Guru Granth Sahib Translation Project

Guru granth sahib page-1376

Page 1376

ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥ haath paa-o kar kaam sabh cheet niranjan naal. ||213|| do all your worldly chores with your hands and feet, and keep your mind focused on the immaculate God. ||213|| ਹੱਥ ਪੈਰ ਵਰਤ ਕੇ ਸਾਰਾ ਕੰਮ-ਕਾਜ ਕਰ, ਅਤੇ ਆਪਣਾ ਚਿਤ ਮਾਇਆ-ਰਹਿਤ ਪਰਮਾਤਮਾ ਨਾਲ ਜੋੜ ॥੨੧੩॥
ਮਹਲਾ ੫ ॥ mehlaa 5. Fifth Guru:
ਕਬੀਰਾ ਹਮਰਾ ਕੋ ਨਹੀ ਹਮ ਕਿਸ ਹੂ ਕੇ ਨਾਹਿ ॥ kabeeraa hamraa ko nahee ham kis hoo kay naahi. O’ Kabir, no one is our everlasting companion and we cannot be anybody’s eternal companion either. ਹੇ ਕਬੀਰ! ਨਾਹ ਕੋਈ ਅਸਾਡਾ ਸਦਾ ਦਾ ਸਾਥੀ ਹੈ ਅਤੇ ਨਾਹ ਹੀ ਅਸੀਂ ਕਿਸੇ ਦੇ ਸਦਾ ਲਈ ਸਾਥੀ ਬਣ ਸਕਦੇ ਹਾਂ|
ਜਿਨਿ ਇਹੁ ਰਚਨੁ ਰਚਾਇਆ ਤਿਸ ਹੀ ਮਾਹਿ ਸਮਾਹਿ ॥੨੧੪॥ jin ih rachan rachaa-i-aa tis hee maahi samaahi. ||214|| Therefore, we remain focused on God who has created this creation. ||214|| ਤਾਂ ਤੇ) ਜਿਸ ਪਰਮਾਤਮਾ ਨੇ ਇਹ ਰਚਨਾ ਰਚੀ ਹੈ, ਅਸੀਂ ਤਾਂ ਉਸੇ ਦੀ ਯਾਦ ਵਿਚ ਟਿਕੇ ਰਹਿੰਦੇ ਹਾਂ ॥੨੧੪॥
ਕਬੀਰ ਕੀਚੜਿ ਆਟਾ ਗਿਰਿ ਪਰਿਆ ਕਿਛੂ ਨ ਆਇਓ ਹਾਥ ॥ abeer keecharh aataa gir pari-aa kichhoo na aa-i-o haath. O’ Kabir, the flour which fell in the mud, could not be recovered and got wasted, ਹੇ ਕਬੀਰ! (ਕੋਈ ਤੀਵੀਂ ਜੁ ਕਿਸੇ ਦੇ ਘਰੋਂ ਆਟਾ ਪੀਹ ਕੇ ਲਿਆਈ, ਉਹ) ਆਟਾ ਚਿੱਕੜ ਵਿਚ ਡਿੱਗ ਪਿਆ, ਉਸ ਦੇ ਹੱਥ-ਪੱਲੇ ਕੁਝ ਭੀ ਨਾਹ ਪਿਆ।
ਪੀਸਤ ਪੀਸਤ ਚਾਬਿਆ ਸੋਈ ਨਿਬਹਿਆ ਸਾਥ ॥੨੧੫॥ peesat peesat chaabi-aa so-ee nibhi-aa saath. ||215|| and only the few grains which were eaten while grinding, proved to be useful; similarly only the breaths used for remembering God become useful and the rest of them are wasted. ||215|| ਚੱਕੀ ਪੀਂਹਦਿਆਂ ਪੀਂਹਦਿਆਂ ਜਿਤਨੇ ਕੁ ਦਾਣੇ ਉਸ ਨੇ ਚੱਬ ਲਏ, ਬੱਸ! ਉਹੀ ਉਸ ਦੇ ਕੰਮ ਆਇਆ ॥੨੧੫॥
ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥ kabeer man jaanai sabh baat jaanat hee a-ugan karai. O’ Kabir, one’s mind knows everything about right and wrong, but still he does all kinds of evil deeds, ਹੇ ਕਬੀਰ! ਮਨੁੱਖ ਦਾ ਮਨ ਸਭ ਕੁਝ ਜਾਣਦਾ ਹੈ, ਪਰ ਉਹ ਜਾਣਦਾ ਹੋਇਆ ਭੀ (ਠੱਗੀ ਦੀ ਕਮਾਈ ਵਾਲਾ) ਪਾਪ ਕਰੀ ਜਾਂਦਾ ਹੈ,
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥੨੧੬॥ kaahay kee kuslaat haath deep koo-ay parai. ||216|| -then what is the use of such knowledge? His situation is like that person who, in spite of having lighted lamp in the hand, falls into a well. ||216|| ਤਾਂ ਇਸ ਗਿਆਨ ਦਾ ਕੀ ਫਾਇਦਾ? ਇਸ ਮਨੁੱਖ ਦੀ ਹਾਲਤ ਉਸ ਵਰਗੀ ਹੈ ਜਿਸਦੇ ਹਥ ਵਿਚ ਰੋਸ਼ਨ ਦਿਵਾ ਹੁੰਦਿਆਂ ਭੀ ਉਹ ਖੂਹ ਵਿਚ ਡਿੱਗ ਪਏ ॥੨੧੬॥
ਕਬੀਰ ਲਾਗੀ ਪ੍ਰੀਤਿ ਸੁਜਾਨ ਸਿਉ ਬਰਜੈ ਲੋਗੁ ਅਜਾਨੁ ॥ kabeer laagee pareet sujaan si-o barjai log ajaan. O’ Kabir, I am in love with the omniscient God, but the spiritually ignorant people restrain me from this path; ਹੇ ਕਬੀਰ! ਘਟ ਘਟ ਦੀ ਜਾਨਣ ਵਾਲੇ ਪਰਮਾਤਮਾ ਨਾਲ ਮੇਰੀ ਪ੍ਰੀਤ ਬਣੀ ਹੋਈ ਹੈ।ਪਰ ਇਹ ਮੂਰਖ ਜਗਤ ਪ੍ਰੀਤ ਦੇ ਰਸਤੇ ਵਿਚ ਰੋਕ ਪਾਂਦਾ ਹੈ;
ਤਾ ਸਿਉ ਟੂਟੀ ਕਿਉ ਬਨੈ ਜਾ ਕੇ ਜੀਅ ਪਰਾਨ ॥੨੧੭॥ taa si-o tootee ki-o banai jaa kay jee-a paraan. ||217|| how can it behoove to break up with God who has bestowed this life and breaths? ||217|| ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ-ਜਾਨ ਹੈ ਉਸ ਨਾਲੋਂ ਪ੍ਰੀਤ ਤੋੜੀ ਕਿਵੇਂ ਸੋਭਾ ਦੇ ਸਕਦੀ ਹੈ? ॥੨੧੭॥
ਕਬੀਰ ਕੋਠੇ ਮੰਡਪ ਹੇਤੁ ਕਰਿ ਕਾਹੇ ਮਰਹੁ ਸਵਾਰਿ ॥ kabeer kothay mandap hayt kar kaahay marahu savaar. O’ Kabir, abandoning God,why are you killing yourself in lovingly building and decorating your homes and mansions? ਹੇ ਕਬੀਰ! ਘਰ ਮਹਲ-ਮਾੜੀਆਂ ਬੜੇ ਸ਼ੌਕ ਨਾਲ ਸਜਾ ਸਜਾ ਕੇ ਕਿਉਂ ਮਰ ਰਹੇ ਹੋ?
