Guru Granth Sahib Translation Project

Guru granth sahib page-148

Page 148

ਕਬ ਚੰਦਨਿ ਕਬ ਅਕਿ ਡਾਲਿ ਕਬ ਉਚੀ ਪਰੀਤਿ ॥ kab chand an kab ak daal kab uchee pareet. As if it sometimes sits on the sandalwood tree, other times it is on the branch of the swallow-wort. Sometimes, it soars high in God’s love. ਕਦੇ ਇਹ ਚੰਦਨ ਦੇ ਬੂਟੇ ਤੇ ਬੈਠਦਾ ਹੈ ਕਦੇ ਅੱਕ ਦੀ ਡਾਲੀ ਉੱਤੇ, ਕਦੇ ਇਸ ਦੇ ਅੰਦਰ ਉੱਚੀ ਪ੍ਰਭੂ ਚਰਨਾਂ ਦੀ ਪ੍ਰੀਤ ਹੈ।
ਨਾਨਕ ਹੁਕਮਿ ਚਲਾਈਐ ਸਾਹਿਬ ਲਗੀ ਰੀਤਿ ॥੨॥ naanak hukam chalaa-ee-ai saahib lagee reet. ||2|| O’ Nanak, this is the tradition from the very beginning, that it is God who makes all the creatures behave according to His command. ਹੇ ਨਾਨਕ! ਮਾਲਕ ਦੀ (ਧੁਰੋਂ) ਰੀਤ ਤੁਰੀ ਆਉਂਦੀ ਹੈ, ਕਿ ਉਹ ਸਭ ਜੀਵਾਂ ਨੂੰ ਆਪਣੇ ਹੁਕਮ ਵਿਚ ਤੋਰ ਰਿਹਾ ਹੈ
ਪਉੜੀ ॥   pa-orhee.  Pauree.
ਕੇਤੇ ਕਹਹਿ ਵਖਾਣ ਕਹਿ ਕਹਿ ਜਾਵਣਾ ॥ kaytay kaheh vakhaan kahi kahi jaavn aa. Many have departed from the world after delivering discourses about God. ਬੇਅੰਤ ਜੀਵ ਪਰਮਾਤਮਾ ਦੇ ਗੁਣਾਂ ਦਾ ਬਿਆਨ ਕਰਦੇ ਆਏ ਹਨ ਤੇ ਬਿਆਨ ਕਰ ਕੇ ਜਗਤ ਤੋਂ ਚਲੇ ਗਏ ਹਨ।
ਵੇਦ ਕਹਹਿ ਵਖਿਆਣ ਅੰਤੁ ਨ ਪਾਵਣਾ ॥ vayd kaheh vakhi-aan ant na paavnaa. They deliver lectures and expound on the virtues of God through the Vedas, but still are not able to find His limits. ਵੇਦ. (ਧਰਮ-ਪੁਸਤਕ), ਵੀ ਉਸ ਦੇ ਗੁਣ ਦੱਸਦੇ ਆਏ ਹਨ, ਪਰ ਕਿਸੇ ਨੇ ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ।
ਪੜਿਐ ਨਾਹੀ ਭੇਦੁ ਬੁਝਿਐ ਪਾਵਣਾ ॥ parhi-ai naahee bhayd bujhi-ai paavnaa. It is through spiritual knowledge and not by just reading the scriptures, one understands this fact, that God is infinite. ਪੁਸਤਕਾਂ ਪੜ੍ਹਨ ਨਾਲ ਉਸ ਦਾ ਭੇਤ ਨਹੀਂ ਪੈਂਦਾ। ਮਤਿ ਉੱਚੀ ਹੋਇਆਂ ਇਹ ਰਾਜ਼ ਸਮਝ ਵਿਚ ਆਉਂਦਾ ਹੈ ਕਿ ਉਹ ਬੇਅੰਤ ਹੈ।
