Guru Granth Sahib Translation Project

Guru granth sahib page-156

Page 156

ਏਕਸੁ ਚਰਣੀ ਜੇ ਚਿਤੁ ਲਾਵਹਿ ਲਬਿ ਲੋਭਿ ਕੀ ਧਾਵਸਿਤਾ ॥੩॥ aykas charnee jay chit laaveh lab lobh kee Dhaavsitaa. ||3|| If you focus your consciousness on the love of God, then why would you chase after greed? ਜੇ ਤੂੰ ਇੱਕ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੇਂ, ਤਾਂ ਤੂੰ ਫਿਰ ਲੱਬ ਤੇ ਲੋਭ ਦੇ ਮਗਰ ਕਿਉਂ ਨੱਸੇ?
ਜਪਸਿ ਨਿਰੰਜਨੁ ਰਚਸਿ ਮਨਾ ॥ japas niranjan rachas manaa. Meditate on the Immaculate God with love and full concentration of your mind. ਆਪਣਾ ਮਨ ਜੋੜ ਕੇ ਮਾਇਆ-ਰਹਿਤ ਪ੍ਰਭੂ ਦਾ ਨਾਮ ਸਿਮਰ।
ਕਾਹੇ ਬੋਲਹਿ ਜੋਗੀ ਕਪਟੁ ਘਨਾ ॥੧॥ ਰਹਾਉ ॥ kaahay boleh jogee kapat ghanaa. ||1|| rahaa-o. O Yogi, why do you utter so much falsehood? ਹੇ ਜੋਗੀ! ਬਹੁਤਾ ਠੱਗੀ-ਫਰੇਬ ਦਾ ਬੋਲ ਕਿਉਂ ਬੋਲਦਾ ਹੈਂ?
ਕਾਇਆ ਕਮਲੀ ਹੰਸੁ ਇਆਣਾ ਮੇਰੀ ਮੇਰੀ ਕਰਤ ਬਿਹਾਣੀਤਾ ॥ kaa-i-aa kamlee hans i-aanaa mayree mayree karat bihaaneetaa. your body is wild (senses are chasing vices), and the mind is childish (doesn’t know the righteous way of life). Your life is passing away in the pursuit of Maya. ਦੇਹਿ ਪਗਲੀ ਹੈ (ਇੰਦ੍ਰੇ ਵਿਕਾਰਾਂ ਵਿਚ ਝੱਲੇ ਹਣ) ਅਤੇ ਮਨ ਮੂਰਖ (ਜ਼ਿੰਦਗੀ ਦਾ ਸਹੀ ਰਸਤਾ ਨਹੀ ਸਮਝਦਾ) l ਤੇਰੀ ਸਾਰੀ ਉਮਰ ਮਾਇਆ ਦੀ ਮਮਤਾ ਵਿਚ ਗੁਜ਼ਰ ਰਹੀ ਹੈ।
ਪ੍ਰਣਵਤਿ ਨਾਨਕੁ ਨਾਗੀ ਦਾਝੈ ਫਿਰਿ ਪਾਛੈ ਪਛੁਤਾਣੀਤਾ ॥੪॥੩॥੧੫॥ paranvat naanak naagee daajhai fir paachhai pachhutaaneetaa. ||4||3||15||v But Nanak prays, when the soul departs from this world empty handed, it repents seeing the naked body being burnt (ਤੇ) ਨਾਨਕ ਬੇਨਤੀ ਕਰਦਾ ਹੈ ਕਿ ਜਦੋਂ (ਮਮਤਾ ਦੇ ਸਾਰੇ ਪਦਾਰਥ ਜਗਤ ਵਿਚ ਹੀ ਛੱਡ ਕੇ) ਸਰੀਰ ਇਕੱਲਾ ਹੀ (ਮਸਾਣਾਂ ਵਿਚ) ਸੜਦਾ ਹੈ, ਤਦ ਮਗਰੋਂ ਜੀਵ-ਆਤਮਾ ਪਸਚਾਤਾਪ ਕਰਦੀ ਹੈ l
