Guru Granth Sahib Translation Project

Guru granth sahib page-23

Page 23

ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ ॥ jinaa raas na sach hai ki-o tinaa sukh ho-ay. Those who do not have the Assets of Truth-how can they find peace? ਜਿਨ੍ਹਾਂ ਦੇ ਕੋਲ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਪੂੰਜੀ ਨਹੀਂ, ਉਹਨਾਂ ਨੂੰ ਕਦੇ ਆਤਮਕ ਆਨੰਦ ਨਹੀਂ ਹੋ ਸਕਦਾ।
ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥ khotai vanaj vananji-ai man tan khotaa ho-ay. If they continue living in falsehood, their minds and bodies become false. ਜੇ ਨਿੱਤ ਖੋਟਾ ਵਪਾਰ ਹੀ ਕਰਦੇ ਰਹੀਏ, ਤਾਂ ਮਨ ਭੀ ਖੋਟਾ ਹੋ ਜਾਂਦਾ ਹੈ ਤੇ ਸਰੀਰ ਭੀ ਖੋਟਾ l
ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ ॥੨॥ faahee faathay mirag ji-o dookh ghano nit ro-ay. ||2|| Like the deer caught in the trap, they suffer in terrible agony; they continually cry out in pain. ਫੰਧੇ ਵਿੱਚ ਫਸੇ ਹੋਏ ਹਰਣ ਦੀ ਤਰ੍ਹਾਂ ਉਹ ਘਨੇਰਾ ਕਸ਼ਟ ਪਾਉਂਦੇ ਹਨ ਅਤੇ ਸਦਾ ਹੀ ਵਿਰਲਾਪ ਕਰਦੇ ਹਨ।
ਖੋਟੇ ਪੋਤੈ ਨਾ ਪਵਹਿ ਤਿਨ ਹਰਿ ਗੁਰ ਦਰਸੁ ਨ ਹੋਇ ॥ khotay potai naa paveh tin har gur daras na ho-ay. Like the counterfeit coins, the false people are not honored in God’s court and they do not obtain the blessed vision of God. ਖੋਟੇ ਸਿੱਕੇ ਖ਼ਜ਼ਾਨੇ ਵਿਚ ਨਹੀਂ ਲਏ ਜਾਂਦੇ ਤਿਵੇਂ ਹੀ ਖੋਟੇ ਬੰਦੇ ਦਰਗਾਹ ਵਿਚ ਆਦਰ ਨਹੀਂ ਪਾਂਦੇ ਉਹਨਾਂ ਨੂੰ ਹਰੀ ਦਾ ਗੁਰੂ ਦਾ ਦੀਦਾਰ ਨਹੀਂ ਹੁੰਦਾ।
ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ ॥ khotay jaat na pat hai khot na seejhas ko-ay. The false ones have no social status or honor. No one succeeds through falsehood. ਕੂੜ ਪੁਰਸ਼ ਦੀ ਕੋਈ ਜਾਤੀ ਤੇ ਇਜ਼ਤ ਨਹੀਂ। ਕੂੜ ਦੇ ਰਾਹੀਂ ਕੋਈ ਜਣਾ ਕਾਮਯਾਬ ਨਹੀਂ ਹੁੰਦਾ।
ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ ॥੩॥ khotay khot kamaavanaa aa-ay ga-i-aa pat kho-ay. ||3|| The false persons who practice falsehood only, lose their honor and fall into cycle of birth and death. ਖੋਟੇ ਮਨੁੱਖ ਨੇ ਸਦਾ ਖੋਟ ਹੀ ਕਮਾਣਾ ਹੈ, ਉਹ ਆਪਣੀ ਇੱਜ਼ਤ ਗਵਾ ਕੇ ਸਦਾ ਜੰਮਦਾ ਮਰਦਾ ਰਹਿੰਦਾ ਹੈ l
ਨਾਨਕ ਮਨੁ ਸਮਝਾਈਐ ਗੁਰ ਕੈ ਸਬਦਿ ਸਾਲਾਹ ॥ naanak man samjaa-ee-ai gur kai sabad saalaah. O’ Nanak, we should instruct our mind through the Guru’s word and God’s praise. ਹੇ ਨਾਨਕ! ਪਰਮਾਤਮਾ ਦੀ ਸਿਫ਼ਤ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ ਆਪਣੇ ਮਨ ਨੂੰ ਸਮਝਾਣਾ ਚਾਹੀਦਾ ਹੈ।
ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ ॥ raam naam rang rati-aa bhaar na bharam tinaah. Those who are imbued with the love for God are not afflicted with sin or doubt of any kind. ਜਿਹੜੇ ਬੰਦੇ ਪ੍ਰਭੂ ਦੇ ਨਾਮ ਦੀ ਪ੍ਰੀਤ ਨਾਲ ਰੰਗੀਜੇ ਹਨ, ਉਨ੍ਹਾਂ ਨੂੰ ਨਾਂ ਹੀ ਪਾਪਾਂ ਦਾ ਬੋਝ ਹੁੰਦਾ ਹੈ ਅਤੇ ਨਾਂ ਹੀ ਸੰਦੇਹ।
