Guru Granth Sahib Translation Project

Guru granth sahib page-207

Page 207

ਬਰਨਿ ਨ ਸਾਕਉ ਤੁਮਰੇ ਰੰਗਾ ਗੁਣ ਨਿਧਾਨ ਸੁਖਦਾਤੇ ॥ baran na saaka-o tumray rangaa gun niDhaan sukh-daatay. O’ the Treasure of virtues and Provider of peace, I cannot describe Your wondrous acts. ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਹੇ ਸੁਖ ਦੇਣ ਵਾਲੇ ਪ੍ਰਭੂ! ਮੈਂ ਤੇਰੇ ਚੋਜ ਬਿਆਨ ਨਹੀਂ ਕਰ ਸਕਦਾ।
ਅਗਮ ਅਗੋਚਰ ਪ੍ਰਭ ਅਬਿਨਾਸੀ ਪੂਰੇ ਗੁਰ ਤੇ ਜਾਤੇ ॥੨॥ agam agochar parabh abhinaasee pooray gur tay jaatay. ||2|| O’ infinite, incomprehensible and eternal God, You can be realized only through the perfect Guru. ||2|| ਹੇ ਅਪਹੁੰਚ ਪ੍ਰਭੂ! ਹੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਪ੍ਰਭੂ! ਹੇ ਅਬਿਨਾਸੀ ਪ੍ਰਭੂ! ਪੂਰੇ ਗੁਰੂ ਦੀ ਰਾਹੀਂ ਹੀ ਤੇਰੇ ਨਾਲ ਡੂੰਘੀ ਸਾਂਝ ਪੈ ਸਕਦੀ ਹੈ ॥੨॥
ਭ੍ਰਮੁ ਭਉ ਕਾਟਿ ਕੀਏ ਨਿਹਕੇਵਲ ਜਬ ਤੇ ਹਉਮੈ ਮਾਰੀ ॥ bharam bha-o kaat kee-ay nihkayval jab tay ha-umai maaree. Since the time I dispelled my ego, the Guru has eradicated my doubts and fears and has blessed me with a righteous life. ਜਦੋਂ ਦੀ ਆਪਣੇ ਅੰਦਰੋਂ ਹਉਮੈ ਦੂਰ ਕੀਤੀ ਹੈ, ਗੁਰੂ ਨੇ ਮੇਰਾ ਵਹਿਮ ਤੇ ਡਰ ਨਾਸ ਕਰ ਕੇ, ਮੈਨੂੰ ਪਵਿਤ੍ਰ ਜੀਵਨ ਵਾਲਾ ਬਣਾ ਦਿਤਾ ਹੈ।
ਜਨਮ ਮਰਣ ਕੋ ਚੂਕੋ ਸਹਸਾ ਸਾਧਸੰਗਤਿ ਦਰਸਾਰੀ ॥੩॥ janam maran ko chooko sahsaa saaDhsangat darsaaree. ||3|| Beholding the blessed sight of the Guru in the holy congregation, my fear of birth and death has vanished. ||3|| ਸਾਧ ਸੰਗਤਿ ਵਿਚ ਗੁਰੂ ਦੇ ਦਰਸਨ ਦੀ ਬਰਕਤਿ ਨਾਲ ਮੇਰਾ ਜਨਮ ਮਰਨ ਦੇ ਗੇੜ ਦਾ ਸਹਮ ਮੁੱਕ ਗਿਆ ਹੈ ॥੩॥
ਚਰਣ ਪਖਾਰਿ ਕਰਉ ਗੁਰ ਸੇਵਾ ਬਾਰਿ ਜਾਉ ਲਖ ਬਰੀਆ ॥ charan pakhaar kara-o gur sayvaa baar jaa-o lakh baree-aa. I most humbly follow the Guru’s teachings and forever dedicate myself to the Guru. ਮੈਂ (ਗੁਰੂ ਦੇ) ਚਰਨ ਧੋ ਕੇ ਗੁਰੂ ਦੀ ਸੇਵਾ ਕਰਦਾ ਹਾਂ, ਮੈਂ (ਗੁਰੂ ਤੋਂ) ਲੱਖਾਂ ਵਾਰੀ ਕੁਰਬਾਨ ਜਾਂਦਾ ਹਾਂ,