ਕਾਰਜੁ ਸਾਢੇ ਤੀਨਿ ਹਥ ਘਨੀ ਤ ਪਉਨੇ ਚਾਰਿ ॥੨੧੮॥ kaaraj saadhay teen hath ghanee ta pa-unay chaar. ||218|| In the end all you need is only six feet piece of land (for the grave) or may be at the most seven feet. ||218|| ਤੁਹਾਡੇ ਕੰਮ ਤਾਂ ਸਾਢੇ ਤਿੰਨ ਹੱਥ ਜ਼ਿਮੀ ਆਉਣੀ ਹੈ (ਕਬਰ ਦੀ); ਬਹੁਤੀ ਹੋਈ ਤਾਂ ਪੌਣੇ ਚਾਰ ਹੱਥ ਥਾਂ ਮਿਲ ਜਾਏਗੀ।॥੨੧੮॥
ਕਬੀਰ ਜੋ ਮੈ ਚਿਤਵਉ ਨਾ ਕਰੈ ਕਿਆ ਮੇਰੇ ਚਿਤਵੇ ਹੋਇ ॥ kabeer jo mai chitva-o naa karai ki-aa mayray chitvay ho-ay. O’ Kabir, God does not do what I think, what can be achieved by my thinking? ਹੇ ਕਬੀਰ! ਪਰਮਾਤਮਾ ਉਹ ਕੁਝ ਨਹੀਂ ਕਰਦਾ ਜੋ ਮੈਂ ਸੋਚਦਾ ਹਾਂ, ਮੇਰੇ ਸੋਚਾਂ ਸੋਚਣ ਨਾਲ ਕੀ ਹੋ ਸਕਦਾ ਹੈ?
ਅਪਨਾ ਚਿਤਵਿਆ ਹਰਿ ਕਰੈ ਜੋ ਮੇਰੇ ਚਿਤਿ ਨ ਹੋਇ ॥੨੧੯॥ apnaa chitvi-aa har karai jo mayray chit na ho-ay. ||219|| God does whatever He thinks Himself, and that may not be in my mind at all. ||219|| ਪ੍ਰਭੂ ਉਹ ਕੁਝ ਕਰਦਾ ਹੈ ਜੋ ਉਹ ਆਪ ਸੋਚਦਾ ਹੈ, ਤੇ ਉਹ ਅਸਾਡੇ ਚਿੱਤ-ਚੇਤੇ ਭੀ ਨਹੀਂ ਹੁੰਦਾ ॥੨੧੯॥
ਮਃ ੩ ॥ mehlaa 3. Third Guru:
ਚਿੰਤਾ ਭਿ ਆਪਿ ਕਰਾਇਸੀ ਅਚਿੰਤੁ ਭਿ ਆਪੇ ਦੇਇ ॥ chintaa bhe aap karaa-isee achint bhe aapay day-ay. God Himself makes the mortals worry, and He Himself blesses them with a state of mind when they are free from all anxiety. ਪ੍ਰਭੂ ਆਪ ਹੀ ਜੀਵਾਂ ਦੇ ਮਨ ਵਿਚ ਦੁਨੀਆ ਦੇ ਫ਼ਿਕਰ-ਸੋਚਾਂ ਪੈਦਾ ਕਰਦਾ ਹੈ, ਉਹ ਅਵਸਥਾ ਭੀ ਪ੍ਰਭੂ ਆਪ ਹੀ ਬਖ਼ਸ਼ਦਾ ਹੈ ਜਦੋਂ ਮਨੁੱਖ ਇਹਨਾਂ ਫ਼ਿਕਰ-ਸੋਚਾਂ ਤੋਂ ਰਹਿਤ ਹੋ ਜਾਂਦਾ ਹੈ।
ਨਾਨਕ ਸੋ ਸਾਲਾਹੀਐ ਜਿ ਸਭਨਾ ਸਾਰ ਕਰੇਇ ॥੨੨੦॥ naanak so salaahee-ai je sabhnaa saar karay-i. ||220|| O’ Nanak, we should praise God who takes care of all the beings. ||220|| ਹੇ ਨਾਨਕ! ਜੋ ਪ੍ਰਭੂ ਸਭ ਜੀਵਾਂ ਦੀ ਸੰਭਾਲ ਕਰਦਾ ਹੈ ਉਸੇ ਦੇ ਗੁਣ ਗਾਣੇ ਚਾਹੀਦੇ ਹਨ| ॥੨੨੦॥
