Page 358
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Eternal God. Realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਆਸਾ ਘਰੁ ੩ ਮਹਲਾ ੧ ॥
aasaa ghar 3 mehlaa 1.
Raag Aasaa, Third Beat, First Guru:
ਲਖ ਲਸਕਰ ਲਖ ਵਾਜੇ ਨੇਜੇ ਲਖ ਉਠਿ ਕਰਹਿ ਸਲਾਮੁ ॥
lakh laskar lakh vaajay nayjay lakh uth karahi salaam.
You may have thousands of armies, thousands of marching bands and lances and thousands of men may rise to salute you.
ਜੇ ਤੇਰੀਆਂ ਫ਼ੌਜਾਂ ਲੱਖਾਂ ਦੀ ਗਿਣਤੀ ਵਿਚ ਹੋਣ, ਉਹਨਾਂ ਵਿਚ ਲੱਖਾਂ ਬੰਦੇ ਵਾਜੇ ਵਜਾਣ ਵਾਲੇ ਹੋਣ, ਲੱਖਾਂ ਨੇਜ਼ਾ-ਬਰਦਾਰ ਹੋਣ, ਲੱਖਾਂ ਹੀ ਆਦਮੀ ਉੱਠ ਕੇ ਨਿੱਤ ਤੈਨੂੰ ਸਲਾਮ ਕਰਦੇ ਹੋਣ l
ਲਖਾ ਉਪਰਿ ਫੁਰਮਾਇਸਿ ਤੇਰੀ ਲਖ ਉਠਿ ਰਾਖਹਿ ਮਾਨੁ ॥
lakhaa upar furmaa-is tayree lakh uth raakhahi maan.
Your dominion may extend over millions of human beings and millions of persons may rise to honor you.
ਲੱਖਾਂ ਬੰਦਿਆਂ ਉਤੇ ਤੇਰੀ ਹਕੂਮਤ ਹੋਵੇ, ਲੱਖਾਂ ਬੰਦੇ ਉੱਠ ਕੇ ਤੇਰੀ ਇੱਜ਼ਤ ਕਰਦੇ ਹੋਣ,
ਜਾਂ ਪਤਿ ਲੇਖੈ ਨਾ ਪਵੈ ਤਾਂ ਸਭਿ ਨਿਰਾਫਲ ਕਾਮ ॥੧॥
jaaN pat laykhai naa pavai taaN sabh niraafal kaam. ||1||
But, if this honor is of no account in God’s court then all of your ostentatious show is useless. ||1||
ਪ੍ਰੰਤੂ,ਜੇ ਤੇਰੀ ਇਹ ਇੱਜ਼ਤ ਪਰਮਾਤਮਾ ਦੀ ਹਜ਼ੂਰੀ ਵਿਚ ਕਬੂਲ ਨ ਪਏ, ਤਾਂ ਤੇਰੇ ਇਥੇ ਜਗਤ ਵਿਚ ਕੀਤੇ ਸਾਰੇ ਹੀ ਕੰਮ ਵਿਅਰਥ ਹਨ ॥੧॥
ਹਰਿ ਕੇ ਨਾਮ ਬਿਨਾ ਜਗੁ ਧੰਧਾ ॥
har kay naam binaa jag DhanDhaa.
Without meditation on God’s Name, all worldly attachments lead to entanglement.
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜਗਤ ਦਾ ਮੋਹ ਮਨੁੱਖ ਵਾਸਤੇ ਉਲਝਣ ਹੀ ਉਲਝਣ ਬਣ ਜਾਂਦਾ ਹੈ।
ਜੇ ਬਹੁਤਾ ਸਮਝਾਈਐ ਭੋਲਾ ਭੀ ਸੋ ਅੰਧੋ ਅੰਧਾ ॥੧॥ ਰਹਾਉ ॥
jay bahutaa samjaa-ee-ai bholaa bhee so anDho anDhaa. ||1|| rahaa-o.
