Guru Granth Sahib Translation Project

Guru granth sahib page-149

Page 149

ਸਚਾ ਸਬਦੁ ਬੀਚਾਰਿ ਕਾਲੁ ਵਿਧਉਸਿਆ ॥ sachaa sabad beechaar kaal viDh-usi-aa. Reflecting on the True Word, he overcomes the fear of death ਸਿਫ਼ਤ-ਸਾਲਾਹ ਕਰਨ ਵਾਲਾ ਮਨੁੱਖ ਸੱਚਾ ਗੁਰ-ਸ਼ਬਦ ਵੀਚਾਰ ਕੇ ਮੌਤ ਦਾ ਡਰ ਦੂਰ ਕਰ ਲੈਂਦਾ ਹੈ l
ਢਾਢੀ ਕਥੇ ਅਕਥੁ ਸਬਦਿ ਸਵਾਰਿਆ ॥ dhaadhee kathay akath sabad savaari-aa. Embellished by the Guru’s word, the minstrel describes the indescribable God. ਗੁਰੂ ਸ਼ਬਦ ਦੀ ਬਰਕਤਿ ਨਾਲ ਸੁਧਰਿਆ ਹੋਇਆ ਢਾਢੀ ਅਕੱਥ ਪ੍ਰਭੂ ਦੇ ਗੁਣ ਗਾਉਂਦਾ ਹੈ।
ਨਾਨਕ ਗੁਣ ਗਹਿ ਰਾਸਿ ਹਰਿ ਜੀਉ ਮਿਲੇ ਪਿਆਰਿਆ ॥੨੩॥ naanak gun geh raas har jee-o milay pi-aari-aa. ||23|| O’ Nanak, by amassing the divine virtues, he merges with the beloved God. ਹੇ ਨਾਨਕ! ਪ੍ਰਭੂ ਦੇ ਗੁਣਾਂ ਦੀ ਪੂੰਜੀ ਇਕੱਠੀ ਕਰ ਕੇ ਪਿਆਰੇ ਪ੍ਰਭੂ ਨਾਲ ਮਿਲ ਜਾਂਦਾ ਹੈ l
ਸਲੋਕੁ ਮਃ ੧ ॥ salok mehlaa 1. Shalok, First Mehl:
ਖਤਿਅਹੁ ਜੰਮੇ ਖਤੇ ਕਰਨਿ ਤ ਖਤਿਆ ਵਿਚਿ ਪਾਹਿ ॥ khati-ahu jammay khatay karan ta khati-aa vich paahi. Born because of their past mistakes, they make more mistakes, and keep going through this cycle. ਪਾਪਾਂ ਦੇ ਕਾਰਨ ਜੀਵ ਜੰਮਦੇ ਹਨ, ਇਥੇ ਭੀ ਪਾਪ ਕਮਾਉਣ ਦੁਆਰਾ ਹਮੇਸ਼ਾਂ ਪਾਪਾਂ ਵਿੱਚ ਹੀ ਪ੍ਰਵਿਰਤ ਹੁੰਦੇ ਹਨ l
ਧੋਤੇ ਮੂਲਿ ਨ ਉਤਰਹਿ ਜੇ ਸਉ ਧੋਵਣ ਪਾਹਿ ॥ Dhotay mool na utreh jay sa-o Dhovan paahi. These sins are not removed by washing, even by washing hundreds of times. ਇਹ ਪਾਪ ਧੋਤਿਆਂ ਉੱਕਾ ਹੀ ਨਹੀਂ ਉਤਰਦੇ ਭਾਵੇਂ ਸੌ ਧੋਣ ਧੋਈਏ l
ਨਾਨਕ ਬਖਸੇ ਬਖਸੀਅਹਿ ਨਾਹਿ ਤ ਪਾਹੀ ਪਾਹਿ ॥੧॥ naanak bakhsay bakhsee-ahi naahi ta paahee paahi. ||1|| O’ Nanak, if God forgives, they are forgiven; otherwise, they keep suffering punishment of birth and death. ||1|| ਹੇ ਨਾਨਕ! ਜੇ ਪ੍ਰਭੂ ਮਿਹਰ ਕਰੇ (ਤਾਂ ਇਹ ਪਾਪ) ਬਖ਼ਸ਼ੇ ਜਾਂਦੇ ਹਨ, ਨਹੀਂ ਤਾਂ ਜੁੱਤੀਆਂ ਹੀ ਪੈਂਦੀਆਂ ਹਨ l
