Page 160

ਤਿਨ ਤੂੰ ਵਿਸਰਹਿ ਜਿ ਦੂਜੈ ਭਾਏ ॥
tin tooN visrahi je doojai bhaa-ay.
Those who are in love with Maya instead of God forget You.
ਜੇਹੜੇ (ਸਦਾ) ਮਾਇਆ ਦੇ ਮੋਹ ਵਿਚ ਹੀ (ਫਸੇ ਰਹਿੰਦੇ ਹਨ) ਉਹਨਾਂ ਦੇ ਮਨ ਤੋਂ ਤੂੰ ਭੁੱਲ ਜਾਂਦਾ ਹੈਂ।

ਮਨਮੁਖ ਅਗਿਆਨੀ ਜੋਨੀ ਪਾਏ ॥੨॥
manmukh agi-aanee jonee paa-ay. ||2||
The ignorant, self-willed persons are consigned to reincarnation. ||2||
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਗਿਆਨ-ਹੀਨ ਬੰਦਿਆਂ ਨੂੰ ਤੂੰ ਜੂਨਾਂ ਵਿਚ ਪਾ ਦੇਂਦਾ ਹੈਂ

ਜਿਨ ਇਕ ਮਨਿ ਤੁਠਾ ਸੇ ਸਤਿਗੁਰ ਸੇਵਾ ਲਾਏ ॥
jin ik man tuthaa say satgur sayvaa laa-ay.
Those on whom God is heartily pleased, are assigned to serve the true Guru.
ਜਿਨ੍ਹਾਂ ਮਨੁੱਖਾਂ ਉੱਤੇ ਪਰਮਾਤਮਾ ਖ਼ਾਸ ਧਿਆਨ ਨਾਲ ਪ੍ਰਸੰਨ ਹੁੰਦਾ ਹੈ, ਉਹਨਾਂ ਨੂੰ ਉਹ ਗੁਰੂ ਦੀ ਸੇਵਾ ਵਿਚ ਜੋੜਦਾ ਹੈ।

ਜਿਨ ਇਕ ਮਨਿ ਤੁਠਾ ਤਿਨ ਹਰਿ ਮੰਨਿ ਵਸਾਏ ॥
jin ik man tuthaa tin har man vasaa-ay.
They upon whom God is wholeheartedly gracious; enshrine hi in their minds.
ਜਿਨ੍ਹਾਂ ਨਾਲ ਅਦੁੱਤੀ ਸਾਹਿਬ ਦਿਲੋਂ ਪ੍ਰਸੰਨ ਹੈ; ਉਹ ਉਸ ਨੂੰ ਆਪਦੇ ਦਿਲ ਅੰਦਰ ਵਸਾਉਂਦੇ ਹਨ।

ਗੁਰਮਤੀ ਹਰਿ ਨਾਮਿ ਸਮਾਏ ॥੩॥
gurmatee har naam samaa-ay. ||3||
Through the Guru’s teachings, they remain merged in God’s Name. ||3||
ਉਹ ਮਨੁੱਖ ਗੁਰੂ ਦੀ ਮਤਿ ਉਤੇ ਤੁਰ ਕੇ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ

ਜਿਨਾ ਪੋਤੈ ਪੁੰਨੁ ਸੇ ਗਿਆਨ ਬੀਚਾਰੀ ॥
jinaa potai punn say gi-aan beechaaree.
Those in whose destiny is the account of past virtues, acquire spiritual wisdom.
ਜਿਨ੍ਹਾਂ ਮਨੁੱਖਾਂ ਦੇ ਪੱਲੇ ਚੰਗੇ ਭਾਗ ਹੁੰਦੇ ਹਨ,ਉਹ ਉੱਚੀ ਵਿਚਾਰ ਦੇ ਮਾਲਕ ਬਣਦੇ ਹਨ,

ਜਿਨਾ ਪੋਤੈ ਪੁੰਨੁ ਤਿਨ ਹਉਮੈ ਮਾਰੀ ॥
jinaa potai punn tin ha-umai maaree.
Those in whose destiny is the account of past virtues, subdue their egotism.
ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੇ ਹਨ, ਜਿਨ੍ਹਾਂ ਦੇ ਪੱਲੇ ਚੰਗੇ ਭਾਗ ਹੁੰਦੇ ਹਨ।