ਹਰਿ ਜਪਿ ਲਾਹਾ ਅਗਲਾ ਨਿਰਭਉ ਹਰਿ ਮਨ ਮਾਹ ॥੪॥੨੩॥ har jap laahaa aglaa nirbha-o har man maah. ||4||23|| By remembering God, they gain the spiritual bliss immensely, the fearless God comes to dwell in their mind. ਪ੍ਰਭੂ ਦਾ ਨਾਮ ਜਪ ਕੇ ਬਹੁਤ ਆਤਮਕ ਲਾਭ ਖੱਟ ਲਈਦਾ ਹੈ, ਉਹ ਪ੍ਰਭੂ ਜੋ ਕਿਸੇ ਡਰ ਦੇ ਅਧੀਨ ਨਹੀਂ ਮਨ ਵਿਚ ਆ ਵੱਸਦਾ ਹੈ
ਸਿਰੀਰਾਗੁ ਮਹਲਾ ੧ ਘਰੁ ੨ ॥ sireeraag mehlaa 1 ghar 2. Siree Raag, by the First Guru, Second Beat
ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥ Dhan joban ar fulrhaa naathee-arhay din chaar. Wealth, the beauty of youth and flowers are guests for only a few days. ਧਨ, ਜੁਆਨੀ ਅਤੇ ਨਿੱਕਾ ਜਿਹਾ ਫੁੱਲ-ਇਹ ਚਾਰ ਦਿਨਾਂ ਦੇ ਹੀ ਪਰਾਹੁਣੇ ਹੁੰਦੇ ਹਨ।
ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ ॥੧॥ paban kayray pat ji-o dhal dhul jummanhaar. ||1|| Like the leaves of the water-lily, they wither and fade and finally die. ਚੁਪਤੀ ਦੇ ਪੱਤਿਆਂ ਵਾਙੂ ਉਹ ਮੁਰਝਾ, ਸੁਕ-ਸੜ (ਤੇ ਆਖਰ) ਨਾਸ ਹੋ ਜਾਂਦੇ ਹਨ।
ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ ॥ rang maan lai pi-aari-aa jaa joban na-o hulaa. O’ my friend, as long as you are in the prime of Your youth, enjoy the spiritual pleasure of God’s love. ਹੇ ਪਿਆਰੇ! ਜਦ ਤਕ ਨਵੀਂ ਜੁਆਨੀ ਹੈ ਤਦ ਤਕ ਆਤਮਕ ਅਨੰਦ ਲੈ ਲੈ;
ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ॥੧॥ ਰਹਾਉ ॥ din thorh-rhay thakay bha-i-aa puraanaa cholaa. ||1|| rahaa-o. You have only few days left on this earth, and then you will feel weary and your body will grow old. (then you will not be able to remember God) ਤੇਰੇ ਦਿਨ ਬਹੁਤ ਘਟ ਹਨ, ਤੂੰ ਹਾਰ ਹੁਟ ਗਿਆ ਹੈ, ਅਤੇ ਤੇਰੀ ਦੇਹਿ ਪੁਸ਼ਾਕ ਬ੍ਰਿਧ ਹੋ ਗਈ ਹੈ।
ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥ sajan mayray rangulay jaa-ay sutay jaaraan. My beloved friends have gone to sleep in the graveyard. ਮੇਰੇ ਪਿਆਰੇ ਸੱਜਣ ਕਬਰਿਸਤਾਨ ਵਿਚ ਜਾ ਸੁੱਤੇ ਹਨ,
ਹੰ ਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ ॥੨॥ haN bhee vanjaa dumnee rovaa jheenee baan. ||2|| (Because of separation from my Master), I am weeping in feeble voice and in my double-mindedness, I shall have to go there as well. (ਮੈਂ ਉਹਨਾਂ ਦੇ ਵਿਛੋੜੇ ਵਿਚ) ਧੀਮੀ ਆਵਾਜ਼ ਨਾਲ ਰੋ ਰਹੀ ਹਾਂ, ਮੈਂ ਭੀ ਦੁਚਿੱਤੀ ਹੋ ਕੇ ਉਧਰ ਨੂੰ ਹੀ ਚੱਲ ਪਵਾਂਗੀ ॥
ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ ॥ kee na sunayhee goree-ay aapan kannee so-ay. O’ my beautiful soul-bride, why don’t you carefully listen this with your ears? ਹੇ ਸੁੰਦਰ ਜੀਵ-ਇਸਤ੍ਰੀ! ਤੂੰ ਧਿਆਨ ਨਾਲ ਇਹ ਖ਼ਬਰ ਕਿਉਂ ਨਹੀਂ ਸੁਣਦੀ?
ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ ॥੩॥ lagee aavahi saahurai nit na pay-ee-aa ho-ay. ||3|| that you must go to your in-laws; (next world), and you cannot stay with your parents forever (this world). ਕਿ ਪੇਕਾ-ਘਰ (ਇਸ ਲੋਕ ਦਾ ਵਸੇਬਾ) ਸਦਾ ਨਹੀਂ ਰਹਿ ਸਕਦਾ, ਸਹੁਰੇ ਘਰ (ਪਰਲੋਕ ਵਿਚ) ਜ਼ਰੂਰ ਜਾਣਾ ਪਵੇਗਾ l
ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ ॥ naanak sutee pay-ee-ai jaan virtee sann. O’ Nanak, the slumbering soul bride (who remains engrossed in the worldly affairs only), is being robbed of her virtues in daylight by the vices. ਹੇ ਨਾਨਕ! ਜੇਹੜੀ ਜੀਵ-ਇਸਤ੍ਰੀ ਪੇਕੇ ਘਰ (ਇਸ ਲੋਕ ਵਿਚ ਗ਼ਫ਼ਲਤ ਦੀ ਨੀਂਦ ਵਿਚ) ਸੁੱਤੀ ਰਹੀ, ਇਉਂ ਜਾਣੋ ਕਿ (ਉਸ ਦੇ ਗੁਣਾਂ ਨੂੰ) ਦਿਨ-ਦਿਹਾੜੇ ਹੀ ਸੰਨ੍ਹ ਲੱਗੀ ਰਹੀ।
ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ ॥੪॥੨੪॥ gunaa gavaa-ee ganth-rhee avgan chalee bann. ||4||24|| She has lost her virtues and will depart from this world with loads of sins. ਉਸ ਨੇ ਗੁਣਾਂ ਦੀ ਗੰਢੜੀ ਗਵਾ ਲਈ, ਉਹ (ਇਥੋਂ) ਔਗੁਣਾਂ ਦੀ ਪੰਡ ਬੰਨ੍ਹ ਕੇ ਲੈ ਤੁਰ ਚਲੀ ਹੈ l
ਸਿਰੀਰਾਗੁ ਮਹਲਾ ੧ ਘਰੁ ਦੂਜਾ ੨ ॥ sireeraag mehlaa 1 ghar doojaa 2. Siree Raag, by the First Guru, Second Beat:
ਆਪੇ ਰਸੀਆ ਆਪਿ ਰਸੁ ਆਪੇ ਰਾਵਣਹਾਰੁ ॥ aapay rasee-aa aap ras aapay ravanhaar. He is full of love, He Himself is the Enjoyment and He himself is the one who enjoys the pleasure. ਪ੍ਰਭੂ ਆਪ ਹੀ ਰਸ-ਭਰਿਆ ਪਦਾਰਥ ਹੈ, ਆਪ ਹੀ (ਉਸ ਵਿਚ) ਰਸ ਹੈ, ਆਪ ਹੀ ਉਸ ਸਵਾਦ ਨੂੰ ਮਾਣਨ ਵਾਲਾ ਹੈ।
ਆਪੇ ਹੋਵੈ ਚੋਲੜਾ ਆਪੇ ਸੇਜ ਭਤਾਰੁ ॥੧॥ aapay hovai cholrhaa aapay sayj bhataar. ||1|| He Himself is the bride and He Himself is the Master (Bridegroom). ਪ੍ਰਭੂ ਆਪ ਹੀ ਇਸਤ੍ਰੀ ਬਣਦਾ ਹੈ, ਆਪ ਹੀ ਸੇਜ, ਤੇ ਆਪ ਹੀ (ਮਾਣਨ ਵਾਲਾ) ਖਸਮ ਹੈ