ਮਃ ੧ ॥ mehlaa 1. Shalok, by the First Gutu:
ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥ naanak bolan jhakh-naa dukh chhad mangee-ah sukh. O’ Nanak, it is absurd to ask to be spared from pain and only begging for comfort. ਹੇ ਨਾਨਕ! ਇਹ ਜੋ ਦੁਖ ਛੱਡ ਕੇ ਸੁਖ ਪਏ ਮੰਗਦੇ ਹਨ, ਅਜੇਹਾ ਬੋਲਣਾ ਸਿਰ ਖਪਾਈ ਹੀ ਹੈ।
ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥ sukh dukh du-ay dar kaprhay pahirahi jaa Peace and sorrow are like the two garments given by God. The human beings wear these as long as they live. ਖੁਸ਼ੀ ਤੇ ਗਮੀ ਦੋ ਪੁਸ਼ਾਕਾਂ ਪ੍ਰਭੂ ਤੋਂ ਪ੍ਰਾਣੀ ਨੂੰ ਪਹਿਨਣ ਲਈ ਮਿਲੀਆਂ ਹਨ।
ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥੨॥ jithai bolan haaree-ai tithai changee chup. ||2|| Where one is bound to lose in argument, it is better to keep silent in there. ਜਿਥੇ ਇਤਰਾਜ਼ ਗਿਲਾ ਕੀਤਿਆਂ (ਅੰਤ) ਹਾਰ ਹੀ ਮੰਨਣੀ ਪੈਂਦੀ ਹੈ, ਓਥੇ ਚੁੱਪ ਰਹਿਣਾ ਹੀ ਚੰਗਾ ਹੈ l
ਪਉੜੀ ॥ pa-orhee. Pauree:
ਚਾਰੇ ਕੁੰਡਾ ਦੇਖਿ ਅੰਦਰੁ ਭਾਲਿਆ ॥ chaaray kundaa daykh andar bhaali-aa. The one who has tried to search within the self after looking in all the four directions ਜੋ ਮਨੁੱਖ ਚਾਰੇ ਤਰਫਾਂ ਵੇਖ ਕੇ ( ਬਾਹਰ ਚਵੀਂ ਪਾਸੀਂ ਭਟਕਣਾ ਛੱਡ ਕੇ) ਆਪਣਾ ਅੰਦਰ ਭਾਲਦਾ ਹੈ,
ਸਚੈ ਪੁਰਖਿ ਅਲਖਿ ਸਿਰਜਿ ਨਿਹਾਲਿਆ ॥ sachai purakh alakh siraj nihaali-aa. He realizes that the incomprehensible God Himself is taking care of the universe after creating it. ਉਸ ਨੂੰ ਦਿੱਸ ਪੈਂਦਾ ਹੈ ਕਿ ਪ੍ਰਭੂ, ਜਗਤ ਨੂੰ ਪੈਦਾ ਕਰਕੇ ਆਪ ਹੀ ਉਸ ਦੀ ਸੰਭਾਲ ਕਰ ਰਿਹਾ ਹੈ।
ਉਝੜਿ ਭੁਲੇ ਰਾਹ ਗੁਰਿ ਵੇਖਾਲਿਆ ॥ ujharh bhulay raah gur vaykhaali-aa. The Guru has shown the right path to the one who has gone astray. ਕੁਰਾਹੇ ਭਟਕ ਰਹੇ ਮਨੁੱਖ ਨੂੰ ਗੁਰੂ ਨੇ ਰਸਤਾ ਦਿਖਾਇਆ ਹੈ l
