Page 33
ਸਤਗੁਰਿ ਮਿਲਿਐ ਸਦ ਭੈ ਰਚੈ ਆਪਿ ਵਸੈ ਮਨਿ ਆਇ ॥੧॥
satgur mili-ai sad bhai rachai aap vasai man aa-ay. ||1||
Meeting the True Guru, one is permeated forever with the revered fear of God who Himself comes to dwell within the mind.
ਗੁਰੂ ਦੇ ਮਿਲਣ ਨਾਲ ਮਨੁੱਖ ਦਾ ਮਨ ਪ੍ਰਭੂ ਦੇ ਡਰ-ਅਦਬ ਵਿਚ ਭਿੱਜਾ ਰਹਿੰਦਾ ਹੈ, ਪ੍ਰਭੂ ਆਪ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ
ਭਾਈ ਰੇ ਗੁਰਮੁਖਿ ਬੂਝੈ ਕੋਇ ॥
bhaa-ee ray gurmukh boojhai ko-ay.
O’ brother, only rare persons realize God by following the Guru’s teachings.
ਹੇ ਭਾਈ ਕੋਈ ਵਿਰਲਾ ਮਨੁੱਖ ਹੀ ਪ੍ਰਭੂ ਨੂੰ ਗੁਰੂ ਦੀ ਰਾਹੀਂ ਸਮਝਦਾ ਹੈ।
ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ ॥੧॥ ਰਹਾਉ ॥
bin boojhay karam kamaavnay janam padaarath kho-ay. ||1|| rahaa-o.
Performing rituals without understanding is wasting valuable human life.
ਸਮਝਣ ਤੋਂ ਬਿਨਾ (ਮਿਥੇ ਹੋਏ ਧਾਰਿਮਕ) ਕੰਮ ਕਰਨ ਨਾਲ ਮਨੁੱਖ ਕੀਮਤੀ ਮਨੁੱਖਾ ਜਨਮ ਗਵਾ ਲੈਂਦਾ ਹੈ l
ਜਿਨੀ ਚਾਖਿਆ ਤਿਨੀ ਸਾਦੁ ਪਾਇਆ ਬਿਨੁ ਚਾਖੇ ਭਰਮਿ ਭੁਲਾਇ ॥
jinee chaakhi-aa tinee saad paa-i-aa bin chaakhay bharam bhulaa-ay.
Those who have tasted the nectar of God’s Name, enjoy its flavor; without tasting it, they wander in doubt, lost and deceived.
ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਰਸ ਚੱਖਿਆ ਹੈ ਉਹਨਾਂ ਨੇ ਇਸ ਦਾ ਸੁਆਦ ਮਾਣਿਆ ਹੈ। ਇਸ ਤੋਂ ਬਿਨਾ ਮਨੁੱਖ ਮਾਇਆ ਦੀ ਭਟਕਣਾ ਵਿਚ ਕੁਰਾਹੇ ਪੈ ਜਾਂਦਾ ਹੈ।
ਅੰਮ੍ਰਿਤੁ ਸਾਚਾ ਨਾਮੁ ਹੈ ਕਹਣਾ ਕਛੂ ਨ ਜਾਇ ॥
amrit saachaa naam hai kahnaa kachhoo na jaa-ay.
God’s eternal Name is the Ambrosial Nectar; no one can describe it.
ਪਰਮਾਤਮਾ ਦਾ ਸਦਾ-ਥਿਰ ਨਾਮ ਆਤਮਕ ਜੀਵਨ ਦੇਣ ਵਾਲਾ ਰਸ ਹੈ, ਇਸ ਦਾ ਸੁਆਦ ਦੱਸਿਆ ਨਹੀਂ ਜਾ ਸਕਦਾ।
ਪੀਵਤ ਹੂ ਪਰਵਾਣੁ ਭਇਆ ਪੂਰੈ ਸਬਦਿ ਸਮਾਇ ॥੨॥
peevat hoo parvaan bha-i-aa poorai sabad samaa-ay. ||2||
Absorbed in the perfect Guru’s word, upon drinking the nectar of Naam one is immediately accepted in God’s court.