ਰੰਗਿ ਰਤਾ ਮੇਰਾ ਸਾਹਿਬੁ ਰਵਿ ਰਹਿਆ ਭਰਪੂਰਿ ॥੧॥ ਰਹਾਉ ॥ rang rataa mayraa saahib rav rahi-aa bharpoor. ||1|| rahaa-o. Imbued with love, my Master is pervading everywhere. ਮੇਰਾ ਮਾਲਕ-ਪ੍ਰਭੂ ਪਿਆਰ ਵਿਚ ਰੰਗਿਆ ਹੋਇਆ ਹੈ, ਉਹ (ਸਾਰੀ ਸ੍ਰਿਸ਼ਟੀ ਵਿਚ) ਪੂਰਨ ਤੌਰ ਤੇ ਵਿਆਪਕ ਹੈ l
ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲੁ ॥ aapay maachhee machhulee aapay paanee jaal. He Himself is the fisherman and the fish; He Himself is the water and the net. ਉਹ ਆਪ ਹੀ ਮਾਹੀਗੀਰ ਤੇ ਮੱਛੀ ਹੈ ਤੇ ਆਪ ਹੀ ਜਲ ਤੇ ਫੰਧਾ।
ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ ॥੨॥ aapay jaal mankarhaa aapay andar laal. ||2|| He Himself is the metal ball of the net (sinker), and He Himself is the bait. ਪ੍ਰਭੂ ਹੀ ਉਸ ਜਾਲ ਦੇ ਮਣਕੇ ਹੈ, ਆਪ ਹੀ ਉਸ ਜਾਲ ਵਿਚ ਮਾਸ ਦੀ ਬੋਟੀ ਹੈ (ਜੋ ਮੱਛੀ ਨੂੰ ਜਾਲ ਵੱਲ ਪ੍ਰੇਰਦੀ ਹੈ)
ਆਪੇ ਬਹੁ ਬਿਧਿ ਰੰਗੁਲਾ ਸਖੀਏ ਮੇਰਾ ਲਾਲੁ ॥ aapay baho biDh rangulaa sakhee-ay mayraa laal. O’ friend, my beloved God is playful in many ways. ਹੇ ਸਹੇਲੀਏ! ਮੇਰਾ ਪਿਆਰਾ ਪ੍ਰਭੂ ਆਪ ਹੀ ਕਈ ਤਰੀਕਿਆਂ ਨਾਲ ਚੋਜ ਤਮਾਸ਼ੇ ਕਰਨ ਵਾਲਾ ਹੈ।
ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ ॥੩॥ nit ravai sohaaganee daykh hamaaraa haal. ||3|| The Master (God) always blesses the fortunate soul brides. But look at me the alienated one who never gets His glimp. ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਨੂੰ ਉਹ ਖਸਮ ਪ੍ਰਭੂ ਸਦਾ ਮਿਲਦਾ ਹੈ, ਪਰ ਮੇਰੀ ਦਸ਼ਾ ਵਲ ਨਿਗ੍ਹਾ ਕਰ ਜੋ ਉਸ ਤੋਂ ਦੂਰ ਹਾਂ।
