Guru Granth Sahib Translation Project

Guru granth sahib page-1377

Page 1377

ਮੁਕਤਿ ਪਦਾਰਥੁ ਪਾਈਐ ਠਾਕ ਨ ਅਵਘਟ ਘਾਟ ॥੨੩੧॥ mukat padaarath paa-ee-ai thaak na avghat ghaat. ||231|| and he attains liberation from the worldly entanglements, and nothing can stop him through this difficult journey of life. ||231|| ਅਤੇ ਉਸ ਦੀ ਦੁਨੀਆ ਤੋਂ ਖ਼ਲਾਸੀ ਹੋ ਜਾਂਦੀ ਹੈ, ਕੋਈ ਭੀ ਵਿਕਾਰ ਇਸ ਔਖੇ ਸਫ਼ਰ ਦੇ ਰਾਹ ਵਿਚ ਰੋਕ ਨਹੀਂ ਪਾਂਦਾ ॥੨੩੧॥
ਕਬੀਰ ਏਕ ਘੜੀ ਆਧੀ ਘਰੀ ਆਧੀ ਹੂੰ ਤੇ ਆਧ ॥ kabeer ayk gharhee aaDhee gharee aaDhee hooN tay aaDh. O’ Kabir, whether it is just half an hour, quarter of an hour, or even half of that, ਹੇ ਕਬੀਰ! ਚਾਹੇ ਇੱਕ ਘੜੀ, ਅੱਧੀ ਘੜੀ, ਘੜੀ ਦਾ ਚੌਥਾ ਹਿੱਸਾ,
ਭਗਤਨ ਸੇਤੀ ਗੋਸਟੇ ਜੋ ਕੀਨੇ ਸੋ ਲਾਭ ॥੨੩੨॥ bhagtan saytee gostay jo keenay so laabh. ||232|| whatever time one converses with the Guru’s followers, that is all beneficial towards spiritual life. ||232|| ਜਿਤਨਾ ਚਿਰ ਭੀ ਗੁਰਮੁਖਾਂ ਦੀ ਸੰਗਤ ਕੀਤੀ ਜਾਏ, ਇਸ ਤੋਂ (ਆਤਮਕ ਜੀਵਨ ਵਿਚ) ਨਫ਼ਾ ਹੀ ਨਫ਼ਾ ਹੈ ॥੨੩੨॥
ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥ kabeer bhaaNg maachhulee suraa paan jo jo paraanee khaaNhi. O’ Kabir, all those who consume marijuana, fish, and alcohol, ਹੇ ਕਬੀਰ! ਜੇ ਲੋਕ ਭੰਗ ਮੱਛੀ ਤੇ ਸ਼ਰਾਬ ਦਾ ਸੇਵਨ ਕਰਦੇ ਹਨ,
ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥੨੩੩॥ tirath barat naym kee-ay tay sabhai rasaatal jaaNhi. ||233|| their rituals like the pilgrimages, fasts and other deeds go in vain. ||233|| ਉਹਨਾਂ ਦੇ ਉਹ ਤੀਰਥ ਵਰਤ ਆਦਿਕ ਵਾਲੇ ਸਾਰੇ ਕਰਮ ਬਿਲਕੁਲ ਵਿਅਰਥ ਜਾਂਦੇ ਹਨ ॥੨੩੩॥
ਨੀਚੇ ਲੋਇਨ ਕਰਿ ਰਹਉ ਲੇ ਸਾਜਨ ਘਟ ਮਾਹਿ ॥ neechay lo-in kar raha-o lay saajan ghat maahi. O’ my friend, while enshrining the beloved God in my heart, I keep my eyes down (stay away from the vices ) like consuming marijuana and alcohol. ਹੇ ਮੇਰੀ ਸਤ-ਸੰਗਣ ਸਹੇਲੀਏ! ਪਿਆਰੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਸਾਂਭ ਕੇ (ਇਹਨਾਂ ‘ਭਾਂਗ ਮਾਛੁਲੀ ਸੁਰਾ’ ਆਦਿਕ ਵਿਕਾਰਾਂ ਵਲੋਂ) ਮੈਂ ਆਪਣੀਆਂ ਅੱਖਾਂ ਨੀਵੀਆਂ ਕਰੀ ਰੱਖਦੀ ਹਾਂ,
