Guru Granth Sahib Translation Project

Guru granth sahib page-297

Page 297

ਲਾਭੁ ਮਿਲੈ ਤੋਟਾ ਹਿਰੈ ਹਰਿ ਦਰਗਹ ਪਤਿਵੰਤ ॥ laabh milai totaa hirai har dargeh pativant. In this way the spiritual life becomes profitable and all the loss from past evils is recovered and honor is obtained in God’s court. ਆਤਮਕ ਜੀਵਨ ਵਿੱਚ ਉਹਨਾਂ ਨੂੰ ਵਾਧਾ ਹੀ ਵਾਧਾ ਪੈਂਦਾ ਹੈ ਤੇ ਆਤਮਕ ਜੀਵਨ ਵਿਚ ਪੈ ਰਹੀ ਘਾਟ ਉਹਨਾਂ ਦੇ ਅੰਦਰੋਂ ਨਿਕਲ ਜਾਂਦੀ ਹੈ, ਉਹ ਪਰਮਾਤਮਾ ਦੀ ਦਰਗਾਹ ਵਿਚ ਇੱਜ਼ਤ ਵਾਲੇ ਹੋ ਜਾਂਦੇ ਹਨ l
ਰਾਮ ਨਾਮ ਧਨੁ ਸੰਚਵੈ ਸਾਚ ਸਾਹ ਭਗਵੰਤ ॥ raam naam Dhan sanchvai saach saah bhagvant. Those who gather in the wealth of God’s Name are forever rich, and fortunate. ਜੇਹੜਾ ਜੇਹੜਾ ਮਨੁੱਖ ਪ੍ਰਭੂ ਦਾ ਨਾਮ-ਧਨ ਇਕੱਠਾ ਕਰਦਾ ਹੈ, ਉਹ ਸਭ ਭਾਗਾਂ ਵਾਲੇ ਤੇ ਸਦਾ ਲਈ ਸਾਹੂਕਾਰ ਬਣ ਜਾਂਦੇ ਹਨ,
ਊਠਤ ਬੈਠਤ ਹਰਿ ਭਜਹੁ ਸਾਧੂ ਸੰਗਿ ਪਰੀਤਿ ॥ oothat baithat har bhajahu saaDhoo sang pareet. Therefore, always meditate on God and cherish the company of the true Saints. ਉਠਦਿਆਂ ਬੈਠਦਿਆਂ ਹਰ ਵੇਲੇ ਪਰਮਾਤਮਾ ਦਾ ਭਜਨ ਕਰੋ ਤੇ ਗੁਰੂ ਦੀ ਸੰਗਤਿ ਵਿਚ ਪ੍ਰੇਮ ਪੈਦਾ ਕਰੋ।
ਨਾਨਕ ਦੁਰਮਤਿ ਛੁਟਿ ਗਈ ਪਾਰਬ੍ਰਹਮ ਬਸੇ ਚੀਤਿ ॥੨॥ naanak durmat chhut ga-ee paarbarahm basay cheet. ||2|| O Nanak, when one realizes the presence of supreme God in the heart, all his evil-mindedness is eradicated. ||2|| ਹੇ ਨਾਨਕ! ਜਦ ਪਰਮ ਪ੍ਰਭੂ ਬੰਦੇ ਦੇ ਮਨ ਅੰਦਰ ਟਿਕ ਜਾਂਦਾ ਹੈ, ਉਸ ਦੀ ਖੋਟੀ ਅਕਲ ਨਾਸ ਹੋ ਜਾਂਦੀ ਹੈ।
ਸਲੋਕੁ ॥ salok. Shalok:
