Page 1378

ਬੰਨ੍ਹ੍ਹਿ ਉਠਾਈ ਪੋਟਲੀ ਕਿਥੈ ਵੰਞਾ ਘਤਿ ॥੨॥
baneh uthaa-ee potlee kithai vanjaa ghat. ||2||
and carrying a load of worldly entanglements; I don’t know, where can I go after throwing it away (it is not an easy task to give up worldly attachments). ||2||
‘ਦੁਨੀਆ’ ਵਾਲੀ) ਨਿੱਕੀ ਜਹੀ ਗੰਢ (ਮੈਂ ਭੀ) ਬੰਨ੍ਹ ਕੇ ਚੁੱਕੀ ਹੋਈ ਹੈ, ਇਸ ਨੂੰ ਸੁੱਟ ਕੇ ਕਿਥੇ ਜਾਵਾਂ? (ਭਾਵ, ਦੁਨੀਆ ਦੇ ਮੋਹ ਨੂੰ ਛੱਡਣਾ ਕੋਈ ਸੌਖਾ ਕੰਮ ਨਹੀਂ ਹੈ) ॥੨॥

ਕਿਝੁ ਨ ਬੁਝੈ ਕਿਝੁ ਨ ਸੁਝੈ ਦੁਨੀਆ ਗੁਝੀ ਭਾਹਿ ॥
kijh na bujhai kijh na sujhai dunee-aa gujhee bhaahi.
The worldly attachment is like a smoldering fire which keeps burning from within and those experiencing it have no understanding of the right path of life.
ਦੁਨੀਆ ਦਾ ਮੋਹ ਅਸਲ ਵਿਚ ਲੁਕਵੀਂ ਅੱਗ ਹੈ (ਜੋ ਅੰਦਰ ਹੀ ਅੰਦਰ ਮਨ ਵਿਚ ਧੁਖਦੀ ਰਹਿੰਦੀ ਹੈ; ਇਸ ਵਿਚ ਪਏ ਹੋਏ ਜੀਵਾਂ ਨੂੰ ਜ਼ਿੰਦਗੀ ਦੇ ਸਹੀ ਰਸਤੇ ਦੀ) ਕੁਝ ਸੂਝ-ਬੂਝ ਨਹੀਂ ਪੈਂਦੀ।

ਸਾਂਈਂ ਮੇਰੈ ਚੰਗਾ ਕੀਤਾ ਨਾਹੀ ਤ ਹੰ ਭੀ ਦਝਾਂ ਆਹਿ ॥੩॥
saa-eeN mayrai changa keetaa naahee ta haN bhee dajhaaN aahi. ||3||
But God did a great favor to me and He saved me from it; otherwise, I too would have been burnt (like the rest of the world). ||3||
ਪਰ ਮੇਰੇ ਸਾਂਈ ਨੇ ਮੇਰੇ ਉਤੇ ਮੇਹਰ ਕੀਤੀ ਹੈ (ਤੇ ਮੈਨੂੰ ਇਸ ਤੋਂ ਬਚਾ ਲਿਆ ਹੈ) ਨਹੀਂ ਤਾਂ (ਬਾਕੀ ਲੋਕਾਂ ਵਾਂਗ) ਮੈਂ ਭੀ (ਇਸ ਵਿਚ) ਸੜ ਜਾਂਦਾ| ॥੩॥

ਫਰੀਦਾ ਜੇ ਜਾਣਾ ਤਿਲ ਥੋੜੜੇ ਸੰਮਲਿ ਬੁਕੁ ਭਰੀ ॥
fareedaa jay jaanaa til thorh-rhay sammal buk bharee.
O’ Farid, if I knew that there were very few sesame seeds (breaths) in the vessel of my body, I would be tempted to spend them more wisely.
ਹੇ ਫਰੀਦ! ਜੇ ਮੈਨੂੰ ਪਤਾ ਹੋਵੇ ਕਿ (ਇਸ ਸਰੀਰ-ਰੂਪ ਭਾਂਡੇ ਵਿਚ) ਬਹੁਤ ਥੋੜ੍ਹੇ ਜਿਹੇ (ਸੁਆਸ ਰੂਪ) ਤਿਲ ਹਨ ਤਾਂ ਮੈਂ ਸੋਚ-ਸਮਝ ਕੇ (ਇਹਨਾਂ ਦਾ) ਬੁੱਕ ਭਰਾਂ (ਭਾਵ, ਬੇ-ਪਰਵਾਹੀ ਨਾਲ ਜੀਵਨ ਦੇ ਸੁਆਸ ਨਾ ਗੁਜ਼ਾਰੀ ਜਾਵਾਂ)।