ਸਭ ਰਸ ਖੇਲਉ ਪੀਅ ਸਉ ਕਿਸੀ ਲਖਾਵਉ ਨਾਹਿ ॥੨੩੪॥ sabh ras khayla-o pee-a sa-o kisee lakhaava-o naahi. ||234|| I rejoice in all kinds of pleasures with my Master-God, but I don’t tell this to anybody. ||234|| ਮੈਂ ਪ੍ਰਭੂ-ਪਤੀ ਨਾਲ ਸਾਰੇ ਰੰਗ ਮਾਣਦੀ ਹਾਂ; ਪਰ ਮੈਂ ਇਹ ਕਿਸੇ ਨੂੰ ਨਹੀਂ ਦੱਸਦੀ ॥੨੩੪॥
ਆਠ ਜਾਮ ਚਉਸਠਿ ਘਰੀ ਤੁਅ ਨਿਰਖਤ ਰਹੈ ਜੀਉ ॥ aath jaam cha-usath gharee tu-a nirkhat rahai jee-o. O’ friend, I say to my Master-God! O’ my Beloved, for twenty-four hours a day, every moment, I continue to visualize You in my mind. (ਹੇ ਸਖੀ! ਮੈਂ ਸਿਰਫ਼ ਪ੍ਰਭੂ-ਪਤੀ ਨੂੰ ਹੀ ਆਖਦੀ ਹਾਂ ਕਿ ਹੇ ਪਤੀ!) ਅੱਠੇ ਪਹਿਰ ਹਰ ਘੜੀ ਮੇਰੀ ਜਿੰਦ ਤੈਨੂੰ ਹੀ ਤੱਕਦੀ ਰਹਿੰਦੀ ਹੈ।
ਨੀਚੇ ਲੋਇਨ ਕਿਉ ਕਰਉ ਸਭ ਘਟ ਦੇਖਉ ਪੀਉ ॥੨੩੫॥ neechay lo-in ki-o kara-o sabh ghat daykh-a-u pee-o. ||235|| Why should I lower my eyes before anyone, when I see my Master-God in all hearts? ||235|| ਮੈਂ ਕਿਸੇ ਜੀਵ ਵਲੋਂ ਨੀਵੀਆਂ ਅੱਖਾਂ ਕਿਉਂ ਕਰਾਂ? ਮੈਂ ਸਭ ਸਰੀਰਾਂ ਵਿਚ ਪ੍ਰਭੂ-ਪਤੀ ਨੂੰ ਹੀ ਵੇਖਦੀ ਹਾਂ ॥੨੩੫॥
ਸੁਨੁ ਸਖੀ ਪੀਅ ਮਹਿ ਜੀਉ ਬਸੈ ਜੀਅ ਮਹਿ ਬਸੈ ਕਿ ਪੀਉ ॥ sun sakhee pee-a meh jee-o basai jee-a meh basai ke pee-o. Listen O’ my friend, now I don’t know whether my mind dwells in my Beloved God or my Beloved God dwells in my mind, ਹੇ ਸਹੇਲੀਏ! ਮੈਨੂੰ ਹੁਣ ਇਹ ਪਤਾ ਨਹੀਂ ਲੱਗਦਾ ਕਿ ਮੇਰੀ ਜਿੰਦ ਪ੍ਰਭੂ-ਪਤੀ ਵਿਚ ਵੱਸ ਰਹੀ ਹੈ ਜਾਂ ਜਿੰਦ ਵਿਚ ਪਿਆਰਾ ਆ ਵੱਸਿਆ ਹੈ।
ਜੀਉ ਪੀਉ ਬੂਝਉ ਨਹੀ ਘਟ ਮਹਿ ਜੀਉ ਕਿ ਪੀਉ ॥੨੩੬॥ jee-o pee-o boojha-o nahee ghat meh jee-o ke pee-o. ||236|| I cannot differentiate between the Master-God and my soul; I can’t comprehend whether it is my soul or my Master-God in my heart. ||236|| ਹੁਣ ਮੈਨੂੰ ਆਪਣੀ ਆਤਮਾ ਅਤੇ ਆਪਣੇ ਪ੍ਰੀਤਮ ਅੰਦਰ ਕੋਈ ਫਰਕ ਅਨੁਭਵ ਨਹੀਂ ਹੁੰਦਾ, ਮੈ ਹੁਣ ਇਹ ਸਮਝ ਹੀ ਨਹੀਂ ਸਕਦੀ ਕਿ ਮੇਰੇ ਅੰਦਰ ਮੇਰੀ ਜਿੰਦ ਹੈ ਜਾਂ ਮੇਰਾ ਪਿਆਰਾ ਪ੍ਰਭੂ-ਪਤੀ ॥੨੩੬॥
ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ ॥ kabeer baaman guroo hai jagat kaa bhagtan kaa gur naahi. O’ Kabir, a Brahmin is considered a guru of the worldly peoples, but he is not the Guru of God’s devotees, ਹੇ ਕਬੀਰ! ਬ੍ਰਾਹਮਣ ਸਿਰਫ਼ ਦੁਨੀਆਦਾਰਾਂ ਦਾ ਹੀ ਗੁਰੂ ਅਖਵਾ ਸਕਦਾ ਹੈ,ਪ੍ਰੰਤੂ ਉਹ ਪ੍ਰਭੂ ਦੇ ਭਗਤਾਂ ਦਾ ਗੁਰੂ ਨਹੀਂ।
ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ ॥੨੩੭॥ arajh urajh kai pach moo-aa chaara-o baydahu maahi. ||237|| because he has deteriorated spiritually by remaining involved and entangled in the ritual perplexities of the four Vedas. ||237|| ਕਿਉਂਕਿ ਇਹ ਤਾਂ ਆਪ ਹੀ ਚਹੁੰਆਂ ਵੇਦਾਂ ਦੇ ਜੱਗ ਆਦਿਕ ਕਰਮ-ਕਾਂਡ ਦੀਆਂ ਉਲਝਣਾਂ ਨੂੰ ਸੋਚ ਸੋਚ ਕੇ ਇਹਨਾਂ ਵਿਚ ਹੀ ਖਪ ਖਪ ਕੇ ਆਤਮਕ ਮੌਤ ਮਰ ਚੁੱਕਾ ਹੈ|॥੨੩੭॥
ਹਰਿ ਹੈ ਖਾਂਡੁ ਰੇਤੁ ਮਹਿ ਬਿਖਰੀ ਹਾਥੀ ਚੁਨੀ ਨ ਜਾਇ ॥ har hai khaaNd rayt meh bikhree haathee chunee na jaa-ay. God’s Name is like sugar scattered in sand, and an elephant cannot pick it out. ਪਰਮਾਤਮਾ ਦਾ ਨਾਮ, ਮਾਨੋ, ਖੰਡ ਹੈ ਜੋ ਰੇਤ ਵਿਚ ਖਿੱਲਰੀ ਹੋਈ ਹੈ, ਹਾਥੀ ਪਾਸੋਂ ਇਹ ਖੰਡ ਰੇਤ ਵਿਚੋਂ ਚੁਣੀ ਨਹੀਂ ਜਾ ਸਕਦੀ।
ਕਹਿ ਕਬੀਰ ਗੁਰਿ ਭਲੀ ਬੁਝਾਈ ਕੀਟੀ ਹੋਇ ਕੈ ਖਾਇ ॥੨੩੮॥ kahi kabeer gur bhalee bujhaa-ee keetee ho-ay kai khaa-ay. ||238|| Kabir says that the Guru has made me understand this very well that one can eat it (remembers God’s Name) only by becoming humble like an ant. ||238|| ਕਬੀਰ ਆਖਦਾ ਹੈ ਕਿ ਪੂਰੇ ਸਤਿਗੁਰੂ ਨੇ ਹੀ ਇਹ ਭਲੀ ਮੱਤ ਦਿੱਤੀ ਹੈ ਕਿ ਮਨੁੱਖ ਕੀੜੀ ਬਣ ਕੇ ਇਹ ਖੰਡ ਖਾ ਸਕਦਾ ਹੈ ॥੨੩੮॥
ਕਬੀਰ ਜਉ ਤੁਹਿ ਸਾਧ ਪਿਰੰਮ ਕੀ ਸੀਸੁ ਕਾਟਿ ਕਰਿ ਗੋਇ ॥ kabeer ja-o tuhi saaDh piramm kee sees kaat kar go-ay. O’ Kabir, if you have a real craving to play the game of divine love, then be very humble as if you chop off your head and make it into a football; ਹੇ ਕਬੀਰ! ਜੇ ਤੈਨੂੰ ਪ੍ਰਭੂ-ਪਿਆਰ ਦੀ ਖੇਡ ਖੇਡਣ ਦੀ ਤਾਂਘ ਹੈ, ਤਾਂ ਆਪਣਾ ਸਿਰ ਕੱਟ ਕੇ ਗੇਂਦ ਬਣਾ ਲੈ ਇਸ ਤਰ੍ਹਾਂ ਅਹੰਕਾਰ ਦੂਰ ਕਰ;
ਖੇਲਤ ਖੇਲਤ ਹਾਲ ਕਰਿ ਜੋ ਕਿਛੁ ਹੋਇ ਤ ਹੋਇ ॥੨੩੯॥ khaylat khaylat haal kar jo kichh ho-ay ta ho-ay. ||239|| then get so absorbed in the game of remembering God that whatever happens, let it happen. ||239|| ਇਹ ਖੇਡ ਖੇਡਦਾ ਖੇਡਦਾ ਇਤਨਾ ਮਸਤ ਹੋ ਜਾ ਅਤੇ ਤਦ ਜਿਹੜਾ ਕੁਝ ਹੁੰਦਾ ਹੈ, ਉਸ ਨੂੰ ਹੋਣ ਦੇ) ॥੨੩੯॥