Even though the ignorant person may be taught again and again, still he remains blind to these warnings and remains entangled in worldly affairs.||1||Pause||
ਭਾਵੇਂ ਕਿਤਨਾ ਹੀ ਸਮਝਾਂਦੇ ਰਹੋ, ਮਨ ਅੰਨ੍ਹਾ ਹੀ ਅੰਨ੍ਹਾ ਰਹਿੰਦਾ ਹੈ (ਭਾਵ, ਮਨੁੱਖ ਨੂੰ ਸੂਝ ਨਹੀਂ ਪੈਂਦੀ ਕਿ ਮੈਂ ਕੁਰਾਹੇ ਪਿਆ ਹਾਂ) ॥੧॥ ਰਹਾਉ ॥
ਲਖ ਖਟੀਅਹਿ ਲਖ ਸੰਜੀਅਹਿ ਖਾਜਹਿ ਲਖ ਆਵਹਿ ਲਖ ਜਾਹਿ ॥
lakh khatee-ah lakh sanjee-ah khaajeh lakh aavahi lakh jaahi.
One may earn thousands, collect thousands and spend thousands of dollars; thousands may come and thousands may go.
ਜੇ ਲੱਖਾਂ ਰੁਪਏ ਖੱਟੇ ਜਾਣ, ਲੱਖਾਂ ਰੁਪਏ ਜੋੜੇ ਜਾਣ, ਲੱਖਾਂ ਰੁਪਏ ਖ਼ਰਚੇ ਭੀ ਜਾਣ, ਲੱਖਾਂ ਹੀ ਰੁਪਏ ਆਉਣ, ਤੇ ਲੱਖਾਂ ਹੀ ਚਲੇ ਜਾਣ,
ਜਾਂ ਪਤਿ ਲੇਖੈ ਨਾ ਪਵੈ ਤਾਂ ਜੀਅ ਕਿਥੈ ਫਿਰਿ ਪਾਹਿ ॥੨॥
jaaN pat laykhai naa pavai taaN jee-a kithai fir paahi. ||2||
But, if this does not bring honor in God’s court then one dosn’t know where such souls will find rest. ||2||
ਪਰ ਜੇਕਰ ਪ੍ਰਭੂ ਦੇ ਹਿਸਾਬ ਕਿਤਾਬ ਵਿੱਚ ਉਸ ਦੀ ਪੱਤ ਪ੍ਰਤੀਤ ਨਹੀਂ, ਤਦ ਬੰਦੇ ਨੂੰ ਕਿਸੇ ਥਾਂ ਵੀ ਢੋਈ ਨਹੀਂ ਮਿਲੂਗੀ?॥੨॥
ਲਖ ਸਾਸਤ ਸਮਝਾਵਣੀ ਲਖ ਪੰਡਿਤ ਪੜਹਿ ਪੁਰਾਣ ॥
lakh saasat samjhaavanee lakh pandit parheh puraan.
The pandits may read and explain holy books like Shastras and puranas thousands of times and earn respect of the audience,
ਵਿਦਵਾਨ ਲੋਕ ਲੱਖਾਂ ਵਾਰੀ ਪੁਰਾਨ ਪੜ੍ਹਨ ਅਤੇਲੱਖਾਂ ਵਾਰੀ ਸ਼ਾਸਤ੍ਰਾਂ ਦੀ ਵਿਆਖਿਆ ਕਰਨ ਤੇ ਦੁਨੀਆ ਵਿਚ ਇੱਜ਼ਤ ਹਾਸਲ ਕਰਨ
ਜਾਂ ਪਤਿ ਲੇਖੈ ਨਾ ਪਵੈ ਤਾਂ ਸਭੇ ਕੁਪਰਵਾਣ ॥੩॥
jaaN pat laykhai naa pavai taaN sabhay kuparvaan. ||3||
but, all these efforts are useless if his honor is not approved in God’s court. ||3||
ਤਾਂ ਭੀ ਜੇ ਇਹ ਇੱਜ਼ਤ ਪ੍ਰਭੂ ਦੇ ਦਰ ਤੇ ਕਬੂਲ ਨ ਹੋਵੇ ਤਾਂ ਇਹ ਸਾਰੇ ਪੜ੍ਹਨੇ ਪੜ੍ਹਾਨੇ ਵਿਅਰਥ ਗਏ ॥੩॥
ਸਚ ਨਾਮਿ ਪਤਿ ਊਪਜੈ ਕਰਮਿ ਨਾਮੁ ਕਰਤਾਰੁ ॥
sach naam pat oopjai karam naam kartaar.
True honor is attained only by meditating on God’s Name and Creator’s Name is realized by His grace only.
