Guru Granth Sahib Translation Project

Guru granth sahib page-309

Page 309

ਓਇ ਅਗੈ ਕੁਸਟੀ ਗੁਰ ਕੇ ਫਿਟਕੇ ਜਿ ਓਸੁ ਮਿਲੈ ਤਿਸੁ ਕੁਸਟੁ ਉਠਾਹੀ ॥ o-ay agai kustee gur kay fitkay je os milai tis kusat uthaahee. Being cursed by the Guru, they are cut off from the society like lepers and whoever associates with them also becomes leprous like them. ਗੁਰੂ ਤੋਂ ਖੁੰਝੇ ਹੋਏ ਉਹ ਤਾਂ ਅੱਗੇ ਹੀ ਕੋਹੜੇ ਹਨ, ਜੋ ਕੋਈ ਅਜੇਹੇ ਮਨੁੱਖ ਦਾ ਸੰਗ ਕਰਦਾ ਹੈ ਉਸ ਨੂੰ ਭੀ ਕੋਹੜ ਚਮੋੜ ਦੇਂਦੇ ਹਨ।
ਹਰਿ ਤਿਨ ਕਾ ਦਰਸਨੁ ਨਾ ਕਰਹੁ ਜੋ ਦੂਜੈ ਭਾਇ ਚਿਤੁ ਲਾਹੀ ॥ har tin kaa darsan naa karahu jo doojai bhaa-ay chit laahee. O’ my friends, for God sake, don’t see even the sight of those who attune their mind to the love of duality (worldly things, instead of God). (ਹੇ ਸਿੱਖੋ!) ਰੱਬ ਕਰਕੇ ਉਹਨਾਂ ਦਾ ਦਰਸ਼ਨ ਭੀ ਨਾ ਕਰੋ ਜੋ (ਸਤਿਗੁਰੂ ਨੂੰ ਛੱਡ ਕੇ) ਮਾਇਆ ਦੇ ਪਿਆਰ ਵਿਚ ਚਿਤ ਜੋੜਦੇ ਹਨ।
ਧੁਰਿ ਕਰਤੈ ਆਪਿ ਲਿਖਿ ਪਾਇਆ ਤਿਸੁ ਨਾਲਿ ਕਿਹੁ ਚਾਰਾ ਨਾਹੀ ॥ Dhur kartai aap likh paa-i-aa tis naal kihu chaaraa naahee. There can be no escape from what the Creator has preordained for them. ਉਸ ਤੋਂ ਬਚਣ ਦਾ ਕੋਈ ਹੀਲਾ ਨਹੀਂ, ਜੋ ਮੁੱਢ ਤੋਂ ਖੁਦ ਸਿਰਜਣਹਾਰ ਨੇ ਲਿਖ ਛੱਡਿਆ ਹੈ।
ਜਨ ਨਾਨਕ ਨਾਮੁ ਅਰਾਧਿ ਤੂ ਤਿਸੁ ਅਪੜਿ ਕੋ ਨ ਸਕਾਹੀ ॥ jan naanak naam araaDh too tis aparh ko na sakaahee. O’ Nanak, remember Naam with loving devotion, no one can measure up to the one who remembers God’s Name. ਹੇ ਦਾਸ ਨਾਨਕ! ਤੂੰ ਨਾਮ ਜਪ, ਨਾਮ ਜਪਣ ਵਾਲੇ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ।
ਨਾਵੈ ਕੀ ਵਡਿਆਈ ਵਡੀ ਹੈ ਨਿਤ ਸਵਾਈ ਚੜੈ ਚੜਾਹੀ ॥੨॥ naavai kee vadi-aa-ee vadee hai nit savaa-ee charhai charhaahee. ||2|| Great is the glory of Naam, it multiplies every day. ||2|| ਨਾਮ ਦੀ ਮਹਿਮਾ ਬਹੁਤ ਵੱਡੀ ਹੈ, ਦਿਨੋ ਦਿਨ ਵਧਦੀ ਜਾਂਦੀ ਹੈ l
ਮਃ ੪ ॥ mehlaa 4. Salok, Fourth Guru:
ਜਿ ਹੋਂਦੈ ਗੁਰੂ ਬਹਿ ਟਿਕਿਆ ਤਿਸੁ ਜਨ ਕੀ ਵਡਿਆਈ ਵਡੀ ਹੋਈ ॥ je hoNdai guroo bahi tiki-aa tis jan kee vadi-aa-ee vadee ho-ee. One whom the Guru (Angad Dev) himself anointed as the next Guru (Amar Das), enjoys great glory. ਜਿਸ ਨੂੰ ਗੁਰੂ ਨੇ ਆਪ ਆਪਣੀ ਜ਼ਿੰਦਗੀ ਵਿਚ ਆਪਣੀ ਹੱਥੀਂ ਤਿਲਕ ਦਿੱਤਾ ਹੋਵੇ, ਉਸ ਦੀ ਬਹੁਤ ਸੋਭਾ ਹੁੰਦੀ ਹੈ।
ਤਿਸੁ ਕਉ ਜਗਤੁ ਨਿਵਿਆ ਸਭੁ ਪੈਰੀ ਪਇਆ ਜਸੁ ਵਰਤਿਆ ਲੋਈ ॥ tis ka-o jagat nivi-aa sabh pairee pa-i-aa jas varti-aa lo-ee. The world bows to Him in humility, and His fame spreads throughout the world. ਉਸ ਦੇ ਅੱਗੇ ਸਾਰਾ ਸੰਸਾਰ ਨਿਊਂਦਾ ਹੈ ਤੇ ਉਸ ਦੀ ਚਰਨੀਂ ਲੱਗਦਾ ਹੈ, ਉਸ ਦੀ ਸੋਭਾ ਸਾਰੇ ਜਗਤ ਵਿਚ ਖਿੱਲਰ ਜਾਂਦੀ ਹੈ।
ਤਿਸ ਕਉ ਖੰਡ ਬ੍ਰਹਮੰਡ ਨਮਸਕਾਰੁ ਕਰਹਿ ਜਿਸ ਕੈ ਮਸਤਕਿ ਹਥੁ ਧਰਿਆ ਗੁਰਿ ਪੂਰੈ ਸੋ ਪੂਰਾ ਹੋਈ ॥ tis ka-o khand barahmand namaskaar karahi jis kai mastak hath Dhari-aa gur poorai so pooraa ho-ee. One whom the perfect Guru has blessed also becomes perfect, and the beings of all the regions and galaxies salute him. ਜਿਸ ਦੇ ਮਥੇ ਤੇ ਪੂਰੇ ਗੁਰੂ ਨੇ ਹੱਥ ਰੱਖਿਆ ਹੋਵੇ, ਉਹ ਸਭ ਗੁਣਾਂ ਵਿਚ ਪੂਰਨ ਹੋ ਗਿਆ ਤੇ ਸਭ ਖੰਡਾਂ-ਬ੍ਰਹਮੰਡਾਂ ਦੇ ਜੀਆ-ਜੰਤ ਉਸ ਨੂੰ ਨਮਸਕਾਰ ਕਰਦੇ ਹਨ l
ਗੁਰ ਕੀ ਵਡਿਆਈ ਨਿਤ ਚੜੈ ਸਵਾਈ ਅਪੜਿ ਕੋ ਨ ਸਕੋਈ ॥ gur kee vadi-aa-ee nit charhai savaa-ee aparh ko na sako-ee. The Guru’s glory multiplies everyday and no one can measure up to Him. ਸਤਿਗੁਰੂ ਦੀ ਵਡਿਆਈ ਦਿਨੋ-ਦਿਨ ਵਧਦੀ ਹੈ, ਕੋਈ ਮਨੁੱਖ ਉਸ ਦੀ ਬਰਾਬਰੀ ਨਹੀਂ ਕਰ ਸਕਦਾ।
ਜਨੁ ਨਾਨਕੁ ਹਰਿ ਕਰਤੈ ਆਪਿ ਬਹਿ ਟਿਕਿਆ ਆਪੇ ਪੈਜ ਰਖੈ ਪ੍ਰਭੁ ਸੋਈ ॥੩॥ jan naanak har kartai aap bahi tiki-aa aapay paij rakhai parabh so-ee. ||3|| Nanak says, because the Creator Himself has anointed His devotee as the Guru, therefore, God Himself preserves His honor.||3|| (ਕਿਉਂਕਿ) ਆਪਣੇ ਸੇਵਕ ਨਾਨਕ ਨੂੰ ਸਿਰਜਨਹਾਰ ਪ੍ਰਭੂ ਨੇ ਆਪ ਮਾਣ ਬਖ਼ਸ਼ਿਆ ਹੈ, (ਇਸ ਕਰਕੇ) ਪ੍ਰਭੂ ਆਪ ਲਾਜ ਰੱਖਦਾ ਹੈ