ਜਿਹ ਪ੍ਰਸਾਦਿ ਇਹੁ ਭਉਜਲੁ ਤਰਿਆ ਜਨ ਨਾਨਕ ਪ੍ਰਿਅ ਸੰਗਿ ਮਿਰੀਆ ॥੪॥੭॥੧੨੮॥ jih parsaad ih bha-ojal tari-aa jan naanak pari-a sang miree-aa. ||4||7||128|| O’ Nanak, it is only by the Guru’s grace the world ocean of vices can be crossed and union with God can be attained. ||4||7||128|| ਹੇ ਦਾਸ ਨਾਨਕ! (ਆਖ-) ਕਿਉਂਕਿ ਉਸ (ਗੁਰੂ) ਦੀ ਕਿਰਪਾ ਨਾਲ ਹੀ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਤੇ ਪ੍ਰੀਤਮ ਪ੍ਰਭੂ (ਦੇ ਚਰਨਾਂ) ਵਿਚ ਜੁੜ ਸਕੀਦਾ ਹੈ ॥੪॥੭॥੧੨੮॥
ਗਉੜੀ ਮਹਲਾ ੫ ॥ ga-orhee mehlaa 5. Raag Gauree, Fifth Guru:
ਤੁਝ ਬਿਨੁ ਕਵਨੁ ਰੀਝਾਵੈ ਤੋਹੀ ॥ ਤੇਰੋ ਰੂਪੁ ਸਗਲ ਦੇਖਿ ਮੋਹੀ ॥੧॥ ਰਹਾਉ ॥ tujh bin kavan reejhaavai tohee.tayro roop sagal daykh mohee. ||1|| rahaa-o. O’ God, seeing Your beauty the entire world has been captivated; without your grace, nobody can please you. ਹੇ ਪ੍ਰਭੂ! ਤੇਰਾ ਸੋਹਣਾ ਰੂਪ ਵੇਖ ਕੇ ਸਾਰੀ ਲੁਕਾਈ ਮਸਤ ਹੋ ਜਾਂਦੀ ਹੈ ਤੇਰੇ ਬਗੈਰ ਤੈਨੂੰ ਕੌਣ ਖੁਸ਼ ਕਰ ਸਕਦਾ ਹੈ? ।॥੧॥ ਰਹਾਉ ॥
ਸੁਰਗ ਪਇਆਲ ਮਿਰਤ ਭੂਅ ਮੰਡਲ ਸਰਬ ਸਮਾਨੋ ਏਕੈ ਓਹੀ ॥ surag pa-i-aal mirat bhoo-a mandal sarab samaano aykai ohee. In the heavenly paradise, in the nether regions, on the planet earth and throughout the galaxies, God is pervading everywhere. ਸੁਰਗ-ਲੋਕ, ਪਾਤਾਲ-ਲੋਕ, ਮਾਤ-ਲੋਕ ਸਾਰਾ ਬ੍ਰਹਮੰਡ, ਸਭਨਾਂ ਵਿਚ ਇਕ ਉਹ ਪਰਮਾਤਮਾ ਹੀ ਸਮਾਇਆ ਹੋਇਆ ਹੈ।
ਸਿਵ ਸਿਵ ਕਰਤ ਸਗਲ ਕਰ ਜੋਰਹਿ ਸਰਬ ਮਇਆ ਠਾਕੁਰ ਤੇਰੀ ਦੋਹੀ ॥੧॥ siv siv karat sagal kar joreh sarab ma-i-aa thaakur tayree dohee. ||1|| O’ the merciful God, everyone with folded hands begs for Your help. ||1|| ਹੇ ਸਭ ਉਤੇ ਦਇਆ ਕਰਨ ਵਾਲੇ ਸਭ ਦੇ ਠਾਕੁਰ! ਸਾਰੇ ਜੀਵ ਤੈਨੂੰ ‘ਸੁਖਾਂ ਦਾ ਦਾਤਾ’ ਆਖ ਆਖ ਕੇ (ਤੇਰੇ ਅੱਗੇ) ਦੋਵੇਂ ਹੱਥ ਜੋੜਦੇ ਹਨ, ਤੇ ਤੇਰੇ ਦਰ ਤੇ ਹੀ ਸਹਾਇਤਾ ਲਈ ਪੁਕਾਰ ਕਰਦੇ ਹਨ ॥੧॥
