Page 359
ਆਸਾ ਘਰੁ ੫ ਮਹਲਾ ੧
aasaa ghar 5 mehlaa 1
Raag Aasaa, Fifth Beat, First Guru:
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Eternal God, realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਭੀਤਰਿ ਪੰਚ ਗੁਪਤ ਮਨਿ ਵਾਸੇ ॥
bheetar panch gupat man vaasay.
The five evil passions (lust, anger, greed, attachment and ego) dwell hidden within the mind.
ਮੇਰੇ ਮਨ ਵਿਚ ਧੁਰ ਅੰਦਰ ਪੰਜ ਕਾਮਾਦਿਕ ਲੁਕੇ ਪਏ ਹਨ,
ਥਿਰੁ ਨ ਰਹਹਿ ਜੈਸੇ ਭਵਹਿ ਉਦਾਸੇ ॥੧॥
thir na raheh jaisay bhaveh udaasay. ||1||
They do not remain still, but move around like wanderers. ||1||
ਉਹ ਠਠੰਬਰੇ ਹੋਇਆਂ ਵਾਂਗ ਭੱਜੇ ਫਿਰਦੇ ਹਨ, ਨਾਹ ਉਹ ਆਪ ਟਿਕਦੇ ਹਨ (ਨਾਹ ਮੇਰੇ ਮਨ ਨੂੰ ਟਿਕਣ ਦੇਂਦੇ ਹਨ) ॥੧॥
ਮਨੁ ਮੇਰਾ ਦਇਆਲ ਸੇਤੀ ਥਿਰੁ ਨ ਰਹੈ ॥
man mayraa da-i-aal saytee thir na rahai.
My mind does not attune to the remembrance of the merciful God.
ਮੇਰਾ ਮਨ ਦਿਆਲ ਪਰਮਾਤਮਾ ਦੀ ਯਾਦ ਵਿਚ ਜੁੜਦਾ ਨਹੀਂ ਹੈ।
ਲੋਭੀ ਕਪਟੀ ਪਾਪੀ ਪਾਖੰਡੀ ਮਾਇਆ ਅਧਿਕ ਲਗੈ ॥੧॥ ਰਹਾਉ ॥
lobhee kaptee paapee paakhandee maa-i-aa aDhik lagai. ||1|| rahaa-o.
It is too much influenced by worldly riches; therefore it has become greedy, deceitful and a hypocritical sinner. ||1||Pause||
ਇਸ ਉਤੇ ਮਾਇਆ ਨੇ ਬਹੁਤ ਜ਼ੋਰ ਪਾਇਆ ਹੋਇਆ ਹੈ। ਇਹ ਲੋਭੀ ਕਪਟੀ ਪਾਪੀ ਪਾਖੰਡੀ ਬਣਿਆ ਪਿਆ ਹੈ ॥੧॥ ਰਹਾਉ ॥
ਫੂਲ ਮਾਲਾ ਗਲਿ ਪਹਿਰਉਗੀ ਹਾਰੋ ॥
fool maalaa gal pahir-ugee haaro.
I would wear the garland of flowers around my neck.
ਮੈਂ ਆਪਣੇ ਗਲ ਵਿਚ ਫੁੱਲਾਂ ਦੀ ਮਾਲਾ ਪਾਵਾਂਗੀ, ਫੁੱਲਾਂ ਦਾ ਹਾਰ ਪਾਵਾਂਗੀ,
ਮਿਲੈਗਾ ਪ੍ਰੀਤਮੁ ਤਬ ਕਰਉਗੀ ਸੀਗਾਰੋ ॥੨॥
milaigaa pareetam tab kar-ugee seegaaro. ||2||
and I would adorn myself only when I will meet my Beloved-God. ||2||
ਮੇਰਾ ਪਤੀ ਮਿਲੇਗਾ ਤਾਂ ਮੈਂ ਸਿੰਗਾਰ ਕਰਾਂਗੀ ॥੨॥
ਪੰਚ ਸਖੀ ਹਮ ਏਕੁ ਭਤਾਰੋ ॥
panch sakhee ham ayk bhataaro.
