Guru Granth Sahib Translation Project

Guru granth sahib page-1406

Page 1406

ਕਵਿ ਕੀਰਤ ਜੋ ਸੰਤ ਚਰਨ ਮੁੜਿ ਲਾਗਹਿ ਤਿਨ੍ਹ੍ਹ ਕਾਮ ਕ੍ਰੋਧ ਜਮ ਕੋ ਨਹੀ ਤ੍ਰਾਸੁ ॥ kav keerat jo sant charan murh laageh tinH kaam kroDh jam ko nahee taraas. O’ poet Keerat, those who turn away from the world and attach themselves to the Guru’s teachings, do not dread lust, anger and the demons of death. ਹੇ ਕਵੀ ਕੀਰਤ! ਜੋ ਮਨੁੱਖ ਜੱਗ ਵਲੋ ਉਲਟ ਕੇ, ਉਸ ਸੰਤ (ਗੁਰੂ ਰਾਮਦਾਸ ਜੀ) ਦੀ ਚਰਨੀਂ ਲੱਗਦੇ ਹਨ, ਉਹਨਾਂ ਨੂੰ ਕਾਮ ਕ੍ਰੋਧ ਤੇ ਜਮਾਂ ਦਾ ਡਰ ਨਹੀਂ ਰਹਿੰਦਾ।
ਜਿਵ ਅੰਗਦੁ ਅੰਗਿ ਸੰਗਿ ਨਾਨਕ ਗੁਰ ਤਿਵ ਗੁਰ ਅਮਰਦਾਸ ਕੈ ਗੁਰੁ ਰਾਮਦਾਸੁ ॥੧॥ jiv angad ang sang naanak gur tiv gur amardaas kai gur raamdaas. ||1|| Just as Guru Angad always remained in the company of Guru Nanak , similarly Guru Ramdas remained with Guru Amardas. ||1|| ਜਿਵੇਂ ਗੁਰੂ ਅੰਗਦ (ਸਾਹਿਬ ਜੀ) ਸਦਾ ਗੁਰੂ ਨਾਨਕ ਦੇਵ ਜੀ ਨਾਲ ਰਹੇ, ਤਿਵੇਂ ਗੁਰੂ ਰਾਮਦਾਸ (ਜੀ) ਗੁਰੂ ਅਮਰਦਾਸ (ਜੀ) ਦੇ (ਨਾਲ ਰਹੇ) ॥੧॥
ਜਿਨਿ ਸਤਿਗੁਰੁ ਸੇਵਿ ਪਦਾਰਥੁ ਪਾਯਉ ਨਿਸਿ ਬਾਸੁਰ ਹਰਿ ਚਰਨ ਨਿਵਾਸੁ ॥ jin satgur sayv padaarath paa-ya-o nis baasur har charan nivaas. The one (Guru Ramdas) who received the wealth of Naam by serving the true Guru (Guru Amardas) and who always remains focused on God’s Name, ਜਿਸ (ਗੁਰੂ ਰਾਮਦਾਸ ਜੀ) ਨੇ ਸਤਿਗੁਰੂ (ਅਮਰਦਾਸ ਜੀ) ਨੂੰ ਸਿਮਰ ਕੇ ਨਾਮ ਪਦਾਰਥ ਲੱਭਾ ਹੈ, ਤੇ ਅੱਠੇ ਪਹਿਰ ਜਿਸ ਦਾ ਹਰੀ ਦੇ ਚਰਨਾਂ ਵਿਚ ਨਿਵਾਸ ਰਹਿੰਦਾ ਹੈ,
ਤਾ ਤੇ ਸੰਗਤਿ ਸਘਨ ਭਾਇ ਭਉ ਮਾਨਹਿ ਤੁਮ ਮਲੀਆਗਰ ਪ੍ਰਗਟ ਸੁਬਾਸੁ ॥ taa tay sangat saghan bhaa-ay bha-o maaneh tum malee-aagar pargat subaas. the entire congregation respects him with immense love and revered fear, and says: O’ Guru Ramdas, your divine fragrance manifests like the pleasant aroma of a sandal tree on malya mountain ਉਸ (ਗੁਰੂ ਰਾਮਦਾਸ ਜੀ) ਪਾਸੋਂ ਬੇਅੰਤ ਸੰਗਤਾਂ ਪ੍ਰੇਮ ਵਿਚ (ਮਸਤ ਹੋ ਕੇ) ਭਉ ਮੰਨਦੀਆਂ ਹਨ (ਤੇ ਕਹਿੰਦੀਆਂ ਹਨ)-(“ਹੇ ਗੁਰੂ ਰਾਮਦਾਸ ਜੀ!) ਆਪ ਪ੍ਰਤੱਖ ਤੌਰ ਤੇ ਚੰਦਨ ਦੀ ਮਿੱਠੀ ਵਾਸ਼ਨਾ ਵਾਲੇ ਹੋ।”