ਪਤਿਤ ਪਾਵਨ ਠਾਕੁਰ ਨਾਮੁ ਤੁਮਰਾ ਸੁਖਦਾਈ ਨਿਰਮਲ ਸੀਤਲੋਹੀ ॥ patit paavan thaakur naam tumraa sukh-daa-ee nirmal seetlohee. O’ God, You are the sanctifier of sinners. You are immaculate, calm and bestow peace on all. ਹੇ ਠਾਕੁਰ! ਤੇਰਾ ਨਾਮ ਹੈ ‘ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲਾ’। ਤੂੰ ਸਭ ਨੂੰ ਸੁਖ ਦੇਣ ਵਾਲਾ ਹੈਂ, ਤੂੰ ਪਵਿੱਤਰ ਹਸਤੀ ਵਾਲਾ ਹੈਂ, ਤੂੰ ਸ਼ਾਂਤੀ-ਸਰੂਪ ਹੈਂ।
ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਉ ਗਾਲ ਗਲੋਹੀ ॥੨॥੮॥੧੨੯॥ gi-aan Dhi-aan naanak vadi-aa-ee sant tayray si-o gaal galohee. ||2||8||129|| O’ Nanak, for Your devotees, discourse with Your saints itself is the spiritual wisdom, meditation and glory. ||2||8||129|| ਹੇ ਨਾਨਕ! (ਆਖ-ਹੇ ਪ੍ਰਭੂ!) ਤੇਰੇ ਸੰਤ ਜਨਾਂ ਨਾਲ ਤੇਰੀ ਸਿਫ਼ਤ-ਸਾਲਾਹ ਦੀਆਂ ਗੱਲਾਂ ਹੀ (ਤੇਰੇ ਸੇਵਕਾਂ ਵਾਸਤੇ) ਗਿਆਨ-ਚਰਚਾ ਹੈ, ਸਮਾਧੀਆਂ ਹੈ, (ਲੋਕ ਪਰਲੋਕ ਦੀ) ਇੱਜ਼ਤ ਹੈ ॥੨॥੮॥੧੨੯॥
ਗਉੜੀ ਮਹਲਾ ੫ ॥ ga-orhee mehlaa 5. Raag Gauree, Fifth Guru:
ਮਿਲਹੁ ਪਿਆਰੇ ਜੀਆ ॥ milhu pi-aaray jee-aa. O’ beloved God, help me realize You. ਹੇ ਸਭ ਜੀਵਾਂ ਨਾਲ ਪਿਆਰ ਕਰਨ ਵਾਲੇ ਪ੍ਰਭੂ! ਮੈਨੂੰ ਮਿਲ।
ਪ੍ਰਭ ਕੀਆ ਤੁਮਾਰਾ ਥੀਆ ॥੧॥ ਰਹਾਉ ॥ parabh kee-aa tumaaraa thee-aa. ||1|| rahaa-o. O’ God, whatever has happened, it is all Your doing.||1||Pause|| ਹੇ ਪ੍ਰਭੂ! (ਜਗਤ ਵਿਚ) ਤੇਰਾ ਕੀਤਾ ਹੀ ਵਰਤ ਰਿਹਾ ਹੈ (ਉਹੀ ਹੁੰਦਾ ਹੈ ਜੋ ਤੂੰ ਕਰਦਾ ਹੈਂ) ॥੧॥ ਰਹਾਉ ॥
ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰਿ ਬਹੁਰਿ ਦੁਖੁ ਪਾਇਆ ॥ anik janam baho jonee bharmi-aa bahur bahur dukh paa-i-aa. I have suffered great pain wandering through many lives. ਅਨੇਕਾਂ ਜਨਮਾਂ ਅੰਦਰ, ਬਹੁਤੀਆਂ ਜੂਨੀਆਂ ਵਿੱਚ ਭਟਕਦੇ ਹੋਏ, ਮੈਂ ਮੁੜ ਮੁੜ ਕੇ, ਤਸੀਹਾ ਕਟਿਆ ਹੈ।
ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ ॥੧॥ tumree kirpaa tay maanukh dayh paa-ee hai dayh daras har raa-i-aa. ||1|| O’ Sovereign God, by Your grace I have received this human body; please bless me so that now I can realize You. ||1|| ਹੈ ਮੇਰੇ ਪਾਤਸ਼ਾਹ, ਪਰਮੇਸ਼ਰ! ਤੇਰੀ ਦਇਆ ਦੁਆਰਾ ਮੈਨੂੰ ਮਨੁੱਖੀ ਸਰੀਰ ਪ੍ਰਾਪਤ ਹੋਇਆ ਹੈ। ਹੁਣ ਮੈਨੂੰ ਆਪਣਾ ਦੀਦਾਰ ਬਖਸ਼ ॥੧॥
