Page 238
ਜੋ ਇਸੁ ਮਾਰੇ ਤਿਸ ਕਉ ਭਉ ਨਾਹਿ ॥
jo is maaray tis ka-o bha-o naahi.
One who conquers this sense of duality does not fear anyone.
ਜੇਹੜਾ ਮਨੁੱਖ ਇਸ ਦੁਬਿਧਾ ਨੂੰ ਮਾਰ ਮੁਕਾਂਦਾ ਹੈ, ਉਸ ਨੂੰ (ਦੁਨੀਆ ਦਾ ਕੋਈ) ਡਰ ਪੋਹ ਨਹੀਂ ਸਕਦਾ।
ਜੋ ਇਸੁ ਮਾਰੇ ਸੁ ਨਾਮਿ ਸਮਾਹਿ ॥
jo is maaray so naam samaahi.
One who kills this duality merges in Naam.
ਜੇਹੜਾ ਮਨੁੱਖ ਇਸ ਨੂੰ ਮੁਕਾ ਲੈਂਦਾ ਹੈ, ਉਹ ਉਹ ਨਾਮ ਵਿੱਚ ਲੀਨ ਹੋ ਜਾਂਦਾ ਹੈ।
ਜੋ ਇਸੁ ਮਾਰੇ ਤਿਸ ਕੀ ਤ੍ਰਿਸਨਾ ਬੁਝੈ ॥
jo is maaray tis kee tarisnaa bujhai.
One who controls duality, his desire for Maya is quenched.
ਜੇਹੜਾ ਮਨੁੱਖ ਇਸ ਮੇਰ-ਤੇਰ ਨੂੰ ਆਪਣੇ ਅੰਦਰੋਂ ਦੂਰ ਕਰ ਲੈਂਦਾ ਹੈ, ਉਸ ਦੀ ਮਾਇਆ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ l
ਜੋ ਇਸੁ ਮਾਰੇ ਸੁ ਦਰਗਹ ਸਿਝੈ ॥੨॥
jo is maaray so dargeh sijhai. ||2||
One who destroys this duality is approved in the God’s court.
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹ ਪਰਮਾਤਮਾ ਦੀ ਦਰਗਾਹ ਵਿਚ ਕਾਮਯਾਬ ਹੋ ਜਾਂਦਾ ਹੈ ॥
ਜੋ ਇਸੁ ਮਾਰੇ ਸੋ ਧਨਵੰਤਾ ॥
jo is maaray so Dhanvantaa.
One who eradicates this duality is spiritually wealthy.
ਜੇਹੜਾ ਮਨੁੱਖ ਦੁਬਿਧਾ ਨੂੰ ਮਿਟਾ ਲੈਂਦਾ ਹੈ, ਉਹ ਨਾਮ-ਧਨ ਦਾ ਮਾਲਕ ਬਣ ਜਾਂਦਾ ਹੈ l
ਜੋ ਇਸੁ ਮਾਰੇ ਸੋ ਪਤਿਵੰਤਾ ॥
jo is maaray so pativantaa.
One who kills this is truly honorable.
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹ ਇੱਜ਼ਤ ਵਾਲਾ ਹੋ ਜਾਂਦਾ ਹੈ,
ਜੋ ਇਸੁ ਮਾਰੇ ਸੋਈ ਜਤੀ ॥
jo is maaray so-ee jatee.
One who kills this is truly a celibate.
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹੀ ਹੈ ਅਸਲ ਜਤੀ;
ਜੋ ਇਸੁ ਮਾਰੇ ਤਿਸੁ ਹੋਵੈ ਗਤੀ ॥੩॥
jo is maaray tis hovai gatee. ||3||
One who kills this attains higher spiritual state of mind.
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਸ ਨੂੰ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ॥
ਜੋ ਇਸੁ ਮਾਰੇ ਤਿਸ ਕਾ ਆਇਆ ਗਨੀ ॥
jo is maaray tis kaa aa-i-aa ganee.
One who wins over this duality, his coming into this world is successful.