ਜੇ ਜਾਣਾ ਸਹੁ ਨੰਢੜਾ ਤਾਂ ਥੋੜਾ ਮਾਣੁ ਕਰੀ ॥੪॥
jay jaanaa saho nandh-rhaa taaN thorhaa maan karee. ||4||
If I knew that my Master-God is without ego, then I would not have indulged in egotistical behavior. ||4||
ਜੇ ਮੈਨੂੰ ਸਮਝ ਆ ਜਾਏ ਕਿ ਮੇਰਾ ਖਸਮ-ਪ੍ਰਭੂ ਨਿਰਮਾਣਤਾ ਵਾਲਾ ਹੈ ਤਾਂ ਮੈਂ ਆਪਣੇ ਆਪ ਦਾ ਥੋੜਾ ਮਾਣ ਕਰਦੀ ॥੪॥

ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ ॥
jay jaanaa larh chhijnaa peedee paa-eeN gandh.
O’ Master-God, if I knew that my knot with your robe could get loose meaning that I could get separated from You, I would have tied a tighter knot.
ਹੇ ਪਤੀ-ਪ੍ਰਭੂ!) ਜੇ ਮੈਨੂੰ ਸਮਝ ਹੁੰਦੀਕਿ(ਤੇਰਾ ਫੜਿਆ ਹੋਇਆ) ਪੱਲਾ ਛਿੱਜਣ ਵਾਲਾ ਹੈ (ਭਾਵ, ਤੇਰੇ ਨਾਲੋਂ ਵਿੱਥ ਪੈ ਜਾਵੇਗੀ) ਤਾਂ ਮੈਂ (ਤੇਰੇ ਪੱਲੇ ਨਾਲ ਹੀ) ਪੱਕੀ ਗੰਢ ਪਾਉਂਦੀ।

ਤੈ ਜੇਵਡੁ ਮੈ ਨਾਹਿ ਕੋ ਸਭੁ ਜਗੁ ਡਿਠਾ ਹੰਢਿ ॥੫॥
tai jayvad mai naahi ko sabh jag dithaa handh. ||5||
I have gone around and searched throughout the world, and have not found another companion as great as You. ||5||
ਮੈਂ ਸਾਰਾ ਜਗਤ ਫਿਰ ਕੇ ਵੇਖ ਲਿਆ ਹੈ, ਤੇਰੇ ਵਰਗਾ (ਸਾਥੀ) ਮੈਨੂੰ ਹੋਰ ਕੋਈ ਨਹੀਂ ਲੱਭਾ ॥੫॥

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥
fareedaa jay too akal lateef kaalay likh na laykh.
O’ Farid, if you are smart with a deep understanding, then don’t be out exploring the bad deeds of others;
ਹੇ ਫਰੀਦ! ਜੇ ਤੂੰ ਬਰੀਕ ਅਕਲ ਵਾਲਾ (ਸਮਝਦਾਰ) ਹੈਂ, ਤਾਂ ਹੋਰ ਬੰਦਿਆਂ ਦੇ ਮੰਦੇ ਕਰਮਾਂ ਦੀ ਪੜਚੋਲ ਨਾ ਕਰ;

ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥੬॥
aapnarhay gireevaan meh sir neeNvaaN kar daykh. ||6||
instead look within your ownself and examine your own deeds. ||6||
ਆਪਣੀ ਬੁੱਕਲ ਵਿਚ ਮੂੰਹ ਪਾ ਕੇ ਵੇਖ (ਕਿ ਤੇਰੇ ਆਪਣੇ ਕਰਮ ਕੈਸੇ ਹਨ) ॥੬॥

ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਹ੍ਹਾ ਨ ਮਾਰੇ ਘੁੰਮਿ ॥
fareedaa jo tai maaran mukee-aaN tinHaa na maaray ghumm.
O’ Farid, those who warn you about your shortcomings, don’t turn around and get angry with them,
ਹੇ ਫਰੀਦ! ਜੋ (ਮਨੁੱਖ) ਤੈਨੂੰ ਮੁੱਕੀਆਂ ਮਾਰਨ ਉਹਨਾਂ ਨੂੰ ਤੂੰ ਪਰਤ ਕੇ ਨਾ ਮਾਰੀਂ ਭਾਵ, ਬਦਲਾ ਨਾ ਲਈਂ,

ਆਪਨੜੈ ਘਰਿ ਜਾਈਐ ਪੈਰ ਤਿਨ੍ਹ੍ਹਾ ਦੇ ਚੁੰਮਿ ॥੭॥
aapnarhai ghar jaa-ee-ai pair tinHaa day chumm. ||7|| instead kiss their feet (thank them), and stay calm and at peace within. ||7||
ਸਗੋਂ ਉਹਨਾਂ ਦੇ ਪੈਰ ਚੁੰਮ ਕੇ ਆਪਣੇ ਘਰ ਵਿਚ (ਸ਼ਾਂਤ ਅਵਸਥਾ ਵਿਚ) ਟਿਕੇ ਰਹੀਦਾ ਹੈ ॥੭॥

ਫਰੀਦਾ ਜਾਂ ਤਉ ਖਟਣ ਵੇਲ ਤਾਂ ਤੂ ਰਤਾ ਦੁਨੀ ਸਿਉ ॥
fareedaa jaaN ta-o khatan vayl taaN too rataa dunee si-o.
O’ Farid, when it was time to earn the wealth of God’s Name, you remained absorbed in the worldly affairs.
ਹੇ ਫਰੀਦ! ਜਦੋਂ ਤੇਰਾ (ਅਸਲ ਖੱਟੀ) ਖੱਟਣ ਦਾ ਵੇਲਾ ਸੀ ਤਦੋਂ ਤੂੰ ਦੁਨੀਆ ਨਾਲ ਮਸਤ ਰਿਹਾ।

ਮਰਗ ਸਵਾਈ ਨੀਹਿ ਜਾਂ ਭਰਿਆ ਤਾਂ ਲਦਿਆ ॥੮॥
marag savaa-ee neehi jaaN bhari-aa taaN ladi-aa. ||8||
The death kept getting strong foothold (time of death kept getting closer), and when your life breaths was fully used up, you had to be driven off. ||8||
(ਇਸ ਤਰ੍ਹਾਂ) ਮੌਤ ਦੀ ਨੀਂਹ ਪੱਕੀ ਹੁੰਦੀ ਗਈ, (ਭਾਵ, ਮੌਤ ਦਾ ਸਮਾਂ ਨੇੜੇ ਆਉਂਦਾ ਗਿਆ) ਜਦੋਂ ਸਾਰੇ ਸੁਆਸ ਪੂਰੇ ਹੋ ਗਏ, ਤਾਂ ਇਥੋਂ ਕੂਚ ਕਰਨਾ ਪਿਆ ॥੮॥

ਦੇਖੁ ਫਰੀਦਾ ਜੁ ਥੀਆ ਦਾੜੀ ਹੋਈ ਭੂਰ ॥
daykh fareedaa jo thee-aa daarhee ho-ee bhoor.
Look O’ Farid, what has happened, your beard has become grey,
ਹੇ ਫਰੀਦ! ਵੇਖ ਜੋ ਕੁਝ (ਹੁਣ ਤਕ) ਹੋ ਚੁਕਿਆ ਹੈ (ਉਹ ਇਹ ਹੈ ਕਿ) ਦਾੜ੍ਹੀ ਚਿੱਟੀ ਹੋ ਗਈ ਹੈ,

ਅਗਹੁ ਨੇੜਾ ਆਇਆ ਪਿਛਾ ਰਹਿਆ ਦੂਰਿ ॥੯॥
agahu nayrhaa aa-i-aa pichhaa rahi-aa door. ||9||
now the time of death is approaching, and your past is now left far behind. ||9||
ਮੌਤ ਵਾਲੇ ਪਾਸਿਓਂ ਸਮਾਂ ਨੇੜੇ ਆ ਰਿਹਾ ਹੈ, ਤੇ ਪਿਛਲਾ ਪਾਸਾ (ਜਦੋਂ ਜੰਮਿਆਂ ਸੈਂ) ਦੂਰ (ਪਿਛਾਂਹ) ਰਹਿ ਗਿਆ ਹੈ ॥੯॥