ਗਉੜੀ ਚੇਤੀ ਮਹਲਾ ੧ ॥ ga-orhee chaytee mehlaa 1. Raag Gauree Chaytee, First Guru:
ਅਉਖਧ ਮੰਤ੍ਰ ਮੂਲੁ ਮਨ ਏਕੈ ਜੇ ਕਰਿ ਦ੍ਰਿੜੁ ਚਿਤੁ ਕੀਜੈ ਰੇ ॥ a-ukhaDh mantar mool man aykai jay kar darirh chit keejai ray. O brother, If you firmly enshrine Naam in your mind, then you will come to know that the basic and best mantra and remedy for all the maladies is God’s Name. ਹੇ ਭਾਈ! ਜੇ ਤੂੰ ਨਾਮ ਦੇ ਸਿਮਰਨ ਵਿਚ ਆਪਣੇ ਚਿੱਤ ਨੂੰ ਪੱਕਾ ਕਰ ਲਏਂ, ਤਾਂ ਤੈਨੂੰ ਯਕੀਨ ਆ ਜਾਇਗਾ ਕਿ ਹਰ ਰੋਗ ਦੀ ਸਭ ਤੋਂ ਵਧੀਆ ਦਵਾਈ, ਸਭ ਤੋਂ ਵਧੀਆ ਮੰਤ੍ਰ ਪਰਮਾਤਮਾ ਦਾ ਨਾਮ ਹੀ ਹੈ
ਜਨਮ ਜਨਮ ਕੇ ਪਾਪ ਕਰਮ ਕੇ ਕਾਟਨਹਾਰਾ ਲੀਜੈ ਰੇ ॥੧॥ janam janam kay paap karam kay katanhaaraa leejai ray. ||1|| O brother, remember God, the Destroyer of the effect of evil deeds committed by you birth after birth. ਹੇ ਭਾਈ! ਜਨਮਾਂ ਜਨਮਾਂਤਰਾਂ ਦੇ ਕੀਤੇ ਮੰਦੇ ਕਰਮਾਂ ਦੇ ਸੰਸਕਾਰਾਂ ਨੂੰ ਕੱਟਣ ਵਾਲੇ ਪਰਮਾਤਮਾ ਦਾ ਨਾਮ ਲੈਂ l
ਮਨ ਏਕੋ ਸਾਹਿਬੁ ਭਾਈ ਰੇ ॥ man ayko saahib bhaa-ee ray. O my brother, God is the only savior of the mind from the vices. ਹੇ ਭਾਈ! (ਵਿਕਾਰਾਂ ਵਲੋਂ ਬਚਾ ਸਕਣ ਵਾਲਾ) ਮਨ ਦਾ ਰਾਖਾ ਇਕ ਪ੍ਰਭੂ-ਨਾਮ ਹੀ ਹੈ l
ਤੇਰੇ ਤੀਨਿ ਗੁਣਾ ਸੰਸਾਰਿ ਸਮਾਵਹਿ ਅਲਖੁ ਨ ਲਖਣਾ ਜਾਈ ਰੇ ॥੧॥ ਰਹਾਉ ॥ tayray teen gunaa sansaar samawah alakh na lakh-naa jaa-ee ray. ||1|| rahaa-o. But because of your mind’s three impulses (virtue, vice, and power), you remain engrossed in worldly affairs, and you cannot comprehend the unknowable God. ਜਿਤਨਾ ਚਿਰ ਤੇਰੇ ਤ੍ਰਿਗੁਣੀ ਇੰਦ੍ਰੇ ਸੰਸਾਰ (ਦੇ ਮੋਹ) ਵਿਚ ਰੁੱਝੇ ਹੋਏ ਹਨ, ਉਸ ਅਲੱਖ ਪਰਮਾਤਮਾ ਨੂੰ ਸਮਝਿਆ ਨਹੀਂ ਜਾ ਸਕਦਾ l