ਪੂਰੇ ਗੁਰੂ ਦੇ ਸ਼ਬਦ ਵਿਚ ਲੀਨ ਹੋ ਕੇ ਨਾਮ-ਅੰਮ੍ਰਿਤ ਪੀਂਦਿਆਂ ਹੀ ਮਨੁੱਖ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਹੋ ਜਾਂਦਾ ਹੈ l
ਆਪੇ ਦੇਇ ਤ ਪਾਈਐ ਹੋਰੁ ਕਰਣਾ ਕਿਛੂ ਨ ਜਾਇ ॥
aapay day-ay ta paa-ee-ai hor karnaa kichhoo na jaa-ay.
We receive the gift of this nectar only if He Himself bestows it upon us. Nothing else can be done to obtain it.
ਜੇਕਰ ਵਾਹਿਗੁਰੂ ਆਪ ਹੀ ਦੇਵੇ, ਤਦ ਅੰਮ੍ਰਿਤ ਪਾਈਦਾ ਹੈ। ਹੋਰਸ- ਉਪਾਓ ਕੀਤਾ ਨਹੀਂ ਜਾ ਸਕਦਾ।
ਦੇਵਣ ਵਾਲੇ ਕੈ ਹਥਿ ਦਾਤਿ ਹੈ ਗੁਰੂ ਦੁਆਰੈ ਪਾਇ ॥
dayvan vaalay kai hath daat hai guroo du-aarai paa-ay.
The Gift is in the Hands of the Great Giver, and one receives it through the Guru.
ਬਖ਼ਸ਼ੀਸ਼ ਦਾਤੇ ਦੇ ਹੱਥ ਵਿੱਚ ਹੈ। ਸਾਨੂੰ ਇਹ ਗੁਰਾਂ ਤੋਂ ਪਰਾਪਤ ਹੁੰਦੀ ਹੈ।
ਜੇਹਾ ਕੀਤੋਨੁ ਤੇਹਾ ਹੋਆ ਜੇਹੇ ਕਰਮ ਕਮਾਇ ॥੩॥
jayhaa keeton tayhaa ho-aa jayhay karam kamaa-ay. ||3||
One becomes as God made him based upon the past deeds
ਪਰਮਾਤਮਾ ਨੇ ਜੀਵ ਨੂੰ ਕਰਮਾ ਅਨੁਸਾਰ ਜਿਹੋ ਜਿਹਾ ਬਣਾਇਆ, ਜੀਵ ਉਹੋ ਜਿਹਾ ਬਣ ਗਿਆ l
ਜਤੁ ਸਤੁ ਸੰਜਮੁ ਨਾਮੁ ਹੈ ਵਿਣੁ ਨਾਵੈ ਨਿਰਮਲੁ ਨ ਹੋਇ ॥
jat sat sanjam naam hai vin naavai nirmal na ho-ay.
God’s Name, is the abstinence, truthfulness, and self-restraint. Without meditating on Naam, no one becomes pure.
ਪਰਮਾਤਮਾ ਦਾ ਨਾਮ ਹੀ ਜਤ ਹੈ, ਨਾਮ ਹੀ ਸਤ ਹੈ ਨਾਮ ਹੀ ਸੰਜਮ ਹੈ, ਨਾਮ ਤੋਂ ਬਿਨਾ ਮਨੁੱਖ ਪਵਿਤ੍ਰ ਨਹੀਂ ਹੋ ਸਕਦਾ।
ਪੂਰੈ ਭਾਗਿ ਨਾਮੁ ਮਨਿ ਵਸੈ ਸਬਦਿ ਮਿਲਾਵਾ ਹੋਇ ॥
poorai bhaag naam man vasai sabad milaavaa ho-ay.
Through perfect good fortune, the Naam comes to dwell within the mind. Through the Guru’s word, one merges into Him.