ਨਾਨਕ ਜੋ ਨਾਮਿ ਰਤੇ ਤਿਨ ਕਉ ਬਲਿਹਾਰੀ ॥੪॥੭॥੨੭॥
naanak jo naam ratay tin ka-o balihaaree. ||4||7||27||
O’ Nanak, I dedicate myself to those who are imbued with Naam. ||4||7||27||
ਹੇ ਨਾਨਕ!, ਮੈਂ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਹਾਂ, ਜੇਹੜੇ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ

ਗਉੜੀ ਗੁਆਰੇਰੀ ਮਹਲਾ ੩ ॥
ga-orhee gu-aarayree mehlaa 3.
Raag Gauree Gwaarayree, Third Guru:

ਤੂੰ ਅਕਥੁ ਕਿਉ ਕਥਿਆ ਜਾਹਿ ॥
tooN akath ki-o kathi-aa jaahi.
O’ God, You are indescribable, so how can You be described?
ਹੇ ਪ੍ਰਭੂ! ਤੂੰ ਕਥਨ ਤੋਂ ਪਰੇ ਹੈਂ, ਤੈਨੂੰ ਕਿਸ ਤਰ੍ਹਾਂ ਬਿਆਨ ਕੀਤਾ ਜਾ ਸਕਦਾ ਹੈ?

ਗੁਰ ਸਬਦੁ ਮਾਰਣੁ ਮਨ ਮਾਹਿ ਸਮਾਹਿ ॥
gur sabad maaran man maahi samaahi.
One who has subdued his ego by using the recipe of the Guru’s word, You come to reside in his mind.
ਜਿਸ ਮਨੁੱਖ ਦੇ ਪਾਸ ਗੁਰੂ ਦਾ ਸ਼ਬਦ-ਰੂਪ ਮਸਾਲਾ ਹੈ ਉਸ ਨੇ ਆਪਣੇ ਮਨ ਨੂੰ ਮਾਰ ਲਿਆ ਹੈ, ਉਸ ਦੇ ਮਨ ਵਿਚ ਤੂੰ ਆ ਵੱਸਦਾ ਹੈਂ।

ਤੇਰੇ ਗੁਣ ਅਨੇਕ ਕੀਮਤਿ ਨਹ ਪਾਹਿ ॥੧॥
tayray gun anayk keemat nah paahi. ||1||
Your virtues are countless; their worth cannot be estimated. ||1||
ਹੇ ਪ੍ਰਭੂ! ਤੇਰੇ ਅਨੇਕਾਂ ਹੀ ਗੁਣ ਹਨ, ਜੀਵ ਤੇਰੇ ਗੁਣਾਂ ਦਾ ਮੁੱਲ ਨਹੀਂ ਪਾ ਸਕਦੇ

ਜਿਸ ਕੀ ਬਾਣੀ ਤਿਸੁ ਮਾਹਿ ਸਮਾਣੀ ॥
jis kee banee tis maahi samaanee.
The word of God’s praises remains merged in Him, to whom it belongs.
ਇਹ ਸਿਫ਼ਤ-ਸਾਲਾਹ ਜਿਸ ਪਰਮਾਤਮਾ ਦੀ ਹੈ ਉਸ ਪਰਮਾਤਮਾ ਵਿਚ ਹੀ ਲੀਨ ਰਹਿੰਦੀ ਹੈ l

ਤੇਰੀ ਅਕਥ ਕਥਾ ਗੁਰ ਸਬਦਿ ਵਖਾਣੀ ॥੧॥ ਰਹਾਉ ॥
tayree akath kathaa gur sabad vakhaanee. ||1|| rahaa-o.
Your indescribable virtues can only be described through the Guru’s word. l1l pause
ਹੇ ਪ੍ਰਭੂ! ਤੇਰੇ ਗੁਣਾਂ ਦੀ ਕਹਾਣੀ ਬਿਆਨ ਨਹੀਂ ਕੀਤੀ ਜਾ ਸਕਦੀ। ਗੁਰੂ ਦੇ ਸ਼ਬਦ ਨੇ ਇਹੀ ਗੱਲ ਦੱਸੀ ਹੈ

