Guru Granth Sahib Translation Project

Guru granth sahib page-1379

Page 1379

ਧਿਗੁ ਤਿਨ੍ਹ੍ਹਾ ਦਾ ਜੀਵਿਆ ਜਿਨਾ ਵਿਡਾਣੀ ਆਸ ॥੨੧॥ Dhig tinHaa daa jeevi-aa jinaa vidaanee aas. ||21|| accursed is the life of those who have their hopes in others, therefore one should pin hopes only on God. ||21|| ਜੋ ਲੋਕ ਦੂਜਿਆਂ ਦੀ ਆਸ ਤੱਕਦੇ ਹਨ ਉਹਨਾਂ ਦੇ ਜੀਉਣ ਨੂੰ ਫਿਟਕਾਰ ਹੈ, (ਆਸ ਇਕ ਰੱਬ ਦੀ ਰੱਖਣੀ ਚਾਹੀਦੀ ਹੈ) ॥੨੧॥
ਫਰੀਦਾ ਜੇ ਮੈ ਹੋਦਾ ਵਾਰਿਆ ਮਿਤਾ ਆਇੜਿਆਂ ॥ fareedaa jay mai hodaa vaari-aa mitaa aa-irhi-aaN. O’ Farid, if I hold back anything I have from a friend who has come to me, (for help), ਹੇ ਫਰੀਦ! ਜੇ ਮੈਂ ਆਏ ਸੱਜਣਾਂ ਤੋਂ ਕਦੇ ਕੁਝ ਲੁਕਾ ਰੱਖਾਂ,
ਹੇੜਾ ਜਲੈ ਮਜੀਠ ਜਿਉ ਉਪਰਿ ਅੰਗਾਰਾ ॥੨੨॥ hayrhaa jalai majeeth ji-o upar angaaraa. ||22|| then my body suffers in pain, as if my flesh is burning like madder on coal. ||22|| ਤਾਂ ਮੇਰਾ ਸਰੀਰ (ਇਉਂ) ਸੜਦਾ ਹੈ ਜਿਵੇਂ ਬਲਦੇ ਕੋਲਿਆਂ ਉੱਤੇ ਮਜੀਠ| ॥੨੨॥
ਫਰੀਦਾ ਲੋੜੈ ਦਾਖ ਬਿਜਉਰੀਆਂ ਕਿਕਰਿ ਬੀਜੈ ਜਟੁ ॥ fareedaa lorhai daakh bij-uree-aaN kikar beejai jat. One who doesn’t remember God but expects to have a satisfying life, is like that farmer who plants a thorny acacia tree, but hopes to reap high quality grapes; ਹੇ ਫਰੀਦ! (ਬੰਦਗੀ ਤੋਂ ਬਿਨਾ ਸੁਖੀ ਜੀਵਨ ਦੀ ਆਸ ਰੱਖਣ ਵਾਲਾ ਮਨੁੱਖ ਉਸ ਜੱਟ ਵਾਂਗ ਹੈ) ਜੋ ਜੱਟ ਕਿਕਰੀਆਂ ਬੀਜਦਾ ਹੈ ਪਰ (ਉਹਨਾਂ ਕਿਕਰੀਆਂ ਤੋਂ) ਬਿਜੌਰ ਦੇ ਇਲਾਕੇ ਦਾ ਛੋਟਾ ਅੰਗੂਰ (ਖਾਣਾ) ਚਾਹੁੰਦਾ ਹੈ;
ਹੰਢੈ ਉਂਨ ਕਤਾਇਦਾ ਪੈਧਾ ਲੋੜੈ ਪਟੁ ॥੨੩॥ handhai unn kataa-idaa paiDhaa lorhai pat. ||23|| it is foolish to expect to be treated nicely in spite of our harsh behavior, it is like getting the wool spun and hoping to wear silken robes. ||23|| (ਸਾਰੀ ਉਮਰ) ਉੱਨ ਕਤਾਂਦਾ ਫਿਰਦਾ ਹੈ, ਪਰ ਰੇਸ਼ਮ ਪਹਿਨਣਾ ਚਾਹੁੰਦਾ ਹੈ ॥੨੩॥