ਸਤਿਗੁਰ ਸਚੇ ਵਾਹੁ ਸਚੁ ਸਮਾਲਿਆ ॥ satgur sachay vaahu sach samaali-aa. Hail to the True Guru, through whom we meditate on God. ਸੱਚੇ ਸਤਿਗੁਰੂ ਨੂੰ ਸ਼ਾਬਾਸ਼ੇ ਹੈ (ਜਿਸ ਦੀ ਬਰਕਤਿ ਨਾਲ) ਸੱਚੇ ਪ੍ਰਭੂ ਨੂੰ ਸਿਮਰੀਦਾ ਹੈ।
ਪਾਇਆ ਰਤਨੁ ਘਰਾਹੁ ਦੀਵਾ ਬਾਲਿਆ ॥ paa-i-aa ratan gharaahu deevaa baali-aa. The one within whom the Guru has lighted the lamp of divine knowledge, has found the jewel like God’s Name in his heart. ਜਿਸ ਦੇ ਅੰਦਰ ਗੁਰੂ ਨੇ ਗਿਆਨ ਦਾ ਦੀਵਾ ਜਗਾ ਦਿੱਤਾ ਹੈ, ਉਸ ਨੂੰ ਆਪਣੇ ਅੰਦਰੋਂ ਹੀ ਨਾਮ-ਰਤਨ ਲੱਭਪਿਆਹੈ।
ਸਚੈ ਸਬਦਿ ਸਲਾਹਿ ਸੁਖੀਏ ਸਚ ਵਾਲਿਆ ॥ sachai sabad salaahi sukhee-ay sach vaali-aa. By praising God through the True Word, they obtain peace and His support. ਸੱਚੇ ਸ਼ਬਦ ਦੀ ਰਾਹੀਂ ਪ੍ਰਭੂ ਦੀ ਸਿਫ਼ਤ-ਸਾਲਾਹ ਕਰ ਕੇ (ਮਨੁੱਖ) ਸੁਖੀ ਹੋ ਜਾਂਦੇ ਹਨ, ਖਸਮ ਵਾਲੇ ਹੋ ਜਾਂਦੇ ਹਨ।
ਨਿਡਰਿਆ ਡਰੁ ਲਗਿ ਗਰਬਿ ਸਿ ਗਾਲਿਆ ॥ nidri-aa dar lag garab se gaali-aa. But those who do not have the fear of God, are overtaken by other worldly fears. They are destroyed by their own pride. (ਪਰ) ਜਿਨ੍ਹਾਂ ਪ੍ਰਭੂ ਦਾ ਡਰ ਨਹੀਂ ਰੱਖਿਆ ਉਹਨਾਂ ਨੂੰ (ਹੋਰ) ਡਰ ਮਾਰਦਾ ਹੈ, ਉਹ ਅਹੰਕਾਰ ਵਿਚ ਪਏ ਗਲਦੇ ਹਨ।
ਨਾਵਹੁ ਭੁਲਾ ਜਗੁ ਫਿਰੈ ਬੇਤਾਲਿਆ ॥੨੪॥ naavhu bhulaa jag firai baytaali-aa. ||24| Having forgotten God’s Name, the world is wandering around like ghost. ਪ੍ਰਭੂ ਦੇ ਨਾਮ ਨੂੰ ਵਿਸਾਰ ਕੇ ਦੁਨੀਆਂ ਭੂਤਨੇ ਦੀ ਤਰਾ ਭਟਕਦੀ ਫਿਰਦੀ ਹੈ।
ਸਲੋਕੁ ਮਃ ੩ ॥ salok mehlaa 3. Shalok, by the Third Guru:
ਭੈ ਵਿਚਿ ਜੰਮੈ ਭੈ ਮਰੈ ਭੀ ਭਉ ਮਨ ਮਹਿ ਹੋਇ ॥ bhai vich jammai bhai marai bhee bha-o man meh ho-ay. People are born in the worldly fear, and in this fear they die. This Fear is always present in the mind. ਜਗਤ ਸਹਮ ਵਿਚ ਜੰਮਦਾ ਹੈ, ਸਹਮ ਵਿਚ ਹੀ ਮਰਦਾ ਹੈ, ਸਦਾ ਹੀ ਸਹਮ ਮਨ ਵਿਚ ਟਿਕਿਆ ਰਹਿੰਦਾ ਹੈ।