ਦੇਖੁ ਫਰੀਦਾ ਜਿ ਥੀਆ ਸਕਰ ਹੋਈ ਵਿਸੁ ॥
daykh fareedaa je thee-aa sakar ho-ee vis.
O’ Farid, look what has happened, the things that are sweet now appear like poison because you cannot enjoy them (on account of weakness in the body).
ਹੇ ਫਰੀਦ! ਵੇਖ, (ਹੁਣ ਤਕ) ਜੋ ਹੋਇਆ ਹੈ ਉਹ ਇਹ ਹੈ ਕਿ ਦੁਨੀਆ ਦੇ ਮਿੱਠੇ ਪਦਾਰਥ (ਭੀ) ਦੁਖਦਾਈ ਲੱਗਦੇ ਹਨ (ਕਿਉਂਕਿ ਹੁਣ ਸਰੀਰਕ ਇੰਦ੍ਰੇ ਕਮਜ਼ੋਰ ਪੈ ਜਾਣ ਕਰਕੇ ਉਨ੍ਹਾਂ ਭੋਗਾਂ ਨੂੰ ਚੰਗੀ ਤਰ੍ਹਾਂ ਭੋਗ ਨਹੀਂ ਸਕਦੇ)।

ਸਾਂਈ ਬਾਝਹੁ ਆਪਣੇ ਵੇਦਣ ਕਹੀਐ ਕਿਸੁ ॥੧੦॥
saaN-ee baajhahu aapnay vaydan kahee-ai kis. ||10||
Now who can we share our pain with other than God (since nobody can challenge the changes occuring due to Divine laws? ||10||
ਇਹ ਦੁੱਖੜਾ ਆਪਣੇ ਸਾਈਂ ਬਾਝੋਂ ਹੋਰ ਕਿਸ ਨੂੰ ਆਖੀਏ? (ਭਾਵ, ਪ੍ਰਭੂ ਦੇ ਨਿਯਮਾਂ ਅਨੁਸਾਰ ਹੋ ਰਹੀ ਇਸ ਤਬਦੀਲੀ ਵਿਚ ਕੋਈ ਰੋਕ ਨਹੀਂ ਪਾ ਸਕਦਾ) ॥੧੦॥

ਫਰੀਦਾ ਅਖੀ ਦੇਖਿ ਪਤੀਣੀਆਂ ਸੁਣਿ ਸੁਣਿ ਰੀਣੇ ਕੰਨ ॥
fareedaa akhee daykh pateenee-aaN sun sun reenay kann.
O’ Farid, seeing the worldly spectacles, eyes have become weak and listening to worldly music, ears have now become deaf,
ਹੇ ਫਰੀਦ! ਅੱਖਾਂ (ਜਗਤ ਦੇ ਰੰਗ-ਤਮਾਸ਼ੇ) ਵੇਖ ਕੇ (ਹੁਣ) ਕਮਜ਼ੋਰ ਹੋ ਗਈਆਂ ਹਨ, ਤੇ ਕੰਨ (ਦੁਨੀਆ ਦੇ ਰਾਗ-ਰੰਗ) ਸੁਣ ਸੁਣ ਕੇ (ਹੁਣ) ਬੋਲੇ ਹੋ ਗਏ ਹਨ।

ਸਾਖ ਪਕੰਦੀ ਆਈਆ ਹੋਰ ਕਰੇਂਦੀ ਵੰਨ ॥੧੧॥
saakh pakandee aa-ee-aa hor karayNdee vann. ||11||
the whole body has aged and its color has changed. ||11||
ਸਾਰਾ ਸਰੀਰ ਹੀ ਬਿਰਧ ਹੋ ਗਿਆ ਹੈ, ਇਸ ਨੇ ਹੋਰ ਹੀ ਰੰਗ ਵਟਾ ਲਿਆ ਹੈ |॥੧੧॥