ਕਬੀਰ ਜਉ ਤੁਹਿ ਸਾਧ ਪਿਰੰਮ ਕੀ ਪਾਕੇ ਸੇਤੀ ਖੇਲੁ ॥ kabeer ja-o tuhi saaDh piramm kee paakay saytee khayl. O’ Kabir, if you have a craving to play the game of divine love, then play it by following the perfect Guru’s teachings; ਹੇ ਕਬੀਰ! ਜੇ ਤੈਨੂੰ ਪ੍ਰਭੂ-ਪਿਆਰ ਦੀ ਇਹ ਖੇਡ ਖੇਡਣ ਦੀ ਸਿੱਕ ਹੈ ਤਾਂ ਪੂਰੇ ਸਤਿਗੁਰੂ ਦੀ ਸਰਨ ਪੈ ਕੇ ਖੇਡ;
ਕਾਚੀ ਸਰਸਉਂ ਪੇਲਿ ਕੈ ਨਾ ਖਲਿ ਭਈ ਨ ਤੇਲੁ ॥੨੪੦॥ kaachee sarsa-uN payl kai naa khal bha-ee na tayl. ||240|| because, neither oil, nor mustard cake is obtained by pressing the raw mustard seeds in an oil mill, similarly nothing is gained from the imperfect Guru. ||240|| ਕੱਚੀ ਸਰਹੋਂ ਪੀੜਿਆਂ ਨਾਹ ਤੇਲ ਨਿਕਲਦਾ ਹੈ ਤੇ ਨਾਹ ਹੀ ਖਲ ਬਣਦੀ ਹੈ (ਇਹੀ ਹਾਲ ਕੱਚੇ ਗੁਰੂਆਂ ਦਾ ਹੈ) ॥੨੪੦॥
ਢੂੰਢਤ ਡੋਲਹਿ ਅੰਧ ਗਤਿ ਅਰੁ ਚੀਨਤ ਨਾਹੀ ਸੰਤ ॥ dhooNdhat doleh anDh gat ar cheenat naahee sant. Those who are searching for God but cannot recognize the true saints, they keep stumbling like blind persons. ਜੋ ਮਨੁੱਖ (ਪ੍ਰਭੂ ਦੀ) ਭਾਲ ਤਾਂ ਕਰਦੇ ਹਨ, ਪਰ ਭਗਤ ਜਨਾਂ ਨੂੰ ਪਛਾਣ ਨਹੀਂ ਸਕਦੇ ਉਹ ਅੰਨ੍ਹਿਆਂ ਵਾਂਗ ਹੀ ਟਟੌਲੇ ਮਾਰਦੇ ਹਨ।
ਕਹਿ ਨਾਮਾ ਕਿਉ ਪਾਈਐ ਬਿਨੁ ਭਗਤਹੁ ਭਗਵੰਤੁ ॥੨੪੧॥ kahi naamaa ki-o paa-ee-ai bin bhagtahu bhagvant. ||241|| Devotee Namdev says, no one can realize God without the company of the true devotees. ||241|| ਨਾਮਦੇਵ ਆਖਦਾ ਹੈ ਕਿ ਭਗਤੀ ਕਰਨ ਵਾਲੇ ਬੰਦਿਆਂ (ਦੀ ਸੰਗਤ) ਤੋਂ ਬਿਨਾ ਭਗਵਾਨ ਨਹੀਂ ਮਿਲ ਸਕਦਾ ॥੨੪੧॥
ਹਰਿ ਸੋ ਹੀਰਾ ਛਾਡਿ ਕੈ ਕਰਹਿ ਆਨ ਕੀ ਆਸ ॥ har so heeraa chhaad kai karahi aan kee aas. Those who forsake God’s precious Name and put their hopes on other, ਜੋ ਮਨੁੱਖ ਪਰਮਾਤਮਾ ਦਾ ਨਾਮ-ਹੀਰਾ ਛੱਡ ਕੇ ਹੋਰ ਹੋਰ ਥਾਂ ਤੋਂ ਸੁਖਾਂ ਦੀ ਆਸ ਰੱਖਦੇ ਹਨ,
ਤੇ ਨਰ ਦੋਜਕ ਜਾਹਿਗੇ ਸਤਿ ਭਾਖੈ ਰਵਿਦਾਸ ॥੨੪੨॥ tay nar dojak jaahigay sat bhaakhai ravidaas. ||242|| they endure misery, like going to hell; devotee Ravidas says this truth. ||242|| ਉਹ ਲੋਕ ਸਦਾ ਦੁੱਖ ਹੀ ਸਹਾਰਦੇ ਹਨ-ਇਹ ਸੱਚੀ ਗੱਲ ਰਵਿਦਾਸ ਦੱਸਦਾ ਹੈ ॥੨੪੨॥