ਫਰੀਦਾ ਗਲੀਏ ਚਿਕੜੁ ਦੂਰਿ ਘਰੁ ਨਾਲਿ ਪਿਆਰੇ ਨੇਹੁ ॥ fareedaa galee-ay chikarh door ghar naal pi-aaray nayhu. O’ Farid, due to rain, the street is muddy and my beloved’s house is far, but I am in love with my beloved (there are many obstacles in the path to realize God); ਹੇ ਫਰੀਦ! (ਵਰਖਾ ਦੇ ਕਾਰਨ) ਗਲੀ ਵਿਚ ਚਿੱਕੜ ਹੈ, (ਇਥੋਂ ਪਿਆਰੇ ਦਾ) ਘਰ ਦੂਰ ਹੈ (ਪਰ) ਪਿਆਰੇ ਨਾਲ (ਮੇਰਾ) ਪਿਆਰ (ਬਹੁਤ) ਹੈ;
ਚਲਾ ਤ ਭਿਜੈ ਕੰਬਲੀ ਰਹਾਂ ਤ ਤੁਟੈ ਨੇਹੁ ॥੨੪॥ chalaa ta bhijai kamblee rahaaN ta tutai nayhu. ||24|| If I walk towards His house, my blanket gets soaked, but if I stay back and don’t go, I fail in my love for Him, (if one abandons his pursuit t hen one fails in his love for God). ||24|| ਜੇ ਮੈਂ (ਪਿਆਰੇ ਨੂੰ ਮਿਲਣ) ਜਾਵਾਂ ਤਾਂ ਮੇਰੀ ਕੰਬਲੀ ਭਿੱਜਦੀ ਹੈ, ਜੇ ਨਾਹ ਜਾਵਾਂ ਤਾਂ ਮੇਰਾ ਪਿਆਰ ਟੁੱਟਦਾ ਹੈ ॥੨੪॥
ਭਿਜਉ ਸਿਜਉ ਕੰਬਲੀ ਅਲਹ ਵਰਸਉ ਮੇਹੁ ॥ bhija-o sija-o kamblee alah varsa-o mayhu. Even if the rain sent from God keeps falling, and my blanket gets soaking wet, (ਮੇਰੀ) ਕੰਬਲੀ ਬੇਸ਼ੱਕ ਚੰਗੀ ਤਰ੍ਹਾਂ ਭਿੱਜ ਜਾਏ, ਰੱਬ ਕਰੇ ਮੀਂਹ (ਭੀ) ਬੇਸ਼ੱਕ ਵਰ੍ਹਦਾ ਰਹੇ
ਜਾਇ ਮਿਲਾ ਤਿਨਾ ਸਜਣਾ ਤੁਟਉ ਨਾਹੀ ਨੇਹੁ ॥੨੫॥ jaa-ay milaa tinaa sajnaa tuta-o naahee nayhu. ||25|| I would still go and meet my beloved, (in spite of all these difficulties, I will proceed to realize God) so that I may not fail in my love for God. ||25|| ਮੈਂ ਉਨ੍ਹਾਂ ਸੱਜਣਾਂ ਨੂੰ ਜ਼ਰੂਰ ਮਿਲਾਂਗਾ, (ਤਾਕਿ ਕਿਤੇ) ਮੇਰਾ ਪਿਆਰ ਨ ਟੁੱਟ ਜਾਏ ॥੨੫॥