ਜਹ ਸਤਿਗੁਰੁ ਤਹ ਸਤਸੰਗਤਿ ਬਣਾਈ ॥
jah satgur tah satsangat banaa-ee.
The heart where dwells the true Guru is the Sat Sangat, the holy Congregation.
ਜਿਸ ਹਿਰਦੇ ਵਿਚ ਸਤਿਗੁਰੂ ਵੱਸਦਾ ਹੈ ਉਥੇ ਸਤਸੰਗਤਿ ਬਣ ਜਾਂਦੀ ਹੈ,

ਜਹ ਸਤਿਗੁਰੁ ਸਹਜੇ ਹਰਿ ਗੁਣ ਗਾਈ ॥
jah satgur sehjay har gun gaa-ee.
The heart Where dwells the true Guru, there God’s praises are sung imperceptibly.
ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਵੱਸਦਾ ਹੈ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਹਰੀ ਦੇ ਗੁਣ ਗਾਂਦਾ ਹੈ।

ਜਹ ਸਤਿਗੁਰੁ ਤਹਾ ਹਉਮੈ ਸਬਦਿ ਜਲਾਈ ॥੨॥
jah satgur tahaa ha-umai sabad jalaa-ee. ||2||
The heart where dwells the true Guru, there the ego is burnt away through the Guru’s word. ||2||
ਜਿਸ ਹਿਰਦੇ ਵਿਚ ਗੁਰੂ ਵੱਸਦਾ ਹੈ, ਉਸ ਵਿਚੋਂ ਗੁਰੂ ਦੇ ਸ਼ਬਦ ਨੇ ਹਉਮੈ ਸਾੜ ਦਿੱਤੀ ਹੈ

ਗੁਰਮੁਖਿ ਸੇਵਾ ਮਹਲੀ ਥਾਉ ਪਾਏ ॥
gurmukh sayvaa mahlee thaa-o paa-ay.
A Guru’s follower through devotional service remains in God’s presence.
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੀ ਸੇਵਾ-ਭਗਤੀ ਕਰ ਕੇ ਪਰਮਾਤਮਾ ਦੀ ਹਜ਼ੂਰੀ ਵਿਚ ਥਾਂ ਪ੍ਰਾਪਤ ਕਰ ਲੈਂਦਾ ਹੈ।

ਗੁਰਮੁਖਿ ਅੰਤਰਿ ਹਰਿ ਨਾਮੁ ਵਸਾਏ ॥
gurmukh antar har naam vasaa-ay.
By following the Guru’s teachings, he enshrines God’s Name in the heart.
ਗੁਰੂ ਦੇ ਸਨਮੁਖ ਰਹਿ ਕੇ ਮਨੁੱਖ ਆਪਣੇ ਅੰਦਰ ਪਰਮਾਤਮਾ ਦਾ ਨਾਮ ਵਸਾ ਲੈਂਦਾ ਹੈ।

ਗੁਰਮੁਖਿ ਭਗਤਿ ਹਰਿ ਨਾਮਿ ਸਮਾਏ ॥੩॥
gurmukh bhagat har naam samaa-ay. ||3||
By devotional worship, a Guru’s follower remains merged in God’s Name. ||3||
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ-ਭਗਤੀ ਦੀ ਬਰਕਤਿ ਨਾਲ ਪ੍ਰਭੂ ਦੇ ਨਾਮ ਵਿਚ (ਸਦਾ) ਲੀਨ ਰਹਿੰਦਾ ਹੈ

ਆਪੇ ਦਾਤਿ ਕਰੇ ਦਾਤਾਰੁ ॥
aapay daat karay daataar.
Whom the benefactor (God) blesses on His own with such a gift of God’s praises,
ਦਾਤਾਂ ਦੇਣ ਦੇ ਸਮਰੱਥ ਪਰਮਾਤਮਾ ਆਪ ਹੀ (ਜਿਸ ਮਨੁੱਖ ਨੂੰ ਸਿਫ਼ਤ-ਸਾਲਾਹ ਦੀ) ਦਾਤ ਦੇਂਦਾ ਹੈ,