ਤੀਨਿ ਬਿਆਪਹਿ ਜਗਤ ਕਉ ਤੁਰੀਆ ਪਾਵੈ ਕੋਇ ॥ teen bi-aapahi jagat ka-o turee-aa paavai ko-ay. The humanity is in the grip of the three modes of Maya (power, vice and virtue); only a rare one attains the fourth state called Turiya ( state of union with God) ਜਗਤ ਦੇ ਜੀਵਾਂ ਉਤੇ ਮਾਇਆ ਦੇ ਤਿੰਨ ਗੁਣ ਆਪਣਾ ਜ਼ੋਰ ਪਾਈ ਰੱਖਦੇ ਹਨ। ਕੋਈ ਵਿਰਲਾ ਮਨੁੱਖ ਉਹ ਚੌਥੀ ਅਵਸਥਾ ਪ੍ਰਾਪਤ ਕਰਦਾ ਹੈ
ਨਾਨਕ ਸੰਤ ਨਿਰਮਲ ਭਏ ਜਿਨ ਮਨਿ ਵਸਿਆ ਸੋਇ ॥੩॥ naanak sant nirmal bha-ay jin man vasi-aa so-ay. ||3|| O’ Nanak, the lives of those true saints become immaculate, in whose mind dwells God. ll 3 ll ਹੇ ਨਾਨਕ! ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਉਹ ਪਰਮਾਤਮਾ ਹੀ ਸਦਾ ਵੱਸਦਾ ਹੈ, ਉਹ ਸੰਤ ਜਨ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ
ਪਉੜੀ ॥ pa-orhee. Pauree:
ਤ੍ਰਿਤੀਆ ਤ੍ਰੈ ਗੁਣ ਬਿਖੈ ਫਲ ਕਬ ਉਤਮ ਕਬ ਨੀਚੁ ॥ taritee-aa tarai gun bikhai fal kab utam kab neech. The third lunar day: bound by the poisonous results of the three impulses of Maya, mortals are sometimes in high spirits, and sometimes in low spirits. ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਹੇਠ ਜੀਵਾਂ ਨੂੰ ਵਿਸ਼ੇ-ਵਿਕਾਰ-ਰੂਪ ਫਲ ਹੀ ਮਿਲਦੇ ਹਨ, ਕਦੇ ਕੋਈ (ਥੋੜੇ ਚਿਰ ਲਈ) ਚੰਗੀ ਅਵਸਥਾ ਮਾਣਦੇ ਹਨ ਕਦੇ ਨੀਵੀਂ ਅਵਸਥਾ ਵਿਚ ਡਿੱਗ ਪੈਂਦੇ ਹਨ।
ਨਰਕ ਸੁਰਗ ਭ੍ਰਮਤਉ ਘਣੋ ਸਦਾ ਸੰਘਾਰੈ ਮੀਚੁ ॥ narak surag bharamta-o ghano sadaa sanghaarai meech. They wander endlessly in heaven and hell (peace and sorrow), and the fear of death always destroys their spiritual life. ਉਹ ਦੋਜ਼ਕ ਅਤੇ ਬਹਿਸ਼ਤ ਅੰਦਰ ਬਹੁਤ ਭਟਕਦੇ ਹਨ ਅਤੇ ਮੌਤ ਦਾ ਸਹਮ ਸਦਾ ਉਹਨਾਂ ਦੀ ਆਤਮਕ ਮੌਤ ਦਾ ਸਤਿਆਨਾਸ ਕਰਦਾ ਹੈ।
ਹਰਖ ਸੋਗ ਸਹਸਾ ਸੰਸਾਰੁ ਹਉ ਹਉ ਕਰਤ ਬਿਹਾਇ ॥ harakh sog sahsaa sansaar ha-o ha-o karat bihaa-ay. Gripped in pleasure, sorrow and cynicism, the mortals pass their lives in ego. ਖੁਸ਼ੀ, ਗ਼ਮੀ ਅਤੇ ਵਹਿਮ ਦੇ ਪਕੜੇ ਹੋਏ ਜਗਤ ਦੇ ਜੀਵ ਆਪਣਾ ਜੀਵਨ ਹੰਕਾਰ ਕਰਦੇ ਹੋਏ ਗੁਜ਼ਾਰਦੇ ਹਨ।