We five friends (sight, smell, sound, touch and taste) have one master, the soul.
ਮੇਰੀਆਂ ਪੰਜੇ ਸਹੇਲੀਆਂ ਭੀ (ਗਿਆਨ-ਇੰਦ੍ਰੇ ਭੀ) ਜਿਨ੍ਹਾਂ ਦਾ ਜੀਵਾਤਮਾ ਹੀ ਖਸਮ ਹੈ
ਪੇਡਿ ਲਗੀ ਹੈ ਜੀਅੜਾ ਚਾਲਣਹਾਰੋ ॥੩॥
payd lagee hai jee-arhaa chaalanhaaro. ||3||
It is ordained from the very beginning that the soul must depart. ||3||
ਇਹ ਮੁੱਢਲੀ ਭਾਵੀ ਹੈ, ਕਿ ਜੀਵਾਤਮਾ ਨੇ ਚਲੇ ਜਾਣਾ ਹੈ ॥੩॥
ਪੰਚ ਸਖੀ ਮਿਲਿ ਰੁਦਨੁ ਕਰੇਹਾ ॥
panch sakhee mil rudan karayhaa.
(When the soul departs), the five friends (senses) will grieve together.
ਪੰਜ ਸਹੇਲੀਆਂ ਮਿਲ ਕੇ ਵਿਰਲਾਪ ਕਰਦੀਆਂ ਹਨ।
ਸਾਹੁ ਪਜੂਤਾ ਪ੍ਰਣਵਤਿ ਨਾਨਕ ਲੇਖਾ ਦੇਹਾ ॥੪॥੧॥੩੪॥
saahu pajootaa paranvat naanak laykhaa dayhaa. ||4||1||34||
O’ Nanak, it is the soul which is caught and has to account for all the deeds done in the human body. ||4||1||34||
ਨਾਨਕ ਆਖਦਾ ਹੈ- ਜੀਵਾਤਮਾ (ਇਕੱਲਾ) ਲੇਖਾ ਦੇਣ ਲਈ ਫੜਿਆ ਜਾਂਦਾ ਹੈ ॥੪॥੧॥੩੪॥
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਆਸਾ ਘਰੁ ੬ ਮਹਲਾ ੧ ॥
aasaa ghar 6 mehlaa 1.
Raag Aasaa, Sixth Beat, First Guru:
ਮਨੁ ਮੋਤੀ ਜੇ ਗਹਣਾ ਹੋਵੈ ਪਉਣੁ ਹੋਵੈ ਸੂਤ ਧਾਰੀ ॥
man motee jay gahnaa hovai pa-un hovai soot Dhaaree.
If a soul-bride makes her mind like a pure pearl and uttering God’s Name with every breath into a thread to string the pearls,
ਜੇ ਜੀਵ-ਇਸਤ੍ਰੀ ਆਪਣੇ ਮਨ ਨੂੰ ਸੁੱਚੇ ਮੋਤੀ ਵਰਗਾ ਗਹਿਣਾ ਬਣਾ ਲਏ ਜੇ ਸੁਆਸ ਸੁਆਸ ਦਾ ਸਿਮਰਨ ਮੋਤੀ ਪ੍ਰੋਣ ਲਈ ਧਾਗਾ ਬਣੇ,
ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ ਰਾਵੈ ਲਾਲ ਪਿਆਰੀ ॥੧॥
khimaa seegaar kaaman tan pahirai raavai laal pi-aaree. ||1||
and adorns her body with forgiveness, then becoming the beloved of her husband-God, she enjoys His union.||1||
ਵਧੀਕੀ ਨੂੰ ਸਹਾਰ ਲੈਣ ਦੇ ਸੁਭਾਵ ਨੂੰ ਸਿੰਗਾਰ ਬਣਾ ਕੇ ਸਰੀਰ ਉਤੇ ਪਹਿਨ ਲਏ, ਤਾਂ ਪਤੀ-ਪ੍ਰਭੂ ਦੀ ਪਿਆਰੀ ਹੋ ਕੇ ਉਸ ਨੂੰ ਮਿਲ ਪੈਂਦੀ ਹੈ ॥੧॥
ਲਾਲ ਬਹੁ ਗੁਣਿ ਕਾਮਣਿ ਮੋਹੀ ॥
laal baho gun kaaman mohee.