ਧ੍ਰੂ ਪ੍ਰਹਲਾਦ ਕਬੀਰ ਤਿਲੋਚਨ ਨਾਮੁ ਲੈਤ ਉਪਜੵੋ ਜੁ ਪ੍ਰਗਾਸੁ ॥ Dharoo parahlaad kabeer tilochan naam lait upjayo jo pargaas. That divine enlightenment which welled up within the devotees like Dhroo, Prahlaad, Kabeer and Trilochan by chanting God’s Name, ਨਾਮ ਸਿਮਰ ਕੇ ਧ੍ਰੂ ਪ੍ਰਹਲਾਦ ਕਬੀਰ ਅਤੇ ਤ੍ਰਿਲੋਚਨ ਨੂੰ ਜੋ ਚਾਨਣ (ਦਿੱਸਿਆ ਸੀ),
ਜਿਹ ਪਿਖਤ ਅਤਿ ਹੋਇ ਰਹਸੁ ਮਨਿ ਸੋਈ ਸੰਤ ਸਹਾਰੁ ਗੁਰੂ ਰਾਮਦਾਸੁ ॥੨॥ jih pikhat at ho-ay rahas man so-ee sant sahaar guroo raamdaas. ||2|| which sends the mind into extreme ecstasy; the same divine light is present in Guru Ramdas, the support of the saints. ||2|| ਜਿਸ ਨੂੰ ਵੇਖ ਵੇਖ ਕੇ ਮਨ ਵਿਚ ਬੜਾ ਅਨੰਦ ਹੁੰਦਾ ਹੈ, ਉਹ ਸੰਤਾਂ ਦਾ ਆਸਰਾ ਗੁਰੂ ਰਾਮਦਾਸ ਹੀ ਹੈ ॥੨॥
ਨਾਨਕਿ ਨਾਮੁ ਨਿਰੰਜਨ ਜਾਨੵਉ ਕੀਨੀ ਭਗਤਿ ਪ੍ਰੇਮ ਲਿਵ ਲਾਈ ॥ naanak naam niranjan jaan-ya-o keenee bhagat paraym liv laa-ee. (First of all Guru), Nanak realized the immaculate Name of God and worshipped Him with true love and devotion. (ਗੁਰੂ) ਨਾਨਕ (ਦੇਵ ਜੀ) ਨੇ ਨਿਰੰਜਨ ਦਾ ਨਾਮ ਪਛਾਣਿਆ, ਪ੍ਰੇਮ ਨਾਲ ਬ੍ਰਿਤੀ ਜੋੜ ਕੇ ਭਗਤੀ ਕੀਤੀ।
ਤਾ ਤੇ ਅੰਗਦੁ ਅੰਗ ਸੰਗਿ ਭਯੋ ਸਾਇਰੁ ਤਿਨਿ ਸਬਦ ਸੁਰਤਿ ਕੀ ਨੀਵ ਰਖਾਈ ॥ taa tay angad ang sang bha-yo saa-ir tin sabad surat kee neev rakhaa-ee. Then, by remaining in his (Guru Nanak’s) company, Guru Angad became the ocean of divine wisdom and propagated the concept of attuning one’s mind to the divine word. ਉਹਨਾਂ ਤੋਂ ਸਮੁੰਦਰ-ਰੂਪ ਗੁਰੂ ਅੰਗਦ ਦੇਵ ਜੀ (ਹੋਏ, ਜੋ) ਸਦਾ ਉਹਨਾਂ ਦੀ ਹਜ਼ੂਰੀ ਵਿਚ ਟਿਕੇ ਤੇ ਜਿਨ੍ਹਾਂ ਨੇਸ਼ਬਦ ਦੇ ਧਿਆਨ ਦੀ ਖੁਲ੍ਹੀ ਵੰਡ ਵੰਡੀ)।
ਗੁਰ ਅਮਰਦਾਸ ਕੀ ਅਕਥ ਕਥਾ ਹੈ ਇਕ ਜੀਹ ਕਛੁ ਕਹੀ ਨ ਜਾਈ ॥ gur amardaas kee akath kathaa hai ik jeeh kachh kahee na jaa-ee. The supreme spiritual state of Guru Amardas is indescribable, it cannot be expressed with only one tongue. ਗੁਰੂ ਅਮਰਦਾਸ ਜੀ ਦੀ ਉੱਚੀ ਆਤਮਕ ਅਵਸਥਾ ਕਥਨ ਤੋਂ ਪਰੇ ਹੈ , ਜੋ ਇਕ ਜੀਭ ਨਾਲ ਉਕਾ ਹੀਆਖੀ ਨਹੀਂ ਜਾ ਸਕਦੀ।