ਮਃ ੫ ॥ mehlaa 5. Fifth Guru
ਕਬੀਰ ਰਾਮੁ ਨ ਚੇਤਿਓ ਫਿਰਿਆ ਲਾਲਚ ਮਾਹਿ ॥ kabeer raam na chayti-o firi-aa laalach maahi. O’ Kabir, one who does not remember God with adoration, keeps wandering in pursuit of greed for worldly riches. ਹੇ ਕਬੀਰ! ਜੋ ਮਨੁੱਖ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ ਉਹ ਦੁਨੀਆ ਦੇ ਲਾਲਚ ਵਿਚ ਭਟਕਦਾ ਫਿਰਦਾ ਹੈ।
ਪਾਪ ਕਰੰਤਾ ਮਰਿ ਗਇਆ ਅਉਧ ਪੁਨੀ ਖਿਨ ਮਾਹਿ ॥੨੨੧॥ paap karantaa mar ga-i-aa a-oDh punee khin maahi. ||221|| While committing sins, he deteriorates spiritually and his allotted age comes to an end in a moment. ||221|| ਪਾਪ ਕਰਦਿਆਂ ਕਰਦਿਆਂ ਉਹ ਆਤਮਕ ਮੌਤੇ ਮਰ ਜਾਂਦਾ ਹੈ, ਅਤੇ ਅਚਨਚੇਤ ਉਸ ਦੀ ਉਮਰ ਮੁੱਕ ਜਾਂਦੀ ਹੈ ॥੨੨੧॥
ਕਬੀਰ ਕਾਇਆ ਕਾਚੀ ਕਾਰਵੀ ਕੇਵਲ ਕਾਚੀ ਧਾਤੁ ॥ kabeer kaa-i-aa kaachee kaarvee kayval kaachee Dhaat. O’ Kabir, our body is like a breakable pot which is made of a brittle clay. ਹੇ ਕਬੀਰ! ਇਹ ਸਰੀਰ ਕੱਚਾ ਲੋਟਾ (ਸਮਝ ਲੈ), ਇਸ ਦਾ ਅਸਲਾ ਨਿਰੋਲ ਕੱਚੀ ਮਿੱਟੀ (ਮਿਥ ਲੈ)।
ਸਾਬਤੁ ਰਖਹਿ ਤ ਰਾਮ ਭਜੁ ਨਾਹਿ ਤ ਬਿਨਠੀ ਬਾਤ ॥੨੨੨॥ saabat rakheh ta raam bhaj naahi ta binthee baat. ||222|| If you want to keep it intact, then lovingly remember God’s Name; otherwise this game of human life will be ruined. ||222|| ਜੇ ਤੂੰ ਇਸ ਨੂੰ ਪਵ੍ਰਿਤ ਰੱਖਣਾ ਲੋੜਦਾ ਹੈਂ ਤਾਂ ਪ੍ਰਭੂ ਦਾ ਨਾਮ ਸਿਮਰ, ਨਹੀਂ ਤਾਂ (ਮਨੁੱਖਾ ਜਨਮ ਦੀ ਇਹ) ਖੇਡ ਜ਼ਰੂਰ ਵਿਗੜ ਜਾਇਗੀ| ॥੨੨੨॥