O’ my Beloved God, the soul-bride is completely fascinated by Your many virtues,
ਹੇ ਮੇਰੇ ਪਿਆਰੇ! ਪ੍ਰਭੂ! ਜੀਵ-ਇਸਤ੍ਰੀ ਤੇਰੀਆਂ ਘਣੇਰੀਆਂ ਖੂਬੀਆਂ ਤੇ ਫ਼ਰੇਫ਼ਤਾ ਹੋ ਗਈ ਹੈ l
ਤੇਰੇ ਗੁਣ ਹੋਹਿ ਨ ਅਵਰੀ ॥੧॥ ਰਹਾਉ ॥
tayray gun hohi na avree. ||1|| rahaa-o.
because she cannot see unique virtues like Yours in anyone else.||1||Pause||
ਉਸ ਨੂੰ ਤੇਰੇ ਵਾਲੇ ਗੁਣ ਕਿਸੇ ਹੋਰ ਵਿਚ ਨਹੀਂ ਦਿੱਸਦੇ ॥੧॥ ਰਹਾਉ ॥
ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰੁ ਦੰਤੁ ਲੇਈ ॥
har har haar kanth lay pahirai daamodar dant lay-ee.
If she wears the necklace of continuous remembrance of God’s Name around her neck and if she makes God’s Name as her toothbrush,
ਜੇ ਜੀਵ-ਇਸਤ੍ਰੀ ਪ੍ਰਭੂ ਦੀ ਹਰ ਵੇਲੇ ਯਾਦ ਨੂੰ ਹਾਰ ਬਣਾ ਕੇ ਆਪਣੇ ਗਲ ਵਿਚ ਪਾ ਲਏ, ਜੇ ਪ੍ਰਭੂ-ਸਿਮਰਨ ਨੂੰ (ਦੰਦਾਂ ਦਾ) ਦੰਦਾਸਾ ਵਰਤੇ,
ਕਰ ਕਰਿ ਕਰਤਾ ਕੰਗਨ ਪਹਿਰੈ ਇਨ ਬਿਧਿ ਚਿਤੁ ਧਰੇਈ ॥੨॥
kar kar kartaa kangan pahirai in biDh chit Dharay-ee. ||2||
and devotional service of the Creator as the bracelets on her hands; In this way her mind would remain attuned to God. ||2||
ਜੇ ਕਰਤਾਰ ਦੀ ਭਗਤੀ-ਸੇਵਾ ਨੂੰ ਕੰਗਣ ਬਣਾ ਕੇ ਹੱਥੀਂ ਪਾ ਲਏ, ਤਾਂ ਇਸ ਤਰ੍ਹਾਂ ਉਸ ਦਾ ਚਿੱਤ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ ॥੨॥
ਮਧੁਸੂਦਨੁ ਕਰ ਮੁੰਦਰੀ ਪਹਿਰੈ ਪਰਮੇਸਰੁ ਪਟੁ ਲੇਈ ॥
maDhusoodan kar mundree pahirai parmaysar pat lay-ee.
She should make meditation on God as her ring and His support as her silken robe.
ਉਹ ਹਰੀ-ਭਜਨ ਦੀ ਮੁੰਦਰੀ ਪਾ ਲਏ, ਪ੍ਰਭੂ ਨਾਮ ਦੀ ਓਟ ਨੂੰ ਆਪਣੀ ਪਤ ਦਾ ਰਾਖਾ ਰੇਸ਼ਮੀ ਕਪੜਾ ਬਣਾਏ,
ਧੀਰਜੁ ਧੜੀ ਬੰਧਾਵੈ ਕਾਮਣਿ ਸ੍ਰੀਰੰਗੁ ਸੁਰਮਾ ਦੇਈ ॥੩॥
Dheeraj Dharhee banDhaavai kaaman sareerang surmaa day-ee. ||3||
The soul-bride should weave patience into the braids of her hair and use God’s love as eye cosmetic. ||3||
ਗੰਭੀਰਤਾ ਨੂੰ ਪੱਟੀਆਂ ਸਜਾਣ ਹਿਤ ਵਰਤੇ, ਲੱਛਮੀ-ਪਤੀ ਪ੍ਰਭੂ ਦੇ ਨਾਮ ਦਾ (ਅੱਖਾਂ ਵਿਚ) ਸੁਰਮਾ ਪਾਏ ॥੩॥
ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ ॥
man mandar jay deepak jaalay kaa-i-aa sayj karay-ee.
