Guru Granth Sahib Translation Project

Guru granth sahib page-344

Page 344

ਜੁਗੁ ਜੁਗੁ ਜੀਵਹੁ ਅਮਰ ਫਲ ਖਾਹੁ ॥੧੦॥ jug jug jeevhu amar fal khaahu. ||10|| the reward of these efforts will be everlasting and you would live a long spiritually fulfilled life. ||10|| (ਇਸ ਮਿਹਨਤ ਦਾ) ਐਸਾ ਫਲ ਮਿਲੇਗਾ ਜੋ ਕਦੇ ਨਹੀਂ ਮੁੱਕੇਗਾ, ਐਸਾ ਸੁੰਦਰ ਜੀਵਨ ਜੀਵੋਗੇ ਜੋ ਸਦਾ ਕਾਇਮ ਰਹੇਗਾ ॥੧੦॥
ਦਸਮੀ ਦਹ ਦਿਸ ਹੋਇ ਅਨੰਦ ॥ dasmee dah dis ho-ay anand. Dasmi: (the tenth lunar day), bliss prevails in all the ten directions. ਦੱਸਵੀ ਥਿੱਤ ਨੂੰ ਦੱਸੀ ਪਾਸੀ ਹੀ ਖੁਸ਼ੀ ਵਰਤਮਾਨ ਹੋ ਰਹੀ ਹੈ।
ਛੂਟੈ ਭਰਮੁ ਮਿਲੈ ਗੋਬਿੰਦ ॥ chhootai bharam milai gobind. Doubt is dispelled and one realizes the Master-God of the universe. ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ; ਉਹ ਪਰਮਾਤਮਾ ਮਿਲ ਪੈਂਦਾ ਹੈ l
ਜੋਤਿ ਸਰੂਪੀ ਤਤ ਅਨੂਪ ॥ jot saroopee tat anoop. He is is pure light, the essence of the universe and is of unparalleled beauty. ਜੋ ਨਿਰਾ ਨੂਰ ਹੀ ਨੂਰ ਹੈ, ਜੋ ਸਾਰੇ ਜਗਤ ਦਾ ਅਸਲਾ ਹੈ, ਜਿਸ ਵਰਗਾ ਹੋਰ ਕੋਈ ਨਹੀਂ ਹੈ l
ਅਮਲ ਨ ਮਲ ਨ ਛਾਹ ਨਹੀ ਧੂਪ ॥੧੧॥ amal na mal na chhaah nahee Dhoop. ||11|| He is immaculate, unsoiled by evils; neither there is darkness of ignorance nor any fire of worldly desires in Him. ||11|| ਉਸ ਵਿਚ ਵਿਕਾਰਾਂ ਦੀ ਕੋਈ ਭੀ ਮੈਲ ਨਹੀਂ ਹੈ, ਨਾਹ ਉਸ ਵਿਚ ਅਗਿਆਨਤਾ ਦਾ ਹਨੇਰਾ ਹੈ ਅਤੇ ਨਾਹ ਹੀ ਤ੍ਰਿਸ਼ਨਾ ਆਦਿਕ ਦੀ ਅੱਗ ਹੈ ॥੧੧॥
ਏਕਾਦਸੀ ਏਕ ਦਿਸ ਧਾਵੈ ॥ aykaadasee ayk dis Dhaavai. Ekadashi: (the eleventh lunar day), turning away from worldly desires when one’s mind runs towards God, ਗਿਆਰ੍ਹਵੀ ਤਿੱਥ (ਜਦੋਂ ਮਨੁੱਖ ਦਾ ਮਨ (ਵਿਕਾਰਾਂ ਵਲੋਂ ਹਟ ਕੇ) ਇੱਕ ਪਰਮਾਤਮਾ ਵਲ ਦੌੜੇ,
ਤਉ ਜੋਨੀ ਸੰਕਟ ਬਹੁਰਿ ਨ ਆਵੈ ॥ ta-o jonee sankat bahur na aavai. then one doesn’t suffer in the cycles of birth and death anymore. ਤਦੋਂ ਉਹ ਮੁੜ ਜਨਮ-ਮਰਨ ਦੇ ਕਸ਼ਟਾਂ ਵਿਚ ਨਹੀਂ ਆਉਂਦਾ।
ਸੀਤਲ ਨਿਰਮਲ ਭਇਆ ਸਰੀਰਾ ॥ seetal nirmal bha-i-aa sareeraa. He becomes calm and immaculate. ਉਸ ਦੇ ਅੰਦਰ ਠੰਢ ਪੈ ਜਾਂਦੀ ਹੈ ਅਤੇ ਉਸ ਦਾ ਆਪਾ ਪਵਿੱਤਰ ਹੋ ਜਾਂਦਾ ਹੈ।