ਪਉੜੀ ॥ pa-orhee. Pauree:
ਕਾਇਆ ਕੋਟੁ ਅਪਾਰੁ ਹੈ ਅੰਦਰਿ ਹਟਨਾਲੇ ॥ kaa-i-aa kot apaar hai andar hatnaalay. The human body is like a great fortress, with sensory organs like various shops. ਮਨੁੱਖਾ ਸਰੀਰ ਮਾਨੋ ਇਕ ਸੁੰਦਰ ਕਿਲ੍ਹਾ ਹੈ, ਜਿਸ ਵਿਚ, ਸੁੰਦਰ ਬਾਜ਼ਾਰ ਭੀ ਹਨ, (ਭਾਵ, ਗਿਆਨ-ਇੰਦਰੇ ਹੱਟੀਆਂ ਦੀਆਂ ਕਤਾਰਾਂ ਹਨ)।
ਗੁਰਮੁਖਿ ਸਉਦਾ ਜੋ ਕਰੇ ਹਰਿ ਵਸਤੁ ਸਮਾਲੇ ॥ gurmukh sa-udaa jo karay har vasat samaalay. The person who trades here by following the Guru’s teachings, gathers the wealth of God’s Name. ਜੋ ਮਨੁੱਖ ਸਤਿਗੁਰੂ ਦੇ ਸਨਮੁਖ ਹੋ ਕੇ ਵਪਾਰ ਕਰਦਾ ਹੈ; ਉਹ ਹਰੀ ਦਾ ਨਾਮ-ਵੱਖਰ ਸਾਂਭ ਲੈਂਦਾ ਹੈ।
ਨਾਮੁ ਨਿਧਾਨੁ ਹਰਿ ਵਣਜੀਐ ਹੀਰੇ ਪਰਵਾਲੇ ॥ naam niDhaan har vanjee-ai heeray parvaalay. We should acquire the treasure of God’s Name within ourselves, which is invaluable like rubies and diamonds. (ਸਰੀਰ ਕਿਲ੍ਹੇ ਵਿਚ ਹੀ) ਪ੍ਰਭੂ ਦੇ ਨਾਮ ਦਾ ਖ਼ਜ਼ਾਨਾ ਵਣਜਿਆ ਜਾ ਸਕਦਾ ਹੈ, (ਇਹੋ ਵੱਖਰ ਸਦਾ ਨਾਲ ਨਿਭਣ ਵਾਲੇ) ਹੀਰੇ ਤੇ ਮੂੰਗੇ ਹਨ।
ਵਿਣੁ ਕਾਇਆ ਜਿ ਹੋਰ ਥੈ ਧਨੁ ਖੋਜਦੇ ਸੇ ਮੂੜ ਬੇਤਾਲੇ ॥ vin kaa-i-aa je hor thai Dhan khojday say moorh baytaalay. Those who search for this invaluable treasure of Naam anywhere other than within the body are like foolish ghosts. ਜੋ ਮਨੁੱਖ ਇਸ ਵੱਖਰ ਨੂੰ ਸਰੀਰ ਤੋਂ ਬਿਨਾ ਕਿਸੇ ਹੋਰ ਥਾਂ ਭਾਲਦੇ ਹਨ, ਉਹ ਮੂਰਖ ਹਨ ਤੇ (ਮਨੁੱਖਾ ਸਰੀਰ ਵਿਚ ਆਏ ਹੋਏ) ਭੂਤ ਹਨ।
ਸੇ ਉਝੜਿ ਭਰਮਿ ਭਵਾਈਅਹਿ ਜਿਉ ਝਾੜ ਮਿਰਗੁ ਭਾਲੇ ॥੧੫॥ say ujharh bharam bhavaa-ee-ah ji-o jhaarh mirag bhaalay. ||15|| They wander around in the wilderness of doubt, like the deer who has the musk in his naval but searches for it in the bushes. ||15|| ਉਹ ਮਨੁੱਖ ਭਰਮ ਵਿਚ ਫਸੇ ਹੋਏ ਬਨਾਂ ਵਿਚ ਭਉਂਦੇ ਫਿਰਦੇ ਹਨ ਜਿਵੇਂ ਹਰਨ ਕਸਤੂਰੀ ਲਈ ਝਾੜਾਂ ਨੂੰ ਭਾਲਦਾ ਫਿਰਦਾ ਹੈ l
ਸਲੋਕ ਮਃ ੪ ॥ salok mehlaa 4. Salok, Fourth Guru:
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੁ ਅਉਖਾ ਜਗ ਮਹਿ ਹੋਇਆ ॥ jo nindaa karay satgur pooray kee so a-ukhaa jag meh ho-i-aa. One who slanders the perfect true Guru, suffers all his life in this world. ਜੋ ਮਨੁੱਖ ਪੂਰੇ ਸਤਿਗੁਰੂ ਦੀ ਨਿੰਦਾ ਕਰਦਾ ਹੈ, ਉਹ ਸੰਸਾਰ ਵਿਚ (ਭਾਵ, ਸਾਰੀ ਉਮਰ) ਦੁਖੀ ਰਹਿੰਦਾ ਹੈ।
ਨਰਕ ਘੋਰੁ ਦੁਖ ਖੂਹੁ ਹੈ ਓਥੈ ਪਕੜਿ ਓਹੁ ਢੋਇਆ ॥ narak ghor dukh khoohu hai othai pakarh oh dho-i-aa. He is subjected to so much pain and suffering, as if he has been caught and thrown into a deep well of pain like the hell. ਦੁੱਖਾਂ ਦਾ ਖੂਹ-ਰੂਪ ਜੋ ਘੋਰ ਨਰਕ ਹੈ, ਉਸ ਨਿੰਦਕ ਨੂੰ ਪਕੜ ਕੇ ਉਸ (ਖੂਹ) ਵਿਚ ਪਾਇਆ ਜਾਂਦਾ ਹੈ।
ਕੂਕ ਪੁਕਾਰ ਕੋ ਨ ਸੁਣੇ ਓਹੁ ਅਉਖਾ ਹੋਇ ਹੋਇ ਰੋਇਆ ॥ kook pukaar ko na sunay oh a-ukhaa ho-ay ho-ay ro-i-aa. No one listens to his shrieks and cries, he keeps crying out in pain and misery. ਉਸ ਦੇ ਚੀਕ-ਚਿਹਾੜੇ ਤੇ ਵਿਰਲਾਪ ਨੂੰ ਕੋਈ ਨਹੀਂ ਸੁਣਦਾ। ਉਹ ਦੁਖੀ ਹੋ ਕੇ ਰੌਦਾ-ਪਿੱਟਦਾ ਹੈ।
ਓਨਿ ਹਲਤੁ ਪਲਤੁ ਸਭੁ ਗਵਾਇਆ ਲਾਹਾ ਮੂਲੁ ਸਭੁ ਖੋਇਆ ॥ on halat palat sabh gavaa-i-aa laahaa mool sabh kho-i-aa. He has totally lost the merit of this world as well as the next, and has lost both the capital (human life) and the profit (chance to remember Naam). ਲੋਕ ਤੇ ਪਰਲੋਕ, ਭਜਨ-ਰੂਪ ਲਾਭ ਤੇ ਮਨੁੱਖਾ ਜਨਮ-ਰੂਪ ਮੂਲ-ਇਹ ਸਭ ਕੁਝ ਨਿੰਦਕ ਨੇ ਗਵਾ ਲਏ ਹੁੰਦੇ ਹਨ।
ਓਹੁ ਤੇਲੀ ਸੰਦਾ ਬਲਦੁ ਕਰਿ ਨਿਤ ਭਲਕੇ ਉਠਿ ਪ੍ਰਭਿ ਜੋਇਆ ॥ oh taylee sandaa balad kar nit bhalkay uth parabh jo-i-aa. Each morning, under God’s command he is subjected to hard labor like an oilman’s ox. ਨਿੱਤ ਨਵੇਂ-ਸੂਰਜ ਤੇਲੀ ਦੇ ਬੈਲ ਦੀ ਮਾਨਿੰਦ ਉਹ ਪ੍ਰਭੂ ਦੇ ਹੁਕਮ ਵਿਚ ਨਿੰਦਾ ਦੇ ਗੇੜ ਵਿਚ ਪੈ ਕੇ ਦੁੱਖ ਸਹਿੰਦਾ ਹੈ।
ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਤਿਦੂ ਕਿਛੁ ਗੁਝਾ ਨ ਹੋਇਆ ॥ har vaykhai sunai nit sabh kichh tidoo kichh gujhaa na ho-i-aa. God always sees and hears everything since nothing can be concealed from Him. ਹਰੀ ਸਦਾ (ਇਹ) ਸਭ ਕੁਝ ਵੇਖਦਾ ਤੇ ਸੁਣਦਾ ਹੈ, ਉਸ ਤੋਂ ਕੋਈ ਗੱਲ ਲੁਕੀ ਨਹੀਂ ਰਹਿ ਸਕਦੀ।
ਜੈਸਾ ਬੀਜੇ ਸੋ ਲੁਣੈ ਜੇਹਾ ਪੁਰਬਿ ਕਿਨੈ ਬੋਇਆ ॥ jaisaa beejay so lunai jayhaa purab kinai bo-i-aa. As one sows so shall he reap, and one is reaping now what one sowed in the past. ਜਿਹੋ ਜਿਹਾ ਬੰਦਾ ਬੀਜਦਾ ਹੈ, ਉਹੋ ਜਿਹਾ ਹੀ ਵੱਢੇਗਾ। ਜਿਸ ਤਰ੍ਹਾਂ ਕਿ ਪਿਛਲਾ ਬੀਜਿਆ ਹੋਇਆ ਉਹ ਹੁਣ ਵੱਢ ਰਿਹਾ ਹੈ।
ਜਿਸੁ ਕ੍ਰਿਪਾ ਕਰੇ ਪ੍ਰਭੁ ਆਪਣੀ ਤਿਸੁ ਸਤਿਗੁਰ ਕੇ ਚਰਣ ਧੋਇਆ ॥ jis kirpaa karay parabh aapnee tis satgur kay charan Dho-i-aa. One on whom God bestows mercy, performs the humble service of the true Guru. ਜਿਸ ਮਨੁੱਖ ਤੇ ਪ੍ਰ੍ਰਭੂ ਆਪਣੀ ਮਿਹਰ ਕਰੇ, ਉਹ ਸਤਿਗੁਰੂ ਦੇ ਚਰਨ ਧੋਂਦਾ ਹੈ।
ਗੁਰ ਸਤਿਗੁਰ ਪਿਛੈ ਤਰਿ ਗਇਆ ਜਿਉ ਲੋਹਾ ਕਾਠ ਸੰਗੋਇਆ ॥ gur satgur pichhai tar ga-i-aa ji-o lohaa kaath sango-i-aa. Just as a piece of iron swims across when placed on wood, similarly by following the true Guru’s teachings, one swims across the worldly ocean of vices. ਜਿਵੇਂ ਲੋਹਾ ਕਾਠ ਦੇ ਸੰਗ ਤਰਦਾ ਹੈ ਤਿਵੇਂ ਉਹ ਸਤਿਗੁਰੂ ਦੇ ਪੂਰਨਿਆਂ ਤੇ ਤੁਰ ਕੇ (ਸੰਸਾਰ-ਸਾਗਰ ਤੋਂ) ਤਰ ਜਾਂਦਾ ਹੈ।
ਜਨ ਨਾਨਕ ਨਾਮੁ ਧਿਆਇ ਤੂ ਜਪਿ ਹਰਿ ਹਰਿ ਨਾਮਿ ਸੁਖੁ ਹੋਇਆ ॥੧॥ jan naanak naam Dhi-aa-ay too jap har har naam sukh ho-i-aa. ||1|| O’ Nanak, remember Naam with devotion again and again, because peace is attained by remembering God’s Name. ||1|| (ਇਸ ਵਾਸਤੇ) ਹੇ ਦਾਸ ਨਾਨਕ! ਤੂੰ ਨਾਮ ਜਪੁ (ਕਿਉਂਕਿ) ਪ੍ਰਭੂ ਦਾ ਨਾਮ ਜਪਿਆਂ ਸੁਖ ਮਿਲਦਾ ਹੈ
ਮਃ ੪ ॥ mehlaa 4. Salok, Fourth Guru:
ਵਡਭਾਗੀਆ ਸੋਹਾਗਣੀ ਜਿਨਾ ਗੁਰਮੁਖਿ ਮਿਲਿਆ ਹਰਿ ਰਾਇ ॥ vadbhaagee-aa sohaaganee jinaa gurmukh mili-aa har raa-ay. Very fortunate are those soul-brides who by Guru’s grace have united with God. ਸਤਿਗੁਰੂ ਦੇ ਸਨਮੁਖ ਰਹਿ ਕੇ ਜਿਨ੍ਹਾਂ ਨੂੰ ਪ੍ਰਕਾਸ਼-ਰੂਪ ਪ੍ਰਭੂ ਮਿਲ ਪਿਆ ਹੈ, ਉਹ ਜੀਵ-ਇਸਤ੍ਰੀਆਂ ਵੱਡੇ ਭਾਗਾਂ ਵਾਲੀਆਂ ਹਨ।