ਵੱਡੀ ਕਿਸਮਤ ਨਾਲ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ।
ਨਾਨਕ ਸਹਜੇ ਹੀ ਰੰਗਿ ਵਰਤਦਾ ਹਰਿ ਗੁਣ ਪਾਵੈ ਸੋਇ ॥੪॥੧੭॥੫੦॥
naanak sehjay hee rang varatdaa har gun paavai so-ay. ||4||17||50||
O’ Nanak, one who is intuitively imbued with God’s Love, develops His virtues.
ਹੇ ਨਾਨਕ! ਜੇਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਜੀਵਨ ਬਿਤੀਤ ਕਰਦਾ ਹੈ ਉਹ ਮਨੁੱਖ ਪਰਮਾਤਮਾ ਦੇ ਗੁਣ ਆਪਣੇ ਅੰਦਰ ਵਸਾ ਲੈਂਦਾ ਹੈ l
ਸਿਰੀਰਾਗੁ ਮਹਲਾ ੩ ॥
sireeraag mehlaa 3.
Siree Raag, by the Third Guru:
ਕਾਂਇਆ ਸਾਧੈ ਉਰਧ ਤਪੁ ਕਰੈ ਵਿਚਹੁ ਹਉਮੈ ਨ ਜਾਇ ॥
kaaN-i-aa saaDhai uraDh tap karai vichahu ha-umai na jaa-ay.
One may torment one’s body with extremes of self-discipline, practice intensive meditation and hang upside-down, but still ego does not go from within.
ਆਦਮੀ ਆਪਣੀ ਦੇਹਿ ਨੂੰ ਦੁਖ ਦੇਵੇ ਅਤੇ ਮੂਧਾ ਹੋ ਕੇ ਤਪੱਸਿਆ ਕਰੇ, ਪਰ ਉਸਦਾ ਹੰਕਾਰ ਉਸ ਦੇ ਅੰਦਰੋਂ ਨਹੀਂ ਜਾਂਦਾ।
ਅਧਿਆਤਮ ਕਰਮ ਜੇ ਕਰੇ ਨਾਮੁ ਨ ਕਬ ਹੀ ਪਾਇ ॥
aDhi-aatam karam jay karay naam na kab hee paa-ay.
One may perform religious rituals, still that person would never attain the Naam.
ਜੇਕਰ ਉਹ ਬਨਾਵਟੀ ਰੂਹਾਨੀ ਸੰਸਕਾਰ ਕਰੇ ਉਸ ਨੂੰ ਹਰੀ ਦਾ ਨਾਮ ਕਦਾਚਿੱਤ ਪਰਾਪਤ ਨਹੀਂ ਹੋਣਾ।
ਗੁਰ ਕੈ ਸਬਦਿ ਜੀਵਤੁ ਮਰੈ ਹਰਿ ਨਾਮੁ ਵਸੈ ਮਨਿ ਆਇ ॥੧॥
gur kai sabad jeevat marai har naam vasai man aa-ay. ||1||
Following the Guru’s teachings, when one completely eradicates one’s ego (as if one has died while yet alive), then God’s Name comes to dwell within the mind.
ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਸਹੈਤਾ ਨਾਲ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਵਿਕਾਰਾਂ ਵਲੋਂ ਬਚਦਾ ਹੈ, ਉਸ ਦੇ ਮਨ ਵਿਚ ਪ੍ਰਭੂ ਦਾ ਨਾਮ ਆ ਵੱਸਦਾ ਹੈ l
ਸੁਣਿ ਮਨ ਮੇਰੇ ਭਜੁ ਸਤਗੁਰ ਸਰਣਾ ॥
sun man mayray bhaj satgur sarnaa.
Listen, O my mind: hurry to the Protection of the Guru’s Sanctuary.
ਹੇ ਮੇਰੇ ਮਨ! (ਮੇਰੀ ਗੱਲ) ਸੁਣ, ਸਤਿਗੁਰੂ ਦੀ ਸਰਨ ਪਉ।
ਗੁਰ ਪਰਸਾਦੀ ਛੁਟੀਐ ਬਿਖੁ ਭਵਜਲੁ ਸਬਦਿ ਗੁਰ ਤਰਣਾ ॥੧॥ ਰਹਾਉ ॥
gur parsaadee chhutee-ai bikh bhavjal sabad gur tarnaa. ||1|| rahaa-o.