ਫਰੀਦਾ ਮੈ ਭੋਲਾਵਾ ਪਗ ਦਾ ਮਤੁ ਮੈਲੀ ਹੋਇ ਜਾਇ ॥ fareedaa mai bholaavaa pag daa mat mailee ho-ay jaa-ay. O’ Farid, I am always concerned about my turban lest it may get dirty with dust, ਹੇ ਫਰੀਦ! ਮੈਨੂੰ (ਆਪਣੀ) ਪੱਗ ਦਾ ਫ਼ਿਕਰ (ਰਹਿੰਦਾ) ਹੈ (ਕਿ ਮਿੱਟੀ ਨਾਲ ਮੇਰੀ ਪੱਗ) ਕਿਤੇ ਮੈਲੀ ਨਾ ਹੋ ਜਾਏ,
ਗਹਿਲਾ ਰੂਹੁ ਨ ਜਾਣਈ ਸਿਰੁ ਭੀ ਮਿਟੀ ਖਾਇ ॥੨੬॥ gahilaa roohu na jaan-ee sir bhee mitee khaa-ay. ||26|| but my ignorant mind doesn’t understand that after death, the dust consumes even the head. ||26|| ਪਰ ਕਮਲੀ ਜਿੰਦ ਇਹ ਨਹੀਂ ਜਾਣਦੀ ਕਿ ਅੰਤ ਵਿਚ ਮਿੱਟੀ ਸਿਰ ਨੂੰ ਭੀ ਖਾ ਜਾਂਦੀ ਹੈ ॥੨੬॥
ਫਰੀਦਾ ਸਕਰ ਖੰਡੁ ਨਿਵਾਤ ਗੁੜੁ ਮਾਖਿਓ‍ੁ ਮਾਂਝਾ ਦੁਧੁ ॥ fareedaa sakar khand nivaat gurh maakhi-o maaNjhaa duDh. O’ Farid, brown sugar, refined sugar, rock candy, molasses, honey, and buffalo’s milk, ਹੇ ਫਰੀਦ! ਸ਼ੱਕਰ, ਖੰਡ, ਮਿਸਰੀ, ਗੁੜ, ਸ਼ਹਿਦ ਅਤੇ ਮਾਝਾ ਦੁੱਧ,
ਸਭੇ ਵਸਤੂ ਮਿਠੀਆਂ ਰਬ ਨ ਪੁਜਨਿ ਤੁਧੁ ॥੨੭॥ sabhay vastoo mithee-aaN rab na pujan tuDh. ||27|| all these things are sweet, but O’ God, none of these can equal the sweetness of Your Name. ||27|| ਇਹ ਸਾਰੀਆਂ ਚੀਜ਼ਾਂ ਮਿੱਠੀਆਂ ਹਨ। ਪਰ, ਹੇ ਰੱਬ! (ਮਿਠਾਸ ਵਿਚ ਇਹ ਚੀਜ਼ਾਂ) ਤੇਰੇ (ਨਾਮ ਦੀ ਮਿਠਾਸ) ਤਕ ਨਹੀਂ ਅੱਪੜ ਸਕਦੀਆਂ ॥੨੭॥
ਫਰੀਦਾ ਰੋਟੀ ਮੇਰੀ ਕਾਠ ਕੀ ਲਾਵਣੁ ਮੇਰੀ ਭੁਖ ॥ fareedaa rotee mayree kaath kee laavan mayree bhukh. O’ Farid, simple bread earned by honest means is my food and my hunger itself is like the cooked vegetables that accompany it. ਹੇ ਫਰੀਦ! (ਆਪਣੇ ਹੱਥਾਂ ਦੀ ਕਮਾਈ ਹੋਈ) ਮੇਰੀ ਰੁੱਖੀ-ਮਿੱਸੀ (ਭਾਵ, ਸਾਦਾ) ਰੋਟੀ ਹੈ, ਮੇਰੀ ਭੁੱਖ ਹੀ (ਇਸ ਰੋਟੀ ਦੇ ਨਾਲ) ਸਲੂਣਾ ਹੈ।
ਜਿਨਾ ਖਾਧੀ ਚੋਪੜੀ ਘਣੇ ਸਹਨਿਗੇ ਦੁਖ ॥੨੮॥ jinaa khaaDhee choprhee ghanay sehnigay dukh. ||28|| Abandoning God those who eat dainty dishes, suffer immensely (It is better to consume simple food earned honestly while remembering God). ||28|| ਜੋ ਲੋਕ ਚੰਗੀ-ਚੋਖੀ ਖਾਂਦੇ ਹਨ, ਉਹ ਬੜੇ ਕਸ਼ਟ ਸਹਿੰਦੇ ਹਨ (ਭਾਵ, ਆਪਣੀ ਕਮਾਈ ਦੀ ਸਾਦਾ ਰੋਟੀ ਚੰਗੀ ਹੈ, ਚਸਕੇ ਮਨੁੱਖ ਨੂੰ ਖ਼ੁਆਰ ਕਰਦੇ ਹਨ) ॥੨੮॥
ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥ rukhee sukhee khaa-ay kai thandhaa paanee pee-o. O’ Farid, eating the coarse dry bread and drink cold water and remain content, ਹੇ ਫਰੀਦ! (ਆਪਣੀ ਕਮਾਈ ਦੀ) ਰੁੱਖੀ-ਸੁੱਖੀ ਹੀ ਖਾ ਕੇ ਠੰਢਾ ਪਾਣੀ ਪੀ ਲੈ;
ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥੨੯॥ fareedaa daykh paraa-ee choprhee naa tarsaa-ay jee-o. ||29|| and don’t let your mind crave when you see others eating tasty buttered bread. ||29|| ਪਰ ਪਰਾਈ ਸੁਆਦਲੀ ਰੋਟੀ ਵੇਖ ਕੇ ਆਪਣਾ ਮਨ ਨਾਹ ਤਰਸਾਈਂ ॥੨੯॥
ਅਜੁ ਨ ਸੁਤੀ ਕੰਤ ਸਿਉ ਅੰਗੁ ਮੁੜੇ ਮੁੜਿ ਜਾਇ aj na sutee kant si-o ang murhay murh jaa-ay. Only today I could not imbue myself with the love of my Master-God, and now it feels as if my entire body is aching. ਮੈਂ ਤਾਂ ਕੇਵਲ ਅੱਜ ਹੀ ਪਿਆਰੇ ਪਤੀ-ਪਰਮਾਤਮਾ ਵਿਚ ਲੀਨ ਨਹੀਂ ਹੋਈ, ਤੇ ਹੁਣ ਇਉਂ ਹੈ ਜਿਵੇਂ ਮੇਰਾ ਸਰੀਰ ਟੁੱਟ ਰਿਹਾ ਹੈ।
ਜਾਇ ਪੁਛਹੁ ਡੋਹਾਗਣੀ ਤੁਮ ਕਿਉ ਰੈਣਿ ਵਿਹਾਇ ॥੩੦॥ jaa-ay puchhahu dohaaganee tum ki-o rain vihaa-ay. ||30|| Check with those unfortunate ones who are separated from the Master-God, how the night of their life is passing? ||30|| ਜਾ ਕੇ ਛੁੱਟੜਾਂ (ਮੰਦ-ਭਾਗਣਾਂ) ਨੂੰ ਪੁੱਛੋ ਕਿ ਤੁਹਾਡੀ (ਸਦਾ ਹੀ) ਰਾਤ ਕਿਵੇਂ ਬੀਤਦੀ ਹੈ ॥੩੦॥
ਸਾਹੁਰੈ ਢੋਈ ਨਾ ਲਹੈ ਪੇਈਐ ਨਾਹੀ ਥਾਉ ॥ saahurai dho-ee naa lahai pay-ee-ai naahee thaa-o. That human being finds no support either in his in-laws house (hereafter) or in his parent’s home (here in this world), ਉਸ ਮਨੁਖ ਨੂੰ ਨਾਹ ਸਹੁਰੇ ਘਰ ਤੇ ਨਾਹ ਹੀ ਪੇਕੇ ਘਰ ਕੋਈ ਥਾਂ ਕੋਈ ਆਸਰਾ ਮਿਲਦਾ ਹੈ,
ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ ॥੩੧॥ pir vaat-rhee na puchh-ee Dhan sohagan naa-o. ||31|| with whom God is not pleased even if he calls himself as the united one. ||31|| ਜਿਸ ਮਨੁਖ ਦੀ ਮਾੜੀ ਜਿਹੀ ਵਾਤ ਭੀ ਪਤੀ ਨਾਹ ਪੁੱਛੇ, ਉਹ ਆਪਣਾ ਨਾਮ ਬੇਸ਼ੱਕ ਸੁਹਾਗਣ ਰੱਖੀ ਰੱਖੇ (ਭਾਵ, ਪ੍ਰਭੂ ਦੀ ਯਾਦ ਤੋਂ ਖੁੰਝੇ ਹੋਏ ਜੀਵ ਲੋਕ ਪਰਲੋਕ ਦੋਹੀਂ ਥਾਈਂ ਖ਼ੁਆਰ ਹੁੰਦੇ ਹਨ, ਬਾਹਰੋਂ ਬੰਦਗੀ ਵਾਲਾ ਵੇਸ ਸਹੈਤਾ ਨਹੀਂ ਕਰ ਸਕਦਾ) ॥੩੧॥
ਸਾਹੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥ saahurai pay-ee-ai kant kee kant agamm athaahu. God is inaccessible and incomprehensible; one who makes oneself worthy of God’s love both here and hereafter; ਖਸਮ ਪਰਮਾਤਮਾ ਜੀਵਾਂ ਦੀ ਪਹੁੰਚ ਤੋਂ ਪਰੇ ਹੈ, ਤੇ ਬਹੁਤ ਡੂੰਘਾ ਹੈ , ਜੋ ਇਸ ਲੋਕ ਤੇ ਪਰਲੋਕ ਵਿਚ ਉਸ ਖਸਮ ਦੀ ਬਣ ਕੇ ਰਹਿੰਦੀ ਹੈ,
ਨਾਨਕ ਸੋ ਸੋਹਾਗਣੀ ਜੁ ਭਾਵੈ ਬੇਪਰਵਾਹ ॥੩੨॥ naanak so sohaaganee jo bhaavai bayparvaah. ||32|| O’ Nanak, only that one is fortunate who is pleasing to the carefree God. ||32|| ਹੇ ਨਾਨਕ! ਸੋਹਾਗਣ (ਜੀਵ-ਇਸਤ੍ਰੀ) ਉਹੀ ਹੈ ਜੋ ਉਸ ਬੇ-ਪਰਵਾਹ ਪ੍ਰਭੂ ਨੂੰ ਪਿਆਰੀ ਲੱਗਦੀ ਹੈ, ॥੩੨॥
ਨਾਤੀ ਧੋਤੀ ਸੰਬਹੀ ਸੁਤੀ ਆਇ ਨਚਿੰਦੁ ॥ naatee Dhotee sambhee sutee aa-ay nachind. One who goes to sleep without any worries after bathing, washing, and adorning (One who does not remember God, performs only rituals and remain careless): ਜੋ ਜੀਵ-ਇਸਤ੍ਰੀ) ਨ੍ਹਾ ਧੋ ਕੇ (ਪਤੀ ਮਿਲਣ ਦੀ ਆਸ ਵਿਚ) ਤਿਆਰ ਹੋ ਬੈਠੀ, ਪਰ ਫਿਰ ਬੇ-ਫ਼ਿਕਰ ਹੋ ਕੇ ਸਉਂ ਗਈ, (ਜੇ ਬਾਹਰਲੇ ਧਾਰਮਿਕ ਸਾਧਨ ਕਰ ਲਏ, ਪਰ ਸਿਮਰਨ ਤੋਂ ਖੁੰਝੇ ਰਹੇ)