ਪ੍ਰਭੂ ਦੇ ਨਾਮ ਵਿਚ ਜੁੜਿਆਂ ਹੀ ਪ੍ਰਭੂ-ਦਰ ਤੇ ਇੱਜ਼ਤ ਮਿਲਦੀ ਹੈ, ਤੇ ਕਰਤਾਰ ਦਾ ਇਹ ਨਾਮ ਮਿਲਦਾ ਹੈ ਉਸ ਦੀ ਆਪਣੀ ਮੇਹਰ ਨਾਲ।
ਅਹਿਨਿਸਿ ਹਿਰਦੈ ਜੇ ਵਸੈ ਨਾਨਕ ਨਦਰੀ ਪਾਰੁ ॥੪॥੧॥੩੧॥
ahinis hirdai jay vasai naanak nadree paar. ||4||1||31
O’ Nanak, if day and night one realizes the presence of God’s Name in the heart, then by His grace one swims across the worldly ocean of vices. ||4||1||31||
ਹੇ ਨਾਨਕ! ਜੇ ਪ੍ਰਭੂ ਦਾ ਨਾਮ ਹਿਰਦੇ ਵਿਚ ਦਿਨ ਰਾਤ ਵੱਸਦਾ ਰਹੇ ਤਾਂ ਪ੍ਰਭੂ ਦੀ ਮੇਹਰ ਨਾਲ ਮਨੁੱਖ ਸੰਸਾਰ-ਸਮੁੰਦਰ ਦਾ ਪਾਰਲਾ ਬੰਨਾ ਲੱਭ ਲੈਂਦਾ ਹੈ ॥੪॥੧॥੩੧॥
ਆਸਾ ਮਹਲਾ ੧ ॥
aasaa mehlaa 1.
Raag Aasaa, First Guru:
ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥
deevaa mayraa ayk naam dukh vich paa-i-aa tayl.
God’s Name alone is the lamp which provides the spiritual light in my life and I have put the oil of worldly suffering in this lamp.
ਪਰਮਾਤਮਾ ਦਾ ਨਾਮ ਹੀ ਦੀਵਾ ਹੈ ਜੋ ਮੇਰੀ ਜ਼ਿੰਦਗੀ ਦੇ ਰਸਤੇ ਵਿਚ ਆਤਮਕ ਰੌਸ਼ਨੀ ਕਰਦਾ ਹੈ ਉਸ ਦੀਵੇ ਵਿਚ ਮੈਂ ਦੁਨੀਆ ਵਿਚ ਵਿਆਪਣ ਵਾਲਾ ਦੁੱਖ-ਰੂਪ ਤੇਲ ਪਾਇਆ ਹੋਇਆ ਹੈ।
ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ॥੧॥
un chaanan oh sokhi-aa chookaa jam si-o mayl. ||1||
The light of God’s Name has dried up the oil of suffering and I have escaped meeting with the demon of death (fear of death). ||1||
ਨਾਮ ਦੇ ਚਰਾਗ ਦੀ ਰੋਸ਼ਨੀ ਨੇ ਦੁੱਖ ਦੇ ਤੇਲ ਨੂੰ ਸੁਕਾ ਦਿੱਤਾ ਹੈ ਅਤੇ ਮੈਂ ਮੌਤ ਦੇ ਦੂਤ ਨੂੰ ਮਿਲਣ ਤੋਂ ਬਚ ਗਿਆ ਹਾਂ।
ਲੋਕਾ ਮਤ ਕੋ ਫਕੜਿ ਪਾਇ ॥
lokaa mat ko fakarh paa-ay.
O’ people, do not make fun of my idea.
ਹੇ ਲੋਕੋ! ਮੇਰੀ ਗੱਲ ਉਤੇ ਮਖ਼ੌਲ ਨ ਉਡਾਓ।
ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ ॥੧॥ ਰਹਾਉ ॥
lakh marhi-aa kar aykthay ayk ratee lay bhaahi. ||1|| rahaa-o.
Just as a spark can burn thousands of wooden logs piled together, (similarly a tiny flame of Naam can burn down the sins of many births). ||1||Pause||
ਲੱਖਾਂ ਮਣਾਂ ਲੱਕੜ ਦੇ ਢੇਰ ਇਕੱਠੇ ਕਰ ਕੇ (ਜੇ) ਇੱਕ ਰਤੀ ਜਿਤਨੀ ਅੱਗ ਲਾ ਦੇਖੀਏ (ਤਾਂ ਉਹ ਸਾਰੇ ਢੇਰ ਸੁਆਹ ਹੋ ਜਾਂਦੇ ਹਨ। ਤਿਵੇਂ ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ ਇੱਕ ਨਾਮ ਮੁਕਾ ਦੇਂਦਾ ਹੈ) ॥੧॥ ਰਹਾਉ ॥
ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ ॥
pind patal mayree kaysa-o kiri-aa sach naam kartaar.