It is through the Guru’s Grace that we are saved and cross the poisonous world-ocean full of vices.
ਗੁਰੂ ਦੀ ਕਿਰਪਾ ਨਾਲ ਹੀ ਮਾਇਆ ਦੇ ਪ੍ਰਭਾਵ ਤੋਂ ਬਚੀਦਾ ਹੈ, ਅਤੇ ਜ਼ਹਿਰ ਦੇ ਭਿਆਨਕ ਸੰਸਾਰ ਸਮੁੰਦਰ ਤੋਂ ਤਰ ਸਕੀਦਾ ਹੈ l
ਤ੍ਰੈ ਗੁਣ ਸਭਾ ਧਾਤੁ ਹੈ ਦੂਜਾ ਭਾਉ ਵਿਕਾਰੁ ॥
tarai gun sabhaa Dhaat hai doojaa bhaa-o vikaar.
Everything under the influence of the three modes of Maya (vice, virtue and power) shall perish. The love of duality leads one to indulge in vices.
ਨਾਸਵੰਤ ਹਨ, ਤਿੰਨਾਂ ਲੱਛਣਾ ਨਾਲ ਸੰਬਧਤ ਸਮੂਹ ਕਰਮ l ਦੂਜਾ ਭਾਉ ਮਨ ਵਿਚ ਵਿਕਾਰ ਹੀ ਪੈਦਾ ਕਰਦਾ ਹੈ।
ਪੰਡਿਤੁ ਪੜੈ ਬੰਧਨ ਮੋਹ ਬਾਧਾ ਨਹ ਬੂਝੈ ਬਿਖਿਆ ਪਿਆਰਿ ॥
pandit parhai banDhan moh baaDhaa nah boojhai bikhi-aa pi-aar.
The Pandit reads the scriptures motivated by attachment (for material gain). Engrossed in love of the poison (of Maya), he fails to realize God.
ਮਾਇਆ ਵਿਚ ਜਕੜਿਆਂ ਹੋਇਆ ਪੰਡਿਤ ਧਰਮ ਗ੍ਰੰਥ ਵਾਚਦਾ ਹੈ, ਪਾਪ ਨਾਲ ਰਚਿਆ ਹੋਇਆ, ਉਹ ਹਰੀ ਨੂੰ ਨਹੀਂ ਸਮਝਦਾ।
ਸਤਗੁਰਿ ਮਿਲਿਐ ਤ੍ਰਿਕੁਟੀ ਛੂਟੈ ਚਉਥੈ ਪਦਿ ਮੁਕਤਿ ਦੁਆਰੁ ॥੨॥
satgur mili-ai tarikutee chhootai cha-uthai pad mukat du-aar. ||2||
Only by meeting the true Guru, one finds release from the three attributes of Maya (vice, virtue and power) and reaches the fourth state of salvation.
ਸੱਚੇ ਗੁਰਾਂ ਨੂੰ ਮਿਲਣ ਦੁਆਰਾ ਆਦਮੀ ਮਾਇਆ- ਮੋਹ ਦੀ ਕੈਦ ਤੋਂ ਛੁਟਕਾਰਾ ਪਾ ਜਾਂਦਾ ਹੈ ਅਤੇ ਚੋਥੀ ਆਤਮਕ ਅਵਸਥਾ ਅੰਦਰ ਮੋਖ ਪਾ ਲੈਂਦਾ ਹੈ।
ਗੁਰ ਤੇ ਮਾਰਗੁ ਪਾਈਐ ਚੂਕੈ ਮੋਹੁ ਗੁਬਾਰੁ ॥
gur tay maarag paa-ee-ai chookai moh gubaar.
Through the Guru, the righteous Path for life is found, and the darkness of emotional attachment is dispelled.