ਸੋਈ ਹੋਆ ਜੋ ਤਿਸੁ ਭਾਣਾ ਅਵਰੁ ਨ ਕਿਨ ਹੀ ਕੀਤਾ ॥ so-ee ho-aa jo tis bhaanaa avar na kin hee keetaa. That which pleases His will has come to pass; no one else can do anything. ਜਗਤ ਵਿਚ ਉਹੀ ਕੁਝ ਬੀਤਦਾ ਹੈ, ਜੋ ਉਸ ਪਰਮਾਤਮਾ ਨੂੰ ਪਸੰਦ ਆਉਂਦਾ ਹੈ। ਕੋਈ ਹੋਰ ਜੀਵ (ਉਸ ਦੀ ਰਜ਼ਾ ਦੇ ਉਲਟ ਕੁਝ) ਨਹੀਂ ਕਰ ਸਕਦਾ।
ਤੁਮਰੈ ਭਾਣੈ ਭਰਮਿ ਮੋਹਿ ਮੋਹਿਆ ਜਾਗਤੁ ਨਾਹੀ ਸੂਤਾ ॥੨॥ tumrai bhaanai bharam mohi mohi-aa jaagat naahee sootaa. ||2|| The human being engrossed in the illusion of Maya does not become aware of it by your will. ||2|| ਹੇ ਪ੍ਰਭੂ! ਜੀਵ ਤੇਰੀ ਰਜ਼ਾ ਅਨੁਸਾਰ ਹੀ ਮਾਇਆ ਦੀ ਭਟਕਣਾ ਵਿਚ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ, ਸਦਾ ਮੋਹ ਵਿਚ ਸੁੱਤਾ ਰਹਿੰਦਾ ਹੈ ਤੇ ਇਸ ਨੀਂਦ ਵਿਚੋਂ ਸੁਚੇਤ ਨਹੀਂ ਹੁੰਦਾ ॥੨॥
ਬਿਨਉ ਸੁਨਹੁ ਤੁਮ ਪ੍ਰਾਨਪਤਿ ਪਿਆਰੇ ਕਿਰਪਾ ਨਿਧਿ ਦਇਆਲਾ ॥ bin-o sunhu tum paraanpat pi-aaray kirpaa niDh da-i-aalaa. O’ the love of my life, my beloved merciful God, please listen to my prayer. ਹੇ ਮੇਰੀ ਜਿੰਦ ਦੇ ਪਤੀ! ਹੇ ਪਿਆਰੇ ਪ੍ਰਭੂ! ਹੇ ਕਿਰਪਾ ਦੇ ਖ਼ਜ਼ਾਨੇ ਪ੍ਰਭੂ! ਹੇ ਦਇਅਲ ਪ੍ਰਭੂ! ਤੂੰ (ਮੇਰੀ) ਬੇਨਤੀ ਸੁਣ।
ਰਾਖਿ ਲੇਹੁ ਪਿਤਾ ਪ੍ਰਭ ਮੇਰੇ ਅਨਾਥਹ ਕਰਿ ਪ੍ਰਤਿਪਾਲਾ ॥੩॥ raakh layho pitaa parabh mayray anaathah kar partipaalaa. ||3|| O’ my God, I am helpless; please protect and save me from the vices. ||3|| ਹੇ ਮੇਰੇ ਪਿਤਾ-ਪ੍ਰਭੂ! ਅਨਾਥ ਜੀਵਾਂ ਦੀ ਪਾਲਣਾ ਕਰ (ਇਹਨਾਂ ਨੂੰ ਵਿਕਾਰਾਂ ਦੇ ਹੱਲਿਆਂ ਤੋਂ) ਬਚਾ ਲੈ ॥੩॥
ਜਿਸ ਨੋ ਤੁਮਹਿ ਦਿਖਾਇਓ ਦਰਸਨੁ ਸਾਧਸੰਗਤਿ ਕੈ ਪਾਛੈ ॥ jis no tumeh dikhaa-i-o darsan saaDhsangat kai paachhai. O’ God, whosoever You have blessed with Your sight, You have done it through the support of the congregation of saintly persons. ਹੇ ਪ੍ਰਭੂ! ਜਿਸ ਭੀ ਮਨੁੱਖ ਨੂੰ ਤੂੰ ਆਪਣਾ ਦਰਸਨ ਦਿੱਤਾ ਹੈ, ਸਾਧ ਸੰਗਤਿ ਦੇ ਆਸਰੇ ਰੱਖ ਕੇ ਦਿੱਤਾ ਹੈ।