ਦੂਰਿ ਬਤਾਵਤ ਪਾਇਆ ਨੀਰਾ ॥੧੨॥ door bataavat paa-i-aa neeraa. ||12|| God who was said to be far away, he finds Him very near (within him), ||12|| ਜੋ ਪਰਮਾਤਮਾ ਕਿਤੇ ਦੂਰ ਦੱਸਿਆ ਜਾਂਦਾ ਸੀ ਉਹ ਉਸ ਨੂੰ ਨੇੜੇ (ਆਪਣੇ ਅੰਦਰ ਹੀ) ਲੱਭ ਪੈਂਦਾ ਹੈ ॥੧੨॥
ਬਾਰਸਿ ਬਾਰਹ ਉਗਵੈ ਸੂਰ ॥ baaras baarah ugvai soor. Baaris: (the twelfth lunar day), one who attunes to God is illuminated with the light of divine knowledge as if twelve suns have arisen in his mind. (ਜੋ ਮਨੁੱਖ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ),ਉਸ ਦੇ ਅੰਦਰ ਪੂਰਨ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ ਉਸ ਦੇ ਅੰਦਰ ਮਾਨੋ ਬਾਰ੍ਹਾਂ ਸੂਰਜ ਚੜ੍ਹ ਪੈਂਏ ਹਨ l ,
ਅਹਿਨਿਸਿ ਬਾਜੇ ਅਨਹਦ ਤੂਰ ॥ ahinis baajay anhad toor. He feels as if continuous divine music is always playing within him. ਉਸ ਦੇ ਅੰਦਰ (ਮਾਨੋ) ਦਿਨ ਰਾਤ ਇੱਕ-ਰਸ ਵਾਜੇ ਵੱਜਦੇ ਹਨ।
ਦੇਖਿਆ ਤਿਹੂੰ ਲੋਕ ਕਾ ਪੀਉ ॥ daykhi-aa tihoo-aN lok kaa pee-o. He is blessed with the sight of the Master-God of the three worlds, ਉਸ ਨੂੰ ਤਿੰਨਾਂ ਭਵਨਾਂ ਦੇ ਮਾਲਕ-ਪ੍ਰਭੂ ਦਾ ਦੀਦਾਰ ਹੋ ਜਾਂਦਾ ਹੈ;
ਅਚਰਜੁ ਭਇਆ ਜੀਵ ਤੇ ਸੀਉ ॥੧੩॥ achraj bha-i-aa jeev tay see-o. ||13|| such a wonder happens that an ordinary human being transforms into the embodiment God. ||13|| ਇਕ ਅਚਰਜ ਖੇਡ ਬਣ ਜਾਂਦੀ ਹੈ ਕਿ ਉਹ ਮਨੁੱਖ ਸਧਾਰਨ ਬੰਦੇ ਤੋਂ ਕਲਿਆਣ-ਸਰੂਪ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ॥੧੩॥
ਤੇਰਸਿ ਤੇਰਹ ਅਗਮ ਬਖਾਣਿ ॥ tayras tayrah agam bakhaan. Tairis: (the thirteenth lunar day), all the thirteen (Hindu) holy books describe only the one God, ਤੇਰ੍ਹਵੀ ਤਿੱਥ, ਤੇਰ੍ਹl ਪਵਿੱਤ੍ਰ ਪੁਸਤਕ ਆਖਦੇ ਹਨl l
ਅਰਧ ਉਰਧ ਬਿਚਿ ਸਮ ਪਹਿਚਾਣਿ ॥ araDh uraDh bich sam pehchaan. They advise that you should recognize God alike in the entire universe. ਸਾਰੇ ਸੰਸਾਰ ਵਿਚ ਉਸ ਪ੍ਰਭੂ ਨੂੰ ਇਕ-ਸਮਾਨ ਪਛਾਣ।
ਨੀਚ ਊਚ ਨਹੀ ਮਾਨ ਅਮਾਨ ॥ neech ooch nahee maan amaan. For you, there should not be anyone of high or low status and no one honorable or dishonorable, ਉਸ ਦੇ ਲਈ ਕੋਈ ਉੱਚਾ ਜਾਂ ਨੀਵਾਂ ਅਤੇ ਨਾਂ ਹੀ ਇੱਜ਼ਤ ਵਾਲਾ ਜਾ ਬੇਇਜ਼ਤ ਹੈ,