ਸਕਰ ਖੰਡੁ ਮਾਇਆ ਤਨਿ ਮੀਠੀ ਹਮ ਤਉ ਪੰਡ ਉਚਾਈ ਰੇ ॥ sakar khand maa-i-aa tan meethee ham ta-o pand uchaa-ee ray. Maya is so sweet to the body, like sugar or molasses. We all carry loads of it. ਅਸਾਂ ਜੀਵਾਂ ਨੇ ਤਾਂ ਮਾਇਆ ਦੀ ਪੰਡ ਚੁਕੀ ਹੋਈ ਹੈ, ਸਾਨੂੰ ਤਾਂ ਆਪਣੇ ਅੰਦਰ ਮਾਇਆ ਸ਼ੱਕਰ ਖੰਡ ਵਰਗੀ ਮਿੱਠੀ ਲੱਗ ਰਹੀ ਹੈ।
ਰਾਤਿ ਅਨੇਰੀ ਸੂਝਸਿ ਨਾਹੀ ਲਜੁ ਟੂਕਸਿ ਮੂਸਾ ਭਾਈ ਰੇ ॥੨॥ raat anayree soojhas naahee laj tookas moosaa bhaa-ee ray. ||2|| O brother, In the darkness of ignorance we are unaware how our span of life is being cut short, as if the mouse of death is nibbling at the rope of oy life, ਹੇ ਭਾਈ! (ਸਾਡੇ ਭਾ ਦੀ ਤਾਂ ਮਾਇਆ ਦੇ ਮੋਹ ਦੀ) ਹਨੇਰੀ ਰਾਤ ਪਈ ਹੋਈ ਹੈ, (ਜਿਸ ਵਿਚ ਸਾਨੂੰ ਕੁਝ ਦਿੱਸਦਾ ਹੀ ਨਹੀਂ, ਤੇ (ਉਧਰੋਂ) ਜਮ-ਚੂਹਾ ਸਾਡੀ ਉਮਰ ਦੀ ਲੱਜ ਟੁੱਕਦਾ ਜਾ ਰਿਹਾ ਹੈ (ਉਮਰ ਘਟਦੀ ਜਾ ਰਹੀ ਹੈ)
ਮਨਮੁਖਿ ਕਰਹਿ ਤੇਤਾ ਦੁਖੁ ਲਾਗੈ ਗੁਰਮੁਖਿ ਮਿਲੈ ਵਡਾਈ ਰੇ ॥ manmukh karahi taytaa dukh laagai gurmukh milai vadaa-ee ray. Whatever self-conceited persons do, they are afflicted with an equal proportion of pain. Only the Guru’s followers obtain honor both here and hereafter. ਆਪਣੇ ਮਨ ਦੇ ਪਿੱਛੇ ਤੁਰ ਕੇ ਮਨੁੱਖ ਜਿਤਨਾ ਭੀ ਉੱਦਮ ਕਰਦੇ ਹਨ, ਉਤਨਾ ਹੀ ਦੁੱਖ ਵਾਪਰਦਾ ਹੈ। (ਲੋਕ ਪਰਲੋਕ ਵਿਚ) ਸੋਭਾ ਉਹਨਾਂ ਨੂੰ ਮਿਲਦੀ ਹੈ ਜੋ ਗੁਰੂ ਦੇ ਸਨਮੁਖ ਰਹਿੰਦੇ ਹਨ।
ਜੋ ਤਿਨਿ ਕੀਆ ਸੋਈ ਹੋਆ ਕਿਰਤੁ ਨ ਮੇਟਿਆ ਜਾਈ ਰੇ ॥੩॥ jo tin kee-aa so-ee ho-aa kirat na mayti-aa jaa-ee ray. ||3|| O brother, whatever He does, that alone happens; pre-ordained destiny based on the past actions cannot be erased. ਹੇ ਭਾਈ! ਜੋ (ਨਿਯਮ) ਉਸ ਪਰਮਾਤਮਾ ਨੇ ਬਣਾ ਦਿੱਤਾ ਹੈ ਉਹੀ ਵਰਤਦਾ ਹੈ l ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ ਮਿਟਾਇਆ ਨਹੀਂ ਜਾ ਸਕਦਾ l