ਕਬੀਰ ਕੇਸੋ ਕੇਸੋ ਕੂਕੀਐ ਨ ਸੋਈਐ ਅਸਾਰ ॥ kabeer kayso kayso kookee-ai na so-ee-ai asaar. O’ Kabir, we should always remember God with adoration and should not become unaware of the vices at any time. ਹੇ ਕਬੀਰ! ਹਰ ਵੇਲੇ ਪਰਮਾਤਮਾ ਦਾ ਨਾਮ ਯਾਦ ਕਰਦੇ ਰਹੀਏ, ਕਿਸੇ ਵੇਲੇ ਭੀ ਵਿਕਾਰਾਂ ਵਲੋਂ ਬੇ-ਪਰਵਾਹ ਨਾਹ ਹੋਈਏ।
ਰਾਤਿ ਦਿਵਸ ਕੇ ਕੂਕਨੇ ਕਬਹੂ ਕੇ ਸੁਨੈ ਪੁਕਾਰ ॥੨੨੩॥ raat divas kay kooknay kabhoo kay sunai pukaar. ||223|| If we keep on uttering His Name day and night, then at some point He would listen to our prayer for sure. ||223|| ਜੇ ਦਿਨ ਰਾਤ (ਹਰ ਵੇਲੇ) ਪਰਮਾਤਮਾ ਨੂੰ ਸਿਮਰਦੇ ਰਹੀਏ ਤਾਂ ਕਿਸੇ ਨ ਕਿਸੇ ਵੇਲੇ ਉਹ ਪ੍ਰਭੂ ਜੀਵ ਦੀ ਅਰਦਾਸ ਸੁਣ ਹੀ ਲੈਂਦਾ ਹੈ| ॥੨੨੩॥
ਕਬੀਰ ਕਾਇਆ ਕਜਲੀ ਬਨੁ ਭਇਆ ਮਨੁ ਕੁੰਚਰੁ ਮਯ ਮੰਤੁ ॥ kabeer kaa-i-aa kajlee ban bha-i-aa man kunchar ma-y mant. O’ Kabir, this human body full of vices becomes like the Kajli forest, in which the mind is roaming like an intoxicated elephant. ਹੇ ਕਬੀਰ! ਇਹ ਮਨੁੱਖਾ ਸਰੀਰ, ਮਾਨੋ, ‘ਕਜਲੀ ਬਨੁ’ ਬਣ ਜਾਂਦਾ ਹੈ ਜਿਸ ਵਿਚ ਮਨ-ਹਾਥੀ ਆਪਣੇ ਮਦ ਵਿਚ ਮੱਤਾ ਹੋਇਆ ਫਿਰਦਾ ਹੈ।
ਅੰਕਸੁ ਗ੍ਯ੍ਯਾਨੁ ਰਤਨੁ ਹੈ ਖੇਵਟੁ ਬਿਰਲਾ ਸੰਤੁ ॥੨੨੪॥ ankas ga-yaan ratan hai khayvat birlaa sant. ||224|| The Guru’s sublime wisdom is the only goad to control this elephant-like mind, and only a rare saint can control this elephant-like mind. ||224|| ਇਸ ਹਾਥੀ ਨੂੰ ਕਾਬੂ ਵਿਚ ਰੱਖਣ ਲਈ ਗੁਰੂ ਦਾ ਸ੍ਰੇਸ਼ਟ ਗਿਆਨ ਹੀ ਕੁੰਡਾ ਹੈ, ਕੋਈ ਵਿਰਲਾ ਸੰਤ ਇਸ ਮਨ-ਹਾਥੀ ਨੂੰ ਚਲਾਣ-ਜੋਗਾ ਹੈ ॥੨੨੪॥
ਕਬੀਰ ਰਾਮ ਰਤਨੁ ਮੁਖੁ ਕੋਥਰੀ ਪਾਰਖ ਆਗੈ ਖੋਲਿ ॥ kabeer raam ratan mukh kothree paarakh aagai khol. O’ Kabir, make your mouth like a small bag to keep God’s precious Name; you should open this bag only to praise God before a person who knows its worth. ਹੇ ਕਬੀਰ! ਪਰਮਾਤਮਾ ਦਾ ਨਾਮ ਸਭ ਤੋਂ ਕੀਮਤੀ ਪਦਾਰਥ ਹੈ, (ਇਸ ਪਦਾਰਥ ਨੂੰ ਸਾਂਭ ਕੇ ਰੱਖਣ ਵਾਸਤੇ) ਆਪਣੇ ਮੂੰਹ ਨੂੰ ਗੁੱਥੀ ਬਣਾ ਤੇ ਇਸ ਰਤਨ ਦੀ ਕਦਰ-ਕੀਮਤ ਜਾਣਨ ਵਾਲੇ ਕਿਸੇ ਗੁਰਮੁਖਿ ਦੇ ਅੱਗੇ ਹੀ ਮੂੰਹ ਖੋਲ੍ਹਣਾ (ਭਾਵ, ਸਤਸੰਗ ਵਿਚ ਪ੍ਰਭੂ-ਨਾਮ ਦੀ ਸਿਫ਼ਤ-ਸਾਲਾਹ ਕਰ)।
ਕੋਈ ਆਇ ਮਿਲੈਗੋ ਗਾਹਕੀ ਲੇਗੋ ਮਹਗੇ ਮੋਲਿ ॥੨੨੫॥ ko-ee aa-ay milaigo gaahkee laygo mahgay mol. ||225|| When some customer who knows its worth, comes in the divine company and buys it at a high price by surrendering his mind to the Guru. ||225|| ਜਦੋਂ ਨਾਮ-ਰਤਨ ਦੀ ਕਦਰ ਜਾਨਣ ਵਾਲਾ ਕੋਈ ਗਾਹਕ ਸਤਸੰਗ ਵਿਚ ਆ ਅੱਪੜਦਾ ਹੈ ਤਾਂ ਉਹ ਆਪਣਾ ਮਨ ਗੁਰੂ ਦੇ ਹਵਾਲੇ ਕਰ ਕੇ ਨਾਮ ਰਤਨ ਨੂੰ ਖ਼ਰੀਦਦਾ ਹੈ ॥੨੨੫॥
ਕਬੀਰ ਰਾਮ ਨਾਮੁ ਜਾਨਿਓ ਨਹੀ ਪਾਲਿਓ ਕਟਕੁ ਕੁਟੰਬੁ ॥ kabeer raam naam jaani-o nahee paali-o katak kutamb. O’ Kabir, one who does not know the worth of God’s Name, keeps raising a big family only; ਹੇ ਕਬੀਰ! ਜਿਸ ਮਨੁੱਖ ਨੂੰ ਪਰਮਾਤਮਾ ਦੇ ਨਾਮ-ਰਤਨ ਦੀ ਕਦਰ-ਕੀਮਤ ਨਹੀਂ ਪੈਂਦੀ, ਉਹ ਬਹੁਤਾ ਟੱਬਰ ਹੀ ਪਾਲਦਾ ਰਹਿੰਦਾ ਹੈ;
ਧੰਧੇ ਹੀ ਮਹਿ ਮਰਿ ਗਇਓ ਬਾਹਰਿ ਭਈ ਨ ਬੰਬ ॥੨੨੬॥ DhanDhay hee meh mar ga-i-o baahar bha-ee na bamb. ||226|| ultimately his entire life is consumed in worldly affairs and he deteriorates spiritually, and not a sound of God’s Name comes out of his mouth. ||226|| ਦੁਨੀਆ ਦੇ ਧੰਧਿਆਂ ਵਿਚ ਹੀ ਖਪ ਖਪ ਕੇ ਉਹ ਮਨੁੱਖ ਆਤਮਕ ਮੌਤੇ ਮਰ ਜਾਂਦਾ ਹੈ, ਇਹਨਾਂ ਖਪਾਣਿਆਂ ਵਿਚੋਂ ਨਿਕਲ ਕੇ ਕਦੇ ਉਸ ਦੇ ਮੂੰਹੋਂ ਰਾਮ-ਨਾਮ ਦੀ ਆਵਾਜ਼ ਨਹੀਂ ਨਿਕਲਦੀ| ॥੨੨੬॥