ਬਿਆਪਿਕ ਰਾਮ ਸਗਲ ਸਾਮਾਨ ॥੧੪॥ bi-aapik raam sagal saamaan. ||14|| instead you should deem that God is pervading equally in all. ||14|| ਕਿਉਂਕਿ ਉਸ ਨੂੰ ਸਾਰੇ ਜੀਵਾਂ ਵਿਚ ਪਰਮਾਤਮਾ ਹੀ ਵਿਆਪਕ ਦਿੱਸਦਾ ਹੈ ॥੧੪॥
ਚਉਦਸਿ ਚਉਦਹ ਲੋਕ ਮਝਾਰਿ ॥ ਰੋਮ ਰੋਮ ਮਹਿ ਬਸਹਿ ਮੁਰਾਰਿ ॥ cha-udas cha-odah lok majhaar. rom rom meh baseh muraar. Chaudis (the fourteenth lunar day), God is pervading in every particle, and all the fourteen worlds (seven skies and seven earths according to Muslims belief) ਚੋਧਵੀ ਤਿੱਥ: ਪ੍ਰਭੂ ਜੀ ਸਾਰੀ ਸ੍ਰਿਸ਼ਟੀ ਵਿਚ ਸ੍ਰਿਸ਼ਟੀ ਦੇ ਜ਼ੱਰੇ ਜ਼ੱਰੇ ਵਿਚ ਵੱਸ ਰਹੇ ਹਨ।
ਸਤ ਸੰਤੋਖ ਕਾ ਧਰਹੁ ਧਿਆਨ ॥ sat santokh kaa Dharahu Dhi-aan. Concentrate on truth and contentment. ਆਪਣੀ ਬਿਰਤੀ ਸੱਚ ਅਤੇ ਸੰਤੁਸ਼ਟਤਾ ਨਾਲ ਜੋੜ।
ਕਥਨੀ ਕਥੀਐ ਬ੍ਰਹਮ ਗਿਆਨ ॥੧੫॥ kathnee kathee-ai barahm gi-aan. ||15|| Talk about the divine knowledge. ||15|| ਪਰਮੇਸ਼ਰ ਦੀ ਗਿਆਤ ਦੀ ਕਥਾ-ਵਾਰਤਾ ਉਚਾਰਨ ਕਰ ॥੧੫॥
ਪੂਨਿਉ ਪੂਰਾ ਚੰਦ ਅਕਾਸ ॥ pooni-o pooraa chand akaas. Puneo (the full moon night), the moon rises in the sky in its complete form. ਪੂਰਨਮਾਸ਼ੀ ਨੂੰ ਅਕਾਸ਼ ਵਿਚ ਪੂਰਾ ਚੰਦ ਚੜ੍ਹਦਾ ਹੈ l
ਪਸਰਹਿ ਕਲਾ ਸਹਜ ਪਰਗਾਸ ॥ pasrahi kalaa sahj pargaas. All its powers (or rays) spread in every direction and emanates peace-giving light all around. ਚੰਦ ਦੀਆਂ ਸਾਰੀਆਂ ਹੀ ਕਲਾਂ ਪਰਗਟ ਹੁੰਦੀਆਂ ਹਨ,
ਆਦਿ ਅੰਤਿ ਮਧਿ ਹੋਇ ਰਹਿਆ ਥੀਰ ॥ aad ant maDh ho-ay rahi-aa theer. God is eternally present from the beginning to the end and in between. ਸ਼ੁਰੂ ਤੋਂ ਅਖ਼ੀਰ ਤਕ ਤੇ ਵਿਚਕਾਰਲੇ ਸਮੇ ਵਿਚ (ਭਾਵ, ਸਦਾ ਹੀ) ਪਰਮਾਤਮਾ-ਮੌਜੂਦ ਹੈ।
ਸੁਖ ਸਾਗਰ ਮਹਿ ਰਮਹਿ ਕਬੀਰ ॥੧੬॥ sukh saagar meh rameh kabeer. ||16|| Kabir is immeressed in that God, the ocean of peace. ||16|| ਕਬੀਰ ਉਸ ਸੁਖਾਂ ਦੇ ਸਮੁੰਦਰ-ਪ੍ਰਭੂ ਵਿਚ ਲੀਨ ਹੋਇਆ ਹੋਇਆ ਹੈ।॥੧੬॥
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God. Realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗੁ ਗਉੜੀ ਵਾਰ ਕਬੀਰ ਜੀਉ ਕੇ ੭ ॥ raag ga-orhee vaar kabeer jee-o kay 7. Raag Gauree, Kabeer Jee: the seven days of the week.