ਪੂਰੇ ਸਤਿਗੁਰ ਸਿਉ ਲਗੈ ਪਿਆਰੁ ॥
pooray satgur si-o lagai pi-aar.
enshrines love for the True Guru.
ਉਸ ਦਾ ਪਿਆਰ ਪੂਰੇ ਗੁਰੂ ਨਾਲ ਬਣ ਜਾਂਦਾ ਹੈ।

ਨਾਨਕ ਨਾਮਿ ਰਤੇ ਤਿਨ ਕਉ ਜੈਕਾਰੁ ॥੪॥੮॥੨੮॥
naanak naam ratay tin ka-o jaikaar. ||4||8||28||
O’ Nanak, salute those who are imbued with the love of Naam. ||4||8||28||
ਹੇ ਨਾਨਕ ਉਨ੍ਹਾਂ ਨੂੰ ਪ੍ਰਣਾਮ ਹੈ ਜਿਹੜੇ ਮਾਲਕ ਦੇ ਨਾਮ ਨਾਲ ਰੰਗੇ ਹੋਏ ਹਨ।

ਗਉੜੀ ਗੁਆਰੇਰੀ ਮਹਲਾ ੩ ॥
ga-orhee gu-aarayree mehlaa 3.
Raag, Gauree Gwaarayree, Third Guru:

ਏਕਸੁ ਤੇ ਸਭਿ ਰੂਪ ਹਹਿ ਰੰਗਾ ॥
aykas tay sabh roop heh rangaa.
All forms and colors originated from the One God.
ਇਹ ਸਾਰੇ ਵਖ ਵਖ ਰੂਪ ਤੇ ਰੰਗ ਉਸ ਇੱਕ ਪਰਮਾਤਮਾ ਤੋਂ ਹੀ ਬਣੇ ਹਨ।

ਪਉਣੁ ਪਾਣੀ ਬੈਸੰਤਰੁ ਸਭਿ ਸਹਲੰਗਾ ॥
pa-un paanee baisantar sabh sahlangaa.
Air, water and fire are all kept together in the creatures.
ਹਵਾ ਜਲ ਤੇ ਅੱਗ ਸਾਰਿਆਂ ਜੀਵਾਂ ਅੰਦਰ ਇਕਠੇ ਰਖੇ ਹੋਏ ਹਨ।

ਭਿੰਨ ਭਿੰਨ ਵੇਖੈ ਹਰਿ ਪ੍ਰਭੁ ਰੰਗਾ ॥੧॥
bhinn bhinn vaykhai har parabh rangaa. ||1||
God Himself takes care of all these creatures of different colors. ||1||
ਉਹ ਪਰਮਾਤਮਾ (ਆਪ ਹੀ) ਵਖ ਵਖ ਰੰਗਾਂ (ਵਾਲੇ ਜੀਵਾਂ) ਦੀ ਸੰਭਾਲ ਕਰਦਾ ਹੈ

ਏਕੁ ਅਚਰਜੁ ਏਕੋ ਹੈ ਸੋਈ ॥
ayk achraj ayko hai so-ee.
This is a wonder in itself that One God is present everywhere.
ਇਹ ਇਕ ਅਚਰਜ ਕੌਤਕ ਹੈ ਕਿ ਪਰਮਾਤਮਾ ਆਪ ਹੀ ਹਰ ਥਾਂ ਮੌਜੂਦ ਹੈ।

ਗੁਰਮੁਖਿ ਵੀਚਾਰੇ ਵਿਰਲਾ ਕੋਈ ॥੧॥ ਰਹਾਉ ॥
gurmukh veechaaray virlaa ko-ee. ||1|| rahaa-o.
Only a rare Guru’s follower reflects on this concept. ||1||Pause||
ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਪੈ ਕੇ (ਇਸ ਅਚਰਜ ਕੌਤਕ ਨੂੰ) ਵਿਚਾਰਦਾ ਹੈ