ਕਬੀਰ ਆਖੀ ਕੇਰੇ ਮਾਟੁਕੇ ਪਲੁ ਪਲੁ ਗਈ ਬਿਹਾਇ ॥ kabeer aakhee kayray maatukay pal pal ga-ee bihaa-ay. O’ Kabir, the life of a person, who does not remember God, is passing by with every twinkling of eyes, moment by moment; ਹੇ ਕਬੀਰ! ਕਦੇ ਭੀ ਪ੍ਰਭੂ-ਨਾਮ ਮੂੰਹੋਂ ਨਹੀਂ ਉਚਾਰਦਾ! ਉਸ ਦੀ ਉਮਰ ਅੱਖਾਂ ਦੇ ਝਮਕਣ ਜਿਤਨਾ ਸਮਾਂ ਤੇ ਪਲ ਪਲ ਕਰ ਕੇ ਬੀਤ ਜਾਂਦੀ ਹੈ;
ਮਨੁ ਜੰਜਾਲੁ ਨ ਛੋਡਈ ਜਮ ਦੀਆ ਦਮਾਮਾ ਆਇ ॥੨੨੭॥ man janjaal na chhod-ee jam dee-aa damaamaa aa-ay. ||227|| still his mind doesn’t get rid of the family entanglements, and the demon of death comes and announces his arrival with the beat of a drum. ||227|| ਫਿਰ ਭੀ ਉਸ ਦਾ ਮਨ (ਕੁਟੰਬ ਦਾ) ਜੰਜਾਲ ਨਹੀਂ ਛੱਡਦਾ, ਆਖ਼ਰ ਜਮ ਮੌਤ ਦਾ ਨਗਾਰਾ ਆ ਵਜਾਂਦੇ ਹਨ ॥੨੨੭॥
ਕਬੀਰ ਤਰਵਰ ਰੂਪੀ ਰਾਮੁ ਹੈ ਫਲ ਰੂਪੀ ਬੈਰਾਗੁ ॥ kabeer tarvar roopee raam hai fal roopee bairaag. O’ Kabir, God’s Name is like a beautiful tree which yields the fruit of detachment from worldly allurements; ਹੇ ਕਬੀਰ! ਪ੍ਰਭੂ ਦਾ ਨਾਮ ਇਕ ਸੋਹਣਾ ਰੁੱਖ ਹੈ ਜਿਸ ਨੂੰ ਵੈਰਾਗ ਰੂਪ ਫਲ ਲਗਾ ਹਇਆ ਹੈ;
ਛਾਇਆ ਰੂਪੀ ਸਾਧੁ ਹੈ ਜਿਨਿ ਤਜਿਆ ਬਾਦੁ ਬਿਬਾਦੁ ॥੨੨੮॥ chhaa-i-aa roopee saaDh hai jin taji-aa baad bibaad. ||228|| and the Guru’s follower who has renounced useless worldly arguments is like the shade of this tree. ||228|| ਜਿਸ ਮਨੁੱਖ ਨੇ ਝਗੜਾ-ਝਾਂਜਾ ਮੁਕਾ ਦਿੱਤਾ ਹੈ ਉਹ ਗੁਰਮੁਖਿ ਇਸ ਰੁੱਖ ਦੀ, ਮਾਨੋ, ਛਾਂ ਹੈ ॥੨੨੮॥
ਕਬੀਰ ਐਸਾ ਬੀਜੁ ਬੋਇ ਬਾਰਹ ਮਾਸ ਫਲੰਤ ॥ kabeer aisaa beej bo-ay baarah maas falant. O’ Kabir, plant the seed of such a tree in your heart, which yields fruit throughout the year, ਹੇ ਕਬੀਰ! ਤੂੰ ਵੀ ਆਪਣੇ ਹਿਰਦੇ ਦੀ ਧਰਤੀ ਵਿਚ ਪਰਮਾਤਮਾ ਦੇ ਨਾਮ ਦਾ) ਇਕ ਅਜੇਹਾ ਬੀ ਬੀਜ ਜੋ ਸਦਾ ਹੀ ਫਲ ਦੇਂਦਾ ਰਹਿੰਦਾ ਹੈ;