ਸੋਢੀ ਸ੍ਰਿਸ੍ਟਿ ਸਕਲ ਤਾਰਣ ਕਉ ਅਬ ਗੁਰ ਰਾਮਦਾਸ ਕਉ ਮਿਲੀ ਬਡਾਈ ॥੩॥ sodhee sarisat sakal taaran ka-o ab gur raamdaas ka-o milee badaa-ee. ||3|| The honor to emancipate the entire world now has been bestowed upon Guru Ramdas of the Sodhi dynasty. ||3|| ਹੁਣ (ਗੁਰੂ ਅਮਰਦਾਸ ਜੀ ਤੋਂ) ਸਾਰੀ ਸ੍ਰਿਸ਼ਟੀ ਨੂੰ ਤਾਰਨ ਲਈ ਸੋਢੀ ਗੁਰੂ ਰਾਮਦਾਸ (ਜੀ) ਨੂੰ ਵਡਿਆਈ ਮਿਲੀ ਹੈ ॥੩॥
ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ ॥ ham avgun bharay ayk gun naahee amrit chhaad bikhai bikh khaa-ee. We are full of evil deeds and do not have even one virtue; abandoning the ambrosial nectar of Naam, we have committed sins for the love of Maya which is the poison for spiritual life. ਅਸੀਂ ਅਉਗਣਾਂ ਨਾਲ ਭਰੇ ਹੋਏ ਹਾਂ, (ਸਾਡੇ ਵਿਚ) ਇੱਕ ਭੀ ਗੁਣ ਨਹੀਂ ਹੈ, ਅੰਮ੍ਰਿਤ (-ਨਾਮ) ਨੂੰ ਛੱਡ ਕੇ ਅਸਾਂ ਨਿਰੀ ਵਿਹੁ ਹੀ ਖਾਧੀ ਹੈ।
ਮਾਯਾ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤਿ ਲਗਾਈ ॥ maa-yaa moh bharam pai bhoolay sut daaraa si-o pareet lagaa-ee. We have been deluded by the doubt and love for Maya, and have engrossed ourselves with the love of our children and spouse. ਮਾਇਆ ਦੇ ਮੋਹ ਅਤੇ ਭਰਮਾਂ ਵਿਚ ਪੈ ਕੇ ਅਸੀਂ (ਸਹੀ ਜੀਵਨ-ਰਾਹ ਤੋਂ) ਭੁੱਲੇ ਹੋਏ ਹਾਂ, ਤੇ ਪੁੱਤਰ ਇਸਤ੍ਰੀ ਨਾਲ ਅਸਾਂ ਪਿਆਰ ਪਾਇਆ ਹੋਇਆ ਹੈ।
ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥ ik utam panth suni-o gur sangat tih milant jam taraas mitaa-ee. We have now heard about a sublime path of the congregation of the Guru, by joining which we have rid ourselves of the fear of death. ਅਸਾਂ ਸਤਿਗੁਰੂ ਦੀ ਸੰਗਤ ਵਾਲਾ ਇਕ ਉੱਚਾ ਰਾਹ ਸੁਣਿਆ ਹੈ, ਉਸ ਵਿਚ ਮਿਲ ਕੇ ਅਸਾਂ ਜਮਾਂ ਦਾ ਡਰ ਮਿਟਾ ਲਿਆ ਹੈ।