ਬਾਰ ਬਾਰ ਹਰਿ ਕੇ ਗੁਨ ਗਾਵਉ ॥ baar baar har kay gun gaava-o. Again and again, at every instant I sing praises of God . ਮੈਂ ਹਰ ਵੇਲੇ ਪਰਮਾਤਮਾ ਦੇ ਗੁਣ ਗਾਉਂਦਾ ਹਾਂ
ਗੁਰ ਗਮਿ ਭੇਦੁ ਸੁ ਹਰਿ ਕਾ ਪਾਵਉ ॥੧॥ ਰਹਾਉ ॥ gur gam bhayd so har kaa paava-o. ||1|| rahaa-o. By seeking the guidance of the Guru, I have found this secret of realizing God ||1||Pause|| ਗੁਰੂ ਦੇ ਚਰਨਾਂ ਵਿਚ ਅੱਪੜ ਕੇ ਮੈਂ ਇਹ ਭੇਤ ਲੱਭ ਲਿਆ ਹੈ ਜਿਸ ਨਾਲ ਪਰਮਾਤਮਾ ਨੂੰ ਮਿਲ ਸਕੀਦਾ ਹੈ ॥੧॥ ਰਹਾਉ ॥
ਆਦਿਤ ਕਰੈ ਭਗਤਿ ਆਰੰਭ ॥ aadit karai bhagat aarambh. Aadit (Sunday), when one commences meditation on God, ਜੋ ਮਨੁੱਖ ਪਰਮਾਤਮਾ ਦੀ ਭਗਤੀ ਸ਼ੁਰੂ ਕਰਦਾ ਹੈ,
ਕਾਇਆ ਮੰਦਰ ਮਨਸਾ ਥੰਭ ॥ kaa-i-aa mandar mansaa thambh. one’s body becomes like a temple and one’s desire to find God becomes like a pillar of this temple. ਇਹ ਭਗਤੀ ਉਸ ਦੇ ਸਰੀਰ-ਘਰ ਨੂੰ ਥੰਮ੍ਹੀ ਦਾ ਕੰਮ ਦੇਂਦੀ ਹੈ,
ਅਹਿਨਿਸਿ ਅਖੰਡ ਸੁਰਹੀ ਜਾਇ ॥ ahinis akhand surhee jaa-ay. When day and night one’s conscious embellished with devotional worship remains uninterruptedly attuned to God, ਭਗਤੀ ਨਾਲ ਸੁਗੰਧਤ ਹੋਈ ਉਸ ਦੀ ਸੁਰਤ ਦਿਨ ਰਾਤ ਲਗਾਤਾਰ (ਪ੍ਰਭੂ-ਚਰਨਾਂ ਵਿਚ) ਜੁੜੀ ਰਹਿੰਦੀ ਹੈ।
ਤਉ ਅਨਹਦ ਬੇਣੁ ਸਹਜ ਮਹਿ ਬਾਇ ॥੧॥ ta-o anhad bayn sahj meh baa-ay. ||1|| then non stop divine music starts intuitively playing in the mind. ||1|| ਤਦੋਂ ਅਡੋਲਤਾ ਵਿਚ ਟਿਕਣ ਕਰਕੇ ਮਨ ਦੇ ਅੰਦਰ (ਮਾਨੋ) ਇੱਕ-ਰਸ ਬੰਸਰੀ ਵੱਜਦੀ ਹੈ ॥੧॥
ਸੋਮਵਾਰਿ ਸਸਿ ਅੰਮ੍ਰਿਤੁ ਝਰੈ ॥ somvaar sas amrit jharai. Somvar, (Monday), by singing God’s praises, such a state of tranquility begins to prevail in the mind as if ambrosial nectar is trickling within. ਹਰਿ ਕੇ ਗੁਨ’ ਗਾਵਣ ਨਾਲ ਮਨੁੱਖ ਦੇ ਮਨ ਵਿਚ) ਸ਼ਾਂਤੀ ਠੰਢ ਦਾ ਅੰਮ੍ਰਿਤ ਵਰ੍ਹਦਾ ਹੈ,