(ਹੇ ਭਾਈ!) ਜੇਹੜਾ ਮਨੁੱਖ ਦੁਬਿਧਾ ਨੂੰ ਮਿਟਾ ਲੈਂਦਾ ਹੈ, ਉਸ ਦਾ ਜਗਤ ਵਿਚ ਆਉਣਾ ਸਫਲ ਸਮਝਿਆ ਜਾਂਦਾ ਹੈ,
ਜੋ ਇਸੁ ਮਾਰੇ ਸੁ ਨਿਹਚਲੁ ਧਨੀ ॥
jo is maaray so nihchal Dhanee.
One who kills duality remains immune to the attacks of Maya and is considered spiritually wealthy.
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹ ਮਾਇਆ ਦੇ ਹੱਲਿਆਂ ਦੇ ਟਾਕਰੇ ਤੋਂ ਅਡੋਲ ਰਹਿੰਦਾ ਹੈ, ਉਹੀ ਅਸਲ ਧਨਾਢ ਹੈ।
ਜੋ ਇਸੁ ਮਾਰੇ ਸੋ ਵਡਭਾਗਾ ॥
jo is maaray so vadbhaagaa.
One who kills this is very fortunate.
ਜੇਹੜਾ ਮਨੁੱਖ ਆਪਣੇ ਅੰਦਰੋਂ ਮੇਰ-ਤੇਰ ਦੂਰ ਕਰ ਲੈਂਦਾ ਹੈ, ਉਹ ਵੱਡੇ ਭਾਗਾਂ ਵਾਲਾ ਹੈ,
ਜੋ ਇਸੁ ਮਾਰੇ ਸੁ ਅਨਦਿਨੁ ਜਾਗਾ ॥੪॥
jo is maaray so an-din jaagaa. ||4||
One who kills this duality always remains aware of the worldly enticements.
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹ ਹਰ ਵੇਲੇ ਮਾਇਆ ਦੇ ਹੱਲਿਆਂ ਵੱਲੋਂ ਸੁਚੇਤ ਰਹਿੰਦਾ ਹੈ
ਜੋ ਇਸੁ ਮਾਰੇ ਸੁ ਜੀਵਨ ਮੁਕਤਾ ॥
jo is maaray so jeevan muktaa.
One who kills duality is liberated from vices while still engaged in worldly affairs.
ਜੇਹੜਾ ਮਨੁੱਖ ਇਸ ਦੁਬਿਧਾ ਨੂੰ ਮੁਕਾ ਲੈਂਦਾ ਹੈ, ਉਹ ਦੁਨੀਆ ਦੇ ਕਾਰ-ਵਿਹਾਰ ਕਰਦਾ ਹੀ ਵਿਕਾਰਾਂ ਤੋਂ ਆਜ਼ਾਦ ਰਹਿੰਦਾ ਹੈ,
ਜੋ ਇਸੁ ਮਾਰੇ ਤਿਸ ਕੀ ਨਿਰਮਲ ਜੁਗਤਾ ॥
jo is maaray tis kee nirmal jugtaa.
One who kills this lives a pure lifestyle.
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਸ ਦੀ ਰਹਿਣੀ-ਬਹਿਣੀ ਸਦਾ ਪਵਿਤ੍ਰ ਹੁੰਦੀ ਹੈ।
ਜੋ ਇਸੁ ਮਾਰੇ ਸੋਈ ਸੁਗਿਆਨੀ ॥
jo is maaray so-ee sugi-aanee.
One who kills this is spiritually wise.
ਜਿਹੜਾ ਇਸ ਨੂੰ ਤਬਾਹ ਕਰਦਾ ਹੈ, ਉਹ ਚੰਗਾ ਬ੍ਰਹਿਮ ਬੀਚਾਰੀ ਹੈ।
ਜੋ ਇਸੁ ਮਾਰੇ ਸੁ ਸਹਜ ਧਿਆਨੀ ॥੫॥
jo is maaray so sahj Dhi-aanee. ||5||
One who controls duality meditates intuitively on God’s Name.