ਇਕ ਅਰਦਾਸਿ ਭਾਟ ਕੀਰਤਿ ਕੀ ਗੁਰ ਰਾਮਦਾਸ ਰਾਖਹੁ ਸਰਣਾਈ ॥੪॥੫੮॥ ik ardaas bhaat keerat kee gur raamdaas raakho sarnaa-ee. ||4||58|| Now there is one supplication of bard Keerat: O’ Guru Ramdas, please keep us in your refuge. ||4||58|| ‘ ਕੀਰਤ’ ਭੱਟ ਦੀ ਹੁਣ ਇਕ ਬੇਨਤੀ ਹੈ ਕਿ ਹੇ ਗੁਰੂ ਰਾਮਦਾਸ ਜੀ! ਆਪਣੀ ਸਰਨੀ ਰੱਖੋ ॥੪॥੫੮॥
ਮੋਹੁ ਮਲਿ ਬਿਵਸਿ ਕੀਅਉ ਕਾਮੁ ਗਹਿ ਕੇਸ ਪਛਾੜ੍ਉ ॥ moh mal bivas kee-a-o kaam geh kays pachhaarh-ya-o. (O’ Guru Ramdas), you have crushed and controlled the emotional attachment, you have so overpowered lust, as if grasping it by the hair, you have hurled it to the ground. (ਹੇ ਗੁਰੂ ਰਾਮਦਾਸ ਜੀ!) ਆਪ ਨੇ ‘ਮੋਹ’ ਨੂੰ ਮਲ ਕੇ ਕਾਬੂ ਵਿਚ ਕਰ ਲਿਆ ਹੈ, ਅਤੇ ‘ਕਾਮ’ ਨੂੰ ਕੇਸਾਂ ਤੋਂ ਫੜ ਕੇ ਭੁੰਞੇ ਪਟਕਾਇਆ ਹੈ।
ਕ੍ਰੋਧੁ ਖੰਡਿ ਪਰਚੰਡਿ ਲੋਭੁ ਅਪਮਾਨ ਸਿਉ ਝਾੜ੍ਉ ॥ kroDh khand parchand lobh apmaan si-o jhaarh-ya-o. You have so controlled anger as if you have smashed it into pieces with your divine power, and have disgraced and sent away greed. (ਤੁਸਾਂ) ‘ਕਰੋਧ’ ਨੂੰ (ਆਪਣੇ) ਤੇਜ-ਪ੍ਰਾਤਪ ਨਾਲ ਟੋਟੇ ਟੋਟੇ ਕਰ ਦਿਤਾ ਹੈ, ਅਤੇ ‘ਲੋਭ’ ਨੂੰ ਆਪ ਨੇ ਬੇਇੱਜ਼ਤ ਕਰ ਕੇ ਪਰ੍ਹਾਂ ਸੁੱਟਿਆ ਹੈ ।
ਜਨਮੁ ਕਾਲੁ ਕਰ ਜੋੜਿ ਹੁਕਮੁ ਜੋ ਹੋਇ ਸੁ ਮੰਨੈ ॥ janam kaal kar jorh hukam jo ho-ay so mannai. Birth and death are so under your control, as though with folded hands they remain ready to obey your command. ਜਨਮ’ ਤੇ ‘ਮਰਨ’ ਹੱਥ ਜੋੜ ਕੇ ਆਪ ਦਾ ਜੋ ਹੁਕਮ ਹੁੰਦਾ ਹੈ ਉਸ ਨੂੰ ਮੰਨਦੇ ਹਨ।
ਭਵ ਸਾਗਰੁ ਬੰਧਿਅਉ ਸਿਖ ਤਾਰੇ ਸੁਪ੍ਰਸੰਨੈ ॥ bhav saagar banDhi-a-o sikh taaray suparsannai. You have brought the world-ocean of vices under the divine rules and by your supreme pleasure, you have ferried your disciples across it. ਆਪ ਨੇ ਸੰਸਾਰ ਸਮੁੰਦਰ ਨੂੰ ਰਬੀ ਮਰਯਾਦਾ ਵਿਚ ਬੰਨ੍ਹ ਦਿੱਤਾ ਹੈ ਅਤੇ ਆਪ ਨੇ, ਜੋ ਸਦਾ ਪ੍ਰਸੰਨ ਰਹਿਣ ਵਾਲੇ ਹੋ, ਸਿੱਖ ਇਸਤੋਂਤਾਰ ਲਏ ਹਨ।