If she lights the lamp of divine knowledge in her mind and prepare her heart for God to dwell in it,
ਜੇ ਜੀਵ-ਇਸਤ੍ਰੀ ਆਪਣੇ ਮਨ ਦੇ ਮਹਿਲ ਵਿਚ ਗਿਆਨ ਦਾ ਦੀਵਾ ਜਗਾਏ, ਹਿਰਦੇ ਨੂੰ (ਪ੍ਰਭੂ-ਮਿਲਾਪ ਵਾਸਤੇ) ਸੇਜ ਬਣਾਏ,
ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ ॥੪॥੧॥੩੫॥
gi-aan raa-o jab sayjai aavai ta naanak bhog karay-ee. ||4||1||35||
when she realizes the sovereign God, the bestower of spiritual wisdom, in her heart, then she enjoys the bliss of His union, O’ Nanak. ||4||1||35||
ਹੇ ਨਾਨਕ! ਜਦੋਂ ਗਿਆਨ-ਦਾਤਾ ਪ੍ਰਭੂ ਉਸ ਦੀ ਹਿਰਦੇ-ਸੇਜ ਉਤੇ ਪਰਗਟ ਹੁੰਦਾ ਹੈ, ਤਾਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ l੪॥੧॥੩੫॥
ਆਸਾ ਮਹਲਾ ੧ ॥
aasaa mehlaa 1.
Raag Aasaa, First Guru:
ਕੀਤਾ ਹੋਵੈ ਕਰੇ ਕਰਾਇਆ ਤਿਸੁ ਕਿਆ ਕਹੀਐ ਭਾਈ ॥
keetaa hovai karay karaa-i-aa tis ki-aa kahee-ai bhaa-ee.
O’ brothers, nothing is in the control of people, that alone happens which God makes them to do.
ਹੇ ਭਾਈ! ਜੀਵ ਦੇ ਕੀਹ ਵੱਸ? ਜੀਵ ਉਹੀ ਕੁਝ ਕਰਦਾ ਹੈ ਜੋ ਪਰਮਾਤਮਾ ਉਸ ਤੋਂ ਕਰਾਂਦਾ ਹੈ।
ਜੋ ਕਿਛੁ ਕਰਣਾ ਸੋ ਕਰਿ ਰਹਿਆ ਕੀਤੇ ਕਿਆ ਚਤੁਰਾਈ ॥੧॥
jo kichh karnaa so kar rahi-aa keetay ki-aa chaturaa-ee. ||1||
God is doing whatever He has to do; of what use is anyone’s cleverness? ||1||
ਜੀਵ ਦੀ ਕੋਈ ਸਿਆਣਪ ਕੰਮ ਨਹੀਂ ਆਉਂਦੀ, ਜੋ ਕੁਝ ਅਕਾਲ ਪੁਰਖ ਕਰਨਾ ਚਾਹੁੰਦਾ ਹੈ, ਉਹੀ ਕਰ ਰਿਹਾ ਹੈ ॥੧॥
ਤੇਰਾ ਹੁਕਮੁ ਭਲਾ ਤੁਧੁ ਭਾਵੈ ॥
tayraa hukam bhalaa tuDh bhaavai.
O’ God, Your will is sweet to the one who is pleasing to You.