ਨਾਨਕ ਭੈ ਵਿਚਿ ਜੇ ਮਰੈ ਸਹਿਲਾ ਆਇਆ ਸੋਇ ॥੧॥ naanak bhai vich jay marai sahilaa aa-i-aa so-ay. ||1|| O’ Nanak, if one’s self conceit dies in the fear of God, then his coming into the world is blessed. ਹੇ ਨਾਨਕ! ਜੋ ਮਨੁੱਖ ਪਰਮਾਤਮਾ ਦੇ ਡਰ ਵਿਚ ਆਪਾ-ਭਾਵ ਮਾਰਦਾ ਹੈ ਉਸ ਦਾ ਜੰਮਣਾ ਮੁਬਾਰਕ ਹੈ l
ਮਃ ੩ ॥ mehlaa 3. Shalok, by the Third Guru:
ਭੈ ਵਿਣੁ ਜੀਵੈ ਬਹੁਤੁ ਬਹੁਤੁ ਖੁਸੀਆ ਖੁਸੀ ਕਮਾਇ ॥ bhai vin jeevai bahut bahut khusee-aa khusee kamaa-ay. Without the fear of God, one may live very long life, and savor the most enjoyable pleasures. ਪ੍ਰਭੂ ਦਾ ਡਰ ਹਿਰਦੇ ਵਿਚ ਵਸਾਣ ਤੋਂ ਬਿਨਾ ਜੋ ਮਨੁੱਖ ਲੰਮੀ ਉਮਰ ਭੀ ਜੀਊਂਦਾ ਰਹੇ ਤੇ ਬੜੀਆਂ ਮੌਜਾਂ ਮਾਣਦਾ ਰਹੇ,
ਨਾਨਕ ਭੈ ਵਿਣੁ ਜੇ ਮਰੈ ਮੁਹਿ ਕਾਲੈ ਉਠਿ ਜਾਇ ॥੨॥ naanak bhai vin jay marai muhi kaalai uth jaa-ay. ||2|| O’ Nanak, if one dies without the fear of God, such a person departs from the world in shame and dishonor. ਹੇ ਨਾਨਕ! ਜੇ ਪ੍ਰਭੂ ਦਾ ਡਰ ਹਿਰਦੇ ਵਿਚ ਵਸਾਉਣ ਤੋਂ ਬਿਨਾ ਹੀ ਮਰਦਾ ਹੈ ਤਾਂ ਮੁਕਾਲਖ ਖੱਟ ਕੇ ਹੀ ਇਥੋਂ ਜਾਂਦਾ ਹੈ l
ਪਉੜੀ ॥ pa-orhee. Pauree:
ਸਤਿਗੁਰੁ ਹੋਇ ਦਇਆਲੁ ਤ ਸਰਧਾ ਪੂਰੀਐ ॥ satgur ho-ay da-i-aal ta sarDhaa pooree-ai. The one on whom the Guru becomes gracious, his trust in God becomes firm. ਜਿਸ ਮਨੁੱਖ ਉੱਤੇ ਸਤਿਗੁਰੂ ਕਿਰਪਾ ਕਰੇ (ਉਸ ਦੇ ਅੰਦਰ ਪਰਮਾਤਮਾ ਉੱਤੇ) ਪੱਕਾ ਭਰੋਸਾ ਬੱਝ ਜਾਂਦਾ ਹੈ।
ਸਤਿਗੁਰੁ ਹੋਇ ਦਇਆਲੁ ਨ ਕਬਹੂੰ ਝੂਰੀਐ ॥ satgur ho-ay da-i-aal na kabahooN jhooree-ai. The one on whom the Guru becomes gracious, he never agonize over his problems. ਜਿਸ ਮਨੁੱਖ ਉੱਤੇ ਸਤਿਗੁਰੂ ਕਿਰਪਾ ਕਰੇ ਉਹ ਕਿਸੇ ਦੁੱਖ-ਕਲੇਸ਼ ਦੇ ਆਉਣ ਤੇ ਕਦੇ ਗਿਲਾ ਗੁਜ਼ਾਰੀ ਨਹੀਂ ਕਰਦਾ,