ਸਿਰਿ ਆਤਪਤੁ ਸਚੌ ਤਖਤੁ ਜੋਗ ਭੋਗ ਸੰਜੁਤੁ ਬਲਿ ॥ sir aatpat sachou takhat jog bhog sanjut bal. Over your head is the canopy of divine grace, you are sitting on the eternal throne of spiritual power, and you are enjoying both spiritual and worldly power. (ਆਪ ਦੇ) ਸਿਰ ਉੱਤੇ ਛਤਰ ਹੈ, (ਆਪ ਦਾ) ਤਖ਼ਤ ਸਦਾ-ਥਿਰ ਹੈ, ਆਪ ਰਾਜ ਤੇ ਜੋਗ ਦੋਵੇਂ ਮਾਣਦੇ ਹੋ, ਤੇ ਬਲੀ ਹੋ।
ਗੁਰ ਰਾਮਦਾਸ ਸਚੁ ਸਲ੍ ਭਣਿ ਤੂ ਅਟਲੁ ਰਾਜਿ ਅਭਗੁ ਦਲਿ ॥੧॥ gur raamdaas sach sal-y bhan too atal raaj abhag dal. ||1|| Bard Sallh says this truth: O’ Guru Ramdas, your sovereign power is eternal and your army of spiritual power is invincible. ||1|| ਹੇ ਸਲ੍ ਕਵੀ! ਤੂੰ ਸੱਚ ਆਖ “ਹੇ ਗੁਰੂ ਰਾਮਦਾਸ! ਤੂੰ ਅਟੱਲ ਰਾਜ ਵਾਲਾ ਤੇ (ਦੈਵੀ ਸੰਪਤੀ ਰੂਪ) ਨਾਹ ਨਾਸ ਹੋਣ ਵਾਲੀ ਫੌਜ ਵਾਲਾ ਹੈਂ” ॥੧॥
ਤੂ ਸਤਿਗੁਰੁ ਚਹੁ ਜੁਗੀ ਆਪਿ ਆਪੇ ਪਰਮੇਸਰੁ ॥ too satgur chahu jugee aap aapay parmaysar. (O’ Guru Ramdas), you are the true Guru; throughout all the four ages, for me You Yourself are the supreme God. ਹੇ ਗੁਰੂ ਰਾਮਦਾਸ! ਤੂੰ ਚਾਰ ਜੁਗਾਂ ਵਿਚ ਹੀ ਥਿਰ ਗੁਰੂ ਹੈਂ, (ਮੇਰੀਆਂ ਨਜ਼ਰਾਂ ਵਿਚ ਤਾਂ) ਤੂੰ ਹੀ ਪਰਮੇਸਰ ਹੈਂ।
ਸੁਰਿ ਨਰ ਸਾਧਿਕ ਸਿਧ ਸਿਖ ਸੇਵੰਤ ਧੁਰਹ ਧੁਰੁ ॥ sur nar saaDhik siDh sikh sayvant Dhurah Dhur. All the angels, humans, seekers, adepts, and disciples have been serving and following your teachings from the very beginning of time. ਦੇਵਤੇ, ਮਨੁੱਖ, ਸਾਧਿਕ, ਸਿੱਧ ਅਤੇ ਸਿੱਖ ਮੁੱਢ ਤੋਂ ਹੀ ਤੈਨੂੰ ਸਿਉਂਦੇ ਆਏ ਹਨ।
ਆਦਿ ਜੁਗਾਦਿ ਅਨਾਦਿ ਕਲਾ ਧਾਰੀ ਤ੍ਰਿਹੁ ਲੋਅਹ ॥ aad jugaad anaad kalaa Dhaaree tarihu lo-ah. You are there from the beginning, through the ages, you have no beginning and You have manifested Your power in all the three worlds. (ਆਪ) ਆਦਿ ਤੋਂ ਹੋ, ਜੁਗਾਂ ਦੇ ਆਦਿ ਤੋਂ ਹੋ, ਅਤੇ ਅਨਾਦੀ ਹੋ। ਤਿੰਨਾਂ ਲੋਕਾਂ ਵਿਚ ਹੀ (ਆਪ ਨੇ ਆਪਣੀ) ਸੱਤਾ ਧਾਰੀ ਹੋਈ ਹੈ।