ਜਿਨਿ ਕੀਏ ਤਿਸਹਿ ਨ ਜਾਣਨੀ ਚਿਤਵਹਿ ਅਨਿਕ ਉਪਾਇ ॥ jin kee-ay tiseh na jaannee chitvahi anik upaa-ay. They do not realize the Creator and keep thinking about other rituals. ਉਹ ਉਸ ਨੂੰ ਨਹੀਂ ਜਾਣਦੇ, ਜਿਸ ਨੇ ਉਨ੍ਹਾਂ ਨੂੰ ਰਚਿਆ ਹੈ ਅਤੇ ਹੋਰ ਅਨੇਕਾਂ ਤਦਬੀਰਾਂ ਸੋਚਦੇ ਹਨ।
ਆਧਿ ਬਿਆਧਿ ਉਪਾਧਿ ਰਸ ਕਬਹੁ ਨ ਤੂਟੈ ਤਾਪ ॥ aaDh bi-aaDh upaaDh ras kabahu na tootai taap. Due to the worldly enticements and pleasures, they are never free from the afflictions of mind, body and worldly conflicts, and their worry never departs. ਦੁਨਿਆ ਦੇ ਰਸਾਂ (ਚਸਕਿਆਂ) ਦੇ ਕਾਰਨ ਉਨ੍ਹਾਂ ਨੂੰ ਮਨ ਦੇ ਰੋਗ ਸਰੀਰ ਦੇ ਰੋਗ ਤੇ ਹੋਰ ਝਗੜੇ-ਝੰਬੇਲੇ ਚੰਬੜੇ ਹੀ ਰਹਿੰਦੇ ਹਨ, ਕਦੇ ਉਨ੍ਹਾਂ ਦੇ ਮਨ ਦਾ ਦੁੱਖ-ਕਲੇਸ਼ ਮਿਟਦਾ ਨਹੀਂ ਹੈ।
ਪਾਰਬ੍ਰਹਮ ਪੂਰਨ ਧਨੀ ਨਹ ਬੂਝੈ ਪਰਤਾਪ ॥ paarbarahm pooran Dhanee nah boojhai partaap. They do not realize the glory of the supreme God, the perfect Master. ਉਹ ਪੂਰਨ ਪਾਰ੍ਰਬਹਮ ਮਾਲਕ-ਪ੍ਰਭੂ ਦੇ ਪਰਤਾਪ ਨੂੰ ਅਨੁਭਵ ਨਹੀਂ ਕਰਦੇ।
ਮੋਹ ਭਰਮ ਬੂਡਤ ਘਣੋ ਮਹਾ ਨਰਕ ਮਹਿ ਵਾਸ ॥ moh bharam boodat ghano mahaa narak meh vaas. So many are being drowned in emotional attachment and doubt, and they keep living a miserable life as if they are dwelling in the most horrible hell. ਬੇਅੰਤ ਲੁਕਾਈ ਮਾਇਆ ਦੇ ਮੋਹ ਤੇ ਭਟਕਣਾ ਵਿਚ ਗੋਤੇ ਖਾ ਰਹੀ ਹੈ, ਭਾਰੇ ਨਰਕਾਂ (ਦੁੱਖਾਂ) ਵਿਚ ਦਿਨ ਕੱਟ ਰਹੀ ਹੈ।
ਕਰਿ ਕਿਰਪਾ ਪ੍ਰਭ ਰਾਖਿ ਲੇਹੁ ਨਾਨਕ ਤੇਰੀ ਆਸ ॥੩॥ kar kirpaa parabh raakh layho naanak tayree aas. ||3|| O’ Nanak, pray to God and ask, Please bestow mercy and save me! I place all my hopes in You. ||3|| ਹੇ ਨਾਨਕ! (ਅਰਦਾਸ ਕਰ ਤੇ ਆਖ-) ਹੇ ਪ੍ਰਭੂ! ਕਿਰਪਾ ਕਰ ਕੇ ਮੇਰੀ ਰੱਖਿਆ ਕਰ, ਮੈਨੂੰ ਤੇਰੀ (ਸਹਾਇਤਾ ਦੀ) ਹੀ ਆਸ ਹੈ