For me the meditation on God’s eternal Name are the ceremonies performed for the dead.
ਮੇਰੇ ਵਾਸਤੇ ਪ੍ਰਭੂ ਦਾ ਸੱਚਾ ਨਾਮ ਹੀ ਪੱਤਲਾਂ ਉਤੇ ਪਿੰਡ ਭਰਾਣੇ ਤੇ ਮਿਰਤਕ ਸੰਸਕਾਰ (ਕਿਰਿਆ) ਹਨ।
ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ ॥੨॥
aithai othai aagai paachhai ayhu mayraa aaDhaar. ||2||
Here and hereafter, God is my support everywhere. ||2||
ਇਹ ਨਾਮ ਇਸ ਲੋਕ ਵਿਚ ਪਰਲੋਕ ਵਿਚ ਹਰ ਥਾਂ ਮੇਰੀ ਜ਼ਿੰਦਗੀ ਦਾ ਆਸਰਾ ਹੈ ॥੨॥
ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ ॥
gang banaaras sifat tumaaree naavai aatam raa-o.
O’ God, for me pilgrimage to Ganges and Banaras is in singing Your praise where my soul takes its holy bath.
ਹੇ ਪ੍ਰਭੂ! ਤੇਰੀ ਕੀਰਤੀ ਮੇਰੀ ਗੰਗਾ ਅਤੇ ਕਾਂਸ਼ੀ ਹੈ, ਤੇਰੀ ਸਿਫ਼ਤਿ-ਸਾਲਾਹ ਵਿਚ ਹੀ ਮੇਰਾ ਆਤਮਾ ਇਸ਼ਨਾਨ ਕਰਦਾ ਹੈ।
ਸਚਾ ਨਾਵਣੁ ਤਾਂ ਥੀਐ ਜਾਂ ਅਹਿਨਿਸਿ ਲਾਗੈ ਭਾਉ ॥੩॥
sachaa naavan taaN thee-ai jaaN ahinis laagai bhaa-o. ||3||
True ablution of the soul takes place only when one always remains imbued with God’s love. ||3||
ਸੱਚਾ ਇਸ਼ਨਾਨ ਹੈ ਹੀ ਤਦੋਂ, ਜਦੋਂ ਦਿਨ ਰਾਤ ਪ੍ਰਭੂ-ਚਰਨਾਂ ਵਿਚ ਪ੍ਰੇਮ ਬਣਿਆ ਰਹੇ ॥੩॥
ਇਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ ॥
ik lokee hor chhamichharee baraahman vat pind khaa-ay.
The Brahmin offers rice balls to the angels and the dead ancestors, but it is he who eats them in the end.
ਬ੍ਰਾਹਮਣ ਚੌਲਾਂ ਦੇ ਪਿੰਨ ਵੱਡੇ ਵਡੇਰਿਆਂ ਤੇ ਦੇਵਤਿਆਂ ਨੂੰ ਭੇਟਾ ਕਰਦਾ ਹੈ ਤੋਂ ਪਿਛੋਂ ਉਹ ਆਪ ਹੀ ਉਨ੍ਹਾਂ ਨੂੰ ਖਾ ਜਾਂਦਾ ਹੈ।
ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ ॥੪॥੨॥੩੨॥
naanak pind bakhsees kaa kabahooN nikhootas naahi. ||4||2||32||
O’ Nanak, the rice balls (gift) of His grace never run out. ||4||2||32||
ਹੇ ਨਾਨਕ! ਪਰਮਾਤਮਾ ਦੀ ਮੇਹਰ ਦਾ ਪਿੰਨ ਕਦੇ ਮੁੱਕਦਾ ਹੀ ਨਹੀਂ ॥੪॥੨॥੩੨॥
ਆਸਾ ਘਰੁ ੪ ਮਹਲਾ ੧
aasaa ghar 4 mehlaa 1
Raag Aasaa, Fourth Beat, First Guru:
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Eternal God. Realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਦੇਵਤਿਆ ਦਰਸਨ ਕੈ ਤਾਈ ਦੂਖ ਭੂਖ ਤੀਰਥ ਕੀਏ ॥
dayviti-aa darsan kai taa-ee dookh bhookh tirath kee-ay.