ਸਹਜਿ ਭਵੈ ਪ੍ਰਭੁ ਸਭਨੀ ਥਾਈ ॥
sahj bhavai parabh sabhnee thaa-ee.
God is naturally pervading all places.
ਸਾਹਿਬ, ਸੁਭਾਵਕ ਹੀ ਹਰ ਥਾਂ ਤੇ ਫਿਰ (ਵਿਆਪਕ ਹੋ) ਰਿਹਾ ਹੈ।

ਕਹਾ ਗੁਪਤੁ ਪ੍ਰਗਟੁ ਪ੍ਰਭਿ ਬਣਤ ਬਣਾਈ ॥
kahaa gupat pargat parabh banat banaa-ee.
God who has created this worldly play, is somewhere hidden, and somewhere visible.
ਕਿਤੇ ਉਹ ਗੁਪਤ ਹੈ ਕਿਤੇ ਪਰਤੱਖ ਹੈ। ਇਹ ਸਾਰੀ ਜਗਤ-ਖੇਲ ਪ੍ਰਭੂ ਨੇ ਆਪ ਹੀ ਬਣਾਈ ਹੋਈ ਹੈ।

ਆਪੇ ਸੁਤਿਆ ਦੇਇ ਜਗਾਈ ॥੨॥
aapay suti-aa day-ay jagaa-ee. ||2||
He Himself wakes up some from the slumber of Maya. ||2||
(ਮਾਇਆ ਦੀ ਨੀਂਦ ਵਿਚ) ਸੁੱਤੇ ਹੋਏ ਜੀਵਾਂ ਨੂੰ ਉਹ ਪਰਮਾਤਮਾ ਆਪ ਹੀ ਜਗਾ ਦੇਂਦਾ ਹੈ l

ਤਿਸ ਕੀ ਕੀਮਤਿ ਕਿਨੈ ਨ ਹੋਈ ॥
tis kee keemat kinai na ho-ee.
No one can estimate the worth of His virtues,
ਕਿਸੇ ਜੀਵ ਪਾਸੋਂ ਉਸ ਦਾ ਮੁੱਲ ਨਹੀਂ ਪੈ ਸਕਦਾ।

ਕਹਿ ਕਹਿ ਕਥਨੁ ਕਹੈ ਸਭੁ ਕੋਈ ॥
kahi kahi kathan kahai sabh ko-ee.
although everyone has tried, over and over again, to describe His virtues.
ਹਰੇਕ ਜੀਵ ਆਪਣੇ ਵਲੋਂ ਆਖ ਆਖ ਕੇ ਪਰਮਾਤਮਾ ਦੇ ਗੁਣਾਂ ਦਾ ਵਰਣਨ ਕਰਦਾ ਹੈ,

ਗੁਰ ਸਬਦਿ ਸਮਾਵੈ ਬੂਝੈ ਹਰਿ ਸੋਈ ॥੩॥
gur sabad samaavai boojhai har so-ee. ||3||
the one who merges in the Guru’s word comes to realize God. ||3||
ਜੇਹੜਾ ਮਨੁੱਖ ਸਤਿਗੁਰੂ ਦੇ ਸ਼ਬਦ ਵਿਚ ਜੁੜਦਾ ਹੈ, ਉਹ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ

ਸੁਣਿ ਸੁਣਿ ਵੇਖੈ ਸਬਦਿ ਮਿਲਾਏ ॥
sun sun vaykhai sabad milaa-ay.
God listens to the supplication of everyone, cherishes them and unites them with the Guru’s word.
ਪਰਮਾਤਮਾ ਹਰੇਕ ਜੀਵ ਦੀ ਅਰਜ਼ੋਈ ਸੁਣ ਸੁਣ ਕੇ ਹਰੇਕ ਦੀ ਸੰਭਾਲ ਕਰਦਾ ਹੈ, ਤੇ ਜੀਵ ਨੂੰ ਗੁਰੂ ਦੇ ਸ਼ਬਦ ਵਿਚ ਜੋੜਦਾ ਹੈ।