ਕਰਿ ਕਿਰਪਾ ਧੂਰਿ ਦੇਹੁ ਸੰਤਨ ਕੀ ਸੁਖੁ ਨਾਨਕੁ ਇਹੁ ਬਾਛੈ ॥੪॥੯॥੧੩੦॥ kar kirpaa Dhoor dayh santan kee sukh naanak ih baachhai. ||4||9||130|| O’ God, grant Your grace and bless Nanak with the humble service of the Saints; Nanak yearns for peace. ||4||9||130|| ਹੇ ਪ੍ਰਭੂ! ਨਾਨਕ ਇਹ ਸੁਖ ਮੰਗਦਾ ਹੈ ਕਿ ਮੈਨੂੰ ਨਾਨਕ ਨੂੰ ਭੀ ਆਪਣੇ ਸੰਤ ਜਨਾਂ ਦੇ ਚਰਨਾਂ ਦੇ ਧੂੜ ਬਖ਼ਸ਼ ॥੪॥੯॥੧੩੦॥
ਗਉੜੀ ਮਹਲਾ ੫ ॥ ga-orhee mehlaa 5. Raag Gauree, Fifth Guru:
ਹਉ ਤਾ ਕੈ ਬਲਿਹਾਰੀ ॥ ha-o taa kai balihaaree. I dedicate myself to those, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ,
ਜਾ ਕੈ ਕੇਵਲ ਨਾਮੁ ਅਧਾਰੀ ॥੧॥ ਰਹਾਉ ॥ jaa kai kayval naam aDhaaree. ||1|| rahaa-o. who consider Naam as their only support. ||1||Pause|| ਜਿਨ੍ਹਾਂ ਦਾ ਆਸਰਾ ਸਿਰਫ ਨਾਮ ਹੀ ਹੈ ॥੧॥ ਰਹਾਉ ॥
ਮਹਿਮਾ ਤਾ ਕੀ ਕੇਤਕ ਗਨੀਐ ਜਨ ਪਾਰਬ੍ਰਹਮ ਰੰਗਿ ਰਾਤੇ ॥ mahimaa taa kee kaytak ganee-ai jan paarbarahm rang raatay. The glory of the devotees who are imbued with the love of God cannot be estimated. ਸੰਤ ਜਨ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੀ ਆਤਮਕ ਵਡੱਪਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ।
ਸੂਖ ਸਹਜ ਆਨੰਦ ਤਿਨਾ ਸੰਗਿ ਉਨ ਸਮਸਰਿ ਅਵਰ ਨ ਦਾਤੇ ॥੧॥ sookh sahj aanand tinaa sang un samsar avar na daatay. ||1|| Peace, poise and bliss is attained in their association. There are no other benefactors like them. ||1|| ਉਹਨਾਂ ਦੀ ਸੰਗਤਿ ਵਿਚ ਆਤਮਕ ਅਡੋਲਤਾ ਦੇ ਸੁਖ ਆਨੰਦ ਪ੍ਰਾਪਤ ਹੁੰਦੇ ਹਨ, ਉਹਨਾਂ ਦੇ ਬਰਾਬਰ ਦੇ ਹੋਰ ਕੋਈ ਦਾਨੀ ਨਹੀਂ ਹੋ ਸਕਦੇ ॥੧॥
ਜਗਤ ਉਧਾਰਣ ਸੇਈ ਆਏ ਜੋ ਜਨ ਦਰਸ ਪਿਆਸਾ ॥ jagat uDhaaran say-ee aa-ay jo jan daras pi-aasaa. Only those who yearn for the sight of God have come here to save the world from the vices. ਜਿਨ੍ਹਾਂ (ਸੰਤ) ਜਨਾਂ ਨੂੰ ਆਪ ਪਰਮਾਤਮਾ ਦੀ ਤਾਂਘ ਲੱਗੀ ਰਹੇ, ਉਹੀ ਜਗਤ ਦੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਣ ਆਏ ਹਨ।