ਸਤਿਗੁਰੁ ਹੋਇ ਦਇਆਲੁ ਤਾ ਦੁਖੁ ਨ ਜਾਣੀਐ ॥ satgur ho-ay da-i-aal taa dukh na jaanee-ai. The one on whom the Guru becomes merciful, he does not feel pain (even while living under adverse situations). ਜਦ ਸੱਚੇ ਗੁਰੂ ਮਿਹਰਬਾਨ ਹੋ ਜਾਂਦੇ ਹਨ ਤਦ ਉਹ (ਕਿਸੇ ਆਏ ਦੁੱਖ ਨੂੰ) ਦੁੱਖ ਨਹੀਂ ਸਮਝਦਾ,
ਸਤਿਗੁਰੁ ਹੋਇ ਦਇਆਲੁ ਤਾ ਹਰਿ ਰੰਗੁ ਮਾਣੀਐ ॥ satgur ho-ay da-i-aal taa har rang maanee-ai. The one on whom the Guru becomes merciful, he enjoys God’s Love. ਜਿਸ ਮਨੁੱਖ ਉੱਤੇ ਸਤਿਗੁਰੂ ਕਿਰਪਾ ਕਰੇ ਉਹ ਸਦਾ ਪ੍ਰਭੂ ਦੇ ਮੇਲ ਦਾ ਆਨੰਦ ਮਾਣਦਾ ਹੈ।
ਸਤਿਗੁਰੁ ਹੋਇ ਦਇਆਲੁ ਤਾ ਜਮ ਕਾ ਡਰੁ ਕੇਹਾ ॥ satgur ho-ay da-i-aal taa jam kaa dar kayhaa. The one on whom the Guru becomes merciful, then why should one fear death? ਜਿਸ ਮਨੁੱਖ ਉੱਤੇ ਸਤਿਗੁਰੂ ਕਿਰਪਾ ਕਰੇ, ਤਦੋਂ ਉਸ ਨੂੰ ਜਮ ਦਾ ਭੀ ਡਰ ਨਹੀਂ ਰਹਿੰਦਾ।
ਸਤਿਗੁਰੁ ਹੋਇ ਦਇਆਲੁ ਤਾ ਸਦ ਹੀ ਸੁਖੁ ਦੇਹਾ ॥ satgur ho-ay da-i-aal taa sad hee sukh dayhaa. The one on whom the Guru becomes merciful, he is always at peace. ਜਿਸ ਮਨੁੱਖ ਉੱਤੇ ਸਤਿਗੁਰੂ ਕਿਰਪਾ ਕਰੇ , ਉਸ ਦੇ ਸਰੀਰ ਨੂੰ ਸਦਾ ਸੁਖ ਰਹਿੰਦਾ ਹੈ।
ਸਤਿਗੁਰੁ ਹੋਇ ਦਇਆਲੁ ਤਾ ਨਵ ਨਿਧਿ ਪਾਈਐ ॥ satgur ho-ay da-i-aal taa nav niDh paa-ee-ai. The one on whom the Guru becomes merciful, he feels as if he has obtained the nine treasures of the world. ਜਿਸ ਉਤੇ ਗੁਰੂ ਦਇਆਵਾਨ ਹੋ ਜਾਏ ਉਸ ਨੂੰ (ਮਾਨੋ) ਜਗਤ ਦੇ ਨੌਂ ਹੀ ਖ਼ਜ਼ਾਨੇ ਮਿਲ ਪਏ ਹਨ,
ਸਤਿਗੁਰੁ ਹੋਇ ਦਇਆਲੁ ਤ ਸਚਿ ਸਮਾਈਐ ॥੨੫॥ satgur ho-ay da-i-aal ta sach samaa-ee-ai. ||25|| The one on whom the Guru becomes merciful, he merges in the Truth (the eternal God). ਜਿਸ ਮਨੁੱਖ ਉੱਤੇ ਸਤਿਗੁਰੂ ਕਿਰਪਾ ਕਰੇ ਤਦ ਇਨਸਾਨ ਸੱਚੇ ਸਾਹਿਬ ਅੰਦਰ ਲੀਨ ਹੋ ਜਾਂਦਾ ਹੈ।
ਸਲੋਕੁ ਮਃ ੧ ॥ salok mehlaa 1. Shalok, by the First Guru:
ਸਿਰੁ ਖੋਹਾਇ ਪੀਅਹਿ ਮਲਵਾਣੀ ਜੂਠਾ ਮੰਗਿ ਮੰਗਿ ਖਾਹੀ ॥ sir khohaa-ay pee-ah malvaanee joothaa mang mang khaahee. The Jains get their heads plucked to avoid killing any lice, they drink raw-water, and beg for leftover food (to avoid killing any life while processing water & food). (ਇਹ ਸਰੇਵੜੇ ਜੀਵ-ਹਿੰਸਾ ਦੇ ਵਹਿਮ ਵਿਚ) ਸਿਰ ਦੇ ਵਾਲ ਪੁਟਾਦੇ ਹਨ ਕੇ ਕਿਤੇ ਜੂਆਂ ਨਾ ਪੈ ਜਾਣ, ਤੇ ਮੈਲਾ ਪਾਣੀ ਪੀਂਦੇ ਹਨ ਤੇ ਜੂਠੀ ਰੋਟੀ ਮੰਗ ਮੰਗ ਕੇ ਖਾਂਦੇ ਹਨ;
ਫੋਲਿ ਫਦੀਹਤਿ ਮੁਹਿ ਲੈਨਿ ਭੜਾਸਾ ਪਾਣੀ ਦੇਖਿ ਸਗਾਹੀ ॥ fol fadeehat muhi lain bharhaasaa paanee daykh sagaahee. They smell the bad odors while raking up their own excreta to provide air to any life in it, and they hesitate to use water for their cleanliness. (ਆਪਣੇ) ਪਖ਼ਾਨੇ ਨੂੰ ਫੋਲ ਕੇ ਮੂੰਹ ਵਿਚ (ਗੰਦੀ) ਹਵਾੜ ਲੈਂਦੇ ਹਨ ਤੇ ਪਾਣੀ ਵੇਖ ਕੇ (ਇਸ ਤੋਂ) ਸੰਗਦੇ ਹਨ (ਭਾਵ, ਪਾਣੀ ਨਹੀਂ ਵਰਤਦੇ)।
ਭੇਡਾ ਵਾਗੀ ਸਿਰੁ ਖੋਹਾਇਨਿ ਭਰੀਅਨਿ ਹਥ ਸੁਆਹੀ ॥ bhaydaa vaagee sir khohaa-in bharee-an hath su-aahee. Like the sheep, they get their hair plucked from their heads by the hands smeared with ashes. ਭੇਡਾਂ ਵਾਂਗ ਸਿਰ (ਦੇ ਵਾਲ) ਪੁਟਾਂਦੇ ਹਨ, (ਵਾਲ ਪੁੱਟਣ ਵਾਲਿਆਂ ਦੇ) ਹੱਥ ਸੁਆਹ ਨਾਲ ਭਰੇ ਜਾਂਦੇ ਹਨ।
ਮਾਊ ਪੀਊ ਕਿਰਤੁ ਗਵਾਇਨਿ ਟਬਰ ਰੋਵਨਿ ਧਾਹੀ ॥ maa-oo pee-oo kirat gavaa-in tabar rovan Dhaahee. Unlike their parents, they stop earning their livelihoods, and consequently their dependents cry out bitterly. ਮਾਪਿਆਂ ਵਾਲਾ ਕੀਤਾ ਕੰਮ ਛੱਡ ਬੈਠਦੇ ਹਨ (ਇਸ ਲਈ) ਇਹਨਾਂ ਦੇ ਟੱਬਰ ਢਾਹਾਂ ਮਾਰ ਮਾਰ ਰੋਂਦੇ ਹਨ।
ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ ॥ onaa pind na patal kiri-aa na deevaa mu-ay kithaa-oo paahee. No one offers the rice dishes at their last rites, and no one lights the lamp for them. After their death, where will they be sent? ਮਰਨ ਪਿੱਛੋਂ ਪਿੰਡ ਪੱਤਲ ਕਿਰਿਆ ਦੀਵਾ ਆਦਿਕ ਦੀ ਰਸਮ ਨਹੀਂ ਕਰਦੇ, ਮਰੇ ਹੋਏ ਪਤਾ ਨਹੀਂ ਕਿਥੇ ਜਾ ਪੈਂਦੇ ਹਨ