ਖਟੁ ਦਰਸਨ ਕੈ ਭੇਖਿ ਕਿਸੈ ਸਚਿ ਸਮਾਵਣਾ ॥ khat darsan kai bhaykh kisai sach samavna. No one can merge in the eternal God by merely adopting the garbs mentioned in Shastras (the Hindu holy books). ਛੇ ਭੇਖਾਂ ਵਾਲੇ ਸਾਧੂਆਂ ਦੇ ਬਾਹਰਲੇ ਲਿਬਾਸ ਰਾਹੀਂ ਭੀ ਕੋਈ ਸੱਚ ਵਿਚ ਨਹੀਂ ਜੁੜ ਸਕਿਆ।
ਸਚਾ ਪੁਰਖੁ ਅਲਖੁ ਸਬਦਿ ਸੁਹਾਵਣਾ ॥ sachaa purakh alakh sabad suhaavanaa. The eternal God is unfathomable, but revealed through the Guru’s word, He (His manifestation) looks beautiful. ਉਹ ਸਦਾ-ਥਿਰ ਰਹਿਣ ਵਾਲਾ ਅਕਾਲ ਪੁਰਖ, ਹੈ ਤਾਂ ਅਦ੍ਰਿਸ਼ਟ, (ਪਰ ਗੁਰ-) ਸ਼ਬਦ ਦੀ ਰਾਹੀਂ ਸੋਹਣਾ ਲੱਗਦਾ ਹੈ l
ਮੰਨੇ ਨਾਉ ਬਿਸੰਖ ਦਰਗਹ ਪਾਵਣਾ ॥ mannay naa-o bisankh dargeh paavnaa. One who believes in the Name of the Infinite God, reaches His Court. ਜੋ ਮਨੁੱਖ ਬੇਅੰਤ ਪ੍ਰਭੂ ਦੇ ‘ਨਾਮ’ ਨੂੰ ਮੰਨਦਾ ਹੈ (ਜੋ ਨਾਮ ਵਿਚ ਜੁੜਦਾ ਹੈ), ਉਹ ਉਸ ਦੀ ਹਜ਼ੂਰੀ ਵਿਚ ਅੱਪੜਦਾ ਹੈ।
ਖਾਲਕ ਕਉ ਆਦੇਸੁ ਢਾਢੀ ਗਾਵਣਾ ॥ khaalak ka-o aadays dhaadhee gaavnaa. He humbly bows to the Creator; and as a minstrel sings His Praises. ਉਹ ਮਾਲਕ-ਪ੍ਰਭੂ ਨੂੰ ਸਿਰ ਨਿਵਾਂਦਾ ਹੈ, ਢਾਢੀ ਬਣ ਕੇ ਉਸ ਦੇ ਗੁਣ ਗਾਉਂਦਾ ਹੈ।
ਨਾਨਕ ਜੁਗੁ ਜੁਗੁ ਏਕੁ ਮੰਨਿ ਵਸਾਵਣਾ ॥੨੧॥ naanak jug jug ayk man vasaavnaa. ||21|| and O’ Nanak, he enshrines the One (God) in his mind, Who has been there throughout the ages. ਤੇ, ਹੇ ਨਾਨਕ! ਹਰੇਕ ਜੁਗ ਵਿਚ ਮੌਜੂਦ ਰਹਿਣ ਵਾਲੇ ਇੱਕ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਂਦਾ ਹੈ l
ਸਲੋਕੁ ਮਹਲਾ ੨ ॥ salok mehlaa 2. Shalok, by the Second Guru:
ਮੰਤ੍ਰੀ ਹੋਇ ਅਠੂਹਿਆ ਨਾਗੀ ਲਗੈ ਜਾਇ ॥ mantree ho-ay athoohi-aa naagee lagai jaa-ay. If one only knew how to charm (handle) scorpions and he tries to handle snakes, ਜੇ ਕੋਈ ਬਿਛੂਆਂ ਦਾ ਮਾਂਦ੍ਰੀ ਹੋਵੇ ਤੇ ਸੰਪਾਂ ਨੂੰ ਜਾ ਕੇ ਹੱਥ ਪਾ ਲਵੇ,
ਆਪਣ ਹਥੀ ਆਪਣੈ ਦੇ ਕੂਚਾ ਆਪੇ ਲਾਇ ॥ aapan hathee aapnai day koochaa aapay laa-ay. (that person is most likely to be bitten by the snake). He is like the one, who sets oneself on fire with one’s own hands. ਉਹ ਆਪਣੇ ਆਪ ਨੂੰ ਆਪਣੇ ਹੀ ਹੱਥਾਂ ਨਾਲ (ਮਾਨੋ,) ਚੁਆਤੀ ਲਾਂਦਾ ਹੈ।