ਚਾਖਤ ਬੇਗਿ ਸਗਲ ਬਿਖ ਹਰੈ ॥ chaakhat bayg sagal bikh harai. By tasting this nectar, all evils are eradicated in an instant. (ਇਹ ਅੰਮ੍ਰਿਤ) ਚੱਖਣ ਨਾਲ ਮਨ ਤੁਰਤ ਸਾਰੇ ਵਿਕਾਰ ਦੂਰ ਕਰ ਦੇਂਦਾ ਹੈ,
ਬਾਣੀ ਰੋਕਿਆ ਰਹੈ ਦੁਆਰ ॥ banee roki-aa rahai du-aar. Yes, when through the Guru’s word the mind is kept restrained from evils, it remains focused on God. ਸਤਿਗੁਰੂ ਦੀ ਬਾਣੀ ਦੀ ਬਰਕਤ ਨਾਲ (ਮਨੁੱਖ ਦਾ ਵਿਕਾਰਾਂ ਵਲੋਂ) ਰੋਕਿਆ ਹੋਇਆ ਮਨ ਪ੍ਰਭੂ ਦੇ ਦਰ ਤੇ ਟਿਕਿਆ ਰਹਿੰਦਾ ਹੈ
ਤਉ ਮਨੁ ਮਤਵਾਰੋ ਪੀਵਨਹਾਰ ॥੨॥ ta-o man matvaaro peevanhaar. ||2|| Engrossed in God’s love, mind keeps drinking that ambrosial nectar. ||2|| ਅਤੇ ਮਸਤ ਹੋਇਆ ਮਨ ਉਸ ਅੰਮ੍ਰਿਤ ਨੂੰ ਪੀਂਦਾ ਰਹਿੰਦਾ ਹੈ ॥੨॥
ਮੰਗਲਵਾਰੇ ਲੇ ਮਾਹੀਤਿ ॥ mangalvaaray lay maaheet. Mangal vaar: (Tuesday), by singing God’s praises one protects his mind as if he makes a fort around it, ਹਰਿ ਕੇ ਗੁਨ’ ਗਾ ਕੇ ਮਨੁੱਖ ਆਪਣੇ ਮਨ ਦੇ ਦੁਆਲੇ ਸਿਫ਼ਤਿ-ਸਾਲਾਹ ਦਾ, ਮਾਨੋ, ਕਿਲ੍ਹਾ ਬਣਾ ਲੈਂਦਾ ਹੈ,
ਪੰਚ ਚੋਰ ਕੀ ਜਾਣੈ ਰੀਤਿ ॥ panch chor kee jaanai reet. and understands how the five evil impulses sway one’s mind towards undesirable deeds. ਕਾਮਾਦਿਕ ਪੰਜ ਚੋਰਾਂ ਦਾ ਹੱਲਾ ਕਰਨ ਦਾ ਢੰਗ ਸਮਝ ਲੈਂਦਾ ਹੈ (ਇਸ ਤਰ੍ਹਾਂ ਉਹਨਾਂ ਦਾ ਵਾਰ ਹੋਣ ਨਹੀਂ ਦੇਂਦਾ)।
ਘਰ ਛੋਡੇਂ ਬਾਹਰਿ ਜਿਨਿ ਜਾਇ ॥ ghar chhodayN baahar jin jaa-ay. O’ brother, forsaking such a house (body fort), you shouldn’t go outside and do not let the mind wander, (ਹੇ ਭਾਈ!) ਤੂੰ ਭੀ (ਐਸੇ) ਕਿਲ੍ਹੇ ਨੂੰ ਛੱਡ ਕੇ ਬਾਹਰ ਨਾਹ ਜਾਈਂ (ਭਾਵ, ਆਪਣੇ ਮਨ ਨੂੰ ਬਾਹਰ ਭਟਕਣ ਨ ਦੇਈਂ),
ਨਾਤਰੁ ਖਰਾ ਰਿਸੈ ਹੈ ਰਾਇ ॥੩॥ naatar kharaa risai hai raa-ay. ||3|| otherwise falling into evil ways, the mind would be miserable. ||3|| ਨਹੀਂ ਤਾਂ ਇਹ ਮਨ (ਵਿਕਾਰਾਂ ਵਿਚ ਪੈ ਕੇ) ਬੜਾ ਦੁਖੀ ਹੋਵੇਗਾ ॥੩॥