ਗੁਰੂ ਪਾਸੋਂ ਜੀਵਨ ਦਾ ਸਹੀ ਰਸਤਾ ਲੱਭ ਪੈਂਦਾ ਹੈ (ਮਨ ਵਿਚੋਂ) ਮੋਹ (ਦਾ) ਹਨੇਰਾ ਦੂਰ ਹੋ ਜਾਂਦਾ ਹੈ।
ਸਬਦਿ ਮਰੈ ਤਾ ਉਧਰੈ ਪਾਏ ਮੋਖ ਦੁਆਰੁ ॥
sabad marai taa uDhrai paa-ay mokh du-aar.
Following the Guru’s word, when one so erases the self-conceit as if one has died while still alive, only then one is emancipated and achieves salvation.
ਜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਦੇ ਮੋਹ ਵਲੋਂ ਮਰ ਜਾਏ ਤਾਂ ਉਹ ਬਚ ਜਾਂਦਾ ਹੈ, ਮੁਕਤੀ ਪਾ ਲੈਂਦਾਹੈ।
ਗੁਰ ਪਰਸਾਦੀ ਮਿਲਿ ਰਹੈ ਸਚੁ ਨਾਮੁ ਕਰਤਾਰੁ ॥੩॥
gur parsaadee mil rahai sach naam kartaar. ||3||
By Guru’s Grace, one remains united with the eternal Name of the Creator.
ਗੁਰਾਂ ਦੀ ਦਇਆ ਦੁਆਰ ਉਹ ਸਿਰਜਣਹਾਰ ਦੇ ਸੱਚੇ ਨਾਮ ਅੰਦਰ ਲੀਨ ਹੋਇਆ ਰਹਿੰਦਾ ਹੈ।
ਇਹੁ ਮਨੂਆ ਅਤਿ ਸਬਲ ਹੈ ਛਡੇ ਨ ਕਿਤੈ ਉਪਾਇ ॥
ih manoo-aa at sabal hai chhaday na kitai upaa-ay.
This mind is very powerful. It does not release a person by any means.
ਇਹ ਮਨ ਅਤਿਅੰਤ ਬਲਵਾਨ ਹੈ ਅਤੇ ਕਿਸੇ ਭੀ ਯਤਨ ਦੁਆਰਾ ਇਹ ਆਦਮੀ ਦੀ ਖਲਾਸੀ ਨਹੀਂ ਕਰਦਾ।
ਦੂਜੈ ਭਾਇ ਦੁਖੁ ਲਾਇਦਾ ਬਹੁਤੀ ਦੇਇ ਸਜਾਇ ॥
doojai bhaa-ay dukh laa-idaa bahutee day-ay sajaa-ay.
The mind affects man with the disease of duality and inflicts severe punishment.
ਮਾਇਆ ਦੇ ਪਿਆਰ ਵਿਚ ਫਸਾ ਕੇ (ਮਨੁੱਖ ਨੂੰ) ਦੁੱਖ ਚੰਬੋੜ ਦੇਂਦਾ ਹੈ, ਤੇ ਬੜੀ ਸਜ਼ਾ ਦੇਂਦਾ ਹੈ।
ਨਾਨਕ ਨਾਮਿ ਲਗੇ ਸੇ ਉਬਰੇ ਹਉਮੈ ਸਬਦਿ ਗਵਾਇ ॥੪॥੧੮॥੫੧॥
naanak naam lagay say ubray ha-umai sabad gavaa-ay. ||4||18||51||
O’ Nanak, those who shed their ego through the Guru’s word and are attuned to God’s Name, are saved.
ਹੇ ਨਾਨਕ! ਜੇਹੜੇ ਗੁਰੂ ਦੇ ਸ਼ਬਦ ਦੀ ਰਾਹੀਂ ਹਉਮੈ ਦੂਰ ਕਰ ਕੇ ਪਰਮਾਤਮਾ ਦੇ ਨਾਮ ਵਿਚ ਜੁੜਦੇ ਹਨ, ਉਹ ਇਸ ਤੋਂ ਬਚਦੇ ਹਨl
ਸਿਰੀਰਾਗੁ ਮਹਲਾ ੩ ॥
sireeraag mehlaa 3.