ਹੁਕਮੁ ਪਇਆ ਧੁਰਿ ਖਸਮ ਕਾ ਅਤੀ ਹੂ ਧਕਾ ਖਾਇ ॥ hukam pa-i-aa Dhur khasam kaa atee hoo Dhakaa khaa-ay. This is the pre-ordained command of God: that anybody who goes to extremes suffers a big setback. ਧੁਰੋਂ ਮਾਲਕ ਦਾ ਹੁਕਮ ਹੀ ਇਉਂ ਹੈ ਕਿ ਇਸ ਅੱਤ (ਦੇ ਮੂਰਖਪੁਣੇ) ਕਰ ਕੇ ਉਸ ਨੂੰ ਧੱਕਾ ਵੱਜਦਾ ਹੈ।
ਗੁਰਮੁਖ ਸਿਉ ਮਨਮੁਖੁ ਅੜੈ ਡੁਬੈ ਹਕਿ ਨਿਆਇ ॥ gurmukh si-o manmukh arhai dubai hak ni-aa-ay. If a self-willed person clashes with a Guru’s follower, in accordance with the true justice of God, that person is drowned in the worldly ocean of vices. ਮਨਮੁਖ ਮਨੁੱਖ ਗੁਰਮੁਖ ਨਾਲ ਖਹਿਬੜਦਾ ਹੈ, ਪ੍ਰਭੂ ਦੇ ਸੱਚੇ ਨਿਆਂ ਅਨੁਸਾਰ ਉਹ ਸੰਸਾਰ-ਸਮੁੰਦਰ ਵਿਚ ਡੁੱਬਦਾ ਹੈ
ਦੁਹਾ ਸਿਰਿਆ ਆਪੇ ਖਸਮੁ ਵੇਖੈ ਕਰਿ ਵਿਉਪਾਇ ॥ duhaa siri-aa aapay khasam vaykhai kar vi-upaa-ay. He Himself is the Master of both the Manmuks and the Gurmukhs. He beholds all and makes the exact determination. ਕੀਹ ਗੁਰਮੁਖ ਤੇ ਕੀਹ ਮਨਮੁਖ, ਉਹ ਹੀ ਦੋਹਾਂ ਪਾਸਿਆਂ ਦਾ ਸੁਆਮੀ ਹੈ, ਆਪ ਹੀ ਦੇਖਦਾ ਤੇ ਨਿਰਣਾ ਕਰਦਾ ਹੈ l
ਨਾਨਕ ਏਵੈ ਜਾਣੀਐ ਸਭ ਕਿਛੁ ਤਿਸਹਿ ਰਜਾਇ ॥੧॥ naanak ayvai jaanee-ai sabh kichh tiseh rajaa-ay. ||1|| O’ Nanak, understand that everything is happening according to His Will.||1|| ਹੇ ਨਾਨਕ! (ਅਸਲ ਗੱਲ) ਇਉਂ ਹੀ ਸਮਝਣੀ ਚਾਹੀਦੀ ਹੈ ਕਿ ਹਰੇਕ ਕੰਮ ਉਸ ਦੀ ਰਜ਼ਾ ਵਿਚ ਹੋ ਰਿਹਾ ਹੈ l
ਮਹਲਾ ੨ ॥ mehlaa 2. Shalok, by the Second Guru:
ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ ॥ naanak parkhay aap ka-o taa paarakh jaan. O’ Nanak, (instead of judging others) if someone judges himself, only then is he known as a real judge. ਹੇ ਨਾਨਕ! ਜੇ ਮਨੁੱਖ ਆਪਣੇ ਆਪ ਨੂੰ ਪਰਖੇ, ਤਾਂ ਉਸ ਨੂੰ (ਅਸਲ) ਪਾਰਖੂ ਸਮਝੋ।
ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ ॥ rog daaroo dovai bujhai taa vaid sujaan. Instead of finding vices in others, if a person recognizes his own vices and way to eradicate them, is truly a wise person. ਦੂਜਿਆਂ ਦੇ ਵਿਕਾਰ-ਰੂਪ ਰੋਗ ਲੱਭਣ ਦੇ ਥਾਂ ਜੇ ਮਨੁੱਖ ਆਪਣਾ (ਆਤਮਕ) ਰੋਗ ਤੇ ਰੋਗ ਦਾ ਇਲਾਜ ਦੋਵੇਂ ਸਮਝ ਲਏ ਤਾਂ ਉਸ ਨੂੰ ਸਿਆਣਾ ਹਕੀਮ ਜਾਣ ਲਵੋ l
 ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ ॥ vaat na kar-ee maamlaa jaanai mihmaan. The wise person does not get involved in any unnecessary things in life, knowing that he is only a guest in this world. ਇਹੋ ਜਿਹਾ ‘ਸੁਜਾਣ ਵੈਦ’, ਜ਼ਿੰਦਗੀ ਦੇ ਰਾਹ ਵਿਚ ਹੋਰਨਾਂ ਨਾਲ ਝੇੜੇ ਨਹੀਂ ਪਾ ਬੈਠਦਾ, ਉਹ ਆਪਣੇ ਆਪ ਨੂੰ ਜਗਤ ਵਿਚ ਮੁਸਾਫ਼ਿਰ ਜਾਣਦਾ ਹੈ।
ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ ॥ mool jaan galaa karay haan laa-ay haan.  With deep understanding and devotion for God, he spends his time in the holy congregation. ਆਪਣੇ ਅਸਲੇ (ਪ੍ਰਭੂ) ਨਾਲ ਡੂੰਘੀ ਸਾਂਝ ਪਾ ਕੇ, ਜੋ ਭੀ ਗੱਲ ਕਰਦਾ ਹੈ ਆਪਣਾ ਸਮਾ ਸਤ-ਸੰਗੀਆਂ ਨਾਲ ਮਿਲ ਕੇ ਗੁਜ਼ਾਰਦਾ ਹੈ।
ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ ॥ lab na chal-ee sach rahai so visat parvaan. That virtuous person who does not indulge in greed, and who abides in Truth, is accepted as a benefactor to others. ਉਹ ਮਨੁੱਖ ਲੱਬ ਦੇ ਆਸਰੇ ਨਹੀਂ ਤੁਰਦਾ, ਸੱਚ ਵਿਚ ਟਿਕਿਆ ਰਹਿੰਦਾ ਹੈ (ਐਸਾ ਮਨੁੱਖ ਆਪ ਤਾਂ ਤੁਰਦਾ ਹੀ ਹੈ, ਹੋਰਨਾਂ ਲਈ ਭੀ) ਪਰਮਾਣੀਕ ਵਿਚੋਲਾ ਬਣ ਜਾਂਦਾ ਹੈ।
ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ ॥ sar sanDhay aagaas ka-o ki-o pahuchai baan. When a Manmukh tries to impose his evil thoughts on a Gurmukh, it is like shooting an arrow in the sky that cannot reach the destination. ਪਰ ਜੇ ਆਪ ਹੋਵੇ ਮਨਮੁਖ ਤੇ ਅੜੇ ਗੁਰਮੁਖਾਂ ਨਾਲ, ਉਹ ਇਉਂ ਹੀ ਹੈ ਜਿਵੇਂ ਆਕਾਸ਼ ਨੂੰ ਤੀਰ ਮਾਰਦਾ ਹੈ, ਜੋ ਮਨੁੱਖ ਆਕਾਸ਼ ਵਲ ਤੀਰ ਚਲਾਂਦਾ ਹੈ, ਉਸ ਦਾ ਤੀਰ ਕਿਵੇਂ ਨਿਸ਼ਾਨੇ ਤੇ ਅੱਪੜੇ?