ਬੁਧਵਾਰਿ ਬੁਧਿ ਕਰੈ ਪ੍ਰਗਾਸ ॥ buDhvaar buDh karai pargaas. Budhvaar: (Wednesday), the person who illumines his mind with Naam, (‘ਬਾਰ ਬਾਰ ਹਰਿ ਕੇ ਗੁਨ’ ਗਾ ਕੇ, ਮਨੁੱਖ ਆਪਣੀ) ਸੂਝ ਵਿਚ ਪ੍ਰਭੂ ਦੇ ਨਾਮ ਦਾ ਚਾਨਣ ਪੈਦਾ ਕਰ ਲੈਂਦਾ ਹੈ,
ਹਿਰਦੈ ਕਮਲ ਮਹਿ ਹਰਿ ਕਾ ਬਾਸ ॥ hirdai kamal meh har kaa baas. realizes the presences of God in his heart. ਹਿਰਦੇ-ਕਮਲ ਵਿਚ ਪਰਮਾਤਮਾ ਦਾ ਨਿਵਾਸ ਬਣਾ ਲੈਂਦਾ ਹੈ;
ਗੁਰ ਮਿਲਿ ਦੋਊ ਏਕ ਸਮ ਧਰੈ ॥ ਉਰਧ ਪੰਕ ਲੈ ਸੂਧਾ ਕਰੈ ॥੪॥ gur mil do-oo ayk sam Dharai.uraDh pank lai sooDhaa karai. ||4|| By following the Guru’s teaching, he turns his heart away from Maya, towards meditation on God and thus brings about the union between the soul and God. ਗੁਰੂ ਨੂੰ ਮਿਲ ਕੇ ਮਾਇਆ ਵਲ ਪਰਤੇ ਮਨ ਨੂੰ ਪ੍ਰਭੂ ਦੇ ਸਨਮੁਖ ਕਰ ਦੇਂਦਾ ਹੈ ਤੇ ਆਤਮਾ ਤੇ ਪਰਮਾਤਮਾ ਦੀ ਸਾਂਝ ਬਣਾ ਦੇਂਦਾ ਹੈ,॥੪॥
ਬ੍ਰਿਹਸਪਤਿ ਬਿਖਿਆ ਦੇਇ ਬਹਾਇ ॥ barihaspat bikhi-aa day-ay bahaa-ay. Brehspat: (Thursday), one washes off the attachment to Maya by singing the praises of God. (‘ਬਾਰ ਬਾਰ ਹਰਿ ਕੇ ਗੁਨ’ ਗਾ ਕੇ, ਮਨੁੱਖ) ਮਾਇਆ (ਦੇ ਪ੍ਰਭਾਵ) ਨੂੰ (ਸਿਫ਼ਤਿ-ਸਾਲਾਹ ਦੇ ਪ੍ਰਵਾਹ ਵਿਚ) ਰੋੜ੍ਹ ਦੇਂਦਾ ਹੈ,
ਤੀਨਿ ਦੇਵ ਏਕ ਸੰਗਿ ਲਾਇ ॥ teen dayv ayk sang laa-ay. Forsaking the three phases of Maya, he remains absorbed in God’s remembrance. ਮਾਇਆ ਦੇ ਤਿੰਨੇ ਹੀ (ਬਲੀ) ਗੁਣਾਂ ਨੂੰ ਇੱਕ ਪ੍ਰਭੂ (ਦੀ ਯਾਦ) ਵਿਚ ਲੀਨ ਕਰ ਦੇਂਦਾ ਹੈ।
ਤੀਨਿ ਨਦੀ ਤਹ ਤ੍ਰਿਕੁਟੀ ਮਾਹਿ ॥ teen nadee tah tarikutee maahi. Three wrinkles of inner worry show up on the forehead of those who remain sinking in the three rivers of vice, virtue and power. (ਜੋ ਲੋਕ ਸਿਫ਼ਤਿ-ਸਾਲਾਹ ਛੱਡ ਕੇ ਮਾਇਆ ਦੀ) ਖਿੱਝ ਵਿਚ ਰਹਿੰਦੇ ਹਨ, ਉਹ ਮਾਇਆ ਦੀਆਂ ਤ੍ਰਿ-ਗੁਣੀ ਨਦੀਆਂ ਵਿਚ ਹੀ (ਗੋਤੇ ਖਾਂਦੇ) ਹਨ,