ਜੇਹੜਾ ਮਨੁੱਖ ਇਸ (ਮੇਰ-ਤੇਰ ਨੂੰ) ਮੁਕਾ ਲੈਂਦਾ ਹੈ, ਉਹ ਸਦਾ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ l
ਇਸੁ ਮਾਰੀ ਬਿਨੁ ਥਾਇ ਨ ਪਰੈ ॥
is maaree bin thaa-ay na parai.
Without killing duality, one is not accepted in God’s court,
ਇਸ ਮੇਰ-ਤੇਰ ਨੂੰ ਦੂਰ ਕਰਨ ਤੋਂ ਬਿਨਾ ਕੋਈ ਮਨੁੱਖ ਪਰਮਾਤਮਾ ਦੀਆਂ ਨਜ਼ਰਾਂ ਵਿਚ ਕਬੂਲ ਨਹੀਂ ਹੁੰਦਾ,
ਕੋਟਿ ਕਰਮ ਜਾਪ ਤਪ ਕਰੈ ॥
kot karam jaap tap karai.
even though one may perform millions of rituals, worships and austerities.
ਭਾਵੇਂ ਉਹ ਕ੍ਰੋੜਾਂ ਜਪ ਤੇ ਕ੍ਰੋੜਾਂ ਤਪ ਆਦਿਕ ਕਰਮ ਕਰਦਾ ਰਹੇ।
ਇਸੁ ਮਾਰੀ ਬਿਨੁ ਜਨਮੁ ਨ ਮਿਟੈ ॥
is maaree bin janam na mitai.
Without killing this, one does not escape the cycle of birth and death.
ਦੁਬਿਧਾ ਨੂੰ ਮਿਟਾਣ ਤੋਂ ਬਿਨਾ ਮਨੁੱਖ ਦਾ ਜਨਮਾਂ ਦਾ ਗੇੜ ਨਹੀਂ ਮੁੱਕਦਾ l
ਇਸੁ ਮਾਰੀ ਬਿਨੁ ਜਮ ਤੇ ਨਹੀ ਛੁਟੈ ॥੬॥
is maaree bin jam tay nahee chhutai. ||6||
Without killing this, one cannot escape from the fear of death.
ਮੇਰੇ ਤੇਰ ਨੂੰ ਮਿਟਾਣ ਤੋਂ ਬਿਨਾ ਜਮਾਂ ਤੋਂ ਖ਼ਲਾਸੀ ਨਹੀਂ ਹੁੰਦੀ l
ਇਸੁ ਮਾਰੀ ਬਿਨੁ ਗਿਆਨੁ ਨ ਹੋਈ ॥
is maaree bin gi-aan na ho-ee.
Without killing duality, one does not obtain spiritual wisdom.
(ਹੇ ਭਾਈ!) ਦੁਬਿਧਾ ਦੂਰ ਕਰਨ ਤੋਂ ਬਿਨਾ ਮਨੁੱਖ ਦੀ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਬਣ ਸਕਦੀ
ਇਸੁ ਮਾਰੀ ਬਿਨੁ ਜੂਠਿ ਨ ਧੋਈ ॥
is maaree bin jooth na Dho-ee.
Without killing this, mind can’t be cleaned from the filth of vices.
ਮੇਰੇ ਤੇਰ ਨੂੰ ਮਿਟਾਣ ਤੋਂ ਬਿਨਾ ਮਨ ਵਿਚੋਂ ਵਿਕਾਰਾਂ ਦੀ ਮੈਲ ਨਹੀਂ ਧੁਪਦੀ।
ਇਸੁ ਮਾਰੀ ਬਿਨੁ ਸਭੁ ਕਿਛੁ ਮੈਲਾ ॥
is maaree bin sabh kichh mailaa.
Without killing this, whatever one does pushes his mind deeper into the vices.