ਅਗੈ ਓਹੁ ਅਗੰਮੁ ਹੈ ਵਾਹੇਦੜੁ ਜਾਣੁ ॥੨॥ agai oh agamm hai vaahaydarh jaan. ||2|| The evil thoughts cannot influence the Gurmukh, instead, the Manmukh becomes a prey to his own evil thoughts. ਉਹ ਆਕਾਸ਼ ਤਾਂ ਅੱਗੋਂ ਅਪਹੁੰਚ ਹੈ, ਸੋ, (ਯਕੀਨ) ਜਾਣੋ ਕਿ ਤੀਰ ਚਲਾਣ ਵਾਲਾ ਹੀ (ਵਿੰਨ੍ਹਿਆ ਜਾਂਦਾ ਹੈ) l
ਪਉੜੀ ॥ pa-orhee. Pauree:
ਨਾਰੀ ਪੁਰਖ ਪਿਆਰੁ ਪ੍ਰੇਮਿ ਸੀਗਾਰੀਆ ॥ naaree purakh pi-aar paraym seegaaree-aa. The bride-souls who loves their Master-God; are embellished with His Love. ਜਿਨ੍ਹਾਂ ਜੀਵ-ਇਸਤ੍ਰੀਆਂ ਦਾ ਪ੍ਰਭੂ-ਪਤੀ ਨਾਲ ਪਿਆਰ ਹੈ, ਉਹ ਇਸ ਪ੍ਰੇਮ ਰੂਪ ਗਹਣੇ ਨਾਲ ਸਜੀਆਂ ਹੋਈਆਂ ਹਨ,
ਕਰਨਿ ਭਗਤਿ ਦਿਨੁ ਰਾਤਿ ਨ ਰਹਨੀ ਵਾਰੀਆ ॥ karan bhagat din raat na rahnee vaaree-aa. They worships Him day and night, and cannot be restrained from doing so. ਉਹ ਦਿਨ ਰਾਤ (ਪ੍ਰਭੂ-ਪਤੀ ਦੀ) ਭਗਤੀ ਕਰਦੀਆਂ ਹਨ, ਵਰਜੀਆਂ (ਭੀ ਭਗਤੀ ਤੋਂ) ਹਟਦੀਆਂ ਨਹੀਂ ਹਨ।
ਮਹਲਾ ਮੰਝਿ ਨਿਵਾਸੁ ਸਬਦਿ ਸਵਾਰੀਆ ॥ mehlaa manjh nivaas sabad savaaree-aa. Embellished by the Guru’s word, they are peaceful as if dwelling in the palaces. ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਸੁਧਰੀਆਂ ਹੋਈਆਂ ਉਹ (ਮਾਨੋ) ਮਹਲਾਂ ਵਿਚ ਵੱਸਦੀਆਂ ਹਨ।
ਸਚੁ ਕਹਨਿ ਅਰਦਾਸਿ ਸੇ ਵੇਚਾਰੀਆ ॥ sach kahan ardaas say vaychaaree-aa. Those humble ones always make a truly sincere prayer. ਉਹ ਵਿਚਾਰਵਾਨ (ਹੋ ਜਾਣ ਦੇ ਕਾਰਨ) ਸਦਾ-ਥਿਰ ਰਹਿਣ ਵਾਲੀ ਅਰਦਾਸ ਕਰਦੀਆਂ ਹਨ