ਫਰੀਦਾ ਕਾਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥
fareedaa kaaleeN jinee na raavi-aa Dha-ulee raavai ko-ay.
O’ Farid, those who didn’t remember God when their hair was black (when they were young), hardly any of them remember Him when they become old.
ਹੇ ਫਰੀਦ! ਕਾਲੇ ਕੇਸਾਂ ਦੇ ਹੁੰਦਿਆਂ ਜਿਨ੍ਹਾਂ ਨੇ ਪਤੀ-ਪ੍ਰਭੂ ਨਾਲ ਪਿਆਰ ਨਹੀਂ ਕੀਤਾ, ਉਨ੍ਹਾਂ ਵਿਚੋਂ ਕੋਈ ਵਿਰਲਾ ਹੀ ਧਉਲੇ ਆਇਆਂ (ਭਾਵ, ਬਿਰਧ ਉਮਰੇ) ਰੱਬ ਨੂੰ ਯਾਦ ਕਰ ਸਕਦਾ ਹੈ।

ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ ॥੧੨॥
kar saaN-ee si-o pirharhee rang navaylaa ho-ay. ||12||
Love the Master-God now, and (this) love will remain ever fresh ||12||
ਸਾਂਈਂ ਪ੍ਰਭੂ ਨਾਲ ਪਿਆਰ ਕਰ, (ਇਹ) ਪਿਆਰ (ਨਿੱਤ) ਨਵਾਂ ਰਹੇਗਾ| ॥੧੨॥

ਮਃ ੩ ॥
mehlaa 3.
Third Guru:

ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ ॥
fareedaa kaalee Dha-ulee saahib sadaa hai jay ko chit karay.
O’ Farid, whether a person’s hair is black or grey, (whether he is young or old), he can realize God if he remembers Him devotedly.
ਹੇ ਫਰੀਦ! ਜੇ ਕੋਈ ਬੰਦਾ ਬੰਦਗੀ ਕਰੇ, ਤਾਂ ਜੁਆਨੀ ਵਿਚ ਭੀ ਤੇ ਬੁਢੇਪੇ ਵਿਚ ਭੀ ਮਾਲਿਕ (ਮਿਲ ਸਕਦਾ) ਹੈ।

ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ ॥
aapnaa laa-i-aa piram na lag-ee jay lochai sabh ko-ay.
However, the loving devotion to God cannot be acquired by one’s own efforts alone, even though everyone longs for it.
ਜੀਵ ਦੇ ਆਪਣੇ ਪਾਉਣ ਨਾਲ, ਪ੍ਰਭੂ ਦੇ ਨਾਲ ਪਿਆਰ ਨਹੀਂ ਪੈਦਾ ਭਾਵੇਂ ਸਾਰੇ ਹੀ ਇਸ ਲਈ ਤਰਸਦੇ ਹੋਣ।

ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥੧੩॥
ayhu piram pi-aalaa khasam kaa jai bhaavai tai day-ay. ||13||
This cup of Divine love is in God’s hands, and He bestows it to whomsoever He pleases. ||13||
ਇਹ ਪਿਆਰ-ਰੂਪ ਪਿਆਲਾ ਤਾਂ ਮਾਲਿਕ ਦਾ (ਆਪਣਾ) ਹੈ, ਜਿਸ ਨੂੰ ਉਸ ਦੀ ਮਰਜ਼ੀ ਹੁੰਦੀ ਹੈ ਦੇਂਦਾ ਹੈ ॥੧੩॥

ਫਰੀਦਾ ਜਿਨ੍ਹ੍ਹ ਲੋਇਣ ਜਗੁ ਮੋਹਿਆ ਸੇ ਲੋਇਣ ਮੈ ਡਿਠੁ ॥
fareedaa jinH lo-in jag mohi-aa say lo-in mai dith.
O’ Farid, I have seen those eyes that had captivated this world,
ਹੇ ਫਰੀਦ! ਜਿਹੜੀਆਂ (ਸੋਹਣੀਆਂ) ਅੱਖਾਂ ਨੇ ਜਗਤ ਨੂੰ ਮੋਹ ਰੱਖਿਆ ਸੀ, ਉਹ ਅੱਖਾਂ ਮੈਂ ਭੀ ਵੇਖੀਆਂ,