ਅਹਿਨਿਸਿ ਕਸਮਲ ਧੋਵਹਿ ਨਾਹਿ ॥੫॥ ahinis kasmal Dhoveh naahi. ||5|| They always commit sinful deeds and don’t wash off their sins. ||5|| ਦਿਨ ਰਾਤ ਮੰਦ-ਕਰਮ (ਕਰਦੇ ਹਨ, ਸਿਫ਼ਤਿ-ਸਾਲਾਹ ਤੋਂ ਵਾਂਜੇ ਰਹਿਣ ਕਰਕੇ ਉਹਨਾਂ ਨੂੰ) ਧੋਂਦੇ ਨਹੀਂ ਹਨ ॥੫॥
ਸੁਕ੍ਰਿਤੁ ਸਹਾਰੈ ਸੁ ਇਹ ਬ੍ਰਤਿ ਚੜੈ ॥ sukrit sahaarai so ih barat charhai. Sukrit: (Friday), one who endures the difficulties of doing virtuous deeds without becoming egotistical is climbing a steep hill. ‘ਬਾਰ ਬਾਰ ਹਰਿ ਕੇ ਗੁਨ’ ਗਾ ਕੇ, ਮਨੁੱਖ ਇਸ ਸਿਫ਼ਤਿ-ਸਾਲਾਹ ਦੀ) ਨੇਕ ਕਮਾਈ ਨੂੰ (ਆਪਣੇ ਜੀਵਨ ਦਾ) ਸਹਾਰਾ ਬਣਾ ਲੈਂਦਾ ਹੈ,ਅਤੇ ਇਸ ਔਖੀ ਘਾਟੀ ਉੱਤੇ ਚੜ੍ਹਦਾ ਹੈ
ਅਨਦਿਨ ਆਪਿ ਆਪ ਸਿਉ ਲੜੈ ॥ an-din aap aap si-o larhai. Such a person always fights with his mind to prevent from doing undesirable deeds. ਕਿ ਹਰ ਵੇਲੇ ਆਪਣੇ ਆਪ ਨਾਲ ਲੜਾਈ ਕਰਦਾ ਹੈ (ਭਾਵ, ਆਪਣੇ ਮਨ ਨੂੰ ਮੁੜ ਮੁੜ ਵਿਕਾਰਾਂ ਵਲੋਂ ਰੋਕਦਾ ਹੈ),
ਸੁਰਖੀ ਪਾਂਚਉ ਰਾਖੈ ਸਬੈ ॥ surkhee paaNcha-o raakhai sabai. Such a person controls all the five sensory organs, ਪੰਜਾਂ ਹੀ ਗਿਆਨ-ਇੰਦ੍ਰਿਆਂ ਨੂੰ ਵੱਸ ਵਿਚ ਰੱਖਦਾ ਹੈ,
ਤਉ ਦੂਜੀ ਦ੍ਰਿਸਟਿ ਨ ਪੈਸੈ ਕਬੈ ॥੬॥ ta-o doojee darisat na paisai kabai. ||6|| and never succumbs to bigotry or discrimination. ||6|| ਤਦੋਂ (ਕਿਸੇ ਉੱਤੇ ਭੀ) ਕਦੇ ਉਸ ਦੀ ਮੇਰ-ਤੇਰ ਦੀ ਨਿਗਾਹ ਨਹੀਂ ਪੈਂਦੀ ॥੬॥
ਥਾਵਰ ਥਿਰੁ ਕਰਿ ਰਾਖੈ ਸੋਇ ॥ thaavar thir kar raakhai so-ay. Thaavar: (Saturday), by meditating on Naam, one keeps enshrined, ਬਾਰ ਬਾਰ ਹਰਿ ਕੇ ਗੁਨ’ ਗਾ ਕੇ, ਮਨੁੱਖ) ਉਸ ਜੋਤ ਨੂੰ ਆਪਣੇ ਅੰਦਰ ਸਾਂਭ ਕੇ ਰੱਖਦਾ ਹੈ,
ਜੋਤਿ ਦੀ ਵਟੀ ਘਟ ਮਹਿ ਜੋਇ ॥ jot dee vatee ghat meh jo-ay. the beautiful divine light which is shining in each heart. ਰੱਬੀ ਨੂਰ ਦੀ ਜੋ ਸੁਹਣੀ ਜਿਹੀ ਨਿੱਕੀ ਜਿਹੀ ਜੋਤ ਹਰੇਕ ਹਿਰਦੇ ਵਿਚ ਹੁੰਦੀ ਹੈ I