ਅਠਸਠਿ ਤੀਰਥ ਦੇਨਿ ਨ ਢੋਈ ਬ੍ਰਹਮਣ ਅੰਨੁ ਨ ਖਾਹੀ ॥ athsath tirath dayn na dho-ee barahman ann na khaahee. They are not welcomed at the sixty-eight Hindu holy places, and Brahmins, do not accept their food. ਅਠਾਹਠ ਤੀਰਥ ਇਹਨਾਂ ਨੂੰ ਢੋਈ ਨਹੀਂ ਦੇਂਦੇ, ਬ੍ਰਾਹਮਣ ਇਹਨਾਂ ਦਾ ਅੰਨ ਨਹੀਂ ਖਾਂਦੇ ।
ਸਦਾ ਕੁਚੀਲ ਰਹਹਿ ਦਿਨੁ ਰਾਤੀ ਮਥੈ ਟਿਕੇ ਨਾਹੀ ॥ sadaa kucheel raheh din raatee mathai tikay naahee. They remain unclean forever, day and night; they do not apply the ceremonial tilak mark to their foreheads. ਸਦਾ ਦਿਨ ਰਾਤ ਬੜੇ ਗੰਦੇ ਰਹਿੰਦੇ ਹਨ। ਮੱਥੇ ਉਤੇ ਤਿਲਕ ਨਹੀਂ ਲਾਉਂਦੇ l
ਝੁੰਡੀ ਪਾਇ ਬਹਨਿ ਨਿਤਿ ਮਰਣੈ ਦੜਿ ਦੀਬਾਣਿ ਨ ਜਾਹੀ ॥ jhundee paa-ay bahan nit marnai darh deebaan na jaahee. They silently sit crouched in groups, as if in mourning, and do not go to any holy gathering ਸਦਾ ਧੌਣ ਸੁੱਟ ਕੇ ਬੈਠਦੇ ਹਨ ਜਿਵੇਂ ਕਿਸੇ ਦੇ ਮਰਨ ਦਾ ਸੋਗ ਕਰ ਰਹੇ ਹਨ। ਕਿਸੇ ਸਤਸੰਗ ਆਦਿਕ ਵਿਚ ਭੀ ਕਦੇ ਨਹੀਂ ਜਾਂਦੇ।
ਲਕੀ ਕਾਸੇ ਹਥੀ ਫੁੰਮਣ ਅਗੋ ਪਿਛੀ ਜਾਹੀ ॥ lakee kaasay hathee fumman ago pichhee jaahee. With their begging bowls hanging from their waists, and their fly-brushes in their hands, they walk along in single file (to avoid any killing with their feet). ਲੱਕਾਂ ਨਾਲ ਪਿਆਲੇ ਬੱਧੇ ਹੋਏ ਹਨ, ਹੱਥਾਂ ਵਿਚ ਚਉਰੀਆਂ ਫੜੀਆਂ ਹੋਈਆਂ ਹਨ ਤੇ (ਜੀਵ-ਹਿੰਸਾ ਦੇ ਡਰ ਤੋਂ) ਇੱਕ ਕਤਾਰ ਵਿਚ ਤੁਰਦੇ ਹਨ।
ਨਾ ਓਇ ਜੋਗੀ ਨਾ ਓਇ ਜੰਗਮ ਨਾ ਓਇ ਕਾਜੀ ਮੁੰਲਾ ॥ naa o-ay jogee naa o-ay jangam naa o-ay kaajee muNlaa. They are not Yogis, and they are not Jangams, (followers of Shiva). They are not Qazis or Mullahs. ਨਾ ਇਹਨਾਂ ਦੀ ਜੋਗੀਆਂ ਵਾਲੀ ਰਹੁਰੀਤ, ਨਾ ਜੰਗਮਾਂ ਵਾਲੀ ਤੇ ਨਾ ਕਾਜ਼ੀ ਮੌਲਵੀਆਂ ਵਾਲੀ।


© 2017 SGGS ONLINE
error: Content is protected !!
Scroll to Top