ਹੇ ਪ੍ਰਭੂ! ਜੇਹੜਾ ਜੀਵ ਤੈਨੂੰ ਚੰਗਾ ਲਗਦਾ ਹੈ, ਉਸ ਨੂੰ ਤੇਰੀ ਰਜ਼ਾ ਮਿੱਠੀ ਲੱਗਣ ਲੱਗ ਪੈਂਦੀ ਹੈ।
ਨਾਨਕ ਤਾ ਕਉ ਮਿਲੈ ਵਡਾਈ ਸਾਚੇ ਨਾਮਿ ਸਮਾਵੈ ॥੧॥ ਰਹਾਉ ॥
naanak taa ka-o milai vadaa-ee saachay naam samaavai. ||1|| rahaa-o.
O’ Nanak, he alone is honored who remains absorbed in Naam. ||1||Pause||
ਹੇ ਨਾਨਕ! ਉਸ ਜੀਵ ਨੂੰ ਆਦਰ ਮਿਲਦਾ ਹੈ ਜੋ ਉਸ ਸਦਾ-ਥਿਰ ਮਾਲਕ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥ ਰਹਾਉ ॥
ਕਿਰਤੁ ਪਇਆ ਪਰਵਾਣਾ ਲਿਖਿਆ ਬਾਹੁੜਿ ਹੁਕਮੁ ਨ ਹੋਈ ॥
kirat pa-i-aa parvaanaa likhi-aa baahurh hukam na ho-ee.Our
destiny is pre-written according to our past deeds and it does not get changed.
ਕੀਤੇ ਕੰਮਾਂ ਦੇ ਸੰਸਕਾਰਾਂ ਦੇ ਅਨੁਸਾਰ ਸਾਡੀ ਜੀਵਨ-ਰਾਹਦਾਰੀ ਲਿਖੀ ਪਈ ਹੁੰਦੀ ਹੈ, ਉਸ ਦੇ ਉਲਟ ਜ਼ੋਰ ਨਹੀਂ ਚੱਲ ਸਕਦਾ।
ਜੈਸਾ ਲਿਖਿਆ ਤੈਸਾ ਪੜਿਆ ਮੇਟਿ ਨ ਸਕੈ ਕੋਈ ॥੨॥
jaisaa likhi-aa taisaa parhi-aa mayt na sakai ko-ee. ||2||
As it is written, so it comes to pass; no one can erase it. ||2||
ਜੇਹੋ ਜੇਹੀ ਲਿਖਤਾਕਾਰ ਹੈ, ਉਹੋ ਜੇਹੀ ਹੀ ਆ ਵਾਪਰਦੀ ਹੈ। ਕੋਈ ਭੀ ਇਸ ਨੂੰ ਮੇਟ ਨਹੀਂ ਸਕਦਾ।॥੨॥
ਜੇ ਕੋ ਦਰਗਹ ਬਹੁਤਾ ਬੋਲੈ ਨਾਉ ਪਵੈ ਬਾਜਾਰੀ ॥
jay ko dargeh bahutaa bolai naa-o pavai baajaaree.
If someone keeps making objections on one’s preordained destiny, it doesn’t help at all and such a one becomes known as a cheap talkative person.
ਜੇ ਕੋਈ ਇਸ ਧੁਰੋਂ ਲਿਖੇ ਹੁਕਮ ਦੇ ਉਲਟ ਬੜੇ ਇਤਰਾਜ਼ ਕਰੀ ਜਾਏ ਉਸ ਦਾ ਸੰਵਰਦਾ ਕੁਝ ਨਹੀਂ, ਉਸ ਦਾ ਨਾਮ ਬੜਬੋਲਾ ਹੀ ਪੈ ਜਾਂਦਾ ਹੈ
ਸਤਰੰਜ ਬਾਜੀ ਪਕੈ ਨਾਹੀ ਕਚੀ ਆਵੈ ਸਾਰੀ ॥੩॥
satranj baajee pakai naahee kachee aavai saaree. ||3||
Just like a board game, a person who doesn’t live by God’s Will, does not reach God’s court and remains a loser in life.||3||
ਜੀਵਨ ਦੀ ਬਾਜ਼ੀ ਸ਼ਤਰੰਜ ਦੀ ਬਾਜ਼ੀ ਵਰਗੀ ਹੈ, ਰਜ਼ਾ ਦੇ ਉਲਟ ਤੁਰਿਆਂ ਇਹ ਬਾਜ਼ੀ ਜਿੱਤੀ ਨਹੀਂ ਜਾ ਸਕੇਦੀ ॥੩॥
ਨਾ ਕੋ ਪੜਿਆ ਪੰਡਿਤੁ ਬੀਨਾ ਨਾ ਕੋ ਮੂਰਖੁ ਮੰਦਾ ॥
naa ko parhi-aa pandit beenaa naa ko moorakh mandaa.