ਸਲੋਕੁ ॥ salok. Shalok:
ਚਤੁਰ ਸਿਆਣਾ ਸੁਘੜੁ ਸੋਇ ਜਿਨਿ ਤਜਿਆ ਅਭਿਮਾਨੁ ॥ chatur si-aanaa sugharh so-ay jin taji-aa abhimaan. The one who has shed all ego is wise, farsighted, and accomplished. ਜਿਸ ਮਨੁੱਖ ਨੇ ਅਹੰਕਾਰ ਦੂਰ ਕਰ ਲਿਆ ਹੈ, ਉਹੀ ਹੈ ਅਕਲਮੰਦ ਸਿਆਣਾ ਤੇ ਸੁਚੱਜਾ।
ਚਾਰਿ ਪਦਾਰਥ ਅਸਟ ਸਿਧਿ ਭਜੁ ਨਾਨਕ ਹਰਿ ਨਾਮੁ ॥੪॥ chaar padaarath asat siDh bhaj naanak har naam. ||4|| O’ Nanak, meditate on God’s Name, you would obtain four cardinal blessings (righteousness, riches, procreation and salvation) and all miraculous powers.||4|| ਹੇ ਨਾਨਕ! ਪ੍ਰਭੂ ਦਾ ਨਾਮ ਸਦਾ ਜਪਦਾ ਰਹੁ ਇਸੇ ਵਿਚ ਹਨ ਦੁਨੀਆ ਦੇ ਚਾਰੇ ਪਦਾਰਥ ਤੇ ਜੋਗੀਆਂ ਵਾਲੀਆਂ ਅੱਠੇ ਕਰਾਮਾਤੀ ਤਾਕਤਾਂ
ਪਉੜੀ ॥ pa-orhee. Pauree:
ਚਤੁਰਥਿ ਚਾਰੇ ਬੇਦ ਸੁਣਿ ਸੋਧਿਓ ਤਤੁ ਬੀਚਾਰੁ ॥ chaturath chaaray bayd sun soDhi-o tat beechaar. The fourth lunar day: Listening to the four Vedas and contemplating the essence of reality, I have ascertained, ਚਾਰੇ ਹੀ ਵੇਦ ਸੁਣ ਕੇ ਅਤੇ ਉਨ੍ਹਾਂ ਦੀ ਅਸਲੀਅਤ ਨੂੰ ਸੋਚ ਸਮਝ ਕੇ ਮੈਂ ਇਹ ਨਿਰਨਾ ਕੀਤਾ ਹੈ,
ਸਰਬ ਖੇਮ ਕਲਿਆਣ ਨਿਧਿ ਰਾਮ ਨਾਮੁ ਜਪਿ ਸਾਰੁ ॥ sarab khaym kali-aan niDh raam naam jap saar. that the treasure of all joy and peace is in sublime meditation on God’s Name. ਕਿ ਸੁਆਮੀ ਦੇ ਨਾਮ ਦਾ ਸਰੇਸ਼ਟ ਸਿਮਰਨ, ਸਾਰੀਆਂ ਖੁਸ਼ੀਆਂ ਅਤੇ ਸੁਖਾਂ ਦਾ ਖ਼ਜ਼ਾਨਾ ਹੈ।