ਅਗਮ ਨਿਗਮ ਉਧਰਣ ਜਰਾ ਜੰਮਿਹਿ ਆਰੋਅਹ ॥ agam nigam uDhran jaraa jamihi aaro-ah. You are the one who saved even Vedas and Shastras, and you have gained control over old age and death. ਆਪ ਹੀ ਹੋ ਜਿਸ ਨੇ) ਵੇਦ ਸ਼ਾਸਤਰਾਂ ਨੂੰ ਬਚਾਇਆ ਸੀ । ਆਪ ਬੁਢੇਪੇ ਤੇ ਜਮਾਂ ਉੱਤੇ ਸਵਾਰ ਹੋ (ਭਾਵ, ਆਪ ਨੂੰ ਇਹਨਾਂ ਦਾ ਡਰ ਨਹੀਂ ਹੈ)।
ਗੁਰ ਅਮਰਦਾਸਿ ਥਿਰੁ ਥਪਿਅਉ ਪਰਗਾਮੀ ਤਾਰਣ ਤਰਣ ॥ gur amardaas thir thapi-a-o pargaamee taaran taran. Guru Amardas has established you as the eternal Guru, you are emancipator and are like a ship to ferry others across the world-ocean of vices. (ਆਪ ਨੂੰ) ਗੁਰੂ ਅਮਰਦਾਸ (ਜੀ) ਨੇ ਅਟੱਲ ਕਰ ਦਿੱਤਾ ਹੈ, ਆਪ ਮੁਕਤ ਹੋ ਤੇ ਹੋਰਨਾਂ ਨੂੰ ਤਾਰਨ ਲਈ ਜਹਾਜ਼ ਹੋ।
ਅਘ ਅੰਤਕ ਬਦੈ ਨ ਸਲ੍ ਕਵਿ ਗੁਰ ਰਾਮਦਾਸ ਤੇਰੀ ਸਰਣ ॥੨॥੬੦॥ agh antak badai na sal-y kav gur raamdaas tayree saran. ||2||60|| I do not consider any one equals you for destroying the sins: O’ Guru Ramdas, poet Sallh has come under your refuge. ||2||60|| ਤੇਰੇ ਜਿਹਾ ਪਾਪਾਂ ਨੂੰ ਅੰਤ ਕਰਨ ਵਾਲਾ ਮੈਂ ਹੋਰ ਕੋਈ ਨਹੀਂ ਸਮਝਦਾ, ਹੇ ਗੁਰੂ ਰਾਮਦਾਸ! ਸਲ੍ ਕਵੀ ਤੇਰੀ ਸਰਨ ਆਇਆ ਹੈ l
ਸਵਈਏ ਮਹਲੇ ਪੰਜਵੇ ਕੇ ੫ sava-ee-ay mahlay panjvay kay 5 Swaiyas in praise of the Fifth Guru: ਗੁਰੂ ਅਰਜਨ ਸਾਹਿਬ ਜੀ ਦੀ ਉਸਤਤਿ ਵਿਚ ਉਚਾਰੇ ਹੋਏ ਸਵਈਏ।
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸਿਮਰੰ ਸੋਈ ਪੁਰਖੁ ਅਚਲੁ ਅਬਿਨਾਸੀ ॥ simaraN so-ee purakh achal abhinaasee. I lovingly remember that all pervading, eternal and imperishable God, ਮੈਂ ਉਸ ਅਬਿਨਾਸੀ ਤੇ ਅਚੱਲ ਅਕਾਲ ਪੁਰਖ ਨੂੰ ਸਿਮਰਦਾ ਹਾਂ,
ਜਿਸੁ ਸਿਮਰਤ ਦੁਰਮਤਿ ਮਲੁ ਨਾਸੀ ॥ jis simrat durmat mal naasee. by remembering whom the filth of evil intellect is washed off. ਜਿਸ ਦਾ ਸਿਮਰਨ ਕਰਨ ਨਾਲ ਦੁਰਮੱਤ ਦੀ ਮੈਲ ਦੂਰ ਹੋ ਜਾਂਦੀ ਹੈ।
ਸਤਿਗੁਰ ਚਰਣ ਕਵਲ ਰਿਦਿ ਧਾਰੰ ॥ satgur charan kaval rid DhaaraN. I enshrine the lotus feet (immaculate teachings) of the true Guru in my heart. ਮੈਂ ਸਤਿਗੁਰੂ ਦੇ ਕਵਲਾਂ ਵਰਗੇ ਚਰਨ ਹਿਰਦੇ ਵਿਚ ਟਿਕਾਉਂਦਾ ਹਾਂ,


© 2017 SGGS ONLINE
Scroll to Top