ਫਰੀਦਾ ਰਹੀ ਸੁ ਬੇੜੀ ਹਿੰਙੁ ਦੀ ਗਈ ਕਥੂਰੀ ਗੰਧੁ ॥੩੩॥ fareedaa rahee so bayrhee hiny dee ga-ee kathooree ganDh. ||33|| O’ Farid, smells like hing (asafetida) and the fragrance of musk is gone (remains full of evil impulses and loses all virtues). ||33|| ਹੇ ਫਰੀਦ! ਉਸ ਦੀ ਕਸਤੂਰੀ ਵਾਲੀ ਸੁਗੰਧੀ ਤਾਂ ਉੱਡ ਗਈ, ਉਹ ਹਿੰਙ ਦੀ (ਬੋ ਨਾਲ) ਭਰੀ ਰਹਿ ਗਈ , (ਉਸ ਦੇ ਭਲੇ ਗੁਣ ਸਭ ਦੂਰ ਹੋ ਜਾਂਦੇ ਹਨ, ਤੇ ਪੱਲੇ ਅਉਗਣ ਹੀ ਰਹਿ ਜਾਂਦੇ ਹਨ) ॥੩੩॥
ਜੋਬਨ ਜਾਂਦੇ ਨਾ ਡਰਾਂ ਜੇ ਸਹ ਪ੍ਰੀਤਿ ਨ ਜਾਇ ॥ joban jaaNday naa daraaN jay sah pareet na jaa-ay. I am not afraid of losing my youth, as long as I don’t lose my love for God: ਜੇ ਖਸਮ (ਪ੍ਰਭੂ) ਨਾਲ ਮੇਰੀ ਪ੍ਰੀਤ ਨਾਹ ਟੁੱਟੇ ਤਾਂ ਮੈਨੂੰ ਜੁਆਨੀ ਦੇ (ਗੁਜ਼ਰ) ਜਾਣ ਦਾ ਡਰ ਨਹੀਂ ਹੈ,
ਫਰੀਦਾ ਕਿਤੀ ਜੋਬਨ ਪ੍ਰੀਤਿ ਬਿਨੁ ਸੁਕਿ ਗਏ ਕੁਮਲਾਇ ॥੩੪॥ fareedaa kiteeN joban pareet bin suk ga-ay kumlaa-ay. ||34|| O’ Farid, so many in their youth have dried up and withered away (got ruined) without God’s love. ||34|| ਹੇ ਫਰੀਦ! (ਪ੍ਰਭੂ ਦੀ) ਪ੍ਰੀਤ ਤੋਂ ਸੱਖਣੇ ਕਿਤਨੇ ਹੀ ਜੋਬਨ ਕੁਮਲਾ ਕੇ ਸੁੱਕ ਗਏ (ਭਾਵ, ਜੇ ਪ੍ਰਭੂ-ਚਰਨਾਂ ਨਾਲ ਪਿਆਰ ਨਹੀਂ ਬਣਿਆ ਤਾਂ ਮਨੁੱਖਾ ਜੀਵਨ ਦਾ ਜੋਬਨ ਵਿਅਰਥ ਹੀ ਗਿਆ) ॥੩੪॥
ਫਰੀਦਾ ਚਿੰਤ ਖਟੋਲਾ ਵਾਣੁ ਦੁਖੁ ਬਿਰਹਿ ਵਿਛਾਵਣ ਲੇਫੁ ॥ fareedaa chint khatolaa vaan dukh bireh vichhaavan layf. O’ Farid, anxiety is my bed, suffering is my mattress and a quilt because of separation from God. ਹੇ ਫਰੀਦ! ਚਿੰਤਾ ਮੇਰੀ ਨਿੱਕੀ ਜਿਹੀ ਮੰਜੀ (ਬਣੀ ਹੋਈ ਹੈ), ਦੁੱਖ (ਉਸ ਮੰਜੇ ਦਾ) ਵਾਣ ਹੈ ਅਤੇ ਵਿਛੋੜੇ ਦੇ ਕਾਰਣ (ਦੁੱਖ ਦੀ) ਤੁਲਾਈ ਤੇ ਲੇਫ਼ ਹੈ।
ਏਹੁ ਹਮਾਰਾ ਜੀਵਣਾ ਤੂ ਸਾਹਿਬ ਸਚੇ ਵੇਖੁ ॥੩੫॥ ayhu hamaaraa jeevnaa too saahib sachay vaykh. ||35|| O’ the eternal Master-God, see for Yourself this is my life without You. ||35|| ਹੇ ਸੱਚੇ ਮਾਲਿਕ! ਵੇਖ, (ਤੈਥੋਂ ਵਿਛੁੜ ਕੇ) ਇਹ ਹੈ ਅਸਾਡਾ ਜੀਊਣ (ਦਾ ਹਾਲ) ॥੩੫॥
ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ ॥ birhaa birhaa aakhee-ai birhaa too sultaan. Everyone says that state of separation is bad, but for me the state of separation from God is great (like an emperor), ਹਰ ਕੋਈ ਆਖਦਾ ਹੈ (ਹਾਇ!) ਵਿਛੋੜਾ (ਬੁਰਾ) (ਹਾਇ!) ਵਿਛੋੜਾ (ਬੁਰਾ)। ਪਰ ਹੇ ਵਿਛੋੜੇ! ਤੂੰ ਪਾਤਸ਼ਾਹ ਹੈਂ (ਭਾਵ, ਤੈਨੂੰ ਮੈਂ ਸਲਾਮ ਕਰਦਾ ਹਾਂ,
ਫਰੀਦਾ ਜਿਤੁ ਤਨਿ ਬਿਰਹੁ ਨ ਊਪਜੈ ਸੋ ਤਨੁ ਜਾਣੁ ਮਸਾਨੁ ॥੩੬॥ fareedaa jit tan birahu na oopjai so tan jaan masaan. ||36|| (because,) O’ Farid, one who does not feel the pangs of separation from God, consider his body like a cremation ground. ||36|| ਕਿਉਂਕਿ, ਹੇ ਫਰੀਦ! ਜਿਸ ਸਰੀਰ ਵਿਚ ਵਿਛੋੜੇ ਦਾ ਸੱਲ ਨਹੀਂ ਪੈਦਾ ਹੁੰਦਾ ਉਸ ਸਰੀਰ ਨੂੰ ਮਸਾਣ ਸਮਝੋ ॥੩੬॥
ਫਰੀਦਾ ਏ ਵਿਸੁ ਗੰਦਲਾ ਧਰੀਆਂ ਖੰਡੁ ਲਿਵਾੜਿ ॥ fareedaa ay vis gandlaa Dharee-aaN khand livaarh. O’ Farid, these worldly things are like poisonous sprouts glazed with sugar. ਹੇ ਫਰੀਦ! ਇਹ ਦੁਨੀਆ ਦੇ ਪਦਾਰਥ (ਮਾਨੋ) ਜ਼ਹਿਰ-ਭਰੀਆਂ ਗੰਦਲਾਂ ਹਨ, ਜੋ ਖੰਡ ਨਾਲ ਗਲੇਫ਼ ਰੱਖੀਆਂ ਹਨ।
ਇਕਿ ਰਾਹੇਦੇ ਰਹਿ ਗਏ ਇਕਿ ਰਾਧੀ ਗਏ ਉਜਾੜਿ ॥੩੭॥ ik raahayday reh ga-ay ik raaDhee ga-ay ujaarh. ||37|| Some have died sowing (remained indulged in worldly entanglements) and many departed after ruining themselves spiritually. ||37|| ਕਈ ਬੀਜਦੇ ਬੀਜਦੇ ਰਹਿ ਗਏ, ਭਾਵ ਭੋਗਦੇ ਭੋਗਦੇ ਖਪਤ ਹੋ ਗਏ ਤੇ ਕਈ ਬੀਜ ਕੇ ਉਜੜ ਗਏ ॥੩੭॥
ਫਰੀਦਾ ਚਾਰਿ ਗਵਾਇਆ ਹੰਢਿ ਕੈ ਚਾਰਿ ਗਵਾਇਆ ਸੰਮਿ ॥ fareedaa chaar gavaa-i-aa handh kai chaar gavaa-i-aa samm. O’ Farid, you have wasted the day in running after worldly things and the night in sleeping (and never remembered God). ਹੇ ਫਰੀਦ! ( ਦੁਨੀਆ ਦੇ ਇਹਨਾਂ ਪਦਾਰਥਾਂ ਲਈ) ਚਾਰ (ਪਹਿਰ ਦਿਨ) ਤੂੰ ਦੌੜ-ਭੱਜ ਕੇ ਵਿਅਰਥ ਗੁਜ਼ਾਰ ਦਿੱਤਾ ਹੈ, ਤੇ ਚਾਰ (ਪਹਿਰ ਰਾਤਿ) ਸਉਂ ਕੇ ਗਵਾ ਦਿੱਤੀ ਹੈ।