By himself no one is literate, learned or wise; no one is ignorant or evil.
ਆਪਣੇ ਤੌਰ ਤੇ ਨਾਹ ਕੋਈ ਵਿਦਵਾਨ ਪੰਡਿਤ ਸਿਆਣਾ ਕਿਹਾ ਜਾ ਸਕਦਾ ਹੈ, ਨਾਹ ਕੋਈ ਮੂਰਖ ਭੈੜਾ ਮੰਨਿਆ ਜਾ ਸਕਦਾ ਹੈ
ਬੰਦੀ ਅੰਦਰਿ ਸਿਫਤਿ ਕਰਾਏ ਤਾ ਕਉ ਕਹੀਐ ਬੰਦਾ ॥੪॥੨॥੩੬॥
bandee andar sifat karaa-ay taa ka-o kahee-ai bandaa. ||4||2||36||
When God makes a person praise Him while living within His will, only then that person is called a true human being. ||4||2||36||
ਉਹ ਜੀਵ ਬੰਦਾ ਅਖਵਾ ਸਕਦਾ ਹੈ ਜਿਸ ਨੂੰ ਪ੍ਰਭੂ ਆਪਣੀ ਰਜ਼ਾ ਵਿਚ ਰੱਖ ਕੇ ਉਸ ਪਾਸੋਂ ਆਪਣੀ ਸਿਫ਼ਤਿ-ਸਾਲਾਹ ਕਰਾਂਦਾ ਹੈ ॥੪॥੨॥੩੬॥
ਆਸਾ ਮਹਲਾ ੧ ॥
aasaa mehlaa 1.
Raag Aasaa, First Guru:
ਗੁਰ ਕਾ ਸਬਦੁ ਮਨੈ ਮਹਿ ਮੁੰਦ੍ਰਾ ਖਿੰਥਾ ਖਿਮਾ ਹਢਾਵਉ ॥
gur kaa sabad manai meh mundraa khinthaa khimaa hadhaava-o.
O Yogi, I consider the Guru’s word enshrined in the mind as my earrings and I wear the patched coat of compassion
(ਹੇ ਜੋਗੀ!) ਗੁਰੂ- ਸ਼ਬਦ ਦੀਆਂ ਮੇਰੇ ਚਿੱਤ ਅੰਦਰ ਮੁੰਦਰਾਂ ਹਨ ਤੇ ਮੈਂ ਸਹਿਨਸ਼ੀਲਤਾ ਦੀ ਗੋਦੜੀ ਪਹਿਣਦਾ ਹਾਂ।
ਜੋ ਕਿਛੁ ਕਰੈ ਭਲਾ ਕਰਿ ਮਾਨਉ ਸਹਜ ਜੋਗ ਨਿਧਿ ਪਾਵਉ ॥੧॥
jo kichh karai bhalaa kar maan-o sahj jog niDh paava-o. ||1|
Whatever God does, I deem that as the best thing. In this effortless way I attain the treasure of Yoga or union with God.||1|
ਜੋ ਕੁਛ ਪ੍ਰਭੂ ਕਰਦਾ ਹੈ, ਉਸ ਨੂੰ ਮੈਂ ਚੰਗਾ ਕਰਕੇ ਮੰਨਦਾ ਹਾਂ। ਇਸ ਤਰ੍ਹਾਂ ਮੈਂ ਯੋਗ ਦੇ ਖ਼ਜ਼ਾਨੇ ਨੂੰ ਸੁਖੈਨ ਹੀ ਪ੍ਰਾਪਤ ਕਰ ਲੈਂਦਾ ਹਾਂ॥੧॥