ਵਡੀ ਵਡਿਆਈ ਗੁਰ ਸੇਵਾ ਤੇ ਪਾਏ ॥
vadee vadi-aa-ee gur sayvaa tay paa-ay.
By listening and following the teachings of the Guru, a person is blessed with a great honor here and hereafter.
(ਗੁਰ-ਸ਼ਬਦ ਵਿਚ ਜੁੜਿਆ ਮਨੁੱਖ) ਗੁਰੂ ਦੀ ਦੱਸੀ ਸੇਵਾ ਤੋਂ (ਲੋਕ ਪਰਲੋਕ ਵਿਚ) ਬੜਾ ਆਦਰ-ਮਾਣ ਪ੍ਰਾਪਤ ਕਰਦਾ ਹੈ।

ਨਾਨਕ ਨਾਮਿ ਰਤੇ ਹਰਿ ਨਾਮਿ ਸਮਾਏ ॥੪॥੯॥੨੯॥
naanak naam ratay har naam samaa-ay. ||4||9||29||
O’ Nanak, those who are imbued with the love of Naam, merge in God’s Name. ||4||9||29||
ਹੇ ਨਾਨਕ! ਜੋ ਜੀਵ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਜਾਂਦੇ ਹਨ, ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦੇ ਹਨ

ਗਉੜੀ ਗੁਆਰੇਰੀ ਮਹਲਾ ੩ ॥
ga-orhee gu-aarayree mehlaa 3.
Raag Gauree Gwaarayree, Third Guru:

ਮਨਮੁਖਿ ਸੂਤਾ ਮਾਇਆ ਮੋਹਿ ਪਿਆਰਿ ॥
manmukh sootaa maa-i-aa mohi pi-aar.
In the love of Maya, a self-willed person remains oblivious of his spiritual life,.
ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ-ਪਿਆਰ ਵਿਚ ਆਤਮਕ ਜੀਵਨ ਵਲੋਂ ਗ਼ਾਫ਼ਿਲ ਹੋਇਆ ਰਹਿੰਦਾ ਹੈ।

ਗੁਰਮੁਖਿ ਜਾਗੇ ਗੁਣ ਗਿਆਨ ਬੀਚਾਰਿ ॥
gurmukh jaagay gun gi-aan beechaar.
A Guru’s follower remains awake and aware to the worldly temptations, contemplating on the virtues of God and divine wisdom.
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੇ ਗੁਣਾਂ ਨਾਲ ਜਾਣ-ਪਛਾਣ ਦੀ ਵਿਚਾਰ ਵਿਚ (ਟਿਕ ਕੇ ਮਾਇਆ ਵਲੋਂ) ਸੁਚੇਤ ਰਹਿੰਦਾ ਹੈ

ਸੇ ਜਨ ਜਾਗੇ ਜਿਨ ਨਾਮ ਪਿਆਰਿ ॥੧॥
say jan jaagay jin naam pi-aar. ||1||
Those humble beings who love Naam, are awake and aware of Maya. ||1||
ਜੇਹੜੇ ਮਨੁੱਖਾਂ ਦਾ ਪਰਮਾਤਮਾ ਦੇ ਨਾਮ ਵਿਚ ਪਿਆਰ ਪੈ ਜਾਂਦਾ ਹੈ, ਉਹ ਮਨੁੱਖ (ਮਾਇਆ ਦੇ ਮੋਹ ਵਲੋਂ) ਸੁਚੇਤ ਰਹਿੰਦੇ ਹਨ l

ਸਹਜੇ ਜਾਗੈ ਸਵੈ ਨ ਕੋਇ ॥
sehjay jaagai savai na ko-ay.
The one who remains intuitively aware, never becomes unaware of the worldly temptations.
ਜੋ ਮਨੁੱਖਾਂ ਆਤਮਕ ਅਡੋਲਤਾ ਵਿਚ ਟਿਕ ਕੇ ਮਾਇਆ ਵਲੋਂ ਸੁਚੇਤ ਰਹਿੰਦਾ ਹੈ, ਉਹ ਮਾਇਆ ਦੇ ਮੋਹ ਦੀ ਨੀਂਦ ਵਿਚ ਨਹੀਂ ਫਸਦਾ l