ਬਾਹਰਿ ਭੀਤਰਿ ਭਇਆ ਪ੍ਰਗਾਸੁ ॥ baahar bheetar bha-i-aa pargaas. Such a person beholds the illumination of this divine light both within and in the entire universe. ਉਸ ਦੇ ਅੰਦਰ-ਬਾਹਰ ਜੋਤ ਦਾ ਹੀ ਪ੍ਰਕਾਸ਼ ਹੋ ਜਾਂਦਾ ਹੈ ਉਸ ਨੂੰ ਆਪਣੇ ਅੰਦਰ ਤੇ ਸਾਰੀ ਸ੍ਰਿਸ਼ਟੀ ਵਿਚ ਇਕੋ ਪਰਮਾਤਮਾ ਦੀ ਹੀ ਜੋਤ ਦਿੱਸਦੀ ਹੈ)।
ਤਬ ਹੂਆ ਸਗਲ ਕਰਮ ਕਾ ਨਾਸੁ ॥੭॥ tab hoo-aa sagal karam kaa naas. ||7|| Then all his past deeds are destroyed. ||7|| ਇਸ ਅਵਸਥਾ ਵਿਚ ਅੱਪੜ ਕੇ ਉਸ ਦੇ ਪਿਛਲੇ ਕੀਤੇ ਸਾਰੇ ਕਰਮਾਂ (ਦੇ ਸੰਸਕਾਰਾਂ) ਦਾ ਨਾਸ ਹੋ ਜਾਂਦਾ ਹੈ ॥੭॥
error: Content is protected !!
Scroll to Top
https://pdp.pasca.untad.ac.id/apps/akun-demo/ https://pkm-bendungan.trenggalekkab.go.id/apps/demo-slot/ https://biroorpeg.tualkota.go.id/birodemo/ https://biroorpeg.tualkota.go.id/public/ggacor/ https://sinjaiutara.sinjaikab.go.id/images/mdemo/ https://sinjaiutara.sinjaikab.go.id/wp-content/macau/ http://kesra.sinjaikab.go.id/public/data/rekomendasi/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ jp1131
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://pdp.pasca.untad.ac.id/apps/akun-demo/ https://pkm-bendungan.trenggalekkab.go.id/apps/demo-slot/ https://biroorpeg.tualkota.go.id/birodemo/ https://biroorpeg.tualkota.go.id/public/ggacor/ https://sinjaiutara.sinjaikab.go.id/images/mdemo/ https://sinjaiutara.sinjaikab.go.id/wp-content/macau/ http://kesra.sinjaikab.go.id/public/data/rekomendasi/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ jp1131
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html