ਇਸ ਨੂੰ ਨਾਸ ਕੀਤੇ ਬਾਝੋਂ ਮਨੁੱਖ ਜੋ ਕੁਝ ਭੀ ਕਰਦਾ ਹੈ ਮਨ ਨੂੰ ਹੋਰ ਵਿਕਾਰੀ ਬਣਾਈ ਜਾਂਦਾ ਹੈ,
ਇਸੁ ਮਾਰੀ ਬਿਨੁ ਸਭੁ ਕਿਛੁ ਜਉਲਾ ॥੭॥
is maaree bin sabh kichh ja-ulaa. ||7||
Without controlling sense of duality, one remains for away from God.
ਮੇਰੇ ਤੇਰ ਨੂੰ ਮਿਟਾਣ ਤੋਂ ਬਿਨਾ ਮਨੁੱਖ, ਪਰਮਾਤਮਾ ਨਾਲੋਂ ਵਿੱਥ ਬਣਾਈ ਰੱਖਦਾ ਹੈ l
ਜਾ ਕਉ ਭਏ ਕ੍ਰਿਪਾਲ ਕ੍ਰਿਪਾ ਨਿਧਿ ॥
jaa ka-o bha-ay kirpaal kirpaa niDh
The one on whom the beneficent God bestows His mercy,
ਜਿਸ ਮਨੁੱਖ ਉਤੇ ਦਇਆ ਦਾ ਖ਼ਜ਼ਾਨਾ ਪਰਮਾਤਮਾ ਦਇਆਵਾਨ ਹੁੰਦਾ ਹੈ,
ਤਿਸੁ ਭਈ ਖਲਾਸੀ ਹੋਈ ਸਗਲ ਸਿਧਿ ॥
tis bha-ee khalaasee ho-ee sagal siDh.
that one is liberated from the sense of duality and attains total success in life.
ਉਸ ਨੂੰ ਦੁਬਿਧਾ ਤੋਂ ਖ਼ਲਾਸੀ ਮਿਲ ਜਾਂਦੀ ਹੈ। ਉਸ ਨੂੰ ਜੀਵਨ ਵਿਚ ਪੂਰੀ ਸਫਲਤਾ ਪ੍ਰਾਪਤ ਹੋ ਜਾਂਦੀ ਹੈ।
ਗੁਰਿ ਦੁਬਿਧਾ ਜਾ ਕੀ ਹੈ ਮਾਰੀ ॥
gur dubiDhaa jaa kee hai maaree.
Yes, the one whose duality has been destroyed by the Guru,
ਗੁਰੂ ਨੇ ਜਿਸ ਮਨੁੱਖ ਦੇ ਅੰਦਰੋਂ ਮੇਰ-ਤੇਰ ਦੂਰ ਕਰ ਦਿੱਤੀ,
ਕਹੁ ਨਾਨਕ ਸੋ ਬ੍ਰਹਮ ਬੀਚਾਰੀ ॥੮॥੫॥
kaho naanak so barahm beechaaree. ||8||5||
Nanak says that person is a true contemplator of God’s virtues.
ਨਾਨਕ ਆਖਦਾ ਹੈ- ਉਹ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਵਾਲਾ ਹੈ।
ਗਉੜੀ ਮਹਲਾ ੫ ॥
ga-orhee mehlaa 5.
Raag Gauree, Fifth Guru:
ਹਰਿ ਸਿਉ ਜੁਰੈ ਤ ਸਭੁ ਕੋ ਮੀਤੁ ॥
har si-o jurai ta sabh ko meet.
When one attunes the mind to God, he sees everyone as a friend.
ਜਦੋਂ ਮਨੁੱਖ ਪਰਮਾਤਮਾ ਨਾਲ ਜੁੜਦਾ ਹੈ, ਤਾਂ ਉਸ ਨੂੰ ਹਰੇਕ ਮਨੁੱਖ ਆਪਣਾ ਮਿੱਤਰ ਦਿੱਸਦਾ ਹੈ,
ਹਰਿ ਸਿਉ ਜੁਰੈ ਤ ਨਿਹਚਲੁ ਚੀਤੁ ॥
har si-o jurai ta nihchal cheet.
When one is attuned to God the mind becomes immune against the vices.
ਜਦੋਂ ਮਨੁੱਖ ਪਰਮਾਤਮਾ ਨਾਲ ਜੁੜਦਾ ਹੈ, ਤਦੋਂ ਉਸ ਦਾ ਚਿੱਤ ਵਿਕਾਰਾਂ ਦੇ ਹੱਲਿਆਂ ਦੇ ਟਾਕਰੇ ਤੇ ਸਦਾ ਅਡੋਲ ਰਹਿੰਦਾ ਹੈ।
ਹਰਿ ਸਿਉ ਜੁਰੈ ਨ ਵਿਆਪੈ ਕਾੜ੍ਹ੍ਹਾ ॥
har si-o jurai na vi-aapai kaarhhaa.
No anxiety afflicts that person who is attuned to God.
ਜਦੋਂ ਮਨੁੱਖ ਪਰਮਾਤਮਾ ਨਾਲ ਜੁੜਦਾ ਹੈ, ਤਾਂ ਕੋਈ ਚਿੰਤਾ-ਫ਼ਿਕਰ ਉਸ ਉਤੇ ਆਪਣਾ ਜ਼ੋਰ ਨਹੀਂ ਪਾ ਸਕਦਾ,
ਹਰਿ ਸਿਉ ਜੁਰੈ ਤ ਹੋਇ ਨਿਸਤਾਰਾ ॥੧॥
har si-o jurai ta ho-ay nistaaraa. ||1||
When one is attuned to God, he swims across the world ocean of vices.
ਜਦੋਂ ਮਨੁੱਖ ਪਰਮਾਤਮਾ ਨਾਲ ਜੁੜਦਾ ਹੈ, (ਇਸ ਸੰਸਾਰ-ਸਮੁੰਦਰ ਵਿਚੋਂ) ਉਸ ਦਾ ਪਾਰ-ਉਤਾਰਾ ਹੋ ਜਾਂਦਾ ਹੈ l
ਰੇ ਮਨ ਮੇਰੇ ਤੂੰ ਹਰਿ ਸਿਉ ਜੋਰੁ ॥
ray man mayray tooN har si-o jor.
O’ my mind, attune yourself to God,
ਹੇ ਮੇਰੇ ਮਨ! ਤੂੰ ਆਪਣੀ ਪ੍ਰੀਤਿ ਪਰਮਾਤਮਾ ਨਾਲ ਬਣਾ,
ਕਾਜਿ ਤੁਹਾਰੈ ਨਾਹੀ ਹੋਰੁ ॥੧॥ ਰਹਾਉ ॥
kaaj tuhaarai naahee hor. ||1|| rahaa-o.
because no other deeds of yours could be of any avail (1-pause)
ਕੋਈ ਹੋਰ ਉੱਦਮ ਤੇਰੇ ਕਿਸੇ ਕੰਮ ਨਹੀਂ ਆਵੇਗਾ l
ਵਡੇ ਵਡੇ ਜੋ ਦੁਨੀਆਦਾਰ ॥
vaday vaday jo dunee-aadaar.
They, who are considered great, renowned and rich in the world,
(ਹੇ ਭਾਈ! ਜਗਤ ਵਿਚ) ਜੇਹੜੇ ਜੇਹੜੇ ਵੱਡੇ ਵੱਡੇ ਜਾਇਦਾਦਾਂ ਵਾਲੇ ਹਨ,
ਕਾਹੂ ਕਾਜਿ ਨਾਹੀ ਗਾਵਾਰ ॥
kaahoo kaaj naahee gaavaar.
O’ fool, none of them would be of any use to you in God’s court.
ਹੇ ਬੇਸਮਝ ਇਨਸਾਨ! ਉਹ ਤੇਰੇ ਕਿਸੇ ਕੰਮ ਦੇ ਨਹੀਂ,
ਹਰਿ ਕਾ ਦਾਸੁ ਨੀਚ ਕੁਲੁ ਸੁਣਹਿ ॥
har kaa daas neech kul suneh.
On the other hand a God’s devotee, who may be born of low caste (humble origin),
(ਦੂਜੇ ਪਾਸੇ) ਪਰਮਾਤਮਾ ਦਾ ਭਗਤ ਨੀਵੀਂ ਕੁਲ ਵਿਚ ਭੀ ਜੰਮਿਆ ਹੋਇਆ ਹੋਵੇ,
ਤਿਸ ਕੈ ਸੰਗਿ ਖਿਨ ਮਹਿ ਉਧਰਹਿ ॥੨॥
tis kai sang khin meh uDhrahi. ||2||
in his company, you shall be saved in an instant.
ਉਸ ਦੀ ਸੰਗਤ ਵਿੱਚ ਤੂੰ ਇਕ ਛਿੰਨ ਅੰਦਰ ਪਾਰ ਉਤਰ ਜਾਵੇਗਾ।
ਕੋਟਿ ਮਜਨ ਜਾ ਕੈ ਸੁਣਿ ਨਾਮ ॥
kot majan jaa kai sun naam.
By listening to God’s Name, one obtains the merits of bathing at millions of holy places,
ਜਿਸ ਪਰਮਾਤਮਾ ਦਾ ਨਾਮ ਸੁਣਨ ਵਿਚ ਕ੍ਰੋੜਾਂ ਤੀਰਥ-ਇਸ਼ਨਾਨ ਆ ਜਾਂਦੇ ਹਨ,
ਕੋਟਿ ਪੂਜਾ ਜਾ ਕੈ ਹੈ ਧਿਆਨ ॥
kot poojaa jaa kai hai Dhi-aan.
meditating on Whom one earns the merits of millions of devotional worships.
ਜਿਸ ਪਰਮਾਤਮਾ ਦਾ ਧਿਆਨ ਧਰਨ ਵਿਚ ਕ੍ਰੋੜਾਂ ਦੇਵ-ਪੂਜਾ ਆ ਜਾਂਦੀਆਂ ਹਨ
ਕੋਟਿ ਪੁੰਨ ਸੁਣਿ ਹਰਿ ਕੀ ਬਾਣੀ ॥
kot punn sun har kee banee.
Listening to Whose praises, one earns the merit of millions of good deeds.
ਜਿਸ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਸੁਣਨ ਵਿਚ ਕ੍ਰੋੜਾਂ ਪੁੰਨ ਹੋ ਜਾਂਦੇ ਹਨ,
ਕੋਟਿ ਫਲਾ ਗੁਰ ਤੇ ਬਿਧਿ ਜਾਣੀ ॥੩॥
kot falaa gur tay biDh jaanee. ||3||
By learning from the Guru the way of uniting with God, one reaps millions of such rewards.||3||
ਗੁਰੂ ਪਾਸੋਂ ਉਸ ਪਰਮਾਤਮਾ ਨਾਲ ਮਿਲਾਪ ਦੀ ਵਿਧੀ ਸਿੱਖਿਆਂ ਇਹ ਸਾਰੇ ਕ੍ਰੋੜਾਂ ਫਲ ਪ੍ਰਾਪਤ ਹੋ ਜਾਂਦੇ ਹਨ l
ਮਨ ਅਪੁਨੇ ਮਹਿ ਫਿਰਿ ਫਿਰਿ ਚੇਤ ॥
man apunay meh fir fir chayt.
Remember God in your mind, over and over again,
ਆਪਣੇ ਮਨ ਵਿਚ ਤੂੰ ਸਦਾ ਪਰਮਾਤਮਾ ਨੂੰ ਯਾਦ ਰੱਖ,
ਬਿਨਸਿ ਜਾਹਿ ਮਾਇਆ ਕੇ ਹੇਤ ॥
binas jaahi maa-i-aa kay hayt.
all your love of Maya (worldly riches) shall depart.