O’ God, yearning for Your blessed vision, even the angels suffered through pain and hunger at the sacred shrines.
ਦੇਵਤਿਆਂ ਨੇ ਭੀ ਤੇਰਾ ਦਰਸ਼ਨ ਕਰਨ ਵਾਸਤੇ ਦੁੱਖ ਸਹਾਰੇ, ਭੁੱਖਾਂ ਸਹਾਰੀਆਂ ਤੇ ਤੀਰਥ-ਰਟਨ ਕੀਤੇ।
ਜੋਗੀ ਜਤੀ ਜੁਗਤਿ ਮਹਿ ਰਹਤੇ ਕਰਿ ਕਰਿ ਭਗਵੇ ਭੇਖ ਭਏ ॥੧॥
jogee jatee jugat meh rahtay kar kar bhagvay bhaykh bha-ay. ||1||
The yogis and the celibates living disciplined lifestyle wore saffron robes. ||1||
ਅਨੇਕਾਂ ਜੋਗੀ ਤੇ ਜਤੀ ਆਪੋ ਆਪਣੀ ਮਰਯਾਦਾ ਵਿਚ ਰਹਿੰਦੇ ਹੋਏ ਗੇਰੂਏ ਰੰਗ ਦੇ ਕੱਪੜੇ ਪਾਂਦੇ ਰਹੇ ॥੧॥
ਤਉ ਕਾਰਣਿ ਸਾਹਿਬਾ ਰੰਗਿ ਰਤੇ ॥
ta-o kaaran saahibaa rang ratay.
O’ my Master, to meet you many remain imbued with Your love.
ਹੇ ਮੇਰੇ ਮਾਲਿਕ! ਤੈਨੂੰ ਮਿਲਣ ਲਈ ਅਨੇਕਾਂ ਬੰਦੇ ਤੇਰੇ ਪਿਆਰ ਵਿਚ ਰੰਗੇ ਰਹਿੰਦੇ ਹਨ।
ਤੇਰੇ ਨਾਮ ਅਨੇਕਾ ਰੂਪ ਅਨੰਤਾ ਕਹਣੁ ਨ ਜਾਹੀ ਤੇਰੇ ਗੁਣ ਕੇਤੇ ॥੧॥ ਰਹਾਉ ॥
tere naam aneka roop ananta kahan na jaahe tere gun kaytay. ||1|| rahaa-o.
O’ God, many are Your names, infinite Your forms and it cannot be said how many are Your virtues. ||1||Pause||
ਤੇਰੇ ਅਨੇਕਾਂ ਨਾਮ ਹਨ, ਤੇਰੇ ਬੇਅੰਤ ਰੂਪ ਹਨ, ਤੇਰੇ ਬੇਅੰਤ ਹੀ ਗੁਣ ਹਨ, ਕਿਸੇ ਭੀ ਪਾਸੋਂ ਬਿਆਨ ਨਹੀਂ ਕੀਤੇ ਜਾ ਸਕਦੇ ॥੧॥ ਰਹਾਉ ॥
ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ ਗਏ ॥
dar ghar mehlaa hastee ghorhay chhod vilaa-it days ga-ay.
To behold Your blessed vision, many left behind their worldly comforts like castles, elephants, horses and their home-land and wandered in wilderness.
ਤੇਰਾ ਦਰਸ਼ਨ ਕਰਨ ਵਾਸਤੇ ਬੰਦੇ ਆਪਣੇ ਮਹਲ-ਮਾੜੀਆਂ, ਘਰ-ਬੂਹੇ ਹਾਥੀ ਘੋੜੇ ਅਤੇ ਦੇਸ ਵਤਨ ਛੱਡ ਕੇ ਜੰਗਲੀਂ ਚਲੇ ਗਏ।
ਪੀਰ ਪੇਕਾਂਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਇ ਪਏ ॥੨॥
peer paykaaNbar saalik saadik chhodee dunee-aa thaa-ay pa-ay. ||2||
The spiritual leaders, prophets, seers and men of faith renounced the world to become acceptable in Your court. ||2||
ਅਨੇਕਾਂ ਪੀਰਾਂ ਪੈਗ਼ੰਬਰਾਂ ਗਿਆਨਵਾਨਾਂ ਤੇ ਸਿਦਕੀਆਂ ਨੇ ਤੇਰੇ ਦਰ ਤੇ ਕਬੂਲ ਹੋਣ ਵਾਸਤੇ ਦੁਨੀਆ ਛੱਡੀ ॥੨॥
ਸਾਦ ਸਹਜ ਸੁਖ ਰਸ ਕਸ ਤਜੀਅਲੇ ਕਾਪੜ ਛੋਡੇ ਚਮੜ ਲੀਏ ॥
saad sahj sukh ras kas tajee-alay kaaparh chhoday chamarh lee-ay.