Siree Raag, by the Third Guru:
ਕਿਰਪਾ ਕਰੇ ਗੁਰੁ ਪਾਈਐ ਹਰਿ ਨਾਮੋ ਦੇਇ ਦ੍ਰਿੜਾਇ ॥
kirpaa karay gur paa-ee-ai har naamo day-ay drirh-aa-ay.
When He shows mercy, the Guru is met, who implants God’s Name in the heart.
ਜਦੋਂ ਪ੍ਰਭੂ ਕਿਰਪਾ ਕਰਦਾ ਹੈ ਤਾਂ ਗੁਰੂ ਮਿਲਦਾ ਹੈ, ਗੁਰੂ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਦਾ ਨਾਮ ਪੱਕਾ ਕਰ ਦੇਂਦਾ ਹੈ।
ਬਿਨੁ ਗੁਰ ਕਿਨੈ ਨ ਪਾਇਓ ਬਿਰਥਾ ਜਨਮੁ ਗਵਾਇ ॥
bin gur kinai na paa-i-o birthaa janam gavaa-ay.
Without following the Guru’s teachings, no one has ever realized God’s Name, without which one wastes away his life in vain.
ਗੁਰਾਂ ਦੇ ਬਾਝੋਂ ਕਿਸੇ ਨੂੰ ਭੀ ਨਾਮ ਪਰਾਪਤ ਨਹੀਂ ਹੋਇਆ ਅਤੇ ਆਦਮੀ ਆਪਣਾ ਜੀਵਨ ਨਿਸਫਲ ਗੁਆ ਲੈਂਦਾ ਹੈ।
ਮਨਮੁਖ ਕਰਮ ਕਮਾਵਣੇ ਦਰਗਹ ਮਿਲੈ ਸਜਾਇ ॥੧॥
manmukh karam kamaavnay dargeh milai sajaa-ay. ||1||
By performing ritualistic deeds, a manmukh suffers punishment in God’s court.
ਮਿੱਥੇ ਹੋਏ ਧਾਰਮਿਕ ਕੰਮ ਕੀਤਿਆਂ ਭੀ ਮਨਮੁਖ ਨੂੰ ਪ੍ਰਭੂ ਦੀ ਦਰਗਾਹ ਵਿਚ ਸਜ਼ਾ ਹੀ ਮਿਲਦੀ ਹੈ l
ਮਨ ਰੇ ਦੂਜਾ ਭਾਉ ਚੁਕਾਇ ॥
man ray doojaa bhaa-o chukaa-ay.
O mind, give up the love of duality.
ਹੇ ਮੇਰੇ ਮਨ! ਆਪਣੇ ਅੰਦਰੋਂ ਮਾਇਆ ਦਾ ਪਿਆਰ ਦੂਰ ਕਰ।
ਅੰਤਰਿ ਤੇਰੈ ਹਰਿ ਵਸੈ ਗੁਰ ਸੇਵਾ ਸੁਖੁ ਪਾਇ ॥ ਰਹਾਉ ॥
antar tayrai har vasai gur sayvaa sukh paa-ay. rahaa-o.
God dwells within you; serving the Guru, you shall find peace.
ਪਰਮਾਤਮਾ ਤੇਰੇ ਅੰਦਰ ਵੱਸਦਾ ਹੈ l ਗੁਰੂ ਦੀ ਦੱਸੀ ਸੇਵਾ ਭਗਤੀ ਕੀਤਿਆਂ ਆਤਮਕ ਸੁੱਖ ਲੱਭਦਾ ਹੈ l
ਸਚੁ ਬਾਣੀ ਸਚੁ ਸਬਦੁ ਹੈ ਜਾ ਸਚਿ ਧਰੇ ਪਿਆਰੁ ॥
sach banee sach sabad hai jaa sach Dharay pi-aar.
When a person cultivates love for the eternal God then that person realizes that the Guru’s word (Gurbani) is the divine word.