ਮਾਇਆ ਵਾਲੇ ਤੇਰੇ ਸਾਰੇ ਹੀ ਮੋਹ ਨਾਸ ਹੋ ਜਾਣਗੇ।
ਹਰਿ ਅਬਿਨਾਸੀ ਤੁਮਰੈ ਸੰਗਿ ॥
har abhinaasee tumrai sang.
The eternal God is always with you,
ਉਹ ਕਦੇ ਨਾਸ ਨਾਹ ਹੋਣ ਵਾਲਾ ਪਰਮਾਤਮਾ ਸਦਾ ਤੇਰੇ ਨਾਲ ਵੱਸਦਾ ਹੈ,
ਮਨ ਮੇਰੇ ਰਚੁ ਰਾਮ ਕੈ ਰੰਗਿ ॥੪॥
man mayray rach raam kai rang. ||4||
O’ my mind, be imbued with the love of God.
ਮੇਰੀ ਜਿੰਦੜੀਏ! ਤੂੰ ਉਸ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਸਦਾ ਜੁੜਿਆ ਰਹੁ l
ਜਾ ਕੈ ਕਾਮਿ ਉਤਰੈ ਸਭ ਭੂਖ ॥
jaa kai kaam utrai sabh bhookh.
In Whose loving devotion all one’s longing for worldly wealth goes away.
ਜਿਸ ਦੀ ਸੇਵਾ-ਭਗਤੀ ਵਿਚ ਲੱਗਿਆਂ (ਮਾਇਆ ਦੀ) ਸਾਰੀ ਭੁੱਖ ਦੂਰ ਹੋ ਜਾਂਦੀ ਹੈ l
ਜਾ ਕੈ ਕਾਮਿ ਨ ਜੋਹਹਿ ਦੂਤ ॥
jaa kai kaam na joheh doot.
In whose loving devotion, the demons of death would not even look for you.
ਉਸ ਦੀ ਸੇਵਾ-ਭਗਤੀ ਵਿਚ ਲੱਗਿਆਂ ਜਮਦੂਤ ਤੱਕ ਭੀ ਨਹੀਂ ਸਕਦੇ।
ਜਾ ਕੈ ਕਾਮਿ ਤੇਰਾ ਵਡ ਗਮਰੁ ॥
jaa kai kaam tayraa vad gamar.
In whose loving devotion, you can acquire great prestige.
ਜਿਸ ਦੀ ਸੇਵਾ ਭਗਤੀ ਦੀ ਬਰਕਤਿ ਨਾਲ ਤੇਰਾ (ਹਰ ਥਾਂ) ਵੱਡਾ ਤੇਜ-ਪ੍ਰਤਾਪ ਬਣ ਸਕਦਾ ਹੈ,
ਜਾ ਕੈ ਕਾਮਿ ਹੋਵਹਿ ਤੂੰ ਅਮਰੁ ॥੫॥
jaa kai kaam hoveh tooN amar. ||5||
In whose loving devotion, you can become immortal.
ਉਸ ਦੀ ਸੇਵਾ-ਭਗਤੀ ਵਿਚ ਲੱਗਿਆਂ ਤੂੰ ਸਦੀਵੀ ਆਤਮਕ ਜੀਵਨ ਵਾਲਾ ਬਣ ਸਕਦਾ ਹੈਂ ॥
ਜਾ ਕੇ ਚਾਕਰ ਕਉ ਨਹੀ ਡਾਨ ॥
jaa kay chaakar ka-o nahee daan.
Whose humble devotee does not suffer punishment.
ਜਿਸ ਪਰਮਾਤਮਾ ਦੇ ਸੇਵਕ-ਭਗਤ ਨੂੰ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ l
ਜਾ ਕੇ ਚਾਕਰ ਕਉ ਨਹੀ ਬਾਨ ॥
jaa kay chaakar ka-o nahee baan.
Whose humble devotee is not afflicted with any addictions.