ਪ੍ਰਣਵੈ ਨਾਨਕੁ ਬੇਨਤੀ ਤੂ ਸਰਵਰੁ ਤੂ ਹੰਸੁ ॥ paranvai naanak bayntee too sarvar too hans. Prays Nanak, please hear my prayer: You are the pool, and You are the soul-swan. ਨਾਨਕ ਜੋਦੜੀ ਕਰਦਾ ਹੈ, ਮੇਰੀ ਪ੍ਰਾਰਥਨਾ ਸੁਣ। ਤੂੰ ਤਲਾਬ ਹੈ ਅਤੇ ਤੂੰ ਹੀ ਰਾਜ-ਹੰਸ।
ਕਉਲੁ ਤੂ ਹੈ ਕਵੀਆ ਤੂ ਹੈ ਆਪੇ ਵੇਖਿ ਵਿਗਸੁ ॥੪॥੨੫॥ ka-ul too hai kavee-aa too hai aapay vaykh vigas. ||4||25|| You are the lotus flower of the day and You are the water-lily of the night. You Yourself behold them, and blossom forth in bliss. ਤੂੰ ਕੰਵਲ ਹੈਂ ਅਤੇ ਤੂੰ ਹੀ ਕਵੀਆ। (ਉਨ੍ਹਾਂ ਨੂੰ) ਦੇਖ ਕੇ ਤੂੰ ਆਪ ਹੀ ਖੁਸ਼ ਹੁੰਦਾ ਹੈਂ।
ਸਿਰੀਰਾਗੁ ਮਹਲਾ ੧ ਘਰੁ ੩ ॥ sireeraag mehlaa 1 ghar 3. Siree Raag, by the First Guru, Third Beat:
ਇਹੁ ਤਨੁ ਧਰਤੀ ਬੀਜੁ ਕਰਮਾ ਕਰੋ ਸਲਿਲ ਆਪਾਉ ਸਾਰਿੰਗਪਾਣੀ ॥ ih tan Dhartee beej karmaa karo salil aapaa-o saaringpaanee. O’ my friend, consider this body of yours like a farm, your good deeds the seed and Naam as water for irrigation. (ਹੇ ਭਾਈ!) ਇਸ ਸਰੀਰ ਨੂੰ ਧਰਤੀ ਬਣਾ, ਆਪਣੇ ਕਰਮਾਂ ਨੂੰ ਬੀਜ ਬਣਾ, ਨਾਮ ਦੇ ਪਾਣੀ ਦਾ ਇਸ ਭੁਇਂ ਵਿਚ ਸਿੰਚਨ ਕਰ।
ਮਨੁ ਕਿਰਸਾਣੁ ਹਰਿ ਰਿਦੈ ਜੰਮਾਇ ਲੈ ਇਉ ਪਾਵਸਿ ਪਦੁ ਨਿਰਬਾਣੀ ॥੧॥ man kirsaan har ridai jammaa-ay lai i-o paavas pad nirbaanee. ||1|| Let your mind be like a farmer and grow the crop of Naam in your heart. This way, You shall achieve the supreme state of freedom from all worldly desires. ਆਪਣੇ ਮਨ ਨੂੰ ਕਿਸਾਨ ਬਣਾ, ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਉਗਾ। ਇਸ ਤਰ੍ਹਾਂ (ਹੇ ਭਾਈ!) ਉਹ ਆਤਮਕ ਅਵਸਥਾ ਹਾਸਲ ਕਰ ਲਏਂਗਾ ਜਿਥੇ ਕੋਈ ਵਾਸ਼ਨਾ ਪੋਹ ਨਹੀਂ ਸਕਦੀ l
ਕਾਹੇ ਗਰਬਸਿ ਮੂੜੇ ਮਾਇਆ ॥ kaahay garbas moorhay maa-i-aa. O’ fool, why do you take pride in worldly riches? ਹੇ ਮੂਰਖ! ਮਾਇਆ ਦਾ ਕਿਉਂ ਮਾਣ ਕਰਦਾ ਹੈਂ?