ਨਰਕ ਨਿਵਾਰੈ ਦੁਖ ਹਰੈ ਤੂਟਹਿ ਅਨਿਕ ਕਲੇਸ ॥ narak nivaarai dukh harai tooteh anik kalays. Meditation on God’s Name saves one from hell (miserable life), dispels all the sorrows, and countless miseries. ਪਰਮਾਤਮਾ ਦਾ ਨਾਮ ਨਰਕਾਂ ਤੋਂ ਬਚਾ ਲੈਂਦਾ ਹੈ, ਸਾਰੇ ਦੁੱਖ ਦੂਰ ਕਰ ਦੇਂਦਾ ਹੈ, ਨਾਮ ਦੀ ਬਰਕਤਿ ਨਾਲ ਅਨੇਕਾਂ ਹੀ ਕਲੇਸ਼ ਮਿਟ ਜਾਂਦੇ ਹਨ l
ਮੀਚੁ ਹੁਟੈ ਜਮ ਤੇ ਛੁਟੈ ਹਰਿ ਕੀਰਤਨ ਪਰਵੇਸ ॥ meech hutai jam tay chhutai har keertan parvays. The one in whose mind is enshrined the praises of God, he escape the spiritual death and his fear of death is overcome ਜਿਸਦੇ ਹਿਰਦੇ ਵਿੱਚ ਪ੍ਰਭੂ ਦੀ ਸਿਫ਼ਤ-ਸਾਲਾਹ ਦਾ ਪਰਵੇਸ਼ ਰਹਿੰਦਾ ਹੈ, ਉਹ ਆਤਮਕ ਮੌਤ ਤੋਂ ਤੇ ਜਮ ਤੋਂ ਖ਼ਲਾਸੀ ਪ੍ਰਾਪਤ ਕਰ ਲੈਂਦਾ ਹੈ।
ਭਉ ਬਿਨਸੈ ਅੰਮ੍ਰਿਤੁ ਰਸੈ ਰੰਗਿ ਰਤੇ ਨਿਰੰਕਾਰ ॥ bha-o binsai amrit rasai rang ratay nirankaar. When one is imbued with the love of the formless God, all his fear is destroyed, and nectar of Naam permeates in his heart. ਨਿਰੰਕਾਰ ਦੇ ਪ੍ਰੇਮ-ਰੰਗ ਨਾਲ ਰੰਗੀਜਣ ਦੁਆਰਾ, ਬੰਦੇ ਦਾ ਡਰ ਦੂਰ ਹੋ ਜਾਂਦਾ ਹੈ ਤੇ ਨਾਮ-ਜਲ ਹਿਰਦੇ ਵਿਚ ਰਚ-ਮਿਚ ਜਾਂਦਾ ਹੈ।
ਦੁਖ ਦਾਰਿਦ ਅਪਵਿਤ੍ਰਤਾ ਨਾਸਹਿ ਨਾਮ ਅਧਾਰ ॥ dukh daarid apvitartaa naaseh naam aDhaar. With the support of God’s Name, sorrow, misery and impurity of vices flee away. ਪਰਮਾਤਮਾ ਦੇ ਨਾਮ ਦੇ ਆਸਰੇ ਦੁੱਖ ਗਰੀਬੀ ਤੇ ਵਿਕਾਰਾਂ ਤੋਂ ਪੈਦਾ ਹੋਈ ਮਲੀਨਤਾ-ਇਹ ਸਭੇ ਨਾਸ ਹੋ ਜਾਂਦੇ ਹਨ।
ਸੁਰਿ ਨਰ ਮੁਨਿ ਜਨ ਖੋਜਤੇ ਸੁਖ ਸਾਗਰ ਗੋਪਾਲ ॥ sur nar mun jan khojtay sukh saagar gopaal. Whom the angels and the silent sages search, that ocean of peace and sustainer of the universe, ਦੈਵੀ ਗੁਣਾਂ ਵਾਲੇ ਮਨੁੱਖ ਤੇ ਰਿਸ਼ੀ ਲੋਕ ਜਿਸ ਸੁਖਾਂ-ਦੇ-ਸਮੁੰਦਰ ਸ੍ਰਿਸ਼ਟੀ-ਦੇ-ਪਾਲਣਹਾਰ ਪ੍ਰਭੂ ਦੀ ਢੂੰਢ-ਭਾਲ ਕਰਦੇ ਹਨ,