ਜਦੋਂ ਮਨੁੱਖ ਸਦਾ-ਥਿਰ ਪ੍ਰਭੂ ਵਿਚ ਪਿਆਰ ਜੋੜਦਾ ਹੈ, ਤਦੋਂ ਉਸ ਨੂੰ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਯਥਾਰਥ ਪ੍ਰਤੀਤ ਹੁੰਦਾ ਹੈ l
ਹਰਿ ਕਾ ਨਾਮੁ ਮਨਿ ਵਸੈ ਹਉਮੈ ਕ੍ਰੋਧੁ ਨਿਵਾਰਿ ॥
har kaa naam man vasai ha-umai kroDh nivaar.
By eradicating egotism and anger, God’s Name comes to dwell in the mind.
ਹਉਮੈ ਤੇ ਕ੍ਰੋਧ ਦੂਰ ਕਰ ਕੇ ਪਰਮਾਤਮਾ ਦਾ ਨਾਮ ਮਨੁੱਖ ਦੇ ਮਨ ਵਿਚ ਆ ਵੱਸਦਾ ਹੈ।
ਮਨਿ ਨਿਰਮਲ ਨਾਮੁ ਧਿਆਈਐ ਤਾ ਪਾਏ ਮੋਖ ਦੁਆਰੁ ॥੨॥
man nirmal naam Dhi-aa-ee-ai taa paa-ay mokh du-aar. ||2||
By meditating on Naam with a pure mind, liberation (from vices) is achieved.
ਪਵਿਤ੍ਰ ਮਨ ਦੇ ਰਾਹੀਂ ਪ੍ਰਭੂ ਦਾ ਨਾਮ ਸਿਮਰਿਆ ਮਨੁੱਖ ਵਿਕਾਰਾਂ ਤੋਂ ਖ਼ਲਾਸੀ ਦਾ ਰਾਹ ਲੱਭ ਲੈਂਦਾ ਹੈ ॥
ਹਉਮੈ ਵਿਚਿ ਜਗੁ ਬਿਨਸਦਾ ਮਰਿ ਜੰਮੈ ਆਵੈ ਜਾਇ ॥
ha-umai vich jag binasdaa mar jammai aavai jaa-ay.
Engrossed in egotism, the world perishes. It dies and is re-born; it continues coming and going in reincarnation.
ਜਗਤ ਹਉਮੈ ਵਿਚ ਫਸ ਕੇ ਆਤਮਕ ਮੌਤ ਸਹੇੜਦਾ ਹੈ ਤੇ ਮੁੜ ਮੁੜ ਜੰਮਦਾ ਮਰਦਾ ਰਹਿੰਦਾ ਹੈ।
ਮਨਮੁਖ ਸਬਦੁ ਨ ਜਾਣਨੀ ਜਾਸਨਿ ਪਤਿ ਗਵਾਇ ॥
manmukh sabad na jaannee jaasan pat gavaa-ay.
The self-willed do not realize the value of the Guru’s word; they forfeit their honor, and depart in disgrace.
ਮਨਮੁਖ ਗੁਰੂ ਦੇ ਸ਼ਬਦ (ਦੀ ਕਦਰ) ਨਹੀਂ ਜਾਣਦੇ, ਉਹ ਆਪਣੀ ਇੱਜ਼ਤ ਗਵਾ ਕੇ ਹੀ (ਜਗਤ ਵਿਚੋਂ) ਟੁਰਦੇ ਹਨ।
ਗੁਰ ਸੇਵਾ ਨਾਉ ਪਾਈਐ ਸਚੇ ਰਹੈ ਸਮਾਇ ॥੩॥
gur sayvaa naa-o paa-ee-ai sachay rahai samaa-ay. ||3||
By serving the Guru (by following his teachings), God’s Name is realized, and one remains absorbed in the eternal God.
ਗੁਰੂ ਦੀ ਦੱਸੀ ਸੇਵਾ-ਭਗਤੀ ਕੀਤਿਆਂ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਹੈ, ਤੇ ਮਨੁੱਖ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ l