਵਨ ਜੂਏ ਵਿੱਚ ਨਹੀਂ ਹਾਰਦਾ।
ਕਹੁ ਨਾਨਕ ਸੁਣਿ ਭਰਥਰਿ ਜੋਗੀ ਖੀਵਾ ਅੰਮ੍ਰਿਤ ਧਾਰੈ ॥੪॥੪॥੩੮॥ kaho naanak sun bharthar jogee kheevaa amrit Dhaarai. ||4||4||38|| Nanak says, listen, O Bharthar Yogi, such a person always remains intoxicated with the nectar of God’s Name. ||4||4||38|| ਗੁਰੂ ਜੀ ਆਖਦੇ ਹਨ: ਕੰਨ ਕਰ ਹੇ ਪਰਬਰੀ ਜੋਗੀ! ਉਹ ਤਾਂ ਅਟੱਲ ਆਤਮਕ ਜੀਵਨ ਦਾਤੇ ਆਨੰਦ ਵਿਚ ਮਸਤ ਰਹਿੰਦਾ ਹੈ ॥੪॥੪॥੩੮॥
ਆਸਾ ਮਹਲਾ ੧ ॥ aasaa mehlaa 1. Raag Aasaa, First Guru:
ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ ॥ khurasan khasmana kee-aa hindustan daraa-i-aa. Having conquered Khurasaan, Baabar left it under the care of somebody else and went ahead to terrify Hindustan. ਖੁਰਾਸਾਨ ਦੀ ਸਪੁਰਦਗੀ (ਕਿਸੇ ਹੋਰ ਨੂੰ) ਕਰ ਕੇ (ਬਾਬਰ ਮੁਗ਼ਲ ਨੇ ਹਮਲਾ ਕਰ ਕੇ) ਹਿੰਦੁਸਤਾਨ ਨੂੰ ਆ ਸਹਮ ਪਾਇਆ।
ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ ॥ aapai dos na day-ee kartaa jam kar mughal charhaa-i-aa. The Creator doesn’t take the blame on Himself; to punish the Rulers of India, God sent Babar, the demon of death to attack India. ਕਰਤਾਰ ਆਪਣੇ ਉਤੇ ਇਤਰਾਜ਼ ਨਹੀਂ ਆਉਣ ਦੇਂਦਾ। ਹਾਕਮਾਂ ਨੂੰ ਦੰਡ ਦੇਣ ਲਈ ਕਰਤਾਰ ਨੇ ਬਾਬਰ ਨੂੰ ਜਮਰਾਜ ਬਣਾ ਕੇ ਹਿੰਦੁਸਤਾਨ ਤੇ ਚਾੜ੍ਹ ਦਿੱਤਾ।
ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ ॥੧॥ aytee maar pa-ee karlaanay taiN kee darad na aa-i-aa. ||1|| During the attack, so much tyranny was inflicted on the people that they cried out in pain. In spite of all this did You not feel any compassion? ||1|| ਇਤਨੀ ਮਾਰ ਪਈ ਕਿ ਉਹ (ਹਾਇ ਹਾਇ) ਪੁਕਾਰ ਉਠੇ। ਕੀ (ਇਹ ਸਭ ਕੁਝ ਵੇਖ ਕੇ) ਤੈਨੂੰ ਉਹਨਾਂ ਉਤੇ ਤਰਸ ਨਹੀਂ ਆਇਆ? ॥੧॥
ਕਰਤਾ ਤੂੰ ਸਭਨਾ ਕਾ ਸੋਈ ॥ kartaa tooN sabha kaa so-ee. O’ Creator, You are the cherisher of all. ਹੇ ਕਰਤਾਰ! ਤੂੰ ਸਭਨਾਂ ਹੀ ਜੀਵਾਂ ਦੀ ਸਾਰ ਰੱਖਣ ਵਾਲਾ ਹੈਂ।
ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ ॥੧॥ ਰਹਾਉ ॥ jay saktaa saktay ka-o maaray taa man ros na ho-ee. ||1|| rahaa-o. If a powerful person hits another equally powerful person, then one doesn’t feel bad in the mind. ||1||Pause|| ਜੇ ਕੋਈ ਜ਼ੋਰਾਵਰ ਜ਼ੋਰਾਵਰ ਨੂੰ ਮਾਰ ਕੁਟਾਈ ਕਰੇ ਤਾਂ ਵੇਖਣ ਵਾਲਿਆਂ ਦੇ ਮਨ ਵਿਚ ਗੁੱਸਾ-ਗਿਲਾ ਨਹੀਂ ਹੁੰਦਾ ॥੧॥ ਰਹਾਉ ॥
ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ ॥ saktaa seehu maaray pai vagai khasmai saa pursaa-ee. But if a powerful tiger attacks a flock of sheep and kills them, then its master must answer as to why he didn’t protect the sheep? ਪਰ ਜੇ ਕੋਈ ਸ਼ੇਰ (ਵਰਗਾ) ਜ਼ੋਰਾਵਰ ਗਾਈਆਂ ਦੇ ਵੱਗ (ਵਰਗੇ ਕਮਜ਼ੋਰ ਨਿਹੱਥਿਆਂ) ਉਤੇ ਹੱਲਾ ਕਰ ਕੇ ਮਾਰਨ ਨੂੰ ਆ ਪਏ, ਤਾਂ ਇਸ ਦੀ ਪੁੱਛ (ਵੱਗ ਦੇ) ਖਸਮ ਨੂੰ ਹੀ ਹੁੰਦੀ ਹੈ
ਰਤਨ ਵਿਗਾੜਿ ਵਿਗੋਏ ਕੁਤੀ ਮੁਇਆ ਸਾਰ ਨ ਕਾਈ ॥ ratan vigaarh vigo-ay kuteeN mu-i-aa saar na kaa-ee. These dog like Mughal soldiers have so mutilated the jewel-like bodies of innocent people that nobody can recognize or take care of the dead. ਮਨੁੱਖ-ਰੂਪ ਮੁਗ਼ਲ ਕੁੱਤਿਆਂ ਨੇ ਸੋਹਣੇ ਬੰਦਿਆਂ ਨੂੰ ਮਾਰ ਮਾਰ ਕੇ ਮਿੱਟੀ ਵਿਚ ਰੋਲ ਦਿੱਤਾ ਹੈ, ਮਰੇ ਪਿਆਂ ਦੀ ਕੋਈ ਸਾਰ ਹੀ ਨਹੀਂ ਲੈਂਦਾ।
ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ ॥੨॥ aapay jorh vichhorhay aapay vaykh tayree vadi-aa-ee. ||2|| O’ God, on Your own, You unite and separate Your beings. I see in this also a sign of Your greatness. ||2|| ਤੂੰ ਆਪ ਹੀ (ਸੰਬੰਧ) ਜੋੜ ਕੇ ਆਪ ਹੀ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਕੇ ਆਪੋ ਵਿਚੋਂ) ਵਿਛੋੜ ਦਿੱਤਾ ਹੈ। ਵੇਖ! ਹੇ ਕਰਤਾਰ! ਇਹ ਤੇਰੀ ਤਾਕਤ ਦਾ ਕਰਿਸ਼ਮਾ ਹੈ ॥੨॥
ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ ॥ jay ko naa-o Dharaa-ay vadaa saad karay man bhaanay. Even if one assumes a great Name and revel in worldly pleasures, ਜੇ ਕੋਈ ਮਨੁੱਖ ਆਪਣੇ ਆਪ ਨੂੰ ਵੱਡਾ ਅਖਵਾ ਲਏ, ਤੇ ਮਨ-ਮੰਨੀਆਂ ਰੰਗ-ਰਲੀਆਂ ਮਾਣੇ,
ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ ॥ khasmai nadree keerhaa aavai jaytay chugai daanay. but for the Master-God, he is still a lowly worm. ਤਾਂ ਭੀ ਉਹ ਖਸਮ-ਪ੍ਰਭੂ ਦੀਆਂ ਨਜ਼ਰਾਂ ਵਿਚ ਇਕ ਕੀੜਾ ਹੀ ਦਿੱਸਦਾ ਹੈ ਜੋ (ਧਰਤੀ ਤੋਂ) ਦਾਣੇ ਚੁਗ ਚੁਗ ਕੇ ਨਿਰਬਾਹ ਕਰਦਾ ਹੈ
ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ ॥੩॥੫॥੩੯॥ mar mar jeevai taa kichh paa-ay naanak naam vakhaanay. ||3||5||39|| O’ Nanak, the one who eradicates his ego as if he is dead even when alive; he achieves the purpose of human life by meditating on Naam .||3||5||39|| ਹੇ ਨਾਨਕ! ਜੇਹੜਾ ਮਨੁੱਖ ਵਿਕਾਰਾਂ ਵਲੋਂ ਆਪਾ ਮਾਰ ਕੇ (ਆਤਮਕ ਜੀਵਨ) ਜੀਊਂਦਾ ਹੈ, ਤੇ ਪ੍ਰਭੂ ਦਾ ਨਾਮ ਸਿਮਰਦਾ ਹੈ ਉਹੀ ਇਥੋਂ ਕੁਝ ਖੱਟਦਾ ਹੈ ॥੩॥੫॥੩੯॥
ਰਾਗੁ ਆਸਾ ਘਰੁ ੨ ਮਹਲਾ ੩ raag aasaa ghar 2 mehlaa 3 Raag Aasaa, second beat, Third Guru:
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One Eternal God. Realized only by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹਰਿ ਦਰਸਨੁ ਪਾਵੈ ਵਡਭਾਗਿ ॥ har darsan paavai vadbhaag. It is only by great good fortune that a person receives the Guru’s teachings to unite with God. ਮਨੁੱਖ ਵੱਡੀ ਕਿਸਮਤਿ ਨਾਲ ਪਰਮਾਤਮਾ ਦਾ ਮਿਲਾਪ ਕਰਾਣ ਵਾਲਾ ਗੁਰ- ਸ਼ਾਸਤ੍ਰ ਪ੍ਰਾਪਤ ਕਰਦਾ ਹੈ।
ਗੁਰ ਕੈ ਸਬਦਿ ਸਚੈ ਬੈਰਾਗਿ ॥ gur kai sabad sachai bairaag. It is attained by following the Guru’s teachings and feeling the pain of separation from God. ਇਸ ਦੀ ਪ੍ਰਾਪਤੀ ਗੁਰੂ ਦੇ ਸ਼ਬਦ ਵਿਚ ਜੁੜ ਕੇ, ਪਰਮਾਤਮਾ ਵਿਚ ਲਗਨ ਜੋੜ ਕੇ (ਪਰਮਾਤਮਾ ਦੇ ਵੈਰਾਗ ਦੀ ਰਾਹੀਂ) ਹੁੰਦੀ ਹੈ।
ਖਟੁ ਦਰਸਨੁ ਵਰਤੈ ਵਰਤਾਰਾ ॥ khat darsan vartai vartaaraa. Even though the six shastra are being propagated in the world (ਜਗਤ ਵਿਚ ਵੇਦਾਂਤ ਆਦਿਕ) ਛੇ ਸ਼ਾਸਤ੍ਰਾਂ (ਦੀ ਵਿਕਾਰ) ਦਾ ਰਿਵਾਜ ਚੱਲ ਰਿਹਾ ਹੈ,


© 2017 SGGS ONLINE
error: Content is protected !!
Scroll to Top