ਉਨ ਕੀ ਸਰਣਿ ਪਰੈ ਸੋ ਤਰਿਆ ਸੰਤਸੰਗਿ ਪੂਰਨ ਆਸਾ ॥੨॥ un kee saran parai so tari-aa satsang pooran aasaa. ||2|| One who seeks their refuge swims across the worldly ocean of vices; all the wishes are fulfilled in the holy congregation. ||2|| ਉਹਨਾਂ ਦੀ ਸਰਨ ਜਿਹੜਾ ਮਨੁੱਖ ਆ ਪੈਂਦਾ ਹੈ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। (ਹੇ ਭਾਈ!) ਸੰਤ ਜਨਾਂ ਦੀ ਸੰਗਤਿ ਵਿਚ ਰਿਹਾਂ ਸਭ ਆਸਾਂ ਪੂਰੀਆਂ ਹੋ ਜਾਂਦੀਆਂ ਹਨ ॥੨॥
ਤਾ ਕੈ ਚਰਣਿ ਪਰਉ ਤਾ ਜੀਵਾ ਜਨ ਕੈ ਸੰਗਿ ਨਿਹਾਲਾ ॥ taa kai charan para-o taa jeevaa jan kai sang nihaalaa. I feel elated in the company of God’s devotees; I get rejuvenated as I approach them with utmost humility. ਸੰਤ ਜਨਾਂ ਦੀ ਸੰਗਤਿ ਵਿਚ ਰਿਹਾਂ ਮਨ ਖਿੜਦਾ ਹੈ। ਮੈਂ ਤਾਂ ਜਦੋਂ ਸੰਤ ਜਨਾਂ ਦੀ ਚਰਨੀਂ ਆ ਡਿੱਗਦਾ ਹਾਂ, ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ।
ਭਗਤਨ ਕੀ ਰੇਣੁ ਹੋਇ ਮਨੁ ਮੇਰਾ ਹੋਹੁ ਪ੍ਰਭੂ ਕਿਰਪਾਲਾ ॥੩॥ bhagtan kee rayn ho-ay man mayraa hohu parabhoo kirpaalaa. ||3|| O’ God, bestow mercy on me so I may humbly seek the teachings from Your devotees and meditate on Naam.||3|| ਹੇ ਪ੍ਰਭੂ! ਮੇਰੇ ਉਤੇ ਕਿਰਪਾਲ ਹੋਇਆ ਰਹੁ (ਤਾ ਕਿ ਤੇਰੀ ਕਿਰਪਾ ਨਾਲ) ਮੇਰਾ ਮਨ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣਿਆ ਰਹੇ ॥੩॥
ਰਾਜੁ ਜੋਬਨੁ ਅਵਧ ਜੋ ਦੀਸੈ ਸਭੁ ਕਿਛੁ ਜੁਗ ਮਹਿ ਘਾਟਿਆ ॥ raaj joban avaDh jo deesai sabh kichh jug meh ghaati-aa. Everything in the world wears off including empire, youth and age; ਹਕੂਮਤ ਜਵਾਨੀ ਉਮਰ ਜੋ ਕੁਝ ਭੀ ਜਗਤ ਵਿਚ (ਸਾਂਭਣ-ਜੋਗ) ਦਿੱਸਦਾ ਹੈ ਇਹ ਘਟਦਾ ਹੀ ਜਾਂਦਾ ਹੈ।