ਮਨੁ ਨਿਰਮਲੁ ਮੁਖੁ ਊਜਲਾ ਹੋਇ ਨਾਨਕ ਸਾਧ ਰਵਾਲ ॥੪॥ man nirmal mukh oojlaa ho-ay naanak saaDh ravaal. ||4|| is realized, O’ Nanak, by humbly following the Guru’s teachings and by doing so the mind becomes pure and honor is obtained here and hereafter. ||4|| ਹੇ ਨਾਨਕ! ਉਹ ਗੁਰੂ ਦੀ ਚਰਨ-ਧੂੜ ਪ੍ਰਾਪਤ ਕੀਤਿਆਂ ਮਿਲ ਪੈਂਦਾ ਹੈ ਤੇ ਜਿਸ ਮਨੁੱਖ ਨੂੰ ਮਿਲ ਪੈਂਦਾ ਹੈ ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ ਲੋਕ ਪਰਲੋਕ ਵਿਚ ਉਸ ਦਾ ਮੂੰਹ ਰੌਸ਼ਨ ਹੁੰਦਾ ਹੈ l
ਸਲੋਕੁ ॥ salok. Shalok:
ਪੰਚ ਬਿਕਾਰ ਮਨ ਮਹਿ ਬਸੇ ਰਾਚੇ ਮਾਇਆ ਸੰਗਿ ॥ panch bikaar man meh basay raachay maa-i-aa sang. The five evil passions (lust, anger, greed, emotional attachments and ego) dwell in the mind of those who are engrossed in the love of Maya (worldly riches). ਜੇਹੜੇ ਮਨੁੱਖ ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ, ਉਹਨਾਂ ਦੇ ਮਨ ਵਿਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪੰਜ ਵਿਕਾਰ ਟਿਕੇ ਰਹਿੰਦੇ ਹਨ
ਸਾਧਸੰਗਿ ਹੋਇ ਨਿਰਮਲਾ ਨਾਨਕ ਪ੍ਰਭ ਕੈ ਰੰਗਿ ॥੫॥ saaDhsang ho-ay nirmalaa naanak parabh kai rang. ||5|| O’ Nanak, the one who in the holy congregation, remains imbued with the love of God, pure becomes his way of life.||5|| ਹੇ ਨਾਨਕ! ਪਰ ਜੇਹੜਾ ਮਨੁੱਖ ਗੁਰੂ ਦੀ ਸੰਗਤਿ ਵਿਚ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ
ਪਉੜੀ ॥ pa-orhee. Pauree:
ਪੰਚਮਿ ਪੰਚ ਪ੍ਰਧਾਨ ਤੇ ਜਿਹ ਜਾਨਿਓ ਪਰਪੰਚੁ ॥ pancham panch parDhaan tay jih jaani-o parpanch. The fifth lunar day; those are the chosen and most distinguished, who have understood, ਪੰਜਵੀਂ ਥਿੱਤ (ਜਗਤ ਵਿਚ) ਉਹ ਸੰਤ ਜਨ ਸ੍ਰੇਸ਼ਟ ਮੰਨੇ ਜਾਂਦੇ ਹਨ ਜਿਨ੍ਹਾਂ ਨੇ ਇਸ ਜਗਤ-ਪਸਾਰੇ ਨੂੰ (ਇਉਂ) ਸਮਝ ਲਿਆ ਹੈ,