ਪਿਤ ਸੁਤੋ ਸਗਲ ਕਾਲਤ੍ਰ ਮਾਤਾ ਤੇਰੇ ਹੋਹਿ ਨ ਅੰਤਿ ਸਖਾਇਆ ॥ ਰਹਾਉ ॥ pit suto sagal kaaltar maataa tayray hohi na ant sakhaa-i-aa. Rahaa-o. Father, children, spouse, mother and all relatives-they shall not be able to help you in the end. ਪਿਤਾ, ਪੁੱਤਰ, ਇਸਤ੍ਰੀ, ਮਾਂ-ਇਹ ਸਾਰੇ ਅੰਤ ਵੇਲੇ ਤੇਰੇ ਸਹਾਈ ਨਹੀਂ ਬਣ ਸਕਦੇ।
ਬਿਖੈ ਬਿਕਾਰ ਦੁਸਟ ਕਿਰਖਾ ਕਰੇ ਇਨ ਤਜਿ ਆਤਮੈ ਹੋਇ ਧਿਆਈ ॥ bikhai bikaar dusat kirkhaa karay in taj aatmai ho-ay Dhi-aa-ee. Root out the weeds of worldly sins, vices and evil thoughts from your mind and let your soul remember God with love and devotion. ਮੰਦੇ ਵੈਲਾ ਤੇ ਪਾਪਾਂ ਨੂੰ ਪੁਟ ਛੱਡ। ਇਨ੍ਹਾਂ ਨੂੰ ਛੱਡ ਕੇ ਤੇ ਇਕਚਿੱਤ ਹੋ (ਸੁਆਮੀ ਦਾ) ਸਿਮਰਨ ਕਰ।
ਜਪੁ ਤਪੁ ਸੰਜਮੁ ਹੋਹਿ ਜਬ ਰਾਖੇ ਕਮਲੁ ਬਿਗਸੈ ਮਧੁ ਆਸ੍ਰਮਾਈ ॥੨॥ jap tap sanjam hohi jab raakhay kamal bigsai maDh aasarmaa-ee. ||2|| When remembrance God, austerity and self control become his protectors, his heart blossom like a lotus flower and he feels as if nectar is dripping within. ਜਦੋਂ ਜਪ ਤਪ ਤੇ ਸੰਜਮ (ਆਤਮਕ ਜੀਵਨ ਦੇ) ਰਾਖੇ ਬਣਦੇ ਹਨ, ਤਾਂ ਉਸ ਦਾ ਹਿਰਦਾ-ਕੌਲ ਖਿੜ ਪੈਂਦਾ ਹੈ, ਉਸ ਦੇ ਅੰਦਰ ਆਤਮਕ ਆਨੰਦ ਦਾ ਰਸ (ਮਾਨੋਂ) ਸਿੰਮਦਾ ਹੈ
ਬੀਸ ਸਪਤਾਹਰੋ ਬਾਸਰੋ ਸੰਗ੍ਰਹੈ ਤੀਨਿ ਖੋੜਾ ਨਿਤ ਕਾਲੁ ਸਾਰੈ ॥ bees saptaahro baasro sangrahai teen khorhaa nit kaal saarai. One who gathers the wealth of Naam every day and remembers death throughout the three stages of life (childhood, youth, and old age), ਜੇ ਮਨੁੱਖ ਹਰ ਰੋਜ਼ (ਪ੍ਰਭੂ ਦਾ ਨਾਮ-ਧਨ) ਇਕੱਠਾ ਕਰਦਾ ਰਹੇ, ਜੇ ਮਨੁੱਖ ਆਪਣੀ ਉਮਰ ਦੀਆਂ ਤਿੰਨਾਂ ਹੀ ਅਵਸਥਾ (ਬਾਲਪਨ, ਜੁਆਨੀ, ਬੁਢੇਪੇ) ਵਿਚ ਮੌਤ ਨੂੰ ਚੇਤੇ ਰੱਖੇ,
ਦਸ ਅਠਾਰਮੈ ਅਪਰੰਪਰੋ ਚੀਨੈ ਕਹੈ ਨਾਨਕੁ ਇਵ ਏਕੁ ਤਾਰੈ ॥੩॥੨੬॥ das athaar mai aprampro cheenai kahai naanak iv ayk taarai. ||3||26|| and seeks the same infinite God from the study of all the religious books. God helps that person cross over the dreadful worldly ocean of vices, says Nanak. ਜੇ ਚਾਰ ਵੇਦਾਂ ਛੇ ਸ਼ਾਸਤ੍ਰਾਂ ਅਤੇ ਅਠਾਰਾਂ ਪੁਰਾਣ (ਆਦਿਕ ਸਾਰੀਆਂ ਧਰਮ-ਪੁਸਤਕਾਂ) ਵਿਚ ਪਰਮਾਤਮਾ (ਦੇ ਨਾਮ) ਨੂੰ ਹੀ ਖੋਜੇ ਤਾਂ ਹੇ ਨਾਨਕ! ਇਸ ਤਰ੍ਹਾਂ ਪਰਮਾਤਮਾ ਉਸ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ l
error: Content is protected !!
Scroll to Top
https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ slot gacor slot demo https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html