ਨਾਮੁ ਨਿਧਾਨੁ ਸਦ ਨਵਤਨੁ ਨਿਰਮਲੁ ਇਹੁ ਨਾਨਕ ਹਰਿ ਧਨੁ ਖਾਟਿਆ ॥੪॥੧੦॥੧੩੧॥ naam niDhaan sad navtan nirmal ih naanak har Dhan khaati-aa. ||4||10||131|| O’ Nanak, the treasure of Naam is immaculate and new forever. This is the wealth the saints always earn.||4||10||131|| ਹੇ ਨਾਨਕ! ਪਰਮਾਤਮਾ ਦਾ ਨਾਮ ਹੀ ਇਕ ਐਸਾ ਖ਼ਜ਼ਾਨਾ ਹੈ ਜੋ) ਸਦਾ ਨਵਾਂ ਤੇ ਪਵਿਤ੍ਰ ਰਹਿੰਦਾ ਹੈ,। (ਸੰਤ ਜਨ) ਇਹ ਨਾਮ-ਧਨ ਹੀ ਸਦਾ ਖੱਟਦੇ-ਕਮਾਂਦੇ ਰਹਿੰਦੇ ਹਨ ॥੪॥੧੦॥੧੩੧॥
error: Content is protected !!
Scroll to Top
https://pdp.pasca.untad.ac.id/apps/akun-demo/ https://pkm-bendungan.trenggalekkab.go.id/apps/demo-slot/ https://biroorpeg.tualkota.go.id/birodemo/ https://biroorpeg.tualkota.go.id/public/ggacor/ https://sinjaiutara.sinjaikab.go.id/images/mdemo/ https://sinjaiutara.sinjaikab.go.id/wp-content/macau/ http://kesra.sinjaikab.go.id/public/data/rekomendasi/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ jp1131
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://pdp.pasca.untad.ac.id/apps/akun-demo/ https://pkm-bendungan.trenggalekkab.go.id/apps/demo-slot/ https://biroorpeg.tualkota.go.id/birodemo/ https://biroorpeg.tualkota.go.id/public/ggacor/ https://sinjaiutara.sinjaikab.go.id/images/mdemo/ https://sinjaiutara.sinjaikab.go.id/wp-content/macau/ http://kesra.sinjaikab.go.id/public/data/rekomendasi/ https://pendidikanmatematika.pasca.untad.ac.id/wp-content/upgrade/demo-slot/ https://pendidikanmatematika.pasca.untad.ac.id/pasca/ugacor/ https://bppkad.mamberamorayakab.go.id/wp-content/modemo/ https://bppkad.mamberamorayakab.go.id/.tmb/-/ http://gsgs.lingkungan.ft.unand.ac.id/includes/thailand/ http://gsgs.lingkungan.ft.unand.ac.id/includes/demo/
https://jackpot-1131.com/ jp1131
https://fisip-an.umb.ac.id/wp-content/pstgacor/ https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html