ਸੁਭਰ ਭਰੇ ਨ ਹੋਵਹਿ ਊਣੇ ਜੋ ਰਾਤੇ ਰੰਗੁ ਲਾਈ ਰੇ ॥ subhar bharay na hoveh oonay jo raatay rang laa-ee ray. Those who are imbued with the love of God always remain brimful with joy, and never run short of this love. ਹੇ ਭਾਈ! ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਪ੍ਰੀਤ ਜੋੜ ਕੇ ਉਸ ਦੇ ਪ੍ਰੇਮ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਮਨ ਪ੍ਰੇਮ-ਰਸ ਨਾਲ ਸਦਾ ਨਕਾ-ਨਕ ਭਰੇ ਰਹਿੰਦੇ ਹਨ, ਉਹ (ਪ੍ਰੇਮ ਤੋਂ) ਖ਼ਾਲੀ ਨਹੀਂ ਹੁੰਦੇ।
ਤਿਨ ਕੀ ਪੰਕ ਹੋਵੈ ਜੇ ਨਾਨਕੁ ਤਉ ਮੂੜਾ ਕਿਛੁ ਪਾਈ ਰੇ ॥੪॥੪॥੧੬॥ tin kee pank hovai jay nanak ta-o moorhaa kichh paa-ee ray. ||4||4||16|| Nanak says, if our mind becomes even little bit humble, then our foolish mind would obtain some spiritual gain. ਨਾਨਕ (ਆਖਦਾ ਹੈ) ਜੇ ਸਾਡਾ ਮੂਰਖ ਮਨ ਉਹਨਾਂ ਦੇ ਚਰਨਾਂ ਦੀ ਧੂੜ ਬਣੇ, ਤਾਂ ਇਸ ਨੂੰ ਭੀ ਕੁਝ ਪ੍ਰਾਪਤੀ ਹੋ ਜਾਏ l
ਗਉੜੀ ਚੇਤੀ ਮਹਲਾ ੧ ॥ ga-orhee chaytee mehlaa 1. Raag Gauree Chaytee, First Guru:
ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥ kat kee maa-ee baap kat kayraa kidoo thaavhu ham aa-ay. Who was our mother, and who was our father? Where did we come from? ਕਦੋਂ ਦੀ ਸਾਡੀ (ਕੋਈ) ਮਾਂ ਹੈ ਕਦੋਂ ਦਾ (ਭਾਵ, ਕਿਸ ਜੂਨ ਦਾ) ਸਾਡਾ ਕੋਈ ਪਿਉ ਹੈ, ਕਿਸ ਕਿਸ ਥਾਂ ਤੋਂ (ਜੂਨ ਵਿਚੋਂ ਹੋ ਕੇ) ਅਸੀਂ (ਹੁਣ ਇਸ ਮਨੁੱਖਾ ਜਨਮ ਵਿਚ) ਆਏ ਹਾਂ?
ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥ agan bimb jal bheetar nipjay kaahay kamm upaa-ay. ||1|| We were created from the water of father’s semen, and fashioned in the fire of mother’s womb. But we don’t know for what purpose we were created at all. ਅਸੀਂ ਪਿਤਾ ਦੇ ਬੀਰਜ ਨਾਲ ਮਾਂ ਦੇ ਪੇਟ ਦੀ ਅੱਗ ਵਿਚ ਨਿੰਮੇ l ਸਾਨੂੰ ਇਹ ਵਿਚਾਰ ਨਹੀਂ ਫੁਰਦੀ ਕਿ ਕਾਹਦੇ ਵਾਸਤੇ ਪੈਦਾ ਕੀਤੇ ਗਏ ਸਾਂ?
ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥ mayray saahibaa ka-un jaanai gun tayray. O’ my Master, who can know Your Glorious Virtues? ਹੇ ਮੇਰੇ ਮਾਲਕ ਪ੍ਰਭੂ! ਤੇਰੇ ਗੁਣ ਕੋਈ ਜਾਣ ਨਹੀਂ ਸਕਦਾ।
ਕਹੇ ਨ ਜਾਨੀ ਅਉਗਣ ਮੇਰੇ ॥੧॥ ਰਹਾਉ ॥ kahay na jaanee a-ugan mayray. ||1|| rahaa-o. My own vices cannot be counted. ਮੇਰੇ ਅੰਦਰ ਇਤਨੇ ਔਗੁਣ ਹਨ ਕਿ ਉਹ ਗਿਣੇ ਨਹੀਂ ਜਾ ਸਕਦੇ।
ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ ॥ kaytay rukh birakh ham cheenay kaytay pasoo upaa-ay. How many forms of trees, plants, and beasts we passed through before being born into this human body? ਅਸਾਂ ਅਨੇਕਾਂ ਰੁੱਖਾਂ ਬਿਰਖਾਂ ਦੀਆਂ ਜੂਨਾਂ ਵੇਖੀਆਂ, ਅਨੇਕਾਂ ਵਾਰੀ ਪਸ਼ੂ-ਜੂਨਾਂ ਵਿਚ ਅਸੀਂ ਜੰਮੇ,
ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ ॥੨॥ kaytay naag kulee meh aa-ay kaytay pankh udaa-ay. ||2|| Many times we entered the families of snakes and flying birds. ਅਨੇਕਾਂ ਵਾਰੀ ਸੱਪਾਂ ਦੀਆਂ ਕੁਲਾਂ ਵਿਚ ਪੈਦਾ ਹੋਏ, ਤੇ ਅਨੇਕਾਂ ਵਾਰੀ ਪੰਛੀ ਬਣ ਬਣ ਕੇ ਉਡਦੇ ਰਹੇ
ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ ॥ hat patan bij mandar bhannai kar choree ghar aavai. A human being commits evil deeds like breaking into shops and well-guarded palaces, and comes home after committing thefts. ਮਨੁੱਖ ਸ਼ਹਿਰਾਂ ਦੀਆਂ ਦੁਕਾਨਾਂ ਤੇ ਮਜਬੂਤ ਮਹਿਲਾਂ ਨੂੰ ਪਾੜ ਲਾਉਂਦਾ ਹੈ ਅਤੇ ਉਥੇ ਚੋਰੀ ਕਰ ਘਰ ਨੂੰ ਆ ਜਾਂਦਾ ਹੈ।
ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ ॥੩॥ agahu daykhai pichhahu daykhai tujh tay kahaa chhapaavai. ||3|| While committing these thefts, one looks back and forth (to ensure that nobody is watching), but how can one hide these thefts from You (God)? ਉਹ ਅੱਗੇ ਪਿੱਛੇ ਤੱਕਦਾ ਹੈ (ਕਿ ਕੋਈ ਵੇਖ ਨ ਲਏ, ਪਰ ਇਹ ਨਹੀਂ ਸਮਝਦਾ ਕਿ) ਤੇਰੇ ਪਾਸੋਂ ਕਿਤੇ ਲੁਕਾ ਨਹੀਂ ਕਰ ਸਕਦਾ
ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ ॥ tat tirath ham nav khand daykhay hat patan baajaaraa. To erase our sins, we start visiting holy shores and the banks of rivers in all over the world, and go begging in the shops, bazaars and cities. ਇਹਨਾਂ ਕੀਤੇ ਕੁਕਰਮਾਂ ਨੂੰ ਧੋਣ ਲਈ ਅਸੀਂ ਜੀਵ) ਸਾਰੀ ਧਰਤੀ ਦੇ ਸਾਰੇ ਤੀਰਥਾਂ ਦੇ ਦਰਸਨ ਕਰਦੇ ਫਿਰਦੇ ਹਾਂ, ਸਾਰੇ ਸ਼ਹਰਾਂ ਬਜ਼ਾਰਾਂ ਦੀ ਹੱਟੀ ਹੱਟੀ ਵੇਖਦੇ ਹਾਂ (ਭਾਵ, ਭੀਖ ਮੰਗਦੇ ਫਿਰਦੇ ਹਾਂ)।
ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ ॥੪॥ lai kai takrhee tolan laagaa ghat hee meh vanjaaraa. ||4|| When a fortunate peddler being, with Your grace, evaluate carefully, then he understands that You are dwelling within our heart. ਜਦੋਂ ਕੋਈ ਭਾਗਾਂ ਵਾਲਾ ਜੀਵ-) ਵਣਜਾਰਾ (ਤੇਰੀ ਮਿਹਰ ਦਾ ਸਦਕਾ) ਚੰਗੀ ਤਰ੍ਹਾਂ ਪਰਖ-ਵਿਚਾਰ ਕਰਦਾ ਹੈ (ਤਾਂ ਉਸ ਨੂੰ ਸਮਝ ਪੈਂਦੀ ਹੈ ਕਿ ਤੂੰ ਤਾਂ) ਸਾਡੇ ਹਿਰਦੇ ਵਿਚ ਹੀ ਵੱਸਦਾ ਹੈਂ l
ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ ॥ jaytaa samund saagar neer bhari-aa taytay a-ugan hamaaray. our sins are countless like the unmeasurable water in the ocean. ਜਿਵੇਂ (ਅਮਿਣਵੇਂ) ਪਾਣੀ ਨਾਲ ਸਮੁੰਦਰ ਭਰਿਆ ਹੋਇਆ ਹੈ, ਤਿਵੇਂ ਹੀ ਸਾਡੇ ਜੀਵਾਂ ਦੇ ਅਣਗਿਣਤ ਹੀ ਔਗੁਣ ਹਨ।
ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ ॥੫॥ da-i-aa karahu kichh mihar upaavhu dubday pathar taaray. ||5|| O’ God, Please show Mercy and save us. You can help even the stone-hearted people to swim across the world-ocean of vices ਹੇ ਮੇਰੇ ਸਾਹਿਬ! ਤੂੰ ਆਪ ਹੀ ਦਇਆ ਕਰ ਮਿਹਰ ਕਰ। ਤੂੰ ਤਾਂ ਡੁੱਬਦੇ ਪੱਥਰਾਂ ਨੂੰ ਭੀ ਤਾਰ ਸਕਦਾ ਹੈਂ l
ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ ॥ jee-arhaa agan baraabar tapai bheetar vagai kaatee. O My Master, my soul is burning like fire and the knife of worldly desires is cutting my inner self (ਹੇ ਮੇਰੇ ਸਾਹਿਬ!) ਮੇਰੀ ਜਿੰਦ ਅੱਗ ਵਾਂਗ ਤਪ ਰਹੀ ਹੈ, ਮੇਰੇ ਅੰਦਰ ਤ੍ਰਿਸ਼ਨਾ ਦੀ ਛੁਰੀ ਚੱਲ ਰਹੀ ਹੈ
ਪ੍ਰਣਵਤਿ ਨਾਨਕੁ ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ ॥੬॥੫॥੧੭॥ paranvat naanak hukam pachhaanai sukh hovai din raatee. ||6||5||17|| Nanak submits, that if one recognizes God’s command, peace prevails in one’s life day and night. ਨਾਨਕ ਬੇਨਤੀ ਕਰਦਾ ਹੈ-ਜੋ ਮਨੁੱਖ ਪ੍ਰਭੂ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਉਸ ਦੇ ਅੰਦਰ ਦਿਨ ਰਾਤ ਆਤਮਕ ਆਨੰਦ ਬਣਿਆ ਰਹਿੰਦਾ ਹੈ
ਗਉੜੀ ਬੈਰਾਗਣਿ ਮਹਲਾ ੧ ॥ ga-orhee bairaagan mehlaa 1. Raag Gauree Bairagan, First Guru:
ਰੈਣਿ ਗਵਾਈ ਸੋਇ ਕੈ ਦਿਵਸੁ ਗਵਾਇਆ ਖਾਇ ॥ rain gavaa-ee so-ay kai divas gavaa-i-aa khaa-ay. You are wasting the nights in sleeping, and the days in eating (enjoying worldly pleasures). (ਹੇ ਮੂਰਖ!) ਤੂੰ ਰਾਤ ਸੌਂ ਕੇ ਗੁਜ਼ਾਰਦਾ ਜਾ ਰਿਹਾ ਹੈਂ ਤੇ ਦਿਨ ਖਾ ਖਾ ਕੇ ਵਿਅਰਥ ਬਿਤਾਂਦਾ ਜਾਂਦਾ ਹੈਂ।
ਹੀਰੇ ਜੈਸਾ ਜਨਮੁ ਹੈ ਕਉਡੀ ਬਦਲੇ ਜਾਇ ॥੧॥ heeray jaisaa janam hai ka-udee badlay jaa-ay. ||1|| Your precious human life is being lost in exchange for a few pennies ਤੇਰਾ ਇਹ ਮਨੁੱਖਾ ਜਨਮ ਹੀਰੇ ਵਰਗਾ ਕੀਮਤੀ ਹੈ, ਪਰ ਕੌਡੀ ਦੇ ਭਾ ਜਾ ਰਿਹਾ ਹੈ