ਸੋਹਨਿ ਖਸਮੈ ਪਾਸਿ ਹੁਕਮਿ ਸਿਧਾਰੀਆ ॥ sohan khasmai paas hukam siDhaaree-aa. They have reached God’s court according to His command, and look beautiful sitting besides Him. ਪਤੀ-ਪ੍ਰਭੂ ਦੇ ਹੁਕਮ ਅਨੁਸਾਰ ਉਸ ਤਕ ਅੱਪੜੀਆਂ ਹੋਈਆਂ ਉਹ ਖਸਮ-ਪ੍ਰਭੂ ਦੇ ਕੋਲ ਬੈਠੀਆਂ ਸੋਭਦੀਆਂ ਹਨ।
ਸਖੀ ਕਹਨਿ ਅਰਦਾਸਿ ਮਨਹੁ ਪਿਆਰੀਆ ॥ sakhee kahan ardaas manhu pi-aaree-aa. They pray to God in a very intimate friendly manner, and they love Him from the core of their hearts. ਪ੍ਰਭੂ ਨੂੰ ਦਿਲੋਂ ਪਿਆਰ ਕਰਦੀਆਂ ਹਨ ਤੇ ਸਖੀ-ਭਾਵਨਾਂ ਨਾਲ ਉਸ ਅੱਗੇ ਅਰਦਾਸ ਕਰਦੀਆਂ ਹਨ।
ਬਿਨੁ ਨਾਵੈ ਧ੍ਰਿਗੁ ਵਾਸੁ ਫਿਟੁ ਸੁ ਜੀਵਿਆ ॥ bin naavai Dharig vaas fit so jeevi-aa. Cursed is that home, and shameful is that life, which is without Naam. ਉਹ ਜੀਊਣ ਫਿਟਕਾਰ-ਜੋਗ ਹੈ, ਉਸ ਵਸੇਬੇ ਨੂੰ ਲਾਹਨਤ ਹੈ ਜੋ ਨਾਮ ਤੋਂ ਸੱਖਣਾ ਹੈ।
ਸਬਦਿ ਸਵਾਰੀਆਸੁ ਅੰਮ੍ਰਿਤੁ ਪੀਵਿਆ ॥੨੨॥ sabad savaaree-aas amrit peevi-aa. ||22|| Only those who have been embellished by God through the Guru’s word have partaken of the Nectar of God’s Name. ਜਿਨ੍ਹਾਂ ਜੀਵ-ਇਸਤ੍ਰੀਆਂ ਨੂੰ ਪ੍ਰਭੂ ਨੇ ਗੁਰ-ਸ਼ਬਦ ਦੀ ਰਾਹੀਂ ਸੁਧਾਰਿਆ ਹੈ ਉਹਨਾ ਨੇ ਨਾਮ- ਅੰਮ੍ਰਿਤ ਪੀਤਾ ਹੈ l
ਸਲੋਕੁ ਮਃ ੧ ॥ salok mehlaa 1. Shalok, by the First Guru:
ਮਾਰੂ ਮੀਹਿ ਨ ਤ੍ਰਿਪਤਿਆ ਅਗੀ ਲਹੈ ਨ ਭੁਖ ॥ maaroo meehi na taripti-aa agee lahai na bhukh. The desert is not satisfied by any amount of rain, the hunger of fire to burn is not satisfied by any amount of wood or fuel. ਰੇਤ-ਥਲਾ ਮੀਂਹ ਨਾਲ (ਕਦੇ) ਰੱਜਦਾ ਨਹੀਂ, ਅੱਗ ਦੀ (ਸਾੜਨ ਦੀ) ਭੁੱਖ (ਕਦੇ ਬਾਲਣ ਨਾਲ) ਨਹੀਂ ਮਿਟਦੀ।