ਪੂਰੇ ਗੁਰ ਤੇ ਬੂਝੈ ਜਨੁ ਕੋਇ ॥੧॥ ਰਹਾਉ ॥
pooray gur tay boojhai jan ko-ay. ||1|| rahaa-o.
It is only a rare person who understands this from the perfect Guru.||1||Pause||
ਕੋਈ ਵਿਰਲਾ ਪੂਰੇ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰਦਾ ਹੈ

ਅਸੰਤੁ ਅਨਾੜੀ ਕਦੇ ਨ ਬੂਝੈ ॥
asant anaarhee kaday na boojhai.
An evil and ignorant person never understand the purpose of human life.
ਿਕਾਰੀ ਮਨੁੱਖ, ਵਿਕਾਰਾਂ ਵਾਲੇ ਪਾਸੇ ਅੜੀ ਕਰਨ ਵਾਲਾ ਮਨੁੱਖ ਕਦੇ ਭੀ ਆਤਮਕ ਜੀਵਨ ਦੀ ਸਮਝ ਪ੍ਰਾਪਤ ਨਹੀਂ ਕਰ ਸਕਦਾ।

ਕਥਨੀ ਕਰੇ ਤੈ ਮਾਇਆ ਨਾਲਿ ਲੂਝੈ ॥
kathnee karay tai maa-i-aa naal loojhai.
He also talks wisely but keeps struggling with Maya.
ਉਹ ਗਿਆਨ ਦੀਆਂ ਗੱਲਾਂ (ਭੀ) ਕਰਦਾ ਰਹਿੰਦਾ ਹੈ, ਤੇ, ਮਾਇਆ ਵਿਚ ਭੀ ਖਚਿਤ ਹੁੰਦਾ ਰਹਿੰਦਾ ਹੈ।

ਅੰਧੁ ਅਗਿਆਨੀ ਕਦੇ ਨ ਸੀਝੈ ॥੨॥
anDh agi-aanee kaday na seejhai. ||2||
Such an ignorant person blinded in Maya, never succeeds in the game of life. ||2||
(ਇਹੋ ਜਿਹਾ ਮਾਇਆ ਦੇ ਮੋਹ ਵਿਚ) ਅੰਨ੍ਹਾ ਤੇ ਗਿਆਨ-ਹੀਨ ਮਨੁੱਖ (ਜ਼ਿੰਦਗੀ ਦੀ ਬਾਜ਼ੀ ਵਿਚ) ਕਦੇ ਕਾਮਯਾਬ ਨਹੀਂ ਹੁੰਦਾ

ਇਸੁ ਜੁਗ ਮਹਿ ਰਾਮ ਨਾਮਿ ਨਿਸਤਾਰਾ ॥
is jug meh raam naam nistaaraa.
The worldly ocean of vices can be crossed in the human life only through God’s Name.
ਇਸ ਮਨੁੱਖਾ ਜਨਮ ਵਿਚ ਆ ਕੇ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ (ਸੰਸਾਰ-ਸਮੁੰਦਰ ਤੋਂ) ਪਾਰ ਉਤਾਰਾ ਹੋ ਸਕਦਾ ਹੈ।

ਵਿਰਲਾ ਕੋ ਪਾਏ ਗੁਰ ਸਬਦਿ ਵੀਚਾਰਾ ॥
virlaa ko paa-ay gur sabad veechaaraa.
Only a rare person understands this fact by reflecting on the Guru’s word.
ਕੋਈ ਵਿਰਲਾ ਮਨੁੱਖ ਹੀ ਗੁਰੂ ਦੇ ਸ਼ਬਦ ਵਿਚ ਜੁੜ ਕੇ ਇਹ ਵਿਚਾਰਦਾ ਹੈ

ਆਪਿ ਤਰੈ ਸਗਲੇ ਕੁਲ ਉਧਾਰਾ ॥੩॥
aap tarai saglay kul uDhaaraa. ||3||
Such a person swims across the worldly ocean of vices and saves his entire lineage. ||3 | |
ਅਜੇਹਾ ਮਨੁੱਖ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਆਪਣੇ ਸਾਰੇ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ l

Leave a comment

Your email address will not be published. Required fields are marked *

error: Content is protected !!