ਨਾਮੁ ਨ ਜਾਨਿਆ ਰਾਮ ਕਾ ॥ naam na jaani-aa raam kaa. you have not realized God’s Name. ਤੂੰ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਨਹੀਂ ਪਾਈ।
ਮੂੜੇ ਫਿਰਿ ਪਾਛੈ ਪਛੁਤਾਹਿ ਰੇ ॥੧॥ ਰਹਾਉ ॥ moorhay fir paachhai pachhutaahi ray. ||1|| rahaa-o. You fool – you shall regret and repent in the end! ਹੇ ਮੂਰਖ! ਮੁੜ ਸਮਾ ਬੀਤ ਜਾਣ ਤੇ ਅਫ਼ਸੋਸ ਕਰੇਂਗਾ
ਅਨਤਾ ਧਨੁ ਧਰਣੀ ਧਰੇ ਅਨਤ ਨ ਚਾਹਿਆ ਜਾਇ ॥ antaa Dhan Dharnee Dharay anat na chaahi-aa jaa-ay. The one who hoards the unlimited worldly wealth does not have the urge to realize the infinite God. ਜੋ ਮਨੁੱਖ (ਨਿਰਾ) ਬੇਅੰਤ ਧਨ ਹੀ ਇਕੱਠਾ ਕਰਦਾ ਰਹਿੰਦਾ ਹੈ, ਉਸ ਦੇ ਅੰਦਰ ਬੇਅੰਤ ਪ੍ਰਭੂ ਨੂੰ ਸਿਮਰਨ ਦੀ ਤਾਂਘ ਪੈਦਾ ਨਹੀਂ ਹੋ ਸਕਦੀ।
ਅਨਤ ਕਉ ਚਾਹਨ ਜੋ ਗਏ ਸੇ ਆਏ ਅਨਤ ਗਵਾਇ ॥੨॥ anat ka-o chaahan jo ga-ay say aa-ay anat gavaa-ay. ||2|| Those who have spent their time trying to acquire unlimited worldly wealth have ended up losing the infinite wealth of God’s Name. ਜੋ ਜੋ ਭੀ ਬੇਅੰਤ ਦੌਲਤ ਦੀ ਲਾਲਸਾ ਵਿਚ ਦੌੜੇ ਫਿਰਦੇ ਹਨ, ਉਹ ਬੇਅੰਤ ਪ੍ਰਭੂ ਦੇ ਨਾਮ-ਧਨ ਨੂੰ ਗਵਾ ਲੈਂਦੇ ਹਨ ॥
ਆਪਣ ਲੀਆ ਜੇ ਮਿਲੈ ਤਾ ਸਭੁ ਕੋ ਭਾਗਠੁ ਹੋਇ ॥ aapan lee-aa jay milai taa sabh ko bhaagath ho-ay. If by one’s own efforts, the true wealth of God’s Name could be obtained, then everyone would become spiritually wealthy. ਜੇ ਨਿਰੀ ਇੱਛਾ ਕੀਤਿਆਂ ਹੀ ਨਾਮ-ਧਨ ਮਿਲ ਸਕਦਾ ਹੋਵੇ, ਤਾਂ ਹਰੇਕ ਜੀਵ ਨਾਮ-ਧਨ ਦੇ ਖ਼ਜ਼ਾਨਿਆਂ ਦਾ ਮਾਲਕ ਬਣ ਜਾਏ।
Scroll to Top
https://prodid3kp.poltekbangsby.ac.id/ojs/journal-slot/ https://jurnal.mipatek.ikippgriptk.ac.id/data/ https://jurnal.mipatek.ikippgriptk.ac.id/campur/kwetiaw-sapi/ https://jurnal.peko.uniba-bpn.ac.id/registry/ https://pendidikanmatematika.pasca.untad.ac.id/pasca/ugacor/ https://apt.usu.ac.id/bola-sbo/ https://apt.usu.ac.id/templates/system/demo/ https://apt.usu.ac.id/media/ http://kompen.jti.polinema.ac.id/products/togel/ http://kompen.jti.polinema.ac.id/application/ http://kompen.jti.polinema.ac.id/application/thaigacor/ http://jpm.fk.unand.ac.id/docs/xdemox/ http://jpm.fk.unand.ac.id/classes/agen/ https://ejournalagribisnis.uho.ac.id/pages/database/demo/ https://fip.unima.ac.id/errr/tgacor/ http://bappeda.sinjaikab.go.id/sibgacor/ https://sinjaiutara.sinjaikab.go.id/images/mdemo/ http://chipset.fti.unand.ac.id/stats/pstgcr/