ਰਾਜਾ ਰਾਜਿ ਨ ਤ੍ਰਿਪਤਿਆ ਸਾਇਰ ਭਰੇ ਕਿਸੁਕ ॥ raajaa raaj na taripti-aa saa-ir bharay kisuk. The king is never satisfied with the extent of his domain, and who has ever filled the ocean? ਰਾਜਾ ਕਦੇ ਰਾਜ (ਕਰਨ) ਨਾਲ ਨਹੀਂ ਰੱਜਿਆ, ਅਤੇ ਸਮੁੰਦਰ ਕਦੋਂ ਕਿਸੇ ਨੇ ਭਰਪੂਰ ਕੀਤੇ ਹਨ
ਨਾਨਕ ਸਚੇ ਨਾਮ ਕੀ ਕੇਤੀ ਪੁਛਾ ਪੁਛ ॥੧॥ naanak sachay naam kee kaytee puchhaa puchh. ||1|| O’ Nanak, the craving for God’s Name in the minds of the devotees is so great that it cannot be described. ਹੇ ਨਾਨਕ! ਨਾਮ ਜਪਣ ਵਾਲਿਆਂ ਨੂੰ ਸੱਚੇ ਨਾਮ ਦੀ ਕਿਤਨੀ ਕੁ ਤਾਂਘ ਹੁੰਦੀ ਹੈ, -ਇਹ ਗੱਲ ਦੱਸੀ ਨਹੀਂ ਜਾ ਸਕਦੀ
ਮਹਲਾ ੨ ॥ mehlaa 2. Shalok, by the Second Guru:
ਨਿਹਫਲੰ ਤਸਿ ਜਨਮਸਿ ਜਾਵਤੁ ਬ੍ਰਹਮ ਨ ਬਿੰਦਤੇ ॥ nihfalaN tas janmas jaavat barahm na bindtay. The human birth of a person who does not realize God goes to waste. ਜਦ ਤਕ (ਮਨੁੱਖ) ਅਕਾਲ ਪੁਰਖ ਨੂੰ ਨਹੀਂ ਪਛਾਣਦਾ ਤਦ ਤਕ ਉਸ ਦਾ ਜਨਮ ਵਿਅਰਥ ਹੈ।
ਸਾਗਰੰ ਸੰਸਾਰਸਿ ਗੁਰ ਪਰਸਾਦੀ ਤਰਹਿ ਕੇ ॥ saagraN sansaaras gur parsaadee tareh kay. Only a few cross over the world-ocean of vices, by the Guru’s Grace. ਜਗਤ ਸਮੁੰਦਰ ਤੋਂ ਗੁਰਾਂ ਦੀ ਦਇਆ ਦੁਆਰਾ ਵਿਰਲੇ ਹੀ ਪਾਰ ਹੁੰਦੇ ਹਨ।
ਕਰਣ ਕਾਰਣ ਸਮਰਥੁ ਹੈ ਕਹੁ ਨਾਨਕ ਬੀਚਾਰਿ ॥ karan kaaran samrath hai kaho naanak beechaar. God is the All-powerful Cause of causes, says Nanak after deep deliberation. ਸਾਰੇ ਕੰਮ ਨੇਪਰੇ ਚਾੜ੍ਹਨ ਦੇ ਯੋਗ ਹੈ ਸੁਆਮੀ। ਗੂੜ੍ਹੀ ਸੋਚ ਵਿਚਾਰ ਮਗਰੋਂ ਨਾਨਕ ਇਹ ਆਖਦਾ ਹੈ।
ਕਾਰਣੁ ਕਰਤੇ ਵਸਿ ਹੈ ਜਿਨਿ ਕਲ ਰਖੀ ਧਾਰਿ ॥੨॥ kaaran kartay vas hai jin kal rakhee Dhaar. ||2|| The creation is under the control of the Creator, who sustains it by His Almighty Power. ਰਚਨਾ ਰਚਣਹਾਰ ਦੇ ਅਖਤਿਆਰ ਵਿੱਚ ਹੈ। ਜੋ ਆਪਣੀ ਸ਼ਕਤੀ ਦੁਆਰਾ ਇਸ ਨੂੰ ਆਸਰਾ ਦੇ ਰਿਹਾ ਹੈ