ਕੁਸਮ ਬਾਸ ਬਹੁ ਰੰਗੁ ਘਣੋ ਸਭ ਮਿਥਿਆ ਬਲਬੰਚੁ ॥ kusam baas baho rang ghano sabh mithi-aa balbanch. that all this expanse of the world is false and transitory like the fading colors and scents of the flowers . ਕਿ ਇਹ ਫੁੱਲਾਂ ਦੀ ਸੁਗੰਧੀ ਤੇ ਅਨੇਕਾਂ ਰੰਗਾਂ ਦੀ ਤਰ੍ਹਾਂ ਸਾਰਾ ਨਾਸਵੰਤ ਹੈ ਤੇ ਠੱਗੀ ਹੀ ਹੈ।
ਨਹ ਜਾਪੈ ਨਹ ਬੂਝੀਐ ਨਹ ਕਛੁ ਕਰਤ ਬੀਚਾਰੁ ॥ nah jaapai nah boojhee-ai nah kachh karat beechaar. The mortal does not think or understand and reflect upon the righteous living. ਇਸ ਨੂੰ (ਸਹੀ ਜੀਵਨ-ਜੁਗਤਿ) ਸੁੱਝਦੀ ਨਹੀਂ, ਇਹ ਸਮਝਦਾ ਨਹੀਂ, ਤੇ (ਸਹੀ ਜੀਵਨ-ਜੁਗਤਿ ਬਾਰੇ) ਕੋਈ ਵਿਚਾਰ ਨਹੀਂ ਕਰਦਾ।
ਸੁਆਦ ਮੋਹ ਰਸ ਬੇਧਿਓ ਅਗਿਆਨਿ ਰਚਿਓ ਸੰਸਾਰੁ ॥ su-aad moh ras bayDhi-o agi-aan rachi-o sansaar. Almost the entire world engrossed in ignorance, is addicted to the relishes of worldly pleasures and attachments. ਜਗਤ (ਆਮ ਤੌਰ ਤੇ) ਅਗਿਆਨ ਵਿਚ ਮਸਤ ਰਹਿੰਦਾ ਹੈ, ਸੁਆਦਾਂ ਵਿਚ ਮੋਹ ਲੈਣ ਵਾਲੇ ਰਸਾਂ ਵਿਚ ਵਿੱਝਾ ਰਹਿੰਦਾ ਹੈ।
ਜਨਮ ਮਰਣ ਬਹੁ ਜੋਨਿ ਭ੍ਰਮਣ ਕੀਨੇ ਕਰਮ ਅਨੇਕ ॥ janam maran baho jon bharman keenay karam anayk. Even after performing innumerable rituals, the mortal shall remain in the cycles of birth and death in many incarnations, ਮਨੁੱਖ ਹੋਰ ਹੋਰ ਅਨੇਕਾਂ ਕਰਮ ਕਰਦਾ ਰਿਹਾ, ਉਹ ਜਨਮ ਮਰਨਦੇ ਗੇੜ ਵਿਚ ਪਿਆ ਰਿਹਾ, ਉਹ ਅਨੇਕਾਂ ਜੂਨਾਂ ਵਿਚ ਭਟਕਦਾ ਰਿਹਾ।
ਰਚਨਹਾਰੁ ਨਹ ਸਿਮਰਿਓ ਮਨਿ ਨ ਬੀਚਾਰਿ ਬਿਬੇਕ ॥ rachanhaar nah simri-o man na beechaar bibayk. if he has not meditated on the Creator and has not deliberated on vice or virtue. ਜੇ ਉਸ ਨੇ ਸਿਰਜਣਹਾਰ ਕਰਤਾਰ ਦਾ ਸਿਮਰਨ ਨਹੀਂ ਕੀਤਾ, ਆਪਣੇ ਮਨ ਵਿਚ ਵਿਚਾਰ ਕੇ ਭਲੇ ਬੁਰੇ ਕੰਮ ਦੀ ਪਰਖ ਨਹੀਂ ਪੈਦਾ ਕੀਤੀ।