https://jackpot-1131.com/ https://jp1131games.com/ https://library.president.ac.id/event/jp-gacor/
https://metrologilegal.kuningankab.go.id/application/sugoi168/ https://bem.poltekkestasikmalaya.ac.id/wp-content/sbo/ https://bbi.tabalongkab.go.id/wp-content/slots/ https://bbi.tabalongkab.go.id/wp-content/xdemo/ https://bbi.tabalongkab.go.id/wp-content/xjoker/ https://bbi.tabalongkab.go.id/wp-content/sbobet/ https://bbi.tabalongkab.go.id/wp-content/rtp/ https://bbi.tabalongkab.go.id/wp-content/gacorx/ https://bbi.tabalongkab.go.id/wp-content/sbowin/
https://prodid3kp.poltekbangsby.ac.id/ojs/journal-slot/ https://jurnal.mipatek.ikippgriptk.ac.id/data/ https://jurnal.mipatek.ikippgriptk.ac.id/campur/kwetiaw-sapi/ https://jurnal.peko.uniba-bpn.ac.id/registry/ https://pendidikanmatematika.pasca.untad.ac.id/pasca/ugacor/ https://apt.usu.ac.id/bola-sbo/ https://apt.usu.ac.id/templates/system/demo/ https://apt.usu.ac.id/media/ http://kompen.jti.polinema.ac.id/products/togel/ http://kompen.jti.polinema.ac.id/application/ http://kompen.jti.polinema.ac.id/application/thaigacor/ http://jpm.fk.unand.ac.id/docs/xdemox/ http://jpm.fk.unand.ac.id/classes/agen/ https://ejournalagribisnis.uho.ac.id/pages/database/demo/ https://fip.unima.ac.id/errr/tgacor/ http://bappeda.sinjaikab.go.id/sibgacor/ https://sinjaiutara.sinjaikab.go.id/images/mdemo/ http://chipset.fti.unand.ac.id/stats/pstgcr/
https://jackpot-1131.com/ https://jp1131games.com/ https://library.president.ac.id/event/jp-gacor/
https://metrologilegal.kuningankab.go.id/application/sugoi168/ https://bem.poltekkestasikmalaya.ac.id/wp-content/sbo/ https://bbi.tabalongkab.go.id/wp-content/slots/ https://bbi.tabalongkab.go.id/wp-content/xdemo/ https://bbi.tabalongkab.go.id/wp-content/xjoker/ https://bbi.tabalongkab.go.id/wp-content/sbobet/ https://bbi.tabalongkab.go.id/wp-content/rtp/ https://bbi.tabalongkab.go.id/wp-content/gacorx/ https://bbi.tabalongkab.go.id/wp-content/sbowin/