Many people renounced tasty delicacies, comfort, happiness and pleasures; some abandoned their clothes and wore animal skins.
ਅਨੇਕਾਂ ਬੰਦਿਆਂ ਨੇ ਦੁਨੀਆ ਦੇ ਸੁਆਦ ਸੁਖ ਆਰਾਮ ਤੇ ਸਭ ਰਸਾਂ ਦੇ ਪਦਾਰਥ ਛੱਡੇ, ਕੱਪੜੇ ਛੱਡ ਕੇ ਚਮੜਾ ਪਹਿਨਿਆ।
ਦੁਖੀਏ ਦਰਦਵੰਦ ਦਰਿ ਤੇਰੈ ਨਾਮਿ ਰਤੇ ਦਰਵੇਸ ਭਏ ॥੩॥
dukhee-ay daradvand dar tayrai naam ratay darvays bha-ay. ||3||
Many pain-afflicted people came to Your door and became sages imbued with the love of Your Name. |3|
ਅਨੇਕਾਂ ਬੰਦੇ ਦੁਖੀਆਂ ਵਾਂਗ ਤੇਰੇ ਦਰ ਤੇ ਫ਼ਰਿਆਦ ਕਰਨ ਲਈ ਤੇਰੇ ਨਾਮ ਵਿਚ ਰੰਗੇ ਫ਼ਕੀਰ ਹੋ ਗਏ ॥੩॥
ਖਲੜੀ ਖਪਰੀ ਲਕੜੀ ਚਮੜੀ ਸਿਖਾ ਸੂਤੁ ਧੋਤੀ ਕੀਨ੍ਹ੍ਹੀ ॥
khalrhee khapree lakrhee chamrhee sikhaa soot Dhotee keenHee.
To seek You, some carry leather pouches, while others took to the scalp as begging bowl, Yogi’s staff, deer skins, hair tufts, sacred threads and loincloths.
ਤੈਨੂੰ ਢੂੰਢਣ ਲਈ ਕਿਸੇ ਨੇ ਚੰਮ ਦੀ ਝੋਲੀ ਲੈ ਲਈ, ਕਿਸੇ ਨੇ ਮੰਗਣ ਲਈ ਖੱਪਰ ਹੱਥ ਵਿਚ ਫੜ ਲਿਆ, ਕੋਈ ਡੰਡਾ-ਧਾਰੀ ਸੰਨਿਆਸੀ ਬਣਿਆ, ਕਿਸੇ ਨੇ ਮ੍ਰਿਗ-ਛਾਲਾ ਲੈ ਲਈ, ਕੋਈ ਬੋਦੀ ਜਨੇਊ ਤੇ ਧੋਤੀ ਦਾ ਧਾਰਨੀ ਹੋਇਆ l
ਤੂੰ ਸਾਹਿਬੁ ਹਉ ਸਾਂਗੀ ਤੇਰਾ ਪ੍ਰਣਵੈ ਨਾਨਕੁ ਜਾਤਿ ਕੈਸੀ ॥੪॥੧॥੩੩॥
tooN saahib ha-o saaNgee tayraa paranvai naanak jaat kaisee. ||4||1||33||
Nanak prays, O’ God, You are my Master and I am Your disciple; I have no pride of belonging to any specific caste or creed. ||4||1||33||
ਨਾਨਕ ਬੇਨਤੀ ਕਰਦਾ ਹੈ-ਹੇ ਪ੍ਰਭੂ! ਤੂੰ ਮੇਰਾ ਮਾਲਿਕ ਹੈਂ, ਮੈਂ ਤੇਰਾ ਸਾਂਗੀ ਹਾਂ ਮੈਨੂੰ ਕਿਸੇ ਖ਼ਾਸ ਸ਼੍ਰੇਣੀ ਵਿਚ ਹੋਣ ਦਾ ਮਾਣ ਨਹੀਂ ॥੪॥੧॥੩੩॥