ਕਜਲ ਰੇਖ ਨ ਸਹਦਿਆ ਸੇ ਪੰਖੀ ਸੂਇ ਬਹਿਠੁ ॥੧੪॥
kajal raykh na sehdi-aa say pankhee soo-ay bahith. ||14||
earlier, they could not tolerate even a bit of mascara, after death the birds hatched their young ones in them (in their skull). ||14||
ਪਹਿਲਾਂ ਕੱਜਲ ਦੀ ਧਾਰ ਨਹੀਂ ਸਹਾਰ ਸਕਦੀਆਂ ਸਨ, ਫਿਰ ਉਹ ਪੰਛੀਆਂ ਦੇ ਬੱਚਿਆਂ ਦਾ ਆਹਲਣਾ ਬਣੀਆਂ ॥੧੪॥

ਫਰੀਦਾ ਕੂਕੇਦਿਆ ਚਾਂਗੇਦਿਆ ਮਤੀ ਦੇਦਿਆ ਨਿਤ ॥
fareedaa kookaydi-aa chaaNgaydi-aa matee daydi-aa nit.
O’ Farid, even if we proclaim loudly, and give good advice constantly,
ਹੇ ਫਰੀਦ! (ਭਾਵੇਂ ਕਿਤਨਾ ਹੀ) ਪੁਕਾਰ ਪੁਕਾਰ ਕੇ ਆਖੀਏ (ਕਿਤਨਾ ਹੀ) ਨਿੱਤ ਮੱਤਾਂ ਦੇਈਏ;

ਜੋ ਸੈਤਾਨਿ ਵੰਞਾਇਆ ਸੇ ਕਿਤ ਫੇਰਹਿ ਚਿਤ ॥੧੫॥
jo saitaan vanjaa-i-aa say kit fayreh chit. ||15||
those, who have been spoiled by their devilish mind, cannot turn themselves away from the worldly affairs. ||15||
ਪਰ, ਜਿਨ੍ਹਾਂ ਬੰਦਿਆਂ ਨੂੰ (ਮਨ-) ਸ਼ੈਤਾਨ ਨੇ ਵਿਗਾੜਿਆ ਹੋਇਆ ਹੈ, ਉਹ ਕਿਵੇਂ (‘ਦੁਨੀ’ ਵਲੋਂ) ਚਿੱਤ ਫੇਰ ਸਕਦੇ ਹਨ? ॥੧੫॥

ਫਰੀਦਾ ਥੀਉ ਪਵਾਹੀ ਦਭੁ ॥
fareedaa thee-o pavaahee dabh.
O’ Farid, you should become humble like that straw on the pathway,
ਹੇ ਫਰੀਦ! ਤੂੰ ਪਹੇ ਦੀ ਦੱਭ (ਵਰਗਾ) ਬਣ ਜਾ,

ਜੇ ਸਾਂਈ ਲੋੜਹਿ ਸਭੁ ॥
jay saaN-ee lorheh sabh
if you crave to visualize God everywhere.
ਜੇ ਤੂੰ ਮਾਲਕ (-ਪ੍ਰਭੂ) ਨੂੰ ਹਰ ਥਾਂ ਭਾਲਦਾ ਹੈਂ (ਭਾਵ, ਵੇਖਣਾ ਚਾਹੁੰਦਾ ਹੈਂ)|

ਇਕੁ ਛਿਜਹਿ ਬਿਆ ਲਤਾੜੀਅਹਿ ॥
ik chhijeh bi-aa lataarhee-ah.
Just as when one plant is being cut, the others are being trampled,
(ਜਿਸ ਦੇ) ਇਕ ਬੂਟੇ ਨੂੰ (ਲੋਕ) ਤੋੜਦੇ ਹਨ, ਤੇ ਕਈ ਹੋਰ ਬੂਟੇ (ਉਨ੍ਹਾਂ ਦੇ ਪੈਰਾਂ ਹੇਠ) ਲਤਾੜੇ ਜਾਂਦੇ ਹਨ,

ਤਾਂ ਸਾਈ ਦੈ ਦਰਿ ਵਾੜੀਅਹਿ ॥੧੬॥
taaN saa-ee dai dar vaarhee-ah. ||16||
(similarly if your nature becomes humble like that plant), you would be accepted in God’s presence. ||16||
(ਜੇ ਤੂੰ ਇਹੋ ਜਿਹਾ ਸੁਭਾਉ ਬਣਾ ਲਏਂ) ਤਾਂ ਤੂੰ ਮਾਲਕ ਦੇ ਦਰ ਤੇ ਕਬੂਲ ਹੋਵੇਂਗਾ ॥੧੬॥

ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ ॥
fareedaa khaak na nindee-ai khaakoo jayd na ko-ay.
O’ Farid, the dust should not be belittled since nothing can equal the dust.
ਹੇ ਫਰੀਦ! ਮਿੱਟੀ ਨੂੰ ਮਾੜਾ ਨਹੀਂ ਆਖਣਾ ਚਾਹੀਦਾ, ਮਿੱਟੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ।

ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ ॥੧੭॥
jeevdi-aa pairaa talai mu-i-aa upar ho-ay. ||17||
During the lifetime, it is under a person’s feet but after death, it is above the person (similarly a humble person tolerates excesses from all others but spiritually is highest due to his control of mind). ||17||
ਜੀਊਂਦਿਆਂ (ਮਨੁੱਖ ਦੇ) ਪੈਰਾਂ ਹੇਠ ਹੁੰਦੀ ਹੈ, (ਪਰ ਮਨੁੱਖ ਦੇ) ਮਰਿਆਂ ਉਸ ਦੇ ਉੱਤੇ ਹੋ ਜਾਂਦੀ ਹੈ, (ਇਸੇ ਤਰ੍ਹਾਂ ‘ਗ਼ਰੀਬੀ-ਸੁਭਾਵ’ ਦੀ ਰੀਸ ਨਹੀਂ ਹੋ ਸਕਦੀ, ‘ਗ਼ਰੀਬੀ-ਸੁਭਾਵ’ ਵਾਲਾ ਬੰਦਾ ਜ਼ਿੰਦਗੀ ਵਿਚ ਭਾਵੇਂ ਸਭ ਦੀ ਵਧੀਕੀ ਸਹਾਰਦਾ ਹੈ, ਪਰ ਮਨ ਨੂੰ ਮਾਰਨ ਕਰਕੇ ਆਤਮਕ ਅਵਸਥਾ ਵਿਚ ਉਹ ਸਭ ਤੋਂ ਉੱਚਾ ਹੁੰਦਾ ਹੈ) ॥੧੭॥

ਫਰੀਦਾ ਜਾ ਲਬੁ ਤਾ ਨੇਹੁ ਕਿਆ ਲਬੁ ਤ ਕੂੜਾ ਨੇਹੁ ॥
fareedaa jaa lab taa nayhu ki-aa lab ta koorhaa nayhu.
O’ Farid, if there is greed (for some worldly reward) while remembering God, then it is not true love, because any love motivated by greed is false.
ਹੇ ਫਰੀਦ! ਜੇ (ਰੱਬ ਦੀ ਬੰਦਗੀ ਕਰਦਿਆਂ ਇਵਜ਼ਾਨੇ ਵਜੋਂ ਕੋਈ ਦੁਨੀਆ ਦਾ) ਲਾਲਚ ਹੈ, ਤਾਂ (ਰੱਬ ਨਾਲ) ਅਸਲ ਪਿਆਰ ਨਹੀਂ ਹੈ। (ਜਦ ਤਕ) ਲਾਲਚ ਹੈ, ਤਦ ਤਕ ਪਿਆਰ ਝੂਠਾ ਹੈ।

ਕਿਚਰੁ ਝਤਿ ਲਘਾਈਐ ਛਪਰਿ ਤੁਟੈ ਮੇਹੁ ॥੧੮॥
kichar jhat laghaa-ee-ai chhapar tutai mayhu. ||18||
Just as during rains one can pass only so much time under a broken thatched hut (similarly, when the worldly need is not met, the love for God will be broken). ||18||
ਟੁੱਟੇ ਹੋਏ ਛੱਪਰ ਉਤੇ ਮੀਂਹ ਪੈਂਦਿਆਂ ਕਦ ਤਾਂਈ ਸਮਾ ਨਿਕਲ ਸਕੇਗਾ? (ਜਦੋਂ ਦੁਨੀਆ ਵਾਲੀ ਗ਼ਰਜ਼ ਪੂਰੀ ਨਾ ਹੋਈ, ਪਿਆਰ ਟੁੱਟ ਜਾਏਗਾ) ॥੧੮॥

ਫਰੀਦਾ ਜੰਗਲੁ ਜੰਗਲੁ ਕਿਆ ਭਵਹਿ ਵਣਿ ਕੰਡਾ ਮੋੜੇਹਿ ॥
fareedaa jangal jangal ki-aa bhaveh van kandaa morhayhi.
O’ Farid, why are you wandering around all the forests and trampleting thorns?
ਹੇ ਫਰੀਦ! ਹਰੇਕ ਜੰਗਲ ਵਿਚ ਕੀਹ ਭਉਂਦਾ ਫਿਰਦਾ ਹੈਂ? ਜੰਗਲ ਵਿਚ ਕੰਡੇ ਕਿਉਂ ਲਤਾੜਦਾ ਫਿਰਦਾ ਹੈਂ?