ਭਾਉ ਭਗਤਿ ਭਗਵਾਨ ਸੰਗਿ ਮਾਇਆ ਲਿਪਤ ਨ ਰੰਚ ॥ bhaa-o bhagat bhagvaan sang maa-i-aa lipat na ranch. Those who remain imbued with the loving devotion of God, worldly attachment doesn’t afflict them at all. ਜੇਹੜੇ ਪ੍ਰਭੂ ਨਾਲ ਪ੍ਰੇਮ ਕਰਦੇ ਹਨ ਪ੍ਰਭੂ ਦੀ ਭਗਤੀ ਕਰਦੇ ਹਨ, ਜਿਨ੍ਹਾਂ ਉਤੇ ਮਾਇਆ ਆਪਣਾ ਰਤਾ ਭਰ ਭੀ ਪ੍ਰਭਾਵ ਨਹੀਂ ਪਾ ਸਕਦੀ,
ਨਾਨਕ ਬਿਰਲੇ ਪਾਈਅਹਿ ਜੋ ਨ ਰਚਹਿ ਪਰਪੰਚ ॥੫॥ naanak birlay paa-ee-ah jo na racheh parpanch. ||5|| O’ Nanak, very rare are those, who do not get entangled in the false expanse of the world. ਹੇ ਨਾਨਕ! (ਜਗਤ ਵਿਚ ਅਜੇਹੇ ਬੰਦੇ) ਵਿਰਲੇ ਹੀ ਲੱਭਦੇ ਹਨ ਜੋ ਇਸ ਜਗਤ-ਖਿਲਾਰੇ (ਦੇ ਮੋਹ) ਵਿਚ ਨਹੀਂ ਫਸਦੇ
ਸਲੋਕੁ ॥ salok. Shalok:
ਖਟ ਸਾਸਤ੍ਰ ਊਚੌ ਕਹਹਿ ਅੰਤੁ ਨ ਪਾਰਾਵਾਰ ॥ khat saastar oochou kaheh ant na paaraavaar. The six Shastras loudly proclaim that there is no end or limit to the virtues and the expanse of God. ਛੇ ਸ਼ਾਸਤ੍ਰ ਉੱਚੀ (ਪੁਕਾਰ ਕੇ) ਆਖਦੇ ਹਨ ਕਿ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਰਮਾਤਮਾ ਦੀ ਹਸਤੀ ਦਾ ਉਰਲਾ ਤੇ ਪਰਲਾ ਬੰਨਾ ਨਹੀਂ ਲੱਭ ਸਕਦਾ।
ਭਗਤ ਸੋਹਹਿ ਗੁਣ ਗਾਵਤੇ ਨਾਨਕ ਪ੍ਰਭ ਕੈ ਦੁਆਰ ॥੬॥ bhagat soheh gun gaavtay naanak parabh kai du-aar. ||6|| O’ Nanak, God’s devotees look beauteous singing praises at His door.||6|| ਹੇ ਨਾਨਕ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਦਰ ਤੇ ਉਸ ਦੇ ਗੁਣ ਗਾਂਦੇ ਸੋਹਣੇ ਲੱਗਦੇ ਹਨ l
ਪਉੜੀ ॥ pa-orhee. Pauree:
ਖਸਟਮਿ ਖਟ ਸਾਸਤ੍ਰ ਕਹਹਿ ਸਿੰਮ੍ਰਿਤਿ ਕਥਹਿ ਅਨੇਕ ॥ khastam khat saastar kaheh simrit katheh anayk. The sixth lunar day: The six Shastras, and countless Smritis say, ਛੇਵੀ ਥਿਤ ਛੇ ਸ਼ਾਸਤ੍ਰ (ਪਰਮਾਤਮਾ ਦਾ ਸਰੂਪ) ਬਿਆਨ ਕਰਦੇ ਹਨ, ਅਨੇਕਾਂ ਸਿਮ੍ਰਿਤੀਆਂ (ਭੀ) ਬਿਆਨ ਕਰਦੀਆਂ ਹਨ,


© 2017 SGGS ONLINE
Scroll to Top