ਕਬੀਰ ਜਉ ਗ੍ਰਿਹੁ ਕਰਹਿ ਤ ਧਰਮੁ ਕਰੁ ਨਾਹੀ ਤ ਕਰੁ ਬੈਰਾਗੁ ॥ kabeer ja-o garihu karahi ta Dharam kar naahee ta kar bairaag. O’ Kabir, if you are embracing domestic life, then practice righteousness while doing worldly chores, otherwise become a renouncer. ਹੇ ਕਬੀਰ! ਜੇ ਤੂੰ ਘਰ-ਬਾਰੀ ਬਣਦਾ ਹੈਂ ਤਾਂ ਘਰ-ਬਾਰੀ ਵਾਲਾ ਫ਼ਰਜ਼ ਭੀ ਨਿਬਾਹ, ਪ੍ਰਭੂ ਦਾ ਸਿਮਰਨ ਕਰ, ਨਹੀਂ ਤਾਂ ਤਿਆਗੀ ਬਣ l
ਬੈਰਾਗੀ ਬੰਧਨੁ ਕਰੈ ਤਾ ਕੋ ਬਡੋ ਅਭਾਗੁ ॥੨੪੩॥ bairaagee banDhan karai taa ko bado abhaag. ||243|| But if a renouncer entangles himself in bonds of worldly attachments, then it is his big misfortune. ||243|| ਤਿਆਗੀ ਬਣ ਕੇ ਜੋ ਮਨੁੱਖ ਫਿਰ ਭੀ ਨਾਲ ਨਾਲ ਮਾਇਆ ਦਾ ਜੰਜਾਲ ਸਹੇੜਦਾ ਹੈ ਉਸ ਦੀ ਬੜੀ ਬਦ-ਕਿਸਮਤੀ ਸਮਝੋ| ॥੨੪੩॥
ਸਲੋਕ ਸੇਖ ਫਰੀਦ ਕੇ salok saykh fareed kay Saloks of Shaykh Fareed Jee: ਸ਼ੇਖ ਫਰੀਦ ਜੀ ਦੇ ਸਲੋਕ।
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ ॥ jit dihaarhai Dhan varee saahay la-ay likhaa-ay. The day on which one is to be married (depart from this world), has already been written (time of a person’s death is fixed before he comes into this world). ਜਿਸ ਦਿਨ (ਜੀਵ-) ਇਸਤ੍ਰੀ ਵਿਆਹੀ ਜਾਇਗੀ, ਉਹ ਸਮਾ (ਪਹਿਲਾਂ ਹੀ) ਲਿਖਿਆ ਗਿਆ ਹੈ (ਭਾਵ, ਜੀਵ ਦੇ ਜਗਤ ਵਿਚ ਆਉਣ ਤੋਂ ਪਹਿਲਾਂ ਹੀ ਇਸ ਦੀ ਮੌਤ ਦਾ ਸਮਾ ਮਿਥਿਆ ਜਾਂਦਾ ਹੈ),
ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ ॥ malak je kannee suneedaa muhu daykhaalay aa-ay. The angel of death of whom one had only heard before, makes his appearance on that particular day. ਮੌਤ ਦਾ ਫ਼ਰਿਸਤਾ ਜੋ ਕੰਨਾਂ ਨਾਲ ਸੁਣਿਆ ਹੀ ਹੋਇਆ ਸੀ, ਆ ਕੇ ਮੂੰਹ ਵਿਖਾਂਦਾ ਹੈ।
ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ ॥ jind nimaanee kadhee-ai hadaa koo karhkaa-ay. Then giving utmost pain to the body, as if breaking the bones, he pulls out the helpless soul out of it. ਹੱਡਾਂ ਨੂੰ ਭੰਨ ਭੰਨ ਕੇ (ਭਾਵ, ਸਰੀਰ ਨੂੰ ਰੋਗ ਆਦਿਕ ਨਾਲ ਨਿਤਾਣਾ ਕਰ ਕੇ) ਵਿਚਾਰੀ ਜਿੰਦ (ਇਸ ਵਿਚੋਂ) ਕੱਢ ਲਈ ਜਾਂਦੀ ਹੈ।
ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ ॥ saahay likhay na chalnee jindoo kooN samjhaa-ay. O’ brother, make your mind understand that the preordained time of death cannot be deferred. ਹੇ ਭਾਈ, ਜਿੰਦ ਨੂੰ (ਇਹ ਗੱਲ) ਸਮਝਾ ਕਿ (ਮੌਤ ਦਾ) ਇਹ ਮਿਥਿਆ ਹੋਇਆ ਸਮਾ ਟਲ ਨਹੀਂ ਸਕਦਾ।
ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ ॥ jind vahutee maran var lai jaasee parnaa-ay. The soul is like the bride, and the angel of death is the groom who will marry her and take her away for sure, ਜਿੰਦ, ਮਾਨੋ, ਵਹੁਟੀ ਹੈ, ਮੌਤ (ਦਾ ਫ਼ਰਿਸਤਾ ਇਸ ਦਾ) ਲਾੜਾ ਹੈ (ਜਿੰਦ ਨੂੰ) ਵਿਆਹ ਕੇ ਜ਼ਰੂਰ ਲੈ ਜਾਇਗਾ,
ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ ॥ aapan hathee jol kai kai gal lagai Dhaa-ay. -after sending the soul away, whom the body would embrace? ਇਹ (ਕਾਂਇਆਂ ਜਿੰਦ ਨੂੰ) ਆਪਣੀ ਹੱਥੀਂ ਤੋਰ ਕੇ ਕਿਸ ਦੇ ਗਲ ਲੱਗੇਗੀ?
ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ ॥ vaalahu nikee puraslaat kannee na sunee aa-ay. O’ mortal, haven’t you heard with your ears about the Bridge Sirat (over the fire of hell), which is narrower than a hair? ਹੇ ਭਾਈ! ਤੂੰ ਕਦੇ ‘ਪੁਲ ਸਿਰਾਤ’ ਦਾ ਨਾਮ ਨਹੀਂ ਸੁਣਿਆ ਜੋ ਵਾਲ ਤੋਂ ਭੀ ਬਰੀਕ ਹੈ?
ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ ॥੧॥ fareedaa kirhee pavaNdee-ee kharhaa na aap muhaa-ay. ||1|| O’ Farid, the call of death is already being made, therefore, don’t just keep standing and ignoring it and let yourself be robbed of your virtues. ||1|| ਹੇ ਫਰੀਦ! ਕੰਨੀਂ ਵਾਜਾਂ ਪੈ ਰਹੀਆਂ ਨੇ, ਤੂੰ ਖੜਾ ਹੋਇਆ ਭਾਵ ਅਣਸੁਣੀਆਂ ਕਰਕੇ ਆਪਣੇ ਆਪ ਨੂੰ ਲੁਟਾਈ ਨਾ ਜਾਹ| ॥੧॥
ਫਰੀਦਾ ਦਰ ਦਰਵੇਸੀ ਗਾਖੜੀ ਚਲਾਂ ਦੁਨੀਆਂ ਭਤਿ ॥ fareedaa dar darvaysee gaakh-rhee chalaaN dunee-aaN bhat. O’ Farid, it is very difficult to be a dervesh (saint) in God’s presence, while I am still living like other people of the world, ਹੇ ਫਰੀਦ! (ਪਰਮਾਤਮਾ ਦੇ) ਦਰ ਦੀ ਫ਼ਕੀਰੀ ਔਖੀ (ਕਾਰ) ਹੈ, ਤੇ ਮੈਂ ਦੁਨੀਆਦਾਰਾਂ ਵਾਂਗ ਹੀ ਤੁਰ ਰਿਹਾ ਹਾਂ,


© 2017 SGGS ONLINE
error: Content is protected !!
Scroll to Top