ਜਿਸ ਪਰਮਾਤਮਾ ਦੇ ਸੇਵਕ-ਭਗਤ ਨੂੰ ਕੋਈ ਐਬ ਨਹੀਂ ਚੰਬੜ ਸਕਦਾ,
ਜਾ ਕੈ ਦਫਤਰਿ ਪੁਛੈ ਨ ਲੇਖਾ ॥
jaa kai daftar puchhai na laykhaa.
In whose Court, the true devotee is not called to account for his deeds.
ਜਿਸ ਪਰਮਾਤਮਾ ਦੇ ਦਫ਼ਤਰ ਵਿਚ (ਸੇਵਕ ਭਗਤ ਪਾਸੋਂ ਕੀਤੇ ਕਰਮਾਂ ਦਾ ਕੋਈ) ਹਿਸਾਬ ਨਹੀਂ ਮੰਗਿਆ ਜਾਂਦਾ,
ਤਾ ਕੀ ਚਾਕਰੀ ਕਰਹੁ ਬਿਸੇਖਾ ॥੬॥
taa kee chaakree karahu bisaykhaa. ||6||
So, specially engage yourself in the meditation of that God.
ਉਸ ਪਰਮਾਤਮਾ ਦੀ ਸੇਵਾ-ਭਗਤੀ ਉਚੇਚੇ ਤੌਰ ਤੇ ਕਰਦਾ ਰਹੁ l
ਜਾ ਕੈ ਊਨ ਨਾਹੀ ਕਾਹੂ ਬਾਤ ॥ ਏਕਹਿ ਆਪਿ ਅਨੇਕਹਿ ਭਾਤਿ ॥
jaa kai oon naahee kaahoo baat. aykeh aap anaykeh bhaat.
He, who is One, but appears in so many forms and is not lacking in anything.
ਜੇਹੜਾ ਪਰਮਾਤਮਾ ਇਕ ਆਪ ਹੀ ਆਪ ਹੁੰਦਾ ਹੋਇਆ ਅਨੇਕਾਂ ਰੂਪਾਂ ਵਿਚ ਪਰਗਟ ਹੋ ਰਿਹਾ ਹੈ, ਜਿਸ ਦੇ ਘਰ ਵਿਚ ਕਿਸੇ ਚੀਜ਼ ਦੀ ਕਮੀ ਨਹੀਂ,
ਜਾ ਕੀ ਦ੍ਰਿਸਟਿ ਹੋਇ ਸਦਾ ਨਿਹਾਲ ॥
jaa kee darisat ho-ay sadaa nihaal.
By Whose Glance of Grace, everyone become eternally delighted.
ਜਿਸ ਪਰਮਾਤਮਾ ਦੀ ਮਿਹਰ ਦੀ ਨਿਗਾਹ ਨਾਲ ਹਰੇਕ ਜੀਵ ਨਿਹਾਲ ਹੋ ਜਾਂਦਾ ਹੈ,
ਮਨ ਮੇਰੇ ਕਰਿ ਤਾ ਕੀ ਘਾਲ ॥੭॥
man mayray kar taa kee ghaal. ||7||
O’ my mind, meditate on that God with love and devotion.
ਹੇ ਮੇਰੇ ਮਨ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰ l
ਨਾ ਕੋ ਚਤੁਰੁ ਨਾਹੀ ਕੋ ਮੂੜਾ ॥
naa ko chatur naahee ko moorhaa.
By one’s own accord, no one is wise, and no one is foolish.
ਆਪਣੇ ਆਪ ਨਾਂ ਕੋਈ ਸਿਆਣਾ ਹੈ ਤੇ ਨਾਂ ਹੀ ਮੂਰਖ।
ਨਾ ਕੋ ਹੀਣੁ ਨਾਹੀ ਕੋ ਸੂਰਾ ॥
naa ko heen naahee ko sooraa.
No one is coward and nobody is brave.
ਨਾਹ ਕੋਈ ਨਿਤਾਣਾ ਹੈ ਤੇ ਨਾਹ ਕੋਈ ਸੂਰਮਾ ਹੈ।