ਪਉੜੀ ॥ pa-orhee. Pauree:
ਖਸਮੈ ਕੈ ਦਰਬਾਰਿ ਢਾਢੀ ਵਸਿਆ ॥ khasmai kai darbaar dhaadhee vasi-aa. In the Court of the Master, His minstrel dwells. ਸਾਹਿਬ ਦੀ ਦਰਗਾਹ ਅੰਦਰ ਭੱਟ (ਪ੍ਰਭੂ ਦੀ ਸਿਫ਼ਤਿ ਕਰਨ ਵਾਲਾ) ਵੱਸਦਾ ਹੈ।
ਸਚਾ ਖਸਮੁ ਕਲਾਣਿ ਕਮਲੁ ਵਿਗਸਿਆ ॥ sachaa khasam kalaan kamal vigsi-aa. Singing the Praises of the eternal God, he remains delighted. ਸਦਾ ਕਾਇਮ ਰਹਿਣ ਵਾਲੇ ਖਸਮ ਨੂੰ ਸਾਲਾਹ ਕੇ ਉਸ ਦਾ ਹਿਰਦਾ-ਕਉਲ ਖਿੜਿਆ ਰਹਿੰਦਾ ਹੈ।
ਖਸਮਹੁ ਪੂਰਾ ਪਾਇ ਮਨਹੁ ਰਹਸਿਆ ॥ khasmahu pooraa paa-ay manhu rehsi-aa. By receiving full approval from the Master, he feels blessed in his mind. ਮਾਲਕ ਤੋਂ ਪੂਰਾ ਮਰਤਬਾ (ਭਾਵ, ਪੂਰਨ ਅਵਸਥਾ) ਹਾਸਲ ਕਰ ਕੇ ਉਹ ਅੰਦਰੋਂ ਹੁਲਾਸ ਵਿਚ ਆਉਂਦਾ ਹੈ
ਦੁਸਮਨ ਕਢੇ ਮਾਰਿ ਸਜਣ ਸਰਸਿਆ ॥ dusman kadhay maar sajan sarsi-aa. He drives out his enemies (vices) and his friends (the sensory organs) become very happy. ਵੈਰੀਆਂ (ਵਿਕਾਰਾ) ਨੂੰ ਉਹ ਅੰਦਰੋਂ ਮਾਰ ਕੇ ਕੱਢ ਦੇਂਦਾ ਹੈ ਤਾਂ ਫਿਰ ਉਸ ਦੇ ਮਿਤ੍ਰ (ਗਿਆਨ-ਇੰਦ੍ਰੇ) ਟਹਿਕ ਪੈਂਦੇ ਹਨ।
ਸਚਾ ਸਤਿਗੁਰੁ ਸੇਵਨਿ ਸਚਾ ਮਾਰਗੁ ਦਸਿਆ ॥ sachaa satgur sayvan sachaa maarag dasi-aa. Now his faculties (sensory organs) start following the teachings of the true Guru, who shows them the righteous path of life. ਇਹ ਗਿਆਨ-ਇੰਦ੍ਰੇ ਗੁਰੂ ਦੀ ਰਜ਼ਾ ਵਿਚ ਤੁਰਨ ਲੱਗ ਜਾਂਦੇ ਹਨ, ਸਤਿਗੁਰੂ ਇਹਨਾਂ ਨੂੰ (ਹੁਣ ਜੀਵਨ ਦਾ) ਸੱਚਾ ਰਾਹ ਵਿਖਾਲਦਾ ਹੈ।


© 2017 SGGS ONLINE
error: Content is protected !!
Scroll to Top