ਵਸੀ ਰਬੁ ਹਿਆਲੀਐ ਜੰਗਲੁ ਕਿਆ ਢੂਢੇਹਿ ॥੧੯॥
vasee rab hi-aalee-ai jangal ki-aa dhoodhayhi. ||19||
God is abiding in your heart; what is the use of looking for Him in the forest? ||19||
ਰੱਬ (ਤਾਂ ਤੇਰੇ) ਹਿਰਦੇ ਵਿਚ ਵੱਸਦਾ ਹੈ, ਜੰਗਲ ਨੂੰ ਭਾਲਣ ਦਾ ਕੀ ਫ਼ਾਇਦਾ? ॥੧੯॥

ਫਰੀਦਾ ਇਨੀ ਨਿਕੀ ਜੰਘੀਐ ਥਲ ਡੂੰਗਰ ਭਵਿਓਮ੍ਹ੍ਹਿ ॥
fareedaa inee nikee janghee-ai thal doongar bhavi-omiH.
O’ Farid, (in my youth,) I could cross lands and mountains with these tiny legs,
ਹੇ ਫਰੀਦ! ਇਹਨਾਂ ਨਿੱਕੀਆਂ ਨਿੱਕੀਆਂ ਲੱਤਾਂ ਨਾਲ (ਜਵਾਨੀ ਵੇਲੇ) ਮੈਂ ਥਲ ਤੇ ਪਹਾੜ ਗਾਹ ਆਉਂਦਾ ਰਿਹਾ

ਅਜੁ ਫਰੀਦੈ ਕੂਜੜਾ ਸੈ ਕੋਹਾਂ ਥੀਓਮਿ ॥੨੦॥
aj fareedai koojrhaa sai kohaaN thee-om. ||20||
but today (in old age,) freed’s jug of water, seems at hundreds of miles (youth is the time to remember God, when body has the strength). ||20||
ਪਰ ਅੱਜ (ਬੁਢੇਪੇ ਵਿਚ) ਮੈਨੂੰ ਫਰੀਦ ਨੂੰ (ਇਹ ਰਤਾ ਪਰੇ ਪਿਆ) ਲੋਟਾ ਸੈ ਕੋਹਾਂ ਤੇ ਹੋ ਗਿਆ ਹੈ (ਸੋ, ਬੰਦਗੀ ਦਾ ਵੇਲਾ ਭੀ ਜੁਆਨੀ ਹੀ ਹੈ ਜਦੋਂ ਸਰੀਰ ਕੰਮ ਦੇ ਸਕਦਾ ਹੈ) ॥੨੦॥

ਫਰੀਦਾ ਰਾਤੀ ਵਡੀਆਂ ਧੁਖਿ ਧੁਖਿ ਉਠਨਿ ਪਾਸ ॥
fareedaa raatee vadee-aaN Dhukh Dhukh uthan paas.
O’ Farid, those who do not remember God, the night of their life seems long and they endure misery;
ਹੇ ਫਰੀਦ! (ਸਿਆਲ ਦੀਆਂ) ਲੰਮੀਆਂ ਰਾਤਾਂ ਵਿਚ (ਸਉਂ ਸਉਂ ਕੇ) ਪਾਸੇ ਧੁਖ ਉੱਠਦੇ ਹਨ (ਇਸੇ ਤਰ੍ਹਾਂ ਪਰਾਈ ਆਸ ਤੱਕਦਿਆਂ ਸਮਾ ਮੁੱਕਦਾ ਨਹੀਂ, ਪਰਾਏ ਦਰ ਤੇ ਬੈਠਿਆਂ ਅੱਕ ਜਾਈਦਾ ਹੈ)।

error: Content is protected !!