ਲੇਖਾ ਰਬੁ ਮੰਗੇਸੀਆ ਤੂ ਆਂਹੋ ਕੇਰ੍ਹੇ ਕੰਮਿ ॥੩੮॥ laykhaa rab mangaysee-aa too aaNho kayrHay kamm. ||38|| God is going to ask for the account of your deeds and would question what you came here for? ||38|| ਪਰਮਾਤਮਾ ਹਿਸਾਬ ਮੰਗੇਗਾ ਕਿ (ਜਗਤ ਵਿਚ) ਤੂੰ ਕਿਸ ਕੰਮ ਆਇਆ ਸੈਂ ॥੩੮॥
ਫਰੀਦਾ ਦਰਿ ਦਰਵਾਜੈ ਜਾਇ ਕੈ ਕਿਉ ਡਿਠੋ ਘੜੀਆਲੁ ॥ fareedaa dar darvaajai jaa-ay kai ki-o ditho gharhee-aal. O’ Farid, have you ever gone to a gate and seen a gong being played? ਹੇ ਫਰੀਦ! ਕੀ (ਕਿਸੇ) ਦਰਵਾਜ਼ੇ ਤੇ ਜਾ ਕੇ (ਕਦੇ) ਘੜੀਆਲ (ਵੱਜਦਾ) ਵੇਖਿਆ ਈ?
ਏਹੁ ਨਿਦੋਸਾਂ ਮਾਰੀਐ ਹਮ ਦੋਸਾਂ ਦਾ ਕਿਆ ਹਾਲੁ ॥੩੯॥ ayhu nidosaaN maaree-ai ham dosaaN daa ki-aa haal. ||39|| This innocent gong is beaten, imagine what would be the condition of sinners like us? ||39|| ਇਹ (ਘੜਿਆਲ) ਬੇ-ਦੋਸਾ (ਹੀ) ਮਾਰ ਖਾਂਦਾ ਹੈ, (ਭਲਾ) ਅਸਾਡਾ ਦੋਸੀਆਂ ਦਾ ਕੀਹ ਹਾਲ? ॥੩੯॥
ਘੜੀਏ ਘੜੀਏ ਮਾਰੀਐ ਪਹਰੀ ਲਹੈ ਸਜਾਇ ॥ gharhee-ay gharhee-ay maaree-ai pahree lahai sajaa-ay. The gong is beaten every hour on the hour and gets punishment after every quarter of the day. ਘੜੀਆਲ ਨੂੰ) ਹਰੇਕ ਘੜੀ ਪਿਛੋਂ ਮਾਰ ਪੈਂਦੀ ਹੈ, ਹਰੇਕ ਪਹਿਰ ਮਗਰੋਂ (ਇਹ) ਕੁੱਟ ਖਾਂਦਾ ਹੈ।
ਸੋ ਹੇੜਾ ਘੜੀਆਲ ਜਿਉ ਡੁਖੀ ਰੈਣਿ ਵਿਹਾਇ ॥੪੦॥ so hayrhaa gharhee-aal ji-o dukhee rain vihaa-ay. ||40|| The human body (which remains absorbed in false worldly pleasures) is like the gong; its life-night also passes in agony. ||40|| ਘੜੀਆਲ ਵਾਂਗ ਹੀ ਹੈ ਉਹ ਸਰੀਰ (ਜਿਸ ਨੇ ‘ਵਿਸੁ ਗੰਦਲਾਂ’ ਦੀ ਖ਼ਾਤਰ ਹੀ ਉਮਰ ਗੁਜ਼ਾਰ ਦਿੱਤੀ)। ਉਸ ਦੀ (ਜ਼ਿੰਦਗੀ-ਰੂਪ) ਰਾਤਿ ਦੁੱਖਾਂ ਵਿਚ ਹੀ ਬੀਤਦੀ ਹੈ ॥੪੦॥


© 2017 SGGS ONLINE
error: Content is protected !!
Scroll to Top