ਅੰਤਰ ਜੋਤਿ ਪ੍ਰਗਾਸੀਆ ਨਾਨਕ ਨਾਮਿ ਸਮਾਇ ॥੨॥ antar jot pargaasee-aa naanak naam samaa-ay. ||2|| O’ Nanak, by merging in Naam, their inner being is illuminated with divine light. ||2|| ਹੇ ਨਾਨਕ! ਨਾਮ ਵਿਚ ਲੀਨ ਹੋਇਆਂ ਉਹਨਾਂ ਦੇ ਹਿਰਦੇ ਦੀ ਜੋਤਿ ਜਗ ਪੈਂਦੀ ਹੈ।
ਪਉੜੀ ॥ pa-orhee. Pauree:
ਇਹੁ ਸਰੀਰੁ ਸਭੁ ਧਰਮੁ ਹੈ ਜਿਸੁ ਅੰਦਰਿ ਸਚੇ ਕੀ ਵਿਚਿ ਜੋਤਿ ॥ ih sareer sabh Dharam hai jis andar sachay kee vich jot. This human body, in which Divine light dwells, is a place to practice righteousness. ਇਹ ਸਾਰਾ ਮਨੁੱਖਾ ਸਰੀਰ ਧਰਮ ਕਮਾਉਣ ਦੀ ਥਾਂ ਹੈ, ਇਸ ਵਿਚ ਸੱਚੇ ਪ੍ਰਭੂ ਦੀ ਜੋਤਿ ਲੁਕੀ ਹੋਈ ਹੈ।
ਗੁਹਜ ਰਤਨ ਵਿਚਿ ਲੁਕਿ ਰਹੇ ਕੋਈ ਗੁਰਮੁਖਿ ਸੇਵਕੁ ਕਢੈ ਖੋਤਿ ॥ guhaj ratan vich luk rahay ko-ee gurmukh sayvak kadhai khot. Hidden within the body are the precious Divine virtues, only a rare Guru’s follower finds them out. ਇਸ ਸਰੀਰ ਵਿਚ ਦੈਵੀ ਗੁਣ-ਰੂਪ ਗੁੱਝੇ ਲਾਲ ਲੁਕੇ ਹੋਏ ਹਨ। ਗੁਰੂ ਦੇ ਸਨਮੁਖ ਹੋਇਆਂ ਕੋਈ ਵਿਰਲਾ ਸੇਵਕ ਇਹਨਾਂ ਨੂੰ ਕੱਢਦਾ ਹੈ l
ਸਭੁ ਆਤਮ ਰਾਮੁ ਪਛਾਣਿਆ ਤਾਂ ਇਕੁ ਰਵਿਆ ਇਕੋ ਓਤਿ ਪੋਤਿ ॥ sabh aatam raam pachhaani-aa taaN ik ravi-aa iko ot pot. When he realizes the all pervading God, then he beholds the One permeating through and through. ਜਦ ਪ੍ਰਾਣੀ ਸਰਬ-ਵਿਆਪਕ ਰੂਹ ਨੂੰ ਅਨੁਭਵ ਕਰਦਾ ਹੈ, ਤਦ ਉਹ ਸੁਆਮੀ ਨੂੰ ਹਰ ਥਾਂ ਤਾਣੇ ਪੇਟੇ ਦੀ ਮਾਨੰਦ ਉਣਿਆ ਹੋਇਆ ਵੇਖਦਾ ਹੈ।
ਇਕੁ ਦੇਖਿਆ ਇਕੁ ਮੰਨਿਆ ਇਕੋ ਸੁਣਿਆ ਸ੍ਰਵਣ ਸਰੋਤਿ ॥ ik daykhi-aa ik mani-aa iko suni-aa sarvan sarot. He beholds the One, he believes in the One, and with his ears, he listens about only the One. ਉਹ ਇਕ ਹਰੀ ਨੂੰ ਹੀ ਵੇਖਦਾ ਹੈ, ਇਕ ਹਰੀ ਤੇ ਹੀ ਭਰੋਸਾ ਰੱਖਦਾ ਹੈ ਤੇ ਆਪਣੀ ਕੰਨੀਂ ਇਕ ਹਰੀ ਦੀਆਂ ਹੀ ਗੱਲਾਂ ਸੁਣਦਾ ਹੈ।


© 2017 SGGS ONLINE
Scroll to Top