ਸੀਤਲ ਛਾਇਆ ਗਹਿਰ ਫਲ ਪੰਖੀ ਕੇਲ ਕਰੰਤ ॥੨੨੯॥ seetal chhaa-i-aa gahir fal pankhee kayl karant. ||229|| has cool shade with abundant fruit and people keep enjoying it like birds. ||229|| ਜਿਸ ਦੀ ਛਾਂ ਠੰਡੀ ਹੋਵੇ ਸੰਘਣੇ ਫਲ ਹੋਣ ਤੇ ਜੀਵ ਰੂਪੀ ਪੰਛੀ ਆਨੰਦ ਮਾਣਦੇ ਰਹਿਣ। ॥੨੨੯॥
ਕਬੀਰ ਦਾਤਾ ਤਰਵਰੁ ਦਯਾ ਫਲੁ ਉਪਕਾਰੀ ਜੀਵੰਤ ॥ kabeer daataa tarvar da-yaa fal upkaaree jeevant. O’ Kabir, the Guru is like a beneficent tree that yields the fruit of compassion, who lives doing good to others. ਹੇ ਕਬੀਰ! ਪ੍ਰਭੂ ਦੇ ਨਾਮ ਦੀ ਦਾਤ ਦੇਣ ਵਾਲਾ ਉਹ ‘ਸਾਧੂ’ ਮਾਨੋ, ਇਕ ਸੋਹਣਾ ਰੁੱਖ ਹੈ, ਉਸ ਪਾਸੋਂ ‘ਜੀਅ-ਦਇਆ’ ਦੀ ਦਾਤ ਪ੍ਰਾਪਤ ਹੁੰਦੀ ਹੈ। ਉਹ ਦੂਜਿਆਂ ਤੇ ਉਪਕਾਰ ਕਰਕੇ ਜੀਊਂਦਾ ਹੈ|
ਪੰਖੀ ਚਲੇ ਦਿਸਾਵਰੀ ਬਿਰਖਾ ਸੁਫਲ ਫਲੰਤ ॥੨੩੦॥ pankhee chalay disaavaree birkhaa sufal falant. ||230|| When the birds fly away in all directions, they pray that the tree may keep bearing such fruits; similarly people who benefited from the Guru’s teachings, pray that the Guru may keep guiding others like them. ||230|| ਜਦ ਜੀਵ ਪੰਛੀ ਉਸ ਬ੍ਰਿਛ ਤੋਂ ਉਡ ਕੇ ਬਿਦੇਸ਼ਾਂ ਨੂੰ ਚਲੇ ਗਏ ਭਾਵ ਆਪਣੇ ਕੰਮ ਕਾਰ ਵਿਚ ਰੁਝ ਗਏ ਜਾਂਦੇ ਹੋਏ ਇਹ ਅਸੀਸ ਦੇ ਗਏ ਹੇ ਬ੍ਰਿਛ, ਤੂੰ ਚੰਗੇ ਫਲਾਂ ਨਾਲ ਫਲਿਆ ਰਹੁ|॥੨੩੦॥
ਕਬੀਰ ਸਾਧੂ ਸੰਗੁ ਪਰਾਪਤੀ ਲਿਖਿਆ ਹੋਇ ਲਿਲਾਟ ॥ kabeer saaDhoo sang paraapatee likhi-aa ho-ay lilaat. O’ Kabir, a person gets to join the company of the Guru, if he is pre-ordained, ਹੇ ਕਬੀਰ! ਸਾਧੂ ਦੀ ਸੰਗਤ ਉਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਜਿਸ ਦੇ ਜੇ ਮੱਥੇ ਉਤੇ ਲੇਖ ਲਿਖਿਆ ਹੋਵੇ,


© 2017 SGGS ONLINE
error: Content is protected !!
Scroll to Top